ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 3 ਨਵੰਬਰ ਨੂੰ ਘੱਟ ਟੀਕਾਕਰਣ ਕਵਰੇਜ ਵਾਲੇ ਜ਼ਿਲ੍ਹਿਆਂ ਦੇ ਨਾਲ ਸਮੀਖਿਆ ਬੈਠਕ ਕਰਨਗੇ
Posted On:
31 OCT 2021 1:38PM by PIB Chandigarh
ਜੀ-20 ਸਮਿਟ ਅਤੇ ਸੀਓਪੀ26 ਵਿੱਚ ਹਿੱਸਾ ਲੈ ਕੇ ਦੇਸ਼ ਪਰਤਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਘੱਟ ਟੀਕਾਕਰਣ ਕਵਰੇਜ ਵਾਲੇ ਜ਼ਿਲ੍ਹਿਆਂ ਦੇ ਨਾਲ ਸਮੀਖਿਆ ਬੈਠਕ ਕਰਨਗੇ।
ਇਸ ਬੈਠਕ ਵਿੱਚ ਕੋਵਿਡ ਦੇ ਟੀਕਿਆਂ ਦੀ ਪਹਿਲੀ ਖੁਰਾਕ ਦੀ 50 ਪ੍ਰਤੀਸ਼ਤ ਤੋਂ ਘੱਟ ਕਵਰੇਜ ਅਤੇ ਦੂਸਰੀ ਖੁਰਾਕ ਦੀ ਘੱਟ ਕਵਰੇਜ ਵਾਲੇ ਜ਼ਿਲ੍ਹੇ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਝਾਰਖੰਡ, ਮਣੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਅਤੇ ਹੋਰ ਰਾਜਾਂ ਦੇ ਘੱਟ ਟੀਕਾਕਰਣ ਕਵਰੇਜ ਵਾਲੇ 40 ਤੋਂ ਅਧਿਕ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਇਸ ਮੌਕੇ ‘ਤੇ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
***
ਡੀਐੱਸ/ਐੱਸਐੱਚ
(Release ID: 1768134)
Visitor Counter : 184
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam