ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਰਤਨ ਐੱਮਜੀਆਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 17 JAN 2021 2:12PM by PIB Chandigarh

https://youtu.be/EcdZb5VWJqY

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਡਾ. ਐੱਮਜੀ ਰਾਮਾਚੰਦਰਨ ਨੂੰ ਅੱਜ ਉਨ੍ਹਾਂ ਦੀ ਜਯੰਤੀ ਮੌਕੇ ਨਿੱਘੀ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਕਿਹਾ ਕਿ ਐੱਮਜੀਆਰ ਨੇ ਫ਼ਿਲਮ ਸਕ੍ਰੀਨ ਤੋਂ ਲੈ ਕੇ ਸਿਆਸੀ ਸਕ੍ਰੀਨ ਤੱਕ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਸੀ। ਸ਼੍ਰੀ ਮੋਦੀ ਦੇਸ਼ ਦੇ ਵਿਭਿੰਨ ਖੇਤਰਾਂ ਨੂੰ ਗੁਜਰਾਤ ਦੇ ਕੇਵਡੀਆ ਨਾਲ ਜੋੜਨ ਵਾਲੀਆਂ ਅੱਠ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਅਤੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਜ ਦੇ ਰੇਲਵੇ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ।

 

ਪ੍ਰਧਾਨ ਮੰਤਰੀ ਨੇ ਪੁਰੁਚੀ ਥਾਲਿਆਈਵਾੜ ਡਾ. ਐੱਮਜੀ ਰਾਮਾਚੰਦਰਨ ਕੇਂਦਰੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਕੇਵਡੀਆ ਆਉਣ ਵਾਲੀ ਇੱਕ ਟ੍ਰੇਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਰਤਨ ਐੰਮਜਜੀਆਰ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਫ਼ਿਲਮ ਸਕ੍ਰੀਨ ਤੇ ਸਿਆਸੀ ਮੰਚ ਉੱਤੇ ਐੱਮਜੀਆਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਮਜੀਆਰ ਦੀ ਸਿਆਸੀ ਯਾਤਰਾ ਗ਼ਰੀਬਾਂ ਲਈ ਸਮਰਪਿਤ ਸੀ ਤੇ ਉਨ੍ਹਾਂ ਵੰਚਿਤ ਲੋਕਾਂ ਲਈ ਸਨਮਾਨਜਨਕ ਜੀਵਨ ਵਾਸਤੇ ਅਣਥੱਕ ਤਰੀਕੇ ਨਾਲ ਕੰਮ ਕੀਤਾ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਆਦਰਸ਼ਾਂ ਦੀ ਪੂਰਤੀ ਲਈ ਕਰ ਰਹੇ ਹਾਂ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਕ੍ਰਿਤੱਗ ਰਾਸ਼ਟਰ ਨੇ ਕਿਵੇਂ ਚੇਨਈ ਦੇ ਕੇਂਦਰੀ ਰੇਲਵੇ ਸਟੇਸ਼ਨ ਦਾ ਨਾਮ ਐੱਮਜੀਆਰ ਦੇ ਨਾਮ ਉੱਤੇ ਰੱਖਿਆ ਸੀ।

 

****

 

ਡੀਐੱਸ


(Release ID: 1689488) Visitor Counter : 117