ਵਿੱਤ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਜਨ–ਧਨ ਯੋਜਨਾ (ਪੀਐੱਮਜੇਡੀਵਾਈ) – ਵਿੱਤੀ ਸਮਾਵੇਸ਼ ਦਾ ਰਾਸ਼ਟਰੀ ਮਿਸ਼ਨ ਨੇ ਆਪਣੀ ਸਫ਼ਲ ਕਾਰਗੁਜ਼ਾਰੀ ਦੇ ਸੱਤ ਵਰ੍ਹੇ ਪੂਰੇ ਕੀਤੇ


ਪੀਐੱਮਜੇਡੀਵਾਈ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਇਸ ਦੇ ਤਹਿਤ ਕੁੱਲ 43.04 ਕਰੋੜ ਤੋਂ ਵੱਧ ਲਾਭਾਰਥੀਆਂ ਦੇ ਬੈਂਕ ਖਾਤਿਆਂ ’ਚ 1,46,231 ਕਰੋੜ ਰੁਪਏ ਭੇਜੇ ਗਏ



“ਸੱਤ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ’ਚ ਪੀਐੱਮਜੇਡੀਵਾਈ ਦੀ ਅਗਵਾਈ ਹੇਠ ਕੀਤੇ ਗਏ ਉਪਾਵਾਂ ਨੇ ਪਰਿਵਰਤਨਾਤਮਕ ਤੇ ਦਿਸ਼ਾਤਮਕ ਤਬਦੀਲੀ ਲਿਆਂਦੀ ਹੈ, ਜਿਸ ਨੇ ਉੱਭਰਦੇ ਹੋਏ ਵਿੱਤੀ ਸੰਸਥਾਨਾਂ ਦੇ ਈਕੋ–ਸਿਸਟਮ ਨੂੰ ਸਮਾਜ ਦੇ ਅੰਤਿਮ ਵਿਅਕਤੀ – ਸਭ ਤੋਂ ਗ਼ਰੀਬ ਵਿਅਕਤੀ ਨੂੰ ਵਿੱਤੀ ਸੇਵਾਵਾ ਦੇਣ ਦੇ ਸਮਰੱਥ ਬਣਾਇਆ ਹੈ ”: – ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ



“ਸਮਾਵੇਸ਼ੀ ਵਿਕਾਸ ਦਾ ਪਰਵਰਤਕ ਹੋਣ ਦੇ ਨਾਤੇ ਵਿੱਤੀ ਸਮਾਵੇਸ਼ ਇਸ ਸਰਕਾਰ ਦੀਆਂ ਸਰਬਉੱਚ ਤਰਜੀਹਾਂ ਵਿੱਚੋਂ ਇੱਕ ਹੈ ”- ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ



ਪੀਐੱਮਜੇਡੀਵਾਈ ਖਾਤਿਆਂ ਦੀ ਗਿਣਤੀ ਮਾਰਚ 2015 ’ਚ 14.72 ਕਰੋੜ ਤੋਂ ਤਿੰਨ ਗੁਣਾ ਵਧ ਕੇ 18–08–2021 ਤੱਕ 43.04 ਕਰੋੜ ਹੋ ਗਈ ਹੈ



55% ਜਨ–ਧਨ ਖਾਤਾਧਾਰਕ ਮਹਿਲਾਵਾਂ ਹਨ ਤੇ 67% ਜਨ–ਧਨ ਖਾਤੇ ਗ੍ਰਾਮੀਣ ਤੇ ਅਰਧ–ਸ਼ਹਿਰੀ ਇਲਾਕਿਆਂ ’ਚ ਹਨ



ਕੁੱਲ 43.04 ਕਰੋੜ ਪੀਐੱਮਜੇਡੀਵਾਈ ਖਾਤਿਆਂ ਵਿੱਚੋਂ 36.86 ਕਰੋੜ ਖਾਤੇ (86%) ਚਾਲੂ ਹਨ



ਪੀਐੱਮਜੇਡੀਵਾਈ ਖਾਤਾਧਾਰਕਾਂ ਨੂੰ ਜਾਰੀ ਕੀਤੇ ਗਏ ਰੁਪੇ ਕਾਰਡਾਂ ਦੀ ਕੁੱਲ ਗਿਣਤੀ: 31.23 ਕਰੋੜ



ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ

Posted On: 28 AUG 2021 7:30AM by PIB Chandigarh

ਵਿੱਤ ਮੰਤਰਾਲਾ ਹਾਸ਼ੀਏ ’ਤੇ ਰਹਿਣ ਵਾਲੇ ਤੇ ਹੁਣ ਤੱਕ ਸਮਾਜਿਕ–ਆਰਥਿਕ ਤੌਰ ’ਤੇ ਹਾਸ਼ੀਏ ’ਤੇ ਪੁੱਜੇ ਵਰਗਾਂ ਦਾ ਵਿੱਤੀ ਸਮਾਵੇਸ਼ ਕਰਨ ਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਸਮਾਵੇਸ਼ੀ ਵਿਕਾਸ ਦਾ ਪਰਵਰਤਕ ਹੋਣ ਦੇ ਨਾਤੇ ਵਿੱਤੀ ਸਮਾਵੇਸ਼ ਇਸ ਸਰਕਾਰ ਦੀ ਰਾਸ਼ਟਰੀ ਤਰਜੀਹ ਹੈ। ਇਹ ਇਸ ਲਈ ਅਹਿਮ ਹੈ ਕਿਉਕਿ ਇਹ ਕਦਮ ਗ਼ਰੀਬਾਂ ਨੂੰ ਉਨ੍ਹਾਂ ਦੀ ਬੱਚਤ ਨੂੰ ਰਸਮੀ ਵਿੱਤੀ ਪ੍ਰਣਾਲੀ ’ਚ ਲਿਆਉਣ ਦਾ ਇੱਕ ਰਾਹ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਪਿੰਡਾਂ ’ਚ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਣ ਤੋਂ ਇਲਾਵਾ ਵਿਆਜਖੋਰ ਸ਼ਾਹੂਕਾਰਾਂ ਦੇ ਸ਼ਿਕੰਜੇ ’ਚੋਂ ਬਾਹਰ ਕੱਢਣ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਜਨ–ਧਨ ਯੋਜਨਾ (ਪੀਐੱਮਜੇਡੀਵਾਈ) ਇਸ ਪ੍ਰਤੀਬੱਧਤਾ ਦੀ ਦਿਸ਼ਾ ’ਚ ਇੱਕ ਅਹਿਮ ਪਹਿਲ ਹੈ। ਇਹ ਵਿੱਤੀ ਸਮਾਵੇਸ਼ ਨਾਲ ਜੁੜੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਪਹਿਲਾਂ ’ਚੋਂ ਇੱਕ ਹੈ।

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ 15 ਅਗਸਤ 2014 ਨੂੰ ਆਪਣੇ ਸੁਤੰਤਰਤਾ ਦਿਵਸ ਮੌਕੇ  ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈਦਾ ਐਲਾਨ ਕੀਤਾ ਸੀ।

  28 ਅਗਸਤ ਨੂੰ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਇੱਕ ਭੈੜੇ ਚੱਕਰ ਤੋਂ ਗ਼ਰੀਬਾਂ ਦੀ ਮੁਕਤੀ ਦੇ ਜਸ਼ਨ ਵਜੋਂ ਦਰਸਾਇਆ ਸੀ।

ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀਐੱਮਜੇਡੀਵਾਈਦੀ ਸੱਤਵੀਂ ਵਰ੍ਹੇਗੰਢ ਮੌਕੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਯੋਜਨਾ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਕਿਹਾ,

ਸੱਤ ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਪੀਐੱਮਜੇਡੀਵਾਈ ਦੀ ਅਗਵਾਈ ਵਾਲੇ ਉਪਾਵਾਂ ਨੇ ਇੱਕ ਪਰਿਵਰਤਨਸ਼ੀਲ ਅਤੇ ਦਿਸ਼ਾਤਮਕ ਤਬਦੀਲੀ ਲਿਆਂਦੀ ਹੈਜਿਸ ਨੇ ਉਭਰ ਰਹੀਆਂ ਵਿੱਤੀ ਸੰਸਥਾਵਾਂ ਦੇ ਈਕੋਸਿਸਟਮ ਨੂੰ ਸਮਾਜ ਦੇ ਆਖਰੀ ਵਿਅਕਤੀ-ਸਭ ਤੋਂ ਗ਼ਰੀਬ ਵਿਅਕਤੀ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਬਣਾਇਆ ਹੈ। ਪੀਐੱਮਜੇਡੀਵਾਈ ਦੇ ਅੰਦਰ ਮੌਜੂਦ ਥੰਮ੍ਹਾਂ ਭਾਵ ਬੈਂਕ ਸੇਵਾਵਾਂ ਤੋਂ ਵਾਂਝੇ ਰਹੇ ਲੋਕਾਂ ਨੂੰ ਬੈਂਕਿੰਗ ਸੇਵਾ ਨਾਲ ਜੋੜਨਅਸੁਰੱਖਿਅਤ ਨੂੰ ਸੁਰੱਖਿਅਤ ਬਣਾਉਣ ਅਤੇ ਗ਼ੈਰ-ਵਿੱਤੀ ਸਹਾਇਤਾ ਪ੍ਰਾਪਤ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਜਿਹੇ ਕਦਮਾਂ ਨੇ ਤੀ ਸੇਵਾਵਾਂ ਤੋਂ ਵਾਂਝੇ ਅਤੇ ਮੁਕਾਬਲਤਨ ਘੱਟ ਵਿੱਤਾ ਸੇਵਾ ਹਾਸਲ ਕਰਨ ਵਾਲੇ ਇਲਾਕਿਆਂ ਨੂੰ ਸੇਵਾ ਪ੍ਰਦਾਨ ਕਰਨ ਦੀ ਲੜੀ ਵਿੱਚ ਟੈਕਨੋਲੋਜੀ ਦਾ ਲਾਭ ਉਠਾਉਂਦਿਆਂ ਸਬੰਧਿਤ ਧਿਰਾਂ ਦੇ ਸਹਿਯੋਗਪੂਰਨ ਦ੍ਰਿਸ਼ਟੀਕੋਣ ਨੂੰ ਅਪਨਾਉਣਾ ਸੰਭਵ ਬਣਾਇਆ ਹੈ।’’

ਇਸ ਮੌਕੇ ਵਿੱਤ ਰਾਜ ਮੰਤਰੀ ਡਾਭਾਗਵਤ ਕਰਾਡ ਨੇ ਵੀ ਪੀਐੱਮਜੇਡੀਵਾਈ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ,ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈਨਾ ਸਿਰਫ ਭਾਰਤ ਵਿੱਚ ਸਗੋਂ ਵਿਸ਼ਵ ਭਰ ਵਿੱਚ ਵਿੱਤੀ ਸ਼ਮੂਲੀਅਤ ਦੀ ਦਿਸ਼ਾ ਵਿੱਚ ਸਭ ਤੋਂ ਦੂਰਅੰਦੇਸ਼ ਪਹਿਲਾਂ ਵਿੱਚੋਂ ਇੱਕ ਹੈ। ਸਮਾਵੇਸ਼ੀ ਵਿਕਾਸ ਦੇ ਪ੍ਰਮੋਟਰ ਵਜੋਂਵਿੱਤੀ ਸ਼ਮੂਲੀਅਤ ਇਸ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਇਹ ਗ਼ਰੀਬਾਂ ਨੂੰ ਉਨ੍ਹਾਂ ਦੀ ਬੱਚਤ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਲਿਆਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਸੇ ਭੇਜਣ ਤੋਂ ਇਲਾਵਾ ਉਨ੍ਹਾਂ ਨੂੰ ਸਰਮਾਏਦਾਰਾਂ ਦੇ ਸ਼ਿਕੰਜੇ ਵਿੱਚੋਂ ਬਾਹਰ ਕੱਣ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ।

ਹੁਣ ਜਦੋਂ ਸਕੀਮ ਨੇ ਸਫਲਤਾਪੂਰਵਕ ਲਾਗੂ ਹੋਣ ਦੇ ਸੱਤ ਸਾਲ ਪੂਰੇ ਕਰ ਲਏ ਹਨਆਓ ਇਸ ਸਕੀਮ ਦੇ ਹੁਣ ਤੱਕ ਦੇ ਮੁੱਖ ਪਹਿਲੂਆਂ ਅਤੇ ਪ੍ਰਾਪਤੀਆਂ ਤੇ ਇੱਕ ਝਾਤ ਪਾਈਏ

ਪਿਛੋਕੜ

ਪ੍ਰਧਾਨ ਮੰਤਰੀ ਜਨ–ਧਨ ਯੋਜਨਾ (ਪੀਐੱਮਜੇਡੀਵਾਈ) ਵਿੱਤੀ ਸੇਵਾਵਾਂ ਭਾਵ ਬੈਂਕਿੰਗ / ਬੱਚਤ ਤੇ ਜਮ੍ਹਾਂ ਖਾਤੇ, ਪੈਸੇ ਭੇਜਣ, ਜਮ੍ਹਾਂ, ਬੀਮਾ, ਪੈਨਸ਼ਨ ਤੱਕ ਕਿਫ਼ਾਇਤੀ ਤਰੀਕੇ ਨਾਲ ਪਹੁੰਚ ਯਕੀਨੀ ਬਣਾਉਣ ਦੀ ਦਿਸ਼ਾ ’ਚ ਵਿੱਤੀ ਸਮਾਵੇਸ਼ ਦਾ ਇੱਕ ਰਾਸ਼ਟਰੀ ਮਿਸ਼ਨ ਹੈ।

1.     ਦੇਸ਼:

ü ਸਸਤੀ ਕੀਮਤ ਉੱਤੇ ਵਿੱਤੀ ਉਤਪਾਦਾਂ ਤੇ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣਾ

ü ਲਾਗਤ ਘੱਟ ਕਰਨ ਤੇ ਪਹੁੰਚ ਵਧਾਉਣ ਲਈ ਟੈਕਨੋਲੋਜੀ ਦਾ ਉਪਯੋਗ

2.     ਇਸ ਯੋਜਨਾ ਦੇ ਬੁਨਿਆਦੀ ਸਿਧਾਂਤ

ü ਬੈਂਕਿੰਗ ਸੇਵਾ ਤੋਂ ਵਾਂਝੇ ਰਹੇ ਲੋਕਾਂ ਨੂੰ ਬੈਂਕੰਗ ਸੇਵਾ ਨਾਲ ਜੋੜਨਾ - ਘੱਟੋਘੱਟ ਕਾਗਜ਼ੀ ਕਾਰਵਾਈਕੇਵਾਈਸੀ ਤੋਂ ਛੋਟ, ਈ–ਕੇਵਾਈਸੀ, ਕੈਂਪ ਮੋਡ  ਚ ਖਾਤਾ ਖੋਲ੍ਹਣ, ਜ਼ੀਰੋ ਬੈਲੰਸ ਤੇ ਬਿਨਾ ਕਿਸੇ ਚਾਰਜਿਸ ਦੀ ਵਿਵਸਥਾ ਨਾਲ ਬੁਨਿਆਦੀ ਬੱਚਤ ਬੈਂਕ ਜਮ੍ਹਾਂ (ਬੀਐੱਸਬੀਡੀ) ਖਾਤਾ ਖੋਲ੍ਹਣਾ

ü ਅਸੁਰੱਖਿਅਤ ਨੂੰ ਸੁਰੱਖਿਅਤ ਬਣਾਉਣਾ - ਦੋ ਲੱਖ ਰੁਪਏ ਦੀ ਮੁਫ਼ਤ ਦੁਰਘਟਨਾ ਬੀਮਾ ਕਵਰੇਜ ਨਾਲ ਨਕਦ ਨਿਕਾਸੀ ਤੇ ਵਪਾਰੀ ਦੇ ਸਥਾਨ ’ਤੇ ਭੁਗਤਾਨ ਲਈ ਸਵਦੇਸ਼ੀ ਡੈਬਿਟ ਕਾਰਡ ਜਾਰੀ ਕਰਨਾ।

ü ਵਿੱਤੀ ਮਦਦ ਤੋਂ ਵਾਂਝੇ ਰਹੇ ਲੋਕਾਂ ਨੂੰ ਵਿੱਤੀ ਮਦਦ – ਸੂਖਮ–ਬੀਮਾ, ਖਪਤ ਲਈ ਓਵਰਡ੍ਰਾਫਟ, ਮਾਈਕ੍ਰੋ–ਪੈਨਸ਼ਨ ਅਤੇ ਮਾਈਕ੍ਰੋ–ਕ੍ਰੈਡਿਟ ਜਿਹੇ ਹੋਰ ਵਿੱਤੀ ਉਤਪਾਦ

3.     ਸ਼ੁਰੂਆਤੀ ਵਿਸ਼ੇਸ਼ਤਾਵਾਂ

 

ਇਹ ਯੋਜਨਾ ਨਿਮਨਲਿਖਤ ਛੇ ਥੰਮ੍ਹਾਂ ਦੇ ਅਧਾਰ ਤੇ ਸੁਰੂ ਕੀਤੀ ਗਈ ਸੀ:

 

ਬੈਂਕਿੰਗ ਸੇਵਾਵਾਂ ਤੱਕ ਵਿਆਪਕ ਪਹੁੰਚ – ਸ਼ਾਖਾ ਤੇ ਬੀਸੀ

ਹਰੇਕ ਯੋਗ ਬਾਲਗ਼ ਨੂੰ 10,000/– ਰੁਪਏ ਦੀ ਓਵਰਡ੍ਰਾਫਟ ਸੁਵਿਧਾ ਨਾਲ ਬੁਨਿਆਦੀ ਬੱਚਤ ਬੈਂਕ ਖਾਤਾ

ਵਿੱਤੀ ਸਾਖਰਤਾ ਪ੍ਰੋਗਰਾਮ– ਬੱਚਤਏਟੀਐੱਮ ਦੇ ਉਪਯੋਗ, ਕ੍ਰੈਡਿਟ ਲਈ ਤਿਆਰ ਹੋਣ, ਬੀਮਾ ਤੇ ਪੈਨਸ਼ਨ ਦਾ ਲਾਭ ਲੈਣ, ਬੈਂਕਿੰਗ ਨਾਲ ਜੁੜੇ ਕੰਮਾਂ ਲਈ ਬੇਸਿਕ ਮੋਬਾਈਲ ਫ਼ੋਨ ਦੇ ਉਪਯੋਗ ਨੂੰ ਹੁਲਾਰਾ ਦੇਣਾ

ਕ੍ਰੈਡਿਟ ਗਰੰਟ ਫੰਡ ਦਾ ਨਿਰਮਾਣ– ਬਕਾਇਆਂ ਦੇ ਮਾਮਲੇ ’ਚ ਬੈਂਕਾਂ ਨੂੰ ਕੁਝ ਗਰੰਟੀ ਪ੍ਰਦਾਨ ਕਰਨ ਲਈ

ਬੀਮਾ– 15 ਅਗਸਤ, 2014 ਤੋਂ 31 ਜਨਵਰੀ, 2015 ਤੱਕ ਖੋਲ੍ਹੇ ਗਏ ਖਾਤਿਆਂ ’ਤੇ 1,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਤੇ 30,000 ਰੁਪਏ ਦਾ ਜੀਵਨ ਬੀਮਾ

ਅਸੰਗਠਤ ਖੇਤਰ ਲਈ ਪੈਨਸ਼ਨ ਯੋਜਨਾ

 

4.     ਬੀਤੇ ਦੇ ਅਨੁਭਵ ਦੇ ਅਧਾਰ ਤੇ ਪੀਐੱਮਜੇਡੀਵਾਈ ’ਚ ਅਪਣਾਏ ਗਏ ਅਹਿਮ ਦ੍ਰਿਸ਼ਟੀਕੋਣ:

 

ਔਫ਼ਲਾਈਨ ਖਾਤਾ ਖੋਲ੍ਹਣ ਦੀ ਪਹਿਲਾਂ ਦੀ ਪੱਧਤੀ ਦੀ ਥਾਂ ਵੈਂਡਰ ਨਾਲ ਟੈਕਨੋਲੋਜੀ ਲੌਕ–ਇਨ ਨਾਲ ਖੋਲ੍ਹੇ ਗਏ ਨਵੇਂ ਖਾਤੇ ਬੈਂਕਾਂ ਦੀ ਕੋਰ ਬੈਂਕਿੰਗ ਪ੍ਰਣਾਲੀ ’ਚ ਔਨਲਾਈਨ ਖਾਤੇ ਹਨ

ਰੁਪੇ ਡੈਬਿਟ ਕਾਰਡ ਜਾਂ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏਈਪੀਐੱਸਰਾਹੀਂ ਅੰਤਰਸੰਚਾਲਨ

ਫ਼ਿਕਸਡ – ਪੁਆਇੰਟ ਬਿਜ਼ਨਸ ਕੌਰਸਪੌਂਡੈਂਟ

ਕੇਵਾਈਸੀ ਨਾਲ ਜੁੜੀਆਂ ਔਖੀਆਂ ਰਸਮੀ ਕਾਰਵਾਈਆਂ ਦੀ ਥਾਂ ਸਰਲ ਕੇਵਾਈਸੀ/ਈ–ਕੇਵਾਈਸੀ

 

5.ਨਵੀਆਂ ਵਿਸ਼ੇਸ਼ਤਾਵਾਂ ਨਾਲ ਪੀਐੱਮਜੇਡੀਵਾਈ ਦਾ ਵਿਸਤਾਰ  – ਸਰਕਾਰ ਨੇ ਕੁਝ ਸੋਧਾਂ ਨਾਲ ਵਿਆਪਕ ਪੀਐੱਮਜੇਡੀਵਾਈ ਪ੍ਰੋਗਰਾਮ ਨੂੰ 28 ਅਗਸਤ, 2018 ਤੋਂ ਅੱਗੇ ਵਧਾਉਣ ਦਾ ਫ਼ੈਸਲਾ ਲਿਆ

v    ਹਰ ਪਰਿਵਾਰ’  ਤੋਂ ਹਟ ਕੇ ‘ਬੈਂਕਿੰਗ ਸੇਵਾ ਤੋਂ ਵਾਂਝੇ ਹਰੇਕ ਬਾਲਗ਼’ ’ਤੇ ਧਿਆਨ

v    ਰੁਪੇ ਕਾਰਡ ਬੀਮਾ – 28 ਅਗਸਤ, 2018 ਤੋਂ ਬਾਅਦ ਖੋਲ੍ਹੇ ਗਏ ਪੀਐੱਮਜੇਡੀਵਾਈ ਖਾਤਿਆਂ ਲਈ ਰੁਪੇ ਕਾਰਡ ’ਤੇ ਮੁਫ਼ਤ ਦੁਰਘਟਨਾ ਬੀਮਾ ਕਵਰ ਇੱਕ ਲੱਖ ਰੁਪਏ ਤੋਂ ਵਧਾ ਕੇ ਦੋ ਲੱਖ ਰੁਪਏ ਕਰ ਦਿੱਤਾ ਗਿਆ ਹੈ

v    ਓਵਰਡ੍ਰਾਫਟ ਦੀਆਂ ਸੁਵਿਧਾਵਾਂ ’ਚ ਵਾਧਾ -

ü ਓਵਰਡ੍ਰਾਫਟ ਦੀ ਸੀਮਾ ਨੂੰ 5,000/– ਰੁਪਏ ਤੋਂ ਦੁੱਗਣਾ ਕਰਦਿਆਂ 10,000/– ਰੁਪਏ ਕੀਤਾ ਗਿਆ; 2,000/– ਰੁਪਏ ਤੱਕ ਦਾ ਓਵਰਡ੍ਰਾਫਟ (ਬਿਨਾ ਸ਼ਰਤਾਂ ਦੇ)

ü ਓਵਰਡ੍ਰਾਫਟ ਲਈ ਉਮਰ ਦੀ ਉੱਪਰਲੀ ਹੱਦ ਨੂੰ 60 ਸਾਲ ਤੋਂ ਵਧਾ ਕੇ 65 ਸਾਲ ਕੀਤਾ ਗਿਆ

 

6.     ਪੀਐੱਮਜੇਡੀਵਾਈ ਦਾ ਪ੍ਰਭਾਵ

ਪੀਐੱਮਜੇਡੀਵਾਈ ਜਨ–ਕੇਂਦ੍ਰਿਤ ਆਰਥਿਕ ਪਹਿਲਾਂ ਦੀ ਬੁਨਿਆਦ ਰਹੀ ਹੈ। ਭਾਵੇਂ ਉਹ ‘ਡਾਇਰੈਕਟ ਬੈਨੇਫਿਟ ਟ੍ਰਾਂਸਫ਼ਰ’ ਹੋਵੇ, ਕੋਵਿਡ–19 ਵਿੱਤੀ ਸਹਾਇਤਾ, ਪੀਐੱਮ–ਕਿਸਾਨ, ਮਨਰੇਗਾ ਦੇ ਤਹਿਤ ਵਧੀ ਹੋਈ ਮਜ਼ਦੂਰੀ, ਜੀਵਨ ਤੇ ਸਿਹਤ ਬੀਮਾ ਕਵਰ ਹੋਵੇ, ਇਨ੍ਹਾਂ ਸਾਰੀਆਂ ਪਹਿਲਾਂ ਦਾ ਪਹਿਲਾ ਕਦਮ ਹਰੇਕ ਬਾਲਗ਼ ਨੂੰ ਇੱਕ ਬੈਂਕ ਖਾਤਾ ਪ੍ਰਦਾਨ ਕਰਨਾ ਹੈ, ਜਿਸ ਨੂੰ ਪੀਐੱਮਜੇਡੀਵਾਈ ਨੇ ਲਗਭਗ ਪੂਰਾ ਕਰ ਲਿਆ ਹੈ।

ਮਾਰਚ 2014 ਅਤੇ ਮਾਰਚ 2020 ਦਰਮਿਆਨ ਖੋਲ੍ਹੇ ਗਏ ਦੋ ਖਾਤਿਆਂ ਵਿੱਚੋਂ ਇੱਕ ਪੀਐੱਮਜੇਡੀਵਾਈ ਖਾਤਾ ਸੀ। ਦੇਸ਼ ਵਿਆਪੀ ਲੌਕਡਾਊਨ ਦੇ 10 ਦਿਨਾਂ ਦੇ ਅੰਦਰ 20 ਕਰੋੜ ਤੋਂ ਵੱਧ ਮਹਿਲਾ ਪੀਐੱਮਜੇਡੀਵਾਈ ਖਾਤਿਆਂ ਵਿੱਚ ਐਕਸ-ਗ੍ਰੇਸ਼ੀਆ ਜਮ੍ਹਾਂ ਕੀਤੀ ਗਈ।

ਜਨਧਨ ਗ਼ਰੀਬਾਂ ਨੂੰ ਉਨ੍ਹਾਂ ਦੀ ਬੱਚਤ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਲਿਆਉਣ ਦਾ ਇੱਕ ਰਸਤਾ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਪਿੰਡਾਂ ਵਿੱਚ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਣ ਤੋਂ ਇਲਾਵਾ ਸਰਮਾਏਦਾਰਾਂ ਦੇ ਸ਼ਿਕੰਜੇ ਵਿੱਚੋਂ ਬਾਹਰ ਕੱਢਣ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ ਪੀਐੱਮਜੇਡੀਵਾਈ ਨੇ ਬੈਂਕਿੰਗ ਪ੍ਰਣਾਲੀ ਵਿੱਚ ਵਾਂਝੇ ਰਹੇ ਲੋਕਾਂ ਨੂੰ ਜੋੜਿਆ ਹੈਭਾਰਤ ਦੇ ਵਿੱਤੀ ਢਾਂਚੇ ਦਾ ਵਿਸਤਾਰ ਕੀਤਾ ਹੈ ਅਤੇ ਲਗਭਗ ਹਰ ਬਾਲਗ ਲਈ ਵਿੱਤੀ ਸ਼ਮੂਲੀਅਤ ਨੂੰ ਸੰਭਵ ਬਣਾਇਆ ਹੈ।

ਅੱਜ ਦੇ ਕੋਵਿਡ -19 ਕਾਲ ਵਿੱਚਅਸੀਂ ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀਨੂੰ ਵਰਨਣਯੋਗ ਤੇਜ਼ੀ ਅਤੇ ਸਹਿਜਤਾ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮਜ਼ਬੂਤ ਬਣਾਉਂਦਿਆਂ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਪ੍ਰਦਾਨ ਕਰਦਿਆਂ ਦੇਖਿਆ ਹੈ ਇਸ ਦਾ ਇੱਕ ਮਹੱਤਵਪੂਰਨ ਪੱਖ ਇਹ ਹੈ ਕਿ ਪ੍ਰਧਾਨ ਮੰਤਰੀ ਜਨ-ਧਨ ਖਾਤਿਆਂ ਰਾਹੀਂ ਡੀਬੀਟੀ ਨੇ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਰੁਪਿਆ ਆਪਣੇ ਇੱਛਤ ਲਾਭਾਰਥੀ ਤੱਕ ਪਹੁੰਚੇ ਤੇ ਪ੍ਰਣਾਲੀਗਤ ਲੀਕੇਜ ਨੂੰ ਰੋਕਿਆ ਜਾ ਸਕੇ

 

7.     ਪੀਐੱਮਜੇਡੀਵਾਈ ਦੇ ਤਹਿਤ ਉਪਲਬਧੀਆਂ– 18 ਅਗਸਤ, 2021 ਦੀ ਸਥਿਤੀ ਅਨੁਸਾਰ:

a)     ਪੀਐੱਮਜੇਡੀਵਾਈ ਖਾਤੇ

 

Ø 18 ਅਗਸਤ, 2021 ਨੂੰ ਪੀਐੱਮਜੇਡੀਵਾਈ ਖਾਤਿਆਂ ਦੀ ਕੁੱਲ ਗਿਣਤੀ: 43.04 ਕਰੋੜ; 55.47% (23.87 ਕਰੋੜ) ਜਨ–ਧਨ ਖਾਤਾਧਾਰਕ ਮਹਿਲਾਵਾਂ ਹਨ ਤੇ 66.69% (28.70 ਕਰੋੜ) ਜਨ ਧਨ ਖਾਤੇ ਗ੍ਰਾਮੀਣ ਤੇ ਅਰਧਸ਼ਹਿਰੀ ਖੇਤਰਾਂ ’ਚ ਹਨ

Ø ਇਸ ਯੋਜਨਾ ਤੋਂ ਪਹਿਲੇ ਸਾਲ ਦੌਰਾਨ 17.90 ਕਰੋੜ ਪੀਐੱਮਜੇਡੀਵਾਈ ਖਾਤੇ ਖੋਲ੍ਹੇ ਗਏ

Ø ਪੀਐੱਮਜੇਡੀਵਾਈ ਤਹਿਤ ਖਾਤਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ

Ø ਪੀਐੱਮਜੇਡੀਵਾਈ ਖਾਤਿਆਂ ਦੀ ਗਿਣਤੀ ਮਾਰਚ 2015 ’ਚ 14.72 ਕਰੋੜ ਤੋਂ ਤਿੰਨ ਗੁਣਾ ਵਧ ਕੇ 18 ਅਗਸਤ, 2021 ਤੱਕ 43.04 ਕਰੋੜ ਹੋ ਗਈ। ਬੇਸ਼ੱਕ ਵਿੱਤੀ ਸਮਾਵੇਸ਼ ਪ੍ਰੋਗਰਾਮ ਦੀ ਦਿਸ਼ਾ ਵਿੱਚ ਇੱਕ ਵਰਨਣਯੋਗ ਯਾਤਰਾ

 

b)    ਚਾਲੂ ਪੀਐੱਮਜੇਡੀਵਾਈ ਖਾਤੇ –

 

Ø ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਮੌਜੂਦਾ ਦਿਸ਼ਾ–ਨਿਰਦੇਸ਼ਾਂ ਅਨੁਸਾਰ ਜੇ ਕਿਸੇ ਪੀਐੱਮਜੇਡੀਵਾਈ ਖਾਤੇ ਵਿੱਚ ਦੋ ਸਾਲਾਂ ਦੀ ਮਿਆਦ ’ਚ ਕੋਈ ਗਾਹਕ ਪ੍ਰੇਰਿਤ ਲੈਣ–ਦੇਣ ਨਹੀਂ ਹੁੰਦਾ ਹੈ, ਤਾਂ ਉਸ ਖਾਤੇ ਨੂੰ ਇਨਐਕਟਿਵ ਜਾਂ ਗ਼ੈਰ–ਸਰਗਰਮ ਮੰਨਿਆ ਜਾਂਦਾ ਹੈ।

Ø ਅਗਸਤ 2021 ’ਚ ਕੁੱਲ 43.04 ਕਰੋੜ ਪੀਐੱਮਜੇਡੀਵਾਈ ਖਾਤਿਆਂ ਵਿੱਚੋਂ 36.86 ਕਰੋੜ ਖਾਤੇ (85.6%) ਚਾਲੂ ਹਨ।

Ø ਚਾਲੂ ਖਾਤਿਆਂ ਦੀ ਪ੍ਰਤੀਸ਼ਤਤਾ ’ਚ ਨਿਰੰਤਰ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਇਨ੍ਹਾਂ ਵਿੱਚੋਂ ਵੱਧ ਤੋਂ ਵੱਧ ਖਾਤੇ ਗਾਹਕਾਂ ਵੱਲੋਂ ਨਿਯਮਿਤ ਤੌਰ ’ਤੇ ਉਪਯੋਗ ’ਚ ਲਿਆਂਦੇ ਜਾ ਰਹੇ ਹਨ।

Ø ਸਿਰਫ਼ 8.2% ਪੀਐੱਮਜੇਡੀਵਾਈ ਖਾਤੇ ਜ਼ੀਰੋ ਬੈਲੰਸ ਵਾਲੇ ਹਨ।

 

c)     ਪੀਐੱਮਜੇਡੀਵਾਈ ਖਾਤਿਆਂ ਦੇ ਤਹਿਤ ਜਮ੍ਹਾਂ ਰਾਸ਼ੀ -

Ø ਪੀਐੱਮਜੇਡੀਵਾਈ ਖਾਤਿਆਂ ਦੇ ਤਹਿਤ ਕੁੱਲ ਜਮ੍ਹਾਂ ਬਕਾਇਆ ਰਾਸ਼ੀ 1,46,230 ਕਰੋੜ ਰੁਪਏ

Ø ਇਨ੍ਹਾਂ ਖਾਤਿਆਂ ਦੀ ਗਿਣਤੀ ’ਚ 2.4 ਗੁਣਾ ਵਾਧੇ ਨਾਲ ਇਨ੍ਹਾਂ ’ਚ ਹੋਣ ਵਾਲੀਆਂ ਰਾਸ਼ੀਆਂ ’ਚ ਲਗਭਗ 6.38 ਗੁਣਾ ਵਾਧਾ ਹੋਇਆ ਹੈ (ਅਗਸਤ 2021 / ਅਗਸਤ 2015)

 

 

d)    ਪ੍ਰਤੀ ਪੀਐੱਮਜੇਡੀਵਾਈ ਖਾਤੇ ’ਚ ਔਸਤ ਜਮ੍ਹਾਂ ਰਾਸ਼ੀ -

Ø ਪ੍ਰਤੀ ਖਾਤੇ ਵਿੱਚ ਔਸਤ ਜਮ੍ਹਾਂ ਰਾਸ਼ੀ 3,398 ਰੁਪਏ ਹੈ

Ø ਅਗਸਤ 2015 ਦੇ ਮੁਕਾਬਲੇ ਪ੍ਰਤੀ ਖਾਤੇ ਵਿੱਚ ਔਸਤ ਜਮ੍ਹਾਂ ਰਾਸ਼ੀ ਵਿੱਚ 2.7 ਗੁਣਾ ਤੋਂ ਵੱਧ ਦਾ ਵਾਧਾ ਦਰਜ ਹੋਇਆ ਹੈ

Ø ਔਸਤ ਜਮ੍ਹਾਂ ਰਾਸ਼ੀ ਵਿੱਚ ਵਾਧਾ ਖਾਤਿਆਂ ਦੇ ਵਧਦੇ ਉਪਯੋਗ ਤੇ ਖਾਤਾ–ਧਾਰਕਾਂ ’ਚ ਬੱਚਤ ਦੀ ਆਦਤ ਦਾ ਇੱਕ ਹੋਰ ਸੰਕੇਤ ਹੈ

 

e)      ਪੀਐੱਮਜੇਡੀਵਾਈ ਖਾਤਾ–ਧਾਰਕਾਂ ਨੂੰ ਜਾਰੀ ਕੀਤੇ ਗਏ ਰੁਪੇ ਕਾਰਡ

 

Ø ਪੀਐੱਮਜੇਡੀਵਾਈ ਖਾਤਾ–ਧਾਰਕਾਂ ਨੂੰ ਜਾਰੀ ਕੀਤੇ ਗਏ ਰੁਪੇ ਕਾਰਡਾਂ ਦੀ ਕੁੱਲ ਗਿਣਤੀ: 31.23 ਕਰੋੜ

Ø ਸਮੇਂ ਨਾਲ ਰੁਪੇ ਕਾਰਡਾਂ ਦੀ ਗਿਣਤੀ ਤੇ ਉਨ੍ਹਾਂ ਦੇ ਉਪਯੋਗ ਚ ਵਾਧਾ ਹੋਇਆ ਹੈ।

 

8.     ਜਨ ਧਨ ਦਰਸ਼ਕ ਐਪ

ਦੇਸ਼ ਵਿੱਚ ਬੈਂਕਿੰਗ ਟਚ ਪੁਆਇੰਟ ਜਿਵੇਂ ਕਿ ਬੈਂਕ ਸ਼ਾਖਾਵਾਂਏਟੀਐਮਜ਼ਬੈਂਕ ਮਿੱਤਰਾਂਡਾਕਘਰਾਂ ਆਦਿ ਦਾ ਪਤਾ ਲਗਾਉਣ ਲਈ ਇੱਕ ਨਾਗਰਿਕ ਕੇਂਦਰਤ ਪਲੈਟਫਾਰਮ ਪ੍ਰਦਾਨ ਕਰਨ ਵਾਸਤੇ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਸੀ ਇਸ ਜੀਆਈਐੱਸ (GIS) ਐਪ 'ਤੇ ਅੱਠ ਲੱਖ ਤੋਂ ਵੱਧ ਬੈਂਕਿੰਗ ਟੱਚ ਪੁਆਇੰਟ ਮੈਪ ਕੀਤੇ ਗਏ ਹਨ ਜਨ ਧਨ ਦਰਸ਼ਕ’ ਐਪ ਤਹਿਤ ਮੁਹੱਈਆ ਕੀਤੀਆਂ ਗਈਆਂ ਸੁਵਿਧਾਵਾਂ ਆਮ ਆਦਮੀ ਦੀਆਂ ਜ਼ਰੂਰਤਾਂ ਅਤੇ ਸੁਵਿਧਾਵਾਂ ਅਨੁਸਾਰ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ

 ਇਸ ਐਪਲੀਕੇਸ਼ਨ ਦੇ ਵੈੱਬ ਸੰਸਕਰਣ ਨੂੰ http://findmybank.gov.in ਲਿੰਕ ’ਤੇ ਦੇਖਿਆ ਜਾ ਸਕਦਾ ਹੈ

ਇਸ ਐਪ ਦੀ ਵਰਤੋਂ ਉਨ੍ਹਾਂ ਪਿੰਡਾਂ ਦੀ ਪਹਿਚਾਣ ਕਰਨ ਲਈ ਵੀ ਕੀਤੀ ਜਾ ਰਹੀ ਹੈ, ਜਿੱਥੇ ਪੰਜ ਕਿਲੋਮੀਟਰ ਦੇ ਘੇਰੇ ਅੰਦਰ ਬੈਂਕਿੰਗ ਟੱਚ ਪੁਆਇੰਟ ਦੀ ਸੇਵਾ ਮੁਹੱਈਆ ਨਹੀਂ ਹੈ

 ਇਨ੍ਹਾਂ ਪਛਾਣੇ ਗਏ ਪਿੰਡ ਸਬੰਧਿਤ ਐੱਸਐੱਲਬੀਸੀ (SLBC) ਦੁਆਰਾ ਵੱਖ - ਵੱਖ ਬੈਂਕਾਂ ਨੂੰ ਬੈਂਕਿੰਗ ਟਲੇਟ ਖੋਲ੍ਹਣ ਲਈ ਅਲਾਟ ਕੀਤੇ ਗਏ ਹਨ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਪਿੰਡਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਆਈ ਹੈ

 

 

9.     ਪੀਐੱਮਜੇਡੀਵਾਈ ਦੇ ਮਹਿਲਾ ਲਾਭਾਰਥੀਆਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ)

ਮਾਣਯੋਗ ਵਿੱਤ ਮੰਤਰੀ ਵੱਲੋਂ 26 ਮਾਰਚ, 2020 ਨੂੰ ਕੀਤੇ ਗਏ ਐਲਾਨ ਅਨੁਸਾਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀਐੱਮਜੇਡੀਵਾਈਦੀਆਂ ਮਹਿਲਾ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 500/- ਰੁਪਏ ਪ੍ਰਤੀ ਮਹੀਨਾ ਤਿੰਨ ਮਹੀਨਿਆਂ (ਅਪ੍ਰੈਲ 2020 ਤੋਂ ਜੂਨ 2020) ਲਈ ਜਮ੍ਹਾਂ ਕੀਤੇ ਗਏ।

 ਕੋਵਿਡ ਲੌਕਡਾਊਨ ਦੌਰਾਨ ਮਹਿਲਾ ਪੀਐੱਮਜੇਡੀਵਾਈ ਖਾਤਾ–ਧਾਰਕਾਂ ਦੇ ਖਾਤਿਆਂ ਵਿੱਚ ਕੁੱਲ 30,945 ਕਰੋੜ ਰੁਪਏ ਜਮ੍ਹਾਂ ਕੀਤੇ ਗਏ।

10.             ਡੀਬੀਟੀ ਦੇ ਸੌਖੇ ਲੈਣਦੇਣ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ:

ਜਿਵੇਂ ਕਿ ਬੈਂਕਾਂ ਦੁਆਰਾ ਰਿਪੋਰਟ ਕੀਤਾ ਗਿਆ ਹੈਲਗਭਗ ਪੰਜ ਕਰੋੜ ਪੀਐੱਮਜੇਡੀਵਾਈ ਖਾਤਾ ਧਾਰਕਾਂ ਨੂੰ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸਰਕਾਰ ਤੋਂ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀਪ੍ਰਾਪਤ ਹੁੰਦਾ ਹੈ ਯੋਗ ਲਾਭਾਰਥੀਆਂ ਨੂੰ ਸਮੇਂ ਸਿਰ ਉਨ੍ਹਾਂ ਦਾ ਡੀਬੀਟੀ ਪ੍ਰਾਪਤ ਹੋਵੇ, ਇਹ ਯਕੀਨੀ ਬਣਾਉਣ ਲਈਵਿੱਤ ਵਿਭਾਗਡੀਬੀਟੀ ਮਿਸ਼ਨਐੱਨਪੀਸੀਆਈਬੈਂਕਾਂ ਅਤੇ ਹੋਰ ਕਈ ਮੰਤਰਾਲਿਆਂ ਨਾਲ ਸਲਾਹ–ਮਸ਼ਵਰਾ ਕਰਕੇ ਡੀਬੀਟੀ ਦੇ ਰਾਹ ਵਿਚਲੇ ਅੜਿੱਕਿਆਂ ਦੇ ਬਚ   ਸਕਣਯੋਗ ਕਾਰਨਾਂ ਦੀ ਪਹਿਚਾਣ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਹੈ

 ਬੈਂਕਾਂ ਅਤੇ ਐੱਨਪੀਸੀਆਈ ਨਾਲ ਨਿਯਮਿਤ ਵੀਡੀਓ ਕਾਨਫਰੰਸਿੰਗ (ਵੀਸੀਦੁਆਰਾ ਇਸ ਸਬੰਧ ਵਿੱਚ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਕਿ ਡੀਬੀਟੀ ਨਾਲ ਸਬੰਧਿਤ ਕੁੱਲ ਸਮੱਸਿਆਵਾਂ ਦੀ ਪ੍ਰਤੀਸ਼ਤਤਾ ਨੂੰ ਟਾਲੇ ਜਾ ਸਕਣਯੋਗ ਕਾਰਨਾਂ ਕਰਕੇ 13.5 % (ਵਿੱਤ ਵਰ੍ਹੇ 2019-2020) ਤੋਂ ਘਟਾ ਕੇ 5.7 % (ਵਿੱਤ ਵਰ੍ਹੇ 2020-2021) ਕਰ ਦਿੱਤਾ ਗਿਆ ਹੈ

 

 

11.             ਅਗਲੇਰਾ ਰਾਹ

 

        i.            ਸੂਖਮ ਬੀਮਾ ਯੋਜਨਾਵਾਂ ਦੇ ਤਹਿਤ ਪੀਐੱਮਜੇਡੀਵਾਈ ਖਾਤਾ–ਧਾਰਕਾਂ ਦੀ ਕਵਰੇਜ ਨੂੰ ਯਕੀਨੀ ਬਣਾਉਣ ਦੇ ਯਤਨ। ਪਾਤਰ ਪੀਐੱਮਜੇਡੀਵਾਈ ਖਾਤਾ ਧਾਰਕਾਂ ਨੂੰ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੇ ਤਹਿਤ ਆਵੇਗਾ। ਇਸ ਬਾਰੇ ਬੈਂਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ

      ii.            ਦੇਸ਼ ਭਰ ਵਿੱਚ ਪ੍ਰਵਾਨਕੀ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੀ ਸਿਰਜਣਾ ਦੁਆਰਾ ਪੀਐੱਮਜੇਡੀਵਾਈ ਖਾਤਾ ਧਾਰਕਾਂ ਵਿੱਚ ਰੁਪੇ ਡੈਬਿਟ ਕਾਰਡਾਂ ਦੀ ਵਰਤੋਂ ਸਮੇਤ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰਨਾ

    iii.            ਪੀਐੱਮਜੇਡੀਵਾਈ ਖਾਤਾ–ਧਾਰਕਾਂ ਦੀ ਮਾਈਕ੍ਰੋ-ਕ੍ਰੈਡਿਟ ਅਤੇ ਸੂਖਮ ਨਿਵੇਸ਼ਾਂ ਜਿਵੇਂ ਕਿ ਫਲੈਕਸੀ-ਆਵਰਤੀ ਜਮ੍ਹਾਂ ਆਦਿ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ

 

 

***

ਆਰਐੱਮ/ਕੇਐੱਮਐੱਨ


(Release ID: 1749766) Visitor Counter : 425