ਪ੍ਰਧਾਨ ਮੰਤਰੀ ਦਫਤਰ

ਪੀਐੱਮ ਕੇਅਰਸ ਦੇ ਤਹਿਤ ਸਥਾਪਿਤ ਪੀਐੱਸਏ ਆਕਸੀਜਨ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 OCT 2021 3:04PM by PIB Chandigarh

ਭਾਰਤ ਮਾਤਾ ਕੀ ਜੈਭਾਰਤ ਮਾਤਾ ਕੀ ਜੈਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਰਿਟਾਇਰਡ ਗੁਰਮੀਤ ਸਿੰਘ ਜੀਯੁਵਾਊਰਜਾਵਾਨ ਅਤੇ ਉਤਸ਼ਾਹੀ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀ ਪੁਸ਼ਕਰ ਸਿੰਘ ਧਾਮੀ ਜੀਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਮਨਸੁਖ ਮਾਂਡਵੀਯਾ ਜੀਸ਼੍ਰੀ ਅਜੈ ਭੱਟ ਜੀਉੱਤਰਾਖੰਡ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਪ੍ਰੇਮ ਚੰਦ ਅਗਰਵਾਲ ਜੀਉੱਤਰਾਖੰਡ ਸਰਕਾਰ ਵਿੱਚ ਮੰਤਰੀ ਅਤੇ ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈਡਾਕਟਰ ਧਨ ਸਿੰਘ ਰਾਵਤ ਜੀਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਦੇਸ਼ ਦੇ ਅਨੇਕ ਸਥਾਨਾਂ ਤੋਂ ਜੁੜੇ ਰਾਜਾਂ ਦੇ ਮੁੱਖ ਮੰਤਰੀਗਣਲੈਫੀਨੈਂਟ ਗਵਰਨਰਸਰਾਜਾਂ ਦੇ ਹੋਰ ਮੰਤਰੀਗਣਸਾਂਸਦ ਅਤੇ ਵਿਧਾਇਕ ਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!!

ਇਹ ਦੇਵਭੂਮੀ ਰਿਸ਼ੀਆਂ ਦੀ ਤਪੋਸਥਲੀ ਰਹੀ ਹੈ। ਯੋਗਨਗਰੀ ਦੇ ਰੂਪ ਵਿੱਚ ਇਹ ਵਿਸ਼ਵ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਰਹੀ ਹੈ। ਮਾਂ ਗੰਗਾ ਦੇ ਸਮੀਪਸਾਨੂੰ ਸਭ ਨੂੰ ਉਨ੍ਹਾਂ ਦਾ ਅਸ਼ੀਰਵਾਦ ਮਿਲ ਰਿਹਾ ਹੈ। ਅੱਜ ਤੋਂ ਨਵਰਾਤ੍ਰਿਆਂ ਦਾ ਪਾਵਨ ਪੁਰਬ ਵੀ ਸ਼ੁਰੂ ਹੋ ਰਿਹਾ ਹੈ। ਅੱਜ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਹੁੰਦੀ ਹੈ। ਮਾਂ ਸ਼ੈਲਪੁਤਰੀਹਿਮਾਲਯ ਪੁਤ੍ਰੀ ਹਨ। ਅਤੇ ਅੱਜ ਦੇ ਦਿਨ ਮੇਰਾ ਇੱਥੇ ਹੋਣਾਇੱਥੇ ਆਕੇ ਇਸ ਮਿੱਟੀ ਨੂੰ ਪ੍ਰਣਾਮ ਕਰਨਾਹਿਮਾਲਯ ਦੀ ਇਸ ਧਰਤੀ ਨੂੰ ਪ੍ਰਣਾਮ ਕਰਨਾਇਸ ਤੋਂ ਬੜਾ ਜੀਵਨ ਵਿੱਚ ਕਿਹੜਾ ਧੰਨ ਭਾਵ ਹੋ ਸਕਦਾ ਹੈ। ਅਤੇ ਮੈਂ ਅੱਜ ਜੋ ਉੱਤਰਾਖੰਡ ਆਇਆ ਹਾਂ ਤਾਂ ਇੱਕ ਵਿਸ਼ੇਸ਼ ਤੌਰ ਤੇ ਵੀ ਵਧਾਈਆਂ ਦੇਣਾ ਚਾਹੁੰਦਾ ਹਾਂ। ਕਿਉਂਕਿ ਇਸ ਵਾਰ ਟੋਕੀਓ ਓਲੰਪਿਕਸ ਵਿੱਚ ਇਹ ਦੇਵਭੂਮੀ ਨੇ ਵੀ ਆਪਣਾ ਝੰਡਾ ਗੱਡ ਦਿੱਤਾ ਹੈ ਅਤੇ ਇਸ ਲਈ ਆਪ ਸਭ ਅਭਿਨੰਦਨ ਦੇ ਅਧਿਕਾਰੀ ਹੋ। ਉੱਤਰਾਖੰਡ ਦੀ ਦਿੱਵਯਧਰਾ ਨੇ ਮੇਰੇ ਜਿਹੇ ਅਨੇਕ ਲੋਕਾਂ ਦੇ ਜੀਵਨ ਦੀ ਧਾਰਾ ਨੂੰ ਬਦਲਣ ਵਿੱਚ ਬੜੀ ਭੂਮਿਕਾ ਨਿਭਾਈ ਹੈ। ਇਹ ਭੂਮੀ ਇਸ ਲਈ ਮੇਰੇ ਲਈ ਮਹੱਤਵਪੂਰਨ ਹੈ। ਇਸ ਭੂਮੀ ਨਾਲ ਮੇਰਾ ਨਾਤਾ ਮਰਮ ਦਾ ਵੀ ਹੈਕਰਮ ਦਾ ਵੀ ਹੈਸਤਵ(ਸਤ) ਦਾ ਵੀ ਹੈਤਤਵ(ਤੱਤ) ਦਾ ਵੀ ਹੈ।

ਸਾਥੀਓ,

ਜੈਸਾ ਹੁਣੇ ਮੁੱਖ ਮੰਤਰੀ ਜੀ ਨੇ ਯਾਦ ਦਿਵਾਇਆ ਅੱਜ ਦੇ ਹੀ ਦਿਨ 20 ਸਾਲ ਪਹਿਲਾਂ ਮੈਨੂੰ ਜਨਤਾ ਦੀ ਸੇਵਾ ਦੀ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਸੀ। ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨ ਦੀ ਮੇਰੀ ਯਾਤਰਾ ਤਾਂ ਕਈ ਦਹਾਕੇ ਪਹਿਲਾਂ ਤੋਂ ਚਲ ਰਹੀ ਸੀ। ਲੇਕਿਨ ਅੱਜ ਤੋਂ 20 ਵਰ੍ਹੇ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਮੈਨੂੰ ਨਵੀਂ ਜ਼ਿੰਮੇਦਾਰੀ ਮਿਲੀ ਸੀ। ਵੈਸੇ ਇਹ ਵੀ ਇੱਕ ਸੰਜੋਗ ਹੈ ਕਿ ਉੱਤਰਾਖੰਡ ਦਾ ਗਠਨ ਸਾਲ 2000 ਵਿੱਚ ਹੋਇਆਅਤੇ ਮੇਰੀ ਯਾਤਰਾ ਇਸ ਦੇ ਕੁਝ ਹੀ ਮਹੀਨਿਆਂ ਬਾਅਦਸਾਲ 2001 ਵਿੱਚ ਸ਼ੁਰੂ ਹੋਈ।

ਸਾਥੀਓ,

ਸਰਕਾਰ ਦੇ  ਮੁਖੀਆ ਦੇ ਤੌਰ ਤੇ ਪਹਿਲੇ ਮੁੱਖ ਮੰਤਰੀ ਅਤੇ ਫਿਰ ਦੇਸ਼ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਪਦ ਤੇ ਪਹੁੰਚਣਾਇਸ ਦੀ ਕਲਪਨਾ ਮੈਂ ਕਦੇ ਨਹੀਂ ਕੀਤੀ ਸੀ। 20 ਵਰ੍ਹੇ ਦੀ ਇਹ ਅਖੰਡ ਯਾਤਰਾਅੱਜ ਆਪਣੇ 21ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੀ ਹੈ। ਅਤੇ ਐਸੇ ਮਹੱਤਵਪੂਰਨ ਵਰ੍ਹੇ ਵਿੱਚਜਿਸ ਧਰਤੀ ਨੇ ਮੈਨੂੰ ਨਿਰੰਤਰ ਆਪਣਾ ਸਨੇਹ ਦਿੱਤਾ ਹੈਅਪਣੱਤ ਦਿੱਤੀ ਹੈਉੱਥੇ ਆਉਣਾਮੈਂ ਆਪਣਾ ਬਹੁਤ ਬੜਾ ਸੁਭਾਗ ਸਮਝਦਾ ਹਾਂ। ਹਿਮਾਲਯ ਦੀ ਇਹ ਤਪੋਭੂਮੀਜੋ ਤਪ ਅਤੇ ਤਿਆਗ ਦਾ ਮਾਰਗ ਦਿਖਾਉਂਦੀ ਹੈਉਸ ਭੂਮੀ ਤੇ ਆਕੇਕੋਟਿ-ਕੋਟਿ ਦੇਸ਼ਵਾਸੀਆਂ ਦੀ ਸੇਵਾ ਦਾ ਮੇਰਾ ਸੰਕਲਪ ਹੋਰ ਦ੍ਰਿੜ੍ਹ ਹੋਇਆ ਹੈਅਤੇ ਮਜ਼ਬੂਤ ਹੋਇਆ ਹੈ। ਇੱਥੇ ਆਕੇ ਇੱਕ ਨਵੀਂ ਊਰਜਾ ਮੈਨੂੰ ਮਿਲਦੀ ਹੈ।

ਭਾਈਓ ਅਤੇ ਭੈਣੋਂ,

ਯੋਗ ਅਤੇ ਆਯੁਰਵੇਦ ਦੀ ਸ਼ਕਤੀ ਨਾਲ ਜਿਸ ਖੇਤਰ ਨੇ ਜੀਵਨ ਨੂੰ ਆਰੋਗਯ ਬਣਾਉਣ ਦਾ ਸਮਾਧਾਨ ਦਿੱਤਾ ਹੈਉੱਥੋਂ ਹੀ ਅੱਜ ਦੇਸ਼ ਭਰ ਵਿੱਚ ਅਨੇਕ ਨਵੇਂ ਆਕਸੀਜਨ ਪਲਾਂਟਸ ਦਾ ਲੋਕਅਰਪਣ ਹੋਇਆ ਹੈ। ਇਹ ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਆਕਸੀਜਨ ਪਲਾਂਟਸ ਦੀ ਨਵੀਂ ਸੁਵਿਧਾ ਦੇ ਲਈ ਮੈਂ ਆਪ ਸਭ ਨੂੰਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਸਾਥੀਓ,

ਸੌ ਸਾਲ ਦੇ ਇਸ ਸਭ ਤੋਂ ਬੜੇ ਸੰਕਟ ਦਾ ਸਾਹਮਣਾ ਅਸੀਂ ਭਾਰਤੀ ਜਿਸ ਬਹਾਦਰੀ ਨਾਲ ਕਰ ਰਹੇ ਹਾਂਇਹ ਦੁਨੀਆ ਬਹੁਤ ਬਰੀਕੀ ਨਾਲ ਦੇਖ ਰਹੀ ਹੈ। ਕੋਰੋਨਾ ਖ਼ਿਲਾਫ਼ ਲੜਾਈ ਦੇ ਲਈ ਇਤਨੇ ਘੱਟ ਸਮੇਂ ਵਿੱਚ ਭਾਰਤ ਨੇ ਜੋ ਸੁਵਿਧਾਵਾਂ ਤਿਆਰ ਕੀਤੀਆਂਉਹ ਸਾਡੇ ਦੇਸ਼ ਦੀ ਸਮਰੱਥਾ ਨੂੰ ਦਿਖਾਉਂਦਾ ਹੈ। ਸਿਰਫ਼ ਇੱਕ ਟੈਸਟਿੰਗ ਲੈਬ ਤੋਂ ਕਰੀਬ 3 ਹਜ਼ਾਰ ਟੈਸਟਿੰਗ ਲੈਬਸ ਦਾ ਨੈੱਟਵਰਕ ਬਣਨਾਮਾਸਕ ਅਤੇ ਕਿਟਸ ਦੇ ਆਯਾਤ ਨਾਲ ਸ਼ੁਰੂ ਸਾਡੀ ਜ਼ਿੰਦਗੀ ਅੱਜ ਨਿਰਯਾਤਕ ਬਣਨ ਦਾ ਸਫ਼ਰ ਤੇਜ਼ੀ ਨਾਲ ਪਾਰ ਕਰ ਰਹੀ ਹੈ। ਦੇਸ਼ ਦੇ ਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਵੀ ਨਵੇਂ ਵੈਂਟੀਲੇਟਰਸ ਦੀਆਂ ਸੁਵਿਧਾਵਾਂਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਦਾ ਤੇਜ਼ੀ ਨਾਲ ਅਤੇ ਬੜੀ ਮਾਤਰਾ ਵਿੱਚ ਨਿਰਮਾਣਦੁਨੀਆ ਦਾ ਸਭ ਤੋਂ ਬੜਾ ਅਤੇ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ ਭਾਰਤ ਨੇ ਜੋ ਕਰ ਦਿਖਾਇਆ ਹੈਉਹ ਸਾਡੀ ਸੰਕਲਪ-ਸ਼ਕਤੀਸਾਡੇ ਸੇਵਾਭਾਵਸਾਡੀ ਇਕਜੁੱਟਤਾ ਦਾ ਪ੍ਰਤੀਕ ਹੈ।

ਭਾਈਓ ਅਤੇ ਭੈਣੋਂ,

ਭਾਰਤ ਦੀ ਕੋਰੋਨਾ ਖ਼ਿਲਾਫ਼ ਲੜਾਈ ਦੇ ਲਈਇੱਕ ਬੜੀ ਚੁਣੌਤੀ ਸਾਡੀ ਜਨਸੰਖਿਆ ਤਾਂ ਸੀ ਹੀਭਾਰਤ ਦਾ ਵਿਵਿਧ ਭੂਗੋਲ ਵੀ ਬੜੀ ਚੁਣੌਤੀ ਰਿਹਾ ਹੈ। ਆਕਸੀਜਨ ਦੀ ਸਪਲਾਈ ਤੋਂ ਲੈਕੇ ਵੈਕਸੀਨ ਤੱਕਇਹ ਦੋਵੇਂ ਚੁਣੌਤੀਆਂ ਦੇਸ਼ ਦੇ ਸਾਹਮਣੇ ਆਉਂਦੀਆਂ ਰਹੀਂਆਂਨਿਰੰਤਰ ਆਉਂਦੀਆਂ ਰਹੀਆਂ। ਦੇਸ਼ ਇਨ੍ਹਾਂ ਨਾਲ ਕਿਵੇਂ ਲੜਿਆਇਹ ਜਾਣਨਾਇਹ ਸਮਝਣਾਹਰ ਦੇਸ਼ਵਾਸੀ ਦੇ ਲਈ ਬਹੁਤ ਜ਼ਰੂਰੀ ਹੈ।

ਸਾਥੀਓ,

ਆਮ ਦਿਨਾਂ ਵਿੱਚ ਭਾਰਤ ਵਿੱਚ ਇੱਕ ਦਿਨ ਵਿੱਚ 900 ਮੀਟ੍ਰਿਕ ਟਨਲਿਕੁਇਡ ਮੈਡੀਕਲ ਆਕਸੀਜਨ ਦੀ ਪ੍ਰੋਡਕਸ਼ਨ ਹੁੰਦੀ ਸੀ। ਡਿਮਾਂਡ ਵਧਦੇ ਹੀ ਭਾਰਤ ਨੇ ਮੈਡੀਕਲ ਆਕਸੀਜਨ ਦੀ ਪ੍ਰੋਡਕਸ਼ਨ 10 ਗੁਣਾ ਤੋਂ ਵੀ ਜ਼ਿਆਦਾ ਵਧਾਇਆ। ਇਹ ਦੁਨੀਆ ਦੇ ਕਿਸੇ ਵੀ ਦੇਸ਼ ਦੇ ਲਈ ਅਕਲਪਨੀ ਲਕਸ਼ ਸੀਲੇਕਿਨ ਭਾਰਤ ਨੇ ਇਸ ਨੂੰ ਹਾਸਲ ਕਰਕੇ ਦਿਖਾਇਆ।

ਸਾਥੀਓ,

ਇੱਥੇ ਉਪਸਥਿਤ ਕਈ ਮਹਾਨੁਭਾਵ ਇਸ ਗੱਲ ਤੋਂ ਪਰੀਚਿਤ ਹਨਕਿ ਆਕਸੀਜਨ ਦੀ ਪ੍ਰੋਡਕਸ਼ਨ ਦੇ ਨਾਲ ਹੀ ਉਸ ਦੀ ਟ੍ਰਾਂਸਪੋਰਟੇਸ਼ਨ ਵੀ ਕਿਤਨੀ ਬੜੀ ਚੁਣੌਤੀ ਹੁੰਦੀ ਹੈ। ਆਕਸੀਜਨ ਐਸੇ ਹੀ ਕਿਸੇ ਟੈਂਕਰ ਵਿੱਚ ਨਹੀਂ ਲਿਜਾਈ ਜਾ ਸਕਦੀ। ਇਸ ਦੇ ਲਈ ਖ਼ਾਸ ਟੈਂਕਰ ਚਾਹੀਦਾ ਹੁੰਦਾ ਹੈ। ਭਾਰਤ ਵਿੱਚ ਆਕਸੀਜਨ ਪ੍ਰੋਡਕਸ਼ਨ ਦਾ ਕੰਮ ਸਭ ਤੋਂ ਜ਼ਿਆਦਾ ਪੂਰਬੀ ਭਾਰਤ ਵਿੱਚ ਹੁੰਦਾ ਹੈਲੇਕਿਨ ਮੁਸ਼ਕਿਲ ਇਹ ਕਿ ਜ਼ਰੂਰਤ ਸਭ ਤੋਂ ਅਧਿਕ ਉੱਤਰ ਅਤੇ ਪੱਛਮੀ ਭਾਰਤ ਵਿੱਚ ਪਈ।

ਭਾਈਓ ਅਤੇ ਭੈਣੋਂ,

ਲੌਜਿਸਟਿਕਸ ਦੀ ਇਤਨੀਆਂ ਚੁਣੌਤੀਆਂ ਨਾਲ ਜੂਝਦੇ ਹੋਏ ਦੇਸ਼ ਨੇ ਜੰਗੀ ਪੱਧਰ ਤੇ ਕੰਮ ਕੀਤਾ। ਦੇਸ਼ ਅਤੇ ਦੁਨੀਆ ਵਿੱਚ ਦਿਨ-ਰਾਤ ਜਿੱਥੋਂ ਵੀ ਸੰਭਵ ਹੋਵੇਉੱਥੋਂ ਆਕਸੀਜਨ ਪਲਾਂਟਸਆਕਸੀਜਨ ਟੈਂਕਰ ਅਰੇਂਜ ਕੀਤੇ ਗਏ। ਸਪੈਸ਼ਲ ਆਕਸੀਜਨ ਟ੍ਰੇਨ ਚਲਾਈ ਗਈਖ਼ਾਲੀ ਟੈਂਕਰਾਂ ਨੂੰ ਤੇਜ਼ੀ ਨਾਲ ਪਹੁੰਚਾਉਣ ਦੇ ਲਈ ਵਾਯੂ ਸੈਨਾ ਦੇ ਹਵਾਈ ਜਹਾਜ਼ ਲਗਾਏ ਗਏ। ਪ੍ਰੋਡਕਸ਼ਨ ਵਧਾਉਣ ਦੇ ਲਈ DRDO ਦੇ ਮਾਧਿਅਮ ਨਾਲ ਤੇਜਸ ਫਾਈਟਰ ਪਲੇਨ ਦੀ ਟੈਕਨੋਲੋਜੀ ਨੂੰ ਲਗਾਇਆ ਗਿਆ। ਪੀਐੱਮ ਕੇਅਰਸ ਨਾਲ ਦੇਸ਼ ਵਿੱਚ PSA ਆਕਸੀਜਨ ਪਲਾਂਟਸ ਲਗਾਉਣ ਤੇ ਕੰਮ ਤਾਂ ਤੇਜ਼ ਹੋਇਆ ਹੀਇੱਕ ਲੱਖ ਤੋਂ ਅਧਿਕ ਆਕਸੀਜਨ ਕੰਸਨਟ੍ਰੇਟਰ ਦੇ ਲਈ ਪੈਸਾ ਵੀ ਦਿੱਤਾ ਗਿਆ।

ਸਾਥੀਓ,

ਭਵਿੱਖ ਵਿੱਚ ਕੋਰੋਨਾ ਖ਼ਿਲਾਫ਼ ਲੜਾਈ ਦੇ ਲਈ ਸਾਡੀ ਤਿਆਰੀ ਹੋਰ ਪੁਖ਼ਤਾ ਹੋਵੇਇਸ ਦੇ ਲਈ ਦੇਸ਼ ਭਰ ਵਿੱਚ PSA ਆਕਸੀਜਨ ਪਲਾਂਟਸ ਦਾ ਨੈੱਟਵਰਕ ਤਿਆਰ ਹੋ ਰਿਹਾ ਹੈ। ਬੀਤੇ ਕੁਝ ਮਹੀਨਿਆਂ ਵਿੱਚ ਪੀਐੱਮ ਕੇਅਰਸ ਦੁਆਰਾ ਸਵੀਕ੍ਰਿਤ 1150 ਤੋਂ ਅਧਿਕ ਆਕਸੀਜਨ ਪਲਾਂਟਸ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਹੁਣ ਦੇਸ਼ ਦਾ ਹਰ ਜ਼ਿਲ੍ਹਾਪੀਐੱਮ ਕੇਅਰਸ ਦੇ ਤਹਿਤ ਬਣੇ ਹੋਏ ਆਕਸੀਜਨ ਪਲਾਂਟਸ ਨਾਲ ਕਵਰ ਹੋ ਗਿਆ ਹੈ। ਪੀਐੱਮ ਕੇਅਰਸ ਦੇ ਸਹਿਯੋਗ ਨਾਲ ਬਣੇ ਇਸ ਆਕਸੀਜਨ ਪਲਾਂਟਸ ਨੂੰ ਜੋੜ ਲਈਏਤਾਂ ਕੇਂਦਰ ਸਰਕਾਰਰਾਜ ਸਰਕਾਰਇਨ੍ਹਾਂ ਸਭ ਦੇ ਪ੍ਰਯਤਨਾਂ ਨਾਲ ਦੇਸ਼ ਨੂੰ ਕਰੀਬ 4 ਹਜ਼ਾਰ ਨਵੇਂ ਆਕਸੀਜਨ ਪਲਾਂਟਸ ਮਿਲਣ ਜਾ ਰਹੇ ਹਨ। ਆਕਸੀਜਨ ਦੀ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਹੁਣ ਦੇਸ਼ ਅਤੇ ਦੇਸ਼ ਦੇ ਹਸਪਤਾਲਪਹਿਲਾਂ ਤੋਂ ਕਿਤੇ ਜ਼ਿਆਦਾ ਸਮਰੱਥ ਹੋ ਰਹੇ ਹਨ।

ਸਾਥੀਓ,

ਇਹ ਹਰ ਭਾਰਤਵਾਸੀ ਦੇ ਲਈ ਮਾਣ ਦੀ ਗੱਲ ਹੈ ਕਿ ਕੋਰੋਨਾ ਵੈਕਸੀਨ ਦੀ 93 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਬਹੁਤ ਜਲਦੀ ਅਸੀਂ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਪਾਵਾਂਗੇ ਅਤੇ ਪਾਰ ਕਰ ਜਾਵਾਂਗੇ। ਭਾਰਤ ਨੇ Cowin ਪਲੈਟਫਾਰਮ ਦਾ ਨਿਰਮਾਣ ਕਰਕੇ ਪੂਰੀ ਦੁਨੀਆ ਨੂੰ ਰਾਹ ਦਿਖਾਇਆ ਹੈ ਕਿ ਇਤਨੇ ਬੜੇ ਪੈਮਾਨੇ ਤੇ ਵੈਕਸੀਨੇਸ਼ਨ ਕੀਤਾ ਕਿਵੇਂ ਜਾਂਦਾ ਹੈ। ਪਹਾੜ ਹੋਵੇ ਜਾਂ ਰੇਗਿਸਤਾਨਜੰਗਲ ਹੋਵੇ ਜਾਂ ਸਮੁੰਦਰ, 10 ਲੋਕ ਹੋਣ ਜਾਂ 10 ਲੱਖਹਰ ਖੇਤਰ ਤੱਕ ਅੱਜ ਅਸੀਂ ਪੂਰੀ ਸੁਰੱਖਿਆ ਦੇ ਨਾਲ ਵੈਕਸੀਨ ਪਹੁੰਚਾ ਰਹੇ ਹਨ। ਇਸ ਦੇ ਲਈ ਦੇਸ਼ ਭਰ ਵਿੱਚ ਲੱਖ 30 ਹਜ਼ਾਰ ਤੋਂ ਜ਼ਿਆਦਾ ਟੀਕਾਕਰਣ ਕੇਂਦਰ ਸਥਾਪਿਤ ਕੀਤੇ ਗਏ ਹਨ। ਇੱਥੇ ਰਾਜ ਸਰਕਾਰ ਦੇ ਪ੍ਰਭਾਵੀ ਮੈਨੇਜਮੈਂਟ ਦੀ ਵਜ੍ਹਾ ਨਾਲ ਉੱਤਰਾਖੰਡ ਵੀ ਬਹੁਤ ਜਲਦੀ ਸ਼ਤ-ਪ੍ਰਤੀਸ਼ਤ ਪਹਿਲੀ ਡੋਜ਼ ਦਾ ਪੜਾਅ ਪੂਰਾ ਕਰਨ ਵਾਲਾ ਹੈਅਤੇ ਇਸ ਦੇ ਲਈ ਮੁੱਖ ਮੰਤਰੀ ਜੀ ਨੂੰਉਨ੍ਹਾਂ ਦੀ ਪੂਰੀ ਟੀਮ ਨੂੰਇੱਥੇ ਦੇ ਹਰ ਛੋਟੇ-ਮੋਟੇ ਸਰਕਾਰ ਦੇ ਸਾਥੀਆਂ ਨੂੰ ਮੈਂ ਹਿਰਦੇ ਤੋਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਭਾਈਓ ਅਤੇ ਭੈਣੋਂ,

ਜਿੱਥੇ ਤਰਾਈ ਜਿਹੀ ਸਮਤਲ ਭੂਮੀ ਹੈ। ਉੱਥੇ ਸ਼ਾਇਦ ਇਨ੍ਹਾਂ ਕੰਮਾਂ ਵਿੱਚ ਸਰਲਤਾ ਰਹਿੰਦੀ ਹੈ। ਮੈਂ ਇਸ ਧਰਤੀ ਨਾਲ ਬਹੁਤ ਜੁੜਿਆ ਰਿਹਾ ਇੱਥੇ ਵੈਕਸੀਨ ਪੰਹੁਚਾਉਣਾ ਵੀ ਕਿਤਨਾ ਕਠਿਨ ਹੁੰਦਾ ਹੈ।  ਹਿਮਾਲਯ ਦੇ ਪਹਾੜਾਂ  ਦੇ ਉਸ ਪਾਰ ਪਹੁੰਚ ਕੇ  ਲੋਕਾਂ ਦੇ ਪਾਸ ਜਾਣਾ ਕਿਤਨਾ ਕਠਿਨ ਹੁੰਦਾ ਹੈ।  ਇਹ ਅਸੀਂ ਭਲੀ ਭਾਂਤ ਜਾਣਦੇ ਹਾਂ ਉਸ ਦੇ ਬਾਵਜੂਦ ਵੀ ਇਤਨੀ ਬੜੀ ਸਿੱਧੀ ਪ੍ਰਾਪਤ ਕਰਨਾ ਵਾਕਈ ਆਪ ਸਭ ਅਭਿਨੰਦਨ ਦੇ ਅਧਿਕਾਰੀ ਹੋ

ਭਾਈਓ ਅਤੇ ਭੈਣੋਂ,

21ਵੀਂ ਸਦੀ ਦਾ ਭਾਰਤਜਨਤਾ ਦੀਆਂ ਉਮੀਦਾਂਜਨਤਾ ਦੀਆਂ ਜ਼ਰੂਰਤਾਂ ਦਾ ਪੂਰਨ ਸਮਾਧਾਨ ਕਰਦੇ ਹੋਏ ਹੀ ਅੱਗੇ ਵਧੇਗਾ ਅੱਜ ਸਰਕਾਰ ਇਸ ਗੱਲ ਦਾ ਇੰਤਜ਼ਾਰ ਨਹੀਂ ਕਰਦੀ ਕਿ ਨਾਗਰਿਕ ਉਸ ਦੇ ਪਾਸ ਆਪਣੀਆਂ ਸਮੱਸਿਆਵਾਂ ਲੈ ਕੇ ਆਵੇਗਾ ਤਦ ਕੋਈ ਕਦਮ ਉਠਾਵਾਂਗੇ ਸਰਕਾਰੀ ਮਾਈਂਡਸੈੱਟ ਅਤੇ ਸਿਸਟਮ ਤੋਂ ਇਸ ਵਹਿਮ ਨੂੰ ਅਸੀਂ ਬਾਹਰ ਕੱਢ ਰਹੇ ਹਨ ਹੁਣ ਸਰਕਾਰ ਨਾਗਰਿਕ  ਦੇ ਪਾਸ ਜਾਂਦੀ ਹੈ। ਗ਼ਰੀਬਾਂ ਨੂੰ ਪੱਕਾ ਘਰ ਹੋਵੇਬਿਜਲੀ,  ਪਾਣੀ,  ਸ਼ੌਚਾਲਯ ਅਤੇ ਗੈਸ ਕਨੈਕਸ਼ਨ ਹੋਵੇ, 80 ਕਰੋੜ ਤੋਂ ਅਧਿਕ ਲੋਕਾਂ ਨੂੰ ਮੁਫ਼ਤ ਰਾਸ਼ਨ ਹੋਵੇਕਿਸਾਨਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਹਜ਼ਾਰਾਂ ਕਰੋੜ ਰੁਪਏ ਭੇਜਣੇ ਹੋਣਪੈਨਸ਼ਨ ਅਤੇ ਬੀਮਾ ਦੀ ਸੁਵਿਧਾ ਹਰ ਭਾਰਤੀ ਤੱਕ ਪਹੁੰਚਾਉਣ ਦੇ ਪ੍ਰਯਤਨ ਹੋਣਜਨਹਿਤ ਦੇ ਅਜਿਹੇ ਹਰ ਲਾਭਇਸੇ ਵਜ੍ਹਾ ਨਾਲ ਤੇਜ਼ੀ ਨਾਲ ਸਹੀ ਹੱਕਦਾਰ ਤੱਕ ਪਹੁੰਚੇ ਹਨ

ਸਾਥੀਓ,

ਸਿਹਤ ਦੇ ਖੇਤਰ ਵਿੱਚ ਵੀ ਭਾਰਤ ਇਸੇ ਅਪ੍ਰੋਚ ਤੋਂ ਅੱਗੇ ਵਧ ਰਿਹਾ ਹੈ। ਇਸ ਨਾਲ ਗ਼ਰੀਬ ਅਤੇ ਮੱਧ ਵਰਗ ਦੀ ਬੱਚਤ ਵੀ ਹੋ ਰਹੀ ਹੈ ਅਤੇ ਉਸ ਨੂੰ ਸੁਵਿਧਾ ਵੀ ਮਿਲ ਰਹੀ ਹੈ। ਪਹਿਲਾਂ ਜਦੋਂ ਕਿਸੇ ਨੂੰ ਗੰਭੀਰ ਬਿਮਾਰੀ ਹੁੰਦੀ ਸੀਤਾਂ ਉਹ ਆਰਥਿਕ ਮਦਦ ਦੇ ਲਈ ਇੱਥੇ ਉੱਥੇ ਨੇਤਾਵਾਂ ਜਾਂ ਫਿਰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਦਾ ਸੀ ਆਯੁਸ਼ਮਾਨ ਭਾਰਤ ਨੇ ਇਸ ਪਰੇਸ਼ਾਨੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਹੈ। ਹਸਪਤਾਲ ਦੇ ਬਾਹਰ ਲੰਬੀਆਂ ਲਾਈਨਾਂਇਲਾਜ ਵਿੱਚ ਹੋਣ ਵਾਲੀ ਦੇਰੀਮੈਡੀਕਲ ਹਿਸਟਰੀ ਦਾ ਅਭਾਵਇਸ ਵਜ੍ਹਾ ਨਾਲ ਕਿਤਨੇ ਹੀ ਲੋਕ ਪਰੇਸ਼ਾਨ ਹੁੰਦੇ ਰਹੇ ਹਨ ਹੁਣ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਇਸ ਨੂੰ ਪਹਿਲੀ ਵਾਰ ਇਸ ਦਾ ਸਮਾਧਾਨ ਕਰਨ ਦਾ ਵੀ ਪ੍ਰਯਤਨ ਸ਼ੁਰੂ ਹੋਇਆ ਹੈ।

ਸਾਥੀਓ,

ਛੋਟੇ-ਛੋਟੇ ਉਪਚਾਰ ਦੇ ਲਈਬਿਮਾਰੀ ਦੇ ਦੌਰਾਨ ਰੁਟੀਨ ਚੈੱਕਅੱਪ ਲਈ ਵਾਰ-ਵਾਰ ਆਉਣਾ-ਜਾਣਾ ਕਿਤਨਾ ਮੁਸ਼ਕਿਲ ਹੁੰਦਾ ਹੈਇਹ ਉੱਤਰਾਖੰਡ ਦੇ ਲੋਕਾਂ ਤੋਂ ਬਿਹਤਰ ਕੌਣ ਸਮਝ ਸਕਦਾ ਹੈ।  ਲੋਕਾਂ ਦੀ ਇਸ ਮੁਸ਼ਕਿਲ ਨੂੰ ਦੂਰ ਕਰਨ ਦੇ  ਲਈ ਹੁਣ ਈ-ਸੰਜੀਵਨੀ ਐਪ ਦੀ ਸੁਵਿਧਾ ਦਿੱਤੀ ਗਈ ਹੈ।  ਇਸ ਤੋਂਪਿੰਡ ਵਿੱਚ ਆਪਣੇ ਘਰ ਤੇ ਬੈਠੇ-ਬੈਠੇ ਮਰੀਜ਼ਸ਼ਹਿਰਾਂ ਦੇ ਹਸਪਤਾਲਾਂ ਵਿੱਚ ਡਾਕਟਰ ਤੋਂ ਕੰਸਲਟੇਸ਼ਨ ਲੈ ਰਹੇ ਹਨ ਇਸ ਦਾ ਲਾਭ ਹੁਣ ਉੱਤਰਾਖੰਡ ਦੇ ਲੋਕਾਂ ਨੇ ਵੀ ਉਠਾਉਣਾ ਸ਼ੁਰੂ ਕੀਤਾ ਹੈ।

ਭਾਈਓ ਅਤੇ ਭੈਣੋਂ,

ਸਿਹਤ ਸੁਵਿਧਾਵਾਂ ਸਭ ਤੱਕ ਪਹੁੰਚਾਉਣ ਦੇ ਲਈ ਲਾਸਟ ਮਾਇਲ ਡਿਲਿਵਰੀ ਨਾਲ ਜੁੜਿਆ ਇੱਕ ਸਸ਼ਕਤ ਹੈਲਥ ਇਨਫ੍ਰਾਸਟ੍ਰਕਚਰ ਵੀ ਬਹੁਤ ਜ਼ਰੂਰੀ ਹੁੰਦਾ ਹੈ। 6-7 ਸਾਲ ਪਹਿਲਾਂ ਤੱਕ ਸਿਰਫ਼ ਕੁਝ ਰਾਜਾਂ ਤੱਕ ਹੀ ਏਮਸ ਦੀ ਸੁਵਿਧਾ ਸੀਅੱਜ ਹਰ ਰਾਜ ਤੱਕ ਏਮਸ ਪਹੁੰਚਾਉਣ ਲਈ ਕੰਮ ਹੋ ਰਿਹਾ ਹੈ। 6 ਏਮਸ ਤੋਂ ਅੱਗੇ ਵਧ ਕੇ 22 ਏਮਸ ਦਾ ਸਸ਼ਕਤ ਨੈੱਟਵਰਕ ਬਣਾਉਣ ਦੀ ਤਰਫ਼ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ਸਰਕਾਰ ਦਾ ਇਹ ਵੀ ਲਕਸ਼ ਹੈ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਜ਼ਰੂਰ ਹੋਵੇ ਇਸ ਦੇ ਲਈ ਬੀਤੇ 7 ਵਰ੍ਹਿਆਂ ਵਿੱਚ ਦੇਸ਼ ਵਿੱਚ 170 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਗਏ ਹਨ ਦਰਜਨਾਂ ਨਵੇਂ ਮੈਡੀਕਲ ਕਾਲਜਾਂ ਦਾ ਕੰਮ ਜਾਰੀ ਹੈ। ਇੱਥੇ ਮੇਰੇ ਉੱਤਰਾਖੰਡ ਵਿੱਚ ਵੀ ਰੁਦਰਪੁਰਹਰਿਦੁਆਰ ਅਤੇ ਪਿਥੌਰਾਗੜ੍ਹ ਵਿੱਚ ਨਵੇਂ ਮੈਡੀਕਲ ਕਾਲਜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸਾਥੀਓ,

ਉੱਤਰਾਖੰਡ ਦੇ ਨਿਰਮਾਣ ਦਾ ਸੁਪਨਾ ਅਟਲ ਜੀ ਨੇ ਪੂਰਾ ਕੀਤਾ ਸੀ ਅਟਲ ਜੀ ਮੰਨਦੇ ਸਨ ਕਨੈਕਟੀਵਿਟੀ ਦਾ ਸਿੱਧਾ ਕਨੈਕਸ਼ਨ ਵਿਕਾਸ ਨਾਲ ਹੈ। ਉਨ੍ਹਾਂ ਦੀ ਪ੍ਰੇਰਣਾ ਨਾਲ ਅੱਜ ਦੇਸ਼ ਵਿੱਚ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ਦੇ ਲਈ ਅਭੂਤਪੂਰਵ ਸਪੀਡ ਅਤੇ ਸਕੇਲ ਤੇ ਕੰਮ ਹੋ ਰਿਹਾ ਹੈ। ਮੈਨੂੰ ਸੰਤੋਸ਼ ਹੈ ਕਿ ਉੱਤਰਾਖੰਡ ਦੀ ਸਰਕਾਰ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਬਾਬਾ ਕੇਦਾਰ ਦੇ ਅਸ਼ੀਰਵਾਦ ਨਾਲ ਕੇਦਾਰਧਾਮ ਦੀ ਸ਼ਾਨ ਨੂੰ ਹੋਰ ਵਧਾਇਆ ਜਾ ਰਿਹਾ ਹੈਉੱਥੇ ਸ਼ਰਧਾਲੂਆਂ ਦੇ ਲਈ ਨਵੀਆਂ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਮੈਂ ਵੀ ਕਈ ਵਾਰ ਡ੍ਰੋਨ ਕੈਮਰੇ ਦੇ ਮਾਧਿਅਮ ਨਾਲ ਇਨਾਂ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਾ ਰਹਿੰਦਾ ਹਾਂ  ਚਾਰਧਾਮ ਨੂੰ ਜੋੜਨ ਵਾਲੀ all weather road ’ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਚਾਰਧਾਮ ਪ੍ਰੋਜੈਕਟਦੇਸ਼ ਅਤੇ ਦੁਨੀਆ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਬਹੁਤ ਬੜੀ ਸੁਵਿਧਾ ਤਾਂ ਬਣਾ ਹੀ ਰਹੀ ਹੈਗੜ੍ਹਵਾਲ ਅਤੇ ਕੁਮਾਊਂ ਦੇ ਚੁਣੌਤੀ ਭਰਪੂਰ ਖੇਤਰਾਂ ਨੂੰ ਵੀ ਆਪਸ ਵਿੱਚ ਜੋੜ ਰਹੀ ਹੈ। ਕੁਮਾਊਂ ਵਿੱਚ ਚਾਰਧਾਮ ਰੋਡ ਦੇ ਲਗਭਗ ਡੇਢ ਸੌ ਕਿਲੋਮੀਟਰ ਹਿੱਸੇ ਤੋਂ ਇਸ ਖੇਤਰ ਦੇ ਵਿਕਾਸ ਨੂੰ ਨਵਾਂ ਨਿਯਮ ਮਿਲਣ ਵਾਲਾ ਹੈ। ਰਿਸ਼ੀਕੇਸ਼-ਕਰਣਪ੍ਰਯਾਗ ਰੇਲ ਲਾਈਨ ਤੋਂ ਵੀ ਉੱਤਰਾਖੰਡ ਦੀ ਰੇਲ ਕਨੈਕਟੀਵਿਟੀ ਨੂੰ ਹੋਰ ਵਿਸਤਾਰ ਮਿਲੇਗਾ ਸੜਕ ਅਤੇ ਰੇਲ ਦੇ ਇਲਾਵਾ ਏਅਰ ਕਨੈਕਟੀਵਿਟੀ ਨੂੰ ਲੈ ਕੇ ਹੋਏ ਕੰਮਾਂ ਦਾ ਲਾਭ ਵੀ ਉੱਤਰਾਖੰਡ ਨੂੰ ਮਿਲਿਆ ਹੈ। ਦੇਹਰਾਦੂਨ ਹਵਾਈ ਅੱਡੇ ਦੀ ਸਮਰੱਥਾ ਨੂੰ 250 ਪੈਸੇਂਜਰ ਤੋਂ ਵਧਾ ਕੇ 1200 ਤੱਕ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਸ਼੍ਰੀਮਾਨ ਧਾਮੀ ਜੀ ਦੀ ਉਤਸ਼ਾਹੀ ਅਤੇ ਊਰਜਾਵਾਨ ਅਗਵਾਈ ਵਿੱਚ ਉੱਤਰਾਖੰਡ ਵਿੱਚ ਹੈਲੀਪੋਰਟ ਇਨਫ੍ਰਾਸਟ੍ਰਕਚਰ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਸਾਥੀਓ,

ਪਾਣੀ ਦੀ ਕਨੈਕਟੀਵਿਟੀ ਨੂੰ ਲੈ ਕੇ ਵੀ ਉੱਤਰਾਖੰਡ ਵਿੱਚ ਅੱਜ ਸ਼ਲਾਘਾਯੋਗ ਕਾਰਜ ਹੋ ਰਿਹਾ ਹੈ।  ਇਸ ਦਾ ਬਹੁਤ ਬੜਾ ਲਾਭ ਇੱਥੋਂ ਦੀਆਂ ਮਹਿਲਾਵਾਂ ਨੂੰ ਮਿਲਣਾ ਸ਼ੁਰੂ ਹੋਇਆ ਹੈਉਨ੍ਹਾਂ ਦਾ ਜੀਵਨ ਹੋਰ ਅਸਾਨ ਬਣ ਰਿਹਾ ਹੈ। 2019 ਵਿੱਚ ਜਲ ਜੀਵਨ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉੱਤਰਾਖੰਡ ਦੇ ਸਿਰਫ਼ ਲੱਖ 30 ਹਜ਼ਾਰ ਘਰਾਂ ਵਿੱਚ ਹੀ ਨਲ ਸੇ ਜਲ ਪਹੁੰਚਦਾ ਸੀ ਅੱਜ ਉੱਤਰਾਖੰਡ ਦੇ ਲੱਖ 10 ਹਜ਼ਾਰ ਤੋਂ ਜ਼ਿਆਦਾ ਘਰਾਂ ਵਿੱਚ ਨਲ ਸੇ ਜਲ ਪਹੁੰਚਣ ਲਗਿਆ ਹੈ। ਯਾਨੀ ਸਿਰਫ਼ ਵਰ੍ਹੇ ਦੇ ਅੰਦਰ ਰਾਜ ਦੇ ਕਰੀਬ-ਕਰੀਬ ਲੱਖ ਘਰਾਂ ਨੂੰ ਪਾਣੀ ਦਾ ਕਨੈਕਸ਼ਨ ਮਿਲਿਆ ਹੈ। ਜਿਵੇਂ ਉੱਜਵਲਾ ਯੋਜਨਾ  ਦੇ ਤਹਿਤ ਮਿਲੇ ਗੈਸ ਕਨੈਕਸ਼ਨ ਨੇ ਮਹਿਲਾਵਾਂ ਨੂੰ ਰਾਹਤ ਦਿੱਤੀਸਵੱਛ ਭਾਰਤ ਮਿਸ਼ਨ ਦੇ ਤਹਿਤ ਬਣੇ ਪਖਾਨਿਆਂ ਨੇ ਮਹਿਲਾਵਾਂ ਨੂੰ ਸੁਵਿਧਾਸੁਰੱਖਿਆ ਅਤੇ ਸਨਮਾਨ ਦਿੱਤਾਵੈਸੇ ਹੀ ਜਲ ਜੀਵਨ ਮਿਸ਼ਨ ਨਾਲ ਹੋ ਰਿਹਾ ਪਾਣੀ ਦਾ ਕਨੈਕਸ਼ਨਮਹਿਲਾਵਾਂ ਨੂੰ ਬਹੁਤ ਰਾਹਤ ਦੇ ਰਿਹਾ ਹੈ।

ਸਾਥੀਓ,

ਉੱਤਰਾਖੰਡ ਦੀ ਦੇਸ਼ ਦੀ ਸੁਰੱਖਿਆ ਵਿੱਚ ਬਹੁਤ ਬੜੀ  ਭੂਮਿਕਾ ਹੈ।  ਇੱਥੇ ਦਾ ਵੀਰ ਨੌਜਵਾਨ,  ਵੀਰ ਬੇਟੀਆਂ,  ਭਾਰਤੀ ਸੁਰੱਖਿਆ ਬਲਾਂ ਦੀ ਆਨ,  ਬਾਨ ਅਤੇ ਸ਼ਾਨ ਹਨ  ਸਾਡੀ ਸਰਕਾਰ,  ਹਰ ਫੌਜੀ,  ਹਰ ਸਾਬਕਾ ਫੌਜੀ  ਦੇ ਹਿਤਾਂ ਨੂੰ ਲੈ ਕੇ ਵੀ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।  ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਵੰਨ ਰੈਂਕ ਵੰਨ ਪੈਨਸ਼ਨ ਨੂੰ ਲਾਗੂ ਕਰਕੇ ਆਪਣੇ ਫੌਜੀ ਭਾਈਆਂ ਦੀ 40 ਸਾਲ ਪੁਰਾਣੀ ਮੰਗ ਪੂਰੀ ਕੀਤੀ। ਅਤੇ ਸਾਡੇ ਧਾਮੀ ਜੀ ਤਾਂ ਖ਼ੁਦ ਫੌਜੀ ਦੇ ਬੇਟੇ ਹਨ।  ਉਹ ਦੱਸ ਵੀ ਰਹੇ ਸਨ ਕਿ ਵੰਨ ਰੈਂਕ ਵੰਨ ਪੈਨਸ਼ਨ ਇਸ ਫੈਸਲੇ ਨੇ,  ਫੌਜੀਆਂ ਨੂੰ ਕਿਤਨੀ ਬੜੀ ਮਦਦ ਕੀਤੀ ਹੈ

ਸਾਥੀਓ,

ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਦਿੱਲੀ ਵਿੱਚ ਨੈਸ਼ਨਲ ਵਾਰ ਮੇਮੋਰੀਅਲ ਬਣਾ ਕੇ ਦੇਸ਼  ਦੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ Battle Casualties Welfare Fund ਦਾ ਲਾਭ ਆਰਮੀ  ਦੇ ਨਾਲ-ਨਾਲ ਨੌਸੈਨਾ ਅਤੇ ਵਾਯੂ ਸੈਨਾ ਦੇ ਸ਼ਹੀਦਾਂ ਨੂੰ ਵੀ ਸੁਨਿਸ਼ਚਿਤ ਕੀਤਾ ਹੈ।  ਇਹ ਸਾਡੀ ਹੀ ਸਰਕਾਰ ਹੈ ਜਿਸ ਨੇ JCO ਅਤੇ ਹੋਰ Ranks ਦੀ ਪਦ ਉੱਨਤੀ ਨੂੰ ਲੈ ਕੇ ਪਿਛਲੇ 4 ਦਹਾਕਿਆਂ ਤੋਂ ਚਲਿਆ ਆ ਰਿਹਾ ਮਾਮਲਾ ਸੁਲਝਾ ਦਿੱਤਾ ਹੈ।  ਸਾਬਕਾ-ਸੈਨਿਕਾਂ ਨੂੰ ਪੈਨਸ਼ਨ ਨਾਲ ਜੁੜੀਆਂ ਦਿੱਕਤਾਂ ਨਾ ਆਉਣ,  ਇਸ ਦੇ ਲਈ ਵੀ ਅਸੀਂ ਡਿਜੀਟਲ ਟੈਕਨੋਲੋਜੀ ਦਾ ਇਸਤੇਮਾਲ ਵਧਾ ਰਹੇ ਹਾਂ।

ਸਾਥੀਓ,

ਜਦੋਂ ਫੌਜ ਦੇ ਵੀਰ ਜਾਂਬਾਜ਼ਾਂ ਦੇ ਪਾਸ ਆਧੁਨਿਕ ਹਥਿਆਰ ਹੁੰਦੇ ਹਨਆਪਣੀ ਰੱਖਿਆ ਦੇ  ਲਈ ਆਧੁਨਿਕ ਉਪਕਰਣ ਹੁੰਦੇ ਹਨ,  ਤਾਂ ਉਹ ਉਤਨੀ ਹੀ ਅਸਾਨੀ ਨਾਲ ਦੁਸ਼ਮਣ ਨਾਲ ਮੁਕਾਬਲਾ ਕਰ ਪਾਉਂਦੇ ਹਨ।  ਐਸੀ ਜਗ੍ਹਾ ਤੇ ਜਿੱਥੇ ਮੌਸਮ ਹਮੇਸ਼ਾ ਖਰਾਬ ਰਹਿੰਦਾ ਹੈ,  ਉੱਥੇ ਵੀ ਆਧੁਨਿਕ ਉਪਕਰਣਾਂ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲਦੀ ਹੈ। ਸਾਡੀ ਸਰਕਾਰ ਨੇ ਰੱਖਿਆ ਖੇਤਰ ਵਿੱਚ ਜੋ ਆਤਮਨਿਰਭਰਤਾ ਦਾ ਅਭਿਯਾਨ ਚਲਾਇਆ ਹੈ,  ਉਹ ਵੀ ਬਹੁਤ ਬੜੀ ਮਦਦ ਸਾਡੇ ਫੌਜੀ ਸਾਥੀਆਂ ਦੀ ਕਰਨ ਵਾਲਾ ਹੈ।  ਅਤੇ ਨਿਸ਼ਚਿਤ ਤੌਰ ਤੇ ਸਰਕਾਰ  ਦੇ ਇਨ੍ਹਾਂ ਸਾਰੇ ਪ੍ਰਯਤਨਾਂ ਦਾ ਲਾਭ ਉੱਤਰਾਖੰਡ ਨੂੰ ਹੋਵੇਗਾ,  ਇੱਥੇ  ਦੇ ਲੋਕਾਂ ਨੂੰ ਵੀ ਹੋਵੇਗਾ

ਭਾਈਓ ਅਤੇ ਭੈਣੋਂ,

ਅਸੀਂ ਦਹਾਕਿਆਂ ਦੀ ਨਜ਼ਰਅੰਦਾਜੀ ਤੋਂ ਦੇਵਭੂਮੀ ਨੂੰ ਕੱਢਣ ਦਾ ਬਹੁਤ ਇਮਾਨਦਾਰੀ ਨਾਲਪੂਰੀ ਗੰਭੀਰਤਾ ਨਾਲ ਪ੍ਰਯਤਨ ਕਰ ਰਹੇ ਹਾਂ  ਬਿਹਤਰ ਇਨਫ੍ਰਾਸਟ੍ਰਕਚਰ ਬਣਨ ਦੇ ਬਾਅਦ,  ਵੀਰਾਨ ਪਏ ਪਿੰਡ ਫਿਰ ਤੋਂ ਆਬਾਦ ਹੋਣ ਲਗੇ ਹਨ  ਕੋਰੋਨਾ ਕਾਲ ਵਿੱਚ ਮੇਰੀ ਇੱਥੋਂ ਦੇ ਅਨੇਕ ਨੌਜਵਾਨਾਂ ਨਾਲ,  ਕਿਸਾਨਾਂ ਨਾਲ ਕਈ ਵਾਰ ਗੱਲਬਾਤ ਹੋਈ ਹੈ  ਜਦੋਂ ਉਹ ਦੱਸਦੇ ਹਨ ਕਿ ਉਨ੍ਹਾਂ ਦੇ  ਘਰ ਸੜਕ ਪਹੁੰਚ ਚੁੱਕੀ ਹੈ,  ਹੁਣ ਉਨ੍ਹਾਂ ਨੇ Home Stay ਖੋਲ੍ਹ ਦਿੱਤਾ ਹੈ,  ਤਾਂ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ  ਨਵੇਂ ਇਨਫ੍ਰਾਸਟ੍ਰਕਚਰ ਨਾਲ ਖੇਤੀਬਾੜੀ,  ਟੂਰਿਜ਼ਮ – ਤੀਰਥਯਾਤਰਾ ਅਤੇ ਉਦਯੋਗਾਂ  ਦੇ ਲਈਨੌਜਵਾਨਾਂ ਦੇ ਲਈ ਅਨੇਕ ਨਵੇਂ ਅਵਸਰ ਖੁੱਲ੍ਹਣ ਵਾਲੇ ਹਨ।

ਸਾਥੀਓ,

ਇੱਥੇ ਉੱਤਰਾਖੰਡ ਵਿੱਚ ਯੁਵਾ ਊਰਜਾ ਨਾਲ ਭਰਪੂਰ ਉਤਸ਼ਾਹੀ ਟੀਮ ਹੈ  ਅਗਲੇ ਕੁਝ ਵਰ੍ਹਿਆਂ ਵਿੱਚ ਉੱਤਰਾਖੰਡ ਆਪਣੇ ਗਠਨ  ਦੇ 25 ਵਰ੍ਹਿਆਂ ਵਿੱਚ ਪ੍ਰਵੇਸ਼  ਕਰੇਗਾ  ਉੱਤਰਾਖੰਡ ਨੂੰ ਬਹੁਤ ਨਿਕਟ ਭਵਿੱਖ ਵਿੱਚ 25 ਸਾਲ ਹੋਣ ਵਾਲੇ ਹਨ  ਤਦ ਉੱਤਰਾਖੰਡ ਜਿਸ ਉਚਾਈ ਤੇ ਹੋਵੇਗਾ,  ਇਹ ਤੈਅ ਕਰਨਾ,  ਉਸ ਦੇ ਲਈ ਜੁਟ ਜਾਣ ਦਾ ਇਹੀ ਸਮਾਂ ਹੈਸਹੀ ਸਮਾਂ ਹੈ  ਕੇਂਦਰ ਵਿੱਚ ਜੋ ਸਰਕਾਰ ਹੈਉਹ ਉੱਤਰਾਖੰਡ ਦੀ ਇਸ ਨਵੀਂ ਟੀਮ ਨੂੰ,  ਪੂਰੀ ਮਦਦ  ਦੇ ਰਹੀ ਹੈ  ਕੇਂਦਰ ਅਤੇ ਰਾਜ ਸਰਕਾਰ  ਦੇ ਸਾਂਝੇ ਪ੍ਰਯਤਨਇੱਥੇ  ਦੇ ਲੋਕਾਂ  ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਬਹੁਤ ਬੜਾ ਅਧਾਰ ਹਨ  ਵਿਕਾਸ ਦਾ ਇਹੀ ਡਬਲ ਇੰਜਣ ਉੱਤਰਾਖੰਡ ਨੂੰ ਨਵੀਂ ਬੁਲੰਦੀ ਦੇਣ ਵਾਲਾ ਹੈ।  ਬਾਬਾ ਕੇਦਾਰ ਦੀ ਕ੍ਰਿਪਾ ਨਾਲਅਸੀਂ ਹਰ ਸੰਕਲਪ ਨੂੰ ਸਿੱਧ ਕਰੀਏਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ

ਧੰਨਵਾਦ !

 

 

 **********

ਡੀਐੱਸ/ਐੱਸਐੱਚ/ਡੀਕੇ



(Release ID: 1761935) Visitor Counter : 132