ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਵਿੱਚ ਦੀਵਾਲੀ ਦੇ ਅਵਸਰ ’ਤੇ ਭਾਰਤੀ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 04 NOV 2021 3:41PM by PIB Chandigarh

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਦੀਵਾਲੀ ਦਾ ਅੱਜ ਪਾਵਨ ਤਿਉਹਾਰ ਹੈ ਅਤੇ ਹਰ ਕਿਸੇ ਦਾ ਮਨ ਕਰਦਾ ਹੈ ਕਿ ਦੀਵਾਲੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਮਨਾਏ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਦੀਵਾਲੀ ਮੇਰੇ ਪਰਿਵਾਰਜਨਾਂ ਦੇ ਦਰਮਿਆਨ ਮਨਾਵਾਂ ਅਤੇ ਇਸ ਲਈ ਹਰ ਦੀਵਾਲੀ ਮੈਂ ਮੇਰੇ ਪਰਿਵਾਰਜਨਾਂ ਦੇ ਦਰਮਿਆਨ ਮਨਾਉਣ ਦੇ ਲਈ ਆਉਂਦਾ ਹਾਂ ਕਿਉਂਕਿ ਤੁਸੀਂ ਮੇਰੇ ਪਰਿਵਾਰਜਨ ਹੋ, ਮੈਂ ਤੁਹਾਡੇ ਪਰਿਵਾਰ ਦਾ ਸਾਥੀ ਹਾਂ ਤਾਂ ਮੈਂ ਇੱਥੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹੀਂ ਆਇਆ ਹਾਂ ਮੈਂ ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ ਆਇਆ ਹਾਂ ਆਪ ਸਭ ਦੇ ਦਰਮਿਆਨ ਆਉਣਾ, ਜੋ ਭਾਵ ਆਪਣੇ ਪਰਿਵਾਰ ਦੇ ਦਰਮਿਆਨ ਜਾ ਕੇ ਹੁੰਦਾ ਹੈ, ਉਹੀ ਭਾਵ ਮੇਰੇ ਮਨ ਵਿੱਚ ਹੁੰਦਾ ਹੈ ਅਤੇ ਜਦੋਂ ਤੋਂ ਮੈਂ ਇਸ ਸੰਵੈਧਾਨਿਕ ਜ਼ਿੰਮੇਦਾਰੀ ਨੂੰ ਸੰਭਾਲ਼ ਰਿਹਾ ਹਾਂ, ਅੱਜ ਉਸ ਨੂੰ 20 ਸਾਲ ਤੋਂ ਵੀ ਅਧਿਕ ਸਮਾਂ ਹੋ ਗਿਆ ਹੈ। ਬਹੁਤ ਲੰਬੇ ਅਰਸੇ ਤੱਕ ਮੈਨੂੰ ਦੇਸ਼ਵਾਸੀਆਂ ਨੇ ਇਸ ਪ੍ਰਕਾਰ ਦੀ ਸੇਵਾ ਦਾ ਮੌਕਾ ਦਿੱਤਾ ਪਹਿਲਾਂ ਗੁਜਰਾਤ ਵਾਲਿਆਂ ਨੇ ਦਿੱਤਾ, ਹੁਣ ਦੇਸ਼ਵਾਸੀਆਂ ਨੇ ਦਿੱਤਾ।  ਲੇਕਿਨ ਮੈਂ ਹਰ ਦੀਵਾਲੀ ਸੀਮਾ ’ਤੇ ਤੈਨਾਤ ਆਪ ਮੇਰੇ ਪਰਿਵਾਰਜਨਾਂ ਦੇ ਦਰਮਿਆਨ ਬਿਤਾਈ ਹੈ। ਅੱਜ ਮੈਂ ਫਿਰ ਤੁਹਾਡੇ ਦਰਮਿਆਨ ਆਇਆ ਹਾਂ, ਤੁਹਾਡੇ ਤੋਂ ਨਵੀਂ ਊਰਜਾ ਲੈ ਕੇ ਜਾਵਾਂਗਾ, ਨਵਾਂ ਉਮੰਗ ਲੈ ਕੇ ਜਾਵਾਂਗਾ,  ਨਵਾਂ ਵਿਸ਼‍ਵਾਸ ਲੈ ਕੇ ਜਾਵਾਂਗਾ ਲੇਕਿਨ ਮੈਂ ਇਕੱਲਾ ਨਹੀਂ ਆਇਆ ਹਾਂ ਮੈਂ ਮੇਰੇ ਨਾਲ 130 ਕਰੋੜ ਦੇਸ਼ਵਾਸੀਆਂ ਦੇ ਅਸ਼ੀਰਵਾਦ ਆਪ ਦੇ ਲਈ ਲੈ ਕੇ ਆਇਆ ਹਾਂ, ਢੇਰ ਸਾਰਾ ਅਸ਼ੀਰਵਾਦ ਲੈ ਕੇ ਆਇਆ ਹਾਂ ਅੱਜ ਸ਼ਾਮ ਨੂੰ ਦੀਵਾਲੀ ’ਤੇ ਇੱਕ ਦੀਵਾ, ਤੁਹਾਡੀ ਵੀਰਤਾ ਨੂੰ, ਤੁਹਾਡੇ ਸ਼ੌਰਯ ਨੂੰ, ਤੁਹਾਡੇ ਪਰਾਕ੍ਰਮ ਨੂੰ, ਤੁਹਾਡੇ ਤਿਆਗ ਅਤੇ ਤਪੱਸਿਆ ਦੇ ਨਾਮ ’ਤੇ ਅਤੇ ਜੋ ਲੋਕ ਦੇਸ਼ ਦੀ ਰੱਖਿਆ ਵਿੱਚ ਜੁਟੇ ਹੋਏ ਹਨ, ਅਜਿਹੇ ਆਪ ਸਭ ਦੇ ਲਈ ਹਿੰਦੁਸਤਾਨ ਦੇ ਹਰ ਨਾਗਰਿਕ ਉਹ ਦੀਵੇ ਦੀ ਜੋਤ ਦੇ ਨਾਲ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਵੀ ਦਿੰਦਾ ਰਹੇਗਾ ਅਤੇ ਅੱਜ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਘਰ ਗੱਲ ਕਰੋਗੇ, ਹੋ ਸਕਦਾ ਤਾਂ ਫੋਟੋ ਵੀ ਭੇਜ ਦੇਵੋਗੇ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਤੁਸੀਂ ਕਹੋਗੇ ਹਾਂ ਯਾਰ ਇਸ ਵਾਰ ਤਾਂ ਦੀਵਾਲੀ ਕੁਝ ਹੋਰ ਸੀ, ਕਹੋਗੇ ਨਾ ਦੇਖਿਓ ਤੁਸੀਂ ਰਿਲੈਕਸ  ਹੋ ਜਾਓਗੇ, ਕੋਈ ਤੁਹਾਨੂੰ ਦੇਖਦਾ ਨਹੀਂ ਹੈ, ਤੁਸੀਂ ਚਿੰਤਾ ਨਾ ਕਰੋ ਅੱਛਾ ਤੁਸੀਂ ਇਹ ਵੀ ਦੱਸੋਗੇ ਨਾ ਕਿ ਮਠਿਆਈ ਵੀ ਬਹੁਤ ਖਾਈ ਸੀ, ਨਹੀਂ ਦੱਸੋਗੇ?

ਸਾਥੀਓ,

ਅੱਜ ਮੇਰੇ ਸਾਹਮਣੇ ਦੇਸ਼ ਦੇ ਜੋ ਵੀਰ ਹਨ, ਦੇਸ਼ ਦੀਆਂ ਜੋ ਵੀਰ ਬੇਟੀਆਂ ਹਨ, ਉਹ ਭਾਰਤ ਮਾਂ ਦੀ ਅਜਿਹੀ ਸੇਵਾ ਕਰ ਰਹੇ ਹਨ, ਜਿਸ ਦਾ ਸੁਭਾਗ ਹਰ ਕਿਸੇ ਨੂੰ ਨਹੀਂ ਮਿਲਦਾ ਹੈ, ਕਿਸੇ ਕਿਸੇ ਨੂੰ ਹੀ ਮਿਲਦਾ ਹੈ। ਜੋ ਸੁਭਾਗ ਤੁਹਾਨੂੰ ਮਿਲਿਆ ਹੈ। ਮੈਂ ਦੇਖ ਰਿਹਾ ਹਾਂ, ਮੈਂ ਮਹਿਸੂਸ ਕਰ ਰਿਹਾ ਹਾਂ ਤੁਹਾਡੇ ਚਿਹਰੇ ਦੇ ਉਨ੍ਹਾਂ ਮਜ਼ਬੂਤ ਭਾਵਾਂ ਨੂੰ ਮੈਂ ਦੇਖ ਰਿਹਾ ਹਾਂ ਤੁਸੀਂ ਸੰਕਲਪਾਂ ਨਾਲ ਭਰੇ ਹੋਏ ਹੋ ਅਤੇ ਇਹੀ ਤੁਹਾਡੇ ਸੰਕਲਪ, ਇਹੀ ਤੁਹਾਡੇ ਪਰਾਕ੍ਰਮ ਦੀ ਪਰਾਕਾਸ਼ਠਾ ਦੀਆਂ ਭਾਵਨਾਵਾਂ, ਚਾਹੇ ਹਿਮਾਲਿਆ ਹੋਵੇ,  ਰੇਗਿਸਤਾਸਨ ਹੋਵੇ, ਬਰਫੀਲੀ ਚੋਟੀਆਂ ਹੋਣ, ਗਹਿਰੇ ਪਾਣੀ ਹੋਣ, ਕਿਤੇ ਵੀ ਤੁਸੀਂ ਲੋਕ ਮਾਂ ਭਾਰਤੀ ਦਾ ਇੱਕ ਜਿਉਂਦਾ-ਜਾਗਦਾ ਸੁਰਕਸ਼ਾ ਕਵਚ ਹਨ। ਤੁਹਾਡੇ ਸੀਨੇ ਵਿੱਚ ਉਹ ਜਜ਼ਬਾ ਹੈ ਜੋ 130 ਕਰੋੜ ਦੇਸ਼ਵਾਸੀਆਂ ਨੂੰ ਭਰੋਸਾ ਹੁੰਦਾ ਹੈ, ਉਹ ਚੈਨ ਦੀ ਨੀਂਦ ਸੋ ਸਕਦੇ ਹਨ ਤੁਹਾਡੀ ਸਮਰੱਥਾ ਨਾਲ ਦੇਸ਼ ਵਿੱਚ ਸ਼ਾਂਤੀ ਅਤੇ ਸੁਰੱਖਿਆ ਇੱਕ ਨਿਸ਼‍ਚਿੰਤਤਾ ਹੁੰਦੀ ਹੈ, ਇੱਕ ਵਿਸ਼‍ਵਾਸ ਹੁੰਦਾ ਹੈ। ਤੁਹਾਡੇ ਪਰਾਕ੍ਰਮ ਦੀ ਵਜ੍ਹਾ ਨਾਲ ਸਾਡੇ ਪੁਰਬਾਂ ਵਿੱਚ ਪ੍ਰਕਾਸ਼ ਫੈਲਦਾ ਹੈ, ਖੁਸ਼ੀਆਂ ਭਰ ਜਾਂਦੀਆਂ ਹਨ, ਸਾਡੇ ਪੁਰਬਾਂ ਵਿੱਚ ਚਾਰ ਚੰਨ ਲਗ ਜਾਂਦੇ ਹਨ ਹੁਣ ਦੀਪਾਵਲੀ ਦੇ ਬਾਅਦ ਗੋਵਰਧਨਪੂਜਾ, ਫਿਰ ਭਾਈਦੂਜ ਅਤੇ ਛਠ ਪੁਰਬ ਵੀ ਬਿਲਕੁਲ ਗਿਣਤੀ  ਦੇ ਦਿਨਾਂ ਵਿੱਚ ਸਾਹਮਣੇ ਆ ਰਿਹਾ ਹੈ। ਤੁਹਾਡੇ ਨਾਲ ਹੀ ਮੈਂ ਸਾਰੇ ਦੇਸ਼ਵਾਸੀਆਂ ਨੂੰ ਨੌਸ਼ਹਿਰਾ ਦੀ ਇਸ ਵੀਰ ਵਸੁੰਧਰਾ ਤੋਂ, ਇਨ੍ਹਾਂ ਸਾਰੇ ਪੁਰਬਾਂ ਦੇ ਲਈ ਦੇਸ਼ਵਾਸੀਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਬੜੀ ਸੰਖਿਆ ਵਿੱਚ ਲੋਕ ਅੱਜ ਦੀਵਾਲੀ ਦਾ ਜਦੋਂ ਦੂਸਰਾ ਦਿਨ ਹੁੰਦਾ ਹੈ ਤਾਂ ਨਵੇਂ ਵਰ੍ਹੇ ਦੀ ਵੀ ਸ਼ੁਰੂਆਤ ਕਰਦੇ ਹਨ ਅਤੇ ਸਾਡੇ ਇੱਥੇ ਤਾਂ ਹਿਸਾਬ-ਕਿਤਾਬ ਵੀ ਦੀਵਾਲੀ ਤੋਂ ਪੂਰਾ ਹੁੰਦਾ ਹੈ ਅਤੇ ਦੀਵਾਲੀ ਦੇ ਦੂਸਰੇ ਦਿਨ ਤੋਂ ਸ਼ੁਰੂ ਹੁੰਦਾ ਹੈ। ਖਾਸ ਕਰਕੇ ਗੁਜਰਾਤ ਵਿੱਚ ਕੱਲ੍ਹ ਨਵਾਂ ਸਾਲ ਹੁੰਦਾ ਹੈ। ਤਾਂ ਮੈਂ ਅੱਜ ਨੌਸ਼ਹਿਰਾ ਦੀ ਇਸ ਵੀਰ ਭੂਮੀ ਤੋਂ ਗੁਜਰਾਤ ਦੇ ਲੋਕਾਂ ਨੂੰ ਵੀ ਅਤੇ ਜਿੱਥੇ-ਜਿੱਥੇ ਨਵਾਂ ਵਰ੍ਹਾ ਮਨਾਉਂਦੇ ਹਨ ਉਨ੍ਹਾਂ ਸਭ ਨੂੰ ਵੀ ਅਨੇਕ-ਅਨੇਕ ਮੰਗਲਕਾਮਨਾਵਾਂ ਉਨ੍ਹਾਂ ਦੇ ਲਈ ਦਿੰਦਾ ਹਾਂ

ਸਾਥੀਓ,

ਜਦੋਂ ਮੈਂ ਇੱਥੇ ਨੌਸ਼ਹਿਰਾ ਦੀ ਪਵਿੱਤਰ ਭੂਮੀ ’ਤੇ ਉਤਰਿਆ, ਇੱਥੋਂ ਦੀ ਮਿੱਟੀ ਦਾ ਸਪਰਸ਼ ਕੀਤਾ ਤਾਂ ਇੱਕ ਅਲੱਗ ਹੀ ਭਾਵਨਾ, ਇੱਕ ਅਲੱਗ ਹੀ ਰੋਮਾਂਚ ਨਾਲ ਮੇਰਾ ਮਨ ਭਰ ਗਿਆ ਇੱਥੋਂ ਦਾ ਇਤਿਹਾਸ ਭਾਰਤੀ ਫੌਜ ਦੀ ਵੀਰਤਾ ਦਾ ਜਯਘੋਸ਼ ਕਰਦਾ ਹੈ, ਹਰ ਚੋਟੀ ਤੋਂ ਉਹ ਜਯਘੋਸ਼ ਸੁਣਾਈ ਦਿੰਦਾ ਹੈ।  ਇੱਥੋਂ ਦਾ ਵਰਤਮਾਨ ਆਪ ਜਿਹੇ ਵੀਰ ਜਵਾਨਾਂ ਦੀ ਵੀਰਤਾ ਦੀ ਜਿਉਂਦੀ-ਜਾਗਦੀ ਉਦਾਹਰਣ ਹੈ।  ਵੀਰਤਾ ਦਾ ਜਿਉਂਦਾ ਸਬੂਤ ਮੇਰੇ ਸਾਹਮਣੇ ਮੌਜੂਦ ਹੈ। ਨੌਸ਼ਹਿਰਾ ਨੇ ਹਰ ਯੁੱਧ ਦਾ, ਹਰ ਛਦਮ ਦਾ, ਹਰ ਸਾਜ਼ਿਸ਼ ਦਾ ਮਾਕੂਲ ਜਵਾਬ ਦੇ ਕੇ ਕਸ਼ਮੀਰ ਅਤੇ ਸ਼੍ਰੀਨਗਰ ਦੇ ਪ੍ਰਹਰੀ ਦਾ ਕੰਮ ਕੀਤਾ ਹੈ। ਅਜ਼ਾਦੀ ਦੇ ਤੁਰੰਤ ਬਾਅਦ ਹੀ ਦੁਸ਼ਮਨਾਂ ਨੇ ਇਸ ’ਤੇ ਨਜ਼ਰ ਗੜਾ ਕੇ ਰੱਖੀ ਹੋਈ ਸੀ ਨੌਸ਼ਹਿਰਾ ’ਤੇ ਹਮਲਾ ਹੋਇਆ, ਦੁਸ਼ਮਨਾਂ ਨੇ ਉਚਾਈ ’ਤੇ ਬੈਠ ਕੇ ਇਸ ’ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣੇ ਜੋ ਮੈਨੂੰ ਵੀਡੀਓ ਦੇਖ ਕੇ ਸਾਰੀਆਂ ਚੀਜ਼ਾਂ ਮੈਨੂੰ ਦੇਖਣ-ਸੱਮਝਣ ਦਾ ਮੌਕਾ ਮਿਲਿਆ ਅਤੇ ਮੈਨੂੰ ਖੁਸ਼ੀ ਹੈ ਕਿ ਨੌਸ਼ਹਿਰਾ ਦੇ ਜਾਬਾਜ਼ਾਂ ਦੇ ਸ਼ੌਰਯ ਦੇ ਸਾਹਮਣੇ ਸਾਰੀਆਂ ਸਾਜਿਸ਼ਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ

ਦੋਸਤੋ,

ਭਾਰਤੀ ਸੈਨਾ ਦੀ ਤਾਕਤ ਕੀ ਹੁੰਦੀ ਹੈ, ਇਸ ਦਾ ਅਹਿਸਾਸ ਦੁਸ਼ਮਨ ਨੂੰ ਸ਼ੁਰੂਆਤ ਦੇ ਦਿਨਾਂ ਵਿੱਚ ਹੀ ਲਗ ਗਿਆ ਸੀ ਮੈਂ ਨਮਨ ਕਰਦਾ ਹਾਂ ਨੌਸ਼ਹਿਰਾ ਦੇ ਸ਼ੇਰ, ਬ੍ਰਿਗੇਡੀਅਰ ਮੁਹੰਮਦ ਉਸਮਾਨ ਨੂੰ, ਨਾਇਕ ਜਦੁਨਾਥ ਸਿੰਘ  ਨੂੰ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਦੇ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ ਮੈਂ ਪ੍ਰਣਾਮ ਕਰਦਾ ਹਾਂ ਲੈਫਟੀਨੈਂਟ ਆਰਆਰ ਰਾਣੇ ਨੂੰ ਜਿਨ੍ਹਾਂ ਨੇ ਭਾਰਤੀ ਸੈਨਾ ਦੀ ਜਿੱਤ ਦਾ ਰਸਤਾ ਪ੍ਰਸ਼ਸਤ ਕੀਤਾ ਸੀ ਅਜਿਹੇ ਕਿਤਨੇ ਹੀ ਵੀਰਾਂ ਨੇ ਨੌਸ਼ਹਿਰਾ ਦੀ ਇਸ ਧਰਤੀ ’ਤੇ ਮਾਣ ਦੀਆਂ ਗਾਥਾਵਾਂ ਲਿਖੀਆਂ ਹਨ, ਆਪਣੇ ਰਕਤ ਨਾਲ ਲਿਖੀਆਂ ਹਨ, ਆਪਣੇ ਪਰਾਕ੍ਰਮ ਨਾਲ ਲਿਖੀਆਂ ਹਨ, ਆਪਣੇ ਪੁਰਸ਼ਾਰਥ ਨਾਲ ਲਿਖੀਆਂ ਹਨ, ਦੇਸ਼ ਦੇ ਲਈ ਜਿਉਣ-ਮਰਨ ਦੇ ਸੰਕਲਪਾਂ ਨਾਲ ਲਿਖੀਆਂ ਹਨ ਹੁਣੇ ਮੈਨੂੰ ਇਹ ਮੇਰਾ ਸੁਭਾਗ ਸੀ ਕਿ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ’ਤੇ ਮੈਨੂੰ ਅੱਜ ਦੋ ਅਜਿਹੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ, ਉਹ ਮੇਰੇ ਜੀਵਨ ਵਿੱਚ ਇੱਕ ਪ੍ਰਕਾਰ ਨਾਲ ਅਨਮੋਲ ਵਿਰਾਸਤ  ਹੈ। ਮੈਨੂੰ ਅਸ਼ੀਰਵਾਦ ਮਿਲੇ ਸ਼੍ਰੀ ਬਲਦੇਵ ਸਿੰਘ ਅਤੇ ਸ਼੍ਰੀ ਬਸੰਤ ਸਿੰਘ ਜੀ,  ਇਹ ਦੋਨੋਂ ਮਹਾਪੁਰਖ ਬਾਲ ਕਾਲ ਵਿੱਚ ਮਾਂ ਭਾਰਤੀ ਦੀ ਰੱਖਿਆ ਦੇ ਲਈ ਫੌਜ ਦੇ ਨਾਲ-ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਾਧਨਾਂ ਦੇ ਆਭਾਵ ਦੇ ਦਰਮਿਆਨ ਵੀ ਅਤੇ ਅੱਜ ਜਦੋਂ ਮੈਂ ਸੁਣ ਰਿਹਾ ਸੀ ਉਨ੍ਹਾਂ ਨੂੰ ਉਹੀ ਜਜ਼ਬਾ ਸੀ ਭਈ, ਉਹੀ ਮਿਜਾਜ਼ ਸੀ ਅਤੇ ਵਰਣਨ ਇਸ ਤਰ੍ਹਾਂ ਕਰ ਰਹੇ ਸਨ ਜਿਵੇਂ ਅੱਜ ਹੀ, ਹੁਣ ਤੋਂ ਲੜਾਈ  ਦੇ ਮੈਦਾਨ ਵਿੱਚ ਆਏ ਹਨ, ਐਸਾ ਵਰਣਨ ਕਰ ਰਹੇ ਸਨ ਅਜ਼ਾਦੀ ਦੇ ਬਾਅਦ ਹੋਏ ਯੁੱਧ ਵਿੱਚ ਅਜਿਹੇ ਅਨੇਕਾਂ ਸਥਾਨਕ ਕਿਸ਼ੋਰਾਂ ਨੇ ਬ੍ਰਿਗੇਡੀਅਰ ਮੁਹੰਮਦ ਉਸਮਾਨ ਦੇ ਮਾਰਗਦਰਸ਼ਨ ਵਿੱਚ ਬਾਲ ਸੈਨਿਕ ਦੀ ਭੂਮਿਕਾ ਨਿਭਾਈ ਸੀ ਉਨ੍ਹਾਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਉਤਨੀ ਘੱਟ ਉਮਰ ਵਿੱਚ ਦੇਸ਼ ਦੀ ਸੈਨਾ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਸੀ, ਸੈਨਾ ਦੀ ਮਦਦ ਕੀਤੀ ਸੀ ਨੌਸ਼ਹਿਰਾ ਦੇ ਸ਼ੌਰਯ ਦਾ ਇਹ ਸਿਲਸਿਲਾ ਉਦੋਂ ਤੋਂ ਜੋ ਸ਼ੁਰੂ ਹੋਇਆ, ਨਾ ਕਦੇ ਰੁੱਕਿਆ ਹੈ, ਨਾ ਕਦੇ ਝੁੱਕਿਆ ਹੈ, ਇਹੀ ਤਾਂ ਨੌਸ਼ਹਿਰਾ ਹੈ। ਸਰਜੀਕਲ ਸਟ੍ਰਾਈਕ ਵਿੱਚ ਇੱਥੋਂ ਦੀ ਬ੍ਰਿਗੇਡ ਨੇ ਜੋ ਭੂਮਿਕਾ ਨਿਭਾਈ, ਉਹ ਹਰ ਦੇਸ਼ਵਾਸੀ ਨੂੰ ਗੌਰਵ ਨਾਲ ਭਰ ਦਿੰਦਾ ਹੈ ਅਤੇ ਉਹ ਦਿਨ ਤਾਂ ਮੈਂ ਹਮੇਸ਼ਾ ਯਾਦ ਰੱਖਾਂਗਾ ਕਿਉਂਕਿ ਮੈਂ ਕੁਝ ਤੈਅ ਕੀਤਾ ਸੀ ਕਿ ਸੂਰਯਾਸਤ ਦੇ ਪਹਿਲੇ ਸਭ ਲੋਕ ਪਰਤ ਆ ਜਾਣੇ ਚਾਹੀਦੇ ਹਨ ਅਤੇ ਮੈਂ ਹਰ ਪਲ ਫੋਨ ਦੀ ਘੰਟੀ ’ਤੇ ਟਿਕ-ਟਿਕਾ ਕੇ ਬੈਠਾ ਹੋਇਆ ਸੀ ਕਿ ਆਖਿਰ ਤੋਂ ਆਖਿਰ ਦਾ ਮੇਰਾ ਜਵਾਨ ਪਹੁੰਚ ਗਿਆ ਕੀ ਅਤੇ ਕੋਈ ਵੀ ਨੁਕਸਾਨ ਕੀਤੇ ਬਿਨਾ ਇਹ ਮੇਰੇ ਵੀਰ ਜਵਾਨ ਪਰਤ ਆਏ, ਪਰਾਕ੍ਰਮ ਕਰਕੇ ਆ ਗਏ, ਸਿੱਧੀ ਪ੍ਰਾਪਤ ਕਰਕੇ ਆ ਗਏ ਸਰਜੀਕਲ ਸਟ੍ਰਾਇਕ ਦੇ ਬਾਅਦ ਇੱਥੇ ਅਸ਼ਾਂਤੀ ਫੈਲਾਉਣ ਦੇ ਅਣਗਿਣਤ ਕੁਤਸਿਤ ਪ੍ਰਯਤਨ ਹੋਏ,  ਅੱਜ ਵੀ ਹੁੰਦੇ ਹਨ, ਲੇਕਿਨ ਹਰ ਵਾਰ ਆਤੰਕਵਾਦ ਨੂੰ ਮੂੰਹਤੋੜ ਜਵਾਬ ਮਿਲਦਾ ਹੈ। ਝੂਠ ਅਤੇ ਅਨਿਆਂ ਦੇ ਖ਼ਿਲਾਫ਼ ਇਸ ਧਰਤੀ ਵਿੱਚ ਇੱਕ ਸੁਭਾਵਿਕ ਪ੍ਰੇਰਣਾ ਹੈ। ਮੰਨਿਆ ਜਾਂਦਾ ਹੈ ਅਤੇ ਮੈਂ ਮੰਨਦਾ ਹਾਂ ਇਹ ਆਪਣੇ ਆਪ ਵਿੱਚ ਬੜੀ ਪ੍ਰੇਰਣਾ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਪਾਂਡਵਾਂ ਨੇ ਵੀ ਅਗਿਆਤਵਾਸ ਦੇ ਦੌਰਾਨ ਆਪਣਾ ਕੁਝ ਸਮਾਂ ਇਸ ਖੇਤਰ ਵਿੱਚ ਬਤੀਤ ਕੀਤਾ ਸੀ ਅੱਜ ਤੁਹਾਡੇ ਸਭ ਦੇ ਦਰਮਿਆਨ ਆ ਕੇ, ਮੈਂ ਆਪਣੇ ਆਪ ਨੂੰ ਇੱਥੋਂ ਦੀ ਊਰਜਾ ਨਾਲ ਜੁੜਿਆ ਹੋਇਆ ਮਹਿਸੂਸ ਕਰ ਰਿਹਾ ਹਾਂ

ਸਾਥੀਓ,

ਇਸ ਸਮੇਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਿਹਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਅਣਗਿਣਤ ਬਲੀਦਾਨ ਦੇ ਕੇ ਅਸੀਂ ਇਹ ਆਜ਼ਾਦੀ ਹਾਸਲ ਕੀਤੀ ਹੈ। ਇਸ ਆਜ਼ਾਦੀ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸਾਡੇ ਸਾਰੇ ਹਿੰਦੁਸਤਾਨੀਆਂ ਦੇ ਸਰ ਪੇ ਹੈ,  ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਸਾਡੇ ਸਾਹਮਣੇ ਨਵੇਂ ਲਕਸ਼ ਹਨ, ਨਵੇਂ ਸੰਕਲਪ ਹਨ, ਨਵੀਆਂ ਚੁਣੌਤੀਆਂ ਵੀ ਹਨ ਅਜਿਹੇ ਮਹੱਤਵਪੂਰਨ ਕਾਲਖੰਡ ਵਿੱਚ ਅੱਜ ਦਾ ਭਾਰਤ ਆਪਣੀਆਂ ਸ਼ਕਤੀਆਂ ਨੂੰ ਲੈ ਕੇ ਵੀ ਸਜਗ ਹੈ ਅਤੇ ਆਪਣੇ ਸੰਸਾਧਨਾਂ ਨੂੰ ਲੈ ਕੇ ਵੀ ਦੁਰਭਾਗ ਨਾਲ, ਪਹਿਲਾਂ ਸਾਡੇ ਦੇਸ਼ ਵਿੱਚ ਸੈਨਾ ਨਾਲ ਜੁੜੇ ਸੰਸਾਧਨਾਂ ਦੇ ਲਈ ਇਹ ਮੰਨ ਲਿਆ ਗਿਆ ਸੀ ਕਿ ਸਾਨੂੰ ਜੋ ਕੁਝ ਵੀ ਮਿਲੇਗਾ ਵਿਦੇਸ਼ਾਂ ਤੋਂ ਹੀ ਮਿਲੇਗਾ! ਸਾਨੂੰ technology ਦੇ ਮਾਮਲੇ ਵਿੱਚ ਝੁੱਕਨਾ ਪੈਂਦਾ ਸੀ, ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਸਨ ਨਵੇਂ ਹਥਿਆਰ, ਨਵੇਂ ਉਪਕਰਣ ਖਰੀਦਣੇ ਹੁੰਦੇ ਸਨ ਤਾਂ ਪ੍ਰਕਿਰਿਆ ਸਾਲੋਂ-ਸਾਲ ਚਲਦੀ ਰਹਿੰਦੀ ਸੀ ਯਾਨੀ ਇੱਕ ਅਫ਼ਸਰ ਫਾਈਲ ਸ਼ੁਰੂ ਕਰੇ, ਉਹ retire ਹੋ ਜਾਵੇ, ਤੱਦ ਤੱਕ ਵੀ ਉਹ ਚੀਜ਼ ਨਹੀਂ ਪਹੁੰਚਦੀ ਸੀ, ਅਜਿਹਾ ਹੀ ਕਾਲਖੰਡ ਸੀ ਨਤੀਜਾ ਇਹ ਕਿ ਜ਼ਰੂਰਤ ਦੇ ਸਮੇਂ ਹਥਿਆਰ ਆਪਾਧਾਪੀ ਵਿੱਚ ਖ਼ਰੀਦੇ ਜਾਂਦੇ ਸਨ ਇੱਥੋਂ ਤੱਕ ਕਿ spare parts ਦੇ ਲਈ ਵੀ ਅਸੀਂ ਦੂਸਰੇ ਦੇਸ਼ਾਂ ’ਤੇ ਨਿਰਭਰ ਰਹਿੰਦੇ ਸੀ

ਸਾਥੀਓ,

ਡਿਫੈਂਸ ਸੈਕਟਰ ਵਿੱਚ ਆਤਮਨਿਰਭਰਤਾ ਦਾ ਸੰਕਲਪ ਉਨ੍ਹਾਂ ਪੁਰਾਣੀਆਂ ਸਥਿਤੀਆਂ ਨੂੰ ਬਦਲਣ ਦਾ ਇੱਕ ਸਸ਼ਕਤ ਮਾਰਗ ਹੈ। ਦੇਸ਼ ਦੇ ਰੱਖਿਆ ਖਰਚ ਦੇ ਲਈ ਜੋ ਬਜਟ ਹੁੰਦਾ ਹੈ, ਹੁਣ ਉਸ ਦਾ ਕਰੀਬ 65 ਪ੍ਰਤੀਸ਼ਤ ਦੇਸ਼ ਦੇ ਅੰਦਰ ਹੀ ਖਰੀਦ ’ਤੇ ਖਰਚ ਹੋ ਰਿਹਾ ਹੈ। ਸਾਡਾ ਦੇਸ਼ ਇਹ ਸਭ ਕਰ ਸਕਦਾ ਹੈ,  ਕਰਕੇ ਦਿਖਾਇਆ ਹੈ। ਇੱਕ ਬੇਮਿਸਾਲ ਕਦਮ ਉਠਾਉਂਦੇ ਹੋਏ ਹੁਣ ਭਾਰਤ ਨੇ ਇਹ ਵੀ ਤੈਅ ਕੀਤਾ ਹੈ ਕਿ 200 ਤੋਂ ਜ਼ਿਆਦਾ ਸਾਜੋਂ-ਸਮਾਨ ਅਤੇ ਉਪਕਰਣ ਹੁਣ ਦੇਸ਼ ਦੇ ਅੰਦਰ ਹੀ ਖਰੀਦੇ ਜਾਣਗੇ  ਆਤਮਨਿਰਭਰ ਭਾਰਤ ਦਾ ਇਹੀ ਤਾਂ ਸੰਕਲਪ ਹੈ। ਅਗਲੇ ਕੁਝ ਮਹੀਨਿਆਂ ਵਿੱਚ ਇਸ ਵਿੱਚ ਹੋਰ ਸਮਾਨ ਜੁੜਨ ਵਾਲੇ ਹਨ, ਦੇਸ਼ ਨੂੰ ਆਤਮਨਿਰਭਰ ਬਣਾਉਣ ਵਾਲੀ ਇਹ ਪਾਜ਼ਿਟਿਵ ਲਿਸਟ ਹੋਰ ਲੰਬੀ ਹੋ ਜਾਵੇਗੀ ਇਸ ਨਾਲ ਦੇਸ਼ ਦਾ ਡਿਫੈਂਸ ਸੈਕਟਰ ਮਜ਼ਬੂਤ ਹੋਵੇਗਾ, ਨਵੇਂ-ਨਵੇਂ ਹਥਿਆਰਾਂ,  ਉਪਕਰਣਾਂ  ਦੇ ਨਿਰਮਾਣ ਲਈ ਨਿਵੇਸ਼ ਵਧੇਗਾ

ਸਾਥੀਓ,

ਅੱਜ ਸਾਡੇ ਦੇਸ਼ ਦੇ ਅੰਦਰ ਅਰਜੁਨ ਟੈਂਕ ਬਣ ਰਹੇ ਹਨ, ਤੇਜਸ ਜਿਹੇ ਅਤਿਆਧੁਨਿਕ ਲਾਈਟ ਕੌਮਬੈਟ ਏਅਰ-ਕ੍ਰਾਫ਼ਟ ਬਣ ਰਹੇ ਹਨ ਹੁਣੇ ਵਿਜੈਦਸ਼ਮੀ ਦੇ ਦਿਨ 7 ਨਵੀਆਂ ਡਿਫੈਂਸ ਕੰਪਨੀਆਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਸਾਡੀਆਂ ਜੋ ਆਰਡਨੈਂਸ ਫ਼ੈਕਟਰੀਜ਼ ਸਨ, ਉਹ ਹੁਣ specialized ਸੈਕਟਰ ਵਿੱਚ ਆਧੁਨਿਕ ਰੱਖਿਆ ਉਪਕਰਣ ਬਣਾਉਣਗੀਆਂ ਅੱਜ ਸਾਡਾ ਪ੍ਰਾਈਵੇਟ ਸੈਕਟਰ ਵੀ ਰਾਸ਼ਟਰ ਰੱਖਿਆ ਦੇ ਇਸ ਸੰਕਲਪ ਦਾ ਸਾਰਥੀ ਬਣ ਰਿਹਾ ਹੈ। ਸਾਡੇ ਕਈ ਨਵੇਂ ਡਿਫੈਂਸ start-ups ਅੱਜ ਆਪਣਾ ਪਰਚਮ ਲਹਿਰਾ ਰਹੇ ਹਨ ਸਾਡੇ ਨੌਜਵਾਨ 20, 22, 25 ਸਾਲ ਦੇ ਨੌਜਵਾਨ ਕੀ-ਕੀ ਚੀਜ਼ਾਂ ਲੈ ਕੇ ਆ ਰਹੇ ਹਨ ਜੀ, ਮਾਣ ਹੁੰਦਾ ਹੈ।

ਸਾਥੀਓ,

ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਬਣ ਰਹੇ ਡਿਫੈਂਸ ਕੌਰੀਡੋਰ ਇਸ ਸਪੀਡ ਨੂੰ ਹੋਰ ਤੇਜ਼ ਕਰਨ ਵਾਲੇ ਹਨ ਇਹ ਸਾਰੇ ਕਦਮ ਜੋ ਅੱਜ ਅਸੀਂ ਉਠਾ ਰਹੇ ਹਾਂ, ਉਹ ਭਾਰਤ ਦੀ ਸਮਰੱਥਾ ਦੇ ਨਾਲ-ਨਾਲ ਡਿਫੈਂਸ ਐਕਸਪੋਰਟਰ ਦੇ ਰੂਪ ਵਿੱਚ ਸਾਡੀ ਪਹਿਚਾਣ ਨੂੰ ਵੀ ਸਸ਼ਕਤ ਕਰਨ ਵਾਲੇ ਹਨ

ਸਾਥੀਓ,

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - 

ਕੋ ਅਤਿਭਾਰ: ਸਮਰਥਾਨਾਮ

ਯਾਨੀ ਜੋ ਸਮਰੱਥਾ ਹੁੰਦੀ ਹੈ ਉਸ ਦੇ ਲਈ ਅਤਿਭਾਰ ਮਾਅਨੇ ਨਹੀਂ ਰੱਖਦਾ, ਉਹ ਸਹਿਜ ਹੀ ਆਪਣੇ ਸੰਕਲਪਾਂ ਨੂੰ ਸਿੱਧ ਕਰਦਾ ਹੈ। ਇਸ ਲਈ ਅੱਜ ਸਾਨੂੰ ਬਦਲਦੀ ਦੁਨੀਆ, ਯੁੱਧ ਦੇ ਬਦਲਦੇ ਸਰੂਪ  ਦੇ ਅਨੁਸਾਰ ਹੀ ਆਪਣੀ ਮਿਲਿਟਰੀ ਸ਼ਕਤੀ ਨੂੰ ਵਧਾਉਣਾ ਹੈ। ਉਨ੍ਹਾਂ ਨੂੰ ਨਵੀਂ ਤਾਕਤ ਦੇ ਨਾਲ ਢਾਲਨਾ ਵੀ ਹੈ।  ਸਾਨੂੰ ਆਪਣੀਆਂ ਤਿਆਰੀਆਂ ਨੂੰ ਦੁਨੀਆ ਵਿੱਚ ਹੋ ਰਹੇ ਇਸ ਤੇਜ਼ ਪਰਿਵਰਤਨ ਦੇ ਅਨੁਕੂਲ ਹੀ ਢਾਲਨਾ ਹੀ ਹੋਵੇਗਾ ਸਾਨੂੰ ਪਤਾ ਹੈ ਕਿਸੇ ਸਮੇਂ ਹਾਥੀ-ਘੋੜੇ ’ਤੇ ਲੜਾਈਆਂ ਹੁੰਦੀਆਂ ਸਨ, ਹੁਣ ਕੋਈ ਸੋਚ ਨਹੀਂ ਸਕਦਾ ਹਾਥੀ-ਘੋੜੇ ਦੀ ਲੜਾਈ, ਰੂਪ ਬਦਲ ਗਿਆ ਪਹਿਲਾਂ ਸ਼ਾਇਦ ਯੁੱਧ ਦੇ ਰੂਪ ਬਦਲਣ ਵਿੱਚ ਦਹਾਕੇ ਲਗ ਜਾਂਦੇ ਹੋਣਗੇ, ਸ਼ਤਾਬਦੀਆਂ ਲਗ ਜਾਂਦੀਆਂ ਹੋਣਗੀਆਂ ਅੱਜ ਤਾਂ ਸਵੇਰੇ ਇੱਕ ਤਰੀਕਾ ਹੋਵੇਗਾ ਤਾਂ ਸ਼ਾਮ ਨੂੰ ਦੂਸਰਾ ਤਰੀਕਾ ਹੋਵੇਗਾ ਲੜਾਈ ਦਾ, ਇਤਨੀ ਤੇਜ਼ੀ ਨਾਲ technology ਆਪਣੀ ਜਗ੍ਹਾ ਬਣਾ ਰਹੀ ਹੈ। ਅੱਜ ਦੀ ਯੁੱਧ ਕਲਾ ਸਿਰਫ਼ ਅਪਰੇਸ਼ਨਸ ਦੇ ਤੌਰ – ਤਰੀਕਿਆਂ ਤੱਕ ਹੀ ਸੀਮਿਤ ਨਹੀਂ ਹੈ। ਅੱਜ ਅਲੱਗ-ਅਲੱਗ ਪਹਿਲੂਆਂ ਵਿੱਚ ਬਿਹਤਰ ਤਾਲਮੇਲ,  technology ਅਤੇ hybrid tactics ਦਾ ਉਪਯੋਗ ਬਹੁਤ ਬੜਾ ਫਰਕ ਪਾ ਸਕਦਾ ਹੈ। ਸੰਗਠਿਤ ਅਗਵਾਈ, ਐਕਸ਼ਨ ਵਿੱਚ ਬਿਹਤਰ ਤਾਲਮੇਲ ਅੱਜ ਬਹੁਤ ਜ਼ਰੂਰੀ ਹੈ। ਇਸ ਲਈ ਬੀਤੇ ਸਮੇਂ ਤੋਂ ਹਰ ਪੱਧਰ ’ਤੇ ਲਗਾਤਾਰ ਰਿਫਾਰਨਸ ਕੀਤੇ ਜਾ ਰਹੇ ਹਨ Chief of Defence Staff ਦੀ ਨਿਯੁਕਤੀ ਹੋਵੇ ਜਾਂ Department of Military Affairs ਦਾ ਗਠਨ, ਇਹ ਸਾਡੀ ਮਿਲਟਰੀ ਸ਼ਕਤੀ ਨੂੰ ਬਦਲਦੇ ਸਮੇਂ  ਦੇ ਨਾਲ ਕਦਮਤਾਲ ਕਰਨ ਵਿੱਚ ਅਹਿਮ ਰੋਲ ਨਿਭਾ ਰਹੇ ਹਨ

ਸਾਥੀਓ,  

ਆਧੁਨਿਕ ਬਾਰਡਰ ਇਨਫ੍ਰਾਸਟ੍ਰਕਚਰ ਵੀ ਸਾਡੀ ਮਿਲਿਟਰੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਵਾਲਾ ਹੈ।  ਸੀਮਾਵਰਤੀ ਇਲਾਕੀਆਂ ਦੀ ਕਨੈਕਟੀਵਿਟੀ ਨੂੰ ਲੈ ਕੇ ਪਹਿਲਾਂ ਕਿਵੇਂ ਕੰਮ ਹੁੰਦਾ ਸੀ, ਇਹ ਅੱਜ ਦੇਸ਼ ਦੇ ਲੋਕ, ਤੁਸੀਂ ਸਾਰੇ ਭਲੀ-ਭਾਂਤੀ ਜਾਣਦੇ ਹੋ ਹੁਣ ਅੱਜ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ,  ਜੈਸਲਮੇਰ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਦ੍ਵੀਪ ਤੱਕ, ਸਾਡੇ ਬਾਰਡਰ ਏਰੀਆਜ਼ ਵਿੱਚ ਜਿੱਥੇ ਸਾਧਾਰਣ ਕਨੈਕਟੀਵਿਟੀ ਵੀ ਨਹੀਂ ਹੁੰਦੀ ਸੀ, ਅੱਜ ਉੱਥੇ ਆਧੁਨਿਕ ਰੋਡ, ਵੱਡੀਆਂ-ਵੱਡੀਆਂ ਸੁਰੰਗਾਂ, ਪੁਲ਼ ਅਤੇ ਔਪਟਿਕਲ ਫਾਈਬਰ ਜਿਹੇ ਨੈੱਟਵਰਕ ਵਿਛਾਏ ਜਾ ਰਹੇ ਹਨ ਇਸ ਤੋਂ ਸਾਡੀ ਡਿਪਲੌਇਮੈਂਟ ਕੈਪੇਬਿਲਿਟੀ ਵਿੱਚ ਤਾਂ ਬੇਮਿਸਾਲ ਸੁਧਾਰ ਹੋਇਆ ਹੀ ਹੈ, ਸੈਨਿਕਾਂ ਨੂੰ ਵੀ ਹੁਣ ਬਹੁਤ ਅਧਿਕ ਸੁਵਿਧਾ ਹੋ ਰਹੀ ਹੈ।

ਸਾਥੀਓ,

ਨਾਰੀ ਸ਼ਕਤੀ ਨੂੰ ਨਵੇਂ ਅਤੇ ਸਮਰੱਥ ਭਾਰਤ ਦੀ ਸ਼ਕਤੀ ਬਣਾਉਣ ਦਾ ਗੰਭੀਰ ਪ੍ਰਯਤਨ ਬੀਤੇ 7 ਸਾਲਾਂ ਵਿੱਚ ਹਰ ਸੈਕਟਰ ਵਿੱਚ ਕੀਤਾ ਜਾ ਰਿਹਾ ਹੈ। ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਵੀ ਭਾਰਤ ਦੀਆਂ ਬੇਟੀਆਂ ਦੀ ਭਾਗੀਦਾਰੀ ਹੁਣ ਨਵੀਂ ਬੁਲੰਦੀ ਦੀ ਤਰਫ਼ ਵਧ ਰਹੀ ਹੈ। ਨੇਵੀ ਅਤੇ ਏਅਰਫੋਰਸ ਵਿੱਚ ਮੋਹਰੀ ਮੋਰਚਿਆਂ ’ਤੇ ਤੈਨਾਤੀ ਦੇ ਬਾਅਦ ਹੁਣ ਆਰਮੀ ਵਿੱਚ ਵੀ ਮਹਿਲਾਵਾਂ ਦੀ ਭੂਮਿਕਾ ਦਾ ਵਿਸਤਾਰ ਹੋ ਰਿਹਾ ਹੈ। ਮਿਲਿਟਰੀ ਪੁਲਿਸ ਦੇ ਦੁਆਰ ਬੇਟੀਆਂ ਦੇ ਲਈ ਖੋਲ੍ਹਣ ਦੇ ਬਾਅਦ ਹੁਣ ਮਹਿਲਾ ਅਫ਼ਸਰਾਂ ਨੂੰ ਪਰਮਾਨੈਂਟ ਕਮੀਸ਼ਨ ਦੇਣਾ, ਇਸੇ ਭਾਗੀਦਾਰੀ ਦੇ ਵਿਸਤਾਰ ਦਾ ਹੀ ਹਿੱਸਾ ਹੈ। ਹੁਣ ਬੇਟੀਆਂ ਦੇ ਲਈ ਨੈਸ਼ਨਲ ਡਿਫੈਂਸ ਅਕੈਡਮੀ, ਰਾਸ਼ਟਰੀ ਮਿਲਿਟਰੀ ਸਕੂਲ ਅਤੇ ਰਾਸ਼ਟਰੀ ਇੰਡੀਅਨ ਮਿਲਿਟਰੀ ਕਾਲਜ ਜਿਹੇ ਦੇਸ਼ ਦੇ ਪ੍ਰੀਮਿਅਰ ਮਿਲਿਟਰੀ ਸੰਸਥਾਨਾਂ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ ਇਸੇ ਸਾਲ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਇਹ ਵੀ ਐਲਾਨ ਕੀਤਾ ਸੀ ਕਿ ਹੁਣ ਦੇਸ਼ ਭਰ ਦੇ ਸਾਰੇ ਸੈਨਿਕ ਸਕੂਲਾਂ ਵਿੱਚ ਬੇਟੀਆਂ ਨੂੰ ਵੀ ਪੜ੍ਹਾਈ ਦਾ ਅਵਸਰ ਮਿਲੇਗਾ ਇਸ ’ਤੇ ਵੀ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ ਹੈ।

ਸਾਥੀਓ,

ਮੈਨੂੰ ਆਪ ਜਿਹੇ ਦੇਸ਼ ਦੇ ਰੱਖਿਅਕਾਂ ਦੀ ਵਰਦੀ ਵਿੱਚ ਕੇਵਲ ਅਥਾਹ ਸਮਰੱਥਾਂ ਦੇ ਹੀ ਦਰਸ਼ਨ ਨਹੀਂ ਹੁੰਦੇ,  ਮੈਂ ਜਦੋਂ ਤੁਹਾਨੂੰ ਦੇਖਦਾ ਹਾਂ, ਤਾਂ ਮੈਨੂੰ ਦਰਸ਼ਨ ਹੁੰਦੇ ਹਨ ਅਟਲ ਸੇਵਾਭਾਵ ਦੇ, ਅਡਿੱਗ ਸੰਕਲਪ ਸ਼ਕਤੀ  ਦੇ ਅਤੇ ਬੇਮਿਸਾਲ ਸੰਵੇਦਨਸ਼ੀਲਤਾ ਦੇ ਇਸੇ ਲਈ, ਭਾਰਤ ਦੀ ਸੈਨਾ ਦੁਨੀਆ ਦੀ ਕਿਸੇ ਵੀ ਦੂਸਰੀ ਸੈਨਾ ਤੋਂ ਅਲੱਗ ਹੈ, ਉਸ ਦੀ ਇੱਕ ਅਲੱਗ ਪਹਿਚਾਣ ਹੈ। ਤੁਸੀਂ ਵਿਸ਼ਵ ਦੀਆਂ ਸਿਖਰਲੀ ਸੈਨਾਵਾਂ ਦੀ ਤਰ੍ਹਾਂ ਇੱਕ professional force ਤਾਂ ਹੋ ਹੀ, ਲੇਕਿਨ ਤੁਹਾਡੀਆਂ ਮਾਨਵੀ ਕਦਰਾਂ-ਕੀਮਤਾਂ, ਤੁਹਾਡੇ ਭਾਰਤੀ ਸੰਸਕਾਰ ਤੁਹਾਨੂੰ ਹੋਰਾਂ ਤੋਂ ਅਲੱਗ, ਇੱਕ ਆਸਾਧਾਰਣ ਵਿਅਕਤਿੱਤਵ ਦੇ ਧਨੀ ਬਣਾਉਂਦੇ ਹਨ ਤੁਹਾਡੇ ਲਈ ਸੈਨਾ ਵਿੱਚ ਆਉਣਾ ਇੱਕ ਨੌਕਰੀ ਨਹੀਂ ਹੈ, ਪਹਿਲੀ ਤਾਰੀਖ ਨੂੰ ਤਨਖ਼ਾਹ ਆਵੇਗੀ,  ਇਸ ਦੇ ਲਈ ਨਹੀਂ ਆਏ ਆਪ ਲੋਕ, ਤੁਹਾਡੇ ਲਈ ਸੈਨਾ ਵਿੱਚ ਆਉਣਾ ਸਾਧਨਾ ਹੈ! ਜਿਵੇਂ ਕਦੇ ਰਿਸ਼ੀ-ਮੁਨੀ ਸਾਧਨਾ ਕਰਦੇ ਸਨ ਨਾ, ਮੈਂ ਤੁਹਾਡੇ ਹਰ ਇੱਕ ਦੇ ਅੰਦਰ ਉਹ ਸਾਧਕ ਦਾ ਰੂਪ ਦੇਖ ਰਿਹਾ ਹਾਂ ਅਤੇ ਤੁਸੀਂ ਮਾਂ ਭਾਰਤੀ ਦੀ ਸਾਧਨਾ ਕਰ ਰਹੇ ਹੋ ਤੁਸੀਂ ਜੀਵਨ ਨੂੰ ਉਸ ਉਚਾਈ ’ਤੇ ਲੈ ਜਾ ਰਹੇ ਹੋ ਕਿ ਜਿਸ ਵਿੱਚ 130 ਕਰੋੜ ਦੇਸ਼ਵਾਸੀਆਂ ਦੀ ਜ਼ਿੰਦਗੀ ਜਿਵੇਂ ਤੁਹਾਡੇ ਅੰਦਰ ਸਮਾਹਿਤ ਹੋ ਜਾਂਦੀ ਹੈ। ਇਹ ਸਾਧਨਾ ਦਾ ਮਾਰਗ ਹੈ ਅਤੇ ਅਸੀਂ ਤਾਂ ਭਗਵਾਨ ਰਾਮ ਵਿੱਚ ਆਪਣੇ ਸਰਬਉੱਚ ਆਦਰਸ਼ ਲੱਭਣ ਵਾਲੇ ਲੋਕ ਹਾਂ ਲੰਕਾ ਵਿਜੈ ਕਰਨ ਦੇ ਬਾਅਦ ਭਗਵਾਨ ਰਾਮ ਜਦੋਂ ਅਯੁੱਧਿਆ ਪਰਤੇ ਸਨ ਤਾਂ ਇਹੀ ਉਦਘੋਸ਼ ਕਰਕੇ ਪਰਤੇ ਸਨ -

ਅਪਿ ਸਵਰਣ ਮਯੀ ਲੰਕਾ, ਨ ਮੇ ਲਕਸ਼ਮਣ ਰੋਚਤੇ ਜਨਨੀ ਜਨਮ ਭੂਮਿਸ਼ਚ ਸਵਰਗਾਦਪਿ ਗਰੀਯਸੀ॥ 

(अपि स्वर्ण मयी लंकान मे लक्ष्मण रोचते। जननी जन्म भूमिश्च स्वर्गादपि गरीयसी॥ )

ਯਾਨੀ, ਸੋਨੇ ਅਤੇ ਸਮ੍ਰਿੱਧੀ ਨਾਲ ਭਰਪੂਰ ਲੰਕਾ ਨੂੰ ਅਸੀਂ ਜਿੱਤਿਆ ਜ਼ਰੂਰ ਹੈ, ਲੇਕਿਨ ਸਾਡੀ ਇਹ ਲੜਾਈ ਸਾਡੇ ਸਿੱਧਾਂਤਾਂ ਅਤੇ ਮਾਨਵਤਾ ਦੀ ਰੱਖਿਆ ਦੇ ਲਈ ਸੀ ਸਾਡੇ ਲਈ ਤਾਂ ਸਾਡੀ ਜਨਮਭੂਮੀ ਹੀ ਸਾਡੀ ਹੈ, ਸਾਨੂੰ ਉੱਥੇ ਹੀ ਪਰਤ ਕੇ ਉਸ ਦੇ ਲਈ ਜਿਉਣਾ ਹੈ। ਅਤੇ ਇਸ ਲਈ, ਜਦੋਂ ਪ੍ਰਭੂ ਰਾਮ ਪਰਤ ਕੇ ਆਏ ਤਾਂ ਪੂਰੀ ਅਯੁੱਧਿਆ ਨੇ ਉਨ੍ਹਾਂ ਦਾ ਸੁਆਗਤ ਇੱਕ ਮਾਂ ਦੇ ਰੂਪ ਵਿੱਚ ਕੀਤਾ ਅਯੁੱਧਿਆ ਦੇ ਹਰ ਨਰ-ਨਾਰੀ ਨੇ, ਇੱਥੋਂ ਤੱਕ ਕਿ ਪੂਰੇ ਭਾਰਤ ਨੇ ਦੀਵਾਲੀ ਦਾ ਆਯੋਜਨ ਕਰ ਦਿੱਤਾ ਇਹੀ ਭਾਵ ਸਾਨੂੰ ਹੋਰਾਂ ਤੋਂ ਅਲੱਗ ਬਣਾਉਂਦਾ ਹੈ। ਸਾਡੀ ਇਹੀ ਉਦਾਤ ਭਾਵਨਾ ਸਾਨੂੰ ਮਾਨਵੀ ਕਦਰਾਂ-ਕੀਮਤਾਂ ਦੇ ਉਸ ਅਮਰ ਸਿਖਰ ’ਤੇ ਵਿਰਾਜਮਾਨ ਕਰਦੀ ਹੈ ਜੋ ਸਮੇਂ ਦੇ ਕੋਲਾਹਲ ਵਿੱਚ, ਸੱਭਿਅਤਾਵਾਂ ਦੀ ਹਲਚਲ ਵਿੱਚ ਵੀ ਅਡਿੱਗ ਰਹਿੰਦੀ ਹੈ। ਇਤਿਹਾਸ ਬਣਦੇ ਹਨ, ਵਿਗੜਦੇ ਹਨ ਸੱਤਾਵਾਂ ਆਉਂਦੀਆਂ ਹਨ, ਜਾਂਦੀਆਂ ਹਨ ਸਾਮਰਾਜ ਅਸਮਾਨ ਛੂੰਹਦੇ ਹਨ,  ਢਹਿੰਦੇ ਹਨ, ਲੇਕਿਨ ਭਾਰਤ ਹਜ਼ਾਰਾਂ ਸਾਲ ਪਹਿਲਾਂ ਵੀ ਅਮਰ ਸੀ, ਭਾਰਤ ਅੱਜ ਵੀ ਅਮਰ ਹੈ, ਅਤੇ ਹਜ਼ਾਰਾਂ ਸਾਲ ਬਾਅਦ ਵੀ ਅਮਰ ਰਹੇਗਾ ਅਸੀਂ ਰਾਸ਼ਟਰ ਨੂੰ ਸ਼ਾਸਨ, ਸੱਤਾ ਅਤੇ ਸਾਮਰਾਜ ਦੇ ਰੂਪ ਵਿੱਚ ਨਹੀਂ ਦੇਖਦੇ ਸਾਡੇ ਲਈ ਤਾਂ ਇਹ ਸਾਕਸ਼ਾਤ ਜੀਵੰਤ ਆਤਮਾ ਹੈ।  ਇਸ ਦੀ ਰੱਖਿਆ ਸਾਡੇ ਲਈ ਕੇਵਲ ਭੂਗੋਲਿਕ ਰੇਖਾਵਾਂ ਦੀ ਰੱਖਿਆ ਭਰ ਨਹੀਂ ਹੈ। ਸਾਡੇ ਲਈ ਰਾਸ਼ਟਰ - ਰੱਖਿਆ ਦਾ ਅਰਥ ਹੈ ਇਸ ਰਾਸ਼ਟਰੀ ਜੀਵੰਤਤਾ ਦੀ ਰੱਖਿਆ, ਰਾਸ਼ਟਰੀ ਏਕਤਾ ਦੀ ਰੱਖਿਆ, ਅਤੇ ਰਾਸ਼ਟਰੀ ਅਖੰਡਤਾ ਦੀ ਰੱਖਿਆ! ਇਸ ਲਈ, ਸਾਡੀਆਂ ਸੈਨਾਵਾਂ ਵਿੱਚ ਅਕਾਸ਼ ਛੂੰਹਦਾ ਸ਼ੌਰਯ ਹੈ, ਤਾਂ ਉਨ੍ਹਾਂ ਦੇ ਦਿਲਾਂ ਵਿੱਚ ਮਾਨਵਤਾ ਅਤੇ ਕਰੁਣਾ ਦਾ ਸਾਗਰ ਵੀ ਹੈ। ਇਸ ਲਈ, ਸਾਡੀਆਂ ਸੈਨਾਵਾਂ ਕੇਵਲ ਸੀਮਾਵਾਂ ‘ਤੇ ਹੀ ਪਰਾਕ੍ਰਮ ਨਹੀਂ ਦਿਖਾਉਂਦੀਆਂ, ਜਦੋਂ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਸਭ ਆਪਦਾ,  ਬਿਪਤਾ, ਬਿਮਾਰੀ, ਮਹਾਮਾਰੀ ਤੋਂ ਦੇਸ਼ਵਾਸੀਆਂ ਦੀ ਹਿਫ਼ਾਜ਼ਤ ਦੇ ਲਈ ਮੈਦਾਨ ਵਿੱਚ ਉੱਤਰ ਜਾਂਦੇ ਹੋ ਜਿੱਥੇ ਕੋਈ ਨਾ ਪਹੁੰਚੇ, ਉੱਥੇ ਭਾਰਤ ਦੀਆਂ ਸੈਨਾਵਾਂ ਪਹੁੰਚਣ, ਇਹ ਅੱਜ ਦੇਸ਼ ਦਾ ਇੱਕ ਅਟੁੱਟ ਵਿਸ਼ਵਾਸ ਬਣ ਗਿਆ ਹੈ। ਹਰ ਹਿੰਦੁਨਸਤਾਨੀ ਦੇ ਮਨ ਵਿੱਚੋਂ ਇਹ ਭਾਵ ਆਪਣੇ ਆਪ ਪ੍ਰਗਟ ਹੁੰਦਾ ਹੈ ਇਹ ਆ ਗਏ ਨਾ ਅਰੇ ਚਿੰਤਾ ਨਹੀਂ ਹੁਣ ਹੋ ਗਿਆ, ਇਹ ਛੋਟੀ ਚੀਜ਼ ਨਹੀਂ ਹੈ। ਤੁਸੀਂ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਪ੍ਰਹਰੀ ਹੋ, ਏਕ ਭਾਰਤ-ਸ਼੍ਰੇਸ਼ਠ ਭਾਰਤ ਦੇ ਸੰਕਲਪ ਦੇ ਪ੍ਰਹਰੀ ਹੋ ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੇ ਸ਼ੌਰਯ ਦੀ ਪ੍ਰੇਰਣਾ ਨਾਲ ਅਸੀਂ ਆਪਣੇ ਭਾਰਤ ਨੂੰ ਸਿਖਰ ਉਚਾਈਆਂ ਤੱਕ ਲੈ ਕੇ ਜਾਣਗੇ

ਸਾਥੀਓ,

ਦੀਪਾਵਲੀ ਦੀ ਤੁਹਾਨੂੰ ਵੀ ਸ਼ੁਭਕਾਮਨਾ ਹੈ। ਤੁਹਾਡੇ ਪਰਿਵਾਰਜਨਾਂ ਨੂੰ ਸ਼ੁਭਕਾਮਨਾ ਹੈ ਅਤੇ ਆਪ ਜਿਹੇ ਵੀਰ ਬੇਟੇ-ਬੇਟੀਆਂ ਨੂੰ ਜਨਮ ਦੇਣ ਵਾਲੀਆਂ ਉਨ੍ਹਾਂ ਮਾਤਾਵਾਂ ਨੂੰ ਵੀ ਮੇਰਾ ਪ੍ਰਣਾਮ ਹੈ। ਮੈਂ ਫਿਰ ਇੱਕ ਵਾਰ ਆਪ ਸਭ ਨੂੰ ਦੀਪਾਵਲੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! 

ਧੰਨਵਾਦ!

 

 

 **********

ਡੀਐੱਸ/ਐੱਸਐੱਚ/ਏਵੀ


(Release ID: 1769736) Visitor Counter : 168