ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਯੂਪੀਐੱਸਸੀ ਸਿਵਿਲ ਸਰਵਿਸਜ਼ ਪਰੀਖਿਆ ਵਿੱਚ ਸਫ਼ਲਤਾਪੂਰਵਕ ਪਾਸ ਹੋਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ
Posted On:
25 SEP 2021 4:42AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਪੀਐੱਸਸੀ ਸਿਵਿਲ ਸਰਵਿਸਜ਼ ਪਰੀਖਿਆ ਵਿੱਚ ਸਫ਼ਲਤਾਪੂਰਵਕ ਪਾਸ ਹੋਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਯੂਪੀਐੱਸਸੀ ਸਿਵਿਲ ਸਰਵਿਸਜ਼ ਪਰੀਖਿਆ ਵਿੱਚ ਸਫ਼ਲਤਾਪੂਰਵਕ ਪਾਸ ਹੋਣ ਵਾਲਿਆਂ ਨੂੰ ਵਧਾਈਆਂ। ਜਨ ਸੇਵਾ ਦਾ ਇੱਕ ਰੋਮਾਂਚਕ ਅਤੇ ਸੰਤੋਸ਼ਜਨਕ ਕਰੀਅਰ ਤੁਹਾਡੀ ਉਡੀਕ ਕਰ ਰਿਹਾ ਹੈ।
ਜਿਨ੍ਹਾਂ ਲੋਕਾਂ ਨੇ ਪਰੀਖਿਆ ਪਾਸ ਕਰ ਲਈ ਹੈ, ਉਹ ਸਾਡੇ ਦੇਸ਼ ਦੀ ਯਾਤਰਾ ਦੇ ਇੱਕ ਮਹੱਤਵਪੂਰਨ ਦੌਰ ਵਿੱਚ ਪ੍ਰਮੁੱਖ ਪ੍ਰਸ਼ਾਸਨਿਕ ਭੂਮਿਕਾ ਨਿਭਾਉਣਗੇ।
ਉਨ੍ਹਾਂ ਯੁਵਾ ਮਿੱਤਰਾਂ ਨੂੰ, ਜੋ ਯੂਪੀਐੱਸਸੀ ਪਰੀਖਿਆ ਪਾਸ ਨਹੀਂ ਕਰ ਸਕੇ, ਮੈਂ ਕਹਿਣਾ ਚਾਹੁੰਦਾ ਹਾਂ - ਆਪ ਬਹੁਤ ਪ੍ਰਤਿਭਾਸ਼ਾਲੀ ਵਿਅਕਤੀ ਹੋ। ਹਾਲੇ ਹੋਰ ਪ੍ਰਯਤਨ ਤੁਹਾਡੀ ਉਡੀਕ ਕਰ ਰਹੇ ਹਨ।
ਨਾਲ ਹੀ, ਭਾਰਤ ਵਿਵਿਧ ਅਵਸਰਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਦੀ ਤਲਾਸ਼ ਕਰਨ ਦੀ ਜ਼ਰੂਰਤ ਹੈ। ਤੁਸੀਂ ਜੋ ਵੀ ਫ਼ੈਸਲਾ ਲੈਂਦੇ ਹੋ, ਉਨ੍ਹਾਂ ਦੇ ਲਈ ਸ਼ੁਭਕਾਮਨਾਵਾਂ।”
https://twitter.com/narendramodi/status/1441537034238132230
https://twitter.com/narendramodi/status/1441537387738271748
*****
ਡੀਐੱਸ/ਐੱਸਐੱਚ
(Release ID: 1758025)
Visitor Counter : 216
Read this release in:
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam