ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸੁਗਾ ਯੋਸ਼ੀਹਿਦੇ ਦੇ ਦਰਮਿਆਨ ਬੈਠਕ

Posted On: 24 SEP 2021 5:15AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਵਾਡ ਲੀਡਰਸ ਸਮਿਟ ਦੇ ਮੌਕੇ ’ਤੇ 23 ਸਤੰਬਰ 2021 ਨੂੰ ਵਾਸ਼ਿੰਗਟਨ ਡੀਸੀ ਵਿੱਚ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸੁਗਾ ਯੋਸ਼ੀਹਿਦੇ ਨਾਲ ਮੁਲਾਕਾਤ ਕੀਤੀ

ਦੋਹਾਂ ਪ੍ਰਧਾਨ ਮੰਤਰੀਆਂ ਨੇ ਆਪਣੀ ਪਹਿਲੀ ਵਿਅਕਤੀਗਤ ਮੁਲਾਕਾਤ ’ਤੇ ਪ੍ਰਸੰਨਤਾ ਵਿਅਕਤ ਕੀਤੀ  ਉਨ੍ਹਾਂ ਨੇ ਸਤੰਬਰ 2020, ਜਦੋਂ ਸ਼੍ਰੀ ਸੁਗਾ ਨੇ ਜਪਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲ਼ਿਆ ਸੀ, ਦੇ ਬਾਅਦ ਤੋਂ ਆਪਣੀਆਂ ਤਿੰਨ ਟੈਲੀਫ਼ੋਨ ਵਾਰਤਾਵਾਂ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ।  ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਕੈਬਨਿਟ ਸਕੱਤਰ, ਦੋਹਾਂ, ਦੇ ਤੌਰ ’ਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਅਤੇ ਜਪਾਨ ਦੇ ਦਰਮਿਆਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਦੇ ਮਾਮਲੇ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਸੰਭਵ ਬਣਾਉਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਸੁਗਾ ਦੀ ਵਿਅਕਤੀਗਤ ਪ੍ਰਤੀਬੱਧਤਾ ਅਤੇ ਅਗਵਾਈ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਆਲਮੀ ਮਹਾਮਾਰੀ ਦੇ ਦਰਮਿਆਨ ਟੋਕੀਓ ਓਲੰਪਿਕਸ ਅਤੇ ਪੈਰਾਲੰਪਿਕ ਖੇਡਾਂ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਦੇ ਲਈ ਪ੍ਰਧਾਨ ਮੰਤਰੀ ਸੁਗਾ ਨੂੰ ਵਧਾਈਆਂ ਦਿੱਤੀਆਂ

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਬਹੁਆਯਾਮੀ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਅਫ਼ਗ਼ਾਨਿਸਤਾਨ ਸਹਿਤ ਹਾਲ ਦੇ ਆਲਮੀ ਅਤੇ ਖੇਤਰੀ ਘਟਨਾਕ੍ਰਮਾਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਉਨ੍ਹਾਂ ਨੇ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਉਹ ਰੱਖਿਆ ਉਪਕਰਣਾਂ ਅਤੇ ਟੈਕਨੋਲੋਜੀਆਂ ਦੇ ਖੇਤਰ ਵਿੱਚ ਦੁਵੱਲੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤ ਹੋਏ

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਧਦੀ ਆਰਥਿਕ ਭਾਗੀਦਾਰੀ ਦਾ ਸੁਆਗਤ ਕੀਤਾ।  ਉਨ੍ਹਾਂ ਨੇ ਭਾਰਤ, ਜਪਾਨ ਅਤੇ ਆਸਟ੍ਰੇਲੀਆ ਦੇ ਦਰਮਿਆਨ ਇਸ ਸਾਲ ਦੀ ਸ਼ੁਰੂਆਤ ਵਿੱਚ ਲਚੀਲੀ,  ਵਿਵਿਧ ਅਤੇ ਭਰੋਸੇਮੰਦ ਸਪਲਾਈ ਚੇਨ ਨੂੰ ਸੰਭਵ ਬਣਾਉਣ ਦੇ ਉਦੇਸ਼ ਨਾਲ ਇੱਕ ਸਹਿਯੋਗੀ ਤੰਤਰ  ਦੇ ਰੂਪ ਵਿੱਚ ਸਪਲਾਈ ਚੇਨ ਸਬੰਧੀ ਲਚੀਲੀ ਪਹਿਲ (ਐੱਸਸੀਆਰਆਈ) ਦੀ ਸ਼ੁਰੂਆਤ ਦਾ ਸੁਆਗਤ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਮੈਨੂਫੈਕਚਰਿੰਗ, ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਦੁਵੱਲੀ ਭਾਗੀਦਾਰੀ ਵਿਕਸਿਤ ਕਰਨ ਦੀ ਜ਼ਰੂਰਤ ’ਤੇ ਪ੍ਰਕਾਸ਼ ਪਾਇਆ ਪ੍ਰਧਾਨ ਮੰਤਰੀ ਸ਼੍ਰੀ ਸੁਗਾ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਸੂਚਿਤ ਕੀਤਾ ਕਿ ਸਪੈਸਿਫਾਇਡ ਸਕਿਲਡ ਵਰਕਰਸ (ਐੱਸਐੱਸਡਬਲਿਊ) ਸਮਝੌਤੇ, ਜਿਸ ’ਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਹਸਤਾਖ਼ਰ ਕੀਤੇ ਗਏ ਸਨ, ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਜਪਾਨੀ ਧਿਰ 2022 ਦੀ ਸ਼ੁਰੂਆਤ ਤੋਂ ਭਾਰਤ ਵਿੱਚ ਕੌਸ਼ਲ ਅਤੇ ਭਾਸ਼ਾ ਸਬੰਧੀ ਜਾਂਚ ਪਰੀਖਿਆਵਾਂ ਦਾ ਆਯੋਜਨ ਕਰੇਗਾ

ਦੋਹਾਂ ਪ੍ਰਧਾਨ ਮੰਤਰੀਆਂ ਨੇ ਕੋਵਿਡ-19 ਮਹਾਮਾਰੀ ਅਤੇ ਉਸ ਨਾਲ ਨਜਿੱਠਣ ਦੇ ਪ੍ਰਯਤਨਾਂ ਬਾਰੇ ਚਰਚਾ ਕੀਤੀ ਉਨ੍ਹਾਂ ਨੇ ਡਿਜੀਟਲ ਟੈਕਨੋਲਜੀਆਂ ਦੇ ਵਧਦੇ ਮਹੱਤਵ ’ਤੇ ਪ੍ਰਕਾਸ਼ ਪਾਇਆ ਅਤੇ ਇਸ ਸਬੰਧ ਵਿੱਚ ਭਾਰਤ-ਜਪਾਨ ਡਿਜੀਟਲ ਸਾਂਝੇਦਾਰੀ ਵਿੱਚ, ਵਿਸ਼ੇਸ਼ ਤੌਰ ’ਤੇ ਸਟਾਰਟ-ਅੱਪ ਦੇ ਖੇਤਰ ਵਿੱਚ, ਪ੍ਰਗਤੀ ਦਾ ਸਕਾਰਾਤਮਕ ਮੁੱਲਾਂਕਣ ਕੀਤਾ ਉਨ੍ਹਾਂ ਨੇ ਉੱਭਰਦੀਆਂ ਵਿਭਿੰਨ ਟੈਕਨੋਲੋਜੀਆਂ ਦੇ ਖੇਤਰ ਵਿੱਚ ਹੋਰ ਅੱਗੇ ਸਹਿਯੋਗ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ  ਜਲਵਾਯੂ ਪਰਿਵਰਤਨ ਨਾਲ ਜੁੜੇ ਮੁੱਦਿਆਂ ਅਤੇ ਗ੍ਰੀਨ ਐਨਰਜੀ ਟ੍ਰਾਂਜ਼ਿਸ਼ਨ ਅਤੇ ਭਾਰਤ ਦੇ ਨੈਸ਼ਨਲ ਹਾਈਡ੍ਰੋਜਨ ਐਨਰਜੀ ਮਿਸ਼ਨ ਦੇ ਨਾਲ ਜਪਾਨੀ ਸਹਿਯੋਗ ਦੀ ਸੰਭਾਵਨਾ ’ਤੇ ਵੀ ਚਰਚਾ ਹੋਈ

ਦੋਹਾਂ ਪ੍ਰਧਾਨ ਮੰਤਰੀਆਂ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ (ਐੱਮਏਐੱਚਐੱਸਆਰ- MAHSR) ਪ੍ਰੋਜੈਕਟ ਦੇ ਸੁਚਾਰੂ ਅਤੇ ਸਮੇਂ ’ਤੇ ਲਾਗੂਕਰਨ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਪ੍ਰਯਤਨਾਂ ਨੂੰ ਅੱਗੇ ਵਧਾਉਣ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ

ਦੋਹਾਂ ਲੀਡਰਾਂ ਨੇ ਇੰਡੀਆ-ਜਪਾਨ ਐਕਟ ਈਸਟ ਫੋਰਮ ਦੇ ਤਹਿਤ ਭਾਰਤ ਦੇ ਉੱਤਰ-ਪੂਰਬੀ ਖੇਤਰ ਵਿੱਚ ਦੁਵੱਲੇ ਵਿਕਾਸ ਪ੍ਰੋਜੈਕਟਾਂ ਵਿੱਚ ਪ੍ਰਗਤੀ ਦਾ ਵੀ ਸੁਆਗਤ ਕੀਤਾ ਅਤੇ ਇਸ ਤਰ੍ਹਾਂ ਦੇ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਸੁਗਾ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ-ਜਪਾਨ ਸਾਂਝੇਦਾਰੀ ਦੁਆਰਾ ਹਾਸਲ ਕੀਤੀ ਗਈ ਮਜ਼ਬੂਤ ਗਤੀ ਜਪਾਨ ਵਿੱਚ ਨਵੇਂ ਪ੍ਰਸ਼ਾਸਨ ਦੇ ਤਹਿਤ ਵੀ ਜਾਰੀ ਰਹੇਗੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੱਸਿਆ ਕਿ ਉਹ ਨਿਕਟ ਭਵਿੱਖ ਵਿੱਚ ਹੋਣ ਵਾਲੇ ਇੰਡੀਆ-ਜਪਾਨ ਐਨੂਅਲ ਸਮਿਟ ਦੇ ਲਈ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ ਦਾ ਭਾਰਤ ਵਿੱਚ ਸੁਆਗਤ ਕਰਨ ਲਈ ਉਤਸੁਕ ਹਨ।

 

******

ਡੀਐੱਸ/ਏਕੇ(Release ID: 1757896) Visitor Counter : 100