ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 17 ਜਨਵਰੀ ਨੂੰ ‘ਸਟੈਚੂ ਆਵ੍ ਯੂਨਿਟੀ’ ਦੀ ਦੇਸ਼ ਦੇ ਵਿਭਿੰਨ ਖੇਤਰਾਂ ਨਾਲ ਬੇਰੋਕ ਰੇਲ ਕਨੈਕਟੀਵਿਟੀ ਦੀ ਸੁਵਿਧਾ ਲਈ ਅੱਠ ਟ੍ਰੇਨਾਂ ਰਵਾਨਾ ਕਰਨਗੇ


ਪ੍ਰਧਾਨ ਮੰਤਰੀ ਗੁਜਰਾਤ ’ਚ ਰੇਲਵੇ ਖੇਤਰ ਨਾਲ ਸਬੰਧਿਤ ਹੋਰ ਕਈ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ

Posted On: 15 JAN 2021 4:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਜਨਵਰੀ, 2021 ਨੂੰ ਸਵੇਰੇ 11:00 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੇਸ਼ ਦੇ ਵਿਭਿੰਨ ਭਾਗਾਂ ਨੂੰ ਕੇਵਡੀਆ ਨਾਲ ਜੋੜਨ ਵਾਲੀਆਂ ਅੱਠ ਟ੍ਰੇਨਾਂ ਰਵਾਨਾ ਕਰਨਗੇ। ਇਹ ਰੇਲਾਂ ‘ਸਟੈਚੂ ਆਵ੍ ਯੂਨਿਟੀ’ ਤੱਕ ਬੇਰੋਕ ਕਨੈਕਟੀਵਿਟੀ ਦੀ ਸੁਵਿਧਾ ਦੇਣਗੀਆਂ। ਪ੍ਰਧਾਨ ਮੰਤਰੀ ਇਸ ਸਮਾਰੋਹ ਦੌਰਾਨ ਗੁਜਰਾਤ ’ਚ ਰੇਲਵੇ ਖੇਤਰ ਨਾਲ ਸਬੰਧਿਤ ਹੋਰ ਵੀ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

 

ਪ੍ਰਧਾਨ ਮੰਤਰੀ ਡਭੋਈ–ਚਾਂਦੋੜ (Dabhoi – Chandod) ਕਨਵਰਟਡ ਬ੍ਰੌਡ ਗੇਜ ਰੇਲਵੇ ਲਾਈਨ, ਚਾਂਦੋੜ–ਕੇਵਡੀਆ ਨਵੀਂ ਬ੍ਰੌਡ ਗੇਜ ਰੇਲਵੇ ਲਾਈਨ, ਨਵੀਂ ਬਿਜਲਈਕ੍ਰਿਤ ਪ੍ਰਤਾਪਨਗਰ–ਕੇਵਡੀਆ ਸੈਕਸ਼ਨ ਤੇ ਡਭੋਈ, ਚਾਂਦੋੜ ਤੇ ਕੇਵਡੀਆ ਸਥਿਤ ਨਵੇਂ ਸਟੇਸ਼ਨਾਂ ਦੀਆਂ ਇਮਾਰਤਾਂ ਦਾ ਉਦਘਾਟਨ ਕਰਨਗੇ। ਇਹ ਇਮਾਰਤਾਂ ਬਹੁਤ ਸੋਹਣੇ ਢੰਗ ਨਾਲ ਡਿਜ਼ਾਈਨ ਕੀਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਸਥਾਨਕ ਵਿਸ਼ੇਸ਼ਤਾਵਾਂ ਅਤੇ ਯਾਤਰੀਆਂ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਕੇਵਡੀਆ ਸਟੇਸ਼ਨ ਭਾਰਤ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਹੈ, ਜਿਸ ਨੂੰ ‘ਗ੍ਰੀਨ ਬਿਲਡਿੰਗ ਸਰਟੀਫ਼ਿਕੇਸ਼ਨ’ (ਪ੍ਰਦੂਸ਼ਣ–ਮੁਕਤ ਇਮਾਰਤ ਹੋਣ ਦੀ ਪ੍ਰਮਾਣਿਕਤਾ) ਹਾਸਲ ਹੈ। ਇਹ ਪ੍ਰੋਜੈਕਟ ਲਾਗਲੇ ਕਬਾਇਲੀ ਖੇਤਰਾਂ ਵਿੱਚ ਵਿਕਾਸ ਗਤੀਵਿਧੀਆਂ ਵਿੱਚ ਵਾਧਾ ਕਰੇਗਾ, ਨਰਮਦਾ ਨਦੀ ਦੇ ਕੰਢਿਆਂ ਉੱਤੇ ਮੌਜੂਦ ਅਹਿਮ ਧਾਰਮਿਕ ਤੇ ਪ੍ਰਾਚੀਨ ਤੀਰਥ–ਅਸਥਾਨਾਂ ਨਾਲ ਕਨੈਕਟੀਵਿਟੀ ਵਧਾਏਗਾ, ਘਰੇਲੂ ਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਸੈਰ–ਸਪਾਟੇ ਵਿੱਚ ਵਾਧਾ ਕਰੇਗਾ, ਇਸ ਖੇਤਰ ਦੇ ਸਮੁੱਚੇ ਸਮਾਜਿਕ–ਆਰਥਿਕ ਵਿਕਾਸ ਲਈ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਇਸ ਦੇ ਨਾਲ ਹੀ ਰੋਜ਼ਗਾਰ ਤੇ ਵਪਾਰ ਦੇ ਨਵੇਂ ਮੌਕੇ ਪੈਦਾ ਕਰਨ ’ਚ ਵੀ ਮਦਦ ਕਰੇਗਾ।

 

ਜਿਹੜੀਆਂ ਅੱਠ ਟ੍ਰੇਨਾਂ ਨੂੰ ਰਵਾਨਾ ਕੀਤਾ ਜਾਣਾ ਹੈ, ਉਨ੍ਹਾਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

 

ਲੜੀ ਨੰ.

ਟ੍ਰੇਨ ਨੰ.

ਇੱਥੋਂ

ਤੱਕ

ਟ੍ਰੇਨ ਦਾ ਨਾਮ ਅਤੇ ਬਾਰੰਬਾਰਤਾ

1

09103/04

ਕੇਵਡੀਆ

ਵਾਰਾਣਸੀ

ਮਹਾਮਨਾ ਐਕਸਪ੍ਰੈੱਸ (ਹਫ਼ਤਾਵਾਰੀ)

2

02927/28

ਦਾਦਰ

ਕੇਵਡੀਆ

ਦਾਦਰ–ਕੇਵਡੀਆ ਐਕਸਪ੍ਰੈੱਸ (ਰੋਜ਼ਾਨਾ

3

09247/48

ਅਹਿਮਦਾਬਾਦ

ਕੇਵਡੀਆ

ਜਨ–ਸ਼ਤਾਬਦੀ ਐਕਸਪ੍ਰੈੱਸ (ਰੋਜ਼ਾਨਾ)

4

09145/46

ਕੇਵਡੀਆ

ਹਜ਼ਰਤ ਨਿਜ਼ਾਮੁੱਦੀਨ

ਨਿਜ਼ਾਮੁੱਦੀਨ – ਕੇਵਡੀਆ ਸੰਪਰਕ ਕ੍ਰਾਂਤੀ ਐਕਸਪ੍ਰੈੱਸ (ਹਫ਼ਤੇ ’ਚ ਦੋ ਵਾਰ)

5

09105/06

ਕੇਵਡੀਆ

ਰੀਵਾ

ਕੇਵਡੀਆ–ਰੀਵਾ ਐਕਸਪ੍ਰੈੱਸ (ਹਫ਼ਤਾਵਾਰੀ)

6

09119/20

ਚੇਨਈ

ਕੇਵਡੀਆ

ਚੇਨਈ–ਕੇਵਡੀਆ ਐਕਸਪ੍ਰੈੱਸ (ਹਫ਼ਤਾਵਾਰੀ)

7

09107/08

ਪ੍ਰਤਾਪਨਗਰ

ਕੇਵਡੀਆ

ਐੱਮਈਐੱਮਯੂ ਰੇਲ (ਰੋਜ਼ਾਨਾ)

8

09109/10

ਕੇਵਡੀਆ

ਪ੍ਰਤਾਪਨਗਰ

ਐੱਮਈਐੱਮਯੂ ਰੇਲ (ਰੋਜ਼ਾਨਾ)

 

ਜਨ–ਸ਼ਤਾਬਦੀ ਐਕਸਪ੍ਰੈੱਸ ਨੂੰ ਨਵੀਨਤਮ ‘ਵਿਸਟਾ–ਡੋਮ ਟੂਰਿਸਟ ਕੋਚ’ ਮੁਹੱਈਆ ਕਰਵਾਇਆ ਗਿਆ ਹੈ, ਜੋ ਆਕਾਸ਼ ਦਾ ਹਰ ਪੱਖੋਂ ਮਨਮੋਹਕ ਦ੍ਰਿਸ਼ ਪੇਸ਼ ਕਰੇਗਾ।

 

****

 

ਡੀਐੱਸ/ਏਕੇਜੇ


(Release ID: 1688883)