ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੁੱਲ ਟੀਕਾਕਰਨ ਕਵਰੇਜ ਦਾ ਅੰਕੜਾ 8 ਕਰੋੜ ਦੇ ਨੇੜੇ ਪਹੁੰਚਿਆ


8 ਰਾਜ ਲਗਾਤਾਰ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕਰਵਾ ਰਹੇ ਹਨ

15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਅੋਸਤ ਦੇ ਮੁਕਾਬਲੇ ਵਿੱਚ ਪ੍ਰਤੀ ਮਿਲੀਅਨ ਘੱਟ ਟੈਸਟ ਹੋ ਰਹੇ ਹਨ

Posted On: 05 APR 2021 11:48AM by PIB Chandigarh

ਕੋਵਿਡ-19 ਦੇ ਵਿਰੁੱਧ ਲੜਾਈ ਵਿੱਚ ਇਕ ਮਹੱਤਵਪੂਰਣ ਪ੍ਰਾਪਤੀ ਦਰਜ ਕਰਦਿਆਂ, ਦੇਸ਼ ਵਿੱਚ ਲਗਾਈਆਂ ਗਈਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 7.9 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਆਰਜੀ ਰਿਪੋਰਟਾਂ ਅਨੁਸਾਰ 12,31,148 ਸੈਸ਼ਨਾਂ ਰਾਹੀਂ ਕੋਵਿਡ-19 ਦੀਆਂ ਕੁੱਲ 7,91,05,163 ਖੁਰਾਕਾਂ ਦਿੱਤੀਆਂ ਗਈਆਂ

ਇਨ੍ਹਾਂ ਵਿੱਚ 90,09,353 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 53,43,493 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 97,37,850 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 41,33,961 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 4,99,31,635 (ਪਹਿਲੀ ਖੁਰਾਕ ) ਅਤੇ 9,48,871 (ਦੂਜੀ ਖੁਰਾਕ), 45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ ਸ਼ਾਮਲ ਹਨ

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਸਾਲ ਤੋਂ ਵੱਧ ਉਮਰ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

90,09,353

53,43,493

97,37,850

41,33,961

4,99,31,635

9,48,871

7,91,05,163

 

ਟੀਕਾਕਰਨ ਮੁਹਿੰਮ ਦੇ 79ਵੇਂ ਦਿਨ (4 ਅਪ੍ਰੈਲ 2021 ਨੂੰ ) 16,38,464 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 15,40,676 ਲਾਭਪਾਤਰੀਆਂ ਨੂੰ 21,508 ਸੈਸ਼ਨਾਂ ਦੌਰਾਨ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਅਤੇ 97,788 ਲਾਭਪਾਤਰੀਆਂ ਨੇ ਆਪਣੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ

 

 

ਤਾਰੀਖ: 4th ਅਪ੍ਰੈਲ, 2021

ਸਿਹਤ ਸੰਭਾਲ

ਵਰਕਰ

ਫਰੰਟ ਲਾਈਨ ਵਰਕਰ

45 ਸਾਲ ਤੋਂ ਵੱਧ ਉਮਰ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ

ਖੁਰਾਕ

ਪਹਿਲੀ ਖੁਰਾਕ

ਦੂਜੀ

ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

1,470

9,461

2,665

16,547

15,36,541

71,780

15,40,676

97,788

 

8 ਸੂਬਿਆਂ ਵੱਲੋਂ ਹੁਣ ਤੱਕ ਦਿੱਤੀਆਂ ਗਈਆਂ ਵੈਕਸੀਨੇਸ਼ਨ ਦੀਆਂ ਕੁੱਲ ਖੁਰਾਕਾਂ ਵਿੱਚ 60 ਫੀਸਦ ਦਾ ਹਿੱਸਾ ਪਾਇਆ ਗਿਆ ਹੈ

ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ 1 ਲੱਖ ਤੋਂ ਵੱਧ (1,03,558) ਨਵੇਂ ਕੇਸ ਦਰਜ ਕੀਤੇ ਗਏ ਹਨ

 

8 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਉੱਤਰ ਪ੍ਰਦੇਸ਼, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਪੰਜਾਬ ਸ਼ਾਮਿਲ ਹਨ, ਕੋਵਿਡ ਦੇ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਭਾਰੀ ਵਾਧੇ ਨੂੰ ਦਰਸਾ ਰਹੇ ਹਨ। ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 81.90 ਫੀਸਦ ਕੇਸ ਇਨ੍ਹਾਂ 8 ਰਾਜਾਂ ਤੋਂ ਸਾਹਮਣੇ ਰਹੇ ਹਨ

 

ਮਹਾਰਾਸ਼ਟਰ ਵਿੱਚ ਰੋਜ਼ਾਨਾ ਨਵੇਂ ਕੇਸ 57,074 (55.11 ਫੀਸਦ) ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 5,250 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਕਰਨਾਟਕ ਵਿਚ 4,553 ਨਵੇਂ ਕੇਸ ਸਾਹਮਣੇ ਆਏ ਹਨ

12 ਸੂਬਿਆਂ ਵੱਲੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧੇ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ

 

 

 

 

 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 7,41,830 ਤੱਕ ਪੁੱਜ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦਾ 5.89 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 50,233 ਕੇਸਾਂ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ

 

ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਵਿੱਚ ਵਾਧੇ ਨੂੰ ਦਰਸਾਉਂਦਾ ਹੈ-

 

5 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਅਤੇ ਪੰਜਾਬ ਸ਼ਾਮਿਲ ਹਨ, ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 75.88 ਫੀਸਦ ਕੇਸਾਂ ਦਾ ਹਿੱਸਾ ਪਾ ਰਹੇ ਹਨ। ਇਕੱਲਾ ਮਹਾਰਾਸ਼ਟਰ ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 58.23 ਫੀਸਦ ਦਾ ਹਿੱਸੇਦਾਰ ਬਣ ਰਿਹਾ ਹੈ

 

 

15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਕੌਮੀ ਅੋਸਤ 1,80,449 ਦੇ ਮੁਕਾਬਲੇ ਵਿੱਚ ਘੱਟ ਟੈਸਟ ਹੋ ਰਹੇ ਹਨ I

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,16,82,136 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 92. 8 ਫੀਸਦ ਬਣਦੀ ਹੈ

ਪਿਛਲੇ 24 ਘੰਟਿਆਂ ਦੌਰਾਨ 52,847 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਦੌਰਾਨ 478 ਮੌਤਾਂ ਰਿਪੋਰਟ ਹੋਈਆਂ ਹਨ

8 ਰਾਜਾਂ ਵੱਲੋਂ ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 84.52 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 222 ਮੌਤਾਂ ਦਰਜ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 51 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ

 

12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕਿਸੇ ਵੀ ਨਵੀਂ ਮੌਤ ਦੀ ਰਿਪੋਰਟ ਨਹੀਂ ਹੈ। ਇਹ ਹਨ :- ਪੁਡੂਚੇਰੀ, ਲੱਦਾਖ਼ (ਯੂ ਟੀ), ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ , ਨਾਗਾਲੈਂਡ, ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਸਿੱਕਿਮ, ਲਕਸ਼ਦੀਪ, ਮਿਜੋਰਮ, ਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼

 

 

****

ਐਮ.ਵੀ.



(Release ID: 1709675) Visitor Counter : 267