ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ‘ਆਇਕੌਨਿਕ ਵੀਕ’ ਦੀ ਸ਼ੁਰੂਆਤ ਕਰਨਗੇ


ਮਾਈਕ੍ਰੋਸਾਈਟ, ਈ–ਬੁੱਕਸ ਤੇ ਸੱਭਿਆਚਾਰਕ ਪ੍ਰੋਗਰਾਮ: ਜਨ ਭਾਗੀਦਾਰੀ ਦੀ ਸਮੁੱਚੀ ਭਾਵਨਾ ਦੇ ਤਹਿਤ ਆਯੋਜਿਤ ਕੀਤੇ ਜਾਣਗੇ

ਦਸਤਾਵੇਜ਼ੀ ਫ਼ਿਲਮਾਂ ਤੇ ਸ਼ੋਅ ‘ਨਏ ਭਾਰਤ ਕਾ ਨਯਾ ਸਫ਼ਰ’ ਡੀਡੀ ਨੈੱਟਵਰਕ ਦੁਆਰਾ ਪ੍ਰਸਾਰਿਤ ਕੀਤਾ ਜਾਵੇਗਾ

ਫ਼ਿਲਮ ਮੇਲਿਆਂ ’ਚ ਬਿਹਤਰੀਨ ਦੇਸ਼ਭਗਤੀ/ਕਲਾਸਿਕ ਸਿਨੇਮਾ ਦਿਖਾਇਆ ਜਾਵੇਗਾ

ਨੌਜਵਾਨ ਦਰਸ਼ਕਾਂ ਲਈ ਸੋਸ਼ਲ ਮੀਡੀਆ ਉੱਤੇ ਆਪਸੀ ਗੱਲਬਾਤ ਦੀਆਂ ਗਤੀਵਿਧੀਆਂ, ਪ੍ਰਸ਼ਨੋਤਰੀਆਂ ਤੇ ਮੁਕਾਬਲੇ

Posted On: 22 AUG 2021 5:28PM by PIB Chandigarh

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ 23 ਤੋਂ 29 ਅਗਸਤ, 2021 ਤੱਕ ਆਪਣੇ ‘ਆਇਕੌਨਿਕ ਵੀਕ’ ਜਸ਼ਨਾਂ ਦੇ ਤਹਿਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਮਾਣਯੋਗ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਵਿਸ਼ਾਲ ਜਸ਼ਨਾਂ ਦੀ ਸ਼ੁਰੂਆਤ ਕਰਨਗੇ, ਜਿਸ ਵਿੱਚ ‘ਜਨ ਭਾਗੀਦਾਰੀ ਅਤੇ ਜਨ ਅੰਦੋਲਨ’ ਦੀ ਸਮੁੱਚੀ ਭਾਵਨਾ ਦੇ ਤਹਿਤ ਦੇਸ਼ ਭਰ ਦੀਆਂ ਸ਼ਖ਼ਸੀਅਤਾਂ ਭਾਗ ਲੈਣਗੀਆਂ। ਇਸ ਦਾ ਉਦੇਸ਼ ਵਿਸ਼ਾਲ ਪਹੁੰਚ ਗਤੀਵਿਧੀਆਂ ਰਾਹੀਂ ਨਵੇਂ ਭਾਰਤ ਦੀ ਯਾਤਰਾ ਨੂੰ ਦਰਸਾਉਣਾ ਤੇ ਆਜ਼ਾਦੀ ਦੇ ਸੰਘਰਸ਼ ਦੇ ‘ਅਣਛੋਹੇ ਨਾਇਕਾਂ’ ਸਮੇਤ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਯਾਦ ਕਰਨਾ ਹੈ।

 

ਇਸ ਉਤਪ੍ਰੇਰਕ ਜਸ਼ਨ ਦੇ ਮੁੱਖ ਪੱਖਾਂ ਵਿੱਚੋਂ ਇੱਕ ਸੱਭਿਆਚਾਰਕ ਪ੍ਰੋਗਰਾਮਾਂ, ਨੁੱਕੜ ਨਾਟਕਾਂ ਤੇ ਟੀਵੀ ਪ੍ਰੋਗਰਾਮਾਂ ਦੇ ਨਾਲ–ਨਾਲ ਨਵੀਨਤਮ ਕਿਸਮ ਦੇ ਡਿਜੀਟਲ/ਸੋਸ਼ਲ ਮੀਡੀਆ ਸਾਧਨਾਂ ਜਿਹੇ ਰਵਾਇਤੀ ਤਰੀਕਿਆਂ ਰਾਹੀਂ 360 ਡਿਗਰੀ ਪਹੁੰਚ ਕਾਇਮ ਕਰਨਾ ਹੈ। ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦਾ ਰੋਜ਼ਾਨਾ ਕੈਪਸੂਲ 'ਆਜ਼ਾਦੀ ਕਾ ਸਫ਼ਰ, ਆਕਾਸ਼ਵਾਣੀ ਕੇ ਸਾਥ' ਵਿਭਿੰਨ ਰਾਜਾਂ ਦੇ ਸੂਚਨਾ ਤੇ ਲੋਕ ਸੰਪਰਕ ਦੇ ਡਾਇਰੈਕਟੋਰੇਟ ਅਤੇ ਮੰਤਰਾਲੇ ਦੇ ਖੇਤਰੀ ਦਫ਼ਤਰਾਂ ਦੇ ਤਾਲਮੇਲ ਤੇ ਸਾਂਝੀਆਂ ਕੋਸ਼ਿਸ਼ਾਂ ਰਾਹੀਂ ਸਮੁੱਚੇ ਭਾਰਤ ਦੇ ਸਕੂਲਾਂ ਤੇ ਕਾਲਜਾਂ ਤੱਕ ਪਹੁੰਚੇਗਾ। ਆਲ ਇੰਡੀਆ ਰੇਡੀਓ ਦੇ ਨੈੱਟਵਰਕ ਦੁਆਰਾ ਵਿਸ਼ੇਸ਼ ਪ੍ਰੋਗਰਾਮਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ‘ਧਰੋਹਰ’ (ਸੁਤੰਤਰਤਾ ਸੈਨਾਨੀਆਂ ਦੇ ਭਾਸ਼ਣ) ਅਤੇ ‘ਨਿਸ਼ਾਨ’ (ਦਿਖਾਏ ਜਾਣ ਵਾਲੇ 75 ਪ੍ਰਮੁੱਖ ਸਥਾਨ), ਅਪਰਾਜਿਤਾ (ਮਹਿਲਾ ਆਗੂ) ਸ਼ਾਮਲ ਹਨ। ਡੀਡੀ ਨੈੱਟਵਰਕ ‘ਨਏ ਭਾਰਤ ਕਾ ਨਯਾ ਸਫ਼ਰ’ ਅਤੇ ‘ਜਰਨੀ ਆਵ੍ ਨਿਊ ਇੰਡੀਆ’ (ਨਵਭਾਰਤ ਦੀ ਯਾਤਰਾ) ਦੇ ਤਹਿਤ ਕਈ ਖੇਤਰਾਂ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰੇਗਾ, ਜਿਸ ਵਿੱਚ ਅਣਛੋਹੇ ਨਾਇਕਾਂ ਤੇ ਆਜ਼ਾਦੀ ਸੰਘਰਸ਼ ਬਾਰੇ ਰੋਜ਼ਾਨਾ ਦੇ ਖ਼ਾਸ ਖ਼ਬਰਾਂ ਦੇ ਕੈਪਸੂਲਾਂ ਤੋਂ ਇਲਾਵਾ ‘ਕੂਟਨੀਤੀ, ਡਿਜੀਟਲ ਇੰਡੀਆ, ਵਿਧਾਨਕ ਸੁਧਾਰ’ ਆਦਿ ਜਿਹੇ ਵਿਸ਼ੇ ਕਵਰ ਹੋਣਗੇ।

 

ਆਇਕੌਨਿਕ ਫ਼ਿਲਮਾਂ ਦੀ ਸਕ੍ਰੀਨਿੰਗ ਇਸ ‘ਆਇਕੌਨਿਕ ਵੀਕ’ ਦੇ ਜਸ਼ਨਾਂ ਦਾ ਖ਼ਾਸ ਫ਼ੀਚਰ ਹੋਵੇਗਾ। ਡੀਡੀ ਨੈੱਟਵਰਕ ਦਸਤਾਵੇਜ਼ੀ ਫ਼ਿਲਮਾਂ ਦੀ ਇੱਕ ਲੜੀ ਵਿਖਾਏਗਾ, ਜਿਵੇਂ ਕਿ ‘ਨੇਤਾਜੀ’, ‘ਰਿਆਸਤਾਂ ਦਾ ਰਲੇਵਾਂ’ ਆਦਿ। ਮਕਬੂਲ ਭਾਰਤੀ ਫ਼ਿਲਮਾਂ ਜਿਵੇਂ ਕਿ ‘ਰਾਜ਼ੀ’ ਦਾ ਪ੍ਰਸਾਰਣ ਵੀ ਕੀਤਾ ਜਾਵੇਗਾ। ਐੱਨਐੱਫਡੀਸੀ (NFDC) ਵੀ ਆਪਣੇ ਓਟੀਟੀ ਪਲੈਟਫਾਰਮ www.cinemasofindia.com ਉੱਤੇ ਇੱਕ ਫ਼ਿਲਮ ਮੇਲਾ ਆਯੋਜਿਤ ਕਰਨ ਜਾ ਰਿਹਾ ਹੈ, ਜਿਸ ਵਿੱਚ ਖ਼ਾਸ ਤੌਰ ’ਤੇ ਤਿਆਰ ਕੀਤੀਆਂ ਫ਼ਿਲਮਾਂ ਜਿਵੇਂ ਕਿ ‘ਆਈਲੈਂਡ ਸਿਟੀ,’ ‘ਕ੍ਰੌਸਿੰਗ ਬ੍ਰਿਜੇਸ’ ਆਦਿ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਹੋਰ ਮੁੱਖ ਵਿਸ਼ੇਸ਼ਤਾਵਾਂ ਵਿੱਚ ਐਨਐੱਫਡੀਸੀ ਦੁਆਰਾ ਫਿਲਮ ਦੇ ਵਿਦਿਆਰਥੀਆਂ ਅਤੇ ਉਤਸ਼ਾਹੀਆਂ ਲਈ ਇੱਕ ਔਨਲਾਈਨ ਇੰਟਰਐਕਟਿਵ ਸੈਸ਼ਨ, ਅਤੇ ਫਿਲਮ ਡਿਵੀਜ਼ਨ ਦੁਆਰਾ "ਫਿਲਮ ਨਿਰਮਾਣ ਵਿੱਚ ਤਕਨੀਕੀ ਉੱਨਤੀ ’ਤੇ ਇੱਕ ਵੈਬੀਨਾਰ ਸ਼ਾਮਲ ਹਨ।

 

ਉਤਸ਼ਾਹ ਨੂੰ ਵਧਾਉਣ ਲਈ, ਫ਼ਿਲਮ ਡਿਵੀਜ਼ਨ ਦੁਆਰਾ ਹੋਰ ਔਨਲਾਈਨ ਫਿਲਮ ਮੇਲਿਆਂ ਦੀ ਲੜੀ ਜਿਵੇਂ "ਇੰਡੀਆ@75: ਵੋਏਜ ਆਵ੍ ਪ੍ਰੋਗਰੈੱਸ" (India@75: Voyage of Progress) ਅਤੇ "ਇੰਡੀਆ@75: ਆਈਕਨਸ ਆਵ੍ ਇੰਡੀਆ" 23 ਤੋਂ 25 ਅਗਸਤ, 2021 ਅਤੇ 26 ਤੋਂ 28 ਅਗਸਤ, 2021 ਤੱਕ ਆਯੋਜਿਤ ਕੀਤੀ ਜਾਵੇਗੀ। ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ (ਡੀਐੱਫਐੱਫ – DFF) ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ ਭਾਰਤ ਦੇ ਦੂਸਰੇ ਦੇਸ਼ਾਂ ਦੇ ਵੱਖ-ਵੱਖ ਦੂਤਾਵਾਸਾਂ ਵਿੱਚ ਫਿਲਮਾਂ ਪ੍ਰਦਰਸ਼ਤ ਕਰਨ ਲਈ ਤਾਲਮੇਲ ਬਣਾ ਕੇ ਰੱਖ ਰਿਹਾ ਹੈ। ਐੱਨਐੱਫਏਆਈ 23 ਤੋਂ 29 ਅਗਸਤ, 2021 ਤੱਕ ਐੱਨਐੱਫਏਆਈ ਦੀ ਵੈੱਬਸਾਈਟ 'ਤੇ ਹੋਣ ਵਾਲੀ ਕਲਾਸਿਕ ਸਿਨੇਮਾ' ਤੇ ਲਾਈਵ ਵਰਚੁਅਲ ਫਿਲਮ ਪੋਸਟਰ ਪ੍ਰਦਰਸ਼ਨੀ ਦੁਆਰਾ ਸਰਪ੍ਰਸਤਾਂ ਨੂੰ ਕੀਲੇਗਾ।

 

ਆਊਟਰੀਚ ਐਂਡ ਕਮਿਊਨੀਕੇਸ਼ਨ ਬਿਊਰੋ ਨੁੱਕੜ ਨਾਟਕਾਂ, ਸਕਿੱਟਾਂ, ਮੈਜਿਕ ਸ਼ੋਅਜ਼, ਕਠਪੁਤਲੀ, ਆਰਓਬੀਜ਼ ਦੁਆਰਾ 50 ਤੋਂ ਵੱਧ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮਾਂ ਰਾਹੀਂ ਦੇਸ਼ ਭਰ ਵਿੱਚ ਸੌਂਗ ਅਤੇ ਡਰਾਮਾ ਡਿਵੀਜ਼ਨ ਦੁਆਰਾ 1000 ਤੋਂ ਵੱਧ ਪੀਆਰਟੀਜ਼ (PRTs) ਰਾਹੀਂ ਲੋਕਾਂ ਤੱਕ ਪਹੁੰਚ ਕਰੇਗਾ। । ਇਸ ਤੋਂ ਇਲਾਵਾ, ਬੀਓਸੀ 'ਮੇਕਿੰਗ ਆਵ੍ ਦ ਕੰਸਟੀਟਿਊਸ਼ਨ' 'ਤੇ ਈ -ਬੁੱਕ ਲਾਂਚ ਕਰੇਗਾ। ਜੋ ਕਿ ਇਸ ਦੀ ਵੈੱਬਸਾਈਟ' ਤੇ ਉਪਲਬਧ ਹੋਵੇਗੀ। ਉਤਸ਼ਾਹੀ ਪਾਠਕ ਭਾਰਤ ਭਰ ਵਿੱਚ ਪ੍ਰਕਾਸ਼ਨ ਡਿਵੀਜ਼ਨ ਬੁੱਕ ਗੈਲਰੀਆਂ ਵਿੱਚ ਸਬੰਧਿਤ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਅਤੇ ਦਿਲਚਸਪ ਕਿਤਾਬਾਂ ਵੀ ਪ੍ਰਾਪਤ ਕਰ ਸਕਦੇ ਹਨ।

 

ਨੌਜਵਾਨ ਸਰਪ੍ਰਸਤ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਸੁਤੰਤਰਤਾ ਸੰਗਰਾਮ ਅਤੇ ਨਵੇਂ ਭਾਰਤ ਦੀ ਆਡੀਓ-ਵਿਜ਼ੁਅਲ ਝਲਕ ਦੇ ਨਾਲ ਇੰਟਰਐਕਟਿਵ ਗਤੀਵਿਧੀਆਂ, ਕੁਇਜ਼ਾਂ ਅਤੇ ਮੁਕਾਬਲਿਆਂ ਦਾ ਅਨੰਦ ਵੀ ਲੈ ਸਕਦੇ ਹਨ।

 

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ‘ਆਈਕੌਨਿਕ ਵੀਕ’ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਇੱਕ ਸ਼ਾਨਦਾਰ ਸਮਾਰੋਹ ਹੋਵੇਗਾ ਜੋ, ਅਤੀਤ ਦੇ ਸੁਤੰਤਰਤਾ ਸੰਗਰਾਮ ਦੀਆਂ ਕਦਰਾਂ–ਕੀਮਤਾਂ ਅਤੇ ਗੌਰਵ ਨੂੰ ਇੱਕ ਨੌਜਵਾਨ, ਨਵੇਂ ਅਤੇ ਆਇਕੌਨਿਕ ਇੰਡੀਆ ਦੀਆਂ ਇੱਛਾਵਾਂ ਅਤੇ ਸੁਪਨਿਆਂ ਦੇ ਨਾਲ ਜੋੜ ਕੇ ਪ੍ਰਦਰਸ਼ਿਤ ਕਰੇਗਾ। 

 

WhatsApp Image 2021-08-22 at 5.16.38 PM.jpeg

 

****

ਸੌਰਭ ਸਿੰਘ



(Release ID: 1748111) Visitor Counter : 284