ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕਸ 2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ


ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੋਰ ਮਕਬੂਲ ਬਣਾਉਣ ਦੇ ਲਈ ਕੰਮ ਜਾਰੀ ਰੱਖਣ ਦਾ ਸੱਦਾ ਦਿੱਤਾ, ਜਿਸ ਨਾਲ ਨਵੀਆਂ ਪ੍ਰਤਿਭਾਵਾਂ ਸਾਹਮਣੇ ਆ ਸਕਣ


ਵਿਵਸਥਿਤ ਤਰੀਕੇ ਨਾਲ ਖੇਡਾਂ ਦੇ ਆਯੋਜਨ ਦੇ ਲਈ ਜਪਾਨ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ

Posted On: 08 AUG 2021 6:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ ਹਨ। ਟੋਕੀਓ ਓਲੰਪਿਕਸ 2020 ਦੇ ਸਮਾਪਤ ਹੋਣ ਦੇ ਕਰੀਬ ਪਹੁੰਚਣ ਦੇ ਨਾਲਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਹਰ ਐਥਲੀਟ ਇੱਕ ਚੈਂਪੀਅਨ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜੋ ਮੈਡਲ ਜਿੱਤੇ ਹਨ, ਉਨ੍ਹਾਂ ਨੇ ਸਾਡੇ ਰਾਸ਼ਟਰ ਨੂੰ ਮਾਣ ਦਿਵਾਇਆ ਹੈ ਅਤੇ ਪ੍ਰਫੁੱਲਿਤ ਕੀਤਾ ਹੈ।

ਨਾਲ ਹੀ, ਇਹ ਖੇਡਾਂ ਨੂੰ ਜ਼ਮੀਨੀ ਪੱਧਰ ਤੇ ਹੋਰ ਮਕਬੂਲ ਬਣਾਉਣ ਦੇ ਲਈ ਕੰਮ ਜਾਰੀ ਰੱਖਣ ਦਾ ਸਮਾਂ ਹੈਜਿਸ ਨਾਲ ਨਵੀਆਂ ਪ੍ਰਤਿਭਾਵਾਂ ਸਾਹਮਣੇ ਆਉਣ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਅਵਸਰ ਮਿਲੇ।

ਉਨ੍ਹਾਂ ਨੇ ਵਿਵਸਥਿਤ ਤਰੀਕੇ ਨਾਲ ਖੇਡਾਂ ਦੇ ਆਯੋਜਨ ਦੇ ਲਈ ਜਪਾਨ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਅਜਿਹੇ ਦੌਰ ਵਿੱਚ ਅਜਿਹੇ ਸਫ਼ਲ ਆਯੋਜਨ ਨੇ ਲਚੀਲੇਪਣ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ। ਇਸ ਨਾਲ ਇਹ ਵੀ ਸਾਬਤ ਹੋਇਆ ਹੈ ਕਿ ਖੇਡਾਂ ਕਿਵੇਂ ਏਕਤਾ ਦੀਆਂ ਸੂਤਰਧਾਰ ਹਨ।

 

ਟਵੀਟਾਂ ਦੀ ਇੱਕ ਲੜੀ ਚ, ਪ੍ਰਧਾਨ ਮੰਤਰੀ ਨੇ ਕਿਹਾ:

 

ਟੋਕੀਓ ਓਲੰਪਿਕਸ 2020 (#Tokyo2020) ਸਮਾਪਤ ਹੋਣ ਦੇ ਕਰੀਬ ਹੈਮੈਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਭਾਰਤੀ ਦਲ ਨੂੰ ਵਧਾਈਆਂ ਦਿੰਦਾ ਹਾਂ। ਉਨ੍ਹਾਂ ਨੇ ਬਿਹਤਰੀਨ ਕੌਸ਼ਲਟੀਮਵਰਕ ਅਤੇ ਸਮਰਪਣ ਦੀ ਭਾਵਨਾ ਦਾ ਪਰੀਚੈ ਦਿੱਤਾ। ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਹਰ ਐਥਲੀਟ ਚੈਂਪੀਅਨ ਹੈ।

 

ਭਾਰਤ ਨੇ ਜੋ ਮੈਡਲ ਜਿੱਤੇ ਹਨਉਨ੍ਹਾਂ ਨੇ ਸਾਡੇ ਰਾਸ਼ਟਰ ਨੂੰ ਮਾਣ ਦਿਵਾਇਆ ਹੈ ਅਤੇ ਪ੍ਰਫੁੱਲਿਤ ਕੀਤਾ ਹੈ।

 

ਨਾਲ ਹੀ, ਇਹ ਖੇਡਾਂ ਨੂੰ ਜ਼ਮੀਨੀ ਪੱਧਰ ਤੇ ਹੋਰ ਮਕਬੂਲ ਬਣਾਉਣ ਦੇ ਲਈ ਕੰਮ ਜਾਰੀ ਰੱਖਣ ਦਾ ਸਮਾਂ ਹੈਜਿਸ ਨਾਲ ਨਵੀਆਂ ਪ੍ਰਤਿਭਾਵਾਂ ਸਾਹਮਣੇ ਆਉਣ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਅਵਸਰ ਮਿਲੇ। #Tokyo2020

 

ਵਿਵਸਥਿਤ ਤਰੀਕੇ ਨਾਲ ਖੇਡਾਂ ਦੇ ਆਯੋਜਨ ਕਰਨ ਦੇ ਲਈ ਜਪਾਨ ਸਰਕਾਰ ਤੇ ਉੱਥੋਂ ਦੇ ਲੋਕਾਂਵਿਸ਼ੇਸ਼ ਤੌਰ ਤੇ ਟੋਕੀਓ ਦਾ ਧੰਨਵਾਦ।

 

ਅਜਿਹੇ ਦੌਰ ਵਿੱਚ ਅਜਿਹੇ ਸਫ਼ਲ ਆਯੋਜਨ ਨੇ ਲਚੀਲੇਪਣ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ। ਇਸ ਨਾਲ ਇਹ ਵੀ ਸਾਬਤ ਹੋਇਆ ਹੈ ਕਿ ਖੇਡਾਂ ਕਿਵੇਂ ਏਕਤਾ ਦੀਆਂ ਸੂਤਰਧਾਰ ਹਨ। #Tokyo2020”

 

 

 

 

************

 

ਡੀਐੱਸ/ਐੱਸਐੱਚ



(Release ID: 1743898) Visitor Counter : 152