ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ, ਐਕਟਿਵ ਮਾਮਲਿਆਂ ਵਿੱਚ ਨਿਰੰਤਰ ਭਾਰੀ ਗਿਰਾਵਟ ਦਾ ਰੁਝਾਨ ਦਰਜ ਕਰ ਰਿਹਾ ਹੈ, ਅੱਜ ਐਕਟਿਵ ਕੇਸਾਂ ਦੀ ਗਿਣਤੀ 1.35 ਲੱਖ ' ਤੇ ਖੜ੍ਹੀ ਹੈ


ਪਿਛਲੇ 24 ਘੰਟਿਆਂ ਦੌਰਾਨ 4 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਈ ਵੀ ਨਵਾਂ ਮਾਮਲਾ ਨਹੀਂ ਰਿਪੋਰਟ ਕੀਤਾ ਗਿਆ ਹੈ
75 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਕੋਵਿਡ- 19 ਦੇ ਖਿਆਲ ਟੀਕਾਕਰਨ ਕੀਤਾ ਗਿਆ ਹੈ
ਭਾਰਤ ਨੇ 70 ਲੱਖ ਟੀਕਾਕਰਨ ਦੇ ਅੰਕੜੇ ਨੂੰ, ਸਭ ਤੋਂ ਤੇਜ਼ ਰਫ਼ਤਾਰ ਨਾਲ ਪਾਰ ਕੀਤਾ ਹੈ

Posted On: 12 FEB 2021 10:53AM by PIB Chandigarh

ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਨਜ਼ੲ ਆਈ ਹੈ, ਜੋ ਅੱਜ ਘੱਟ ਕੇ 1.35 ਲੱਖ (1,35,926) 'ਤੇ ਆ ਗਈ ਹੈ।

ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.25 ਫੀਸਦ ਰਹਿ ਗਏ ਹਨ। ਪਿਛਲੇ ਕੁਝ ਹਫਤਿਆਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਦਿਨ ਪ੍ਤੀ ਦਿਨ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

https://static.pib.gov.in/WriteReadData/userfiles/image/image0018SFS.jpg

ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ, ਜਿਹੜੇ ਨਵੇਂ ਪੁਸ਼ਟੀ ਵਾਲੇ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਇਕ ਪੋਜ਼ੀਟਿਵ ਤਸਵੀਰ ਦੇਖਣ ਨੂੰ ਮਿਲ ਰਹਿ ਹੈ । ਇਕੱਲੇ ਇਕ ਰਾਜ ਵਿੱਚ ਤਕਰੀਬਨ ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਬਾਕੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇੱਕ ਹਜ਼ਾਰ ਤੋਂ ਵੀ ਘੱਟ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਹਨ-  ਦਾਦਰ ਅਤੇ ਨਗਰ ਹਵੇਲੀ, ਦਮਨ ਅਤੇ ਦਿਓ, ਲੱਦਾਖ, ਤ੍ਰਿਪੁਰਾ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਪ੍ਰਸ਼ਾਸਨ ਦੇ ਅਧੀਨ ਵਾਲੇ ਖੇਤਰ।

https://static.pib.gov.in/WriteReadData/userfiles/image/image00205ZR.jpg

ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਵੰਡ ਵਿੱਚ ਵੀ ਪ੍ਰਤੀ ਦਿਨ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। 13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 1-5 ਨਵੀਆਂ ਮੌਤਾਂ ਦੀ ਰਿਪੋਰਟ ਕੀਤੀ ਹੈ।

https://static.pib.gov.in/WriteReadData/userfiles/image/image003ZSZH.jpg

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 9,309 ਨਵੇਂ ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਹਨ । ਇਸੇ ਮਿਆਦ ਦੌਰਾਨ 15,858 ਨਵੀਆਂ ਰਿਕਵਰੀਆਂ ਰਜਿਸਟਰ ਹੋਈਆਂ ਹਨ।

ਕੌਮੀ ਰਿਕਵਰੀ ਦਰ (97.32 ਫ਼ੀਸਦ ) ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਦਰਜ ਕੀਤੇ ਜਾਣ ਦਾ ਰੁਝਾਨ ਜਾਰੀ ਹੈ। ਜਿਵੇਂ ਕਿ ਰਿਕਵਰੀ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ, ਦੇਸ਼ ਭਰ ਵਿੱਚ ਦਰਜ ਹੋ ਰਹੇ ਵਾਧੇ ਦੇ ਕਾਰਨ ਕੌਮੀ ਰਿਕਵਰੀ ਦਰ ਵਿੱਚ ਲਗਾਤਾਰ ਸੁਧਾਰ ਹੋਇਆ ਹੈ।

 

ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 1,05,89,230 ਹੋ ਗਈ ਹੈ । ਐਕਟਿਵ ਕੇਸਾਂ ਅਤੇ ਰਿਕਵਰੀ ਦੇ  ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਪਾੜਾ 1,04,53,304 ਦੀ ਗਿਣਤੀ 'ਤੇ ਖੜ੍ਹਾ ਹੈ।

 

 12 ਫਰਵਰੀ, 2021 ਨੂੰ ਸਵੇਰੇ 8:00 ਵਜੇ ਤੱਕ, ਲਗਭਗ 75 ਲੱਖ ਤੋਂ ਵੱਧ (75,05,010) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਟੀਕਾ ਲਗਵਾ ਲਿਆ ਹੈ।

 

ਸ. ਨੰ.

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ 

ਲਾਭਪਾਤਰੀਆਂ ਨੇ ਟੀਕਾ ਲਗਵਾਇਆ

1

ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 

3,454

2

ਆਂਧਰ- ਪ੍ਰਦੇਸ਼ 

3,43,813 

3

ਅਰੁਣਾਚਲ ਪ੍ਰਦੇਸ਼

14,322

4

ਅਸਾਮ 

1,17,607 

5

ਬਿਹਾਰ 

4,48,903 

6

ਚੰਡੀਗੜ੍ਹ 

7,374

7

ਛੱਤੀਸਗੜ੍ਹ

2,33,126

8

ਦਾਦਰਾ ਅਤੇ ਨਗਰ ਹਵੇਲੀ 

2,698

9

ਦਮਨ ਅਤੇ ਦਿਉ 

1,030

10

ਦਿੱਲੀ 

1,62,596

11

ਗੋਆ 

11,391

12

ਗੁਜਰਾਤ 

6,45,439

13

ਹਰਿਆਣਾ 

1,90,390

14

ਹਿਮਾਚਲ ਪ੍ਰਦੇਸ਼ 

72,191

15

ਜੰਮੂ ਅਤੇ ਕਸ਼ਮੀਰ 

93,570

16

ਝਾਰਖੰਡ 

1,74,080

17

ਕਰਨਾਟਕ 

4,77,005

18

ਕੇਰਲ

3,33,560

19

ਲੱਦਾਖ 

2,761

20

ਲਕਸ਼ਦਵੀਪ 

920

21

ਮੱਧ ਪ੍ਰਦੇਸ਼ 

4,87,271

22

ਮਹਾਰਾਸ਼ਟਰ 

6,08,573

23

ਮਣੀਪੁਰ

15,944

24

ਮੇਘਾਲਿਆ 

11,642

25

ਮਿਜ਼ੋਰਮ 

11,046

26

ਨਾਗਾਲੈਂਡ 

8,371

27

ਉੜੀਸਾ 

3,83,023

28

ਪੁਡੂਚੇਰੀ 

4,780

29

ਪੰਜਾਬ 

97,668

30

ਰਾਜਸਥਾਨ 

5,90,990

31

ਸਿੱਕਮ 

8,316

32

ਤਾਮਿਲਨਾਡੂ 

2,11,762

33

ਤੇਲੰਗਾਨਾ 

2,70,615

34

ਤ੍ਰਿਪੁਰਾ 

59,438

35

ਉੱਤਰ ਪ੍ਰਦੇਸ਼ 

7,63,421

36

ਉਤਰਾਖੰਡ 

97,618

37

ਪੱਛਮੀ ਬੰਗਾਲ 

4,53,303

38

ਫੁਟਕਲ 

84,999

                        ਕੁੱਲ

75,05,010

 

 

ਟੀਕਾਕਰਨ ਕਵਰੇਜ ਵਿੱਚ  ਸ਼ਾਮਲ ਕੁੱਲ ਲਾਭਪਾਤਰੀਆਂ ਦੀ ਗਿਣਤੀ 75,05,010 ਹੋ ਗਈ ਹੈ ।  ਜਿਨ੍ਹਾਂ ਵਿੱਚ 58,14,976 ਸਿਹਤ ਸੰਭਾਲ ਕਰਮਚਾਰੀ ਅਤੇ 16,90,034 ਫਰੰਟਲਾਈਨ ਵਰਕਰ ਸ਼ਾਮਲ ਹਨ । ਹੁਣ ਤੱਕ 1,54,370 ਸੈਸ਼ਨ ਆਯੋਜਿਤ ਕੀਤੇ ਗਏ ਹਨ । ਭਾਰਤ ਨੇ 70 ਲੱਖ ਟੀਕਾਕਰਨ ਦੇ ਅੰਕੜੇ ਨੂੰ, ਸਭ ਤੋਂ ਤੇਜ਼ ਰਫ਼ਤਾਰ ਨਾਲ ਪਾਰ ਕੀਤਾ ਹੈ

ਦੇਸ਼ ਵਿਆਪੀ ਕਸਰਤ ਦੇ 27 ਵੇਂ ਦਿਨ ((11 ਫਰਵਰੀ 2021)  ਨੂੰ ਟੀਕਾਕਰਨ ਮੁਹਿੰਮ ਦੇ ਅੰਤਮ ਅੰਕੜਿਆਂ ਵਿੱਚ 4,87,896 ਲਾਭਪਾਤਰੀ ਸ਼ਾਮਲ  ਹਨ, ਜਿਨ੍ਹਾਂ ਵਿੱਚ (ਐਚ.ਸੀ.ਡਬਲਯੂਜ਼ – 1,09,748 ਅਤੇ ਐਫ.ਐਲ.ਡਬਲਯੂ- 3,78,148) 11,314 ਸੈਸ਼ਨ ਆਯੋਜਿਤ ਕੀਤੇ ਗਏ ਹਨ । 

ਹਰ ਰੋਜ਼ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਵਾਧੇ ਦਾ ਇਕ ਮਜ਼ਬੂਤ ਰੁਝਾਨ ਦਰਜ ਕੀਤਾ ਜਾ ਰਿਹਾ ਹੈ ।

10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਜਿਸਟਰਡ ਹੈਲਥਕੇਅਰ ਵਰਕਰਾਂ (ਐਚ.ਸੀ.ਡਬਲਯੂ) ਨੂੰ 69 ਫ਼ੀਸਦ ਤੋਂ ਵੱਧ ਟੀਕੇ ਲਗਾਏ ਗਏ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਕੁੱਲ ਲਾਭਪਾਤਰੀਆਂ ਵਿਚੋਂ 10.2 ਫੀਸਦ  (7,63,421) ਸ਼ਾਮਲ ਹਨ ।

 

 

https://static.pib.gov.in/WriteReadData/userfiles/image/image004563A.jpg

ਕੋਵਿਡ -19 ਵਿਰੁੱਧ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 86.89 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ। 

ਮਹਾਰਾਸ਼ਟਰ ਨੇ ਨਵੇਂ ਰਿਕਵਰ ਕੀਤੇ ਗਏ  ਕੇਸਾਂ (6,107) ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਗਿਆ ਹੈ। ਉਸ ਤੋਂ ਬਾਅਦ ਰਿਕਵਰੀ ਦੀ ਗਿਣਤੀ ਕੇਰਲ ਵਿੱਚ (5,692) ਅਤੇ ਛੱਤੀਸਗੜ੍ਹ ਵਿੱਚ (848) ਦਰਜ ਕੀਤੀ ਗਈ ਹੈ।

 

https://static.pib.gov.in/WriteReadData/userfiles/image/image0050CZW.jpg

79.87 ਫ਼ੀਸਦ ਨਵੇਂ ਕੇਸ 6 ਰਾਜਾਂ ਤੋਂ ਦਰਜ ਹੋ ਰਹੇ ਹਨ।

 

ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 5,281 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਤਾਮਿਲਨਾਡੂ ਕ੍ਰਮਵਾਰ 652 ਅਤੇ 481 ਨਵੇਂ ਕੇਸ ਦਰਜ ਕੀਤੇ ਗਏ ਹਨ ।

 

 

https://static.pib.gov.in/WriteReadData/userfiles/image/image006E91D.jpg

ਪਿਛਲੇ 24 ਘੰਟਿਆਂ ਦੌਰਾਨ 87 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੋਈ ਹੈ। 6 ਰਾਜ ਇਨ੍ਹਾਂ ਵਿੱਚ 75.86 ਫੀਸਦ ਦਾ ਯੋਗਦਾਨ ਪਾ ਰਹੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 25 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੇਰਲ ਵਿੱਚ ਰੋਜ਼ਾਨਾ 16 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

 

https://static.pib.gov.in/WriteReadData/userfiles/image/image007X8ZQ.jpg

                                                                                                                                               

****

ਐਮਵੀ / ਐਸਜੇ

ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 12 ਫਰਵਰੀ 2021/1



(Release ID: 1697371) Visitor Counter : 184