ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਦੇ ਕਰਿਅੱਪਾ ਗ੍ਰਾਊਂਡ ਵਿੱਚ ਐੱਨਸੀਸੀ ਰੈਲੀ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 JAN 2022 3:22PM by PIB Chandigarh

ਪ੍ਰੋਗਰਾਮ ਵਿੱਚ ਉਪਸਥਿਤ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀਐੱਨਸੀਸੀ ਦੇ DG ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਜੀਇੱਥੇ ਉਪਸਥਿਤ ਸਾਰੇ ਮਹਾਨੁਭਾਵਅਧਿਕਾਰੀਗਣ,  ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ, NSS-NCC ਦੇ ਸਾਥੀਓ!

ਇਸ ਸਮੇਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਤੇ ਜਦੋਂ ਇੱਕ ਯੁਵਾ ਦੇਸ਼,  ਇਸ ਤਰ੍ਹਾਂ ਦੇ ਕਿਸੇ ਇਤਿਹਾਸਿਕ ਅਵਸਰ ਦਾ ਸਾਖੀ ਬਣਦਾ ਹੈਤਾਂ ਉਸ ਦੇ ਉਤਸਵ ਵਿੱਚ ਇੱਕ ਅਲੱਗ ਹੀ ਉਤਸ਼ਾਹ ਦਿਖਦਾ ਹੈ। ਇਹੀ ਉਤਸ਼ਾਹ ਮੈਂ ਹੁਣੇ ਕਰਿਅੱਪਾ ਗ੍ਰਾਊਂਡ ਵਿੱਚ ਵੀ ਦੇਖ ਰਿਹਾ ਸੀ।  ਇਹ ਭਾਰਤ ਦੀ ਉਸ ਯੁਵਾ ਸ਼ਕਤੀ ਦੇ ਦਰਸ਼ਨ ਹਨ ਜੋ ਸਾਡੇ ਸੰਕਲਪਾਂ ਨੂੰ ਪੂਰਾ ਕਰੇਗੀਜੋ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ ਸੌ ਸਾਲ ਪੂਰੇ ਕਰੇਗਾ, 2047 ਦੇ ਸ਼ਾਨਦਾਰ ਭਾਰਤ ਦਾ ਨਿਰਮਾਣ ਕਰਨਗੀਆਂ।

ਮੈਨੂੰ ਗਰਵ (ਮਾਣ) ਹੈ ਕਿ ਮੈਂ ਵੀ ਕਦੇ ਆਪ ਹੀ ਦੀ ਤਰ੍ਹਾਂ ਐੱਨਸੀਸੀ ਦਾ ਸਰਗਰਮ ਕੈਡਿਟ ਰਿਹਾ ਹਾਂ। ਲੇਕਿਨ ਜੋ ਸੁਭਾਗ ਤੁਹਾਨੂੰ ਮਿਲਿਆ ਹੈ ਉਹ ਮੈਨੂੰ ਵੀ ਮਿਲਿਆ ਸੀ । ਮੈਨੂੰ ਐੱਨਸੀਸੀ ਵਿੱਚ ਜੋ ਟ੍ਰੇਨਿੰਗ ਮਿਲੀਜੋ ਜਾਣਨ ਸਿੱਖਣ ਨੂੰ ਮਿਲਿਆਅੱਜ ਦੇਸ਼ ਦੇ ਪ੍ਰਤੀ ਆਪਣੀਆਂ ਜ਼ਿੰਮੇਦਾਰੀਆਂ ਦੇ ਨਿਭਾਉਣ ਵਿੱਚ ਮੈਨੂੰ ਉਨ੍ਹਾਂ ਸੰਸ‍ਕਾਰਾਂ ਤੋਂਉਸ ਟ੍ਰੇਨਿੰਗ ਤੋਂ ਅਸੀਮ ਤਾਕਤ ਮਿਲਦੀ ਹੈ। ਹਾਲੇ ਕੁਝ ਹੀ ਸਮਾਂ ਪਹਿਲਾਂ ਮੈਨੂੰ ਐੱਨਸੀਸੀ alumni ਦਾ ਕਾਰਡ ਵੀ ਮਿਲਿਆ ਸੀ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਨਾਲ ਮੈਂ ਉਸ ਨਾਤੇ ਵੀ ਤੁਹਾਡਾ ਸਾਥੀ ਹਾਂਤੁਹਾਡੇ ਨਾਲ ਜੁੜਿਆ ਹਾਂ। ਮੈਂ ਐੱਨਸੀਸੀ ਦੇ ਸਾਰੇ ਪਦ-ਅਧਿਕਾਰੀਆਂ ਨੂੰਅਤੇ ਸਾਰੇ ਫੈਲੋ ਕੈਡਿਟਸ ਨੂੰ ਇਸ ਅਵਸਰ ’ਤੇ salute ਕਰਦਾ ਹਾਂ। ਅੱਜ ਜਿਨ੍ਹਾਂ ਕੈਡਿਟਸ ਨੂੰ ਪੁਰਸਕਾਰ ਮਿਲਿਆ ਹੈਉਨ੍ਹਾਂ ਨੂੰ ਵੀ ਮੈਂ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਮਹਾਨ ਸੁਤੰਤਰਤਾ ਸੈਨਾਨੀਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ  ਦੀ ਜਯੰਤੀ ਵੀ ਹੈ। ਅੱਜ ਹੀ ਫੀਲਡ ਮਾਰਸ਼ਲ ਕਰਿਅੱਪਾ ਦੀ ਵੀ ਜਯੰਤੀ ਹੈ। ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੇਸ਼ ਦੇ ਇਨ੍ਹਾਂ ਵੀਰ ਸਪੂਤਾਂ ਨੂੰ ਮੈਂ ਆਦਰਪੂਰਵਕ ਨਮਨ ਕਰਦਾ ਹਾਂ।

ਸਾਥੀਓ,

ਅੱਜ ਜਦੋਂ ਦੇਸ਼ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਿਹਾ ਹੈਤਦ ਦੇਸ਼ ਵਿੱਚ ਐੱਨਸੀਸੀ ਨੂੰ ਮਜ਼ਬੂਤ ਕਰਨ ਦੇ ਲਈ ਵੀ ਸਾਡੇ ਪ੍ਰਯਾਸ ਜਾਰੀ ਹਨ। ਇਸ ਦੇ ਲਈ ਦੇਸ਼ ਵਿੱਚ ਇੱਕ ਹਾਈ ਲੈਵਲ ਰੀਵਿਊ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ। ਪਿਛਲੇ ਦੋ ਸਾਲਾਂ ਵਿੱਚ ਅਸੀਂ ਦੇਸ਼ ਦੇ ਸੀਮਾਵਰਤੀ ਖੇਤਰਾਂ ਵਿੱਚ 1 ਲੱਖ ਨਵੇਂ ਕੈਡਿਟਸ ਬਣਾਏ ਹਨ। ਮੈਨੂੰ ਖੁਸ਼ੀ ਹੈ ਕਿ ਐੱਨਸੀਸੀ ਕੈਡਿਟਸ ਦੀ ਟ੍ਰੇਨਿੰਗ ਵਿੱਚ ਸੀਮੁਲੇਸ਼ਨ ਜੈਸੀ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਵੀ ਵਧ ਰਿਹਾ ਹੈ। ਸਾਡੇ ਐਜੂਕੇਸ਼ਨ ਸਿਸਟਮ ਨੂੰ ਐੱਨਸੀਸੀ ਨਾਲ ਜੋੜਨ ਦੇ ਲਈ ਵੀ ਦੇਸ਼ ਕਈ ਕਦਮ ਉਠਾ ਰਿਹਾ ਹੈ। ਪੂਰੀ ਤਰ੍ਹਾਂ ਨਾਲ self-financing scheme ਦੇ ਤਹਿਤ 1 ਲੱਖ ਕੈਡਿਟਸ ਦਾ ਵਿਸਤਾਰ ਦੇਸ਼ ਦੇ ਕਾਲਜਾਂ ਵਿੱਚ ਕੀਤਾ ਗਿਆ ਹੈ। 1 ਲੱਖ ਕੈਡਿਟਸ ਨੂੰ ਲੈ ਕੇ ਇਹੀ ਪ੍ਰਯਾਸ ਹੁਣ ਸਕੂਲਾਂ ਵਿੱਚ ਵੀ ਸ਼ੁਰੂ ਕੀਤਾ ਗਿਆ ਹੈ।

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਦੇਸ਼ ਦੀਆਂ 90 universities ਨੇ NCC ਨੂੰ elective subject  ਦੇ ਰੂਪ ਵਿੱਚ ਵੀ ਸ਼ੁਰੂ ਕੀਤਾ ਹੈ। ਮੈਂ ਅੱਜ ਇੱਥੇ ਬੜੀ ਸੰਖਿਆ ਵਿੱਚ girl cadets ਨੂੰ ਦੇਖ ਰਿਹਾ ਹਾਂ। ਇਹ ਦੇਸ਼ ਦੇ ਬਦਲਦੇ ਮਿਜਾਜ਼ ਦਾ ਪ੍ਰਤੀਕ ਹੈ। ਦੇਸ਼ ਨੂੰ ਅੱਜ ਤੁਹਾਡੇ ਵਿਸ਼ੇਸ਼ ਯੋਗਦਾਨ ਦੀ ਜ਼ਰੂਰਤ ਹੈ। ਦੇਸ਼ ਵਿੱਚ ਤੁਹਾਡੇ ਲਈ ਅੱਜ ਅਪਾਰ ਅਵਸਰ ਮੌਜੂਦ ਹਨ। ਹੁਣ ਦੇਸ਼ ਦੀਆਂ ਬੇਟੀਆਂ ਸੈਨਿਕ ਸਕੂਲਾਂ ਵਿੱਚ ਐਡਮਿਸ਼ਨ ਲੈ ਰਹੀਆਂ ਹਨ। ਸੈਨਾ ਵਿੱਚ ਮਹਿਲਾਵਾਂ ਨੂੰ ਬੜੀਆਂ ਜ਼ਿੰਮੇਦਾਰੀਆਂ ਮਿਲ ਰਹੀਆਂ ਹਨ। ਏਅਰਫੋਰਸ ਵਿੱਚ ਦੇਸ਼ ਦੀਆਂ ਬੇਟੀਆਂ ਫਾਇਟਰ ਪਲੇਨ ਉਡਾ ਰਹੀਆਂ ਹਨ। ਅਜਿਹੇ ਵਿੱਚ ਸਾਡਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਐੱਨਸੀਸੀ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਬੇਟੀਆਂ ਸ਼ਾਮਲ ਹੋਣ। ਜਿਨ੍ਹਾਂ ਬੇਟੀਆਂ ਨੇ ਖ਼ੁਦ ਐੱਨਸੀਸੀ ਜੁਆਇਨ ਕੀਤਾ ਹੈਉਹ ਇਸ ਦੇ ਲਈ ਇੱਕ ਪ੍ਰੇਰਣਾ ਬਣ ਸਕਦੀਆਂ ਹਨ।

ਸਾਥੀਓ,

ਦੇਸ਼ ਦੇ ਪ੍ਰਸਿੱਧ ਕਵੀ ਮਾਖਨਲਾਲ ਚਤੁਰਵੇਦੀ ਦੀ ਕਵਿਤਾ ਅਤੇ ਉਸ ਕਵਿਤਾ ਦੀਆਂ ਪੰਕਤੀਆਂ ਵਿੱਚ ਉਨ੍ਹਾਂ ਨੇ ਕਿਹਾ-

ਭੂਖੰਡ ਬਿਛਾਆਕਾਸ਼ ਓਢਨਯਨੋਦਕ ਲੇਮੋਦਕ ਪ੍ਰਹਾਰ,

ਬ੍ਰਹਮਾਂਡ ਹਥੇਲੀ ਪਰ ਉਛਾਲਅਪਨੇ ਜੀਵਨ-ਧਨ ਕੋ ਨਿਹਾਰ।

(भूखंड बिछाआकाश ओढ़नयनोदक लेमोदक प्रहार,

ब्रह्मांड हथेली पर उछालअपने जीवन-धन को निहार।)

ਇਹ ਪੰਕਤੀਆਂਸਮਰੱਥਾ ਦੀ ਪਰਾਕਾਸ਼ਠਾ ਦਾ ਵਰਣਨ ਕਰਦੀਆਂ ਹਨ। ਸ਼ਕਤੀ ਐਸੀ ਹੋਵੇ ਕਿ ਭੂਖੰਡ ਨੂੰ ਵਿਛਾ ਸਕੀਏਆਕਾਸ਼ ਨੂੰ ਓਡ ਸਕੀਏਬ੍ਰਹਿਮੰਡ ਨੂੰ ਹਥੇਲੀ ’ਤੇ ਉਛਾਲ ਸਕੀਏ । ਤਾਕਤ ਐਸੀ ਹੋਵੇ ਕਿ ਕਠਿਨ ਤੋਂ ਕਠਿਨ ਪਰਿਸਥਿਤੀ ਦਾ ਵੀ ਹੱਸ ਕੇਡਟ ਕੇ ਮੁਕਾਬਲਾ ਕਰ ਸਕੀਏ । ਅੱਜ ਮਾਂ ਭਾਰਤੀ,  ਭਾਰਤ ਦੇ ਨੌਜਵਾਨਾਂ ਨੂੰ ਇਹੀ ਸੱਦਾ ਦੇ ਰਹੀ ਹੈ।

ਭੂਖੰਡ ਬਿਛਾਆਕਾਸ਼ ਓਢਨਯਨੋਦਕ ਲੇਮੋਦਕ ਪ੍ਰਹਾਰ,

ਬ੍ਰਹਮਾਂਡ ਹਥੇਲੀ ਪਰ ਉਛਾਲਅਪਨੇ ਜੀਵਨ-ਧਨ ਕੋ ਨਿਹਾਰ।

(भूखंड बिछाआकाश ओढ़नयनोदक लेमोदक प्रहार,

ब्रह्मांड हथेली पर उछालअपने जीवन-धन को निहार।)

ਆਉਣ ਵਾਲੇ 25 ਸਾਲ ਦਾ ਅੰਮ੍ਰਿਤਕਾਲਦੇਸ਼ਭਗਤੀ ਦੇ ਜਵਾਰ ਦਾ ਹੈ। ਅਤੇ ਅੱਜ ਚੁਣੌਤੀ ਇਸ ਬਾਤ ਦੀ ਨਹੀਂ ਹੈ ਕਿ ਦੁਨੀਆ ਵਿੱਚ ਕੋਈ ਇਸ ਨੂੰ ਸਵੀਕਾਰ ਕਰੇਗਾ ਜਾਂ ਨਹੀਂ। ਅੱਜ ਮਹੱਤਵ ਇਸ ਬਾਤ ਦਾ ਹੈ ਕਿ ਜਦੋਂ ਦੁਨੀਆ ਭਾਰਤ ਨੂੰ ਇਤਨੀਆਂ ਉਮੀਦਾਂ ਦੇ ਨਾਲ ਦੇਖ ਰਹੀ ਹੈਇਤਨੇ ਭਰੋਸੇ ਦੇ ਨਾਲ ਦੇਖ ਰਹੀ ਹੈਤਾਂ ਭਾਰਤ ਆਪਣੇ ਪ੍ਰਯਾਸਾਂ ਵਿੱਚ ਕਿਤੇ ਤੋਂ ਵੀ ਕਮਜ਼ੋਰ ਤਾਂ ਨਹੀਂ ਪੈ ਜਾਵੇਗਾ।

ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਭਾਰਤ ਨੇ ਜੋ ਸੰਕਲਪ ਲਏ ਹਨਜੋ ਅਭਿਯਾਨ ਸ਼ੁਰੂ ਕੀਤੇ ਹਨਉਹ ਨਿਰੰਤਰ ਨਵੀਂ ਊਰਜਾ ਪਾਉਂਦੇ ਰਹਿਣਇਸ ਦੀ ਬਹੁਤ ਬੜੀ ਜ਼ਿੰਮੇਵਾਰੀ ਸਾਡੇ ਦੇਸ਼ ਦੇ ਕੋਟਿ- ਕੋਟਿ ਨੌਜਵਾਨਾਂ ’ਤੇ ਹੈ। ਅੱਜ ਇਸ ਸਮੇਂ ਜਿਤਨੇ ਵੀ ਯੁਵਕ-ਯੁਵਤੀਆਂ NCC ਵਿੱਚ ਹਨ, NSS ਵਿੱਚ ਹਨਉਸ ਵਿੱਚੋਂ ਜ਼ਿਆਦਾਤਰ ਇਸ ਸ਼ਤਾਬਦੀ ਵਿੱਚ ਹੀ ਪੈਦਾ ਹੋਏ ਹਨ। ਤੁਹਾਨੂੰ ਹੀ ਭਾਰਤ ਨੂੰ 2047 ਤੱਕ ਬੜੇ ਆਨ-ਬਾਨ-ਸ਼ਾਨ ਦੇ ਨਾਲ ਲੈ ਕੇ ਜਾਣਾ ਹੈ। ਇਸ ਲਈ ਤੁਹਾਡੀਆਂ ਕੋਸ਼ਿਸ਼ਾਂਤੁਹਾਡੇ ਸੰਕਲਪਉਨ੍ਹਾਂ ਸੰਕਲਪਾਂ ਦੀ ਸਿੱਧੀਭਾਰਤ ਦੀ ਸਿੱਧੀ ਹੋਵੇਗੀਭਾਰਤ ਦੀ ਸਫ਼ਲਤਾ ਹੋਵੇਗੀ। ਰਾਸ਼ਟਰ-ਭਗਤੀ ਤੋਂ ਬੜੀ ਕੋਈ ਭਗਤੀ ਨਹੀਂ ਹੁੰਦੀਰਾਸ਼ਟਰ-ਹਿਤ ਤੋਂ ਬੜਾ ਕੋਈ ਹਿਤ ਨਹੀਂ ਹੁੰਦਾ। ਦੇਸ਼ ਨੂੰ ਸਭ ਤੋਂ ਉੱਪਰ ਰੱਖਦੇ ਹੋਏਤੁਸੀਂ ਜੋ ਵੀ ਕਰੋਗੇਉਹ ਦੇਸ਼ ਦੇ ਵਿਕਾਸ ਵਿੱਚ ਮਦਦ ਕਰੇਗਾ।  ਅੱਜ ਸਾਡੇ ਨੌਜਵਾਨਾਂ ਨੇ ਭਾਰਤ ਨੂੰ ਸਟਾਰਟ-ਅੱਪ ਦੀ ਦੁਨੀਆ ਵਿੱਚ ਟੌਪ ਤਿੰਨ ਵਿੱਚ ਪਹੁੰਚਾ ਦਿੱਤਾ ਹੈ। ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਜਿਤਨੇ ਯੂਨੀਕੌਰਨ ਬਣੇ ਹਨਉਹ ਭਾਰਤ ਦੇ ਨੌਜਵਾਨਾਂ ਦਾ ਸ਼ਕਤੀ ਪ੍ਰਦਰਸ਼ਨ ਹੈ। ਤੁਸੀਂ ਕਲਪਨਾ ਕਰ ਸਕਦੇ ਹੋ- 50 ਤੋਂ ਜ਼ਿਆਦਾ ਯੂਨੀਕੌਰਨ ਕੋਰੋਨਾ ਕਾਲ ਦੇ ਦੌਰਾਨ ਅਸਤਿਤਵ ਵਿੱਚ ਆਏ ਹਨ। ਅਤੇ ਤੁਹਾਨੂੰ ਤਾਂ ਪਤਾ ਹੀ ਹੋਵੇਗਾਇੱਕ-ਇੱਕ ਯੂਨੀਕੌਰਨਇੱਕ - ਇੱਕ ਸਟਾਰਟ ਅੱਪ ਦੀ ਪੂੰਜੀ ਸਾਢੇ ਸੱਤ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਸਮਰੱਥਾਇਹ ਤਾਕਤ ਬਹੁਤ ਬੜਾ ਵਿਸ਼ਵਾਸ ਜਗਾਉਂਦੀ ਹੈ। ਅਤੇ ਜਾਣਦੇ ਹਾਂਇਸ ਵਿੱਚ ਸਭ ਤੋਂ ਬੜੀ ਬਾਤ ਕਿਆ ਹੈਇਹ ਹਜ਼ਾਰਾਂ ਸਟਾਰਟ-ਅੱਪਸਦੇਸ਼ ਦੀ ਕਿਸੇ ਨਾ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਬਣੇ ਹਨ। ਕੋਈ ਖੇਤੀਬਾੜੀ ਖੇਤਰ ਵਿੱਚ ਨਵਾਂ ਕਰ ਰਿਹਾ ਹੈਕੋਈ ਸਪਲਾਈ ਚੇਨ ਸੁਧਾਰਨ ਦੇ ਲਈ ਨਵਾਂ ਕਰ ਰਿਹਾ ਹੈ। ਕੋਈ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਦੇ ਲਈ ਕੁਝ ਨਵਾਂ ਕਰ ਰਿਹਾ ਹੈ।  ਇਨ੍ਹਾਂ ਵਿੱਚ ਦੇਸ਼ ਦੇ ਲਈ ਕੁਝ ਕਰਨ ਦਾ ਜਜ਼ਬਾ ਹੈਕੁਝ ਕਰ ਗੁਜਰਨ ਦਾ ਜਜ਼ਬਾ ਹੈ।

ਸਾਥੀਓ,

ਜਿਸ ਦੇਸ਼ ਦਾ ਯੁਵਾਰਾਸ਼ਟਰ ਪ੍ਰਥਮ ਦੀ ਸੋਚ ਦੇ ਨਾਲ ਅੱਗੇ ਵਧਣ ਲਗਦਾ ਹੈਉਸ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਹੈ। ਅੱਜ ਖੇਡ ਦੇ ਮੈਦਾਨ ਵਿੱਚਭਾਰਤ ਦੀ ਸਫ਼ਲਤਾ ਵੀ ਇਸੇ ਦਾ ਇੱਕ ਬੜਾ ਉਦਾਹਰਣ ਹੈ। ਖਿਡਾਰੀ ਦੀ ਪ੍ਰਤਿਭਾਖਿਡਾਰੀ ਦਾ ਸੰਕਲਪਉਨ੍ਹਾਂ ਸਾਰੀਆਂ ਬਾਤਾਂ ਦਾ ਆਪਣਾ ਮਹੱਤ‍ਵ ਤਾਂ ਹੈ ਹੀਖਿਡਾਰੀ ਦੀ ਮਿਹਨਤ (ਪਰਿਸ਼੍ਰਮ) ਦਾ ਵੀ ਬਹੁਤ ਮਹੱਤਵ ਹੈਲੇਕਿਨ ਹੁਣ ਉਸ ਦੀ ਹਾਰ-ਜਿੱਤ ਦੇ ਨਾਲ 130 ਕਰੋੜ ਦੇਸ਼ਵਾਸੀ ਜੁੜ ਜਾਂਦੇ ਹਨ। ਭਾਰਤ ਦਾ ਯੁਵਾਕਿਸੇ ਵੀ ਮੈਦਾਨ ਵਿੱਚ ਕਿਸੇ ਨਾਲ ਟੱਕਰ ਲੈ ਰਿਹਾ ਹੈਤਾਂ ਪੂਰਾ ਦੇਸ਼ ਉਸ ਦੇ ਪਿੱਛੇ ਇਕਜੁੱਟ ਹੋ ਜਾਂਦਾ ਹੈ। ਖਿਡਾਰੀਆਂ ਵਿੱਚ ਵੀ ਇਹ ਭਾਵਨਾ ਪ੍ਰਬਲ ਹੈ ਕਿ ਮੈਂ ਪੁਰਸਕਾਰ ਦੇ ਲਈ ਨਹੀਂ,  ਆਪਣੇ ਦੇਸ਼ ਦੇ ਲਈ ਖੇਡ ਰਿਹਾ ਹਾਂ। ਇਸੇ ਭਾਵਨਾ  ਦੇ ਨਾਲ ਹਰ ਖੇਤਰ ਵਿੱਚ ਭਾਰਤ ਦੇ ਨੌਜਵਾਨਾਂ ਨੂੰਦੇਸ਼ ਦੀ ਭਾਵੀ ਪੀੜ੍ਹੀ ਨੂੰ ਅੱਗੇ ਵਧਣਾ ਹੈ।

ਸਾਥੀਓ,

ਕੋਰੋਨਾ ਦੇ ਇਸ ਕਾਲ ਨੇਪੂਰੀ ਦੁਨੀਆ ਨੂੰ ਅਸੀਂ ਭਾਰਤੀਆਂ ਦੇ ਅਨੁਸ਼ਾਸਨਅਸੀਂ ਭਾਰਤੀਆਂ ਦੀ ਸਮਾਜ ਸ਼ਕਤੀ ਦਾ ਪਰੀਚੈ ਦਿੱਤਾ ਹੈ। ਜਦੋਂ ਜਨਤਾ ਕਰਫਿਊ ਦੇ ਦੌਰਾਨ ਪੂਰਾ ਦੇਸ਼ ਕੋਰੋਨਾ ਨਾਲ ਲੜਣ ਦੇ ਲਈ ਇਕਜੁੱਟ ਹੋ ਗਿਆਤਾਂ ਪੂਰਾ ਵਿਸ਼ਵ ਹੈਰਾਨ ਰਹਿ ਗਿਆ ਸੀ। ਕੁਝ ਲੋਕ ਸਾਡੇ ਸਮਾਜ ਨੂੰ  ਕੋਸਦੇ ਹਨ ਲੇਕਿਨ ਇਸੇ ਸਮਾਜ ਨੇ ਦਿਖਾ ਦਿੱਤਾ ਕਿ ਜਦੋਂ ਬਾਤ ਦੇਸ਼ ਦੀ ਹੋਵੇਤਾਂ ਉਸ ਤੋਂ ਵਧ ਕੇ ਕੁਝ ਨਹੀਂ। ਜਦੋਂ ਸਹੀ ਦਿਸ਼ਾ ਮਿਲੇਸਹੀ ਉਦਾਹਰਣ ਮਿਲੇਤਾਂ ਸਾਡਾ ਦੇਸ਼ ਕਿੰਨਾ ਕੁਝ ਕਰਕੇ ਦਿਖਾ ਸਕਦਾ ਹੈਇਹ ਉਸ ਦਾ ਉਦਾਹਰਣ ਹੈ

ਤੁਸੀਂ NCC ਅਤੇ  NSS ਦੇ ਨੌਜਵਾਨਾਂ ਨੇ ਵੀ ਕੋਰੋਨਾ ਦੇ ਇਸ ਸੰਕਟ ਵਿੱਚ ਆਪਣੇ ਸੇਵਾਭਾਵ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ। ਹੁਣ ਤੁਹਾਡੀ ਇਹ ਵੀ ਜ਼ਿੰਮੇਵਾਰੀ ਹੈ ਕਿ ਜੋ ਕੁਝ ਤੁਸੀਂ NCC ਵਿੱਚ ਸਿੱਖਿਆ ਹੈਉਹ ਸਿਰਫ਼ ਜਦੋਂ ਯਨੀਫੌਰਮ ਪਹਿਨੀ ਹੋਵੇ ਤਦੇ ਕੰਮ ਵਿੱਚ ਆਵੇਐਸਾ ਨਹੀਂ ਹੁੰਦਾ ਹੈ। ਉਹ ਤੁਹਾਡੇ ਪੂਰੇ ਜੀਵਨ ਵਿੱਚਇਸੇ ਤਰ੍ਹਾਂ ਕੈਸੇ ਬਣਿਆ ਰਹੇਸਮੇਂ-ਸਮੇਂ ‘ਤੇ ਕੈਸੇ ਪ੍ਰਗਟ ਹੁੰਦਾ ਰਹੇ। ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇੱਕ ਕੈਡਿਟ ਦੇ ਤੌਰ ‘ਤੇ ਜੋ ਸਿੱਖਿਆ ਹੈ,  ਉਸ ਦਾ ਸਮਾਜ ਨੂੰ ਕੈਸੇ ਲਾਭ ਹੋਵੇਗਾ। ਜੈਸੇ ਆਪ ਅਗਰ ਕਿਸੇ ਪਿੰਡ ਵਿੱਚ ਰਹਿੰਦੇ ਹੋਤਾਂ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਤੇ ਉਸ ਪਿੰਡ ਵਿੱਚ ਕੋਈ ਵਿਦਿਆਰਥੀ ਸਕੂਲ ਛੱਡ ਕੇ Dropout ਤਾਂ ਨਹੀਂ ਹੈ। ਤੁਸੀਂ ਉਸ ਨੂੰ ਮਿਲੋਂਗੇਉਸ ਦੀ ਦਿੱਕਤ ਸਮਝੋਗੇਉਸ ਦੀ ਪੜ੍ਹਾਈ ਫਿਰ ਤੋਂ ਸ਼ੁਰੂ ਹੋਵੇਇਸ ਦੇ ਲਈ ਪ੍ਰਯਤਨ ਕਰੋਗੇਤਾਂ NCC ਦੀ ਭਾਵਨਾ ਨੂੰ ਤੁਸੀਂ ਅੱਗੇ ਵਧਾਉਗੇ

ਤੁਸੀਂ ਸਵੱਛਤਾ ਅਭਿਯਾਨ ਨੂੰ ਹੁਲਾਰਾ ਦੇਣ ਦੇ ਲਈ ਵੀ ਆਪਣੇ ਪਿੰਡ-ਮੁਹੱਲੇਆਪਣੇ ਸ਼ਹਿਰ-ਕਸਬੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਸਕਦੇ ਹਨ। ਕਿਉਂਕਿ ਤੁਸੀਂ ਇੱਥੇ ਲੀਡਰਸ਼ਿਪ ਦੇ ਗੁਣ ਸਿੱਖੇ ਹਨਹੁਣ ਉਸ ਨੂੰ apply ਕਰਨਾ ਹੈ ਸਮਾਜ ਵਿੱਚ। ਜਿਸ ਤਰ੍ਹਾਂ ਆਪਣੇ ਸਮੁੰਦਰੀ ਤਟਾਂ ਦੀ ਸਫਾਈ ਦੇ ਲਈ ‘ਪੁਨੀਤ ਸਾਗਰ ਅਭਿਯਾਨ’ ਚਲਾਇਆ ਸੀਬਹੁਤ ਪ੍ਰਸ਼ੰਸਾ ਪਾਈ ਸੀਉਹ NCC ਦੇ ਕਾਰਜਕਾਲ ਦੇ ਬਾਅਦ ਵੀ ਜਾਰੀ ਰਹਿਣਾ ਚਾਹੀਦਾ ਹੈ। ਜੈਸੇ ਅੱਜ ਕੱਲ੍ਹ ਦੇਸ਼ ਵਿੱਚ Catch the Rain, ਇਸ ਦਾ ਇੱਕ ਜਨਅੰਦੋਲਨ ਚਲ ਰਿਹਾ ਹੈ। ਬਾਰਿਸ਼ ਦੇ ਪਾਣੀ ਨੂੰ ਅਸੀਂ ਕਿਵੇਂ ਬਚਾਈਏਜੋ ਸਾਡੇ ਤਲਾਬ ਹਨਜੋ ਝੀਲਾਂ ਹਨਉਨ੍ਹਾਂ ਨੂੰ ਕਿਵੇਂ ਸਾਫ਼ ਰੱਖੀਏਇਸ ਦਿਸ਼ਾ ਵਿੱਚ ਵੀ ਤੁਸੀਂ ਲੋਕਾਂ ਨੂੰ ਜਾਗ੍ਰਿਤ ਕਰ ਸਕਦੇ ਹੋ

ਸਾਥੀਓ,

ਆਜ਼ਾਦੀ ਦੀ ਲੜਾਈ ਵਿੱਚਮਹਾਤਮਾ ਗਾਂਧੀ ਨੇ ਦੇਸ਼ ਦੇ ਆਮ ਮਾਨਵੀ ਨੂੰ ਐਸੀ-ਐਸੀ ਪ੍ਰਵਿਰਤੀਆਂ ਨਾਲ ਜੋੜਿਆ ਸੀਜਿਨਾਂ ਨਾਲ ਲੋਕਾਂ ਦੀ ਰੋਜ਼ੀ-ਰੋਟੀ ਵੀ ਚਲਦੀ ਸੀਲੇਕਿਨ ਨਾਲ-ਨਾਲ ਦੇਸ਼ਭਗਤੀ ਦਾ ਅੰਦੋਲਨ ਵੀ ਗਤੀ ਪਕੜਦਾ ਸੀ। ਜਿਵੇਂ ਕੋਈ ਸੂਤ ਕੱਤਣ ਦਾ ਕੰਮ ਕਰਦਾ ਸੀਕੋਈ ਪ੍ਰੌੜ੍ਹ ਸਿੱਖਿਆ ਨਾਲ ਜੁੜਿਆ ਸੀਕੋਈ ਗੌ-ਪਾਲਨ ਨਾਲ ਜੁੜ ਕੇ ਕੰਮ ਕਰਦਾ ਸੀਕੋਈ ਸਵੱਛਤਾ ਦਾ ਕੰਮ ਕਰਦਾ ਸੀਇਨ੍ਹਾਂ ਸਾਰੇ ਵਿਸ਼ਿਆਂ ਨੂੰ ਗਾਂਧੀ ਜੀ ਨੇ ਆਜ਼ਾਦੀ ਕੇ ਅੰਦੋਲਨ ਨਾਲ ਜੋੜ ਦਿੱਤਾ ਸੀ। ਇਸੇ ਤਰ੍ਹਾਂ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚਅੱਜ ਤੋਂ ਲੈ ਕੇ ਅਗਲੇ 25 ਵਰ੍ਹਿਆਂ ਅਸੀਂ ਸਭ ਨੂੰਤੁਹਾਨੂੰ ਆਪਣੀਆਂ ਪ੍ਰਵਿਰਤੀਆਂ ਨੂੰਆਪਣੇ ਕਾਰਜਾਂ ਨੂੰ ਦੇਸ਼ ਦੇ ਵਿਕਾਸ ਦੇ ਨਾਲਦੇਸ਼ ਦੀਆਂ ਉਮੀਦਾਂ ਦੇ ਨਾਲਦੇਸ਼ ਦੀਆਂ ਆਕਾਂਖਿਆਵਾਂ ਦੇ ਨਾਲ ਜੋੜਨਾ ਹੈ। ਅੱਜ ਦੇਸ਼ ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਚਲ ਰਿਹਾ ਹੈ। ਤੁਸੀਂ ਸਾਰੇ ਯੁਵਾਵੋਕਲ ਫੌਰ ਲੋਕਲ ਦੇ ਅਭਿਯਾਨ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਸਕਦੇ ਹੋ

ਅਗਰ ਭਾਰਤ ਦੇ ਯੁਵਾ ਠਾਨ ਲੈਣ ਕਿ ਜਿਸ ਚੀਜ ਦੇ ਨਿਰਮਾਣ ਵਿੱਚ ਕਿਸੇ ਭਾਰਤੀ ਦਾ ਸ਼੍ਰਮ (ਮਿਹਨਤ) ਲਗਿਆ ਹੈਕਿਸੇ ਭਾਰਤੀ ਦਾ ਪਸੀਨਾ ਵਹਿਆ ਹੈਸਿਰਫ਼ ਉਹੀ ਚੀਜ਼ ਇਸਤੇਮਾਲ ਕਰਾਂਗੇਤਾਂ ਭਾਰਤ ਦਾ ਭਾਗ ਤੇਜ਼ ਗਤੀ ਨਾਲ ਬਦਲ ਸਕਦਾ ਹੈ। ਵੋਕਲ ਫੌਰ ਲੋਕਲ ਦਾ ਮੰਤਰ ਸਿੱਧੇ-ਸਿੱਧੇ ਦੇਸ਼ ਦੇ ਨੌਜਵਾਨਾਂ ਨਾਲ ਵੀ ਜੁੜਿਆ ਹੋਇਆ ਹੈ। ਜਦੋਂ ਲੋਕ ਸਥਾਨਕ ਉਤਪਾਦਾਂ ਨੂੰ ਖਰੀਦਣਗੇਤਾਂ ਸਥਾਨਕ ਉਤਪਾਦਨ ਵੀ ਵਧੇਗਾਉਸ ਦੀ ਕੁਆਲਿਟੀ ਵੀ improve ਹੁੰਦੀ ਜਾਵੇਗੀ। ਜਦੋਂ ਸਥਾਨਕ ਉਤਪਾਦਨ ਵਧੇਗਾ ਤਾਂ ਉਸ ਵਜ੍ਹਾ ਨਾਲ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਨਵੇਂ ਸਾਧਨ ਵੀ ਵਧਣਗੇ

ਸਾਥੀਓ,

ਇਹ ਸਮਾਂ technology ਅਤੇ innovation ਦਾ ਹੈ। ਇਹ ਸਮਾਂ ਡਿਜੀਟਲ ਕ੍ਰਾਂਤੀ ਦਾ ਹੈ। ਇਸ ਯੁਗ ਦਾ ਅਗਰ ਕੋਈ ਨਾਇਕ ਹੈਤਾਂ ਉਹ ਤੁਸੀਂ ਮੇਰੇ ਯੁਵਾ ਸਾਥੀ ਹੋ। ਇਸ ਲਈਬਦਲਾਅ ਦੇ ਇਸ ਦੌਰ ਵਿੱਚ ਬਤੌਰ ਕੈਡਿਟ ਨਵੀਂ ਜ਼ਿੰਮੇਦਾਰੀਆਂ ਤੁਹਾਡੇ ਪਾਸ ਹਨ। ਤੁਹਾਨੂੰ ਇਸ ਕ੍ਰਾਂਤੀ ਵਿੱਚ ਭਾਰਤ ਨੂੰ ਲੀਡਰ ਬਣਾਉਣ ਦੇ ਲਈ ਦੇਸ਼ ਨੂੰ ਆਪਣੀ ਅਗਵਾਈ ਦੇਣੀ ਹੈ ਅਤੇ ਨਾਲ ਹੀ ਇਸ ਦੀਆਂ ਚੁਣੌਤੀਆਂ ਦਾ ਮੁਕਾਬਲਾ ਵੀ ਕਰਨਾ ਹੈ। ਅੱਜ ਇੱਕ ਤਰਫ਼ ਡਿਜੀਟਲ ਟੈਕਨੋਲੋਜੀ ਅਤੇ ਇਨਫਰਮੇਸ਼ਨ ਨਾਲ ਜੁੜੀਆਂ ਅੱਛੀਆਂ ਸੰਭਾਵਨਾਵਾਂ ਹਨਤਾਂ ਦੂਸਰੀ ਤਰਫ਼ misinformation ਦੇ ਖ਼ਤਰੇ ਵੀ ਹਨ। ਸਾਡੇ ਦੇਸ਼ ਦਾ ਆਮ ਮਾਨਵੀਕਿਸੇ ਅਫਵਾਹ ਦਾ ਸ਼ਿਕਾਰ ਨਾ ਹੋਵੇ ਇਹ ਵੀ ਜ਼ਰੂਰੀ ਹੈ। NCC ਕੈਡਿਟਸ ਇਸ ਦੇ ਲਈ ਇੱਕ ਜਾਗਰੂਕਤਾ ਅਭਿਯਾਨ ਚਲਾ ਸਕਦੇ ਹਨ। ਇੱਕ ਹੋਰ ਚੈਲੰਜ ਜੋ ਅੱਜ ਦੇ ਨੌਜਵਾਨਾਂ ਦੇ ਸਾਹਮਣੇ ਹਨਉਹ ਹੈ virtual ਅਤੇ real life ਵਿੱਚ ਵਿਗੜਦਾ ਤਾਲਮੇਲ! NCC ਆਪਣੇ ਕੈਡਿਟਸ ਦੇ ਲਈ ਇਸ ਤਾਲਮੇਲ ਦੀ ਟ੍ਰੇਨਿੰਗ ਦੇ ਤਰੀਕੇ ਤਿਆਰ ਕਰ ਸਕਦੀ ਹੈਜੋ ਬਾਕੀ ਲੋਕਾਂ ਦੇ ਲਈ ਵੀ ਮਦਦਗਾਰ ਹੋਣ

ਸਾਥੀਓ,

ਇੱਕ ਹੋਰ ਵਿਸ਼ੇ ਨੂੰ ਮੈਂ ਤੁਹਾਡੇ ਸਾਹਮਣੇ ਉਠਾਉਣਾ ਚਾਹੁੰਦਾ ਹਾਂ। ਇਹ ਵਿਸ਼ਾ ਹੈ ਡ੍ਰੱਗਸ ਦਾਨਸ਼ੇ ਦਾ। ਨਸ਼ਾ ਸਾਡੀ ਯੁਵਾ ਪੀੜ੍ਹੀ ਨੂੰ ਕਿੰਨਾ ਬਰਬਾਦ ਕਰਦਾ ਹੈਇਹ ਤੁਸੀਂ ਭਲੀ-ਭਾਂਤ ਜਾਣਦੇ ਹੋ। ਤਾਂ ਫਿਰ ਜਿਸ ਸਕੂਲ-ਕਾਲਜ ਵਿੱਚ NCC ਹੋਵੇ NSS ਹੋਵੇ ਉੱਥੇ ਡ੍ਰੱਗਸ ਕਿਵੇਂ ਪਹੁੰਚ ਸਕਦੇ ਹਨ। ਆਪ ਕੈਡਿਟ ਦੇ ਤੌਰ ‘ਤੇ ਖ਼ੁਦ ਡ੍ਰੱਗਸ ਤੋਂ ਮੁਕਤ ਰਹੋ ਅਤੇ ਨਾਲ ਹੀ ਨਾਲ ਆਪਣੇ ਕੈਂਪਸ ਨੂੰ ਵੀ ਡ੍ਰੱਗਸ ਤੋਂ ਮੁਕਤ ਰੱਖੋ। ਤੁਹਾਡੇ ਸਾਥੀਜੋ NCC-NSS ਵਿੱਚ ਨਹੀਂ ਹਨਉਨ੍ਹਾਂ ਨੂੰ ਵੀ ਇਸ ਬੁਰੀ ਆਦਤ ਨੂੰ ਛੱਡਣ ਵਿੱਚ ਮਦਦ ਕਰੋ

ਸਾਥੀਓ,

ਦੇਸ਼ ਦੇ ਐਸੇ ਹੀ ਸਮੂਹਿਕ ਪ੍ਰਯਾਸਾਂ ਨੂੰ ਨਵੀਂ ਊਰਜਾ ਦੇਣ ਦੇ ਲਈ ਕੁਝ ਵਰ੍ਹੇ ਪਹਿਲਾਂ ਇੱਕ ਪੋਰਟਲ ਵੀ ਸ਼ੁਰੂ ਕੀਤਾ ਗਿਆ ਸੀ। ਇਹ ਪੋਰਟਲ ਹੈ- Self4Society portal. ਇਸ ਪੋਰਟਲ ‘ਤੇ ਅਲੱਗ-ਅਲੱਗ ਵਿਅਕਤੀ ਆ ਕੇਅਲੱਗ-ਅਲੱਗ ਕੰਪਨੀਆਂ ਆ ਕੇਅਲੱਗ-ਅਲੱਗ ਸੰਗਠਨ ਆ ਕੇਸਮਾਜ ਸੇਵਾ ਦੇ ਜੋ ਕੰਮ ਹੁੰਦੇ ਹਨਉਨ੍ਹਾਂ ਕਾਰਜਾਂ ਵਿੱਚ ਉਹ ਸਹਿਯੋਗ ਕਰਦੇ ਹਨ। ਵਿਸ਼ੇਸ਼ ਕਰਕੇ ਭਾਰਤ ਦੀ IT ਅਤੇ ਟੈੱਕ ਕੰਪਨੀਆਂ ਨੇ ਇਸ ਦਿਸ਼ਾ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ। ਅੱਜ ਇਸ ਨਾਲ ਹਜ਼ਾਰ ਤੋਂ ਜ਼ਿਆਦਾ ਸੰਗਠਨ ਅਤੇ ਸਵਾ ਦੋ ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਏ ਹਨਜੋ ਕੁਝ ਨਾ ਕੁਝ ਸਮਾਜ ਸੇਵਾ ਕਰਦੇ ਹਨ। NCC-NSS ਦੇ ਲੱਖਾਂ ਨੌਜਵਾਨਾਂ ਨੂੰ ਵੀ ਇਸ ਪੋਰਟਲ ਨਾਲ ਜ਼ਰੂਰ ਜੁਣਨਾ ਚਾਹੀਦਾ ਹੈ

ਭਾਈਓ ਭੈਣੋਂ,

ਸਾਨੂੰ ਇੱਕ ਤਰਫ਼ ਐੱਨਸੀਸੀ ਕੈਡਿਟਸ ਦਾ ਵਿਸਤਾਰ ਕਰਨਾ ਹੈਤਾਂ ਦੂਸਰੀ ਤਰਫ਼ ਕੈਡਿਟ ਸਪਿਰਿਟ ਨੂੰ ਵੀ ਅੱਗੇ ਵਧਾਉਣਾ ਹੈ। ਇਹ ਸਪਿਰਿਟ ਜਨ-ਜਨ ਤੱਕ ਪਹੁੰਚਾਉਣੀ ਹੈਪਿੰਡ-ਪਿੰਡ ਤੱਕ ਉਸ ਦੀ ਗੂੰਜ ਪਹੁੰਚਾਉਣੀ ਹੈਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਅਤੇ ਮੈਂ ਸਮਝਦਾ ਹਾਂਇਸ ਵਿੱਚਐੱਨਸੀਸੀ alumni ਦੀ ਬਹੁਤ ਬੜੀ ਭੂਮਿਕਾ ਹੈ। NCC alumni association ਇਸ ਕੰਮ ਵਿੱਚ ਇੱਕ ਬ੍ਰਿੱਜ ਦੀਇੱਕ ਨੈੱਟਵਰਕ ਦੀ ਭੂਮਿਕਾ ਨਿਭਾਵੇਗਾ। ਕਿਉਂਕਿ ਮੈਂ ਖ਼ੁਦ ਇਸ association ਦਾ ਮੈਂਬਰ ਹਾਂਇਸ ਲਈ ਮੇਰੀ ਦੇਸ਼ ਵਿਦੇਸ਼ ਵਿੱਚ ਫੈਲੇ ਸਾਰੇ alumni ਸਾਥੀਆਂ ਨੂੰ ਅਪੀਲ ਹੈ ਕਿ ਇਸ ਮਿਸ਼ਨ ਦਾ ਸਰਗਰਮ ਹਿੱਸਾ ਬਣਨ। ਕਿਉਂਕਿ, Once a cadet, always a cadet! ਅਸੀਂ ਜਿੱਥੇ ਕਿਤੇ ਵੀ ਹਾਂਜਿਸ ਕਿਸੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਾਂਸਾਡੇ ਅਨੁਭਵ ਦੇਸ਼ ਅਤੇ ਨਵੀਂ ਪੀੜ੍ਹੀ ਦੇ ਬਹੁਤ ਕੰਮ ਆ ਸਕਦੇ ਹਾਂ। ਸਾਡੇ ਅਨੁਭਵ ਇੱਕ ਸੰਗਠਨ ਦੇ ਰੂਪ ਵਿੱਚ ਐੱਨਸੀਸੀ ਨੂੰ ਵੀ ਪਹਿਲਾਂ ਤੋਂ ਬਿਹਤਰ ਬਣਾਉਣ ਦਾ ਮਾਧਿਅਮ ਬਣ ਸਕਦੇ ਹਨ। ਇਸ ਨਾਲ ਐੱਨਸੀਸੀ ਦੀ ਸਪਿਰਿਟ ਅਤੇ ਕਰਤੱਵ ਦਾ ਭਾਵਨਾ ਦਾ ਸਮਾਜ ਵਿੱਚ ਵੀ ਵਿਸਤਾਰ ਹੋਵੇਗਾ

ਮੈਨੂੰ ਪੂਰਾ ਭਰੋਸਾ ਹੈਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਾਡੇ ਇਹ ਪ੍ਰਯਾਸ ਨਵੇਂ ਭਾਰਤ ਦੇ ਨਿਰਮਾਣ ਦੀ ਊਰਜਾ ਬਣਨਗੇਅਤੇ ਐੱਨਸੀਸੀ ਦੇ ਕੈਡਿਟਸ ਇਸ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਣਗੇ। ਇਸੇ ਵਿਸ਼ਵਾਸ ਦੇ ਨਾਲਆਪ ਸਭ ਦਾ ਬਹੁਤ ਬਹੁਤ ਧੰਨਵਾਦ!

ਭਾਰਤ ਮਾਤਾ ਕੀਜੈ!

ਭਾਰਤ ਮਾਤਾ ਕੀਜੈ!

ਭਾਰਤ ਮਾਤਾ ਕੀਜੈ!

ਵੰਦੇ ਮਾਤਰਮਵੰਦੇ ਮਾਤਰਮ!

 

 *********

ਡੀਐੱਸ/ਏਜੇ/ਏਕੇ/ਐੱਨਐੱਸ



(Release ID: 1793424) Visitor Counter : 142