ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਟੀਕਾਕਰਨ ਮੁਹਿੰਮ ਦੇ ਫੇਜ਼ -3 ਅਧੀਨ 18-44 ਉਮਰ ਸਮੂਹ ਵਿੱਚ ਟੀਕਾਕਰਨ ਕਵਰੇਜ ਦੇ ਕੁੱਲ ਅੰਕੜੇ ਨੇ 1 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਨਾਲ ਇਕ ਵੱਡਾ ਮੀਲਪੱਥਰ ਪਾਰ ਕੀਤਾ
11 ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ ਹੋਈਆਂ
ਲਗਾਤਾਰ 8 ਵੇਂ ਦਿਨ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ
ਹਫਤਾਵਾਰੀ ਪੌਜ਼ੀਟੀਵਿਟੀ ਦਰ ਘਟ ਕੇ 12.66 ਫੀਸਦ ਹੋ ਗਈ ਹੈ
Posted On:
24 MAY 2021 11:52AM by PIB Chandigarh
ਭਾਰਤ ਨੇ ਅੱਜ ਕੋਵਿਡ-19 ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਇਕ ਮਹੱਤਵਪੂਰਣ ਮੀਲਪੱਥਰ ਨੂੰ ਪਾਰ ਕੀਤਾ ਹੈ। ਦੇਸ਼ ਨੇ ਟੀਕਾਕਰਨ ਮੁਹਿੰਮ ਦੇ ਫੇਜ਼ -3 ਅਧੀਨ 18-44 ਉਮਰ ਸਮੂਹ ਲਈ 1 ਕਰੋੜ (1,06,21,235) ਟੀਕਾ ਖੁਰਾਕ ਦਾ ਪ੍ਰਬੰਧ ਕੀਤਾ ਹੈ। ਟੀਕਾਕਰਨ, ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਦੇ ਨਾਲ-ਨਾਲ ਟੈਸਟ, ਟਰੈਕ, ਟ੍ਰੀਟ ਅਤੇ ਕੋ ਵਿਚ ਅਨੁਕੂਲ ਵਿਵਹਾਰ ਦੇ ਲਈ ਭਾਰਤ ਸਰਕਾਰ ਦੀ ਵਿਆਪਕ ਰਣਨੀਤੀ ਦਾ ਇਕ ਜ਼ਰੂਰੀ ਅਤੇ ਅਹਿਮ ਥੰਮ ਹੈ। ਕੋਵਿਡ -19 ਟੀਕਾਕਰਨ ਦੀ ਲਿਬਰਲਾਈਜ਼ਡ ਅਤੇ ਐਕਸੇਲਰੇਟਿਡ ਫੇਜ਼ -3 ਦੀ ਰਣਨੀਤੀ ਨੂੰ ਲਾਗੂ ਕਰਨ ਦਾ ਕੰਮ 1 ਮਈ 2021 ਤੋਂ ਸ਼ੁਰੂ ਹੋ ਗਿਆ ਹੈ।
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਕੁੱਲ
|
1
|
ਅੰਡੇਮਾਨ ਤੇ ਨਿਕੋਬਾਰ ਟਾਪੂ
|
4,082
|
2
|
ਆਂਧਰਾ ਪ੍ਰਦੇਸ਼
|
8,891
|
3
|
ਅਰੁਣਾਚਲ ਪ੍ਰਦੇਸ਼
|
17,777
|
4
|
ਅਸਾਮ
|
4,33,615
|
5
|
ਬਿਹਾਰ
|
12,27,279
|
6
|
ਚੰਡੀਗੜ੍ਹ
|
18,613
|
7
|
ਛੱਤੀਸਗੜ੍ਹ
|
7,01,945
|
8.
|
ਦਾਦਰ ਅਤੇ ਨਗਰ ਹਵੇਲੀ
|
18,269
|
9.
|
ਦਮਨ ਅਤੇ ਦਿਊ
|
19,802
|
10
|
ਦਿੱਲੀ
|
9,15,275
|
11
|
ਗੋਆ
|
30,983
|
12
|
ਗੁਜਰਾਤ
|
6,89,234
|
13
|
ਹਰਿਆਣਾ
|
7,20,681
|
14
|
ਹਿਮਾਚਲ ਪ੍ਰਦੇਸ਼
|
40,272
|
15
|
ਜੰਮੂ ਅਤੇ ਕਸ਼ਮੀਰ
|
37,562
|
16
|
ਝਾਰਖੰਡ
|
3,69,847
|
17
|
ਕਰਨਾਟਕ
|
1,97,693
|
18
|
ਕੇਰਲ
|
30,555
|
19
|
ਲੱਦਾਖ
|
3,845
|
20
|
ਲਕਸ਼ਦਵੀਪ
|
1,770
|
21
|
ਮੱਧ ਪ੍ਰਦੇਸ਼
|
7,72,873
|
22
|
ਮਹਾਰਾਸ਼ਟਰ
|
7,06,833
|
23
|
ਮਨੀਪੁਰ
|
9,110
|
24
|
ਮੇਘਾਲਿਆ
|
23,142
|
25
|
ਮਿਜ਼ੋਰਮ
|
10,676
|
26
|
ਨਾਗਾਲੈਂਡ
|
7,376
|
27
|
ਓਡੀਸ਼ਾ
|
3,06,167
|
28
|
ਪੁਡੂਚੇਰੀ
|
5,411
|
29
|
ਪੰਜਾਬ
|
3,70,413
|
30
|
ਰਾਜਸਥਾਨ
|
13,17,060
|
31
|
ਸਿੱਕਮ
|
6,712
|
32
|
ਤਾਮਿਲਨਾਡੂ
|
53,216
|
33
|
ਤੇਲੰਗਾਨਾ
|
654
|
34
|
ਤ੍ਰਿਪੁਰਾ
|
53,957
|
35
|
ਉੱਤਰ ਪ੍ਰਦੇਸ਼
|
10,70,642
|
36
|
ਉਤਰਾਖੰਡ
|
2,20,249
|
37
|
ਪੱਛਮੀ ਬੰਗਾਲ
|
1,98,734
|
ਕੁੱਲ
|
1,06,21,235
|
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 19.60 ਕਰੋੜ ਤੋਂ ਪਾਰ ਹੋ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 28,16,725 ਸੈਸ਼ਨਾਂ ਰਾਹੀਂ
ਕੋਵਿਡ-19 ਟੀਕਿਆਂ ਦੀਆਂ ਕੁੱਲ 19,60,51,962 ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਨ੍ਹਾਂ ਵਿੱਚ 97,60,444 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,06,890 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 1,49,91,357 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 83,33,774 ਫਰੰਟ ਲਾਈਨ
ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,06,21,235 ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ
ਹਨ, 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,09,11,756 (ਪਹਿਲੀ ਖੁਰਾਕ ) ਅਤੇ
98,18,384 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,66,45,457
(ਪਹਿਲੀ ਖੁਰਾਕ) ਅਤੇ 1,82,62,665 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
97,60,444
|
ਦੂਜੀ ਖੁਰਾਕ
|
67,06,890
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
1,49,91,357
|
ਦੂਜੀ ਖੁਰਾਕ
|
83,33,774
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
1,06,21,235
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
6,09,11,756
|
ਦੂਜੀ ਖੁਰਾਕ
|
98,18,384
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
5,66,45,457
|
ਦੂਜੀ ਖੁਰਾਕ
|
1,82,62,665
|
|
ਕੁੱਲ
|
19,60,51,962
|
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.30 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।
ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 11 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 3,02,544 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,37,28,011 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ ਹੋਰ ਵਾਧੇ ਦੇ ਨਾਲ 88.69 ਫੀਸਦ ਨੂੰ ਛੂਹਣ ਜਾ ਰਹੀ ਹੈ ।
10 ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 72.23 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।
ਪੌਜ਼ੀਟਿਵ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਵਿੱਚ ਲਗਾਤਾਰ ਅੱਠ ਦਿਨਾਂ ਦੌਰਾਨ 3 ਲੱਖ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ। ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਅਤੇ ਡੇਲੀ ਰਿਕਵਰੀ ਦੇ ਕੇਸਾਂ ਵਿਚਲਾ ਪਾੜਾ ਅੱਜ ਘੱਟ ਕੇ 80,229 ਰਹਿ ਗਿਆ ਹੈ।
ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਅਤੇ ਡੇਲੀ ਰਿਕਵਰੀ ਹੋਏ ਕੇਸਾਂ ਦੀ ਚਾਲ ਨੂੰ ਹੇਠਾਂ ਦਰਸਾਇਆ ਗਿਆ ਹੈ
ਪਿਛਲੇ 24 ਘੰਟਿਆਂ ਦੌਰਾਨ 2,22,315 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ ।
10 ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 81.08 ਫੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਮਿਲਨਾਡੂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 35,483 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 26,672 ਨਵੇਂ ਕੇਸ ਸਾਹਮਣੇ ਆਏ ਹਨ।
ਭਾਰਤ ਦੇ ਮੌਜੂਦਾ ਐਕਟਿਵ ਮਾਮਲਿਆਂ ਵਿੱਚ ਦਰਜ ਗਿਰਾਵਟ ਨੂੰ ਹੇਠਾਂ ਦਰਸਾਇਆ ਗਿਆ ਹੈ । ਐਕਟਿਵ ਮਾਮਲੇ 10 ਮਈ 2021 ਨੂੰ ਦਰਜ ਕੀਤੇ ਆਖਰੀ ਸਿਖਰ ਤੋਂ ਘਟ ਗਏ ਹਨ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 27,20,716 ਰਹਿ ਗਈ ਹੈ ।
ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 84,683 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ ।ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 10.17 ਫੀਸਦ ਬਣਦਾ ਹੈ ।
8 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 71.62 ਫੀਸਦ ਦਾ ਯੋਗਦਾਨ ਪਾ ਰਹੇ ਹਨ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 19,28,127 ਟੈਸਟ ਕੀਤੇ ਲਏ ਗਏ ਹਨ ਅਤੇ ਹੁਣ ਤੱਕ ਕੁਲ ਮਿਲਾਕੇ 33,05,36,064 ਟੈਸਟ ਕੀਤੇ ਜਾ ਚੁੱਕੇ ਹਨ। ਕੁੱਲ ਪੌਜ਼ੀਟੀਵਿਟੀ ਦਰ ਅੱਜ 8.09 ਫੀਸਦ ਤੇ ਖੜ੍ਹੀ ਹੈ । ਹਫਤਾਵਾਰੀ ਪੌਜ਼ੀਟੀਵਿਟੀ ਦਰ ਘਟ ਕੇ 12.66 ਫੀਸਦ ਹੋ ਗਈ ਹੈ ।
ਕੌਮੀ ਪੱਧਰ ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.14 ਫੀਸਦ ਤੇ ਖੜ੍ਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 4,454 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 79.52 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (1,320 ) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚ ਰੋਜ਼ਾਨਾ 624 ਮੌਤਾਂ ਦਰਜ ਕੀਤੀਆਂ ਗਈਆਂ ਹਨ ।
18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚਲੇ ਕੇਸਾਂ ਚੋਂ ਮੌਤ ਦੀ ਦਰ ਕੌਮੀ ਅੋਸਤ (1.14 ਫੀਸਦ) ਤੋਂ ਵੀ ਘੱਟ ਹੈ।
18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚਲੇ ਕੇਸਾਂ ਚੋਂ ਮੌਤ ਦੀ ਦਰ ਕੌਮੀ ਅੋਸਤ ਨਾਲੋਂ ਵਧੇਰੇ ਹੈ ।
****
ਐਮ.ਵੀ.
(Release ID: 1721417)
Visitor Counter : 184
Read this release in:
Malayalam
,
Tamil
,
Telugu
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Kannada