ਵਿੱਤ ਮੰਤਰਾਲਾ

ਫਸੇ ਹੋਏ ਕਰਜ਼ (ਸਟ੍ਰੈਸਡ ਲੋਨ) ਵਾਲੀਆਂ ਸੰਪਤੀਆਂ ਦੇ ਅਧਿਗ੍ਰਹਿਣ ਲਈ ਨੈਸ਼ਨਲ ਐਸੇਟ ਰੀਕੰਨਸਟ੍ਰਕਸ਼ਨ ਕੰਪਨੀ ਲਿਮਿਟੇਡ ਦੁਆਰਾ ਜਾਰੀ ਪ੍ਰਤੀਭੂਤੀ ਰਸੀਦਾਂ ‘ਤੇ ਕੇਂਦਰ ਸਰਕਾਰ ਦੀ ਗਾਰੰਟੀ ਬਾਰੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

Posted On: 16 SEP 2021 5:12PM by PIB Chandigarh

ਕੈਬਨਿਟ ਨੇ ਕੱਲ੍ਹ ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਿਟੇਡ (ਐੱਨਏਆਰਸੀਐੱਲ) ਦੁਆਰਾ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ(ਸਟਰੈਸਡ ਅਸਾਸੇ) ਦੇ ਅਧਿਗ੍ਰਹਿਣ ਲਈ ਜਾਰੀ ਕੀਤੀ ਗਈ ਸੁਰੱਖਿਆ ਪ੍ਰਾਪਤੀਆਂ ਦਾ ਸਮਰਥਨ ਕਰਨ ਲਈ ਕੇਂਦਰ ਸਰਕਾਰ ਦੀ 30,600 ਕਰੋੜ ਰੁਪਏ ਦੀ ਗਾਰੰਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਐੱਨਏਆਰਸੀਐੱਲ ਨੇ ਰਿਜ਼ਰਵ ਬੈਂਕ ਦੇ ਮੌਜੂਦਾ ਨਿਯਮਾਂ ਦੇ ਅਧੀਨ ਵਿਭਿੰਨ ਪੜਾਵਾਂ ਵਿੱਚ ਤਕਰੀਬਨ 2 ਲੱਖ ਕਰੋੜ ਰੁਪਏ ਦੀਆਂ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ ਹਾਸਲ ਕਰਨ ਦਾ ਪ੍ਰਸਤਾਵ ਕੀਤਾ ਹੈ। ਪ੍ਰਸਤਾਵ ਦੇ ਤਹਿਤ, ਇਨ੍ਹਾਂ ਸੰਪਤੀਆਂ ਦਾ 15 ਪ੍ਰਤੀਸ਼ਤ ਨਕਦ ਅਤੇ 85 ਪ੍ਰਤੀਸ਼ਤ ਸਿਕਿਓਰਿਟੀ ਰਿਸੀਟਸ (ਐੱਸਆਰ) ਦੁਆਰਾ ਪ੍ਰਾਪਤ ਕੀਤਾ ਜਾਵੇਗਾ। ਹੇਠ ਲਿਖੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਿਟੇਡ ਦੁਆਰਾ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ ਦੇ ਅਧਿਗ੍ਰਹਿਣ ਲਈ ਜਾਰੀ ਸਿਕਿਓਰਿਟੀ ਰਿਸੀਟਸ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਦੀ ਗਾਰੰਟੀ ਦੇ ਵੱਖੋ ਵੱਖਰੇ ਪਹਿਲੂਆਂ ਦੀ ਵਿਆਖਿਆ ਕਰਦੇ ਹਨ।

 

 

ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਿਟੇਡ (ਨੈਸ਼ਨਲ ਏਸੇਟ ਰੀਕੰਨਸਟ੍ਰਕਸ਼ਨ ਕੰਪਨੀ ਲਿਮਿਟੇਡ) (ਐੱਨਏਆਰਸੀਐੱਲ) ਕੀ ਹੈ? ਇਸਨੂੰ ਕਿਸਨੇ ਸਥਾਪਤ ਕੀਤਾ ਹੈ?

ਐੱਨਏਆਰਸੀਐੱਲ ਨੂੰ ਕੰਪਨੀਜ਼ ਐਕਟ ਦੇ ਅਧੀਨ ਨਿਗਾਮਿਤ ਕੀਤਾ ਗਿਆ ਹੈ ਅਤੇ ਅਸਾਸੇ ਪੁਨਰ ਨਿਰਮਾਣ ਕੰਪਨੀ (ਏਆਰਸੀ) ਵਜੋਂ ਲਾਇਸੈਂਸ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਅਰਜ਼ੀ ਦਿੱਤੀ ਹੈ। ਐੱਨਏਆਰਸੀਐੱਲ ਦੀ ਸਥਾਪਨਾ ਬੈਂਕਾਂ ਦੁਆਰਾ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ ਨੂੰ ਇੱਕਠਾ ਕਰਕੇ ਕਰਜ਼ੇ ਦੇ ਨਿਪਟਾਰੇ ਲਈ ਕੀਤੀ ਗਈ ਹੈ। ਪਬਲਿਕ ਸੈਕਟਰ ਬੈਂਕ (PSBs) ਐੱਨਆਰਸੀਐੱਲ (NARCL) ਵਿੱਚ 51% ਮਾਲਕੀ ਬਰਕਰਾਰ ਰੱਖਣਗੇ।

 

ਇੰਡੀਆ ਡੈਬਟ ਰੈਜ਼ੋਲੂਸ਼ਨ ਕੰਪਨੀ ਲਿਮਿਟੇਡ (IDRCL) ਕੀ ਹੈ? ਇਸਨੂੰ ਕਿਸਨੇ ਸਥਾਪਤ ਕੀਤਾ ਹੈ?

ਆਈਡੀਆਰਸੀਐੱਲ (IDRCL) ਇੱਕ ਸੇਵਾ ਕੰਪਨੀ/ਪ੍ਰਚਾਲਨ ਇਕਾਈ ਹੈ ਜੋ ਸੰਪਤੀ (asset) ਦਾ ਪ੍ਰਬੰਧਨ ਕਰੇਗੀ ਅਤੇ ਮਾਰਕੀਟ ਪੇਸ਼ੇਵਰਾਂ ਅਤੇ ਟਰਨਅਰਾਂਊਂਡ ਮਾਹਿਰਾਂ ਦੀ ਸ਼ਮੂਲੀਅਤ ਕਰੇਗੀ। ਜਨਤਕ ਖੇਤਰ ਦੇ ਬੈਂਕ (ਪੀਐੱਸਬੀ) ਅਤੇ ਜਨਤਕ ਵਿੱਤੀ ਸੰਸਥਾਵਾਂ ਦੀ ਵੱਧ ਤੋਂ ਵੱਧ 49% ਹਿੱਸੇਦਾਰੀ ਹੋਵੇਗੀ ਅਤੇ ਬਾਕੀ ਦੀ ਹਿੱਸੇਦਾਰੀ ਨਿੱਜੀ ਖੇਤਰ ਦੇ ਰਿਣਦਾਤਿਆਂ ਦੇ ਕੋਲ ਹੋਵੇਗੀ।

 

ਜਦੋਂ ਕਿ 28 ਏਆਰਸੀ ਮੌਜੂਦ ਹਨ ਤਾਂ NARCL-IDRCL ਕਿਸਮ ਦੇ ਢਾਂਚੇ ਦੀ ਲੋੜ ਕਿਉਂ ਹੈ?

 

ਮੌਜੂਦਾ ਏਆਰਸੀ ਵਿਸ਼ੇਸ਼ ਤੌਰ 'ਤੇ ਘੱਟ ਮੁੱਲ ਦੇ ਕਰਜ਼ਿਆਂ ਲਈ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ (ਸਟ੍ਰੈਸਡ ਅਸਾਸਿਆਂ) ਦੇ ਨਿਪਟਾਰੇ ਵਿੱਚ ਮਦਦਗਾਰ ਰਹੇ ਹਨ। ਆਈਬੀਸੀ ਸਮੇਤ ਕਈ ਉਪਲਬਧ ਸਮਾਧਾਨ ਵਿਧੀਆਂ ਉਪਯੋਗੀ ਸਾਬਤ ਹੋਈਆਂ ਹਨ। ਹਾਲਾਂਕਿ, ਪੁਰਾਣੇ ਐੱਨਪੀਏ (NPAs) ਦੇ ਵੱਡੇ ਭੰਡਾਰ ਦੇ ਮੱਦੇਨਜ਼ਰ, ਅਡੀਸ਼ਨਲ ਚੋਣ/ਵਿਕਲਪਾਂ ਦੀ ਜ਼ਰੂਰਤ ਹੈ ਅਤੇ ਕੇਂਦਰੀ ਬਜਟ ਵਿੱਚ ਐਲਾਨਿਆ ਗਿਆ NARCL-IRDCL ਢਾਂਚਾ, ਇਹ ਪਹਿਲ ਹੈ।

 

ਸਰਕਾਰੀ ਗਾਰੰਟੀ ਦੀ ਲੋੜ ਕਿਉਂ ਹੈ?

 

ਅਜਿਹੇ ਨਿਪਟਾਰੇ ਦੀ ਵਿਵਸਥਾ, ਜੋ ਐੱਨਪੀਏ ਦੇ ਪੁਰਾਣੇ ਬਕਾਇਆ ਮਾਮਲਿਆਂ ਨੂੰ ਸੁਲਝਾਉਂਦੀ ਹੈ, ਨੂੰ ਆਮ ਤੌਰ 'ਤੇ ਸਰਕਾਰ ਤੋਂ ਸਹਾਇਤਾ ਦੀ ਲੋੜ ਹੁੰਦੀ ਹੈ। ਇਹ ਭਰੋਸੇਯੋਗਤਾ ਪ੍ਰਦਾਨ ਕਰਦਾ ਹੈ ਅਤੇ ਸੰਕਟਕਾਲੀਨ ਬਫਰ ਪ੍ਰਦਾਨ ਕਰਦਾ ਹੈ। ਇਸ ਲਈ, 30,600 ਕਰੋੜ ਰੁਪਏ ਤਕ ਦੀ ਭਾਰਤ ਸਰਕਾਰ ਦੀ ਗਾਰੰਟੀ NARCL ਦੁਆਰਾ ਜਾਰੀ ਸੁਰੱਖਿਆ ਪ੍ਰਾਪਤੀਆਂ (SRs) ਦਾ ਸਮਰਥਨ ਕਰੇਗੀ। ਗਾਰੰਟੀ 5 ਸਾਲਾਂ ਲਈ ਯੋਗ ਹੋਵੇਗੀ। ਗਾਰੰਟੀ ਦੇ ਲਾਗੂ ਹੋਣ ਤੋਂ ਪਹਿਲਾਂ ਦੀ ਸ਼ਰਤ ਰੈਜ਼ੋਲੇਸ਼ਨ ਜਾਂ ਲਿਕੁਇਡੀਸ਼ਨ ਹੋਵੇਗੀ। ਗਾਰੰਟੀ ਐੱਸਆਰ ਦੇ ਫੇਸ ਵੈਲਯੂ ਅਤੇ ਵਾਸਤਵਿਕ ਪ੍ਰਾਪਤੀ ਦੇ ਵਿਚਕਾਰ ਦੇ ਅੰਤਰ ਨੂੰ ਕਵਰ ਕਰੇਗੀ। ਭਾਰਤ ਸਰਕਾਰ ਦੀ ਗਾਰੰਟੀ ਐੱਸਆਰ ਦੀ ਤਰਲਤਾ ਨੂੰ ਵੀ ਵਧਾਏਗੀ, ਕਿਉਂਕਿ ਅਜਿਹੇ ਐੱਸਆਰ ਕਾਰੋਬਾਰ ਲਈ ਯੋਗ ਹੋਣਗੇ।

 

NARCL ਅਤੇ IDRCL ਕਿਵੇਂ ਕੰਮ ਕਰਨਗੇ?

ਐੱਨਏਆਰਸੀਐੱਲ ਲੀਡ ਬੈਂਕ ਨੂੰ ਪ੍ਰਸਤਾਵ ਦੇ ਕੇ ਸੰਪਤੀ ਹਾਸਲ ਕਰੇਗਾ। ਇੱਕ ਵਾਰ ਜਦੋਂ ਐੱਨਏਆਰਸੀਐੱਲ ਦੀ ਪੇਸ਼ਕਸ਼ ਸਵੀਕਾਰ ਕਰ ਲਈ ਜਾਂਦੀ ਹੈ, ਤਦ, ਆਈਡੀਆਰਸੀਐੱਲ ਨੂੰ ਪ੍ਰਬੰਧਨ ਅਤੇ ਮੁੱਲ ਵਾਧੇ ਲਈ ਨਿਯੁਕਤ ਕੀਤਾ ਜਾਵੇਗਾ।

 

ਇਸ ਨਵੇਂ ਢਾਂਚੇ ਤੋਂ ਬੈਂਕਾਂ ਨੂੰ ਕਿਵੇਂ ਲਾਭ ਹੋਵੇਗਾ?

 

ਇਹ ਢਾਂਚਾ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ ਦੇ ਨਿਪਟਾਰੇ ਤੇ ਤੁਰੰਤ ਕਾਰਵਾਈ ਨੂੰ ਉਤਸ਼ਾਹਤ ਕਰੇਗਾ, ਜਿਸ ਨਾਲ ਬਿਹਤਰ ਮੁੱਲ ਦੀ ਪ੍ਰਾਪਤੀ ਵਿੱਚ ਸਹਾਇਤਾ ਮਿਲੇਗੀ। ਇਸ ਪਹੁੰਚ ਨੂੰ ਅਪਣਾਉਣ ਨਾਲ ਕਾਰੋਬਾਰ ਦਾ ਵਿਸਤਾਰ ਕਰਨ ਅਤੇ ਕ੍ਰੈਡਿਟ ਵਾਧੇ 'ਤੇ ਧਿਆਨ ਕੇਂਦਰਤ ਕਰਨ ਲਈ ਬੈਂਕਾਂ ਵਿੱਚ ਵਧੇਰੇ ਕਰਮਚਾਰੀ ਮੁਹੱਈਆ ਹੋਣਗੇ। ਇਨ੍ਹਾਂ ਫਸੇ ਹੋਏ ਕਰਜ਼ ਦੀਆਂ ਸੰਪਤੀਆਂ ਅਤੇ ਐੱਸਆਰਜ਼ (SRs) ਦੇ ਧਾਰਕਾਂ ਦੇ ਰੂਪ ਵਿੱਚ, ਬੈਂਕਾਂ ਨੂੰ ਲਾਭ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ, ਇਹ ਬੈਂਕ ਦੇ ਮੁਲਾਂਕਣ ਵਿੱਚ ਸੁਧਾਰ ਲਿਆਏਗਾ ਅਤੇ ਮਾਰਕੀਟ ਪੂੰਜੀ ਜੁਟਾਉਣ ਦੀ ਉਨ੍ਹਾਂ ਦੀ ਯੋਗਤਾ ਨੂੰ ਵਧਾਏਗਾ।

 

ਇਹ ਹੁਣ ਕਿਉਂ ਸਥਾਪਤ ਕੀਤਾ ਜਾ ਰਿਹਾ ਹੈ?

 

ਦਿਵਾਲਾ ਅਤੇ ਦੀਵਾਲੀਆਪਨ ਸੰਹਿਤਾ (ਆਈਬੀਸੀ), ਵਿੱਤੀ ਸੰਪਤੀਆਂ ਦੇ ਪ੍ਰਤੀਭੂਤੀਕਰਣ (Securitization) ਅਤੇ ਪੁਨਰ ਨਿਰਮਾਣ ਨੂੰ ਮਜ਼ਬੂਤ ਕਰਨਾ ਅਤੇ ਪ੍ਰਤੀਭੂਤੀ ਵਿਆਜ ਨੂੰ ਲਾਗੂ ਕਰਨਾ (ਸਰਫੇਸੀ-SARFAESI ਐਕਟ) ਅਤੇ ਕਰਜ਼ਾ ਵਸੂਲੀ ਟ੍ਰਿਬਿਊਨਲਸ, ਅਤੇ ਨਾਲ ਹੀ ਵੱਡੇ ਮੁੱਲ ਦੇ ਐੱਨਪੀਏ ਖਾਤਿਆਂ ਲਈ ਬੈਂਕਾਂ ਵਿੱਚ ਫਸੇ ਹੋਏ ਕਰਜ਼ ਦੀਆਂ ਸੰਪਤੀਆਂ ਦੇ ਨਿਪਟਾਰੇ ਲਈ ਸਮਰਪਿਤ ਪ੍ਰਬੰਧਨ ਕੰਪਨੀ (ਐੱਸਏਐੱਮਵੀ) ਸਥਾਪਤ ਕਰਨ ਨਾਲ ਰਿਕਵਰੀ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ। ਇਨ੍ਹਾਂ ਪ੍ਰਯਤਨਾਂ ਦੇ ਬਾਵਜੂਦ, ਐੱਨਪੀਏ ਦੀ ਕਾਫ਼ੀ ਮਾਤਰਾ ਬੈਂਕਾਂ ਦੀ ਬੈਲੇਂਸ ਸ਼ੀਟ 'ਤੇ ਮੁੱਖ ਤੌਰ ਤੇ ਜਾਰੀ ਰਹਿੰਦੀ ਹੈ ਕਿਉਂਕਿ ਸੰਪਤੀ ਗੁਣਵੱਤਾ ਸਮੀਖਿਆ ਦੁਆਰਾ ਪ੍ਰਗਟ ਕੀਤੇ ਖਰਾਬ ਕਰਜ਼ਿਆਂ ਦਾ ਸਟਾਕ ਨਾ ਸਿਰਫ ਵੱਡਾ ਹੈ ਬਲਕਿ ਵਿਭਿੰਨ ਰਿਣਦਾਤਿਆਂ ਵਿੱਚ ਵੰਡਿਆ ਹੋਇਆ ਹੈ। ਬੈਂਕਾਂ ਦੁਆਰਾ ਉੱਚ ਪੱਧਰੀ ਪ੍ਰੋਵੀਜ਼ਨਿੰਗ ਨੇ ਪੁਰਾਣੇ ਐੱਨਪੀਏ ਦੇ ਵਿਰੁੱਧ ਤੇਜ਼ੀ ਨਾਲ ਨਿਪਟਾਰੇ ਲਈ ਇੱਕ ਵਿਲੱਖਣ ਅਵਸਰ ਪੇਸ਼ ਕੀਤਾ ਹੈ।

 

ਕੀ ਗਾਰੰਟੀ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ?

 

ਸਰਕਾਰੀ ਗਾਰੰਟੀ ਦੀ ਵਰਤੋਂ ਅੰਡਰਲਾਈਂਗ ਸੰਪਤੀਆਂ ਤੋਂ ਪ੍ਰਾਪਤ ਕੀਤੀ ਗਈ ਰਕਮ ਅਤੇ ਉਸ ਸੰਪਤੀ ਲਈ ਜਾਰੀ ਕੀਤੇ ਗਏ ਐੱਸਆਰ ਦੇ ਫੇਸ ਵੈਲਯੂ ਦੇ ਵਿੱਚ ਕਮੀ ਨੂੰ ਪੂਰਾ ਕਰਨ ਲਈ ਕੀਤੀ ਜਾਏਗੀ, ਜੋ 5 ਸਾਲਾਂ ਲਈ 30,600 ਕਰੋੜ ਰੁਪਏ ਦੀ ਸੀਮਾ ਦੇ ਅਧੀਨ ਹੈ। ਕਿਉਂਕਿ ਇੱਥੇ ਸੰਪਤੀਆਂ ਦਾ ਇੱਕ ਪੂਲ ਹੋਵੇਗਾ, ਇਸ ਲਈ ਇਹ ਉਮੀਦ ਕਰਨਾ ਵਾਜਬ ਹੈ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਮਾਮਲਿਆਂ ਵਿੱਚ ਪ੍ਰਾਪਤ ਹੋਈ ਰਕਮ, ਅਧਿਗ੍ਰਹਿਣ ਲਾਗਤ ਤੋਂ ਵੱਧ ਹੋਵੇਗੀ।

 

ਸਰਕਾਰ ਜਲਦੀ ਅਤੇ ਸਮੇਂ ਸਿਰ ਹੱਲ ਕਿਵੇਂ ਸੁਨਿਸ਼ਚਿਤ ਕਰੇਗੀ?

 

ਇਸ ਤੋਂ ਇਲਾਵਾ, ਨਿਪਟਾਰੇ ਵਿੱਚ ਦੇਰੀ ਨੂੰ ਨਿਰਾਸ਼ ਕਰਨ ਲਈ, ਐੱਨਏਆਰਸੀਐੱਲ ਨੂੰ ਇੱਕ ਗਾਰੰਟੀ ਫੀਸ ਅਦਾ ਕਰਨੀ ਪੈਂਦੀ ਹੈਜੋ ਸਮੇਂ ਦੇ ਬੀਤਣ ਦੇ ਨਾਲ ਵਧਦੀ ਹੈ।

 

ਭਾਰਤ ਸਰਕਾਰ ਦੀ ਗਾਰੰਟੀ ਪੰਜ ਸਾਲਾਂ ਲਈ ਪ੍ਰਮਾਣਕ ਹੋਵੇਗੀ ਅਤੇ ਗਾਰੰਟੀ ਦੀ ਵਰਤੋਂ ਦੀ ਸ਼ਰਤ ਰੈਜ਼ੋਲੂਸ਼ਨ ਜਾਂ ਲਿਕੁਇਡੀਸ਼ਨ ਹੋਵੇਗੀ। ਇਸ ਤੋਂ ਇਲਾਵਾ, ਨਿਪਟਾਰੇ ਵਿੱਚ ਦੇਰੀ ਨੂੰ ਨਿਰਉਤਸ਼ਾਹਿਤ ਕਰਨ ਲਈ, ਐੱਨਏਆਰਸੀਐੱਲ ਨੂੰ ਇੱਕ ਗਾਰੰਟੀ ਫੀਸ ਅਦਾ ਕਰਨੀ ਪਵੇਗੀ, ਜੋ ਸਮੇਂ ਦੇ ਬੀਤਣ ਦੇ ਨਾਲ ਵਧੇਗੀ।

 

NARCL ਦਾ ਪੂੰਜੀ ਢਾਂਚਾ ਕੀ ਹੋਵੇਗਾ ਅਤੇ ਸਰਕਾਰ ਕਿੰਨਾ ਯੋਗਦਾਨ ਦੇਵੇਗੀ?

 

NARCL ਦਾ ਪੂੰਜੀਕਰਣ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਦੀ ਇਕੁਇਟੀ ਦੁਆਰਾ ਹੋਵੇਗਾ। ਇਹ ਲੋੜ ਅਨੁਸਾਰ ਕਰਜ਼ੇ ਤੋਂ ਪੂੰਜੀ ਵੀ ਜੁਟਾਏਗਾ। ਭਾਰਤ ਸਰਕਾਰ ਦੀ ਗਾਰੰਟੀ ਸ਼ੁਰੂਆਤੀ ਪੂੰਜੀਕਰਣ ਦੀਆਂ ਜ਼ਰੂਰਤਾਂ ਨੂੰ ਘਟਾ ਦੇਵੇਗੀ।

 

ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ ਦੇ ਨਿਪਟਾਰੇ ਲਈ ਐੱਨਏਆਰਸੀਐੱਲ (NARCL’s) ਦੀ ਰਣਨੀਤੀ ਕੀ ਹੋਵੇਗੀ?

 

ਐੱਨਏਆਰਸੀਐੱਲ ਦਾ ਉਦੇਸ਼ ਫਸੇ ਹੋਏ ਕਰਜ਼ ਵਾਲੀਆਂ ਸੰਪਤੀਆਂ ਦਾ ਨਿਪਟਾਰਾ ਕਰਨਾ ਹੈ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ 500 ਕਰੋੜ ਰੁਪਏ ਤੋਂ ਵੱਧ ਹੈ ਅਤੇ ਇਨ੍ਹਾਂ ਸਾਰੀਆਂ ਸੰਪਤੀਆਂ ਦੀ ਕੁੱਲ ਕੀਮਤ ਤਕਰੀਬਨ 2 ਲੱਖ ਕਰੋੜ ਰੁਪਏ ਹੈ। ਪਹਿਲੇ ਪੜਾਅ ਵਿੱਚ, ਤਕਰੀਬਨ 90,000 ਕਰੋੜ ਰੁਪਏ ਦੀਆਂ ਪੂਰੀ ਤਰ੍ਹਾਂ ਵਿਵਸਥਿਤ ਸੰਪਤੀਆਂ NARCL ਨੂੰ ਟ੍ਰਾਂਸਫਰ ਕੀਤੇ ਜਾਣ ਦੀ ਉਮੀਦ ਹੈ, ਜਦੋਂ ਕਿ ਘੱਟ ਮੁੱਲ ਦੀਆਂ ਬਾਕੀ ਸੰਪਤੀਆਂ ਦੂਸਰੇ ਪੜਾਅ ਵਿੱਚ ਟ੍ਰਾਂਸਫਰ ਕੀਤੀਆਂ ਜਾਣਗੀਆਂ।



(Release ID: 1755497) Visitor Counter : 258