ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੱਕ ਸਿੰਗ ਵਾਲੇ ਗੈਂਡਿਆਂ ਦੇ ਕਲਿਆਣ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਤਨਾਂ ਦੇ ਲਈ ਟੀਮ ਅਸਾਮ ਦੀ ਸ਼ਲਾਘਾ ਕੀਤੀ

Posted On: 23 SEP 2021 4:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸਿੰਗ ਵਾਲੇ ਗੈਂਡਿਆਂ ਦੇ ਕਲਿਆਣ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਤਨਾਂ ਦੇ ਲਈ ਟੀਮ ਅਸਾਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਸਿੰਗ ਵਾਲਾ ਗੈਂਡਾ ਭਾਰਤ ਦਾ ਗੌਰਵ ਹੈ ਅਤੇ ਇਸ ਦੇ ਕਲਿਆਣ ਦੇ ਲਈ ਸਾਰੇ ਕਦਮ ਉਠਾਏ ਜਾਣਗੇ।

 

ਮੁੱਖ ਮੰਤਰੀ ਸ਼੍ਰੀ ਹਿੰਮਤ ਬਿਸਵਾ ਸਰਮਾ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

 

“ਟੀਮ ਅਸਾਮ ਦੁਆਰਾ ਸ਼ਲਾਘਾਯੋਗ ਪ੍ਰਯਤਨ। ਇੱਕ ਸਿੰਗ ਵਾਲਾ ਗੈਂਡਾ ਭਾਰਤ ਦਾ ਗੌਰਵ ਹੈ ਅਤੇ ਇਸ ਦੇ ਕਲਿਆਣ ਦੇ ਲਈ ਸਾਰੇ ਕਦਮ ਉਠਾਏ ਜਾਣਗੇ।”

 

 

 

************

 

ਡੀਐੱਸ/ਐੱਸਐੱਚ



(Release ID: 1757427) Visitor Counter : 127