ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਐਂਟੋਨੀਓ ਲੁਈਸ ਸੈਂਟੋਸ ਦਾ ਕੋਸਟਾ ਦੇ ਦਰਮਿਆਨ ਫੋਨ ’ਤੇ ਗੱਲਬਾਤ ਹੋਈ

Posted On: 16 MAR 2021 7:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਐਂਟੋਨੀਓ ਲੁਈਸ ਸੈਂਟੋਸ ਦਾ ਕੋਸਟਾ ਨਾਲ ਅੱਜ ਟੈਲੀਫ਼ੋਨ ਤੇ ਗੱਲਬਾਤ ਕੀਤੀ।

 

ਦੋਵੇਂ ਆਗੂਆਂ ਨੇ ਦੋਵੇਂ ਦੇਸ਼ਾਂ ਦੀ ਕੋਵਿਡ–19 ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮਹਾਮਾਰੀ ਦੇ ਖ਼ਾਤਮੇ ਲਈ ਵੈਕਸੀਨਾਂ ਦੀ ਤੁਰੰਤ ਤੇ ਇੱਕਸਮਾਨ ਵੰਡ ਦੇ ਮਹੱਤਵ ਨੂੰ ਨੋਟ ਕੀਤਾ।

 

ਪ੍ਰਧਾਨ ਮੰਰਤੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਕੋਸਟਾ ਨੂੰ ਭਾਰਤ ਦੀ ਟੀਕਾਕਰਣ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਭਾਰਤ ਦੁਆਰਾ ਹੁਣ ਤੱਕ 70 ਤੋਂ ਵੱਧ ਦੇਸ਼ਾਂ ਨੂੰ ਦਿੱਤੀ ਗਈ ਮਦਦ ਬਾਰੇ ਵੀ ਦੱਸਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਆਪਣੀਆਂ ਬਿਹਤਰੀਨ ਸਮਰੱਥਾਵਾਂ ਨਾਲ ਹੋਰਨਾਂ ਦੇਸ਼ਾਂ ਦੀਆਂ ਟੀਕਾਕਰਣ ਕੋਸ਼ਿਸ਼ਾਂ ਨੂੰ ਆਪਣੀ ਮਦਦ ਜਾਰੀ ਰੱਖੇਗਾ।

 

ਦੋਵੇਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਤੇ ਪਿਛਲੇ ਕੁਝ ਸਾਲਾਂ ਦੌਰਾਨ ਭਾਰਤਪੁਰਤਗਾਲ ਭਾਈਵਾਲੀ ਦੀ ਸਕਾਰਾਤਮਕ ਰਫ਼ਤਾਰ ਉੱਤੇ ਤਸੱਲੀ ਪ੍ਰਗਟਾਈ।

 

ਉਨ੍ਹਾਂ ਮਈ 2021 ਦੌਰਾਨ ਪੋਰਟੋ ਵਿਖੇ ਯੂਰੋਪੀਅਨ ਯੂਨੀਅਨ ਦੀ ਪੁਰਤਗਾਲੀ ਪ੍ਰਧਾਨਗੀ ਅਧੀਨ ਹੋਣ ਵਾਲੀ ਭਾਰਤਯੂਰਪੀ ਯੂਨੀਅਨ ਦੇ ਆਗੂਆਂ ਦੀ ਪਹਿਲੀ ਮੀਟਿੰਗ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤਯੂਰਪੀ ਯੂਨੀਅਨ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਡਾ ਕੌਸਟਾ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਪੋਰਟੋ ਵਿਖੇ ਮੀਟਿੰਗ ਦੀ ਉਡੀਕ ਵਿੱਚ ਹਨ।

 

****

 

ਡੀਐੱਸ/ਐੱਸਐੱਚ


(Release ID: 1705309) Visitor Counter : 120