PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
06 JAN 2021 5:59PM by PIB Chandigarh
#Unite2FightCorona
#IndiaFightsCorona
ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ; ਪਿਛਲੇ 12 ਦਿਨਾਂ ਤੋਂ ਦੇਸ਼ ਵਿੱਚ ਲਗਾਤਾਰ 300 ਤੋਂ ਘੱਟ ਮੌਤਾਂ, ਭਾਰਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ 2.27 ਲੱਖ ਹੋ ਗਈ ਹੈ, ਕੁੱਲ ਸੰਕ੍ਰਮਿਤ ਹੁਣ ਸੁੰਗੜ ਕੇ 2.19 ਫੀਸਦੀ ਹੋਏ, ਬ੍ਰਿਟੇਨ ਵਿੱਚ ਪਾਏ ਗਏ ਨੋਵਲ ਕੋਰੋਨਾ ਵਾਇਰਸ ਦੇ ਨਵੇਂ ਵਾਇਰਸ ਨਾਲ ਸੰਕ੍ਰਮਿਤ ਕੁੱਲ ਵਿਅਕਤੀਆਂ ਗਿਣਤੀ 71 ਹੋਈ
ਦੇਸ਼ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਪਿਛਲੇ 12 ਦਿਨਾਂ ਤੋਂ ਦੇਸ਼ ਵਿੱਚ 300 ਤੋਂ ਘੱਟ ਨਵੀਆਂ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਪਿਛਲੇ 7 ਦਿਨਾਂ ਵਿੱਚ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਸਿਰਫ ਇਕ ਨਵੀਂ ਮੌਤ ਹੋਣ ਦੀ ਖ਼ਬਰ ਹੈ। ਇਕ ਹੋਰ ਪ੍ਰਾਪਤੀ ਤਹਿਤ, ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਘੱਟ ਹੋਣ ਦੀ ਰਫ਼ਤਾਰ ਬੇਰੋਕ-ਟੋਕ ਜਾਰੀ ਹੈ। ਦੇਸ਼ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2,27,546 ਹੋ ਗਈ ਹੈ। ਕੁੱਲ ਪੋਜੀਟਿਵ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੁਣ 2.2 ਫੀਸਦੀ (2.19 ਫੀਸਦੀ) ਤੋਂ ਹੇਠਾਂ ਸੁੰਗੜ ਗਿਆ ਹੈ। ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਵੱਧ ਦਰਜ ਹੋਣ ਵਾਲਿਆਂ ਰੋਜ਼ਾਨਾ ਰਿਕਵਰੀਆਂ ਨੇ ਐਕਟਿਵ ਮਾਮਲਿਆਂ ਦੀ ਕੁੱਲ ਕਮੀ ਨੂੰ ਯਕੀਨੀ ਬਣਾਇਆ ਹੈ। ਪਿਛਲੇ 24 ਘੰਟਿਆਂ ਦੌਰਾਨ 21,314 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ 3,490 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਮਾਮਲੇ ਪਿਛਲੇ ਕਈ ਦਿਨਾਂ ਵਿੱਚ 20,000 ਤੋਂ ਘੱਟ ਦਰਜ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 18,088 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਭਾਰਤ ਵਿੱਚ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ 96 ਨਵੇਂ ਕੇਸ ਦਰਜ ਕੀਤੇ ਗਏ ਹਨ। ਬ੍ਰਾਜ਼ੀਲ, ਰੂਸ, ਫਰਾਂਸ, ਇਟਲੀ, ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਕੁੱਲ ਪੁਸ਼ਟੀ ਵਾਲੇ ਦਰਜ ਹੋ ਰਹੇ ਮਾਮਲਿਆਂ ਦੀ ਕੁੱਲ ਗਿਣਤੀ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਦਰਜ ਹੋ ਰਹੇ ਰਿਕਵਰੀ ਦੇ ਕੁੱਲ ਮਾਮਲੇ ਇਕ ਕਰੋੜ ਦੇ ਨੇੜੇ ਪਹੁੰਚ ਗਏ ਹਨ ਅਤੇ ਅੱਜ ਰਿਕਵਰੀ ਦੀ ਗਿਣਤੀ 99,97,272 ਹੋ ਗਈ ਹੈ। ਰੋਜ਼ਾਨਾ ਨਵੇਂ ਕੇਸਾਂ ਨਾਲੋਂ ਕਿਤੇ ਵੱਧ ਨਵੇਂ ਰਿਕਵਰੀ ਦੇ ਮਾਮਲਿਆਂ ਨਾਲ ਰਿਕਵਰੀ ਦਰ ਵੀ ਸੁਧਰ ਕਰਕੇ 96.36 ਫੀਸਦੀ ਹੋ ਗਈ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 76.48 ਫੀਸਦੀ ਮਾਮਲਿਆਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਯੋਗਦਾਨ ਦਿੱਤਾ ਜਾ ਰਿਹਾ ਹੈ। ਕੋਵਿਡ ਤੋਂ 4,922 ਵਿਅਕਤੀਆਂ ਦੇ ਸਿਹਤਯਾਬ ਹੋਣ ਨਾਲ ਕੇਰਲ ਵਿੱਚ ਰੋਜ਼ਾਨਾ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ ਰੋਜ਼ਾਨਾ 2,828 ਹੋਰ ਰਿਕਵਰੀ ਦਰਜ ਕੀਤੀ ਗਈ ਹੈ ਜਦਕਿ ਛੱਤੀਸਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ 1,651 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ। ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 79.05 ਫੀਸਦੀ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਸਮਝੇ ਜਾ ਰਹੇ ਹਨ। ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,615 ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 3,160 ਨਵੇਂ ਮਾਮਲੇ ਦਰਜ ਕੀਤੇ ਗਏ ਜਦੋਂਕਿ ਛੱਤੀਸਗੜ੍ਹ ਵਿੱਚ ਕੱਲ੍ਹ 1,021 ਨਵੇਂ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 264 ਨਵੇਂ ਕੇਸਾਂ ਵਿਚੋਂ 73.48 ਫੀਸਦੀ ਮਾਮਲੇ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ ਹਨ। ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿੱਚੋਂ 24.24 ਫੀਸਦੀ ਮਹਾਰਾਸ਼ਟਰ ਤੋਂ ਹਨ ਜਿੱਥੇ 64 ਮੌਤਾਂ ਹੋਈਆਂ ਹਨ। ਛੱਤੀਸਗੜ੍ਹ ਵਿੱਚ 25 ਜਦੋਂ ਕਿ ਕੇਰਲ ਵਿੱਚ 24 ਨਵੀਆਂ ਮੌਤਾਂ ਹੋਈਆਂ ਹਨ। ਯੂਕੇ ਵਿੱਚ ਪਹਿਲਾਂ ਰਿਪੋਰਟ ਕੀਤੇ ਗਏ ਕੋਰੋਨਾ ਦੇ ਨਵੇਂ ਸਟ੍ਰੈਨ ਨਾਲ ਸੰਕ੍ਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 71 ਹੋ ਗਈ ਹੈ।
https://pib.gov.in/PressReleasePage.aspx?PRID=1686445
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਬੋਰਿਸ ਜੌਨਸਨ ਦੇ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਬੋਰਿਸ ਜੌਨਸਨ ਨਾਲ ਟੈਲੀਫ਼ੋਨ ਉੱਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਜੌਨਸਨ ਨੇ ਆਉਣ ਵਾਲੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਮੁੱਖ ਮਹਿਮਾਨ ਵਜੋਂ ਭਾਰਤ ਦੇ ਸੱਦੇ ਲਈ ਆਪਣਾ ਧੰਨਵਾਦ ਦੁਹਰਾਇਆ ਲੇਕਿਨ ਇੰਗਲੈਂਡ ਵਿੱਚ ਪਾਏ ਜਾ ਰਹੇ ਕੋਵਿਡ–19 ਦੇ ਇੱਕ ਬਦਲਵੇਂ ਰੂਪ ਦੇ ਕਾਰਨ ਉਸ ਮੌਕੇ ਹਾਜ਼ਰ ਰਹਿਣ ਤੋਂ ਆਪਣੀ ਅਸਮਰੱਥਾ ਲਈ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਨੇੜ–ਭਵਿੱਖ ’ਚ ਭਾਰਤ ਦੇ ਦੌਰੇ ਉੱਤੇ ਆਉਣ ਦੀ ਆਪਣੀ ਇੱਛਾ ਦੁਹਰਾਈ। ਪ੍ਰਧਾਨ ਮੰਤਰੀ ਨੇ ਇੰਗਲੈਂਡ ’ਚ ਇਸ ਸਮੇਂ ਚਲ ਰਹੇ ਵਿਸ਼ੇਸ਼ ਹਾਲਾਤ ਬਾਰੇ ਸਮਝਦਿਆਂ ਮਹਾਮਾਰੀ ਦੇ ਫੈਲਣ ਉੱਤੇ ਤੁਰੰਤ ਕਾਬੂ ਪਾਉਣ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ। ਦੋਵੇਂ ਆਗੂਆਂ ਨੇ ਦੁਨੀਆ ਨੂੰ ਉਪਲਬਧ ਕਰਵਾਉਣ ਲਈ ਕੋਵਿਡ–19 ਵੈਕਸੀਨਾਂ ਬਣਾਉਣ ਦੇ ਖੇਤਰ ਸਮੇਤ ਦੋਵੇਂ ਦੇਸ਼ਾਂ ਵਿਚਾਲੇ ਚਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਬ੍ਰੈਗਜ਼ਿਟ ਤੋਂ ਬਾਅਦ ਕੋਵਿਡ ਸੰਦਰਭ ਤੋਂ ਬਾਅਦ ਭਾਰਤ–ਇੰਗਲੈਂਡ ਭਾਈਵਾਲੀ ਦੀ ਸੰਭਾਵਨਾ ਵਿੱਚ ਆਪਣਾ ਵਿਸ਼ਵਾਸ ਮੁੜ ਸਾਂਝਾ ਕੀਤਾ ਅਤੇ ਇਸ ਸੰਭਾਵਨਾ ਨੂੰ ਸਾਕਾਰ ਕਰਨ ਲਈ ਇੱਕ ਵਿਆਪਕ ਖ਼ਾਕਾ ਤਿਆਰ ਕਰਨ ਲਈ ਕੰਮ ਕਰਨ ਦੀ ਸਹਿਮਤੀ ਪ੍ਰਗਟਾਈ।
https://pib.gov.in/PressReleasePage.aspx?PRID=1686348
ਡਾ: ਹਰਸ਼ ਵਰਧਨ ਨੇ ਵਰਚੁਅਲ ਪਲੈਟਫਾਰਮ ਦੇ ਮਾਧਿਅਮ ਰਾਹੀਂ ਡੀਬੀਟੀ - ਟੀਐੱਚਐੱਸਟੀਆਈ ਫ਼ਰੀਦਾਬਾਦ ਵਿਖੇ ਸੀਈਪੀਆਈ ਕੇਂਦਰੀ ਨੈੱਟਵਰਕ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ;
ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਅਤੇ ਪਰਿਵਾਰ ਭਲਾਈ ਅਤੇ ਧਰਤੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਫ਼ਰੀਦਾਬਾਦ ਦੇ ਟ੍ਰਾਂਸਲੇਸ਼ਨ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ) ਵਿਖੇ ਸਥਾਪਿਤ ਕੀਤੀ ਗਈ ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈਸ ਇਨੋਵੇਸ਼ਨਸ (ਸੀਈਪੀਆਈ) ਦੀ ਕੇਂਦਰੀ ਨੈੱਟਵਰਕ ਪ੍ਰਯੋਗਸ਼ਾਲਾ ਵਜੋਂ ਜਾਣੀ ਜਾਂਦੀ ਦੁਨੀਆ ਦੀਆਂ ਸੱਤ ਲੈਬਾਂ ਵਿੱਚੋਂ ਇੱਕ ਦਾ ਅੱਜ ਨਵੀਂ ਦਿੱਲੀ ਵਿੱਚ ਵਰਚੁਅਲ ਪਲੈਟਫਾਰਮ ਦੇ ਜ਼ਰੀਏ ਉਦਘਾਟਨ ਕੀਤਾ। ਟੀਐੱਚਐੱਸਟੀਆਈ ਜੀਵ ਵਿਗਿਆਨ ਵਿਭਾਗ (ਡੀਬੀਟੀ) ਦਾ ਇੱਕ ਸੰਸਥਾਨ ਹੈ| ਇਹ ਭਾਰਤ ਵਿੱਚ ਇਸ ਤਰ੍ਹਾਂ ਦੀ ਇੱਕਲੌਤੀ ਪ੍ਰਯੋਗਸ਼ਾਲਾ ਹੈ ਅਤੇ ਇਸਨੂੰ ਨੈਸ਼ਨਲ ਐਕਰੀਡੀਏਸ਼ਨ ਬੋਰਡ ਫ਼ਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰਟ੍ਰੀਜ਼ (ਐੱਨਏਬੀਐੱਲ) (ਆਈਐੱਸਓ 17025: 2017) ਦੁਆਰਾ ਮਾਨਤਾ ਪ੍ਰਾਪਤ ਹੈ| ਇਸ ਮੌਕੇ ਬੋਲਦਿਆਂ ਡਾ: ਹਰਸ਼ ਵਰਧਨ ਨੇ ਡੀਬੀਟੀ ਅਤੇ ਬੀਆਈਆਰਏਸੀ ਦੀ ਪ੍ਰਸ਼ੰਸਾ ਕੀਤੀ ਕਿ “ਇਨ੍ਹਾਂ ਦੁਆਰਾ ਕੋਵਿਡ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਕਰਨ ਲਈ ਪਿਛਲੇ ਦਸ ਮਹੀਨਿਆਂ ਵਿੱਚ ਨਿਰੰਤਰ ਮਿਹਨਤ ਕੀਤੀ ਗਈ ਹੈ”। ਉਨ੍ਹਾਂ ਨੇ ਕਿਹਾ, “ਅੱਜ ਦੇਸ਼ ਕੋਵਿਡ-19 ਖ਼ਿਲਾਫ਼ ਵੈਕਸੀਨ ਬਣਾਉਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ”, ਅਤੇ ਉਨ੍ਹਾਂ ਕਿਹਾ, “ਡਰੱਗ ਕੰਟਰੋਲਰ ਦੁਆਰਾ 30 ਵੈਕਸੀਨਾਂ ਵਿੱਚੋਂ ਦੋ ਨੂੰ ਪਹਿਲਾਂ ਹੀ ਵਰਤਣ ਲਈ ਮਾਨਤਾ ਦਿੱਤੀ ਗਈ ਹੈ” ਅਤੇ ਬਾਕੀ ਅਡਵਾਂਸ ਪੜਾਅ ਵਿੱਚ ਹਨ। ਡਾ: ਹਰਸ਼ ਵਰਧਨ ਨੇ ਕੋਵਿਡ-19 ਲਈ ਐੱਸ ਅਤੇ ਟੀ ਸਮਾਧਾਨ ਬਾਰੇ ਇੱਕ ਈ-ਬੁੱਕ ਵੀ ਜਾਰੀ ਕੀਤੀ ਜੋ ਇਸ ਮਹਾਮਾਰੀ ਦੇ ਨਿਵਾਰਣ ਲਈ ਬਾਇਓਟੈੱਕਨਾਲੌਜੀ ਵਿਭਾਗ ਦੁਆਰਾ ਕੀਤੇ ਗਏ ਉਪਰਾਲਿਆਂ ਨੂੰ ਦਰਸਾਉਂਦੀ ਹੈ। ਈ-ਬੁੱਕ ਡੀਬੀਟੀ ਸਮਰਥਿਤ ਪਹਿਲਕਦਮੀਆਂ ਦੁਆਰਾ ਵਿਕਸਿਤ ਸਵਦੇਸ਼ੀ ਕੋਵਿਡ-19 ਦਖਲ ਦਰਸਾਉਂਦੀ ਹੈ|
https://pib.gov.in/PressReleasePage.aspx?PRID=1686281
ਪੀਐੱਮ ਕੇਅਰਸ ਫੰਡ ਟਰੱਸਟ ਨੇ ਜਨਤਕ ਸਿਹਤ ਸੁਵਿਧਾਵਾਂ ਵਿੱਚ 162 ਸਮਰਪਿਤ ਪੀਐੱਸਏ ਮੈਡੀਕਲ ਆਕਸੀਜਨ ਜਨਰੇਸ਼ਨ ਪਲਾਂਟ ਸਥਾਪਿਤ ਕਰਨ ਲਈ 201.58 ਕਰੋੜ ਰੁਪਏ ਐਲੋਕੇਟ ਕੀਤੇ
ਪ੍ਰਧਾਨ ਮੰਤਰੀ ਦੇ ਐਮਰਜੈਂਸੀ ਸਥਿਤੀ ਵਿੱਚ ਨਾਗਰਿਕ ਸਹਾਇਤਾ ਅਤੇ ਰਾਹਤ (ਪੀਐੱਮ ਕੇਅਰਸ) ਫੰਡ ਟਰੱਸਟ ਨੇ ਦੇਸ਼ ਵਿੱਚ ਜਨਤਕ ਸਿਹਤ ਸੁਵਿਧਾਵਾਂ ਅੰਦਰ ਅਤਿਰਿਕਤ 162 ਸਮਰਪਿਤ ਪ੍ਰੈਸ਼ਰ ਸਵਿੰਗ ਐਡਰਸੋਪਰੇਸ਼ਨ (ਪੀਐੱਸਏ) ਮੈਡੀਕਲ ਆਕਸੀਜਨ ਜਨਰੇਸ਼ਨ ਪਲਾਂਟਾਂ ਦੀ ਸਥਾਪਨਾ ਦੇ ਲਈ 201.58 ਕਰੋੜ ਰੁਪਏ ਐਲੋਕੇਟ ਕੀਤੇ ਹਨ। ਪ੍ਰੋਜੈਕਟ ਦੀ ਕੁੱਲ ਲਾਗਤ ਵਿੱਚ ਪਲਾਂਟ ਲਗਾਉਣ ਅਤੇ ਚਾਲੂ ਕਰਨ ਲਈ 137.33 ਕਰੋੜ ਰੁਪਏ ਅਤੇ ਸੈਂਟਰਲ ਮੈਡੀਕਲ ਸਪਲਾਈ ਸਟੋਰ (ਸੀਐੱਮਐੱਸਐੱਸ) ਦੀ ਮੈਨੇਜਮੈਂਟ ਫੀਸ ਅਤੇ ਵਿਆਪਕ ਸਲਾਨਾ ਸਾਂਭ ਸੰਭਾਲ਼ ਲਈ ਇਕਰਾਰਨਾਮੇ ਲਈ ਲਗਭਗ 64.25 ਕਰੋੜ ਰੁਪਏ ਸ਼ਾਮਲ ਹਨ। ਇਹ ਖਰੀਦ ਕੇਂਦਰੀ ਮੈਡੀਕਲ ਸਪਲਾਈ ਸਟੋਰ (ਸੀਐੱਮਐੱਸਐੱਸ)-ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਖੁਦਮੁਖਤਿਆਰ ਸੰਸਥਾ ਕਰੇਗੀ। 154.19 ਮੀਟਰਿਕ ਟਨ ਦੀ ਕੁੱਲ ਸਮਰੱਥਾ ਵਾਲੇ ਕੁੱਲ 162 ਪਲਾਂਟ 32 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਅਨੁਲਗ-1) ਵਿੱਚ ਲਗਾਏ ਜਾਣੇ ਹਨ। ਸਰਕਾਰ ਉਹ ਹਸਪਤਾਲ ਜਿੱਥੇ ਇਹ ਪਲਾਂਟ ਲਗਾਏ ਜਾਣੇ ਹਨ, ਦੇ ਸਬੰਧਿਤ ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ-ਮਸ਼ਵਰਾ ਕਰਕੇ ਪਹਿਚਾਣ ਕੀਤੀ ਗਈ ਹੈ। ਪਲਾਂਟਾਂ ਦੀ ਪਹਿਲੇ 3 ਸਾਲਾਂ ਦੀ ਵਰੰਟੀ ਹੁੰਦੀ ਹੈ, ਅਗਲੇ 7 ਸਾਲਾਂ ਲਈ ਪ੍ਰੋਜੈਕਟ ਵਿੱਚ ਸੀਏਐੱਮਸੀ (ਕੰਪਰੀਹੈਨਸਿਵ ਐਨੂਅਲ ਮੈਂਟੇਨੈਂਸ ਕੰਟਰੈਕਟ) ਸ਼ਾਮਲ ਹੈ। ਰੁਟੀਨ ਓਐਂਡਐੱਮ ਹਸਪਤਾਲਾਂ/ਰਾਜਾਂ ਦੁਆਰਾ ਕੀਤਾ ਜਾਣਾ ਹੈ। ਸੀਏਐੱਮਸੀ ਦੀ ਮਿਆਦ ਤੋਂ ਬਾਅਦ, ਪੂਰੇ ਓਐਂਡਐੱਮ ਨੂੰ ਹਸਪਤਾਲਾਂ/ਰਾਜਾਂ ਦੁਆਰਾ ਕੀਤਾ ਜਾਵੇਗਾ। ਇਹ ਤੰਤਰ ਜਨਤਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਲਾਗਤ ਪ੍ਰਭਾਵੀ ਤਰੀਕੇ ਨਾਲ ਮੈਡੀਕਲ ਆਕਸੀਜਨ ਦੀ ਉਪਲੱਬਧਤਾ ਨੂੰ ਲੰਬੇ ਸਮੇਂ ਲਈ ਵਿਵਸਥਿਤ ਕਰਨ ਵਿੱਚ ਸਮਰੱਥ ਕਰੇਗਾ। ਆਕਸੀਜਨ ਦੀ ਢੁਕਵੀਂ ਅਤੇ ਨਿਰਵਿਘਨ ਸਪਲਾਈ ਕੋਵਿਡ-19 ਦੇ ਦਰਮਿਆਨੇ ਅਤੇ ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਇੱਕ ਲਾਜ਼ਮੀ ਜ਼ਰੂਰਤ ਹੈ, ਇਸ ਦੇ ਇਲਾਵਾ ਕਈ ਹੋਰ ਮੈਡੀਕਲ ਸਥਿਤੀਆਂ ਜਿੱਥੇ ਇਸ ਦੀ ਲੋੜ ਹੁੰਦੀ ਹੈ।
https://pib.gov.in/PressReleasePage.aspx?PRID=1686271
ਪ੍ਰਧਾਨ ਮੰਤਰੀ ਨੇ ਵਿਗਿਆਨਕ ਸਮੁਦਾਇ ਨੂੰ ਵਿਗਿਆਨ, ਟੈਕਨੋਲੋਜੀ ਅਤੇ ਉਦਯੋਗ ਵਿੰਚ ਵੈਲਿਊ ਕ੍ਰਿਏਸ਼ਨ ਸਾਈਕਲ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦ੍ਰਵਯ ਸਿਰਜਣ ਲਈ ਵਿਗਿਆਨ ਦੇ ਵੈਲਿਊ ਕ੍ਰਿਏਸ਼ਨ ਸਾਈਕਲ ਨੂੰ ਪ੍ਰੋਤਸਾਹਨ ਦੇਣ ਲਈ ਅੱਜ ਵਿਗਿਆਨਕ ਸਮੁਦਾਇ ਨੂੰ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੈਸ਼ਨਲ ਮੈਟਰੋਲੋਜੀ ਕਨਕਲੇਵ 2021 ਦੇ ਮੌਕੇ ’ਤੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਅੱਜ ਵੀਡਿਓ ਕਾਨਫਰੰਸਿੰਗ ਜ਼ਰੀਏ ਨੈਸ਼ਨਲ ਐਟੌਮਿਕ ਟਾਈਮਸਕੇਲ ਅਤੇ ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਰਾਸ਼ਟਰੀ ਵਾਤਾਵਰਣ ਮਿਆਰ ਪ੍ਰਯੋਗਸ਼ਾਲ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਕਹਾ ਕਿ ਇਤਿਹਾਸਿਕ ਰੂਪ ਨਾਲ ਕਿਸੇ ਵੀ ਦੇਸ਼ ਨੇ ਵਿਗਿਆਨ ਨੂੰ ਪ੍ਰੋਤਸਾਹਨ ਦੇਣ ਦੇ ਆਪਣੇ ਯਤਨ ਵਿੱਚ ਪ੍ਰਤੱਖ ਸਹਿ ਸਬੰਧਾਂ ਵਿੱਚ ਹੀ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਵਿਗਿਆਨ, ਟੈਕਨੋਲੋਜੀ ਅਤੇ ਉਦਯੋਗ ਦੇ ‘ਵੈਲਿਊ ਕ੍ਰਿਏਸ਼ਨ ਸਾਈਕਲ’ ਦਾ ਨਾਮ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇੱਕ ਵਿਗਿਆਨਕ ਕਾਢ ਟੈਕਨੋਲੋਜੀ ਦਾ ਨਿਰਮਾਣ ਕਰਦੀ ਹੈ ਅਤੇ ਟੈਕਨੋਲੋਜੀ ਨਾਲ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਮਿਲਦਾ ਹੈ। ਇਸ ਦੇ ਬਦਲੇ ਵਿੱਚ ਉਦਯੋਗ ਨਵੀਆਂ ਖੋਜਾਂ ਲਈ ਵਿਗਿਆਨ ਵਿੱਚ ਹੋਰ ਨਿਵੇਸ਼ ਕਰਦਾ ਹੈ। ਇਹ ਚੱਕਰ ਸਾਨੂੰ ਨਵੀਆਂ ਸੰਭਾਵਨਾਵਾਂ ਦੀ ਦਿਸ਼ਾ ਵੱਲ ਲੈ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਐੱਸਆਈਆਰ-ਐੱਨਪੀਐੱਲ ਨੇ ਇਸ ਮੁੱਲ ਚੱਕਰ ਨੂੰ ਅੱਗੇ ਵਧਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਦ੍ਰਵਯ ਸਿਰਜਣ ਲਈ ਵਿਗਿਆਨ ਦਾ ਵੈਲਿਊ ਕ੍ਰਿਏਸ਼ਨ ਸਾਈਕਲ ਅੱਜ ਦੀ ਦੁਨੀਆ ਵਿੱਚ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ, ਜਦੋਂ ਦੇਸ਼ ਆਤਮਨਿਰਭਰ ਭਾਰਤ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ।
https://pib.gov.in/PressReleseDetail.aspx?PRID=1685951
ਪ੍ਰਧਾਨ ਮੰਤਰੀ ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਭਾਰਤ ਬਾਇਓਟੈੱਕ ਦੀ ਵੈਕਸੀਨ ਨੂੰ ਪ੍ਰਵਾਨਗੀ ਮਿਲਣ 'ਤੇ ਦੇਸ਼ ਨੂੰ ਵਧਾਈਆਂ ਦਿੱਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਭਾਰਤ ਬਾਇਓਟੈੱਕ ਦੇ ਟੀਕਿਆਂ ਨੂੰ ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਦੀ ਪ੍ਰਵਾਨਗੀ ਮਿਲਣ ‘ਤੇ, ਇਸ ਨੂੰ ਆਲਮੀ ਮਹਾਮਾਰੀ ਦੇ ਖ਼ਿਲਾਫ਼ ਮਹੱਤਵਪੂਰਨ ਲੜਾਈ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਨਿਰਣਾਇਕ ਮੋੜ ਕਰਾਰ ਦਿੱਤਾ ਹੈ। ਲਗਾਤਾਰ ਕਈ ਟਵੀਟ ਸੰਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਆਲਮੀ ਮਹਾਮਾਰੀ ਦੇ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਇੱਕ ਨਿਰਣਾਇਕ ਪਲ! @SerumInstIndia ਅਤੇ @BharatBiotech ਦੀ ਵੈਕਸੀਨ ਨੂੰ ਡੀਸੀਜੀਆਈ ਦੀ ਪ੍ਰਵਾਨਗੀ ਨਾਲ ਤੰਦਰੁਸਤ ਅਤੇ ਕੋਵਿਡ-ਮੁਕਤ ਰਾਸ਼ਟਰ ਦੀ ਮੁਹਿੰਮ ਨੂੰ ਬਲ ਮਿਲੇਗਾ। ਭਾਰਤ ਨੂੰ ਵਧਾਈਆਂ। ਇਸ ਮੁਹਿੰਮ ਵਿੱਚ ਜੁਟੇ ਸਾਡੇ ਮਿਹਨਤੀ ਵਿਗਿਆਨੀਆਂ ਤੇ ਇਨੋਵੇਟਰਾਂ ਨੂੰ ਵਧਾਈਆਂ।” “ਇਸ ਉਪਲਬਧੀ ‘ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ ਕਿ ਜਿਨ੍ਹਾਂ ਦੋ ਵੈਕਸੀਨਾਂ ਨੂੰ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦਿੱਤੀ ਹਈ ਹੈ, ਉਹ ਭਾਰਤ ਵਿੱਚ ਹੀ ਬਣੀਆਂ ਹਨ! ਇਹ ਸਫਲਤਾ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਡੇ ਵਿਗਿਆਨਕ ਭਾਈਚਾਰੇ ਦੀ ਉਤਸੁਕਤਾ ਨੂੰ ਦਰਸਾਉਂਦਾ ਹੈ, ਜਿਸ ਦੇ ਮੂਲ ਵਿੱਚ ਹੀ ਦਇਆ ਅਤੇ ਸੇਵਾਭਾਵ ਨਿਹਿਤ ਹਨ।"
https://pib.gov.in/PressReleseDetail.aspx?PRID=1685763
ਪ੍ਰਧਾਨ ਮੰਤਰੀ ਨੇ ਰਾਜਕੋਟ ਵਿਖੇ ਏਮਸ ਦਾ ਨੀਂਹ ਪੱਥਰ ਰੱਖਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ ਏਮਸ, ਰਾਜਕੋਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਮੰਤਰੀ ਡਾ: ਹਰਸ਼ ਵਰਧਨ, ਗੁਜਰਾਤ ਦੇ ਰਾਜਪਾਲ, ਆਚਾਰੀਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੂਪਾਣੀ ਮੌਜੂਦ ਸਨ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਲੱਖਾਂ ਡਾਕਟਰਾਂ, ਸਿਹਤ ਕਰਮਚਾਰੀਆਂ, ਸਫਾਈ ਕਰਮਚਾਰੀਆਂ ਅਤੇ ਹੋਰ ਫਰੰਟਲਾਈਨ ਕੋਰੋਨਾ ਜੋਧਿਆਂ ਦੇ ਪ੍ਰਯਤਨਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਮਨੁੱਖਤਾ ਦੀ ਰੱਖਿਆ ਲਈ ਨਿਰੰਤਰ ਆਪਣੀਆਂ ਜਾਨਾਂ ਦਾਅ ਤੇ ਲਗਾਈ ਰੱਖੀਆਂ ਹਨ। ਉਨ੍ਹਾਂ ਨੇ ਵਿਗਿਆਨੀਆਂ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਪੂਰੇ ਸਮਰਪਣ ਨਾਲ ਗ਼ਰੀਬਾਂ ਨੂੰ ਭੋਜਨ ਉਪਲਬਧ ਕਰਵਾਇਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਸਾਲ ਨੇ ਇਹ ਅਹਿਸਾਸ ਕਰਾਇਆ ਹੈ ਕਿ ਜਦੋਂ ਭਾਰਤ ਇੱਕਜੁਟ ਹੋ ਜਾਂਦਾ ਹੈ ਤਾਂ ਇਹ ਮੁਸ਼ਕਿਲ ਤੋਂ ਮੁਸ਼ਕਿਲ ਸੰਕਟ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਕਦਮ ਉਠਾਏ ਜਾਣ ਦੇ ਨਤੀਜੇ ਵਜੋਂ ਭਾਰਤ ਇੱਕ ਬਿਹਤਰ ਸਥਿਤੀ ਵਿੱਚ ਹੈ ਅਤੇ ਕੋਰੋਨਾ ਪੀੜਤਾਂ ਨੂੰ ਬਚਾਉਣ ਦਾ ਭਾਰਤ ਦਾ ਰਿਕਾਰਡ ਦੂਜੇ ਦੇਸ਼ਾਂ ਨਾਲੋਂ ਕਿਤੇ ਬਿਹਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੈਕਸੀਨ ਲਈ ਹਰ ਲੋੜੀਂਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਡ ਇਨ ਇੰਡੀਆ ਵੈਕਸੀਨ ਨੂੰ ਤੇਜ਼ੀ ਨਾਲ ਹਰ ਕੋਨੇ ਵਿੱਚ ਪਹੁੰਚਾਉਣ ਦੇ ਪ੍ਰਯਤਨ ਅੰਤਿਮ ਪੜਾਅ ਵਿੱਚ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਉਣ ਲਈ ਭਾਰਤ ਦੀ ਤਿਆਰੀ ਜ਼ੋਰਾਂ 'ਤੇ ਹੈ।
https://pib.gov.in/PressReleasePage.aspx?PRID=1685022
ਗੁਜਰਾਤ ਦੇ ਰਾਜਕੋਟ ਵਿੱਚ ਏਮਸ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleasePage.aspx?PRID=1685063
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਕੋਵਿਡ ਵੈਕਸੀਨ, ਵਿਗਿਆਨ ਦੀ ਇੱਕ ਲੰਬੀ ਛਲਾਂਗ ਹੈ
ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕੱਲ੍ਹ ਦੋ ਕੋਵਿਡ ਵੈਕਸੀਨਾਂ ਦੀ ਐਮਰਜੈਂਸੀ ਅਧਿਕਾਰਿਤਾ ਦਾ ਸੁਆਗਤ ਕਰਦਿਆਂ ਇਸ ਨੂੰ ਭਾਰਤ ਦੇ ਵਿਗਿਆਨ ਦੀ ਇੱਕ ਛਲਾਂਗ ਕਰਾਰ ਦਿੱਤਾ ਜਿਸ ਨਾਲ ਮਨੁੱਖਤਾ ਨੂੰ ਵੱਡੇ ਪੱਧਰ ‘ਤੇ ਲਾਭ ਪਹੁੰਚੇਗਾ। ਅੱਜ ਸੋਸ਼ਲ ਮੀਡੀਆ 'ਤੇ ਲਿਖਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਕਿਸ ਤਰ੍ਹਾਂ ਆਤਮਨਿਰਭਰ ਭਾਰਤ ਨਾ ਸਿਰਫ ਭਾਰਤੀਆਂ, ਬਲਕਿ ਮਨੁੱਖਤਾ ਨੂੰ ਵੱਡੇ ਪੈਮਾਨੇ ’ਤੇ ਲਾਭ ਪਹੁੰਚਾ ਸਕਦਾ ਹੈ। ਪਿਛਲੇ ਸਾਲ ਕੋਵਿਡ-19 ਦੀ ਰੋਕਥਾਮ ਲਈ ਦੇਸ਼ ਦੁਆਰਾ ਦਿਖਾਏ ਗਏ ਰਾਸ਼ਟਰੀ ਸੰਕਲਪ ਦੀ ਸ਼ਲਾਘਾ ਕਰਦਿਆਂ, ਸ਼੍ਰੀ ਨਾਇਡੂ ਨੇ ਇਸ ਸਾਲ ਦੌਰਾਨ ਲੋਕਾਂ ਤੱਕ ਵੈਕਸੀਨ ਪਹੁੰਚਾਉਣ ਲਈ ਵੀ ਉਸੇ ਜੋਸ਼ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਕਿਹਾ; “ਭਾਰਤ ਇਸ ਬਹੁਤ ਹੀ ਜ਼ਿਆਦਾ ਜ਼ਰੂਰੀ ਵੈਕਸੀਨ ਦਾ ਵੱਡੀ ਮਾਤਰਾ ਵੱਚ ਉਤਪਾਨ ਕਰਨ ਦੀ ਆਪਣੀ ਯੋਗਤਾ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਿਆਂ ਮਨੁੱਖਤਾ ਨੂੰ ਇਸ ਘਾਤਕ ਬਿਮਾਰੀ ਤੋਂ ਬਚਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਦੀ ਸਵਦੇਸ਼ੀ ਵੈਕਸੀਨ (ਕੋਵੈਕਸੀਨ) ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਹਨ ਜੋ ਪੂਰੇ ਵਾਇਰਸ ਦੀ ਪਹੁੰਚਉੱਤੇ ਅਧਾਰਿਤ ਹਨ। ਇਹ ਇੱਕ ਸ਼ਲਾਘਾਯੋਗ ਪ੍ਰਾਪਤੀ ਹੈ ਅਤੇ ਸਾਰੇ ਸਬੰਧਿਤ ਲੋਕ ਇਨ੍ਹਾਂ ਦੂਰ-ਅੰਦੇਸ਼ੀ, ਮਜ਼ਬੂਤ ਅਤੇ ਉਤਸ਼ਾਹੀ ਪ੍ਰਯਤਨਾਂ ਲਈ ਸ਼ਾਬਾਸ਼ ਦੇ ਹੱਕਦਾਰ ਹਨ।”
For Details : https://pib.gov.in/PressReleseDetail.aspx?PRID=1685954
ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ -19 ਟੀਕੇ ਦੇ ਰੋਲ ਆਊਟ ਲਈ ਤਿਆਰੀ ਤੇਜ ਕਰਨ ਲਈ ਆਖਿਆ, ਸਿਹਤ ਸਕੱਤਰ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, 2 ਜਨਵਰੀ 2021 ਨੂੰ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੀਕਾ ਪ੍ਰਸ਼ਾਸਨ ਲਈ ਡਰਾਈ ਰਨ
ਦੇਸ਼ ਭਰ ਵਿੱਚ ਕੋਵਿਡ- 19 ਟੀਕੇ ਨੂੰ ਰੋਲ ਆਊਟ ਕਰਨ ਦੇ ਉਦੇਸ਼ ਨਾਲ, ਕੇਂਦਰ ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੇ ਰੋਲ ਆਉਟ ਲਈ ਪ੍ਰਭਾਵੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਕੋਵਿਡ -19 ਟੀਕਾਕਰਨ ਲਈ ਸੈਸ਼ਨ ਸਾਈਟਾਂ ਤੇ ਤਿਆਰੀ ਦੀ ਸਮੀਖਿਆ ਲਈ ਵੀਡੀਓ ਕਾਨਫ਼੍ਰੇੰਸਿੰਗ ਰਾਹੀਂ ਸਾਰੇ ਹੀ ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਿੰਸੀਪਲ ਸਕੱਤਰਾਂ (ਸਿਹਤ), ਐਨਐਚਐਮ ਐਮਡੀ'ਜ ਅਤੇ ਹੋਰ ਸਿਹਤ ਪ੍ਰਸ਼ਾਸਕਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ।
For details : https://pib.gov.in/PressReleasePage.aspx?PRID=1685048
ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਵੱਲੋਂ ਕੋਵਿਡ-19 ਵਾਇਰਸ ਟੀਕੇ ਦੀ ਸੀਮਿਤ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਬਾਰੇ ਪ੍ਰੈੱਸ ਬਿਆਨ
ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਦੀ ਵਿਸ਼ਾ ਮਾਹਿਰ ਕਮੇਟੀ ਨੇ 1 ਅਤੇ 2 ਜਨਵਰੀ, 2021 ਨੂੰ ਮੀਟਿੰਗ ਕੀਤੀ ਅਤੇ ਮੈਸਰਜ਼ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਮੈਸਰਜ਼ ਭਾਰਤ ਬਾਇਓਟੈੱਕ ਦੇ ਕੋਵਿਡ-19 ਵਾਇਰਸ ਵੈਕਸੀਨ ਦੀ ਸੀਮਿਤ ਐਮਰਜੈਂਸੀ ਵਰਤੋਂ ਦੀ ਤਜਵੀਜ਼ ਅਤੇ ਇਸ ਦੇ ਨਾਲ ਹੀ ਮੈਸਰਜ਼ ਕੈਡਿਲਾ ਹੈਲਥਕੇਅਰ ਲਿਮਟਿਡ ਵਲੋਂ ਤਿਆਰ ਕੀਤੇ ਜਾ ਰਹੇ ਤੀਜੇ ਪੜਾਅ ਦੇ ਕਲੀਨਿਕਲ ਪਰੀਖਣ ਨੂੰ ਮਨਜ਼ੂਰੀ ਦੇਣ ਦੇ ਸੰਬੰਧ ਵਿਚ ਸਿਫਾਰਸ਼ਾਂ ਕੀਤੀਆਂ। ਵਿਸ਼ਾ ਮਾਹਿਰ ਕਮੇਟੀ ਪਲਮਨੋਲੋਜੀ, ਇਮਿਊਨੋਲੋਜੀ, ਮਾਈਕਰੋਬਾਇਓਲੋਜੀ, ਫਾਰਮਾਸੋਲੋਜੀ, ਪੈਡੀਐਟ੍ਰਿਕਸ, ਅੰਦਰੂਨੀ ਦਵਾਈ ਆਦਿ ਦੇ ਖੇਤਰਾਂ ਨਾਲ ਗਠਿਤ ਕੀਤੀ ਗਈ ਹੈ। ਮੈਸਰਜ਼ ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਨੇ ਰੀਕੰਪੀਮੈਂਟ ਚਿੰਪਾਜ਼ੀ ਐਡਿਨੋਵਾਇਰਸ ਵੈਕਟਰ ਵੈਕਸੀਨ (ਕੋਵੀ-ਸ਼ੀਲਡ) ਜੋ ਸਾਰਸ ਕੋਵ-2 ਸਪਾਈਕ (ਐਸ) ਗਲਾਈਕੋਪ੍ਰੋਟੀਨ ਨਾਲ ਟੈਕਨੋਲੋਜੀ ਦੀ ਐਸਟ੍ਰਾਜਾਨਿਕਾ / ਆਕਸਫੋਰਡ ਯੂਨੀਵਰਸਿਟੀ ਨਾਲ ਟੈਕਨੋਲੋਜੀ ਦੀ ਤਬਦੀਲੀ ਲਈ ਪੇਸ਼ ਕੀਤੀ ਸੀ। ਮੈਸਰਜ਼ ਭਾਰਤ ਬਾਇਓਟੈੱਕ ਨੇ ਇਕ ਮੁਕੰਮਲ ਵਾਇਓਅਨ ਵਿਓਰਿਅਨ ਇਨਐਕਟਿਵੇਟਿਡ ਕੋਰੋਨਾ ਵਾਇਰਸ ਟੀਕਾ (ਕੋ-ਵੈਕਸਿਨ) ਆਈਸੀਐੱਮਆਰ ਅਤੇ ਐਨਆਈਵੀ, (ਪੁਣੇ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਜਿਥੋਂ ਉਨ੍ਹਾਂ ਲਈ ਵਾਇਰਸ ਸੀਡ ਸਟ੍ਰੇਨਜ਼ ਪ੍ਰਾਪਤ ਕੀਤੇ ਹਨ। ਇਹ ਟੀਕਾ ਵੈਰੋ ਸੈੱਲ ਪਲੈਟਫਾਰਮ ਤੇ ਵਿਕਸਿਤ ਕੀਤਾ ਗਿਆ ਹੈ ਜਿਸ ਨੇ ਦੇਸ਼ ਅੰਦਰ ਅਤੇ ਵਿਸ਼ਵ ਪੱਧਰ ਤੇ ਸੁਰੱਖਿਆ ਅਤੇ ਸਫਲਤਾ ਦਾ ਟ੍ਰੈਕ ਰਿਕਾਰਡ ਕੀਤਾ ਹੈ। ਢੁਕਵੀਂ ਜਾਂਚ ਤੋਂ ਬਾਅਦ, ਸੀਡੀਐੱਸਸੀਓ ਨੇ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ ਅਤੇ ਜਿਸ ਦੇ ਅਨੁਸਾਰ, ਮੈਸਰਜ਼ ਸੀਰਮ ਇੰਸਟੀਚਿਊਟ ਅਤੇ ਮੈਸਰਜ਼ ਭਾਰਤ ਬਾਇਓਟੈੱਕ ਦੀਆਂ ਵੈਕਸੀਨਾਂ ਨੂੰ ਐਮਰਜੈਂਸੀ ਹਾਲਾਤ ਵਿਚ ਸੀਮਿਤ ਵਰਤੋਂ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਅਤੇ ਮੈਸਰਜ਼ ਕੈਡਿਲਾ ਹੈਲਥਕੇਅਰ ਨੂੰ ਤੀਜੇ ਪੜਾਅ ਦੇ ਕਲੀਨਿਕਲ ਪਰੀਖਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
https://pib.gov.in/PressReleseDetail.aspx?PRID=1685761
ਘਰੇਲੂ ਮੈਡੀਕਲ ਉਪਕਰਣ ਉਦਯੋਗ ਕਿਵੇਂ 2020 ਵਿਚ ਕੋਵਿਡ-19 ਚੁਣੌਤੀ ਨੂੰ ਨਜਿੱਠਣ ਵਿੱਚ ਪੂਰਾ ਕਰਨ ਲਈ “ਅਨੁਕੂਲ, ਵਿਕਸਿਤ ਅਤੇ ਵਿਸਤ੍ਰਿਤ” ਹੋਇਆ
2020 ਨੇ ਦੇਸ਼ ਵਿਚ ਮੈਡੀਕਲ ਸਪਲਾਈ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਵੇਖੀਆਂ। ਮਹਾਮਾਰੀ ਦੀ ਸ਼ੁਰੂਆਤ ਵੇਲੇ, ਭਾਰਤ ਲਗਭਗ ਪੂਰੀ ਤਰ੍ਹਾਂ ਦਰਾਮਦ ਕੀਤੇ ਵੈਂਟੀਲੇਟਰਾਂ, ਪੀਪੀਈ ਕਿੱਟਾਂ ਅਤੇ ਐਨ -95 ਮਾਸਕਾਂ 'ਤੇ ਨਿਰਭਰ ਕਰਦਾ ਸੀ। ਵਾਸਤਵ ਵਿੱਚ, ਇਨ੍ਹਾਂ ਉਤਪਾਦਾਂ ਲਈ ਕੋਈ ਮਾਨਕ ਵਿਸ਼ੇਸ਼ਤਾਵਾਂ ਨਹੀਂ ਸਨ ਜੋ ਮਹਾਮਾਰੀ ਦੇ ਵਿਰੁੱਧ ਲੜਨ ਲਈ ਜ਼ਰੂਰੀ ਹਨ। ਕੇਂਦਰ ਸਰਕਾਰ ਨੇ ਮਹਾਮਾਰੀ ਦੀਆਂ ਸਮੱਸਿਆਵਾਂ ਨੂੰ ਬਹੁਤ ਮੁਢਲੇ ਪੜਾਵਾਂ ਵਿੱਚ ਪਛਾਣ ਲਿਆ ਅਤੇ ਦੇਸ਼ ਭਰ ਵਿੱਚ ਲੋੜੀਂਦੀਆਂ ਮੈਡੀਕਲ ਵਸਤਾਂ ਦੀ ਉਪਲਬਧਤਾ ਅਤੇ ਸਪਲਾਈ ਨੂੰ ਢੁਕਵੇਂ ਤੋਂ ਵੀ ਵੱਧ ਸਫਲਤਾਪੂਰਵਕ ਯਕੀਨੀ ਬਣਾਇਆ। ਫਰਵਰੀ-ਮਾਰਚ, 2020 ਵਿਚ ਭਾਰਤ ਵਿਚ ਵੈਂਟੀਲੇਟਰਾਂ ਦੀ ਔਸਤਨ ਲਾਗਤ ਲਗਭਗ 15 ਲੱਖ ਰੁਪਏ ਸੀ ਅਤੇ ਲਗਭਗ ਸਾਰੇ ਦਰਾਮਦ ਕੀਤੇ ਗਏ ਸਨ। ਭਾਰਤੀ ਉਦਯੋਗ ਦੁਆਰਾ ਵੇੰਟਿਲੇਟਰਾਂ ਦੇ ਨਿਰਮਾਣ ਕਰਨ ਕਾਰਨ, ਔਸਤਨ ਲਾਗਤ ਹੁਣ 2 ਤੋਂ 10 ਲੱਖ ਰੁਪਏ ਦੀ ਰੇਂਜ ਵਿੱਚ ਹੈ। ਪਿਛਲੇ 9 ਮਹੀਨਿਆਂ ਵਿੱਚ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ ਹਸਪਤਾਲਾਂ ਵਿੱਚ 36,433 ਵੈਂਟੀਲੇਟਰਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਇਆ ਹੈ। ਇਹ ਮਹੱਤਵਪੂਰਣ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਕੋਵਿਡ ਤੋਂ ਪਹਿਲਾਂ ਦੇ ਸਮੇਂ ਤਕ, ਦੇਸ਼ ਦੀਆਂ ਸਾਰੀਆਂ ਜਨਤਕ ਸਿਹਤ ਸਹੂਲਤਾਂ ਵਿਚ ਸਿਰਫ 16,000 ਦੇ ਕਰੀਬ ਵੈਂਟੀਲੇਟਰ ਸਨ ਪਰ 12 ਮਹੀਨਿਆਂ ਤੋਂ ਵੀ ਘੱਟ ਸਮੇਂ ਵਿਚ 36,433 'ਮੇਕ ਇਨ ਇੰਡੀਆ' ਵੈਂਟੀਲੇਟਰ ਸਾਰੀਆਂ ਜਨਤਕ ਸਿਹਤ ਸਹੂਲਤਾਂ ਨੂੰ ਸਪਲਾਈ ਕੀਤੇ ਗਏ ਹਨ। ਵੈਂਟੀਲੇਟਰਾਂ ਦੀ ਬਰਾਮਦ ਤੇ ਹੁਣ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਅਤੇ' ਮੇਕ ਇਨ ਇੰਡੀਆ 'ਦੇ ਵੈਂਟੀਲੇਟਰ ਬਰਾਮਦ ਕੀਤੇ ਜਾ ਰਹੇ ਹਨ I ਪੀਪੀਈ ਕਿੱਟਾਂ ਦੇ ਮਾਮਲੇ ਵਿਚ, ਮਾਰਚ ਵਿਚ ਘਰੇਲੂ ਉਤਪਾਦਨ ਦੀ ਇਕ ਛੋਟੀ ਜਿਹੀ ਪੈਦਾਵਾਰ ਦੀ ਸਮਰੱਥਾ ਤੋਂ, ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਬਣ ਗਿਆ ਹੈ ਜਿਸਦੀ ਉਤਪਾਦਨ ਸਮਰੱਥਾ ਪ੍ਰਤੀਦਿਨ 10 ਲੱਖ ਪੀਪੀਈ ਕਵਰ ਆਲ ਕਿੱਟਾਂ ਦੀ ਹੈ, ਜੋ ਕਈ ਦੇਸ਼ਾਂ ਨੂੰ ਬਰਾਮਦ ਵੀ ਕੀਤੀ ਜਾਂਦੀ ਹੈ।
For details : https://pib.gov.in/PressReleasePage.aspx?PRID=1685028
ਡੀਬੀਟੀ-ਬੀਆਈਆਰਏਸੀ ਨੇ ਜ਼ਾਇਡਸ ਕੈਡੀਲਾ ਦੁਆਰਾ ਸਵਦੇਸ਼ੀ ਵਿਕਸਿਤ ਡੀਐਨਏ ਵੈਕਸੀਨ ਉਮੀਦਵਾਰੀ ਦਾ ਸਮਰਥਨ ਕੀਤਾ, ਫੇਜ਼ III ਦੀਆਂ ਕਲੀਨਿਕਲ ਅਜ਼ਮਾਇਸ਼ਾਂ ਲਈ ਪ੍ਰਵਾਨਗੀ
ਜ਼ਾਇਡਸ ਕੈਡੀਲਾ ਦੁਆਰਾ ਦੇਸ਼ ਦੀ ਪਹਿਲੀ ਸਵਦੇਸ਼ੀ ਤੌਰ 'ਤੇ ਕੋਵਿਡ -19, ਵਿਰੁੱਧ ਜ਼ਾਇਕੋਵ-ਡੀ ਡੀਐੱਨਏ ਵੈਕਸੀਨ ਵਿਕਸਿਤ ਕੀਤੀ ਗਈ, ਜਿਸ ਨੂੰ ਪੜਾਅ III ਦੀਆਂ ਕਲੀਨਿਕਲ ਅਜ਼ਮਾਇਸ਼ਾਂ ਦੇ ਸੰਚਾਲਨ ਲਈ ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਨੇ ਮਨਜ਼ੂਰੀ ਦਿੱਤੀ ਹੈ। ਵੈਕਸੀਨ ਉਮੀਦਵਾਰ ਨੂੰ ਬੀਆਈਆਰਏਸੀ ਅਤੇ ਭਾਰਤ ਸਰਕਾਰ ਦੇ ਬਾਇਓਟੈੱਕਨੋਲੋਜੀ ਵਿਭਾਗ ਦੀ ਅਗਵਾਈ ਹੇਠ ਨੈਸ਼ਨਲ ਬਾਇਓਫਰਮਾ ਮਿਸ਼ਨ (ਐਨਬੀਐਮ) ਦੁਆਰਾ ਸਹਿਯੋਗ ਦਿੱਤਾ ਗਿਆ ਹੈ।
ਜ਼ਾਇਡਸ ਕੈਡੀਲਾ ਨੇ ਇਸ ਡੀਐਨਏ ਵੈਕਸੀਨ ਦੇ ਪੜਾਅ - I / II ਦੇ ਕਲੀਨਿਕਲ ਅਜ਼ਮਾਇਸ਼ਾਂ ਨੂੰ ਪੂਰਾ ਕਰ ਲਿਆ ਹੈ, ਭਾਰਤ ਵਿੱਚ 1000 ਤੋਂ ਵੱਧ ਭਾਗੀਦਾਰਾਂ ਅਤੇ ਅੰਤਰਿਮ ਅੰਕੜਿਆਂ ਨੇ ਸੰਕੇਤ ਦਿੱਤਾ ਕਿ ਤਿੰਨ ਖੁਰਾਕਾਂ ਨੂੰ ਅੰਦਰੂਨੀ ਤੌਰ 'ਤੇ ਦੇਣ ਨਾਲ ਵੈਕਸੀਨ ਸੁਰੱਖਿਅਤ ਅਤੇ ਇਮਿਊਨੋਜਨਿਕ ਹੈ। ਅੰਤਰਿਮ ਅੰਕੜਿਆਂ ਦੀ ਸਮੀਖਿਆ ਕਰਨ ਵਾਲੀ ਵਿਸ਼ਾ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ, ਡੀਸੀਜੀਆਈ ਨੇ 26,000 ਭਾਰਤੀ ਭਾਗੀਦਾਰਾਂ ਵਿੱਚ ਫੇਜ਼ -3 ਦੇ ਕਲੀਨਿਕਲ ਟਰਾਇਲ ਕਰਵਾਉਣ ਦੀ ਆਗਿਆ ਦਿੱਤੀ ਹੈ।
For details : https://pib.gov.in/PressReleseDetail.aspx?PRID=1685838
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਕੇਰਲ: ਕੇਰਲ ਨੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਟੀਕੇ ਵੰਡਣ ਸਮੇਂ ਰਾਜ ਨੂੰ ਪਹਿਲ ਦੇ ਤੌਰ ’ਤੇ ਵਿਚਾਰੇ। ਰਾਜ ਨੇ ਆਪਣੀ ਪਹਿਲ ਦੇ ਦਾਅਵੇ ਲਈ ਕੇਂਦਰ ਨੂੰ ਚਾਰ ਕਾਰਨਾਂ ਦਾ ਹਵਾਲਾ ਦਿੱਤਾ ਹੈ। “ਦੇਰ ਨਾਲ ਸਿਖਰ ਤੱਕ” ਪਹੁੰਚ ਅਪਣਾਉਂਦਿਆਂ ਰਾਜ ਨੇ ਪਿਛਲੇ ਅੱਠ ਮਹੀਨਿਆਂ ਤੋਂ ਇਸ ਪ੍ਰਸਾਰ ਨੂੰ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹਾਲਾਂਕਿ, ਪਿਛਲੇ ਦੋ ਮਹੀਨਿਆਂ ਤੋਂ ਮਾਮਲਿਆਂ ਵਿੱਚ ਭਾਰੀ ਵਾਧਾ ਵੇਖਿਆ ਗਿਆ ਹੈ। ਰਾਜ ਸਰਕਾਰ ਅਨੁਸਾਰ ਕੇਰਲ ਰਾਜ ਨੂੰ ਟੀਕੇ ਵੰਡਣ ਵਿੱਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਸਰਕਾਰ ਦੁਆਰਾ ਦੱਸੇ ਗਏ ਕੁਝ ਹੋਰ ਕਾਰਨ ਹਨ: ਰੋਗ ਯੁਕਤ ਲੋਕਾਂ ਦੀ ਉੱਚ ਆਬਾਦੀ, ਆਬਾਦੀ ਦੀ ਜ਼ਿਆਦਾ ਘਣਤਾ, ਜਿਸਦੇ ਨਤੀਜੇ ਵਜੋਂ ਕੋਵਿਡ-19 ਦੇ ਫੈਲਾਅ ਦੀ ਦਰ ਤੇਜ਼ ਹੋ ਸਕਦੀ ਹੈ, ਰਾਜ ਵਿੱਚ ਬਜ਼ੁਰਗਾਂ ਦੀ ਔਸਤਨ ਆਬਾਦੀ ਰਾਸ਼ਟਰੀ ਔਸਤਨ ਨਾਲੋਂ ਵੱਧ ਹੈ, ਜੋ ਟੀਕਾਕਰਨ ਲਈ ਇੱਕ ਤਰਜੀਹੀ ਸਮੂਹ ਹੈ। ਇਸ ਦੌਰਾਨ, ਰਾਜ ਦੇ ਸਿਹਤ ਵਿਭਾਗ ਨੂੰ ਇੱਕ ਨਵੇਂ ਕੋਰੋਨਾ ਵਾਇਰਸ ਦੇ ਸਟ੍ਰੇਨ ਤੋਂ ਤਾਜ਼ਾ ਵਾਇਰਸ ਦੀ ਲਹਿਰ ਦੀ ਸੰਭਾਵਨਾ ਨੂੰ ਸਮਝਣ ਲਈ ਇੱਕ ਕੋਵਿਡ-19 ਘਣਤਾ ਦਾ ਅਧਿਐਨ ਕਰਨਾ ਹੈ ਅਤੇ ਇੱਕ ਢੁਕਵੀਂ ਰੋਕਥਾਮ ਰਣਨੀਤੀ ਨੂੰ ਵੀ ਲਾਗੂ ਕਰਨਾ ਹੈ। ਮੌਜੂਦਾ ਟੈਸਟ ਪੌਜਟੀਵਿਟੀ ਦਰ 9.16% ਹੈ। ਕੇਰਲ ਵਿੱਚ ਯੂਕੇ ਤੋਂ ਵਾਪਸ ਪਰਤਣ ਵਾਲਿਆਂ ਵਿੱਚ ਵਾਇਰਸ ਦੇ ਨਵੇਂ ਸਟ੍ਰੇਨ ਲਈ ਇੱਕ ਦੋ-ਸਾਲਾਂ ਦੇ ਬੱਚੇ ਸਮੇਤ ਹੁਣ ਤੱਕ ਛੇ ਵਿਅਕਤੀਆਂ ਦੀ ਪੌਜਟਿਵ ਜਾਂਚ ਕੀਤੀ ਗਈ ਹੈ। ਅਗਲੇ ਟੈਸਟ ਲਈ ਕੁੱਲ 41 ਨਮੂਨੇ ਐੱਨਆਈਵੀ, ਪੂਨੇ ਲਈ ਭੇਜੇ ਗਏ ਹਨ ਅਤੇ ਨਤੀਜੇ ਉਡੀਕੇ ਜਾ ਰਹੇ ਹਨ।
-
ਤਮਿਲ ਨਾਡੂ: ਅੱਜ ਦੀ ਤਾਰੀਖ ਤੱਕ, ਤਮਿਲ ਨਾਡੂ ਵਿੱਚ ਕੁੱਲ 8,22,370 ਮਾਮਲੇ ਆਏ ਹਨ, 12,177 ਮੌਤਾਂ ਹੋਈਆਂ ਹਨ, 7808 ਐਕਟਿਵ ਕੇਸ ਅਤੇ 8,02,385 ਮਰੀਜ਼ ਡਿਸਚਾਰਜ ਹੋਏ ਹਨ।
-
ਕਰਨਾਟਕ: ਰਾਜ ਦੇ ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਜਾਣਕਾਰੀ ਦਿੱਤੀ ਕਿ ਪਹਿਲੇ ਪੜਾਅ ਵਿੱਚ 3,57,313 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ ਅਤੇ 28,427 ਟੀਕਾ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਕੋਵਿਡ ਟੀਕਾਕਰਨ ਲਈ ਤਿਆਰ ਹੈ ਅਤੇ ਪਿਛਲੇ ਸ਼ਨੀਵਾਰ ਨੂੰ ਡਰਾਈ ਰੱਨ ਵੀ ਸਫ਼ਲਤਾਪੂਰਵਕ ਕਰਵਾਈ ਗਈ ਹੈ। ਇਸ ਦੌਰਾਨ ਹਾਈ ਕੋਰਟ ਨੇ ਬ੍ਰਿਟੇਨ ਤੋਂ ਵਾਪਸ ਪਰਤੇ 700 ਯਾਤਰੀਆਂ ਲਈ ਟੈਸਟ ਨਾ ਕਰਵਾਉਣ ਸੰਬੰਧੀ ਰਾਜ ਸਰਕਾਰ ਤੋਂ ਜਾਣਕਾਰੀ ਮੰਗੀ ਹੈ।
-
ਆਂਧਰ ਪ੍ਰਦੇਸ਼: ਰਾਜ ਦੇ ਸਿਹਤ ਮੰਤਰਾਲੇ ਨੇ ਕੋਵਿਡ ਟੈਸਟਾਂ ਦੇ ਸੰਬੰਧ ਵਿੱਚ ਚਲਾਈਆਂ ਗਈਆਂ ਰੈਪਿਡ ਐਂਟੀਜਨ ਟੈਸਟ ਕਿੱਟਾਂ ਦੀਆਂ ਕੀਮਤਾਂ ਘਟਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਸਾਰੇ ਖ਼ਰਚਿਆਂ ਸਮੇਤ ਪ੍ਰਤੀ ਕਿੱਟ ਸਿਰਫ 230 ਰੁਪਏ ਵਸੂਲਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਰਾਜ ਦੇ ਸਿਹਤ ਕਮਿਸ਼ਨਰ ਕਟਾਮਨੇਨੀ ਭਾਸਕਰ ਨੇ ਕਿਹਾ ਕਿ ਇਸ ਬਾਰੇ ਕੇਂਦਰ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕੋਵਿਡ-19 ਦਾ ਟੀਕਾਕਰਨ ਕਦੋਂ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਪਹਿਲੇ ਪੜਾਅ ਵਿੱਚ ਰਾਜ ਨੂੰ ਕਿੰਨੀਆਂ ਖੁਰਾਕਾਂ ਉਪਲਬਧ ਕਰਵਾਈਆਂ ਜਾਣਗੀਆਂ। ਹਾਲਾਂਕਿ, ਕੋਲਡ ਚੇਨ ਪ੍ਰਬੰਧਨ ਲਈ ਯਤਨ ਕੀਤੇ ਜਾ ਰਹੇ ਸਨ, ਜੋ ਕਿ ਭੰਡਾਰਣ ਅਤੇ ਵੰਡ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਸੀ। ਮਈ 2020 ਵਿੱਚ 7,300 ਯਾਤਰੀਆਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ, ਵਿਸ਼ਾਖਾਪਟਨਮ ਹਵਾਈ ਅੱਡੇ ਨੇ ਅਗਲੇ ਮਹੀਨਿਆਂ ਵਿੱਚ ਯਾਤਰੀਆਂ ਦੀ ਆਵਾਜਾਈ ਵਿੱਚ ਲਗਾਤਾਰ ਵਾਧਾ ਦੇਖਿਆ। ਦਸੰਬਰ ਵਿੱਚ, ਹਵਾਈ ਅੱਡੇ ’ਤੇ 1.61 ਲੱਖ ਯਾਤਰੀ ਆਏ ਅਤੇ ਵੱਖ-ਵੱਖ ਥਾਵਾਂ ਲਈ ਰਵਾਨਾ ਹੋਏ ਸਨ। ਸੁਰੱਖਿਆ ਦੀਆਂ ਸਾਵਧਾਨੀਆਂ ਦੀ ਪਾਲਣਾ, ਟਿਕਟ ਲਈ ਸੰਪਰਕ ਰਹਿਤ ਸਕ੍ਰੀਨਿੰਗ, ਸਮਾਨ-ਸਕੈਨਿੰਗ ਅਤੇ ਮੁਸ਼ਕਲ ਰਹਿਤ ਦੇਖਭਾਲ ਕਈ ਕਾਰਨ ਹਨ ਜਿਨ੍ਹਾ ਕਰਕੇ ਬਹੁਤ ਸਾਰੇ ਯਾਤਰੀ ਵਿਸ਼ਾਖਾਪਟਨਮ ਤੋਂ ਹਵਾਈ ਯਾਤਰਾ ਨੂੰ ਤਰਜੀਹ ਦਿੰਦੇ ਹਨ।
-
ਤੇਲੰਗਾਨਾ: ਕੋਵਿਡ-19 ਦੇ ਫੈਲਣ ਤੋਂ ਬਾਅਦ ਤੇਲੰਗਾਨਾ ਵਿੱਚ ਰੋਜ਼ਾਨਾ ਦੀ ਪਾਜ਼ਿਟਿਵਿਟੀ ਦਰ ਸਭ ਤੋਂ ਘੱਟ ਦੇਖਣ ਨੂੰ ਮਿਲੀ ਹੈ। 5 ਜਨਵਰੀ ਨੂੰ ਰਾਜ ਵਿੱਚ ਪਾਜ਼ਿਟਿਵ ਦਰ 0.6 ਫ਼ੀਸਦੀ ਤੱਕ ਆ ਗਈ ਹੈ, ਜੋ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਆਈ ਹੈ। ਮਾਰਚ 2020 ਵਿੱਚ, ਜਦੋਂ ਰਾਜ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਆਏ ਸਨ, ਤਾਂ ਔਸਤਨ ਪਾਜ਼ਿਟਿਵੀਟੀ ਦਰ 8.92 ਫ਼ੀਸਦੀ ਸੀ, ਜੋ ਕਿ ਜੂਨ ਵਿੱਚ ਸਿਖਰ ’ਤੇ ਸੀ। 31 ਦਸੰਬਰ ਅਤੇ 1 ਜਨਵਰੀ ਨੂੰ ਰਾਜ ਦੇ 1000 ਟੀਕਾ ਸੈਸ਼ਨ ਸਥਾਨਾਂ ’ਤੇ ਟੀਕਾਕਰਨ ਪ੍ਰੋਗਰਾਮ ਦੀ ਡਰਾਈ ਰਨ ਰੱਖੀ ਗਈ ਸੀ। ਹੈਦਰਾਬਾਦ ਸਥਿਤ ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ (ਸੀਸੀਐੱਮਬੀ) ਅਤੇ ਚੰਡੀਗੜ੍ਹ ਸਥਿਤ ਇੰਸਟੀਟਿਊਟ ਆਵ੍ ਮਾਈਕ੍ਰੋਬਾਇਲ ਟੈਕਨੋਲੋਜੀ (ਆਈਐੱਮਟੀ) ਦੇ ਖੋਜਕਰਤਾਵਾਂ ਨੇ ਹੁਣ ਨਾਮਜ਼ਦ ਕੋਵਿਡ-19 ਵਾਰਡਾਂ ਤੋਂ ਇਕੱਠੇ ਕੀਤੇ ਗਏ ਹਵਾ ਦੇ ਨਮੂਨਿਆਂ ਤੋਂ ਕੋਰੋਨਾ ਵਾਇਰਸ (ਸਾਰਸ -ਸੀਓਵੀ- 2) ਨੂੰ ਅਲੱਗ ਕਰ ਦਿੱਤਾ ਹੈ। ਹੈਦਰਾਬਾਦ ਅਤੇ ਦੁਬਈ ਹਵਾਈ ਅੱਡਿਆਂ ਨੇ ਵਿਸ਼ਵ ਭਰ ਵਿੱਚ ਟੀਕੇ ਦੀ ਸੁਰੱਖਿਅਤ ਅਤੇ ਕੁਸ਼ਲ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ। ਤੇਲੰਗਾਨਾ ਵਿੱਚ ਕੁੱਲ ਕੇਸ: 2,88,410, ਐਕਟਿਵ ਕੇਸ: 4982, ਮੌਤਾਂ 1556 ਅਤੇ ਰਿਕਵਰੀ ਦੀ 97.73% ਦਰਦੇ ਨਾਲ 2,81,872 ਮਰੀਜ਼ ਡਿਸਚਾਰਜ ਹੋਏ ਹਨ।
-
ਮਹਾਰਾਸ਼ਟਰ: ਮੰਗਲਵਾਰ ਤੱਕ ਕੋਵਿਡ-19 ਮਰੀਜ਼ਾਂ ਦੀ 18,50,189 ਰਿਕਵਰੀ ਹੋਣ ਨਾਲ ਮਹਾਰਾਸ਼ਟਰ ਵਿੱਚ ਰਿਕਵਰੀ ਦੀ ਦਰ 94.87% ਹੋ ਗਈ ਹੈ। ਇਸੇ ਦੌਰਾਨ ਰਾਜ ਵਿੱਚ ਇੱਕੋ ਦਿਨ ਵਿੱਚ 3,160 ਨਵੇਂ ਕੇਸ ਆਏ ਅਤੇ 64 ਮੌਤਾਂ ਹੋਈਆਂ ਹਨ। ਰਾਜ ਵਿੱਚ ਕੇਸਾਂ ਦੀ ਮੌਤ ਦਰ 2.55% ਹੈ। ਮੰਗਲਵਾਰ ਨੂੰ ਮੁੰਬਈ ਸਰਕਲ ਵਿੱਚ 1085 ਨਵੇਂ ਕੇਸ ਆਏ ਅਤੇ 22 ਮੌਤਾਂ ਹੋਈਆਂ, ਜਦੋਂ ਕਿ ਪੂਨੇ ਸਰਕਲ ਵਿੱਚ ਉਸੇ ਦਿਨ 635 ਨਵੇਂ ਮਾਮਲੇ ਆਏ ਅਤੇ 10 ਮੌਤਾਂ ਹੋਈਆਂ। ਇਸ ਹਫ਼ਤੇ ਰਾਜ ਵਿੱਚ ਯੂਕੇ ਤੋਂ ਵਾਪਸ ਆਏ 8 ਵਿਅਕਤੀਆਂ ਨੂੰ ਕੋਵਿਡ ਦੇ ਨਵੇਂ ਸਟ੍ਰੇਨ ਦੇ ਲਈ ਪਾਜ਼ਿਟਿਵ ਪਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 5 ਮੁੰਬਈ ਦੇ ਹਨ, ਜਦੋਂ ਕਿ ਇੱਕ-ਇੱਕ ਵਿਅਕਤੀ ਪੂਨੇ, ਥਾਣੇ ਅਤੇ ਮੀਰਾ ਭੈਅੰਡਰ ਤੋਂ ਹੈ। ਸੋਮਵਾਰ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਂਦਰ ਨੂੰ ਬੇਨਤੀ ਕਰਨਗੇ ਕਿ ਉਹ ਦੂਜੇ ਰਾਜਾਂ ਰਾਹੀਂ ਵਿਦੇਸ਼ਾਂ ਤੋਂ ਪਰਤਣ ਵਾਲੇ ਯਾਤਰੀਆਂ ਨੂੰ ਵੱਖ ਕਰਨ। ਇਸ ਦੌਰਾਨ, ਸ਼ਨੀਵਾਰ (2 ਜਨਵਰੀ, 2020) ਨੂੰ ਰਾਜ ਦੇ ਸਾਰੇ ਚਾਰ ਜ਼ਿਲ੍ਹਿਆਂ – ਪੂਨੇ, ਜਲਨਾ, ਨੰਦੂਰਬਰ ਅਤੇ ਨਾਗਪੁਰ ਵਿੱਚ ਕੋਰੋਨਾ ਟੀਕਾਕਰਣ ਦਾ ਸਫ਼ਲਤਾਪੂਰਵਕ ਡਰਾਈ ਰਨ ਕੀਤਾ ਗਿਆ। ਆਉਣ ਵਾਲੇ ਸ਼ੁੱਕਰਵਾਰ (8 ਜਨਵਰੀ, 2020) ਨੂੰ ਸਾਰੇ 36 ਜ਼ਿਲ੍ਹਿਆਂ ਵਿੱਚ ਇੱਕ ਹੋਰ ਡਰਾਈ ਰਨ ਸ਼ੁਰੂ ਕੀਤਾ ਜਾਵੇਗਾ।
-
ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਡ-19 ਦੇ 655 ਨਵੇਂ ਕੇਸ ਆਏ ਹਨ ਅਤੇ 4 ਮੌਤਾਂ ਹੋਈਆਂ ਹਨ। ਰਿਕਵਰੀ ਦਰ ਵਿੱਚ ਹੋਰ ਸੁਧਾਰ ਕੇ ਇਹ 94.71 ਫ਼ੀਸਦੀ ਹੋ ਗਈ ਹੈ। ਗੁਜਰਾਤ ਵਿੱਚ ਹੁਣ ਤੱਕ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 2,48,581 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 2,35,426 ਮਰੀਜ਼ ਠੀਕ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 868 ਮਰੀਜ਼ ਠੀਕ ਹੋਏ। ਰਾਜ ਵਿੱਚ ਹੁਣ ਤੱਕ 99 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਅਹਿਮਦਾਬਾਦ ਵਿੱਚ ਸਭ ਤੋਂ ਵੱਧ 141 ਨਵੇਂ ਕੇਸ ਆਏ ਹਨ, ਜਦੋਂਕਿ ਸੂਰਤ ਵਿੱਚ 124 ਨਵੇਂ ਕੇਸ ਆਏ ਹਨ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 8,830 ਹਨ। ਇਸ ਤੋਂ ਇਲਾਵਾ, ਸਾਰਾ ਸਿਹਤ ਵਿਭਾਗ ਰਾਜ ਭਰ ਵਿੱਚ ਵੱਡੀ ਪੱਧਰ ’ਤੇ ਕੋਵਿਡ - ਟੀਕਾਕਰਨ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ। ਅਹਿਮਦਾਬਾਦ ਸਿਵਲ ਹਸਪਤਾਲ ਟੀਕਾਕਰਣ ਦਾ ਪ੍ਰਮੁੱਖ ਕੇਂਦਰ ਹੋਵੇਗਾ। ਟੀਕਾਕਰਨ ਅਭਿਯਾਨ ਲਈ ਸੈਂਕੜੇ ਡਾਕਟਰ, ਨਰਸਾਂ ਅਤੇ ਫ਼ਰੰਟਲਾਈਨ ਸਿਹਤ ਕਰਮਚਾਰੀ ਤੈਨਾਤ ਕੀਤੇ ਜਾ ਰਹੇ ਹਨ। ਕੱਲ ਇੱਕ ਡਰਾਈ ਰਨ ਕੀਤੀ ਗਈ ਸੀ। ਨਾਗਰਿਕਾਂ ਦੁਆਰਾ ਰਜਿਸਟ੍ਰੇਸ਼ਨ ਕਰਾਵਉਣ ਲਈ ਕੋ-ਵਿਨ ਸਾੱਫਟਵੇਅਰ ਦੀ ਵਰਤੋਂ ਕੀਤੀ ਜਾਣੀ ਲਾਜ਼ਮੀ ਹੈ। ਇਸ ਸਮੇਂ ਦੌਰਾਨ, 6 ਨਗਰ ਨਿਗਮਾਂ ਨੇ ਰਜਿਸਟ੍ਰੇਸ਼ਨਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਰਾਜ ਸਰਕਾਰ ਨੇ 11 ਜਨਵਰੀ, 2021 ਤੋਂ 10ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਪਾਜ਼ਿਟਿਵ ਕੇਸਾਂ ਨਾਲੋਂ ਵਧੇਰੇ ਰਿਕਵਰੀਆਂ ਹੋਈਆਂ ਹਨ, ਰਾਜ ਵਿੱਚ ਪਾਜ਼ਿਟਿਵਿਟੀ ਦਰ 2.5% ਹੈ। ਮੰਗਲਵਾਰ ਨੂੰ ਰਾਜ ਵਿੱਚ ਕੋਰੋਨਾ ਦੇ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 2,45,368 ਤੱਕ ਪਹੁੰਚ ਗਈ ਹੈ। ਸੰਕ੍ਰਮਣ ਦੇ ਕਾਰਨ 14 ਮਰੀਜ਼ਾਂ ਦੀ ਮੌਤ ਹੋਣ ਨਾਲ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 3662 ਹੋ ਗਈ ਹੈ। 8,427 ਐਕਟਿਵ ਕੇਸ ਹਨ ਜਦੋਂ ਕਿ ਇਲਾਜ ਕੀਤੇ ਗਏ ਕੁੱਲ ਮਰੀਜ਼ਾਂ ਦੀ ਗਿਣਤੀ 2,33,229 ਹੈ। ਰਾਜ ਦੇ 52 ਜ਼ਿਲ੍ਹਿਆਂ ਵਿੱਚੋਂ ਸਿਰਫ 14 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ 10 ਤੋਂ ਵੱਧ ਕੋਰੋਨਾ ਦੇ ਕੇਸ ਪਾਏ ਗਏ ਹਨ, ਜਿਸ ਵਿੱਚ ਚਾਰ ਵੱਡੇ ਸ਼ਹਿਰ ਇੰਦੌਰ, ਭੋਪਾਲ, ਗਵਾਲੀਅਰ ਅਤੇ ਜਬਲਪੁਰ ਸ਼ਾਮਲ ਹਨ। ਇਸ ਦੌਰਾਨ ਕੋਵਿਡ ਟੀਕਾਕਰਣ ਦੇ ਪਹਿਲੇ ਪੜਾਅ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਭਰ ਵਿੱਚ ਸਭ ਤੋਂ ਵੱਧ ਤਰਜੀਹੀ ਸਮੂਹ ਨੂੰ ਮੁਫ਼ਤ ਟੀਕਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਵਿੱਚ ਸਿਹਤ ਸੰਭਾਲ ਅਤੇ ਫ਼ਰੰਟਲਾਈਨ ਕਰਮਚਾਰੀ ਸ਼ਾਮਲ ਹਨ। ਮੱਧ ਪ੍ਰਦੇਸ਼ ਵਿੱਚ ਕੋਰੋਨਾ ਟੀਕਾਕਰਣ ਦੇ ਪਹਿਲੇ ਗੇੜ ਵਿੱਚ 4 ਲੱਖ ਹੈਲਥਕੇਅਰ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ| ਉਨ੍ਹਾਂ ਨੂੰ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ’ਤੇ ਦਵਾਈ ਦਿੱਤੀ ਜਾਵੇਗੀ। ਇੱਥੇ 52 ਜ਼ਿਲ੍ਹਾ ਹਸਪਤਾਲ, 84 ਸਿਵਲ ਹਸਪਤਾਲ ਅਤੇ 334 ਸੀਐੱਚਸੀ ਹਨ। 1,100 ਮੁੱਢਲੇ ਸਿਹਤ ਕੇਂਦਰਾਂ ਨੂੰ ਪਹਿਲੇ ਗੇੜ ਵਿੱਚ ਟੀਕਾਕਰਨ ਕੇਂਦਰਾਂ ਵਜੋਂ ਸ਼ਾਮਲ ਨਹੀਂ ਕੀਤਾ ਗਿਆ ਹੈ।
-
ਛੱਤੀਸਗੜ੍ਹ: ਮੰਗਲਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਕੁੱਲ 1021 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ। ਸਭ ਤੋਂ ਵੱਧ 231 ਮਾਮਲੇ, ਇਕੱਲੇ ਰਾਏਪੁਰ ਜ਼ਿਲ੍ਹੇ ਵਿੱਚ ਪਾਏ ਗਏ ਹਨ| ਮੰਗਲਵਾਰ ਨੂੰ ਰਿਕਵਰਡ ਕੇਸ 1492 ਹਨ ਅਤੇ ਐਕਟਿਵ ਕੇਸ 9111 ਹਨ। ਰਾਜ ਵਿੱਚ ਕੁੱਲ ਰਿਕਵਰਡ ਕੇਸ ਹੁਣ 2 ਲੱਖ 71 ਹਜ਼ਾਰ 988 ਹਨ। ਛੱਤੀਸਗੜ੍ਹ ਵਿੱਚ ਪਹਿਲੇ ਪੜਾਅ ਤਹਿਤ 2.5 ਲੱਖ ਕੋਰੋਨਾ ਯੋਧਿਆਂ ਨੂੰ ਟੀਕਾ ਦਿੱਤਾ ਜਾਵੇਗਾ। ਟੀਕੇ ਦੇਣ ਲਈ ਗਿਆਰਾਂ ਸੌ ਬੂਥ ਸਥਾਪਤ ਕੀਤੇ ਗਏ ਹਨ। ਟੀਕਾਕਰਣ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। 7 ਜਨਵਰੀ, 2021 ਤੋਂ ਛੱਤੀਸਗੜ੍ਹ ਦੇ 21 ਜ਼ਿਲ੍ਹਿਆਂ ਵਿੱਚ ਦੋ ਦਿਨਾਂ ਲਈ ਮੌਕ ਡਰਿੱਲ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਟੀਕਾਕਰਨ ਦੀਆਂ ਤਿਆਰੀਆਂ ਦੀ ਪਰਖ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਡਰਾਈ ਰਨ ਚਲਾਈ ਗਈ ਸੀ। ਐੱਨਐੱਚਐੱਮ ਦੀ ਡਾਇਰੈਕਟਰ ਡਾ. ਪ੍ਰੀਯੰਕਾ ਸ਼ੁਕਲਾ ਨੇ ਸਾਰੇ ਜ਼ਿਲ੍ਹਿਆਂ ਦੇ ਸੀਐੱਮਐੱਚਓ ਨੂੰ ਲੋੜੀਂਦੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੌਕ ਡਰਿੱਲ ਦੇ ਦੌਰਾਨ ਕੋਵਿਡ ਦੇ ਢੁੱਕਵੇਂ ਵਿਵਹਾਰ ਦਾ ਪਾਲਣ ਕੀਤਾ ਜਾਵੇਗਾ। 7 ਜਨਵਰੀ ਨੂੰ ਬਲਰਾਮਪੁਰ, ਬੀਜਾਪੁਰ, ਦਾਂਤੇਵਾੜਾ, ਜੈਪੁਰ, ਕਾਂਕੇਰ, ਕੌਂਡਾਗਾਉਂ, ਕੋਰੀਆ, ਨਰਾਇਣਪੁਰ ਸੁਕਮਾ ਅਤੇ ਸੂਰਜਪੁਰ ਵਿਖੇ ਮੌਕ ਡਰਿੱਲ ਕੀਤੀ ਜਾਏਗੀ। ਜਦੋਂ ਕਿ 8 ਜਨਵਰੀ ਨੂੰ ਬਾਲੌਦ, ਬਲਾਉਦਾ ਬਾਜ਼ਾਰ, ਬੇਮੇਤੇਰਾ, ਧਮਤਰੀ, ਗਰੀਆਬੰਦ, ਜੰਜਗਿਰ-ਚੰਪਾ, ਕਵਾਰਧਾ, ਕੋਰਬਾ, ਮਹਾਸਾਮੁੰਡ, ਮੁੰਗੇਲੀ ਅਤੇ ਰਾਏਗੜ੍ਹ ਵਿਖੇ ਮੌਕ ਡਰਿੱਲ ਕੀਤੀ ਜਾਏਗੀ।
-
ਰਾਜਸਥਾਨ: 5 ਜਨਵਰੀ ਨੂੰ ਰਾਜ ਵਿੱਚ ਠੀਕ ਹੋਏ ਕੋਵਿਡ ਕੇਸ 3 ਲੱਖ ਦੀ ਗਿਣਤੀ ਨੂੰ ਪਾਰ ਕਰ ਗਏ ਹਨ। ਨਵੇਂ ਸਾਲ ਦੇ ਪਹਿਲੇ ਪੰਜ ਦਿਨਾਂ ਵਿੱਚ, 4,139 ਵਿਅਕਤੀ ਠੀਕ ਹੋਏ ਹਨ, ਜਦੋਂ ਕਿ 2,432 ਵਿਅਕਤੀ ਵਾਇਰਸ ਨਾਲ ਪਾਜ਼ਿਟਿਵ ਪਾਏ ਗਏ ਹਨ। ਦਸੰਬਰ ਵਿੱਚ ਕੋਵਿਡ ਦੇ 40,180 ਕੇਸ ਆਏ ਅਤੇ 58,889 ਮਰੀਜ਼ ਠੀਕ ਹੋਏ ਹਨ। ਰਾਜ ਸਰਕਾਰ ਨੇ 18 ਜਨਵਰੀ ਤੋਂ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਵਰਗੇ ਸਾਰੇ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕਿਉਂਕਿ ਰਾਜ ਵਿੱਚ ਮਹਾਮਾਰੀ ਦੀ ਸਥਿਤੀ ਕਾਬੂ ਵਿੱਚ ਹੈ, ਇਸ ਲਈ ਸਕੂਲਾਂ ਵਿੱਚ 9 ਵੀਂ ਤੋਂ 12 ਵੀਂ ਤੱਕ ਦੀਆਂ ਕਲਾਸਾਂ, ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਅੰਤਮ ਸਾਲ ਦੀਆਂ ਕਲਾਸਾਂ, ਕੋਚਿੰਗ ਕੇਂਦਰਾਂ ਅਤੇ ਸਰਕਾਰੀ ਸਿਖਲਾਈ ਸੰਸਥਾਵਾਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੀ ਪਹਿਲੇ ਦਿਨ 50% ਹਾਜ਼ਰੀ ਹੋਵੇਗੀ ਅਤੇ ਬਾਕੀ 50% ਦੂਸਰੇ ਦਿਨ ਕਲਾਸਾਂ ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਸਿਹਤ ਵਿਭਾਗ ਦੁਆਰਾ ਚੁੱਕੇ ਜਾਣ ਵਾਲੇ ਸਾਵਧਾਨੀ ਦੇ ਉਪਰਾਲਿਆਂ ਬਾਰੇ ਲੋੜੀਂਦੀ ਸਿਖਲਾਈ ਦਿੱਤੀ ਜਾਏਗੀ।
-
ਗੋਆ: ਮੰਗਲਵਾਰ ਨੂੰ 80 ਨਵੇਂ ਕੇਸ ਆਏ ਅਤੇ ਇੱਕ ਮਰੀਜ਼ ਦੀ ਮੌਤ ਹੋਣ ਦੇ ਨਾਲ ਗੋਆ ਵਿੱਚ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 51,415 ਹੋ ਗਈ ਹੈ, ਜਦੋਂ ਕਿ ਰਾਜ ਵਿੱਚ ਹੁਣ ਤੱਕ 744 ਮੌਤਾਂ ਹੋ ਚੁੱਕੀਆਂ ਹਨ। ਇਸ ਵੇਲੇ ਰਾਜ ਵਿੱਚ 860 ਐਕਟਿਵ ਕੇਸ ਹਨ ਅਤੇ ਰਿਕਵਰੀ ਦਰ 96.88% ਹੈ। ਇੱਕ ਵੱਡੇ ਫੈਸਲੇ ਵਿੱਚ, ਰਾਜ ਸਰਕਾਰ ਨੇ ਗੋਆ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਗੋਆ ਦੇ ਨਿੱਜੀ ਹਸਪਤਾਲਾਂ ਵਿੱਚ ਕੋਵਿਡ-19 ਲਈ ਵੱਖ-ਵੱਖ ਨਿਦਾਨ ਟੈਸਟਾਂ ਲਈ ਰੇਟਾਂ ਨੂੰ ਇਕਸਾਰ ਕਰਕੇ ਘਟਾ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ, ਪੂਰੀ ਆਟੋਮੇਟੀਡ ਆਰਟੀ-ਪੀਸੀਆਰ ਦੀ ਦਰ ਪ੍ਰਤੀ ਟੈਸਟ 2,430 ਰੁਪਏ ਤੱਕ ਸੀਮਿਤ ਕਰ ਦਿੱਤੀ ਗਈ ਹੈ ਜਦੋਂ ਕਿ ਅਰਧ-ਸਵੈਚਾਲਿਤ ਆਰਟੀ-ਪੀਸੀਆਰ ਲਈ ਲਾਗੂ ਦਰ 1,400 ਰੁਪਏ ਹੈ। ਰਵਾਇਤੀ ਆਰਟੀ-ਪੀਸੀਆਰ ਲਈ, ਵਿਅਕਤੀ ਨੂੰ ਪ੍ਰਤੀ ਟੈਸਟ ਲਈ 1,188 ਰੁਪਏ ਦੇਣੇ ਪੈਣਗੇ। ਰੈਪਿਡ ਐਂਟੀਜਨ ਟੈਸਟ ਲਈ ਹੁਣ 580 ਰੁਪਏ ਵਸੂਲੇ ਜਾਣਗੇ। ਰਾਜ ਸਿਹਤ ਸੇਵਾਵਾਂ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਇੱਕ ਨਿੱਜੀ ਜਗ੍ਹਾ ਸਮੇਤ ਗੋਆ ਦੀਆਂ ਚਾਰ ਥਾਵਾਂ ’ਤੇ ਕੋਵਿਡ ਟੀਕਾਕਰਨ ਲਈ ਡਰਾਈ ਰਨ ਡਰਾਈਵ ਸਫ਼ਲਤਾਪੂਰਵਕ ਕੀਤੀ। ਕੁੱਲ 100 ਹੈਲਥਕੇਅਰ ਵਰਕਰਾਂ - ਹਰੇਕ ਜਗ੍ਹਾ ’ਤੇ 25 ਵਰਕਰਾਂ - ਨੂੰ ਸਿਖਲਾਈ ਪ੍ਰਾਪਤ ਟੀਕਾਕਰਤਾ ਅਧਿਕਾਰੀਆਂ ਦੁਆਰਾ ਸ਼ਨੀਵਾਰ ਸਵੇਰੇ ਡੰਮੀ ਟੀਕੇ ਦਿੱਤੇ ਗਏ। ਜਿਵੇਂ ਕਿ ਨਵੇਂ ਸਾਲ ਦੌਰਾਨ ਪਾਰਟੀ ਕਰਨ ਵਾਲਿਆਂ ਅਤੇ ਸੈਲਾਨੀਆਂ ਨੇ ਕੋਵਿਡ-19 ਦੇ ਸੰਭਾਵਿਤ ਫੈਲਾਅ ਨੂੰ ਰੋਕਣ ਲਈ ਰੱਖੇ ਗਏ ਐੱਸਓਪੀ ਦੀ ਉਲੰਘਣਾ ਕੀਤੀ, ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਸ਼ਨੀਵਾਰ ਨੂੰ ਗੋਆ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਸੰਭਾਵਤ ਵਾਧਾ ਹੋਣ ਦੀ ਚੇਤਾਵਨੀ ਦਿੱਤੀ ਹੈ।
-
ਅਸਾਮ: ਅਸਾਮ ਵਿੱਚ ਕੁੱਲ ਕੋਵਿਡ-19 ਕੇਸ 2,16,381 ਤੱਕ ਪਹੁੰਚ ਗਏ ਹਨ, ਡਿਸਚਾਰਜ ਮਰੀਜ਼ 2,12,246, ਐਕਟਿਵ ਕੇਸ 1728 ਅਤੇ ਕੁੱਲ ਮੌਤਾਂ ਦੀ ਗਿਣਤੀ 1,057 ਹੈ।
-
ਸਿੱਕਮ: ਇਸ ਹਫ਼ਤੇ ਸਿੱਕਮ ਵਿੱਚ ਕੋਵਿਡ-19 ਦੇ ਕੁੱਲ 5938 ਕੇਸ ਆਏ ਹਨ, ਕੁੱਲ ਡਿਸਚਾਰਜ ਮਰੀਜ਼ 5221, ਐਕਟਿਵ ਕੇਸ 493 ਅਤੇ ਕੁੱਲ 129 ਮੌਤਾਂ ਹੋਈਆਂ ਹਨ।
ਫੈਕਟਚੈੱਕ
****
ਵਾਈਬੀ
(Release ID: 1686855)
Visitor Counter : 352