ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

# ਸਭ ਤੋਂ ਵੱਡੀ ਟੀਕਾਕਰਣ ਡਰਾਈਵ


ਵਿਸ਼ਵ ਦਾ ਸਭ ਤੋਂ ਵੱਡਾ ਕੋਵਿਡ -19 ਟੀਕਾਕਰਣ ਅਭਿਆਨ ਸ਼ੁਰੂ ਹੋਣ ਮੌਕੇ ਭਾਰਤ ਲਈ ਸਬ ਤੋਂ ਅਹਿਮ ਦਿਨ

ਮੌਜੂਦਾ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਦਾ ਸਿਰਫ 2 ਫੀਸਦ ਰਹਿ ਗਈ

Posted On: 16 JAN 2021 11:37AM by PIB Chandigarh

ਅੱਜ ਦੇਸ਼ ਲਈ ਕੋਵਿਡ -19 ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਇਕ ਮਹੱਤਵਪੂਰਨ ਦਿਨ ਹੈ ਕਿਉਂਕਿ ਭਾਰਤ ਵਲੋਂ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ।  ਮਾਨਯੋਗ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਸਵੇਰੇ 10.30 ਵਜੇ ਇਸ ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ।

ਭਾਰਤ ਦੇ ਪੋਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ (2,11,033) ਵਿੱਚ ਹੋਰ ਗਿਰਾਵਟ ਨਾਲ ਕੁੱਲ ਐਕਟਿਵ ਮਾਮਲਿਆਂ ਵਿਚੋਂ ਹੁਣ ਸਿਰਫ 2 ਫੀਸਦ ਰਿਪੋਰਟ ਕੀਤੇ ਜਾ ਰਹੇ ਹਨ । ਕੁੱਲ ਪੁਸ਼ਟੀ ਵਾਲੇ ਮਾਮਲੇ 29 ਜੂਨ 2021 ਨੂੰ ਆਖਰੀ ਵਾਰ 2,10,120 ਦਰਜ ਹੋਏ ਸਨ।

ਰਿਕਵਰੀ ਦਰ ਕੁੱਲ ਪੁਸ਼ਟੀ ਵਾਲੇ ਕੇਸਾਂ ਦੇ 96 ਫੀਸਦ ਨੂੰ ਪਾਰ ਕਰ ਗਈ ਹੈ ਅਤੇ ਰਿਕਵਰੀ ਦਰ ਹੁਣ ਹੋਰ ਵੀ ਸੁਧਰ ਕੇ 96.56 ਫੀਸਦ ਹੋ ਗਈ ਹੈ।

C:\Users\dell\Desktop\image001FTTA.jpg

ਅੱਜ ਤੱਕ ਕੁੱਲ ਐਕਟਿਵ ਮਾਮਲੇ 2,11,033 ਹਨ, ਜਾਂ ਤਾਂ ਨਿਗਰਾਨੀ ਅਧੀਨ ਘਰਾਂ ਵਿੱਚ ਇਕਾਂਤਵਾਸ ਦੇ ਅਧੀਨ ਜਾਂ ਹਸਪਤਾਲਾਂ ਵਿੱਚ। ਰਿਕਵਰ ਮਾਮਲੇ 1 ਕਰੋੜ (1,01,79,715) ਤੋਂ ਉੱਪਰ ਹਨ।

C:\Users\dell\Desktop\image002489A.jpg

ਰਿਕਵਰੀ ਦਰ ਵਿੱਚ ਹੌਲੀ ਹੌਲੀ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ । ਰਿਕਵਰ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਨਿਰੰਤਰ ਵਧ ਰਿਹਾ ਹੈ ਅਤੇ ਅੱਜ ਤੱਕ ਇਹ ਫਰਕ 99,68,682 ਦਾ ਹੋ ਗਿਆ ਹੈ।

C:\Users\dell\Desktop\image0034QH2.jpg

ਜਿਵੇਂ ਕਿ ਦੇਸ਼ ਵਿੱਚ ਐਕਟਿਵ ਕੇਸਾਂ ਵਲੋਂ ਹੇਠਾਂ ਵੱਲ ਜਾਣ ਦੇ ਰੁਝਾਨ ਦੀ ਪਾਲਣਾ ਕੀਤੀ ਜਾ ਰਹੀ ਹੈ, 25 ਰਾਜਾੰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5000 ਤੋਂ ਘੱਟ ਐਕਟਿਵ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਇਨ੍ਹਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਕੁੱਲ ਐਕਟਿਵ ਮਾਮਲਿਆਂ ਵਿੱਚੋਂ ਸਿਰਫ 15 ਫੀਸਦ ਬਣਦਾ ਹੈ।

 C:\Users\dell\Desktop\image004ZEKH.jpg

ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸਾਂ ਦੀ ਵੰਡ ਹੇਠਾਂ ਦਰਸ਼ਾਏ ਗਏ ਅੰਕੜਿਆਂ ਅਨੁਸਾਰ ਹਨ -

 C:\Users\dell\Desktop\image005TOCU.jpg

 

ਨਵੇਂ ਰਿਕਵਰ ਕੇਸਾਂ ਵਿਚੋਂ 81.94 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,603 ਨਵੇਂ ਰਿਕਵਰੀ ਦੇ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 3,500 ਨਵੀਆਂ ਰਿਕਵਰੀਆਂ ਦਰਜ  ਹਨ । ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 1009 ਹੋਰ ਵਿਅਕਤੀ ਸਿਹਤਯਾਬ ਹੋਏ ਹਨ।

C:\Users\dell\Desktop\image0062597.jpg

8 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 80.81 ਫੀਸਦ ਦਾ ਯੋਗਦਾਨ ਪਾਇਆ ਹੈ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ 5,624 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,145  ਜਦਕਿ ਪੱਛਮੀ ਬੰਗਾਲ ਵਿੱਚ 708 ਨਵੇਂ ਮਾਮਲੇ ਸਾਹਮਣੇ ਆਏ ਹਨ ।

C:\Users\dell\Desktop\image007V6YN.jpg

ਪਿਛਲੇ 24 ਘੰਟਿਆਂ ਦੌਰਾਨ 175 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।

69.14 ਫੀਸਦ ਨਵੀਆਂ ਮੌਤਾਂ 6 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਦਰਜ ਹੋਈਆਂ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ 45 ਸੀ। ਕੇਰਲ ਅਤੇ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਕ੍ਰਮਵਾਰ 23 ਅਤੇ 16 ਮੌਤਾਂ ਰਿਪੋਰਟ ਹੋਈਆਂ ਹਨ।

C:\Users\dell\Desktop\image008NVEZ.jpg

****

ਐਮਵੀ / ਐਸਜੇ



(Release ID: 1689141) Visitor Counter : 202