ਪ੍ਰਧਾਨ ਮੰਤਰੀ ਦਫਤਰ
ਅੰਮ੍ਰਿਤ ਮਹੋਤਸਵ ਪ੍ਰੋਗਰਾਮ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋਵੇਗਾ : ਪ੍ਰਧਾਨ ਮੰਤਰੀ
ਬਾਪੂ ਅਤੇ ਸੁਤੰਤਰਤਾ ਸੈਨਾਨੀਆਂ ਦੇ ਲਈ ‘ਵੋਕਲ ਫਾਰ ਲੋਕਲ’ ਇੱਕ ਅਦਭੁਤ ਸ਼ਰਧਾਂਜਲੀ ਹੈ : ਪ੍ਰਧਾਨ ਮੰਤਰੀ
Posted On:
12 MAR 2021 10:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ‘ਪਦਯਾਤਰਾ’ (ਸੁਤੰਤਰਤਾ ਮਾਰਚ) ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਟਵੀਟਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੀ ਸ਼ੁਰੂਆਤ ਸਾਬਰਮਤੀ ਆਸ਼ਰਮ ਤੋਂ ਹੋਈ, ਜਿੱਥੋਂ ਦਾਂਡੀ ਮਾਰਚ ਸ਼ੁਰੂ ਹੋਇਆ ਸੀ। ਉਸ ਪਦਯਾਤਰਾ ਨੇ ਭਾਰਤ ਦੇ ਲੋਕਾਂ ਵਿੱਚ ਮਾਣ ਅਤੇ ਆਤਮਨਿਰਭਰਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। “ਵੋਕਲ ਫਾਰ ਲੋਕਲ” ਨੂੰ ਅਪਣਾਉਣਾ ਬਾਪੂ ਅਤੇ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਲਈ ਇੱਕ ਅਦਭੁਤ ਸ਼ਰਧਾਂਜਲੀ ਹੈ।
ਕੋਈ ਵੀ ਸਥਾਨਕ ਉਤਪਾਦ ਖਰੀਦੋ ਅਤੇ ‘ਵੋਕਲ ਫਾਰ ਲੋਕਲ’ ਦਾ ਇਸਤੇਮਾਲ ਕਰਦੇ ਹੋਏ ਉਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕਰੋ। ਸਾਬਰਮਤੀ ਆਸ਼ਰਮ ਵਿੱਚ ਮਗਨ ਨਿਵਾਸ ਦੇ ਪਾਸ ਇੱਕ ਚਰਖਾ ਸਥਾਪਿਤ ਕੀਤਾ ਜਾਵੇਗਾ। ਇਹ ਆਤਮਨਿਰਭਰਤਾ ਨਾਲ ਸਬੰਧਿਤ ਹਰੇਕ ਟਵੀਟ ਦੇ ਨਾਲ ਪੂਰਾ ਚੱਕਰ ਘੁਮਾਏਗਾ। ਇਹ ਜਨ ਅੰਦੋਲਨ ਦੇ ਲਈ ਇੱਕ ਉਤਪ੍ਰੇਰਕ ਵੀ ਬਣ ਜਾਵੇਗਾ।”
https://twitter.com/narendramodi/status/1370224633572511749
https://twitter.com/narendramodi/status/1370224809666252807
****
ਡੀਐੱਸ/ਵੀਜੇ
(Release ID: 1704321)
Visitor Counter : 173
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam