ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਅਗਸਤ ਨੂੰ ਭਾਰਤੀ ਉਦਯੋਗ ਸੰਘ (ਸੀਆਈਆਈ) ਦੀ ਸਲਾਨਾ ਬੈਠਕ ਨੂੰ ਸੰਬੋਧਨ ਕਰਨਗੇ

प्रविष्टि तिथि: 09 AUG 2021 10:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਗਸਤ, 2021 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤੀ ਉਦਯੋਗ ਸੰਘ (ਸੀਆਈਆਈ) ਦੀ ਸਲਾਨਾ ਬੈਠਕ 2021 ਨੂੰ ਸੰਬੋਧਨ ਕਰਨਗੇ। ਇਸ ਬੈਠਕ ਦਾ ਵਿਸ਼ਾ ਇੰਡੀਆ@75: ਗਵਰਨਮੈਂਟ ਐਂਡ ਬਿਜ਼ਨਸ ਵਰਕਿੰਗ ਟੂਗੈਦਰ ਫੌਰ ਆਤਮਨਿਰਭਰ ਭਾਰਤਹੈ।

 

ਸੀਆਈਆਈ ਦੀ ਸਲਾਨਾ ਬੈਠਕ 2021 ਬਾਰੇ:

 

ਸੀਆਈਆਈ ਦੀ ਸਲਾਨਾ ਬੈਠਕ 2021 ਦੋ ਦਿਨ ਦੇ ਲਈ 11-12 ਅਗਸਤ ਨੂੰ ਆਯੋਜਿਤ ਕੀਤੀ ਜਾਵੇਗੀ। ਇਸ ਬੈਠਕ ਨੂੰ ਸਪੈਸ਼ਲ ਇੰਟਰਨੈਸ਼ਨਲ ਗੈਸਟ ਸਪੀਕਰ ਦੇ ਤੌਰ ਤੇ ਸਿੰਗਾਪੁਰ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਆਰਥਿਕ ਨੀਤੀਆਂ ਦੇ ਲਈ ਤਾਲਮੇਲ ਮੰਤਰੀ ਸ਼੍ਰੀ ਹੇਂਗ ਸਵੀ ਕੀਤ (Mr Heng Swee Keat) ਸੰਬੋਧਨ ਕਰਨਗੇ। ਇਸ ਆਯੋਜਨ ਵਿੱਚ ਅਨੇਕ ਮੰਤਰੀਗਣ, ਸੀਨੀਅਰ ਅਧਿਕਾਰੀ, ਵਿਦਵਾਨ ਅਤੇ ਭਾਰਤੀ ਉਦਯੋਗ ਜਗਤ ਦੇ ਪ੍ਰਮੁੱਖ ਪ੍ਰਤੀਨਿਧੀ ਵੀ ਹਿੱਸਾ ਲੈਣਗੇ।

 

***

 

ਡੀਐੱਸ/ਐੱਸਐੱਚ


(रिलीज़ आईडी: 1744339) आगंतुक पटल : 213
इस विज्ञप्ति को इन भाषाओं में पढ़ें: हिन्दी , Malayalam , English , Urdu , Marathi , Manipuri , Bengali , Gujarati , Odia , Tamil , Telugu , Kannada