ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕੀਤੀ


ਭਾਰਤ ਸਰਕਾਰ ਦਵਾਈਆਂ ਦੇ ਉਤਪਾਦਨ ਨੂੰ ਵਧਾਉਣ ਅਤੇ ਹਰ ਲੋੜੀਂਦੀ ਸਹਾਇਤਾ ਦੇਣ ਲਈ ਨਿਰਮਾਤਾਵਾਂ ਦੇ ਨਾਲ ਨਿਯਮਿਤ ਸੰਪਰਕ ਵਿੱਚ ਹੈ

ਪਿਛਲੇ ਕੁਝ ਹਫ਼ਤਿਆਂ ਵਿੱਚ ਰੇਮਡੇਸਿਵਿਰ ਸਮੇਤ ਸਾਰੀਆਂ ਦਵਾਈਆਂ ਦੇ ਉਤਪਾਦਨ ਵਿਚ ਭਾਰੀ ਵਾਧਾ ਹੋਇਆ ਹੈ

ਹੁਣ ਆਕਸੀਜਨ ਦੀ ਸਪਲਾਈ ਪਹਿਲੀ ਲਹਿਰ ਦੀ ਸਿਖ਼ਰ ਦੇ ਦੌਰਾਨ ਹੋਈ ਸਪਲਾਈ ਨਾਲੋਂ 3 ਗੁਣਾ ਤੋਂ ਵੀ ਵਧੇਰੇ ਹੈ

Posted On: 12 MAY 2021 9:14PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਕੋਵਿਡ ਦੇ ਨਾਲ ਨਾਲ ਮਯੂਕੋਰਮਾਈਕੋਸਿਸ (Mucormycosis) ਦੇ ਪ੍ਰਬੰਧਨ ਵਿੱਚ ਵਰਤੀਆਂ ਜਾ ਰਹੀਆਂ ਦਵਾਈਆਂ ਦੀ ਸਪਲਾਈ 'ਤੇ ਸਰਗਰਮੀ ਨਾਲ ਨਜ਼ਰ ਰੱਖ ਰਹੀ ਹੈ। ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੱਪਡੇਟ ਕੀਤਾ ਕਿ ਉਹ ਉਤਪਾਦਨ ਨੂੰ ਵਧਾਉਣ ਅਤੇ  ਹਰ ਤਰਾਂ ਦੀ ਲੋੜੀਂਦੀ ਸਹਾਇਤਾ ਦੇਣ ਲਈ ਨਿਰਮਾਤਾਵਾਂ ਨਾਲ ਬਾਕਾਇਦਾ ਸੰਪਰਕ ਵਿੱਚ ਹਨ। ਪ੍ਰਧਾਨ ਮੰਤਰੀ ਨੂੰ ਅਜਿਹੀ ਹਰ ਦਵਾਈ ਲਈ  ਏਪੀਆਈਜ਼ ਦੇ ਮੌਜੂਦਾ ਉਤਪਾਦਨ ਅਤੇ ਸਟਾਕ ਬਾਰੇ ਵੀ ਦੱਸਿਆ ਗਿਆ। ਇਸ ਗੱਲ ’ਤੇ ਚਰਚਾ ਹੋਈ ਕਿ ਰਾਜਾਂ ਨੂੰ ਚੰਗੀ ਮਾਤਰਾ ਵਿੱਚ ਦਵਾਈਆਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਰੇਮਡੇਸਿਵਿਰ ਸਮੇਤ ਸਾਰੀਆਂ ਦਵਾਈਆਂ ਦੇ ਉਤਪਾਦਨ ਵਿਚ ਭਾਰੀ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਇਕ ਬਹੁਤ ਹੀ ਜੀਵੰਤ ਫਾਰਮਾ ਸੈਕਟਰ ਹੈ ਅਤੇ ਸਰਕਾਰ ਦਾ ਉਨ੍ਹਾਂ ਨਾਲ ਬਾਕਾਇਦਾ ਕਰੀਬੀ ਤਾਲਮੇਲ ਸਾਰੀਆਂ ਦਵਾਈਆਂ ਦੀ ਉਚਿਤ ਉਪਲਬਧਤਾ ਸੁਨਿਸ਼ਚਿਤ ਕਰੇਗਾ।

 

ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਆਕਸੀਜਨ ਦੀ ਉਪਲਬਧਤਾ ਅਤੇ ਸਪਲਾਈ 'ਤੇ ਸਥਿਤੀ ਦਾ ਜਾਇਜ਼ਾ ਲਿਆ। ਇਹ ਚਰਚਾ ਕੀਤੀ ਗਈ ਕਿ ਹੁਣ ਆਕਸੀਜਨ ਦੀ ਸਪਲਾਈ ਪਹਿਲੀ ਲਹਿਰ ਦੀ ਸਿਖ਼ਰ ਦੇ ਦੌਰਾਨ ਹੋਈ ਸਪਲਾਈ ਨਾਲੋਂ 3 ਗੁਣਾ ਤੋਂ ਵੀ ਵੱਧ ਹੈ। ਪ੍ਰਧਾਨ ਮੰਤਰੀ ਨੂੰ ਆਈਏਐੱਫ ਜਹਾਜ਼ਾਂ ਦੀਆਂ ਉਡਾਣਾਂ ਅਤੇ ਆਕਸੀਜਨ ਰੇਲ ਦੇ ਅਪ੍ਰੇਸ਼ਨਸ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਆਕਸੀਜਨ ਕੰਸੰਟ੍ਰੇਟਰਸ ਅਤੇ ਆਕਸੀਜਨ ਸਿਲੰਡਰਾਂ ਦੀ ਖਰੀਦ ਸਥਿਤੀ ਦੇ ਨਾਲ ਨਾਲ ਦੇਸ਼ ਭਰ ਵਿੱਚ ਲਗਾਏ ਜਾ ਰਹੇ ਪੀਐੱਸਏ ਪਲਾਂਟਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਰਾਜਾਂ ਨੂੰ ਸਮਾਂ-ਬੱਧ ਤਰੀਕੇ ਨਾਲ ਵੈਂਟੀਲੇਟਰਸ ਨੂੰ ਚਲਾਉਣ ਅਤੇ ਨਿਰਮਾਤਾਵਾਂ ਦੀ ਸਹਾਇਤਾ ਨਾਲ ਤਕਨੀਕੀ ਅਤੇ ਸਿਖਲਾਈ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਜਾਵੇ।

 

*****

 

ਡੀਐੱਸ /ਏਕੇਜੇ  



(Release ID: 1718257) Visitor Counter : 165