ਮੰਤਰੀ ਮੰਡਲ

ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਅਤੇ ਬ੍ਰਾਜ਼ੀਲ ਦੀ ਆਰਥਿਕ ਰੱਖਿਆ ਪ੍ਰਸ਼ਾਸਨਿਕ ਪਰਿਸ਼ਦ (ਸੀਏਡੀਈ ) ਦੇ ਦਰਮਿਆਨ ਸਹਿਮਤੀ ਪੱਤਰ

Posted On: 20 APR 2021 3:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਅੱਜ ਭਾਰਤੀ ਕੰਪੀਟੀਸ਼ਨ ਕਮਿਸ਼ਨ  ( ਸੀਸੀਆਈ )  ਅਤੇ ਬ੍ਰਾਜ਼ੀਲ ਦੀ ਆਰਥਿਕ ਰੱਖਿਆ ਪ੍ਰਸ਼ਾਸਨਿਕ ਪਰਿਸ਼ਦ  (ਸੀਏਡੀਈ) ਦੇ  ਦਰਮਿਆਨ ਸਹਿਮਤੀ ਪੱਤਰ (ਐੱਮਓਯੂ)  ਨੂੰ ਪ੍ਰਵਾਨਗੀ  ਦੇ ਦਿੱਤੀ ਹੈ । 

ਕੰਪੀਟੀਸ਼ਨ ਐਕਟ,  2002 ਦੀ ਧਾਰਾ 18, ਭਾਰਤੀ ਕੰਪਟੀਸ਼ਨ ਕਮਿਸ਼ਨ (ਸੀਸੀਆਈ) ਨੂੰ ਐਕਟ ਤਹਿਤ ਆਪਣੀ ਜ਼ਿੰਮੇਦਾਰੀਆਂ ਨਿਭਾਉਣ ਜਾਂ ਆਪਣੇ ਕਾਰਜ ਕਰਨ ਦੇ ਉਦੇਸ਼ ਨਾਲ ਕਿਸੇ ਹੋਰ ਦੇਸ਼ ਦੀ ਏਜੰਸੀ ਨਾਲ ਕੋਈ ਸਮਝੌਤਾ ਜਾਂ ਵਿਵਸਥਾ ਕਾਇਮ ਕਰਨ ਦੀ ਆਗਿਆ ਦਿੰਦੀ ਹੈ । 

ਇਸ ਕ੍ਰਮ ਵਿੱਚ, ਭਾਰਤੀ ਕੰਪਟੀਸ਼ਨ ਕਮਿਸ਼ਨ (ਸੀਸੀਆਈ)  ਨੇ ਨਿਮਨਲਿਖਿਤ ਛੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਹਨ  : 

 

  1. ਫੈਡਰਲ ਟ੍ਰੇਡ ਕਮਿਸ਼ਨ  (ਐੱਫਟੀਸੀ)  ਅਤੇ ਨਿਆਂ ਵਿਭਾਗ (ਡੀਓਜੇ),  ਯੂਐੱਸਏ (ਸੰਯੁਕਤ ਰਾਜ ਅਮਰੀਕਾ) 

  2. ਕੰਪੀਟੀਸ਼ਨ ਡਾਇਰੈਕਟਰ ਜਨਰਲ,  ਯੂਰਪੀਅਨ ਯੂਨੀਅਨ 

  3. ਫੈਡਰਲ ਐਂਟੀਮੋਨੋਪਲੀ ਸਰਵਿਸ, ਰੂਸ

  4. ਆਸਟ੍ਰੇਲਿਆਈ ਕਮਪੀਟੀਸ਼ਨ ਅਤੇ ਉਪਭੋਗਤਾ ਕਮਿਸ਼ਨ

  5. ਕੰਪੀਟੀਸ਼ਨ ਬਿਊਰੋ ,  ਕੈਨੇਡਾ ਅਤੇ

  6. ਬ੍ਰਿਕਸ ਕੰਪੀਟੀਸ਼ਨ ਅਥਾਰਿਟੀ

ਮੌਜੂਦਾ ਪ੍ਰਸਤਾਵ ਸੀਸੀਆਈ ਅਤੇ ਸੀਏਡੀਈ ਦੇ ਦਰਮਿਆਨ ਹੋਏ ਇਸੇ ਤਰ੍ਹਾਂ ਦੇ ਸਹਿਮਤੀ ਪੱਤਰ (ਐੱਮਓਯੂ) ਨਾਲ ਸਬੰਧਿਤ ਹੈ।

 

*****

ਡੀਐੱਸ


(Release ID: 1712967) Visitor Counter : 244