ਪ੍ਰਧਾਨ ਮੰਤਰੀ ਦਫਤਰ

ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਕੋਵਿਡ–19 ਖ਼ਿਲਾਫ਼ ਟੀਕਾਕਰਣ ਮੁਹਿੰਮ ਦੀ ਸਫ਼ਲ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 18 JAN 2021 5:22PM by PIB Chandigarh

ਗੁਆਂਢੀ ਦੇਸ਼ਾਂ ਦੇ ਆਗੂਆਂ ਨੇ ਕੋਵਿਡ–19 ਖ਼ਿਲਾਫ਼ ਟੀਕਾਕਰਣ ਮੁਹਿੰਮ ਦੀ ਸਫ਼ਲ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਭਾਰਤ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਇੱਕ ਟਵੀਟ ’ਚ ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਗੋਟਾਬਾਯਾ ਰਾਜਪਕਸ਼ੇ ਨੇ ਕਿਹਾ ‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੋਵਿਡ-19 ਵੈਕਸੀਨ ਦੀ ਸਫ਼ਲ ਸ਼ੁਰੂਆਤ ਤੇ ਗੁਆਂਢੀ ਦੇਸ਼ਾਂ ਪ੍ਰਤੀ ਦੋਸਤਾਨਾ ਦਿਆਲਤਾ ਲਈ ਮੇਰੀ ਤਹਿ–ਦਿਲੋਂ ਵਧਾਈਆਂ।’

 

 

ਇੱਕ ਟਵੀਟ ’ਚ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਸ਼੍ਰੀ ਮਹਿੰਦਾ ਰਾਜਪਕਸ਼ੇ ਨੇ ਕਿਹਾ ‘ਇਸ ਵਿਸ਼ਾਲ ਕੋਵਿਡ-19 ਟੀਕਾਕਰਣ ਮੁਹਿੰਮ ਲਈ ਅਹਿਮ ਕਦਮ ਚੁੱਕਣ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਵਧਾਈਆਂ। ਅਸੀਂ ਇਸ ਤਬਾਹਕੁੰਨ ਮਹਾਮਾਰੀ ਦੇ ਖ਼ਾਤਮੇ ਦੀ ਸ਼ੁਰੂਆਤ ਦੇਖਣਾ ਅਰੰਭ ਕਰ ਰਹੇ ਹਾਂ।’

 

 

ਮਾਲਦੀਵਜ਼ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਇਬਰਾਹਿਮ ਮੁਹੰਮਦ ਸੋਲੀਹ ਨੇ ਇੱਕ ਟਵੀਟ ’ਚ ਕਿਹਾ ‘ਕੋਵਿਡ–19 ਖ਼ਿਲਾਫ਼ ਭਾਰਤ ਦੀ ਜਨਤਾ ਦੇ ਟੀਕਾਕਰਣ ਲਈ ਇਤਿਹਾਸਿਕ ਪ੍ਰੋਗਰਾਮ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਵਧਾਈਆਂ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਸ ਕੋਸ਼ਿਸ਼ ਵਿੱਚ ਸਫ਼ਲ ਹੋਵੋਗੇ ਅਤੇ ਅੰਤ ’ਚ ਅਸੀਂ ਕੋਵਿਡ–19 ਦੀ ਮਹਾਮਾਰੀ ਦਾ ਖ਼ਾਤਮਾ ਹੁੰਦਾ ਦੇਖ ਰਹੇ ਹਾਂ।’

 

 

ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਨੇ ਇੱਕ ਟਵੀਟ ਰਾਹੀਂ ਕਿਹਾ ‘ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਦੀ ਜਨਤਾ ਨੂੰ ਅੱਜ ਰਾਸ਼ਟਰ–ਪੱਧਰੀ ਕੋਵਿਡ–19 ਟੀਕਾਕਰਣ ਮੁਹਿੰਮ ਦੀ ਇਤਿਹਾਸਿਕ ਸ਼ੁਰੂਆਤ ਲਈ ਵਧਾਈ ਦੇਣਾ ਚਾਹਾਂਗਾ। ਸਾਨੂੰ ਆਸ ਹੈ ਕਿ ਇਸ ਮਹਾਮਾਰੀ ਕਾਰਨ ਅਸੀਂ ਜਿਹੜੇ ਵੀ ਦੁਖ ਝੱਲੇ ਹਨ, ਉਹ ਸਭ ਜ਼ਰੂਰ ਸ਼ਾਂਤ ਹੋਣਗੇ।’

 

 

*****

 

ਡੀਐੱਸ/ਏਕੇਜੇ


(Release ID: 1689979)