ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
6 ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ ਹੋਈਆਂ
ਲਗਾਤਾਰ ਤਿੰਨ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ
ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 20 ਲੱਖ ਟੈਸਟ ਟੈਸਟ ਕੀਤੇ ਗਏ,ਜੋ ਇੱਕ ਵਿਸ਼ਵਪਧਰੀ ਰਿਕਾਰਡ ਹੈ
ਰੋਜ਼ਾਨਾ ਪੌਜ਼ੀਟੀਵਿਟੀ ਦਰ ਘਟ ਕੇ 13.31 ਫੀਸਦ ਹੋ ਗਈ ਹੈ
18 -44 ਸਾਲ ਤੱਕ ਵਰਗ ਚ ਹੁਣ ਤੱਕ 64 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ
Posted On:
19 MAY 2021 12:28PM by PIB Chandigarh
ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ ਛੇਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 3,89,851 ਰਿਕਵਰੀ ਰਜਿਸਟਰ ਕੀਤੀ ਗਈ ਹੈ।
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,19,86,363 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 86.23 ਫੀਸਦ ਦਰਜ ਕੀਤੀ ਜਾ ਰਹੀ ਹੈ ।
10 ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 74.94 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

ਪੌਜ਼ੀਟਿਵ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਵਿੱਚ ਲਗਾਤਾਰ ਤਿੰਨ ਦਿਨਾਂ ਦੌਰਾਨ 3 ਲੱਖ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ 2,67,334 ਨਵੇਂ ਮਾਮਲੇ ਸਾਹਮਣੇ ਆਏ ਹਨ ।
10 ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 74.46 ਫੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਮਿਲਨਾਡੂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 33,059 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕੇਰਲ ਵਿੱਚ 31,337 ਨਵੇਂ ਮਾਮਲੇ ਸਾਹਮਣੇ ਆਏ ਹਨ ।

ਦੂਜੇ ਪਾਸੇ,ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 32,26,719 ਰਹਿ ਗਈ ਹੈ ।
ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,27,046 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ
ਗਈ ਹੈ ।
ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 12.66 ਫੀਸਦ ਬਣਦਾ ਹੈ ।
8 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 69.02 ਫੀਸਦ ਦਾ ਯੋਗਦਾਨ ਪਾ ਰਹੇ ਹਨ ।

ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ ਇੱਕ ਮਹੀਨੇ ਦੌਰਾਨ ਐਕਟਿਵ ਮਾਮਲਿਆਂ ਦੀ ਚਾਲ ਨੂੰ ਦਰਸਾ ਰਿਹਾ ਹੈ।

ਪਿਛਲੇ 24 ਘੰਟਿਆਂ ਦੌਰਾਨ (ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਟੈਸਟ) 20 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ, ਜਦੋਂ ਕਿ ਰੋਜ਼ਾਨਾ ਪੌਜ਼ੀਟਿਵਟੀ ਦਰ ਘਟ ਕੇ 13.31 ਫੀਸਦ ਰਹਿ ਗਈ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 20.08 ਲੱਖ ਟੈਸਟ ਕੀਤੇ ਗਏ ਹਨ, ਜੋ ਇੱਕ ਵਿਸ਼ਵ ਪਧਰੀ ਰਿਕਾਰਡ ਹੈ।

ਹੁਣ ਤੱਕ ਦੇਸ਼ ਭਰ ਵਿੱਚ 32 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਕਰਵਾਏ ਗਏ ਟੈਸਟਾਂ ਦੀ ਵਧ ਰਹੀ ਚਾਲ ਨੂੰ ਦਰਸਾਉਂਦਾ ਹੈ। ਕੁੱਲ ਪੌਜ਼ੀਟਿਵਟੀ ਦਰ 7.96 ਫੀਸਦ 'ਤੇ ਖੜ੍ਹੀ ਹੈ।

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 18.58 ਕਰੋੜ ਨੂੰ ਪਾਰ ਕਰ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 27, 10, 934 ਸੈਸ਼ਨਾਂ ਰਾਹੀਂ
ਕੋਵਿਡ-19 ਟੀਕਿਆਂ ਦੀਆਂ ਕੁੱਲ 18,58,09,302 ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਨ੍ਹਾਂ ਵਿੱਚ 96,73,684 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 66,59,125 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 1,45,69,669 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 82,36,515 ਫਰੰਟ ਲਾਈਨ
ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 64,77,443 ਲਾਭਪਾਤਰੀ (ਪਹਿਲੀ ਖੁਰਾਕ)
ਸ਼ਾਮਲ ਹਨ, 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,80,46,339 (ਪਹਿਲੀ ਖੁਰਾਕ ) ਅਤੇ
93,51,036 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,48,16,767 (ਪਹਿਲੀ ਖੁਰਾਕ)
ਅਤੇ 1,79,78,724 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
96,73,684
|
|
ਦੂਜੀ ਖੁਰਾਕ
|
66,59,125
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
1,45,69,669
|
|
ਦੂਜੀ ਖੁਰਾਕ
|
82,36,515
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
64,77,443
|
45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
5,80,46,339
|
|
ਦੂਜੀ ਖੁਰਾਕ
|
93,51,036
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
5,48,16,767
|
|
ਦੂਜੀ ਖੁਰਾਕ
|
1,79,78,724
|
|
ਕੁੱਲ
|
18,58,09,302
|
****
ਐਮ.ਵੀ.
(Release ID: 1720124)
Visitor Counter : 282
Read this release in:
English
,
Urdu
,
Hindi
,
Marathi
,
Bengali
,
Gujarati
,
Odia
,
Tamil
,
Telugu
,
Kannada
,
Malayalam