ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਯੂਨੈਸਕੋ ਦੁਆਰਾ ਕਾਕਤੀਯ ਰਾਮੱਪਾ ਮੰਦਿਰ ਨੂੰ ਵਿਸ਼ਵ ਵਿਰਾਸਤ ਸਥਲ ਐਲਾਨੇ ਜਾਣ ‘ਤੇ ਪ੍ਰਸੰਨਤਾ ਪ੍ਰਗਟਾਈ

प्रविष्टि तिथि: 25 JUL 2021 6:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਦੁਆਰਾ ਕਾਕਤੀਯ ਰਾਮੱਪਾ ਮੰਦਿਰ ਨੂੰ ਵਿਸ਼ਵ ਵਿਰਾਸਤ ਸਥਲ ਐਲਾਨੇ ਜਾਣ ‘ਤੇ ਪ੍ਰਸੰਨਤਾ ਪ੍ਰਗਟਾਈ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਅਦਭੁਤ ਮੰਦਿਰ ਪਰਿਸਰ ਨੂੰ ਦੇਖਣ ਅਤੇ ਇਸ ਦੀ ਸ਼ਾਨ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦੀ ਵੀ ਤਾਕੀਦ ਕੀਤੀ।

 

ਯੂਨੈਸਕੋ ਦੇ ਇੱਕ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 

"ਸ਼ਾਨਦਾਰ! ਸਭ ਨੂੰ, ਖਾਸ ਕਰਕੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ।

 

ਇਹ ਪ੍ਰਤਿਸ਼ਠਿਤ ਰਾਮੱਪਾ ਮੰਦਿਰ ਮਹਾਨ ਕਾਕਤੀਯ ਰਾਜਵੰਸ਼ ਦੇ ਉਤਕ੍ਰਿਸ਼ਟ ਸ਼ਿਲਪ ਕੌਸ਼ਲ ਨੂੰ ਦਰਸਾਉਂਦਾ ਹੈ। ਮੈਂ ਆਪ ਸਭ ਨੂੰ ਇਸ ਸ਼ਾਨਦਾਰ ਮੰਦਿਰ ਪਰਿਸਰ ਨੂੰ ਦੇਖਣ ਅਤੇ ਇਸ ਦੀ ਸ਼ਾਨ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦੀ ਤਾਕੀਦ ਕਰਦਾ ਹਾਂ।"  

 

 

 

***

ਡੀਐੱਸ/ਐੱਸਐੱਚ


(रिलीज़ आईडी: 1738895) आगंतुक पटल : 311
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Manipuri , Gujarati , Odia , Tamil , Telugu , Kannada , Malayalam