ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪਿਛਲੇ ਮਹੀਨੇ ਸਾਰੇ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸਾਂ ਵਿੱਚ ਗਿਰਾਵਟ ਆਈ ਹੈ


ਪਿਛਲੇ 24 ਘੰਟਿਆਂ ਦੌਰਾਨ 18 ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਈ ਮੌਤ ਦਰਜ ਨਹੀਂ ਕੀਤੀ ਗਈ

ਕੇਸਾਂ ਵਿੱਚ ਰਿਕਵਰੀ ਲਗਾਤਾਰ ਜਾਰੀ l ਕੁੱਲ ਰਿਕਵਰੀਆਂ 1.06 ਕਰੋੜ ਤੇ ਪੁੱਜੀਆਂ

ਕਰੀਬ 90 ਲੱਖ ਲੋਕਾਂ ਨੂੰ ਕੋਵਿਡ—19 ਵੈਕਸੀਨ ਡੋਜ਼ ਲਗਾਈ ਗਈ

Posted On: 17 FEB 2021 11:16AM by PIB Chandigarh
ਅੱਜ ਤੱਕ ਭਾਰਤ ਦੇ ਕੁੱਲ ਐਕਟਿਵ ਕੇਸ 1.36 ਲੱਖ  (136549) ਹਨ । ਭਾਰਤ ਦੇ ਕੁੱਲ ਪਾਜਿ਼ਟਿਵ ਕੇਸਾਂ ਦਾ ਕੇਵਲ 1.25 % ਐਕਟਿਵ ਕੇਸ ਹਨ । 

ਇੱਕ ਮਹੱਤਵਪੂਰਨ ਵਿਕਾਸ ਵਿੱਚ , ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪਿਛਲੇ ਮਹੀਨੇ ਵਿੱਚ ਐਕਟਿਵ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਹੈ । ਮਹਾਰਾਸ਼ਟਰ ਵਿੱਚ 17 ਜਨਵਰੀ 2021 ਵਿੱਚ 53163 ਐਕਟਿਵ ਕੇਸ ਸਨ , ਜੋ ਘੱਟ ਕੇ 17 ਫਰਵਰੀ 2021 ਨੂੰ 38307 ਹੋ ਗਏ ਹਨ । 


 
 
18 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਮੌਤ ਦਰਜ ਨਹੀਂ ਕੀਤੀ ਗਈ । ਇਹ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ  ਉੱਤਰ ਪ੍ਰਦੇਸ਼ , ਰਾਜਸਥਾਨ , ਆਂਧਰ ਪ੍ਰਦੇਸ਼ , ਜੇ ਐਂਡ ਕੇ (ਯੂ ਟੀ) , ਝਾਰਖੰਡ , ਪੁਡਚੇਰੀ , ਹਿਮਾਚਲ ਪ੍ਰਦੇਸ਼ , ਲਕਸ਼ਦੀਪ , ਮਨੀਪੁਰ , ਲੱਦਾਖ਼ (ਯੂ ਟੀ) , ਅਸਾਮ , ਏ ਐਂਡ ਐੱਨ ਦੀਪ , ਸਿੱਕਮ , ਮੇਘਾਲਿਆ , ਤ੍ਰਿਪੁਰਾ , ਮਿਜ਼ੋਰਮ , ਅਰੁਣਾਚਲ ਪ੍ਰਦੇਸ਼ ਅਤੇ ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ ।  

ਭਾਰਤ ਦੀ ਕੁੱਲ ਰਿਕਵਰੀ ਰੋਜ਼ਾਨਾ ਵੱਧ ਰਹੀ ਦਿਸਦੀ ਹੈ । ਅੱਜ ਇਹ 1.06 ਕਰੋੜ (106,44,858) ਤੇ ਪੁੱਜ ਗਈ ਹੈ । ਰਿਕਵਰੀ ਦਰ ਵੀ 97.33% ਹੈ । ਪਿਛਲੇ 24 ਘੰਟਿਆਂ ਦੌਰਾਨ 11833 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ । ਵੱਧ ਰਹੀ ਰਿਕਵਰੀ ਗਿਣਤੀ ਤੇ ਘੱਟ ਰਹੇ ਨਵੇਂ ਕੇਸਾਂ ਨੇ ਐਕਟਿਵ ਕੇਸਾਂ ਵਿੱਚ ਗਿਰਾਵਟ ਯਕੀਨੀ ਕੀਤੀ ਹੈ । 

ਪਿਛਲੇ 24 ਘੰਟਿਆਂ ਦੌਰਾਨ 11610 ਨਵੇਂ ਕੇਸ ਦਰਜ ਕੀਤੇ ਗਏ ਹਨ । 

17 ਫਰਵਰੀ 2021 ਸਵੇਰੇ ਅੱਠ ਵਜੇ ਤੱਕ ਕੋਵਿਡ 19 ਖਿ਼ਲਾਫ਼ ਸਿਹਤ ਸੰਭਾਲ ਅਤੇ ਪਹਿਲੀ ਕਤਾਰ ਦੇ ਕਾਮਿਆਂ ਨੂੰ ਕੁੱਲ ਤਕਰੀਬਨ 90 ਲੱਖ ਟੀਕੇ ਲਾਏ ਗਏ ਹਨ । 

ਅੱਜ ਸਵੇਰੇ ਅੱਠ ਵਜੇ ਤੱਕ ਆਰਜ਼ੀ ਰਿਪੋਰਟ ਅਨੁਸਾਰ 1,91,373 ਸੈਸ਼ਨਾਂ ਰਾਹੀਂ ਲਾਭਪਾਤਰੀਆਂ ਨੂੰ 89,99,230 ਵੈਕਸੀਨ ਡੋਜ਼ ਦਿੱਤੇ ਗਏ ਹਨ । ਇਨ੍ਹਾਂ ਵਿੱਚ 61,50,922 ਸਿਹਤ ਸੰਭਾਲ ਕਾਮੇ (ਪਹਿਲੀ ਡੋਜ਼) , 2,76,377 ਸਿਹਤ ਸੰਭਾਲ ਕਾਮੇ (ਦੂਜੀ ਡੋਜ਼) ਅਤੇ 25,71,931 ਪਹਿਲੀ ਕਤਾਰ ਦੇ ਕਾਮੇ (ਪਹਿਲੀ ਡੋਜ਼) ਸ਼ਾਮਲ ਹਨ । 

13 ਫਰਵਰੀ 2021 ਨੂੰ ਉਨ੍ਹਾਂ ਲਾਭਪਾਤਰੀਆਂ ਨੂੰ ਕੋਵਿਡ 19 ਟੀਕੇ ਦੀ ਦੂਜੀ ਡੋਜ਼ ਦਿੱਤੀ ਗਈ ਸੀ , ਜਿਨ੍ਹਾਂ ਨੇ ਪਹਿਲੀ ਡੋਜ਼ ਲੈਣ ਤੋਂ ਬਾਅਦ 28 ਦਿਨ ਮੁਕੰਮਲ ਕਰ ਲਏ ਹਨ । 

 

S.

No.

 

State/UT

Beneficiaries vaccinated

1st Dose

2nd Dose

Total Doses

1

A & N Islands

3,847

182

4,029

2

Andhra Pradesh

3,66,523

24,142

3,90,665

3

Arunachal Pradesh

16,613

1,574

18,187

4

Assam

1,30,058

5,361

1,35,419

5

Bihar

4,96,988

13,497

5,10,485

6

Chandigarh

9,756

252

10,008

7

Chhattisgarh

2,96,308

6,682

3,02,990

8

Dadra & Nagar Haveli

3,175

70

3,245

9

Daman & Diu

1,308

94

1,402

10

Delhi

2,14,646

6,579

2,21,225

11

Goa

13,147

354

13,501

12

Gujarat

6,95,628

15,809

7,11,437

13

Haryana

2,01,098

4,773

2,05,871

14

Himachal Pradesh

84,225

2,907

87,132

15

Jammu & Kashmir

1,59,765

2,501

1,62,266

16

Jharkhand

2,24,005

5,408

2,29,413

17

Karnataka

5,05,157

28,901

5,34,058

18

Kerala

3,75,441

12,815

3,88,256

19

Ladakh

3,421

228

3,649

20

Lakshadweep

1,809

115

1,924

21

Madhya Pradesh

5,76,610

0

5,76,610

22

Maharashtra

7,31,537

9,294

7,40,831

23

Manipur

28,579

459

29,038

24

Meghalaya

17,889

337

18,226

25

Mizoram

12,330

227

12,557

26

Nagaland

15,025

1,209

16,234

27

Odisha

4,17,881

10,590

4,28,471

28

Puducherry

6,627

330

6,957

29

Punjab

1,09,911

2,041

1,11,952

30

Rajasthan

6,22,374

14,647

6,37,021

31

Sikkim

8,991

157

9,148

32

Tamil Nadu

2,80,892

9,356

2,90,248

33

Telangana

2,79,497

53,350

3,32,847

34

Tripura

73,924

1,491

75,415

35

Uttar Pradesh

9,16,568

18,394

9,34,962

36

Uttarakhand

1,19,060

2,666

1,21,726

37

West Bengal

5,46,433

10,017

5,56,450

38

Miscellaneous

1,55,807

9,568

1,65,375

 

Total

87,22,853

2,76,377

89,99,230


 
 
ਟੀਕਾਕਰਨ ਮੁਹਿੰਮ ਦੇ 32ਵੇਂ ਦਿਨ (16 ਫਰਵਰੀ 2021) ਤੱਕ 7001 ਸੈਸ਼ਨਾਂ ਰਾਹੀਂ ਕੁੱਲ 2,76,943 ਵੈਕਸੀਨ ਡੋਜ਼ ਦਿੱਤੇ ਗਏ ਸਨ , ਜਿਨ੍ਹਾਂ ਵਿੱਚੋਂ 1,60,691 ਲਾਭਪਾਤਰੀਆਂ ਨੂੰ ਪਹਿਲੀ ਡੋਜ਼ ਲਈ ਟੀਕਾਕਰਨ ਕੀਤਾ ਗਿਆ ਅਤੇ 1,16,252 ਸਿਹਤ ਸੰਭਾਲ ਕਾਮਿਆਂ ਨੇ ਟੀਕੇ ਦੀ ਦੂਜੀ ਡੋਜ਼ ਪ੍ਰਾਪਤ ਕੀਤੀ । 

ਭਾਰਤ ਵਿੱਚ ਕੁੱਲ ਲਗਾਏ ਗਏ ਟੀਕਿਆਂ ਦਾ 57.8% 8 ਸੂਬਿਆਂ ਵਿੱਚ ਹੈ । ਉੱਤਰ ਪ੍ਰਦੇਸ਼ ਇਕੱਲੇ ਵਿੱਚ 10.4% (9,34,962) ਹੈ ।
  

 
 

16 ਫਰਵਰੀ 2021 ਸ਼ਾਮ ਚਾਰ ਵਜੇ ਤੱਕ ਕੁੱਲ 36 ਕੇਸ ਹਸਪਤਾਲ ਪਹੁੰਚੇ ਨੇ ਅਤੇ 29 ਉਨ੍ਹਾਂ ਲੋਕਾਂ ਦੀ ਮੌਤ ਹੋਈ ਹੈ , ਜਿਹੜੇ ਲੋਕਾਂ ਨੂੰ ਟੀਕੇ ਲਗਾਏ ਗਏ ਸਨ । ਹਸਪਤਾਲ ਪਹੁੰਚੇ 36 ਕੇਸਾਂ ਵਿੱਚੋਂ 22 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ । 2 ਅਜੇ ਵੀ ਇਲਾਜ ਅਧੀਨ ਹਨ ਅਤੇ 12 ਵਿਅਕਤੀਆਂ ਦੀ ਮੌਤ ਹੋਈ ਹੈ । 29 ਮੌਤਾਂ ਵਿੱਚੋਂ 17 ਮੌਤਾਂ ਹਸਪਤਾਲ ਤੋਂ ਬਾਹਰ ਹੋਈਆਂ ਹਨ , ਜਦਕਿ 12 ਮੌਤਾਂ ਹਸਪਤਾਲ ਵਿੱਚ ਹੋਈਆਂ ਹਨ ।
  




ਨਵੇਂ ਸਿਹਤਯਾਬ ਕੇਸਾਂ ਦਾ 81.15%  6 ਸੂਬਿਆਂ ਵਿੱਚ ਹੈ । 

ਕੇਰਲ ਵਿੱਚ ਨਵੇਂ ਸਿਹਤਯਾਬ ਕੇਸਾਂ ਵਿੱਚੋਂ ਇੱਕ ਦਿਨ ਵਿੱਚ ਵੱਧ ਤੋਂ ਵੱਧ ਸਿਹਤਯਾਬ ਕੇਸਾਂ ਦੀ ਗਿਣਤੀ 5439 ਦਰਜ ਕੀਤੀ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 2700 ਲੋਕ ਅਤੇ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 470 ਲੋਕ ਠੀਕ ਹੋਏ ਹਨ ।
  

 


 
ਰੋਜ਼ਾਨਾ ਨਵੇਂ ਕੇਸਾਂ ਦਾ 86.15% 6 ਸੂਬਿਆਂ ਵਿੱਚ ਹੈ । 

ਕੇਰਲ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ 4937 ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3663 ਜਦਕਿ ਤਾਮਿਲਨਾਡੂ ਵਿੱਚ 451 ਨਵੇਂ ਕੇਸ ਦਰਜ ਕੀਤੇ ਗਏ ਹਨ ।
  

 


ਪਿਛਲੇ 24 ਘੰਟਿਆਂ ਦੌਰਾਨ 100 ਮੌਤਾਂ ਦਰਜ ਕੀਤੀਆਂ ਗਈਆਂ ਹਨ । 

ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ 81.00% ਛੇ ਸੂਬਿਆਂ ਵਿੱਚ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 39 , ਕੇਰਲ ਵਿੱਚ 18 ਅਤੇ ਤਾਮਿਲਨਾਡੂ ਵਿੱਚ 7 ਮੌਤਾਂ ਦਰਜ ਕੀਤੀਆਂ ਗਈਆਂ ਹਨ ।
 
  





ਐੱਮ ਵੀ / ਐੱਸ ਜੇ 

ਐੱਚ ਐੱਫ ਡਬਲਿਊ / ਕੋਵਿਡ ਸੂਬੇ ਡਾਟਾ / 17 ਫਰਵਰੀ 2021 / 1 


(Release ID: 1698722) Visitor Counter : 172