ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਮੁੱਖ ਵਿਗਿਆਨ ਸੰਸਥਾਵਾਂ ਦੇ ਨਾਲ ਗੱਲਬਾਤ ਬਾਰੇ ਟਵੀਟ ਕੀਤੇ
Posted On:
08 JUL 2021 3:46PM by PIB Chandigarh
ਕੇਂਦਰੀ ਵਿੱਤ ਪੋਸ਼ਿਤ ਟੈਕਨੋਲੋਜੀ ਸੰਸਥਾਵਾਂ ਦੇ 100 ਤੋਂ ਅਧਿਕ ਡਾਇਰੈਕਟਰਾਂ ਦੇ ਨਾਲ ਗੱਲਬਾਤ ਦੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀਆਂ ਪ੍ਰਮੁੱਖ ਵਿਗਿਆਨ ਤੇ ਟੈਕਨੋਲੋਜੀ ਸੰਸਥਾਵਾਂ ਦੇ ਨਾਲ ਆਪਣੀ ਗੱਲਬਾਤ ਦਾ ਵੇਰਵਾ ਸਾਂਝਾ ਕੀਤਾ। ਇਨ੍ਹਾਂ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਹੋਈ ਬੈਠਕ ਵਿੱਚ ਪੇਸ਼ਕਾਰੀਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਆਈਆਈਐੱਸਸੀ ਬੰਗਲੁਰੂ, ਆਈਆਈਟੀ ਮੁੰਬਈ, ਆਈਆਈਟੀ ਚੇਨਈ ਅਤੇ ਆਈਆਈਟੀ ਕਾਨਪੁਰ ਬਾਰੇ ਟਵੀਟ ਕੀਤੇ।
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,
ਪ੍ਰਮੁੱਖ ਆਈਆਈਟੀ ਅਤੇ ਆਈਆਈਐੱਸਸੀ ਬੰਗਲੁਰੂ ਦੇ ਡਾਇਰੈਕਟਰਾਂ ਦੇ ਨਾਲ ਇੱਕ ਚੰਗੀ ਗੱਲਬਾਤ ਹੋਈ, ਜਿਸ ਦੇ ਦੌਰਾਨ ਅਸੀਂ ਭਾਰਤ ਨੂੰ ਖੋਜ ਤੇ ਵਿਕਾਸ ਦਾ ਕੇਂਦਰ ਬਣਾਉਣ, ਇਨੋਵੇਸ਼ਨ ਅਤੇ ਨੌਜਵਾਨਾਂ ਦੇ ਦਰਮਿਆਨ ਵਿਗਿਆਨ ਨੂੰ ਮਕਬੂਲ ਬਣਾਉਣ ਸਹਿਤ ਵਿਭਿੰਨ ਵਿਸ਼ਿਆਂ 'ਤੇ ਵਿਚਾਰਾਂ ਦਾ ਭਰਪੂਰ ਅਦਾਨ-ਪ੍ਰਦਾਨ ਕੀਤਾ।
ਆਈਆਈਐੱਸਸੀ ਬੰਗਲੁਰੂ ਦੀ ਟੀਮ ਨੇ ਰੋਬੋਟਿਕਸ, ਸਿੱਖਿਆ ਦੇ ਖੇਤਰ ਵਿੱਚ ਪ੍ਰਯਤਨ ਜਿਵੇਂ ਕਿ ਗਣਿਤ ਤੇ ਵਿਗਿਆਨ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਾ ਅਤੇ ਕੋਵਿਡ-19 ਕਾਰਜ ਜਿਹੇ ਖੇਤਰਾਂ ਵਿੱਚ ਆਪਣੀਆਂ ਪ੍ਰਮੁੱਖ ਖੋਜ ਤੇ ਵਿਕਾਸ ਪਹਿਲਾਂ ‘ਤੇ ਰੋਚਕ ਪੇਸ਼ਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਸਿਹਤ ਨੂੰ ਮਹੱਤਵ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਮੈਨੂੰ ਨਾਈਟ੍ਰੋਜਨ ਜਨਰੇਟਰ ਨੂੰ ਆਕਸੀਜਨ ਜਨਰੇਟਰ ਵਿੱਚ ਬਦਲਣ, ਕੈਂਸਰ ਦੇ ਇਲਾਜ ਦੇ ਲਈ ਸੈੱਲ ਥੈਰੇਪੀ ਅਤੇ ਉਨ੍ਹਾਂ ਦੀਆਂ ਅਕਾਦਮਿਕ ਇਨੋਵੇਸ਼ਨਾਂ ਜਿਵੇਂ; ਐੱਲਈਐੱਸਈ ਪ੍ਰੋਗਰਾਮ ਸ਼ੁਰੂ ਕਰਨਾ, ਡਿਜੀਟਲ ਹੈਲਥ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਤੇ ਡੇਟਾ ਸਾਇੰਸ ਵਿੱਚ ਮਾਸਟਰਸ ਦੇ ਲਈ ਟੈਕਨੋਲੋਜੀ ਵਿੱਚ ਆਈਆਈਟੀ ਮੁੰਬਈ ਦੇ ਵਿਆਪਕ ਕਾਰਜਾਂ ਦੇ ਵੇਰਵੇ ਨੂੰ ਜਾਣ ਕੇ ਖੁਸ਼ੀ ਹੋਈ।
ਆਈਆਈਟੀ ਚੇਨਈ ਦੀ ਟੀਮ ਨੇ ਕੋਵਿਡ ਨੂੰ ਘੱਟ ਕਰਨ ਦੇ ਪ੍ਰਯਤਨਾਂ ਜਿਵੇਂ ਇੱਕ ਮੌਡਿਊਲਰ ਹਸਪਤਾਲ ਦੀ ਸਥਾਪਨਾ, ਹੌਟਸਪੌਟ ਦਾ ਅਨੁਮਾਨ, ਉਨ੍ਹਾਂ ਦੀ ਬਹੁ-ਅਨੁਸ਼ਾਸਨੀ ਖੋਜ ਅਤੇ ਪ੍ਰੋਗਰਾਮਿੰਗ ਤੇ ਡਾਟਾ ਸਾਇੰਸ ਵਿੱਚ ਉਨ੍ਹਾਂ ਦੇ ਔਨਲਾਈਨ ਬੀਐੱਸਸੀ ਪਾਠਕ੍ਰਮ ਬਾਰੇ ਗੱਲ ਕੀਤੀ। ਉਹ ਪੂਰੇ ਭਾਰਤ ਵਿੱਚ ਬਿਹਤਰ ਡਿਜੀਟਲ ਕਵਰੇਜ 'ਤੇ ਵੀ ਕੰਮ ਕਰ ਰਹੇ ਹਨ।
ਇਹ ਦੇਖ ਕੇ ਮਾਣ ਹੋਇਆ ਕਿ ਆਈਆਈਟੀ ਕਾਨਪੁਰ ਬਲੌਕਚੇਨ ਟੈਕਨੋਲੋਜੀਆਂ ਵਿੱਚ ਭਵਿੱਖ ਦੀ ਖੋਜ ਤੇ ਇਨੋਵੇਸ਼ਨ, ਵਾਯੂ ਗੁਣਵੱਤਾ ਦੀ ਨਿਗਰਾਨੀ, ਇਲੈਕਟ੍ਰੌਨਿਕ ਫਿਊਲ ਇੰਜੈਕਸ਼ਨਸ ਅਤੇ ਹੋਰ ਦੂਸਰੀਆਂ ਚੀਜ਼ਾਂ ਦਾ ਇੱਕ ਕੇਂਦਰ ਬਣ ਗਿਆ ਹੈ। ਸਟਾਰਟ-ਅੱਪਸ ਨੂੰ ਦਿੱਤੀ ਜਾ ਰਹੀ ਸਹਾਇਤਾ, ਪੇਸ਼ੇਵਰਾਂ ਦੀ ਕੁਸ਼ਲਤਾ ਵਿੱਚ ਵਾਧੇ ਨਾਲ ਭਾਰਤ ਦੀ ਯੁਵਾ ਸ਼ਕਤੀ ਨੂੰ ਕਾਫੀ ਫਾਇਦਾ ਹੋਵੇਗਾ।
ਇਸ ਬੈਠਕ ਦੇ ਵੇਰਵੇ ਦੇਖਣ ਦੇ ਲਈ ਇੱਥੇ ਕਲਿਕ ਕਰੋ -
https://pib.gov.in/PressReleasePage.aspx?PRID=1733813
************
ਡੀਐੱਸ
(Release ID: 1733874)
Visitor Counter : 208
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam