ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 84,332 ਨਵੇਂ ਕੇਸ ਸਾਹਮਣੇ ਆਏ; 70 ਦਿਨਾਂ ਬਾਅਦ ਸਭ ਤੋਂ ਘੱਟ


ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 63 ਦਿਨਾਂ ਬਾਅਦ 11 ਲੱਖ ਤੋਂ ਘੱਟ ਦਰਜ

ਲਗਾਤਾਰ 30ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

ਰਿਕਵਰੀ ਦਰ ਵਧ ਕੇ 95 .07 ਫੀਸਦ ਹੋਈ

ਰੋਜ਼ਾਨਾ ਪੌਜ਼ੀਟਿਵਿਟੀ ਦਰ 4.39 ਫੀਸਦ ਹੋਈ; ਲਗਾਤਾਰ 19ਵੇਂ ਦਿਨ 10 ਫੀਸਦ ਤੋਂ ਘੱਟ ਦਰਜ

Posted On: 12 JUN 2021 11:36AM by PIB Chandigarh

ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 84,332 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ । ਦੇਸ਼ ਵਿੱਚ ਹੁਣ ਲਗਾਤਾਰ 5 ਦਿਨਾਂ ਤੋਂ 1 ਲੱਖ ਤੋਂ ਘੱਟ ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ  ਦੁਆਰਾ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਪਹੁੰਚ ਦਾ ਹੀ ਨਤੀਜਾ ਹੈ ।

 https://static.pib.gov.in/WriteReadData/userfiles/image/image001RF90.jpg

 

ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ । ਦੇਸ਼ ਵਿੱਚ ਕੁੱਲ ਐਕਟਿਵ  ਮਾਮਲਿਆਂ ਦੀ ਗਿਣਤੀ  ਘਟ ਕੇ ਦੂਜੇ ਦਿਨ ਵੀ 15 ਲੱਖ ਤੋਂ ਘੱਟ ਰਹੀ ਹੈ; ਅਤੇ 

ਇਹ ਅੱਜ 10,80,690 ਦਰਜ ਕੀਤੇ ਗਏ ਹਨ।  ਮਾਮਲਿਆਂ ਦੀ ਗਿਣਤੀ ਲਗਾਤਾਰ 12 

ਦਿਨਾਂ ਤੋਂ 20 ਲੱਖ ਤੋਂ ਘੱਟ ਰਿਪੋਰਟ ਹੋ ਰਹੀ ਹੈ ।

 

 

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 40,981 ਮਾਮਲਿਆਂ ਦੀ ਸ਼ੁੱਧ ਗਿਰਾਵਟ

ਦਰਜ ਕੀਤੀ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 3.68 ਫੀਸਦ ਬਣਦਾ ਹੈ । 

 https://static.pib.gov.in/WriteReadData/userfiles/image/image002727U.jpg

 

 

ਕੋਵਿਡ -19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ. ਇਸ ਦੇ ਨਾਲ, ਭਾਰਤ ਦੀਆਂ ਰੋਜ਼ਾਨਾ

ਰਿਕਵਰੀਆਂ, ਲਗਾਤਾਰ 25 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ

ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 1,21,311 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

 

 

 

ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 36,979 ਵੱਧ ਰਿਕਵਰੀਆਂ ਦਰਜ ਕੀਤੀਆਂ 

ਗਈਆਂ ਹਨ। 

 https://static.pib.gov.in/WriteReadData/userfiles/image/image003G20P.jpg

 

 

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 2,79,11,384 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 1,21,311

ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 95.07 ਫ਼ੀਸਦ ਬਣਦੀ ਹੈ। ਜਿਹੜੀ ਕਿ

ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

 https://static.pib.gov.in/WriteReadData/userfiles/image/image004YWOY.jpg

 

 

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ

ਦੌਰਾਨ ਕੁੱਲ 19,20,477 ਟੈਸਟ ਕੀਤੇ ਗਏ ਹਨ ਅਤੇ ਭਾਰਤ ਨੇ ਹੁਣ ਤੱਕ ਕੁੱਲ ਮਿਲਾ ਕੇ

37.62 ਕਰੋੜ (37,62,32,162) ਤੋਂ ਵੱਧ ਟੈਸਟ ਕੀਤੇ ਗਏ ਹਨ।

 

 

 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ

ਕੇਸਾਂ ਦੀ ਪੌਜ਼ੀਟੀਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪੌਜ਼ੀਟੀਵਿਟੀ

ਦਰ ਇਸ ਸਮੇਂ 4.94 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 4.39 ਫੀਸਦ ‘ਤੇ

ਖੜੀ ਹੈ। ਇਹ ਹੁਣ ਲਗਾਤਾਰ 19 ਦਿਨਾਂ ਤੋਂ 10 ਫੀਸਦ ਤੋਂ ਘੱਟ ਦਰਜ ਹੋ ਰਹੀ ਹੈ।

 

 https://static.pib.gov.in/WriteReadData/userfiles/image/image0056J4D.jpg

 

 

ਕੌਮੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਦੇਸ਼ ਭਰ ਵਿੱਚ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਕੁੱਲ ਗਿਣਤੀ ਅੱਜ ਲਗਭਗ 25 ਕਰੋੜ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 34,33,763 ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

 

 

 

 

 ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 34,64,228 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ 24,96,00,304 ਖੁਰਾਕਾਂ ਦਿੱਤੀਆਂ ਗਈਆਂ ਹਨ ।

 

 

 

 

 ਇਨ੍ਹਾਂ ਵਿੱਚ ਸ਼ਾਮਲ ਹਨ- 

 

 

 

 

 

 

 

 

 

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,00,35,262

ਦੂਜੀ ਖੁਰਾਕ

69,47,565

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,66,36,247

ਦੂਜੀ ਖੁਰਾਕ

88,12,574

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

3,81,21,531

ਦੂਜੀ ਖੁਰਾਕ

5,61,503

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

7,47,06,979

ਦੂਜੀ ਖੁਰਾਕ

1,81,31,770

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,21,90,130

ਦੂਜੀ ਖੁਰਾਕ

1,97,56,743

ਕੁੱਲ

24,96,00,304

 

****

ਐਮ.ਵੀ.



(Release ID: 1726706) Visitor Counter : 160