ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੱਕ ਭਾਰਤੀ ਡਾਕਟਰ ਨਾਲ ਅਫ਼ਗ਼ਾਨਿਸਤਾਨ ਦੇ ਸਫ਼ੀਰ ਦੇ ਅਨੁਭਵ ਬਾਰੇ ਟਵੀਟ ਕੀਤਾ


ਤੁਹਾਡੇ ਅਨੁਭਵ ਵਿੱਚ ਭਾਰਤ- ਅਫ਼ਗ਼ਾਨਿਸਤਾਨ ਸਬੰਧਾਂ ਦੀ ਖੁਸ਼ਬੂ ਦੀ ਮਹਿਕ ਹੈ: ਪ੍ਰਧਾਨ ਮੰਤਰੀ

Posted On: 01 JUL 2021 5:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ’ਚ ਅਫ਼ਗ਼ਾਨਿਸਤਾਨ ਦੇ ਸਫ਼ੀਰ ਸ਼੍ਰੀ ਫ਼ਰੀਦ ਮਾਮੂਨਦਜ਼ੇ ਦੁਆਰਾ ਕੀਤੇ ਗਏ ਇੱਕ ਟਵੀਟ ਉੱਤੇ ਟਿੱਪਣੀ ਕੀਤੀ। ਸਫ਼ੀਰ ਨੇ ਉਸ ਭਾਰਤੀ ਡਾਕਟਰ ਨਾਲ ਆਪਣੀ ਮੁਲਾਕਾਤ ਦੌਰਾਨ ਵਾਪਰੀ ਇੱਕ ਪ੍ਰੇਰਣਾਦਾਇਕ ਘਟਨਾ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਨੇ ਇਹ ਜਾਣਨ ਤੋਂ ਬਾਅਦ ਉਨ੍ਹਾਂ ਤੋਂ ਫ਼ੀਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਭਾਰਤ ਵਿੱਚ ਅਫ਼ਗ਼ਾਨ ਸਫ਼ੀਰ ਹਨ; ਡਾਕਟਰ ਨੇ ਆਖਿਆ ਕਿ ਉਹ ਇੱਕ ਭਰਾ ਤੋਂ ਫ਼ੀਸ ਨਹੀਂ ਲੈਣਗੇ। ਇਹ ਟਵੀਟ ਹਿੰਦੀ ਵਿੱਚ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫ਼ੀਰ ਦੁਆਰਾ ਸਾਂਝੀ ਕੀਤੀ ਗਈ ਇਸ ਘਟਨਾ ਵਿੱਚ ਭਾਰਤ–ਅਫ਼ਗ਼ਾਨਿਸਤਾਨ ਸਬੰਧਾਂ ਦੀ ਖ਼ੁਸ਼ਬੋਈ ਦਾ ਤੱਤ–ਸਾਰ ਹੈ।

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਰਾਜਸਥਾਨ ਦੇ ਹਰੀਪੁਰਾ ਜਾਣ ਲਈ ਵੀ ਆਖਿਆ, ਜਿੱਥੇ ਇੱਕ ਟਿੱਪਣੀ ਵਿੱਚ ਜਾਣ ਲਈ ਉਨ੍ਹਾਂ ਨੂੰ ਸੱਦਿਆ ਗਿਆ ਸੀ ਅਤੇ ਨਾਲ ਹੀ ਗੁਜਰਾਤ ਦੇ ਹਰੀਪੁਰਾ ਵੀ ਜਾਣ ਲਈ ਆਖਿਆ ਗਿਆ ਸੀ, ਜਿਸ ਦਾ ਆਪਣਾ ਖ਼ੁਦ ਦਾ ਇਤਿਹਾਸ ਹੈ। 

 

ਅੱਜ ਡਾਕਟਰਾਂ ਦਾ ਰਾਸ਼ਟਰੀ ਦਿਵਸ ਹੈ।

 

https://twitter.com/narendramodi/status/1410557558633402370 

 

***************

 

ਡੀਐੱਸ


(Release ID: 1732046)