ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ, ਪਹਿਲੀ ਵਾਰ ਰੋਜ਼ਾਨਾ ਰਿਕਵਰੀ 4 ਲੱਖ ਤੋਂ ਵੱਧ ਦਰਜ

ਲਗਾਤਾਰ ਦੋ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ

ਪਿਛਲੇ 24 ਘੰਟਿਆਂ ਵਿੱਚ ਐਕਟਿਵ ਮਾਮਲਿਆਂ ਵਿੱਚ 1,63,232 ਦੀ ਗਿਰਾਵਟ

ਭਾਰਤ ਵਿੱਚ ਕੁੱਲ ਟੀਕਾਕਰਨ ਦੀ ਕਵਰੇਜ 18.44 ਕਰੋੜ ਤੋਂ ਪਾਰ

ਹੁਣ ਤੱਕ 18-44 ਉਮਰ ਸਮੂਹ ਵਿੱਚ 66 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਟੀਕੇ ਲਗਾਏ ਗਏ

Posted On: 18 MAY 2021 1:27PM by PIB Chandigarh


ਇਕ ਮਹੱਤਵਪੂਰਣ ਪ੍ਰਾਪਤੀ ਵਿੱਚ, ਸਾਰੇ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਦੀ ਸਮਰਪਣ ਭਾਵਨਾ ਅਤੇ ਅਣਥੱਕ ਯਤਨਾਂ ਨਾਲ, ਭਾਰਤ ਨੇ ਇਕ ਦਿਨ ਵਿੱਚ ਪਹਿਲੀ ਵਾਰ 4 ਲੱਖ ਤੋਂ ਵੱਧ ਕੋਵਿਡ ਮਰੀਜ਼ਾਂ ਦੀ ਰੋਜ਼ਾਨਾ ਰਿਕਵਰੀ ਦਰਜ ਕੀਤੀ ਹੈ।

ਪਿਛਲੇ 24 ਘੰਟਿਆਂ ਦੌਰਾਨ 4,22,436 ਸਿਹਤਯਾਬੀ ਦੇ ਮਾਮਲੇ ਰਜਿਸਟਰਡ ਕੀਤੇ ਗਏ ਹਨ ।

 

ਪਿਛਲੇ 14 ਦਿਨਾਂ ਤੋਂ ਅੋਸਤਨ ਰੋਜ਼ਾਨਾ ਰਿਕਵਰੀ ਦੇ 3,55,944 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਪਿਛਲੇ 14 ਦਿਨਾਂ ਵਿੱਚ ਰੋਜ਼ਾਨਾ ਦਰਜ ਕੀਤੀ ਗਈ ਰਿਕਵਰੀ ਨੂੰ ਦਰਸਾਇਆ ਗਿਆ ਹੈ।

 

ਪਿਛਲੇ 24 ਘੰਟਿਆਂ ਦੌਰਾਨ 2,63,533 ਨਵੇਂ ਮਾਮਲੇ ਦਰਜ ਕੀਤੇ ਗਏ ਹਨ

ਭਾਰਤ ਵਿੱਚ ਰੋਜ਼ਾਨਾ ਦਰਜ ਕੀਤੇ ਜਾ ਰਹੇ ਨਵੇਂ ਪੁਸ਼ਟੀ ਵਾਲੇ ਕੋਵਿਡ ਕੇਸ ਲਗਾਤਾਰ

ਦੂਜੇ ਦਿਨ 3 ਲੱਖ ਤੋਂ ਘੱਟ ਰਜਿਸਟਰਡ ਕੀਤੇ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 

ਪਿਛਲੇ 24 ਘੰਟਿਆਂ ਦੌਰਾਨ 1,63,232 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ ।

 

13 ਮਾਰਚ 2021 ਤੋਂ, ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਦੇ ਰੁਝਾਨ ਅਤੇ ਰਿਕਵਰ ਹੋਏ ਕੇਸਾਂ ਨੂੰ ਹੇਠਾਂ ਦਰਸਾਇਆ ਗਿਆ ਹੈ।

 

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,15,96,512 ਤੇ ਪੁੱਜ ਗਈ ਹੈ ।

ਕੌਮੀ ਰਿਕਵਰੀ ਦੀ ਦਰ 85.60 ਫੀਸਦ ਦਰਜ ਕੀਤੀ ਜਾ ਰਹੀ  ਹੈ ।

10 ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 75.77 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 

 

ਦੂਜੇ ਪਾਸੇ,ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 33,53,765 ਰਹਿ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 13.29 ਫੀਸਦ ਬਣਦਾ ਹੈ ।

8 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 69.01 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 

 

 

 

 

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ ਨਾਲ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19 ਟੀਕਾ ਖੁਰਾਕਾਂ ਦੀ ਕੁੱਲ ਗਿਣਤੀ 18.44 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।  

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 26,87,638 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ  18,44,53,149  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 96,59,441 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 66,52,389 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,45,00,303   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 82,17,075 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 59,39,290  ਲਾਭਪਾਤਰੀ (ਪਹਿਲੀ ਖੁਰਾਕ)

ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,76,64,616 (ਪਹਿਲੀ ਖੁਰਾਕ ) ਅਤੇ

92,43,104   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,46,64,577  (ਪਹਿਲੀ ਖੁਰਾਕ)

ਅਤੇ 1,79,12,354   (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

96,59,441

 

ਦੂਜੀ ਖੁਰਾਕ

66,52,389

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,45,00,303

 

ਦੂਜੀ ਖੁਰਾਕ

82,17,075

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

59,39,290

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,76,64,616

 

ਦੂਜੀ ਖੁਰਾਕ

92,43,104

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,46,64,577

 

ਦੂਜੀ ਖੁਰਾਕ

1,79,12,354

 

ਕੁੱਲ

18,44,53,149

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.70 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 

ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 6,69,884 ਲਾਭਪਾਤਰੀਆਂ ਨੇ ਆਪਣੀ ਕੋਵਿਡਟੀਕਾਕਰਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 36 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਕੁੱਲ ਮਿਲਾ ਕੇ 59,39,290 ਖੁਰਾਕਾਂ  ਦਿਤੀਆਂ ਗਈਆਂ ਹਨ I

ਟੀਕਾਰਕਨ ਮੁਹਿੰਮ ਦੇ 122 ਵੇਂ ਦਿਨ (17 ਮਈ 2021) ਨੂੰ, 15,10,418 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਹਨ I 14,447 ਸੈਸ਼ਨਾਂ ਰਾਹੀਂ 12,67,201 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ  ਟੀਕਾ ਲਗਾਇਆ ਗਿਆ ਹੈ 

ਅਤੇ 2,43,217 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

10 ਰਾਜਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 74.54 ਫੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਕਰਨਾਟਕ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 38,603 ਕੇਸ ਦਰਜ ਕੀਤੇ ਗਏ ਹਨ ।

ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 33,075 ਮਾਮਲੇ ਸਾਹਮਣੇ ਆਏ ਹਨ ।

 

 

ਕੌਮੀ ਪੱਧਰ ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.10 ਫੀਸਦ ਤੇ ਖੜ੍ਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 4,329 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 75.98 ਫੀਸਦ  ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (1000)ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚ ਰੋਜ਼ਾਨਾ 476 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

 

ਇਸ ਤੋਂ ਇਲਾਵਾ, ਭਾਰਤ ਸਰਕਾਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ ਸਹਾਇਤਾ ਅਲਾਟ ਕਰ ਰਹੀ ਹੈ ਅਤੇ ਵੰਡ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ । ਹੁਣ ਤੱਕ 11,321 ਆਕਸੀਜਨ ਕੰਸਨਟ੍ਰੇਟਰ; 15,801 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 7,470 ਵੈਂਟੀਲੇਟਰ /ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 5.5 ਲੱਖ ਤੋਂ ਵੱਧ ਰੇਮੇਡੇਸੀਵੀਅਰ ਟੀਕੇ ਹਵਾਈ ਅਤੇ ਸੜਕੀ ਰਸਤੇ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਭੇਜੇ ਗਏ ਹਨ।

 

 

****

 

ਐਮ.ਵੀ.(Release ID: 1719756) Visitor Counter : 112