ਪ੍ਰਧਾਨ ਮੰਤਰੀ ਦਫਤਰ

ਵਾਰਾਣਸੀ ਵਿੱਚ ਕਈ ਵਿਕਾਸ ਪਹਿਲਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 23 DEC 2021 5:13PM by PIB Chandigarh

ਹਰ-ਹਰ ਮਹਾਦੇਵ ! ਤ੍ਰਿਲੋਚਨ ਮਹਾਦੇਵ ਕੀ ਜੈ ! ਮਾਤਾ ਸ਼ੀਤਲਾ ਚੌਕੀਆ ਦੇਵੀ ਕੀ ਜੈ ! ਉੱਤਰ ਪ੍ਰਦੇਸ਼  ਦੇ ਊਰਜਾਵਾਨ ਅਤੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਡਾਕਟਰ ਮਹੇਂਦਰਨਾਥ ਪਾਂਡੇ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਅਨਿਲ ਰਾਜਭਰ ਜੀ, ਨੀਲਕੰਠ ਤਿਵਾਰੀ ਜੀ, ਰਵਿੰਦਰ ਜਾਯਸਵਾਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਬੀਪੀ ਸਰੋਜ ਜੀ, ਸ਼੍ਰੀਮਤੀ ਸੀਮਾ ਦਵਿਵੇਦੀ ਜੀ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਸਾਰੇ ਮਾਨਨੀਯ/ਮਾਣਯੋਗ ਸਾਥੀਗਣ, ਬਨਾਸ ਡੇਅਰੀ ਦੇ ਚੇਅਰਪਰਸਨ ਸ਼੍ਰੀ ਸ਼ੰਕਰ ਭਾਈ ਚੌਧਰੀ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਪਿਆਰੇ ਕਿਸਾਨ ਭਾਈਓ ਅਤੇ ਭੈਣੋਂ!

ਵਾਰਾਣਸੀ ਕੇ ਇਸ ਪਿੰਡਰਾ ਕਸ਼ੇਤਰ ਕੇ ਲੋਗਨ ਕੇ ਪ੍ਰਣਾਮ ਕਰਤ ਹਈਲਾ ! ਪਡੋਸ ਕੇ ਜ਼ਿਲ੍ਹਾ ਜੌਨਪੁਰ  ਕੇ ਸਬ ਬੰਧੁ ਏਵੰ ਭਗਿਨੀ ਲੋਗਨ ਕੇ ਭੀ ਪ੍ਰਣਾਮ! ਅੱਜ ਵਾਰਾਣਸੀ ਅਤੇ ਆਸਪਾਸ ਦਾ ਇਹ ਪੂਰਾ ਖੇਤਰ, ਇੱਕ ਵਾਰ ਫਿਰ ਤੋਂ ਪੂਰੇ ਦੇਸ਼, ਪੂਰੇ ਉੱਤਰ ਪ੍ਰਦੇਸ਼ ਦੇ ਪਿੰਡਾਂ, ਕਿਸਾਨਾਂ-ਪਸ਼ੂਪਾਲਕਾਂ ਲਈ ਬਹੁਤ ਬੜੇ ਪ੍ਰੋਗਰਾਮਾਂ ਦਾ ਸਾਖੀ ਬਣਿਆ ਹੈ। ਅੱਜ ਦਾ ਦਿਨ ਇਤਿਹਾਸ ਵੀ ਵਿਸ਼ੇਸ਼ ਹੈ ਅਤੇ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਦੀ ਜਨਮ ਜਯੰਤੀ ਹੈ। ਮੈਂ ਉਨ੍ਹਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਉਨ੍ਹਾਂ ਦੀ ਸਮ੍ਰਿਤੀ (ਯਾਦ) ਵਿੱਚ ਦੇਸ਼, ਕਿਸਾਨ ਦਿਵਸ ਮਨਾ ਰਿਹਾ ਹੈ।

ਸਾਥੀਓ,

ਸਾਡੇ ਇੱਥੇ ਗਊ ਕੀ ਬਾਤ ਕਰਨਾ, ਗੋਬਰਧਨ ਕੀ ਬਾਤ ਕਰਨਾ ਕੁਝ ਲੋਕਾਂ ਨੇ ਐਸੇ ਹਾਲਾਤ ਪੈਦਾ ਕਰ ਦਿੱਤੇ ਹਨ, ਜੈਸੇ ਕੋਈ ਗੁਨਾਹ ਕਰ ਰਹੇ ਹਾਂ। ਗੁਨਾਹ ਬਣਾ ਦਿੱਤਾ ਹੈ। ਗਊ ਕੁਝ ਲੋਕਾਂ ਲਈ ਗੁਨਾਹ ਹੋ ਸਕਦੀ ਹੈ, ਸਾਡੇ ਲਈ ਗਊ ਮਾਤਾ ਹੈ, ਪੂਜਨੀਯ ਹੈ। ਗਊਆਂ-ਮੱਝਾਂ ਦਾ ਮਜ਼ਾਕ ਉਡਾਉਣ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਦੇਸ਼ ਦੇ 8 ਕਰੋੜ ਪਰਿਵਾਰਾਂ ਦੀ ਆਜੀਵਿਕਾ ਐਸੇ ਹੀ ਪਸ਼ੂ ਧਨ ਨਾਲ ਚਲਦੀ ਹੈ। ਇਨ੍ਹਾਂ ਪਰਿਵਾਰਾਂ ਦੀ ਮਿਹਨਤ ਨਾਲ ਅੱਜ ਭਾਰਤ ਹਰ ਸਾਲ ਲਗਭਗ ਸਾਢੇ 8 ਲੱਖ ਕਰੋੜ ਰੁਪਏ ਦਾ ਦੁੱਧ ਉਤਪਾਦਨ ਕਰਦਾ ਹੈ। ਅਤੇ ਇਹ ਰਾਸ਼ੀ, ਜਿਤਨਾ ਭਾਰਤ ਵਿੱਚ ਕਣਕ ਅਤੇ ਚਾਵਲ ਦਾ ਉਤਪਾਦਨ ਹੁੰਦਾ ਹੈ, ਉਸ ਦੀ ਕੀਮਤ ਤੋਂ ਵੀ ਕਿਤੇ ਜ਼ਿਆਦਾ ਇਹ ਦੁੱਧ ਉਤਪਾਦਨ ਦੀ ਕੀਮਤ ਹੈ। ਇਸ ਲਈ ਭਾਰਤ ਦੇ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨਾ, ਅੱਜ ਸਾਡੀ ਸਰਕਾਰ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।

ਇਸ ਕੜੀ ਵਿੱਚ ਅੱਜ ਇੱਥੇ ਬਨਾਸ ਕਾਸ਼ੀ ਸੰਕੁਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਸਾਥੀਓ ਹੁਣ ਮੈਦਾਨ ਛੋਟਾ ਪੈ ਗਿਆ ਹੈ ਜਗ੍ਹਾ ਨਹੀਂ ਹੈ ਤੁਸੀਂ ਉੱਥੇ ਹੀ ਆਪਣੇ ਆਪ ਨੂੰ ਸੰਭਾਲ ਲਓ। ਬਨਾਸ ਡੇਅਰੀ ਨਾਲ ਜੁੜੇ ਲੱਖਾਂ ਕਿਸਾਨਾਂ ਦੇ ਖਾਤੇ ਵਿੱਚ ਕਰੋੜਾਂ ਰੁਪਏ ਟ੍ਰਾਂਸਫਰ ਕੀਤੇ ਗਏ ਹਨ, ਰਾਮਨਗਰ ਦੇ ਦੁੱਧ ਪਲਾਂਟ ਨੂੰ ਚਲਾਉਣ ਲਈ ਬਾਇਓਗੈਸ ਅਧਾਰਿਤ ਪਾਵਰ ਪਲਾਂਟ ਦਾ ਵੀ ਨੀਂਹ ਪੱਥਰ ਹੋਇਆ ਹੈ।  ਇੱਕ ਹੋਰ ਮਹੱਤਵਪੂਰਨ ਬਾਤ ਹੋਈ ਹੈ, ਜਿਸ ਦਾ ਸਕਾਰਾਤਮਕ ਪ੍ਰਭਾਵ ਪੂਰੇ ਦੇਸ਼ ਦੇ ਡੇਅਰੀ ਸੈਕਟਰ ’ਤੇ ਪਵੇਗਾ।

ਅੱਜ ਇੱਥੇ ਦੁੱਧ ਦੀ ਸ਼ੁੱਧਤਾ ਦੇ ਪ੍ਰਮਾਣ ਦੇ ਲਈ ਦੇਸ਼ ਭਰ ਵਿੱਚ ਏਕੀਕ੍ਰਿਤ ਵਿਵਸਥਾ ਅਤੇ ਉਸ ਦਾ LOGO ਵੀ ਜਾਰੀ ਹੋਇਆ ਹੈ। ਡੇਅਰੀ ਸੈਕਟਰ ਨਾਲ ਜੁੜੇ ਇਨ੍ਹਾਂ ਪ੍ਰਯਤਨਾਂ ਦੇ ਇਲਾਵਾ ਅੱਜ ਯੂਪੀ ਦੇ ਲੱਖਾਂ ਲੋਕਾਂ ਨੂੰ ਆਪਣੇ ਘਰ ਦੇ ਕਾਨੂੰਨੀ ਦਸਤਾਵੇਜ਼ ਯਾਨੀ ਘਰੌਨੀ ਵੀ ਸੌਂਪੀ ਗਈ ਹੈ। ਵਾਰਾਣਸੀ ਨੂੰ ਹੋਰ ਸੁੰਦਰ, ਸੁਗਮ ਅਤੇ ਸੁਵਿਧਾ ਸੰਪੰਨ ਬਣਾਉਣ ਵਾਲੇ 1500 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਹੋਇਆ ਹੈ। ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਵਧਾਈ, ਯੂਪੀ ਅਤੇ ਦੇਸ਼ ਭਰ ਦੇ ਗੋਪਾਲਕਾਂ ਨੂੰ ਵਿਸ਼ੇਸ਼ ਵਧਾਈ।

ਸਾਥੀਓ,

ਇੱਕ ਜ਼ਮਾਨਾ ਸੀ, ਜਦੋਂ ਸਾਡੇ ਪਿੰਡਾਂ ਦੇ ਘਰ-ਆਂਗਣ ਵਿੱਚ ਮਵੇਸ਼ੀਆਂ (ਦੁਧਾਰੂ ਪਸ਼ੂਆਂ) ਦੇ ਝੁੰਡ ਹੀ ਸੰਪੰਨਤਾ ਦੀ ਪਹਿਚਾਣ ਸਨ। ਅਤੇ ਸਾਡੇ ਇੱਥੇ ਤਾਂ ਕਿਹਾ ਵੀ ਜਾਂਦਾ ਸੀ ਹਰ ਕੋਈ ਇਸ ਨੂੰ ਪਸ਼ੂ ਧਨ ਕਹਿੰਦਾ ਹੈ।  ਕਿਸ ਦੇ ਦਰਵਾਜ਼ੇ ’ਤੇ ਕਿਤਨੇ ਖੂੰਟੇ ਹਨ, ਇਸ ਨੂੰ ਲੈ ਕੇ ਮੁਕਾਬਲਾ (ਸਪਰਧਾ) ਰਹਿੰਦਾ ਸੀ। ਸਾਡੇ ਸ਼ਾਸਤਰਾਂ ਵਿੱਚ ਵੀ ਕਾਮਨਾ ਕੀਤੀ ਗਈ ਹੈ-

ਗਾਵੋ ਮੇ ਸਰਵਤ: (गावो मे सर्वतः)

ਚੈਵ ਗਵਾਮ੍ ਮਧਯੇ ਵਾਸਾਮਯਹਮ।। (चैव गवाम् मध्ये वसाम्यहम्।।)

ਯਾਨੀ ਗਊਆਂ ਮੇਰੇ ਚਾਰੇ ਪਾਸੇ ਰਹਿਣ ਅਤੇ ਮੈਂ ਗਊਆਂ ਦੇ ਦਰਮਿਆਨ ਨਿਵਾਸ ਕਰਾਂ ਇਹ ਸੈਕਟਰ ਸਾਡੇ ਇੱਥੇ ਰੋਜ਼ਗਾਰ ਦਾ ਵੀ ਹਮੇਸ਼ਾ ਤੋਂ ਬਹੁਤ ਬੜਾ ਮਾਧਿਅਮ ਰਿਹਾ ਹੈ। ਲੇਕਿਨ ਬਹੁਤ ਲੰਬੇ ਸਮੇਂ ਤੱਕ ਇਸ ਸੈਕਟਰ ਨੂੰ ਜੋ ਸਮਰਥਨ ਮਿਲਣਾ ਚਾਹੀਦਾ ਸੀ, ਉਹ ਪਹਿਲਾਂ ਦੀਆਂ ਸਰਕਾਰਾਂ ਵਿੱਚ ਮਿਲਿਆ ਨਹੀਂ।  ਹੁਣ ਸਾਡੀ ਸਰਕਾਰ ਦੇਸ਼ ਭਰ ਵਿੱਚ ਇਸ ਸਥਿਤੀ ਨੂੰ ਬਦਲ ਰਹੀ ਹੈ। ਅਸੀਂ ਕਾਮਧੇਨੁ ਆਯੋਗ ਦਾ ਗਠਨ ਕੀਤਾ ਹੈ, ਡੇਅਰੀ ਸੈਕਟਰ ਦੇ ਇਨਫ੍ਰਾਸਟ੍ਰਕਚਰ ਲਈ ਹਜ਼ਾਰਾਂ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਹੈ। ਅਸੀਂ ਇੱਕ ਬਹੁਤ ਬੜਾ ਅਭਿਯਾਨ ਚਲਾ ਕੇ ਲੱਖਾਂ ਪਸ਼ੂਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਵੀ ਜੋੜਿਆ ਹੈ। ਕਿਸਾਨਾਂ ਨੂੰ ਅੱਛੀ ਗੁਣਵੱਤਾ ਦਾ ਚਾਰਾ ਬੀਜ ਮਿਲੇ, ਇਸ ਦੇ ਲਈ ਵੀ ਲਗਾਤਾਰ ਕੰਮ ਚਲ ਰਿਹਾ ਹੈ।

ਪਸ਼ੂਆਂ ਦਾ ਘਰ ’ਤੇ ਹੀ ਇਲਾਜ ਹੋਵੇ, ਘਰ ’ਤੇ ਹੀ ਬਣਾਉਟੀ ਗਰਭਧਾਰਨ ਦੀ ਵਿਵਸਥਾ ਹੋਵੇ, ਇਸ ਦੇ ਲਈ ਵੀ ਦੇਸ਼ਵਿਆਪੀ ਅਭਿਯਾਨ ਚਲਾਇਆ ਗਿਆ ਹੈ। ਅਸੀਂ ਪਸ਼ੂਆਂ ਵਿੱਚ Foot and Mouth Disease– ਖੁਰਪਕਾ-ਮੂੰਹਪਕਾ ਦੇ ਨਿਯੰਤਰਣ ਲਈ ਵੀ ਰਾਸ਼ਟਰ ਵਿਆਪੀ ਟੀਕਾਕਰਣ ਮਿਸ਼ਨ ਚਲਾਇਆ ਹੈ। ਸਾਡੀ ਸਰਕਾਰ ਸਿਰਫ਼ ਬੱਚਿਆਂ ਦਾ ਹੀ ਮੁਫ਼ਤ ਟੀਕਾਕਰਣ ਨਹੀਂ ਕਰ ਰਹੀ, ਸਿਰਫ਼ ਕੋਰੋਨਾ ਵੈਕਸੀਨ ਹੀ ਮੁਫ਼ਤ ਨਹੀਂ ਲਗਾ ਰਹੀ, ਬਲਕਿ ਪਸ਼ੂਧਨ ਨੂੰ ਬਚਾਉਣ ਲਈ ਵੀ ਅਨੇਕ ਟੀਕੇ ਮੁਫ਼ਤ ਲਗਵਾ ਰਹੀ ਹੈ।

ਸਾਥੀਓ,

ਦੇਸ਼ ਵਿੱਚ ਇਨ੍ਹਾਂ ਪ੍ਰਯਤਨਾਂ ਦਾ ਨਤੀਜਾ ਹੈ ਕਿ 6-7 ਸਾਲ ਪਹਿਲਾਂ ਦੀ ਤੁਲਨਾ ਵਿੱਚ ਦੇਸ਼ ਵਿੱਚ ਦੁੱਧ ਉਤਪਾਦਨ ਲਗਭਗ 45 ਪ੍ਰਤੀਸ਼ਤ ਵਧਿਆ ਹੈ। ਯਾਨੀ ਕਰੀਬ-ਕਰੀਬ ਡੇਢ ਗੁਣਾ ਹੋਇਆ ਹੈ। ਅੱਜ ਭਾਰਤ ਦੁਨੀਆ ਦਾ ਲਗਭਗ 22 ਪ੍ਰਤੀਸ਼ਤ ਦੁੱਧ ਉਤਪਾਦਨ ਕਰਦਾ ਹੈ। ਕਰੀਬ-ਕਰੀਬ ਇੱਕ ਚੌਥਾਈ। ਮੈਨੂੰ ਖੁਸ਼ੀ ਹੈ ਕਿ ਯੂਪੀ ਅੱਜ ਦੇਸ਼ ਦਾ ਸਭ ਤੋਂ ਅਧਿਕ ਦੁੱਧ ਉਤਪਾਦਕ ਰਾਜ ਤਾਂ ਹੈ ਹੀ, ਡੇਅਰੀ ਸੈਕਟਰ ਦੇ ਵਿਸਤਾਰ ਵਿੱਚ ਵੀ ਬਹੁਤ ਅੱਗੇ ਹੈ ।

ਭਾਈਓ ਅਤੇ ਭੈਣੋਂ,

ਮੇਰਾ ਅਟੁੱਟ ਵਿਸ਼ਵਾਸ ਹੈ, ਕਿ ਦੇਸ਼ ਦਾ ਡੇਅਰੀ ਸੈਕਟਰ, ਪਸ਼ੂਪਾਲਣ, ਸਫ਼ੇਦ ਕ੍ਰਾਂਤੀ ਵਿੱਚ ਨਵੀਂ ਊਰਜਾ, ਕਿਸਾਨਾਂ ਦੀ ਸਥਿਤੀ ਨੂੰ ਬਦਲਣ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਸਕਦੀ ਹੈ। ਇਸ ਵਿਸ਼ਵਾਸ ਦੇ ਕਈ ਕਾਰਨ ਵੀ ਹਨ। ਪਹਿਲਾ ਇਹ ਕਿ ਪਸ਼ੂਪਾਲਣ, ਦੇਸ਼ ਦੇ ਛੋਟੇ ਕਿਸਾਨ ਜਿਨ੍ਹਾਂ ਦੀ ਸੰਖਿਆ 10 ਕਰੋੜ ਤੋਂ ਵੀ ਅਧਿਕ ਹੈ, ਉਨ੍ਹਾਂ ਦੀ ਅਤਿਰਿਕਤ ਆਮਦਨ ਦਾ ਬਹੁਤ ਬੜਾ ਸਾਧਨ ਬਣ ਸਕਦਾ ਹੈ।  ਦੂਜਾ ਇਹ ਕਿ ਭਾਰਤ ਦੇ ਡੇਅਰੀ ਪ੍ਰੋਡਕਟਸ ਦੇ ਕੋਲ, ਵਿਦੇਸ਼ਾਂ ਦਾ ਬਹੁਤ ਬੜਾ ਬਜ਼ਾਰ ਹੈ। ਜਿਸ ਵਿੱਚ ਅੱਗੇ ਵੱਧਣ ਦੀ ਬਹੁਤ ਸਾਰੀਆਂ ਸੰਭਾਵਨਾਵਾਂ ਸਾਡੇ ਕੋਲ ਹਨ। ਤੀਜਾ ਇਹ ਕਿ ਪਸ਼ੂ ਪਾਲਣ, ਮਹਿਲਾਵਾਂ  ਦੇ ਆਰਥਿਕ ਉਥਾਨ, ਉਨ੍ਹਾਂ ਦੀ ਉੱਦਮਸ਼ੀਲਤਾ ਨੂੰ ਅੱਗੇ ਵਧਾਉਣ ਦਾ ਬਹੁਤ ਬੜਾ ਜ਼ਰੀਆ ਹੈ। ਅਤੇ ਚੌਥਾ ਇਹ ਕਿ ਜੋ ਸਾਡਾ ਪਸ਼ੂਧਨ ਹੈ, ਉਹ ਬਾਇਓਗੈਸ, ਜੈਵਿਕ ਖੇਤੀ, ਕੁਦਰਤੀ ਖੇਤੀ ਦਾ ਵੀ ਬਹੁਤ ਬੜਾ ਅਧਾਰ ਹੈ। ਜੋ ਪਸ਼ੂ, ਦੁੱਧ ਦੇਣ ਯੋਗ ਨਹੀਂ ਰਹਿ ਜਾਂਦੇ, ਉਹ ਬੋਝ ਨਹੀਂ ਹੁੰਦੇ ਬਲਕਿ ਉਹ ਵੀ ਹਰ ਦਿਨ ਕਿਸਾਨਾਂ ਦੀ ਆਮਦਨ ਵਧਾ ਸਕਦੇ ਹਨ

ਭਾਈਓ ਅਤੇ ਭੈਣੋਂ,

ਡਬਲ ਇੰਜਣ ਦੀ ਸਾਡੀ ਸਰਕਾਰ, ਪੂਰੀ ਇਮਾਨਦਾਰੀ ਨਾਲ, ਪੂਰੀ ਸ਼ਕਤੀ ਨਾਲ, ਕਿਸਾਨਾਂ ਦਾ,  ਪਸ਼ੂਪਾਲਕਾਂ ਦਾ ਸਾਥ ਦੇ ਰਹੀ ਹੈ। ਅੱਜ ਇੱਥੇ ਜੋ ਬਨਾਸ ਕਾਸ਼ੀ ਸੰਕੁਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ,  ਉਹ ਵੀ ਸਰਕਾਰ ਅਤੇ ਸਹਿਕਾਰ ਦੀ ਇਸ ਭਾਗੀਦਾਰੀ ਦਾ ਪ੍ਰਮਾਣ ਹੈ। ਸਹਿਕਾਰਤਾ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਬਨਾਸ ਡੇਅਰੀ ਅਤੇ ਪੂਰਵਾਂਚਲ ਦੇ ਕਿਸਾਨਾਂ, ਗੋਪਾਲਕਾਂ ਦੇ  ਵਿੱਚ ਅੱਜ ਤੋ ਇੱਕ ਨਵੀਂ ਸਾਂਝੇਦਾਰੀ ਸ਼ੁਰੂ ਹੋਈ ਹੈ। ਇਹ ਆਧੁਨਿਕ ਡੇਅਰੀ ਪਲਾਂਟ ਜਦੋਂ ਤਿਆਰ ਹੋ ਜਾਵੇਗਾ,  ਤਾਂ ਪਿੰਡਰਾ ਹੀ ਨਹੀਂ ਸ਼ਿਵਪੁਰ, ਸੇਵਾਪੁਰੀ, ਰੋਹਨਿਯਾ, ਅਤੇ ਗਾਜੀਪੁਰ, ਜੌਨਪੁਰ, ਚੰਦੌਲੀ,  ਮਿਰਜ਼ਾਪੁਰ, ਬਲੀਆ, ਆਜਮਗੜ੍ਹ, ਮਊ ਜਿਹੇ ਜ਼ਿਲ੍ਹਿਆਂ ਦੇ ਹਜ਼ਾਰਾਂ-ਲੱਖਾਂ ਕਿਸਾਨਾਂ ਨੂੰ ਇਸ ਤੋਂ ਲਾਭ ਹੋਵੇਗਾ।

ਬਨਾਸ ਕਾਸ਼ੀ ਸੰਕੁਲ ਦੀ ਵਜ੍ਹਾ ਨਾਲ ਆਸਪਾਸ ਦੇ ਅਨੇਕ ਪਿੰਡਾਂ ਵਿੱਚ ਦੁੱਧ ਕਮੇਟੀਆਂ ਬਣਨਗੀਆਂ,  ਕਲੈਕਸ਼ਨ ਸੈਂਟਰ ਬਣਨਗੇ ਅਤੇ ਦੁੱਧ ਦੇ ਖ਼ਰਾਬ ਹੋਣ ਦੀ ਚਿੰਤਾ ਤੋਂ ਮੁਕਤੀ ਮਿਲੇਗੀ। ਇਹੀ ਨਹੀਂ,  ਇੱਥੇ ਅੱਛੀ ਨਸਲ ਦੇ ਪਸ਼ੂਆਂ ਦੇ ਲਈ ਕਿਸਾਨਾਂ ਨੂੰ ਮਦਦ ਮਿਲੇਗੀ ਅਤੇ ਪਸ਼ੂਆਂ ਦੇ ਲਈ ਵਧੀਆ ਕੁਆਲਿਟੀ ਦਾ ਆਹਾਰ ਵੀ ਉਪਲਬਧ ਕਰਵਾਇਆ ਜਾਵੇਗਾ। ਦੁੱਧ, ਦਹੀਂ, ਛਾਛ, ਮੱਖਣ, ਪਨੀਰ ਦੇ ਇਲਾਵਾ ਇੱਥੇ ਆਇਸਕ੍ਰੀਮ ਅਤੇ ਮਠਿਆਈਆਂ ਵੀ ਬਣਨਗੀਆਂ। ਯਾਨੀ, ਬਨਾਰਸ ਦੀ ਲੱਸੀ, ਛੇਨੇ ਦੀ ਇੱਕ ਤੋਂ ਵੱਧ ਕੇ ਇੱਕ ਮਠਿਆਈਆਂ, ਜਾਂ ਫਿਰ ਲੌਂਗਲਤਾ, ਇਨ੍ਹਾਂ ਸਭ ਦਾ ਸਵਾਦ ਹੁਣ ਹੋਰ ਵਧ ਜਾਵੇਗਾ। ਵੈਸੇ ਹੁਣ ਤਾਂ ਮਲਾਇਓ ਦਾ ਮੌਸਮ ਵੀ ਆ ਹੀ ਗਿਆ ਹੈ। ਇੱਕ ਪ੍ਰਕਾਰ ਨਾਲ, ਬਨਾਸ ਕਾਸ਼ੀ ਸੰਕੁਲਬਨਾਰਸ ਦੇ ਰਸ ਨੂੰ ਹੋਰ ਵਧਾ ਦੇਵੇਗਾ।

ਭਾਈਓ ਅਤੇ ਭੈਣੋਂ,

ਆਮ ਤੌਰ ’ਤੇ ਦੁੱਧ ਦੀ ਕੁਆਲਿਟੀ ਦੀ ਪ੍ਰਮਾਣਿਕਤਾ ਨੂੰ ਲੈ ਕੇ ਵੀ ਸਾਡੇ ਇੱਥੇ ਬਹੁਤ ਉਲਝਣ ਰਹੀ ਹੈ।  ਦੁੱਧ ਖਰੀਦੀਏ ਤਾਂ ਕਿਹੜਾ ਸੁਰੱਖਿਅਤ ਹੈ, ਇਸ ਦੀ ਪਹਿਚਾਣ ਸਾਧਾਰਣ ਵਿਅਕਤੀ ਦੇ ਲਈ ਮੁਸ਼ਕਿਲ ਹੁੰਦੀ ਹੈ। ਪ੍ਰਮਾਣਿਕਤਾ ਲਈ ਅਲੱਗ-ਅਲੱਗ ਵਿਵਸਥਾਵਾਂ ਦੇ ਕਾਰਨ, ਪਸ਼ੂਪਾਲਕਾਂ, ਦੁਗਧ ਸੰਘਾਂ ਸਹਿਤ ਪੂਰੇ ਡੇਅਰੀ ਸੈਕਟਰ ਨੂੰ ਵੀ ਅਨੇਕ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਦੇਸ਼ ਭਰ ਦੇ ਡੇਅਰੀ ਸੈਕਟਰ ਦੇ ਲਈ ਇਸ ਚੁਣੌਤੀ ਦਾ ਇਸ ਦਾ ਸਮਾਧਾਨ ਕੀਤਾ ਗਿਆ ਹੈ। ਅੱਜ ਭਾਰਤੀ ਮਾਨਕ ਬਿਊਰੋ ਨੇ ਦੇਸ਼ ਭਰ ਲਈ ਏਕੀਕ੍ਰਿਤ ਵਿਵਸਥਾ ਜਾਰੀ ਕੀਤੀ ਹੈ। ਸਰਟੀਫਿਕੇਸ਼ਨ ਦੇ ਲਈ ਕਾਮਧੇਨੁ ਗਾਂ ਦੀ ਵਿਸ਼ੇਸ਼ਤਾ ਵਾਲਾ ਏਕੀਕ੍ਰਿਤ LOGO ਵੀ ਲਾਂਚ ਕੀਤਾ ਗਿਆ ਹੈ। ਇਹ ਪ੍ਰਮਾਣ, ਇਹ LOGO ਦਿਖੇਗਾ ਤਾਂ ਸ਼ੁੱਧਤਾ ਦੀ ਪਹਿਚਾਣ ਅਸਾਨ ਹੋਵੇਗੀ ਅਤੇ ਭਾਰਤ ਦੇ ਦੁੱਧ ਉਤਪਾਦਾਂ ਦਾ ਭਰੋਸਾ ਵੀ ਵਧੇਗਾ

ਸਾਥੀਓ,

ਅੱਜ ਦੇਸ਼ ਦੀ ਬਹੁਤ ਬੜੀ ਜ਼ਰੂਰਤ, ਡੇਅਰੀ ਸੈਕਟਰ ਨਾਲ ਜੁੜੇ ਪਸ਼ੂਆਂ ਤੋਂ ਜੋ ਅਪਸ਼ਿਸ਼ਟ ਨਿਕਲਦਾ ਹੈ, ਉਸ ਦੇ ਸਹੀ ਇਸਤੇਮਾਲ ਦਾ ਵੀ ਹੈ। ਰਾਮਨਗਰ ਦੇ ਦੁੱਧ ਪਲਾਂਟ ਦੇ ਪਾਸ ਬਾਇਓਗੈਸ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ਦਾ ਨਿਰਮਾਣ ਐਸਾ ਹੀ ਇੱਕ ਬਹੁਤ ਬੜਾ ਪ੍ਰਯਤਨ ਹੈ। ਇਹ ਆਪਣੀ ਤਰ੍ਹਾਂ ਦਾ ਐਸਾ ਪ੍ਰੋਜੈਕਟ ਹੈ ਜਿਸ ਵਿੱਚ ਡੇਅਰੀ ਪਲਾਂਟ ਦੀਆਂ ਸਾਰੀਆਂ ਊਰਜਾ ਜ਼ਰੂਰਤਾਂ ਨੂੰ ਬਾਇਓਗੈਸ ਪਲਾਂਟ ਨਾਲ ਹੀ ਪੂਰਾ ਕੀਤਾ ਜਾਵੇਗਾ। ਯਾਨੀ ਕਿਸਾਨ ਨਾ ਕੇਵਲ ਦੁੱਧ ਤੋਂ ਬਲਕਿ ਗੋਬਰ ਦੀ ਵਿਕਰੀ ਤੋਂ ਵੀ ਕਮਾਈ ਕਰ ਪਾਉਣਗੇ।

ਆਮ ਤੌਰ ’ਤੇ ਕਿਸਾਨਾਂ ਨੂੰ ਗੋਬਰ ਦੀ ਜੋ ਕੀਮਤ ਮਿਲਦੀ ਹੈ, ਉਸ ਤੋਂ ਜ਼ਿਆਦਾ ਕੀਮਤ ’ਤੇ ਇਹ ਬਾਇਓਗੈਸ ਪਲਾਂਟ ਕਿਸਾਨਾਂ ਤੋਂ ਗੋਬਰ ਖਰੀਦੇਗਾ। ਇੱਥੇ ਜੋ ਬਾਇਓ ਸਲਰੀ ਬਣੇਗੀ ਉਸ ਦੀ ਵਰਤੋਂ ਬਾਇਓ ਸਲਰੀ ਅਧਾਰਿਤ ਜੈਵਿਕ ਉਰਵਰਕਾਂ ਦੇ ਉਤਪਾਦਨ ਦੇ ਲਈ ਕੀਤਾ ਜਾਵੇਗਾ। ਜੋ ਠੋਸ ਜੈਵਿਕ ਖਾਦ ਬਣੇਗੀ ਉਹ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਕਾਫ਼ੀ ਘੱਟ ਕੀਮਤ ’ਤੇ ਕਿਸਾਨਾਂ ਨੂੰ ਉਪਲਬਧ ਹੋਵੇਗੀ। ਇਸ ਨਾਲ ਜੈਵਿਕ ਖੇਤੀ-ਕੁਦਰਤੀ ਖੇਤੀ ਦਾ ਵੀ ਵਿਕਾਸ ਹੋਵੇਗਾ ਅਤੇ ਬੇਸਹਾਰਾ ਪਸ਼ੂਆਂ ਦੀ ਸੇਵਾ ਦੇ ਲਈ ਵੀ ਪ੍ਰੋਤਸਾਹਨ ਮਿਲੇਗਾ।

ਸਾਥੀਓ,

ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਨੈਚੁਰਲ ਫਾਰਮਿੰਗ, ਕੁਦਰਤੀ ਖੇਤੀ ਅਤੇ ਕੁਦਰਤੀ ਤਰੀਕੇ ਨਾਲ ਖੇਤੀ ਹੁੰਦੀ ਸੀ। ਕੁਦਰਤੀ ਖੇਤੀ ਯਾਨੀ ਖੇਤੀ ਵਿੱਚ ਕੋਈ ਬਾਹਰੀ ਮਿਲਾਵਟ ਨਹੀਂ। ਜੋ ਖੇਤ ਤੋਂ ਮਿਲ ਰਿਹਾ ਹੈ, ਖੇਤੀ ਵਿੱਚ ਜੁੜੇ ਪਸ਼ੂਆਂ ਤੋਂ ਮਿਲ ਰਿਹਾ ਹੈ, ਉਹੀ ਤੱਤ ਖੇਤੀ ਨੂੰ ਵਧਾਉਣ ਦੇ ਕੰਮ ਵਿੱਚ ਆਉਂਦੇ ਸਨ। ਖਾਦ ਹੋਵੇ, ਕੀਟਨਾਸ਼ਕ ਹੋਵੇ, ਸਭ ਕੁਝ ਕੁਦਰਤੀ ਤਰੀਕੇ ਨਾਲ ਹੀ ਬਣਦੇ ਸਨ,  ਇਸਤੇਮਾਲ ਹੁੰਦੇ ਸਨ। ਲੇਕਿਨ ਸਮੇਂ ਦੇ ਨਾਲ ਕੁਦਰਤੀ ਖੇਤੀ ਦਾ ਦਾਇਰਾ ਸਿਮਟਦਾ ਗਿਆ, ਉਸ ’ਤੇ ਕੈਮੀਕਲ ਵਾਲੀ ਖੇਤੀ ਹਾਵੀ ਹੁੰਦੀ ਗਈ । ਧਰਤੀ ਮਾਂ ਦੀ ਕਾਇਆਕਲਪ ਦੇ ਲਈ, ਸਾਡੀ ਮਿੱਟੀ ਦੀ ਸੁਰੱਖਿਆ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦੇ ਲਈ, ਹੁਣ ਸਾਨੂੰ ਇੱਕ ਵਾਰ ਫਿਰ ਕੁਦਰਤੀ ਖੇਤੀ ਦੀ ਤਰਫ਼ ਮੁੜਨਾ ਹੀ ਹੋਵੇਗਾ।

ਇਹੀ ਅੱਜ ਸਮੇਂ ਦੀ ਮੰਗ ਹੈ। ਅਤੇ ਇਸ ਲਈ, ਹੁਣ ਸਰਕਾਰ, ਨੈਚੁਰਲ ਫਾਰਮਿੰਗ ਨੂੰ ਹੁਲਾਰਾ ਦੇਣ ਦੇ ਲਈ, ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਬੜਾ ਅਭਿਯਾਨ ਵੀ ਚਲਾ ਰਹੀ ਹੈ  ਅਤੇ ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਦ ਮੈਂ ਦੇਸ਼ਵਾਸੀਆਂ ਨੂੰ ਖਾਸ ਕਰਕੇ ਮੇਰੇ ਕਿਸਾਨ ਭਾਈ-ਭੈਣਾਂ ਨੂੰ ਵਿਸ਼ੇਸ਼ ਕਰਕੇ ਮੇਰੇ ਛੋਟੇ ਕਿਸਾਨਾਂ ਨੂੰ ਅੱਜ ਕਿਸਾਨ ਦਿਵਸ ’ਤੇ ਇਹ ਤਾਕੀਦ ਕਰਾਂਗਾ ਕਿ ਤੁਸੀਂ ਕੁਦਰਤੀ ਖੇਤੀ ਦੀ ਤਰਫ਼ ਅੱਗੇ ਵਧੋ, ਕੁਦਰਤੀ ਖੇਤੀ ਵਿੱਚ ਖ਼ਰਚ ਵੀ ਘੱਟ ਹੁੰਦਾ ਹੈ, ਉਤਪਾਦ ਵੀ ਵਧਦਾ ਹੈ। ਇਹ ਖੇਤੀ ਦਾ ਸਭ ਤੋਂ ਸਸਤਾ ਤਰੀਕਾ ਹੈ, ਸਭ ਤੋਂ ਸੁਰੱਖਿਅਤ ਤਰੀਕਾ ਹੈ, ਅਤੇ ਅੱਜ ਦੇ ਵਿਸ਼ਵ ਵਿੱਚ, ਕੁਦਰਤੀ ਖੇਤੀ ਤੋਂ ਪੈਦਾ ਹੋਈਆਂ ਫ਼ਸਲਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ। ਇਹ ਸਾਡੇ ਖੇਤੀਬਾੜੀ ਸੈਕਟਰ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਵੀ ਬੜਾ ਕਦਮ ਹੈ

ਮੈਂ ਦੇਸ਼ ਦੇ ਸਟਾਰਟਅਪ ਸੈਕਟਰ ਨੂੰ ਵੀ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਨੈਚੁਰਲ ਫਾਰਮਿੰਗ ਵਿੱਚ ਤੁਹਾਡੇ ਲਈ ਅਨੇਕ ਨਵੀਆਂ ਸੰਭਾਵਨਾਵਾਂ ਹਨ। ਸਾਡੇ ਨੌਜਵਾਨਾਂ ਨੂੰ, ਯੁਵਾਵਾਂ ਨੂੰ ਇਸ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਹੁਣੇ ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਨੂੰ ਇੱਥੇ ਕਈ ਯੁਵਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਰਕਾਰੀ ਯੋਜਨਾਵਾਂ ਨਾਲ ਜੁੜਨ ਨਾਲ ਕਿਤਨੇ ਬੜੇ ਸਾਹਸਪੂਰਨ ਕੰਮ ਉਨ੍ਹਾਂ ਨੇ ਕੀਤੇ ਹਨ, ਕਿਤਨਾ ਬੜ ਬਦਲਾਅ ਉਨ੍ਹਾਂ ਦੇ ਜੀਵਨ ਵਿੱਚ ਆਇਆ ਹੈ ਮੈਂ ਉਸ ਨੂੰ ਸੁਣ ਕੇ ਬਹੁਤ ਹੀ ਅੰਨਦਿਤ ਹੋਇਆ। ਯੋਜਨਾਵਾਂ ਦੇ ਪ੍ਰਤੀ ਮੇਰਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ।

ਭਾਈਓ ਅਤੇ ਭੈਣੋਂ,

ਪਿੰਡਾਂ ਨੂੰ, ਕਿਸਾਨਾਂ ਨੂੰ ਆਤਮਨਿਰਭਰ ਬਣਾਉਣ, ਉਨ੍ਹਾਂ ਨੂੰ ਅਵੈਧ ਕਬਜ਼ੇ ਤੋਂ ਚਿੰਤਾਮੁਕਤ ਕਰਨ ਵਿੱਚ ਸਵਾਮਿਤਵ ਯੋਜਨਾ ਦੀ ਵੀ ਬਹੁਤ ਬੜੀ ਭੂਮਿਕਾ ਹੈ। ਮੈਨੂੰ ਸੰਤੋਸ਼ ਹੈ ਕਿ ਯੋਗੀ ਜੀ ਦੀ ਅਗਵਾਈ ਵਿੱਚ ਯੂਪੀ ਇਸ ਵਿੱਚ ਵੀ ਮੋਹਰੀ ਹੈ। ਯੂਪੀ ਦੇ ਸਾਰੇ 75 ਜ਼ਿਲ੍ਹਿਆਂ ਵਿੱਚ 23 ਲੱਖ ਤੋਂ ਜ਼ਿਆਦਾ ਘਰੌਨੀ ਤਿਆਰ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਕਰੀਬ 21 ਲੱਖ ਪਰਿਵਾਰਾਂ ਨੂੰ ਅੱਜ ਇਹ ਦਸਤਾਵੇਜ਼ ਦਿੱਤੇ ਗਏ ਹਨ। ਆਪਣੇ ਘਰ ਦੀ ਘਰੌਨੀ ਜਦੋਂ ਹੱਥ ਵਿੱਚ ਹੋਵੇਗੀ ਤਾਂ ਗ਼ਰੀਬ, ਦਲਿਤ, ਵੰਚਿਤ, ਪਿਛੜੇ ਨੂੰ ਆਪਣੇ ਘਰ ’ਤੇ ਅਵੈਧ ਕਬਜ਼ੇ ਦੀ ਚਿੰਤਾ ਤੋਂ ਮੁਕਤੀ ਮਿਲੇਗੀ। ਪਿਛਲੀਆਂ ਸਰਕਾਰਾਂ ਦੇ ਦੌਰਾਨ ਅਵੈਧ ਕਬਜ਼ਿਆਂ ਜੋ ਪ੍ਰਵਿਰਤੀ ਇੱਥੇ ਪਣਪੀ, ਉਸ ’ਤੇ ਵੀ ਲਗਾਮ ਲਗੇਗੀ। ਘਰੌਨੀ ਮਿਲਣ ਨਾਲ ਜ਼ਰੂਰਤ ਪੈਣ ’ਤੇ ਬੈਂਕਾਂ ਤੋਂ ਲੋਨ ਲੈਣਾ ਵੀ ਹੁਣ ਅਸਾਨ ਹੋਵੇਗਾ।  ਇਸ ਨਾਲ ਪਿੰਡਾਂ ਦੇ ਯੁਵਾਵਾਂ ਨੂੰ ਰੋਜ਼ਗਾਰ, ਸਵੈਰੋਜ਼ਗਾਰ ਦੇ ਲਈ ਨਵੇਂ ਮਾਧਿਅਮ ਉਪਲਬਧ ਹੋਣਗੇ।

ਭਾਈਓ ਅਤੇ ਭੈਣੋਂ,

ਵਿਕਾਸ ਦੀ ਜਦੋਂ ਬਾਤ ਆਉਂਦੀ ਹੈ, ਤਾਂ ਕਾਸ਼ੀ ਆਪਣੇ ਆਪ ਵਿੱਚ ਇੱਕ ਮਾਡਲ ਬਣਦਾ ਜਾ ਰਿਹਾ ਹੈ।  ਪੁਰਾਤਨ ਪਹਿਚਾਣ ਨੂੰ ਬਣਾਈ ਰੱਖਦੇ ਹੋਏ, ਸਾਡੇ ਸ਼ਹਿਰ ਨੂਤਨ ਕਾਇਆ ਕਿਵੇਂ ਧਾਰਨ ਕਰ ਸਕਦੇ ਹਨ, ਇਹ ਕਾਸ਼ੀ ਵਿੱਚ ਦਿਖ ਰਿਹਾ ਹੈ। ਅੱਜ ਜਿਨ੍ਹਾਂ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਰੱਖਿਆ ਹੈ, ਉਹ ਸ਼ਾਨਦਾਰ ਕਾਸ਼ੀ, ਦਿਵਯ ਕਾਸ਼ੀ ਅਭਿਯਾਨ ਨੂੰ ਹੋਰ ਗਤੀ ਦੇਣਗੇ। ਕਾਲ ਭੈਰਵ ਜੀ  ਸਮੇਤ, ਸ਼ਹਿਰ ਦੇ 6 ਵਾਰਡਾਂ ਵਿੱਚ ਜੋ ਪੁਨਰਵਿਕਾਸ ਕੰਮ ਹੈ, 700 ਤੋਂ ਅਧਿਕ ਸਥਾਨਾਂ ’ਤੇ ਜੋ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਉਸ ਨਾਲ ਸਮਾਰਟ ਅਤੇ ਸੁਰੱਖਿਅਤ ਸੁਵਿਧਾਵਾਂ ਦੀ ਤਰਫ਼ ਵਧਦੀ ਕਾਸ਼ੀ ਨੂੰ ਹੋਰ ਬਲ ਮਿਲਿਆ ਹੈ। ਮਹਾਨ ਸੰਤ ਪੂਜਨੀਕ ਸ਼੍ਰੀ ਰਵਿਦਾਸ ਜੀ ਦੀ ਜਨਮ ਸਥਲੀ ਨੂੰ ਵਿਕਸਿਤ ਕਰਨ ਦਾ ਕਾਰਜ ਵੀ ਤੇਜ਼ੀ ਨਾਲ ਚਲ ਰਿਹਾ ਹੈ। ਲੰਗਰ ਹਾਲ ਦੇ ਬਣਨ ਨਾਲ ਇੱਥੇ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਸੁਵਿਧਾ ਹੋਵੇਗੀ।

ਭਾਈਓ ਅਤੇ ਭੈਣੋਂ,

ਅੱਜ ਵਾਰਾਣਸੀ ਦੇ ਜੋ ਚੌਰਾਹੇ ਸੁੰਦਰ ਹੋ ਰਹੇ ਹਨ, ਸੜਕਾਂ ਚੌੜੀਆਂ ਹੋ ਰਹੀਆਂ ਹਨ, ਨਵੇਂ ਪਾਰਕਿੰਗ ਸਥਲਾਂ ਦਾ ਨਿਰਮਾਣ ਹੋ ਰਿਹਾ ਹੈ, ਉਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ। ਇਹ ਜੋ ਵਾਰਾਣਸੀ ਕੈਂਟ ਤੋਂ ਲਹਰਤਾਰਾ ਹੁੰਦੇ ਹੋਏ ਪ੍ਰਯਾਗਰਾਜ ਦੀ ਤਰਫ਼ ਹਾਈਵੇ ਜਾਂਦਾ ਹੈ, ਇਸ ’ਤੇ ਕਿਤਨਾ ਦਬਾਅ ਰਹਿੰਦਾ ਹੈ, ਇਹ ਤੁਹਾਡੇ ਤੋਂ ਅੱਛਾ ਕੌਣ ਜਾਣਦਾ ਹੈ। ਹੁਣ ਜਦੋਂ ਇਹ 6 ਲੇਨ ਦਾ ਹੋ ਜਾਵੇਗਾ ਤਾਂ ਦਿੱਲੀ, ਆਗਰਾ, ਕਾਨਪੁਰ, ਪ੍ਰਯਾਗਰਾਜ ਤੋਂ ਆਉਣ-ਜਾਣ ਵਾਲੇ ਯਾਤਰੀਆਂ ਅਤੇ ਸਮਾਨ ਢੁਆਈ, ਸਭ ਦੇ ਲਈ ਸੁਵਿਧਾ ਹੋਵੇਗੀ। ਇਹੀ ਨਹੀਂ, ਸ਼ਹਿਰ ਦੇ ਦੂਸਰੇ ਖੇਤਰਾਂ ਲਈ ਵੀ ਹੁਣ ਆਉਣਾ-ਜਾਣਾ ਹੋਰ ਅਸਾਨ ਹੋ ਜਾਵੇਗਾ। ਇਹ ਸੜਕ ਜ਼ਿਲ੍ਹੇ ਦੇ ਪ੍ਰਵੇਸ਼ ਦੁਆਰ ਦੀ ਤਰ੍ਹਾਂ ਵਿਕਸਿਤ ਹੋਵੇਗੀ। ਵਾਰਾਣਸੀ-ਭਦੋਹੀ-ਗੋਪੀਗੰਜ ਸੜਕ ਦੇ ਚੌੜੀਕਰਣ ਨਾਲ ਸ਼ਹਿਰ ਤੋਂ ਨਿਕਲਣ ਵਾਲੀਆਂ ਗੱਡੀਆਂ ਰਿੰਗ ਰੋਡ ਫੇਜ਼-2 ਤੋਂ ਹੁੰਦੇ ਹੋਏ ਬਾਹਰ ਤੋਂ ਜਾ ਪਾਉਣਗੀਆਂ। ਇਸ ਨਾਲ ਭਾਰੀ ਜਾਮ ਨੂੰ ਮੁਕਤੀ ਮਿਲੇਗੀ।

ਭਾਈਓ ਅਤੇ ਭੈਣੋਂ,

ਹੈਲਥ, ਐਜੂਕੇਸ਼ਨ ਅਤੇ ਰਿਸਰਚ ਹੱਬ ਦੇ ਰੂਪ ਵਿੱਚ ਕਾਸ਼ੀ ਦੀ ਪਹਿਚਾਣ ਨੂੰ ਸਸ਼ਕਤ ਕਰਨ ਦੇ ਲਈ ਨਿਰੰਤਰ ਪ੍ਰਯਤਨ ਚਲ ਰਹੇ ਹਨ। ਅੱਜ ਇੱਕ ਆਯੁਸ਼ ਹਸਪਤਾਲ ਦਾ ਲੋਕਅਰਪਣ ਹੋਇਆ ਹੈ ਤਾਂ ਨਵੇਂ ਹੋਮਿਓਪੈਥਿਕ ਮੈਡੀਕਲ ਕਾਲਜ ਦੀ ਸਥਾਪਨਾ ਦਾ ਕੰਮ ਸ਼ੁਰੂ ਹੋਇਆ ਹੈ। ਇਸ ਪ੍ਰਕਾਰ ਦੀਆਂ ਸੁਵਿਧਾਵਾਂ ਨਾਲ ਭਾਰਤੀ ਚਿਕਿਤਸਾ ਪੱਧਤੀ ਦੇ ਅਹਿਮ ਸੈਂਟਰ ਦੇ ਰੂਪ ਵਿੱਚ ਵੀ ਕਾਸ਼ੀ ਉੱਭਰਨ ਵਾਲਾ ਹੈ।  ਖੇਤਰੀ ਨਿਰਦੇਸ਼ ਮਾਨਕ ਪ੍ਰਯੋਗਸ਼ਾਲਾ ਦੇ ਬਣਨ ਨਾਲ ਜਲ ਪਰੀਖਣ, ਕੱਪੜੇ ਅਤੇ ਕਾਲੀਨ ਨਾਲ ਜੁੜੇ ਪਰੀਖਣ ਇੱਥੇ ਹੋ ਸਕਣਗੇ। ਇਸ ਨਾਲ ਵਾਰਾਣਸੀ ਅਤੇ ਆਸ ਪਾਸ ਦੇ ਅਨੇਕ ਉਦਯੋਗਾਂ ਨੂੰ, ਬੁਣਕਰਾਂ ਨੂੰ ਸਿੱਧਾ ਲਾਭ ਹੋਵੇਗਾ। ਉੱਥੇ ਹੀ ਅੰਤਰਰਾਸ਼ਟਰੀ ਰਾਈਸ ਰਿਸਰਚ ਸੈਂਟਰ ਵਿੱਚ ਜੋ ਨਵੀਂ ਸਪੀਡ ਬ੍ਰੀਡਿੰਗ ਫੈਸਿਲਿਟੀ ਸਥਾਪਿਤ ਕੀਤੀ ਗਈ ਹੈ, ਉਸ ਨਾਲ ਝੋਨੇ ਦੀ ਨਵੀਂ ਕਿਸਮ ਵਿਕਸਿਤ ਕਰਨ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਸਮਾਂ ਲਗੇਗਾ।

ਭਾਈਓ ਅਤੇ ਭੈਣੋਂ,

ਮੈਂ ਜਦੋਂ ਕਾਸ਼ੀ ਦੇ, ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਡਬਲ ਇੰਜਣ ਦੀ ਡਬਲ ਸ਼ਕਤੀ ਅਤੇ ਡਬਲ ਵਿਕਾਸ ਦੀ ਬਾਤ ਕਰਦਾ ਹਾਂ, ਤਾਂ ਕੁਝ ਲੋਕਾਂ ਨੂੰ ਬਹੁਤ ਕਸ਼ਟ ਹੁੰਦਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਸਿਰਫ਼ ਅਤੇ ਸਿਰਫ਼ ਜਾਤੀ, ਪੰਥ, ਮਤ-ਮਜ਼ਹਬ ਦੇ ਚਸ਼ਮੇ ਨਾਲ ਹੀ ਦੇਖਿਆ। ਇਨ੍ਹਾਂ ਲੋਕਾਂ ਨੇ ਕਦੇ ਨਹੀਂ ਚਾਹਿਆ ਕਿ ਯੂਪੀ ਦਾ ਵਿਕਾਸ ਹੋਵੇਯੂਪੀ ਦੀ ਆਧੁਨਿਕ ਪਹਿਚਾਣ ਬਣੇ। ਸਕੂਲ, ਕਾਲਜ, ਹਸਪਤਾਲ, ਸੜਕ, ਪਾਣੀ, ਬਿਜਲੀ, ਗ਼ਰੀਬਾਂ ਦੇ ਘਰ, ਗੈਸ ਕਨੈਕਸ਼ਨ, ਸ਼ੌਚਾਲਯ, ਇਨ੍ਹਾਂ ਨੂੰ ਤਾਂ ਉਹ ਵਿਕਾਸ ਮੰਨਦੇ ਹੀ ਨਹੀਂ।

ਸਬਕਾ ਸਾਥ, ਸਬਕਾ ਵਿਕਾਸਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੀ ਇਹ ਭਾਸ਼ਾ ਵੀ ਉਨ੍ਹਾਂ ਦੇ  ਸਿਲੇਬਸ ਵਿੱਚ ਉਨ੍ਹਾਂ ਦੀ ਡਿਕਸ਼ਨਰੀ ਵਿੱਚ ਇਹ ਗੱਲਾਂ ਹੈ ਹੀ ਨਹੀਂ। ਉਨ੍ਹਾਂ ਦੇ ਸਿਲੇਬਸ ਵਿੱਚ ਕੀ ਹੈ,  ਉਨ੍ਹਾਂ ਦੀ ਡਿਕਸ਼ਨਰੀ ਵਿੱਚ ਕੀ ਹੈ, ਉਨ੍ਹਾਂ ਦੀ ਬੋਲ-ਚਾਲ ਵਿੱਚ ਕੀ ਹੈ, ਉਨ੍ਹਾਂ ਦੀ ਸੋਚ ਵਿੱਚ ਕੀ ਹੈ ਤੁਸੀਂ ਸਭ ਜਾਣਦੇ ਹੋ। ਉਨ੍ਹਾਂ ਦੇ ਸਿਲੇਬਸ ਵਿੱਚ ਹੈ - ਮਾਫੀਆਵਾਦ, ਪਰਿਵਾਰਵਾਦ। ਉਨ੍ਹਾਂ ਦੇ ਸਿਲੇਬਸ ਵਿੱਚ ਹੈ - ਘਰਾਂ-ਜ਼ਮੀਨਾਂ ’ਤੇ ਅਵੈਧ ਕਬਜ਼ਾ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਯੂਪੀ ਦੇ ਲੋਕਾਂ ਨੂੰ ਜੋ ਮਿਲਿਆ ਅਤੇ ਅੱਜ ਯੂਪੀ ਦੇ ਲੋਕਾਂ ਨੂੰ ਸਾਡੀ ਸਰਕਾਰ ਤੋਂ ਜੋ ਮਿਲ ਰਿਹਾ ਹੈ, ਉਸ ਦਾ ਫ਼ਰਕ ਸਾਫ਼ ਹੈ

ਅਸੀਂ ਯੂਪੀ ਵਿੱਚ ਵਿਰਾਸਤ ਨੂੰ ਵੀ ਵਧਾ ਰਹੇ ਹਾਂ, ਯੂਪੀ ਦਾ ਵਿਕਾਸ ਵੀ ਕਰ ਰਹੇ ਹਨ। ਲੇਕਿਨ ਸਿਰਫ਼ ਆਪਣਾ ਸਵਾਰਥ ਸੋਚਣ ਵਾਲੇ ਇਨ੍ਹਾਂ ਲੋਕਾਂ ਨੂੰ ਯੂਪੀ ਦਾ ਵਿਕਾਸ ਪਸੰਦ ਨਹੀਂ ਆ ਰਿਹਾ। ਹਾਲਾਤ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਪੂਰਵਾਂਚਲ ਦੇ ਵਿਕਾਸ ਤੋਂ, ਬਾਬੇ ਦੇ ਕੰਮ ਤੋਂ, ਵਿਸ਼ਵਨਾਥ ਧਾਮ ਦੇ ਕੰਮ ਤੋਂ ਵੀ ਇਤਰਾਜ਼ ਹੋਣ ਲਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਬੀਤੇ ਐਤਵਾਰ, ਕਾਸ਼ੀ ਵਿਸ਼ਵਨਾਥ ਧਾਮ ਵਿੱਚ ਦਰਸ਼ਨ ਲਈ ਡੇਢ ਲੱਖ ਤੋਂ ਜ਼ਿਆਦਾ ਸ਼ਰਧਾਲੂ ਪਹੁੰਚੇ ਸਨ।  ਯੂਪੀ ਨੂੰ ਦਹਾਕਿਆਂ ਪਿੱਛੇ ਧਕੇਲਣ ਵਾਲੇ ਇਨ੍ਹਾਂ ਲੋਕਾਂ ਦੀ ਨਾਰਾਜ਼ਗੀ ਹਾਲੇ ਹੋਰ ਵਧੇਗੀ। ਜਿਸ ਤਰ੍ਹਾਂ ਪੂਰੇ ਯੂਪੀ ਦੇ ਲੋਕ ਡਬਲ ਇੰਜਣ ਦੀ ਸਰਕਾਰ ਦੇ ਨਾਲ ਡਟ ਕੇ ਖੜ੍ਹੇ ਹਨ, ਸਾਨੂੰ ਅਸ਼ੀਰਵਾਦ ਦੇ ਰਹੇ ਹਨ, ਅਤੇ ਜੈਸੇ-ਜੈਸੇ ਅਸ਼ੀਰਵਾਦ  ਵਧਦਾ ਜਾਂਦਾ ਹੈ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚੇਗਾ

ਸਾਥੀਓ,

ਡਬਲ ਇੰਜਣ ਦੀ ਸਰਕਾਰ, ਯੂਪੀ ਦੇ ਵਿਕਾਸ ਦੇ ਲਈ ਦਿਨ ਰਾਤ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ।  ਮਹਾਦੇਵ ਦੇ ਅਸ਼ੀਰਵਾਦ ਅਤੇ ਕਾਸ਼ੀਵਾਸੀਆਂ ਦੇ ਸਨੇਹ ਨਾਲ ਵਿਕਾਸ ਦੇ ਨਵੇਂ ਰਿਕਾਰਡ ਬਣਾਉਂਦੇ ਰਹਿਣਗੇ, ਇਸ ਵਿਸ਼ਵਾਸ ਦੇ ਨਾਲ ਸਾਰੇ ਵਿਕਾਸ ਪ੍ਰੋਜੈਕਟਾਂ ਦੀ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।  ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਬਹੁਤ-ਬਹੁਤ ਧੰਨਵਾਦ

*****

ਡੀਐੱਸ/ਐੱਸਐੱਚ/ਏਕੇ/ਐੱਸਜੇ



(Release ID: 1784979) Visitor Counter : 185