ਪ੍ਰਧਾਨ ਮੰਤਰੀ ਦਫਤਰ

ਪਹਿਲੇ ਆਡਿਟ ਦਿਵਸ ਦੇ ਸਬੰਧ ਵਿੱਚ ਆਯੋਜਿਤ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 16 NOV 2021 1:40PM by PIB Chandigarh

ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਦੇਸ਼ ਦੇ ਕੰਪਟ੍ਰੋਲਰ ਐਂਡ ਆਡਿਟਰ ਜਨਰਲ ਸ਼੍ਰੀ ਜੀਸੀ ਮੁਰਮੂ ਜੀ, ਡਿਪਟੀ CAG ਸ਼੍ਰੀ ਪਰਵੀਨ ਮਹਿਤਾ ਜੀ, ਇਸ ਮਹੱਤਵਪੂਰਨ ਸੰਸਥਾ ਦੇ ਜ਼ਰੀਏ ਦੇਸ਼ ਦੀ ਸੇਵਾ ਲਈ ਸਮਰਪਿਤ ਸਾਰੇ ਮੈਂਬਰਗਣ, ਦੇਵੀਓ ਅਤੇ ਸੱਜਣੋਂ! ਆਪ ਸਾਰਿਆਂ ਨੂੰ ਆਡਿਟ ਡੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ ।

ਇੱਕ ਸੰਸਥਾ ਦੇ ਰੂਪ ਵਿੱਚ CAG, ਨਾ ਕੇਵਲ ਦੇਸ਼ ਦੇ ਖਾਤਿਆਂ ਦਾ ਹਿਸਾਬ-ਕਿਤਾਬ ਚੈੱਕ ਕਰਦਾ ਹੈ,  ਬਲਕਿ productivity ਵਿੱਚ, efficiency ਵਿੱਚ ‘ਵੈਲਿਊ ਐਡੀਸ਼ਨ’ ਵੀ ਕਰਦਾ ਹੈ। ਇਸ ਲਈ, ਆਡਿਟ ਡੇ ਅਤੇ ਇਸ ਨਾਲ ਜੁੜੋ ਪ੍ਰੋਗਰਾਮ, ਇਸ ਅਵਸਰ ’ਤੇ ਸਾਡੇ ਚਿੰਤਨ-ਮੰਥਨ ਸਾਡੇ improvement ਅਤੇ improvisation ਦਾ ਮਹੱਤਵਪੂਰਨ ਹਿੱਸਾ ਹਨ। ਮੈਂ ਆਪ ਸਾਰਿਆਂ ਨੂੰ ਤੁਹਾਡੀ ਨਿਸ਼ਠਾ ਦੇ ਲਈ,  CAG ਦੀ ਪ੍ਰਾਸੰਗਿਕਤਾ ਅਤੇ ਗਰਿਮਾ ਨੂੰ ਲਗਾਤਾਰ ਨਵੀਂ ਦਿਸ਼ਾ ਦੇਣ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਬਹੁਤ ਘੱਟ Institution ਅਜਿਹੇ ਹੁੰਦੇ ਹਨ ਜੋ ਸਮਾਂ ਗੁਜਰਦੇ-ਗੁਜਰਦੇ ਅਧਿਕ ਮਜ਼ਬੂਤ ਹੁੰਦੇ ਹਨ ਅਧਿਕ mature ਹੁੰਦੇ ਹਨ ਅਤੇ ਅਧਿਕ ਉਪਯੋਗੀ/ਲਾਭਦਾਇਕ ਹੁੰਦੇ ਹਨ। ਜ਼ਿਆਦਾਤਰ Institution ਜਨ‍ਮ ਲੈਂਦੇ ਹਨ, ਤਿੰਨ ਦਹਾਕੇ, ਚਾਰ ਦਹਾਕੇ, ਪੰਜ ਦਹਾਕੇ ਆਉਂਦੇ-ਆਉਂਦੇ ਸਥਿਤੀਆਂ ਇਤਨੀ ਬਦਲ ਜਾਂਦੀਆਂ ਹਨ ਕਿ ਉਹ ਕਦੇ-ਕਦੇ ਆਪਣਾ relevance ਹੀ ਖੋਹ ਦਿੰਦੇ ਹਨ। ਲੇਕਿਨ CAG ਦੇ ਸਬੰਧ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਤਨੇ ਵਰ੍ਹਿਆਂ ਦੇ ਬਾਅਦ ਇਹ Institute ਆਪਣੇ-ਆਪ ਵਿੱਚ ਇੱਕ ਬਹੁਤ ਬੜੀ ਵਿਰਾਸਤ ਹੈ, ਬਹੁਤ ਬੜੀ ਅਮਾਨਤ ਹੈ। ਅਤੇ ਹਰ ਪੀੜ੍ਹੀ ਨੂੰ ਉਸ ਨੂੰ ਸੰਭਾਲਣਾ,  ਉਸ ਨੂੰ ਸੰਵਾਰਨਾ, ਉਸ ਨੂੰ ਸਜਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਅਧਿਕ ਉਚਿਤ ਬਣਾ ਕੇ ਉਸ ਨੂੰ ਸਥਾਪਤ ਕਰਨਾ, ਟ੍ਰਾਂਸਪੋਰਟ ਕਰਨਾ, ਮੈਂ ਸਮਝਦਾ ਹਾਂ ਕਿ ਇੱਕ ਬਹੁਤ ਬੜੀ ਜ਼ਿੰ‍ਮੇਦਾਰੀ ਵੀ ਹੈ।

ਸਾਥੀਓ,

ਪਿਛਲੀ ਵਾਰ ਜਦੋਂ ਮੈਂ ਇੱਥੇ ਆਇਆ ਸੀ, ਆਪ ਲੋਕਾਂ ਨਾਲ ਮੁਲਾਕਾਤ ਹੋਈ ਸੀ, ਤਦ ਅਸੀਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ-ਜਯੰਤੀ ਮਨਾ ਰਹੇ ਸੀ। ਉਸ ਪ੍ਰੋਗਰਾਮ ਵਿੱਚ ਬਾਪੂ ਜੀ ਦੀ ਪ੍ਰਤਿਮਾ ਦਾ ਅਨਾਵਰਣ ਕੀਤਾ ਗਿਆ ਸੀ। ਅਤੇ ਅੱਜ, ਜਦੋਂ ਆਡਿਟ-ਡੇ ਦਾ ਇਹ ਮਹੱਤਵਪੂਰਨ ਪ੍ਰੋਗਰਾਮ ਹੋ ਰਿਹਾ ਹੈ, ਤੱਦ ਦੇਸ਼ ਆਪਣੀ ਅਜ਼ਾਦੀ ਦੇ 75 ਸਾਲ ’ਤੇ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅੱਜ ਸਾਨੂੰ ਦੇਸ਼ ਦੀ ਅਖੰਡਤਾ ਦੇ ਨਾਇਕ ਸਰਦਾਰ ਪਟੇਲ ਜੀ ਦੀ ਪ੍ਰਤੀਮਾ ਦੇ ਅਨਾਵਰਣ ਦਾ ਸੁਭਾਗ ਮਿਲਿਆ ਹੈ।  ਗਾਂਧੀ ਜੀ ਹੋਣ, ਸਰਦਾਰ ਪਟੇਲ ਹੋਣ, ਜਾਂ ਫਿਰ ਬਾਬਾ ਸਾਹੇਬ ਅੰਬੇਡਕਰ, ਰਾਸ਼ਟਰ ਨਿਰਮਾਣ ਵਿੱਚ ਇਨਾਂ ਸਾਰਿਆਂ ਦਾ ਯੋਗਦਾਨ, CAG ਦੇ ਲਈ, ਸਾਡੇ ਸਾਰਿਆਂ ਦੇ ਲਈ, ਕੋਟਿ-ਕੋਟਿ ਦੇਸ਼ਵਾਸੀਆਂ ਲਈ ਬਹੁਤ ਬੜੀ ਪ੍ਰੇਰਨਾ ਹੈ। ਦੇਸ਼ ਲਈ ਕਿਵੇਂ ਬੜੇ ਲਕਸ਼ ਤੈਅ ਕੀਤੇ ਜਾਂਦੇ ਹਨ, ਕਿਵੇਂ ਉਨ੍ਹਾਂ ਨੂੰ ਹਾਸਲ ਕੀਤਾ ਜਾਂਦਾ ਹੈ, ਕਿਵੇਂ ਵਿਵਸਥਾ ਵਿੱਚ ਪਰਿਵਰਤਨ ਲਿਆਇਆ ਜਾਂਦਾ ਹੈ, ਇਨਾਂ ਮਹਾਨ ਵਿਅਕਤਿੱਤਵਾਂ ਦੀ ਜੀਵਨ ਗਾਥਾ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ।

ਸਾਥੀਓ,

ਇੱਕ ਸਮਾਂ ਸੀ, ਜਦੋਂ ਦੇਸ਼ ਵਿੱਚ ਆਡਿਟ ਨੂੰ ਇੱਕ ਖਦਸ਼ਾ, ਇੱਕ ਡਰ ਦੇ ਨਾਲ ਦੇਖਿਆ ਜਾਂਦਾ ਸੀ।  ‘CAG ਬਨਾਮ ਸਰਕਾਰ’, ਇਹ ਸਾਡੀ ਵਿਵਸਥਾ ਦੀ ਸਾਧਾਰਣ ਸੋਚ ਬਣ ਗਈ ਸੀ। ਅਤੇ ਕਦੇ-ਕਦੇ ਤਾਂ ਇਹ ਵੀ ਹੋ ਜਾਂਦਾ ਸੀ ਕਿ ਬਾਬੂ ਲੋਕ ਅਜਿਹੇ ਹਨ, ਅਜਿਹਾ ਹੀ ਦਿੰਦੇ ਹਨ। ਬਾਬੁਆਂ ਨੂੰ ਲਗਦਾ ਸੀ CAG ਵਾਲੇ ਅਜਿਹੇ ਹੀ ਹਨ ਕਿ ਹਰ ਚੀਜ਼ ਵਿੱਚ ਉਨ੍ਹਾਂ ਨੂੰ ਨੁਕ‍ਸ ਹੀ ਨਜ਼ਰ ਆਉਂਦਾ ਹੈ। ਹਰੇਕ ਦੀ ਆਪਣੀ-ਆਪਣੀ ਬਾਤ ਸੀ । ਲੇਕਿਨ, ਅੱਜ ਇਸ ਮਾਨਸਿਕਤਾ ਨੂੰ ਬਦਲਿਆ ਗਿਆ ਹੈ। ਅੱਜ ਆਡਿਟ ਨੂੰ ਵੈਲਿਊ ਐਡੀਸ਼ਨ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।

ਸਰਕਾਰ ਦੇ ਕੰਮਕਾਜ ਦਾ ਆਕਲਨ ਕਰਦੇ ਸਮੇਂ CAG ਦੇ ਪਾਸ outsider viewpoint ਦਾ advantage ਹੁੰਦਾ ਹੈ। ਤੁਸੀਂ ਜੋ ਕੁਝ ਸਾਨੂੰ ਦੱਸਦੇ ਹੋ, ਉਸ ਤੋਂ ਅਸੀਂ Systemic Improvements ਕਰਦੇ ਹਾਂ, ਉਸ ਨੂੰ ਅਸੀ ਆਪਣੇ ਲਈ ਇੱਕ ਸਹਿਯੋਗ ਦੇ ਤੌਰ ’ਤੇ ਦੇਖਦੇ ਹਾਂ।

ਮੈਨੂੰ ਲੰਬੇ ਅਰਸੇ ਤੱਕ ਸਰਕਾਰਾਂ ਦੀ ਅਗਵਾਈ ਕਰਨ ਦਾ ਸੁਭਾਗ‍ ਮਿਲਿਆ ਹੈ। ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਸੀ ਤੱਦ ਵੀ ਆਪਣੇ ਅਧਿਕਾਰੀਆਂ ਨੂੰ ਕਹਿੰਦਾ ਸੀ, ਅਤੇ ਅੱਜ ਵੀ ਇਹੀ ਕਹਿੰਦਾ ਹਾਂ,  CAG ਵਿੱਚ ਜੋ document ਅਤੇ ਡੇਟਾ ਮੰਗੇ ਜਾਂਦੇ ਹਨ ਉਹ ਤਾਂ ਤੁਸੀਂ ਜ਼ਰੂਰ ਦਿਓ, ਆਪਣੇ ਕੰਮ ਨਾਲ ਜੁੜੀ ਦੂਜੀ ਫਾਈਲਸ ਵੀ ਉਨ੍ਹਾਂ ਨੂੰ ਦਿਓ । ਇਸ ਨਾਲ ਸਾਡੇ ਲਈ ਹੋਰ ਬਿਹਤਰ ਕੰਮ ਕਰਨ ਦਾ ਸਕੋਪ ਤਿਆਰ ਹੁੰਦਾ ਹੈ। ਸਾਡਾ ਸੈਲਫ assessment ਦਾ ਕੰਮ ਅਸਾਨ ਹੋ ਜਾਂਦਾ ਹੈ।

ਸਾਥੀਓ,

ਸ਼ੁਚਿਤਾ ਅਤੇ ਪਾਰਦਰਸ਼ਤਾ ਸਾਡੇ ਵਿਅਕਤੀਗਤ ਜੀਵਨ ਵਿੱਚ ਹੋਣ ਜਾਂ ਸਰਕਾਰ ਵਿੱਚ, ਇਹ ਸਾਡੇ ਲਈ ਸਭ ਤੋਂ ਵੱਡੇ morale booster ਹੁੰਦੇ ਹਨ। ਉਦਾਹਰਣ ਦੇ ਤੌਰ ’ਤੇ, ਪਹਿਲਾਂ ਦੇਸ਼ ਦੇ ਬੈਂਕਿੰਗ ਸੈਕਟਰ ਵਿੱਚ transparency ਦੀ ਕਮੀ ਦੇ ਚਲਦੇ ਤਰ੍ਹਾਂ-ਤਰ੍ਹਾਂ ਦੀ practices ਚੱਲਦੀ ਸੀ। ਨਤੀਜਾ ਇਹ ਹੋਇਆ ਕਿ ਬੈਂਕਾਂ ਦੇ NPAs ਵੱਧਦੇ ਗਏ। NPAs ਨੂੰ ਕਾਰਪੇਟ ਦੇ ਹੇਠਾਂ ਕਵਰ ਕਰਨ ਦਾ ਜੋ ਕਾਰਜ ਪਹਿਲਾਂ ਦੇ ਸਮੇਂ ਕੀਤਾ ਗਿਆ, ਉਹ ਸ਼ਾਇਦ ਮੇਰੇ ਤੋਂ ਜ਼ਿਆਦਾ ਤੁਸੀਂ ਲੋਕ ਜਾਣਦੇ ਹੋ। ਲੇਕਿਨ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਪਿਛਲੀ ਸਰਕਾਰਾਂ ਦਾ ਸੱਚ, ਜੋ ਵੀ ਸਥਿਤੀ ਸੀ, ਦੇਸ਼ ਦੇ ਸਾਹਮਣੇ ਖੁੱਲ੍ਹ ਕੇ ਰੱਖ ਦਿੱਤੀ। ਅਸੀਂ ਸਮੱਸਿਆਵਾਂ ਨੂੰ ਪਹਿਚਾਣਾਂਗੇ ਉਦੋਂ ਤਾਂ ਸਮਾਧਾਨ ਤਲਾਸ਼ ਕਰ ਪਾਵਾਂਗੇ ।

ਇਸੇ ਤਰ੍ਹਾਂ, ਤੁਹਾਡੇ ਵੱਲੋਂ fiscal deficit ਨੂੰ ਲੈ ਕੇ, ਸਰਕਾਰੀ ਖਰਚਿਆਂ ਨੂੰ ਲੈ ਕੇ ਲਗਾਤਾਰ ਆਗਾਹ ਕੀਤਾ ਜਾਂਦਾ ਸੀ। ਅਸੀਂ ਤੁਹਾਡੇ concerns ਨੂੰ ਸਕਾਰਾਤਮਕ ਤਰੀਕੇ ਨਾਲ ਲਿਆ, Unused ਅਤੇ Under-Used elements ਨੂੰ monetize ਕਰਨ ਦੇ ਸਾਹਸਿਕ ਫ਼ੈਸਲੇ ਲਏ। ਅੱਜ ਇਨਾਂ ਫ਼ੈਸਲਿਆਂ ਦੇ ਨਤੀਜੇ, ਫਿਰ ਤੋਂ ਗਤੀ ਪਕੜ ਰਹੀ ਅਰਥਵਿਵਸਥਾ, ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ, ਉਸ ਦਾ ਸੁਆਗਤ-ਸਨਮਾਨ‍ ਹੋ ਰਿਹਾ ਹੈ। CAG ਵਿੱਚ ਜਦੋਂ ਤੁਸੀਂ ਇਨ੍ਹਾਂ ਦਾ ਵਿਆਪਕ ਆਕਲਨ ਕਰੋਗੇ ਤਾਂ ਮੈਨੂੰ ਲਗਦਾ ਹੈ ਕਿ ਇਨ੍ਹਾਂ ਫ਼ੈਸਲਿਆਂ ਦੇ ਕਈ ਅਜਿਹੇ ਪਹਿਲੂ ਸਾਹਮਣੇ ਆਉਣਗੇ ਜੋ ਕਦੇ- ਕਦੇ ਮਾਹਿਰਾਂ ਤੋਂ ਵੀ ਛੁਟ ਜਾਂਦੇ ਹਨ।

ਸਾਥੀਓ,

ਅੱਜ ਅਸੀਂ ਅਜਿਹੀ ਵਿਵਸਥਾ ਬਣਾ ਰਹੇ ਹਾਂ ਜਿਸ ਵਿੱਚ ਜੋ ਪੁਰਾਣੀ ਸੋਚ ਹੈ, ‘ਸਰਕਾਰ ਸਰਵਮ੍,  ਸਰਕਾਰ ਜਾਨਮ, ਸਰਕਾਰ ਗ੍ਰਹਣਮ’ (सरकार सर्वम्सरकार जानमसरकार ग्रहणम ) ਇਸ ਪੁਰਾਣੀ ਸੋਚ ਨੂੰ ਅਸੀਂ ਬਦਲਣ ਦਾ ਤੈਅ ਕਰ ਲਿਆ ਹੈ।  ਅਤੇ ਉਸ ਦਾ ਨਤੀਜਾ, ਸਰਕਾਰ ਦਾ ਦਖਲ ਵੀ ਘੱਟ ਹੋ ਰਿਹਾ ਹੈ, ਅਤੇ ਤੁਹਾਡਾ ਕੰਮ ਵੀ ਅਸਾਨ ਹੋ ਰਿਹਾ ਹੈ। ‘ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ’ Contactless customs, automatic renewals, faceless assessments, service delivery ਲਈ online applications, ਇਨਾਂ ਸਾਰੇ reforms ਨੇ ਸਰਕਾਰ  ਦੇ  ਗ਼ੈਰ-ਜ਼ਰੂਰੀ ਦਖ਼ਲ ਨੂੰ ਖ਼ਤਮ ਕੀਤਾ ਹੈ।

ਸਿਸਟਮ ਵਿੱਚ ਜਦੋਂ ਇਹ ਟ੍ਰਾਂਸਪੇਰੈਂਸੀ ਆਉਂਦੀ ਹੈ ਤਾਂ ਨਤੀਜੇ ਵੀ ਸਾਨੂੰ ਸਾਫ਼-ਸਾਫ਼ ਦਿਖਾਈ ਦੇਣ ਲਗਦੇ ਹਨ। ਅੱਜ ਭਾਰਤ ਪੂਰੀ ਦੁਨੀਆ ਵਿੱਚ ਤੀਜਾ ਸਭ ਤੋਂ ਬੜਾ ਸਟਾਰਟਅਪ eco-system ਬਣ ਚੁੱਕਿਆ ਹੈ। ਅੱਜ 50 ਤੋਂ ਜ਼ਿਆਦਾ ਸਾਡੇ ਭਾਰਤੀ ਯੂਨਿਕਾਰਨ ਖੜ੍ਹੇ ਹੋ ਚੁੱਕੇ ਹਨ। ਸਾਡੇ IITs ਅੱਜ ਚੌਥੇ ਸਭ ਤੋਂ ਵੱਡੇ ਯੂਨੀਕੌਰਨ ਪ੍ਰੋਡਿਊਸਰ ਬਣ ਕੇ ਉਭਰੇ ਹਨ। ‘ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ’ ਦੇ ਇਸ ਅਭਿਯਾਨ ਵਿੱਚ ਆਪ ਸਾਰਿਆਂ ਨੂੰ, ਦੇਸ਼ ਦੀ ਹਰ ਸੰਸਥਾ ਨੂੰ ਸਹਿਭਾਗੀ ਬਣਨਾ ਹੈ, Ownership ਲੈਣੀ ਹੈ, Co-traveler ਦੇ ਰੂਪ ਵਿੱਚ ਚੱਲਣਾ ਹੀ ਚੱਲਣਾ ਹੈ। ਸਾਡੀ ਹਰ ਸੰਵਿਧਾਨਕ ਸੰਸਥਾ ਲਈ ਇਹ ਅੰਮ੍ਰਿਤਕਾਲ ਦਾ ਇੱਕ ਸੰਕਲਪ, 2047 ਵਿੱਚ ਜਦੋਂ ਹਿੰਦੁਸ‍ਤਾਨ ਸ਼ਤਾਬ‍ਦੀ ਮਨਾਏਗਾ, ਤਦ ਦੇਸ਼ ਨੂੰ ਬਹੁਤ ਉਚਾਈ ’ਤੇ ਲੈ ਜਾਣ ਦੀ ਤਾਕਤ ਦੇ ਰੂਪ ਵਿੱਚ ਕੰਮ ਆਵੇਗਾ।

ਸਾਥੀਓ,

ਦਹਾਕਿਆਂ ਤੱਕ ਸਾਡੇ ਦੇਸ਼ ਵਿੱਚ CAG ਦੀ ਪਹਿਚਾਣ, ਸਰਕਾਰੀ ਫਾਈਲਾਂ ਅਤੇ ਬਹੀਖਾਤਿਆਂ ਦੇ ਵਿੱਚ ਮਾਥਾਪੱਚੀ ਕਰਨ ਵਾਲੀ ਸੰਸਥਾ ਦੇ ਤੌਰ ‘ਤੇ ਰਹੀ ਹੈ। CAG ਨਾਲ ਜੁੜੇ ਲੋਕਾਂ ਦੀ ਇਹੀ ਇਮੇਜ ਬਣ ਗਈ ਸੀ। ਅਤੇ ਇਸ ਦਾ ਜ਼ਿਕਰ ਮੈਂ 2019 ਵਿੱਚ ਵੀ ਜਦੋਂ ਤੁਹਾਡੇ ਵਿੱਚ ਆਇਆ ਸੀ, ਮੈਂ ਜ਼ਿਕਰ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਤੁਸੀਂ ਤੇਜ਼ੀ ਦੇ ਨਾਲ ਪਰਿਵਰਤਨ ਲਿਆ ਰਹੇ ਹੋ, ਪ੍ਰਕਿਰਿਆਵਾਂ ਨੂੰ ਆਧੁਨਿਕ ਬਣਾ ਰਹੇ ਹੋ। ਅੱਜ ਤੁਸੀਂ  advanced analytics tools ਇਸਤੇਮਾਲ ਕਰ ਰਹੇ ਹੋ, Geo-spatial data ਅਤੇ satellite imagery ਦਾ ਇਸਤੇਮਾਲ ਕਰ ਰਹੇ ਹੋ। ਇਹ ਇਨੋਵੇਸ਼ਨ ਸਾਡੇ ਸੰਸਾਧਨਾਂ ਵਿੱਚ ਵੀ ਹੋਣਾ ਚਾਹੀਦਾ ਹੈ, ਅਤੇ ਸਾਡੀ ਕਾਰਜਸ਼ੈਲੀ ਵਿੱਚ ਵੀ ਹੋਣਾ ਚਾਹੀਦਾ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ preliminary findings ਨੂੰ field audit ਤੋਂ ਪਹਿਲਾਂ ਹੀ departments ਦੇ ਨਾਲ ਸ਼ੇਅਰ ਕਰਨਾ ਸੁਰੂ ਕੀਤਾ ਹੈ। ਇਹ ਇੱਕ  healthy practice ਹੈ। ਜਦੋਂ ਤੁਸੀਂ ਇਨ੍ਹਾਂ preliminary findings ਨੂੰ ਆਪਣੀ Field Study ਦੇ ਨਾਲ Combine ਕਰੋਗੇ, ਤਦ ਇਸ ਦੇ ਪਰਿਣਾਮ ਹੋਰ ਵੀ ਅੱਛੇ ਨਿਕਲਣਗੇ। ਇਸੇ ਤਰ੍ਹਾਂ, ਮੈਂ ਤੁਹਾਨੂੰ ਸੁਝਾਅ ਦਿੱਤਾ ਸੀ ਕਿ ਤੁਸੀਂ ਔਫਿਸ ਤੋਂ ਬਾਹਰ ਨਿਕਲ ਕੇ auditees ਅਤੇ ਸਟੇਕਹੋਲਡਰਸ ਨਾਲ ਮਿਲੋ। ਤੁਸੀਂ ਇਸ ਸੁਝਾਅ ਨੂੰ ਸਵੀਕਾਰ ਕੀਤਾ ਹੈ। ਪਿਛਲੇ ਸਾਲ ਫਰਵਰੀ ਵਿੱਚ CAG ਦੇ ਸੀਨੀਅਰ ਔਫਿਸਰਸ ਅਤੇ ਮਿਨੀਸਟ੍ਰੀਜ਼ ਦੇ ਸੈਕ੍ਰੇਟਰੀਜ਼ ਨੇ ਇੱਕ ਸੈਮੀਨਾਰ ਵੀ ਕੀਤਾ ਸੀ। ਮੈਂ ਇਨ੍ਹਾਂ ਪ੍ਰਯਤਨਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਸਿਲਸਿਲਾ ਸੈਮੀਨਾਰਸ ਤੱਕ ਨਹੀਂ ਰੁਕੇਗਾ।

ਇਹ CAG ਅਤੇ ਵਿਭਾਗਾਂ ਦੇ ਵਿੱਚ ਪਾਰਟਨਰਸ਼ਿਪ ਵਿੱਚ progress ਕਰਨ ਦਾ ਮਾਧਿਅਮ ਬਣੇਗਾ। ਜਦੋਂ ਮੈਂ ਇਹ ਸੁਣਦਾ ਹਾਂ ਕਿ ਇੱਕ ਗ੍ਰਾਮ ਪੰਚਾਇਤ ਦੀ ਮਹਿਲਾ ਪ੍ਰਧਾਨ ਨੂੰ ਤੁਸੀਂ ਇਸ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਹੈ ਤਾਂ ਸਾਡੇ ਸਭ ਦੇ ਲਈ ਮਾਣ ਦੀ ਗੱਲ ਹੈ ਕਿ ਅੱਜ ਸਾਡੀਆਂ ਸੰਸਥਾਵਾਂ ਇਸ ਤਰ੍ਹਾਂ ਦੇ open environment ਵਿੱਚ ਜ਼ਮੀਨ ਤੋਂ ਜੁੜ ਕੇ ਕੰਮ ਕਰ ਰਹੀਆਂ ਹਨ। ਇਹ evolution, ਇਹ ਅਨੁਭਵ CAG ਨੂੰ ਅਤੇ ਉਸ ਦੇ ਨਾਲ-ਨਾਲ ਸਾਡੀ auditing mechanism ਨੂੰ ਇੱਕ ਨਵੀਂ ਉਚਾਈ ਤੱਕ ਲੈ ਕੇ ਜਾਵੇਗਾ। ਜਿਤਨੀ strong ਅਤੇ scientific ਸਾਡੀ auditing ਹੋਵੇਗੀ, ਉਤਨੀ ਹੀ ਸਾਡੀਆਂ ਵਿਵਸਥਾਵਾਂ transparent ਅਤੇ ਮਜ਼ਬੂਤ ਹੋਣਗੀਆਂ। 

ਸਾਥੀਓ,

ਕੋਰੋਨਾ ਨੇ ਮੁਸ਼ਕਿਲ ਸਮੇਂ ਵਿੱਚ ਵੀ CAG ਨੇ ਕਿਤਨੀ ਨਰਮਤਾ ਦੇ ਨਾਲ ਕੰਮ ਕੀਤਾ, ਇਸ ਦੀ ਜਾਣਕਾਰੀ ਮੈਨੂੰ ਮਿਲਦੀ ਰਹੀ ਹੈ ਅਤੇ ਹੁਣ ਕੁਝ ਗੱਲਾਂ ਮੁਰਮੂ ਜੀ ਤੋਂ ਵੀ ਸੁਣਨ ਨੂੰ ਮਿਲੀਆਂ। ਦੁਨੀਆ ਦੇ ਦੂਸਰੇ ਬੜੇ ਦੇਸ਼ਾਂ ਤੋਂ ਹੁੰਦੀ ਹੋਈ ਕੋਰੋਨਾ ਦੀ ਲਹਿਰ ਸਾਡੇ ਇੱਥੇ ਪਹੁੰਚੀ ਸੀ, ਇਤਨੀ ਬੜੀ ਆਬਾਦੀ ਦੀ ਚੁਣੌਤੀ ਸਾਡੇ ਸਾਹਮਣੇ ਸੀ, ਸੀਮਤ ਸੰਸਾਧਨਾਂ ਦਾ ਦਬਾਅ ਸਾਡੇ ਹੈਲਥ ਵਰਕਰਸ ‘ਤੇ ਸੀ, ਲੇਕਿਨ ਦੇਸ਼ ਨੇ ਇਲਾਜ ਤੋਂ ਲੈ ਕੇ ਬਚਾਅ ਤੱਕ ਹਰ ਫਰੰਟ ‘ਤੇ ਯੁੱਧ ਪੱਧਰ ‘ਤੇ ਕੰਮ ਕੀਤਾ। ਬੜੇ-ਬੜੇ ਦੇਸ਼ਾਂ ਦੇ ਪਾਸ ਅਗਰ ਵਿਆਪਕ ਸੰਸਾਧਨ ਸਨ, ਤਾਂ ਸਾਡੇ ਪਾਸ ਅਤੁਲਨੀ ਸਮਾਜਿਕ ਸ਼ਕਤੀ ਸੀ।

ਮੈਨੂੰ ਦੱਸਿਆ ਗਿਆ ਹੈ ਕਿ CAG ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਅੱਗੇ ਵਧ ਕੇ, ਆਮ ਜਨਤਾ ਨੂੰ ਵੈਕਸੀਨੇਸ਼ਨ ਵਿੱਚ ਵੀ ਮਦਦ ਕੀਤੀ। ਇਸੇ ਸਪਿਰਿਟ ਦੇ ਨਾਲ ਦੇਸ਼ ਦੀ ਹਰ ਸੰਸਥਾ, ਹਰ ਦੇਸ਼ਵਾਸੀ ਆਪਣੀ ਜ਼ਿੰਮੇਵਾਰੀ ਦੇ ਪਾਲਨ ਵਿੱਚ ਜੁਟਿਆ ਹੋਇਆ ਸੀ। ਅਸੀਂ ਇਹ ਨਹੀਂ ਦੇਖਿਆ ਕਿ ਸਾਡਾ ਕੰਮ ਕੀ ਹੈ, ਅਸੀਂ ਇਹ ਦੇਖਿਆ ਹੈ ਕਿ ਅਸੀਂ ਕੀ ਕਰ ਸਕਦੇ ਹਾਂ! ਇਸ ਲਈ, ਸਦੀ ਦੀ ਇਹ ਸਭ ਤੋਂ ਬੜੀ ਮਹਾਮਾਰੀ ਜਿਤਨੀ ਚੁਣੌਤੀਪੂਰਨ ਸੀ, ਉਤਨੀ ਹੀ ਇਸ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਵੀ ਅਸਾਧਾਰਣ ਰਹੀ ਹੈ।

ਅੱਜ ਅਸੀਂ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਪ੍ਰੋਗਰਾਮ ਵੀ ਚਲਾ ਰਹੇ ਹਾਂ। ਕੁਝ ਸਪਤਾਹ ਪਹਿਲਾਂ ਹੀ ਦੇਸ਼ ਨੇ 100 ਕਰੋੜ ਵੈਕਸੀਨ ਡੋਜ਼ ਦਾ ਪੜਾਅ ਪਾਰ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਆਪਣੇ ਰੂਟੀਨ ਕੰਮਕਾਜ ਦੇ ਨਾਲ-ਨਾਲ CAG, ਮਹਾਮਾਰੀ ਦੇ ਖ਼ਿਲਾਫ਼ ਦੇਸ਼ ਦੀ ਇਸ ਲੜਾਈ ਦੇ ਦੌਰਾਨ ਜੋ ਅੱਛੀ ਪ੍ਰੈਕਟਿਸ ਡਿਵੈਲਪ ਹੋਈਆਂ, ਉਨ੍ਹਾਂ ਦਾ ਅਧਿਐਨ ਕਰੀਏ। ਦੇਸ਼ ਨੇ ਇਸ ਤੋਂ ਜੋ ਕੁਝ ਸਿੱਖਿਆ, ਨਵਾਂ ਅਪਣਾਇਆ, ਜੋ Systemic Learning ਹੋਈਆਂ, ਉਹ ਭਵਿੱਖ ਵਿੱਚ Global Good Practices ਬਣਨ ਵਿੱਚ ਵੀ ਮਦਦ ਕਰਨਗੀਆਂ, ਦੁਨੀਆ ਨੂੰ ਭਾਵੀ ਮਹਾਮਾਰੀਆਂ ਨਾਲ ਲੜਨ ਦੇ ਲਈ ਤਿਆਰ ਕਰਨਗੀਆਂ, ਮਜ਼ਬੂਤੀ ਦੇਣਗੀਆਂ।

ਸਾਥੀਓ,

ਪੁਰਾਣੇ ਸਮੇਂ ਵਿੱਚ information stories ਦੇ ਜ਼ਰੀਏ ਪ੍ਰਸਾਰਿਤ ਹੁੰਦੀ ਸੀ। ਕਹਾਣੀਆਂ ਦੇ ਜ਼ਰੀਏ ਹੀ ਇਤਿਹਾਸ ਲਿਖਿਆ ਜਾਂਦਾ ਸੀ। ਲੇਕਿਨ ਅੱਜ 21ਵੀਂ ਸਦੀ ਵਿੱਚ, ਡੇਟਾ ਹੀ information ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਸਾਡੀ history ਵੀ data ਦੇ ਜ਼ਰੀਏ ਦੇਖੀ ਅਤੇ ਸਮਝੀ ਜਾਵੇਗੀ। In future, data will be dictating the history! ਅਤੇ, ਗੱਲ ਜਦ ਡੇਟਾ ਅਤੇ ਉਸ ਦੇ assessment ਦੀ ਹੁੰਦੀ ਹੈ ਤਾਂ ਤੁਹਾਡੇ ਤੋਂ ਵਧ ਕੇ ਕੋਈ ਮਾਸਟਰ ਨਹੀਂ ਹੈ ਇਸ ਦਾ। ਇਸ ਲਈ, ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਜੋ ਪ੍ਰਯਤਨ ਕਰ ਰਿਹਾ ਹੈ, ਜਿਨ੍ਹਾਂ ਲਕਸ਼ਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਭਵਿੱਖ ਵਿੱਚ ਜਦ ਦੇਸ਼ ਦੇ ਇਨ੍ਹਾਂ ਪ੍ਰਯਤਨਾਂ ਦਾ, ਇਸ ਕਾਲਖੰਡ ਦਾ ਆਕਲਨ ਕੀਤਾ ਜਾਵੇਗਾ ਤਾਂ ਤੁਹਾਡਾ ਕੰਮ, ਤੁਹਾਡੇ ਦਸਤਾਵੇਜ਼ ਉਸ ਦਾ ਇੱਕ ਪ੍ਰਾਮਣਿਕ ਅਧਾਰ ਬਣਨਗੇ। ਜਿਵੇਂ ਅੱਜ ਅਸੀਂ ਆਪਣੇ ਸਵਾਧੀਨਤਾ ਸੰਗ੍ਰਾਮ ਨਾਲ ਜੁੜੇ ਇਤਿਹਾਸ ਨੂੰ ਦੇਖਦੇ ਹਾਂ, ਉਸ ਤੋਂ ਪ੍ਰੇਰਣਾ ਲੈਂਦੇ ਹਾਂ, ਵੈਸੇ ਹੀ ਜਦ ਦੇਸ਼ ਆਜ਼ਾਦੀ ਦੇ ਸੌ ਸਾਲ ਪੂਰੇ ਕਰੇਗਾ ਤਾਂ ਤੁਹਾਡੀ ਅੱਜ ਦੀ ਸਟਡੀ ਰਿਪੋਰਟਸ ਉਸ ਸਮੇਂ ਦੇ ਭਾਰਤ ਦੇ ਲਈ ਆਪਣੇ ਇਤਿਹਾਸ ਵਿੱਚ ਝਾਕਣ ਦਾ, ਉਸ ਤੋਂ ਸਿੱਖਣ ਦਾ ਜ਼ਰੀਆ ਬਣ ਸਕਦੀਆਂ ਹਨ।

ਸਾਥੀਓ,

ਅੱਜ ਦੇਸ਼ ਅਜਿਹੇ ਕਿਤਨੇ ਹੀ ਕੰਮ ਕਰ ਰਿਹਾ ਹੈ ਜੋ ਆਪਣੇ ਆਪ ਵਿੱਚ ਜ਼ਰੂਰੀ ਵੀ ਹਨ, ਅਤੇ ਅਭੂਤਪੂਰਵ ਵੀ ਹਨ। ਦਨੀਆ ਦੇ ਸਭ ਤੋਂ ਸਭ ਤੋਂ ਬੜੇ ਵੈਕਸੀਨੇਸ਼ਨ ਅਭਿਯਾਨ ਦਾ ਜ਼ਿਕਰ ਹੁਣੇ ਜਦ ਮੈਂ ਤੁਹਾਡੇ ਤੋਂ ਇੱਕ ਉਦਾਹਰਣ ਦੇ ਤੌਰ ‘ਤੇ ਕਰ ਰਿਹਾ ਸੀ, ਇਸੇ ਤਰ੍ਹਾਂ, ਤੁਸੀਂ ਅਨੇਕਾਨੇਕ ਸੰਕਲਪਾਂ ਵਿੱਚ ਲਗੇ ਹੋਏ ਦੇਸ਼ਵਾਸੀਆਂ ਦੇ ਕਿਤਨੇ ਹੀ ਪ੍ਰਯਤਨਾਂ ਨੂੰ ਦੇਖ ਸਕਦੇ ਹਾਂ। ਕੁਝ ਸਾਲ ਪਹਿਲੇ ਤੱਕ ਅਸੀਂ ਸਰਕਾਰੀ ਖਾਤਿਆਂ ਵਿੱਚ ਲੱਖਾਂ-ਕਰੋੜਾਂ ਦਾ ਹਿਸਾਬ ਕਿਤਾਬ ਤਾਂ ਕਰਦੇ ਸੀ, ਲੇਕਿਨ ਸਚਾਈ ਇਹ ਵੀ ਸੀ ਕਿ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਪਾਸ ਆਪਣਾ ਬੈਂਕ ਅਕਾਊਂਟ ਤੱਕ ਨਹੀਂ ਸੀ। ਕਿਤਨੇ ਹੀ ਪਰਿਵਾਰ ਅਜਿਹੇ ਸਨ ਜਿਨ੍ਹਾਂ ਦੇ ਪਾਸ ਰਹਿਣ ਦੇ ਲਈ ਆਪਣਾ ਘਰ ਨਹੀਂ ਸੀ, ਸਰ ਦੇ ਉੱਪਰ ਪੱਕੀ ਛੱਤ ਨਹੀਂ ਸੀ।

ਪੀਣ ਦੇ ਪਾਣੀ ਦੀ ਸੁਵਿਧਾ ਹੋਵੇ, ਬਿਜਲੀ ਦਾ ਕਨੈਕਸ਼ਨ ਹੋਵੇ, ਘਰ ਵਿੱਚ ਸ਼ੌਚਾਲਯ ਹੋਵੇ, ਗ਼ਰੀਬ ਤੋਂ ਗ਼ਰੀਬ ਨੂੰ ਇਲਾਜ ਦੀ ਸੁਵਿਧਾ ਹੋਵੇ, ਸਾਡੇ ਹੀ ਦੇਸ਼ ਵਿੱਚ ਕਰੋੜਾਂ ਲੋਕਾਂ ਦੇ ਲਈ ਇਹ ਬੁਨਿਆਦੀ ਜ਼ਰੂਰਤਾਂ, luxury ਹੋਇਆ ਕਰਦੀਆਂ ਸਨ। ਲੇਕਿਨ ਅੱਜ ਇਹ ਸਥਿਤੀ ਬਦਲੀ ਹੈ, ਅਤੇ ਤੇਜ਼ੀ ਨਾਲ ਬਦਲ ਵੀ ਰਹੀ ਹੈ। ਦੇਸ਼ ਅਗਰ ਇਸ ਮੁਕਾਮ ਤੱਕ ਪਹੁੰਚਿਆ ਹੈ ਤਾਂ ਇਸ ਦੇ ਪਿੱਛੇ ਕਿਤਨੇ ਹੀ ਦੇਸ਼ਵਾਸੀਆਂ ਦੀ ਦਿਨ ਰਾਤ ਦੀ ਮਿਹਨਤ ਹੈ, ਉਨ੍ਹਾਂ ਦੀ ਕਿਤਨੀ ਮਿਹਨਤ ਇਸ ਦੇ ਪਿੱਛੇ ਲਗੀ ਹੈ। ਸਾਡੇ ਹੈਲਥ ਸੈਕਟਰ ਦੇ ਲੋਕ ਹੋਣ, ਬੈਂਕਿੰਗ ਸੈਕਟਰ ਦੇ ਲੋਕ ਹੋਣ, ਸਰਕਾਰੀ ਵਿਭਾਗਾਂ ਅਤੇ ਪ੍ਰਸ਼ਾਸਨ ਦੇ ਲੋਕ ਹੋਣ, ਜਾਂ ਫਿਰ ਸਾਡਾ ਪ੍ਰਾਈਵੇਟ ਸੈਕਟਰ ਹੋਵੇ, ਇਨ੍ਹਾਂ ਸਾਰਿਆਂ ਨੇ ਇੱਕ ਬੇਮਿਸਾਲ ਸਦਭਾਵਨਾ ਦੇ ਨਾਲ ਅਸਾਧਾਰਣ ਪੱਧਰ ‘ਤੇ ਕੰਮ ਕੀਤਾ ਹੈ। ਤਦ ਜਾ ਕੇ ਗ਼ਰੀਬ ਦੀ ਚੌਖਟ ਤੱਕ ਉਸ ਦੇ ਅਧਿਕਾਰਾਂ ਡਿਲਿਵਰੀ ਸੰਭਵ ਹੋਈ ਹੈ, ਤਦ ਜਾ ਕੇ ਦੇਸ਼ ਦੇ ਵਿਕਾਸ ਨੂੰ ਇਹ ਗਤੀ ਹਾਸਲ ਹੋਈ ਹੈ।

ਸਾਥੀਓ,

ਸਮਾਜ ਵਿੱਚ ਇਨ੍ਹਾਂ ਫ਼ੈਸਲਿਆਂ ਦਾ ਅਸਰ ਇਤਨਾ ਵਿਆਪਕ ਹੁੰਦਾ ਹੈ ਕਿ ਉਨ੍ਹਾਂ ਨੂੰ ਅਸੀਂ ਤਦੇ ਸਮਝ ਪਾਉਂਦੇ ਹਾਂ ‘ਜਦ ਇਸ ਦਿਸ਼ਾ ਵਿੱਚ focused studies ਕੀਤੀਆਂ ਜਾਣ! CAG ਨੂੰ ਵੀ ਦੇਸ਼ ਦੇ ਇਨ੍ਹਾਂ ਪ੍ਰਯਤਨਾਂ ਦਾ, ਇਨ੍ਹਾਂ ਪਰਿਣਾਮਾਂ ਦਾ ਆਕਲਨ ਕਰਨਾ ਚਾਹੀਦਾ ਹੈ। ਇਹ ਲੇਖਾ-ਜੋਖਾ ਦੇਸ਼ ਦੇ ਸਮੂਹਿਕ ਪ੍ਰਯਤਨਾਂ ਦਾ ਪ੍ਰਗਟੀਕਰਣ ਹੋਵੇਗਾ, ਦੇਸ਼ ਦੀ ਸਮਰੱਥਾ ਅਤੇ ਉਸ ਦੇ ਆਤਮਵਿਸ਼ਵਾਸ ਦਾ ਇੱਕ ਜਿਉਂਦਾ-ਜਾਗਦਾ document ਹੋਵੇਗਾ। ਨਾਲ ਹੀ, ਇਸ ਨਾਲ ਆਉਣ ਵਾਲੀਆਂ ਸਰਕਾਰਾਂ ਦੇ ਲਈ ਕੰਮਕਾਜ ਦੇ ਹੋਰ ਬਿਹਤਰ ਤਰੀਕੇ ਤਲਾਸ਼ਣ ਵਿੱਚ ਵੀ ਇਹ ਤੁਹਾਡੇ ਦਸਤਾਵੇਜ਼ ਕੰਮ ਆਉਣਗੇ।

 ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਦੇ ਲਈ ਤੁਹਾਡਾ ਯੋਗਦਾਨ ਲਗਾਤਾਰ ਜਾਰੀ ਰਹੇਗਾ, ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦਿੰਦਾ ਰਹੇਗਾ।

ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ! ਅਤੇ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।

***

ਡੀਐੱਸ/ਏਕੇਜੇ/ਐੱਨਐੱਸ/ਏਕੇ



(Release ID: 1772333) Visitor Counter : 158