ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਰੋਨਾ ਦੇ ਹਰ ਰੋਜ਼ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ, ਰੋਜ਼ਾਨਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ, ਐਕਟਿਵ ਕੇਸਾਂ ਦਾ ਸਿਲਸਿਲਾ ਘਟਦਾ ਜਾ ਰਿਹਾ ਹੈ


ਹਰ ਰੋਜ਼ ਨਵੇਂ ਕੇਸ ਘੱਟ ਦਰਜ ਕੀਤੇ ਜਾ ਰਹੇ ਹਨ, ਪਿਛਲੇ 24 ਘੰਟਿਆਂ ਵਿੱਚ ਸਿਰਫ 16,375 ਨਵੇਂ ਪੋਜ਼ੀਟਿਵ ਕੇਸ ਦਰਜ ਕੀਤੇ ਗਏ ਹਨ

ਕੋਰੋਨਾ ਦੇ ਨਵੇਂ ਸਟ੍ਰੈਨ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 58 ਹੋ ਗਈ ਹੈ

Posted On: 05 JAN 2021 11:32AM by PIB Chandigarh

ਭਾਰਤ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਅੱਜ ਇਹ ਘੱਟ ਕੇ 2,31,036 ਹੋ ਗਈ ਹੈ। ਇਹ ਗਿਣਤੀ ਅਜੇ ਵੀ ਪ੍ਰਭਾਵਿਤ ਕੁਲ ਸੰਕਰਮਿਤ ਮਾਮਲਿਆਂ ਦਾ ਸਿਰਫ 2.23 ਫੀਸਦ  ਹੈ ।

C:\Users\dell\Desktop\image001U4ZM.jpg

 ਇਹ ਰੋਜ਼ਾਨਾ ਵਧੇਰੇ ਰਿਕਵਰੀ ਕਰਕੇ ਸੰਭਵ ਹੋਇਆ ਹੈ, ਜੋ ਲਗਾਤਾਰ ਨਵੇਂ ਕੇਸਾਂ ਵਿਚ 39 ਦਿਨਾਂ ਤੋਂ ਵੱਧ ਰਹੇ ਹਨ । ਪਿਛਲੇ 24 ਘੰਟਿਆਂ ਦੌਰਾਨ 29,091 ਲੋਕਾਂ ਦੀ ਰਿਕਵਰੀ 29,091 ਦੇ ਵਿਰੁੱਧ ਭਾਰਤ ਵਿਚ 

C:\Users\dell\Desktop\image0027IG6.jpg

ਸਿਰਫ 16,375 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ ਜੋ ਕਿ ਨਿਰੰਤਰ ਪੱਧਰ ਦੀ ਡਾਕਟਰੀ ਜਾਂਚ ਪ੍ਰਕਿਰਿਆ ਨੂੰ ਬਰਕਰਾਰ  ਰੱਖਦਾ ਹੈ (ਪਿਛਲੇ 24 ਘੰਟਿਆਂ ਵਿਚ 8,96,236 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ) ।.ਪਿਛਲੇ 24 ਘੰਟਿਆਂ ਦੌਰਾਨ ਇਲਾਜ ਅਧੀਨ  ਚੱਲ ਰਹੇ ਕੁੱਲ ਮਰੀਜ਼ਾਂ ਵਿਚੋਂ 12,917 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।

ਭਾਰਤ ਵਿੱਚ ਰੋਜ਼ਾਨਾ ਨਵੇਂ ਕੇਸ ਵੀ ਨਿਰੰਤਰ ਘਟ ਰਹੇ ਹਨ।

C:\Users\dell\Desktop\image003M7PE.jpg

 

ਬ੍ਰਿਟੇਨ ਵਿੱਚ ਪਾਈ ਗਈ ਨੋਵਲ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦੇ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁਲ  ਗਿਣਤੀ  58 ਹੋ ਗਈ ਹੈ । ਇਹ ਬਿਮਾਰੀ ਸਭ ਤੋਂ ਪਹਿਲਾਂ ਯੂਕੇ ਵਿੱਚ ਦੱਸੀ ਗਈ ਸੀ ।

ਐਨਆਈਵੀ ਪੁਣੇ ਵਿੱਚ 20 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ ।

ਐਨਸੀਬੀਐਸ -ਇਨਸੈਟਮ, ਬੰਗਲੁਰੂ, ਸੀਡੀਐਫਡੀ ਹੈਦਰਾਬਾਦ, ਆਈਐਲਐਸ ਭੁਵਨੇਸ਼ਵਰ ਅਤੇ ਐਨ ਸੀ ਸੀ ਐਸ ਪੁਣੇ ਵਿਖੇ ਇਨਸੈਕੋਗ ਲੈਬਾਂ ਵਿੱਚ ਅਜੇ ਤੱਕ ਕੋਈ ਪਰਿਵਰਤਨਸ਼ੀਲ ਵਾਇਰਸ ਨਹੀਂ ਮਿਲਿਆ ਹੈ।

No.

Institute/Lab

Under

Persons detected with new COVID strain

1

NCDC New Delhi

MoHFW

8

2

IGIB New Delhi

CSIR

11

3

NIBMG Kalyani (Kolkata)

DBT

1

4

NIV Pune

ICMR

25

5

CCMB Hyderabad

CSIR

3

6

NIMHANS Bengaluru

MoHFW

10

TOTAL

58

ਜੀਨੋਮ ਸੁਰੱਖਿਅਤ ਕਰਨ ਲਈ 10 ਇਨਸੈਕੌਗ ਲੈਬਾਂ (ਐਨਆਈਬੀਐਮਜੀ ਕੋਲਕਾਤਾ, ਆਈਐਲਐਸ ਭੁਵਨੇਸ਼ਵਰ, ਐਨਆਈਵੀ ਪੁਣੇ, ਐਨਸੀਸੀਐਸ ਪੁਣੇ, ਸੀਸੀਐਮਬੀ ਹੈਦਰਾਬਾਦ, ਸੀਡੀਐਫਡੀ ਹੈਦਰਾਬਾਦ, ਇਨਸਟਮ ਬੰਗਲੌਰ, ਨਿਮਹੰਸ ਬੰਗਲੁਰੂ, ਆਈਜੀਆਈਬੀ ਦਿੱਲੀ ਅਤੇ ਐਨਸੀਡੀਸੀ ਦਿੱਲੀ) ਵਿੱਚ ਸੰਕਰਮਿਤ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਸਾਰੇ ਨਵੇਂ ਸੰਕਰਮਿਤ ਵਿਅਕਤੀਆਂ ਨੂੰ ਸਬੰਧਤ ਰਾਜ ਸਰਕਾਰਾਂ ਦੁਆਰਾ ਨਿਰਧਾਰਤ ਸਿਹਤ ਦੇਖਭਾਲ ਸਹੂਲਤਾਂ ਅਨੁਸਾਰ ਇਕੱ ਕਮਰੇ ਵਿਚ ਇਕੱਲੇ ਰੱਖਿਆ ਜਾ ਰਿਹਾ ਹੈ। ਨਾਲ ਹੀ, ਉਸ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਕੁਆਰੰਟੀਨ ਵਿਚ ਰੱਖਿਆ ਗਿਆ ਹੈ। ਸਹਿ-ਯਾਤਰੀਆਂ, ਪਰਿਵਾਰਕ ਸੰਪਰਕ ਅਤੇ ਹੋਰ ਵਿਅਕਤੀਆਂ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਲਈ ਵਿਆਪਕ ਸੰਪਰਕ ਦੀ ਪਛਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜੀਨੋਮ ਦੀ ਤਰਤੀਬ ਦੂਜੇ ਨਮੂਨਿਆਂ 'ਤੇ ਵੀ ਚੱਲ ਰਹੀ ਹੈ I

ਸਥਿਤੀ ਦੀ ਸਾਵਧਾਨੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰਾਜਾਂ ਨੂੰ ਨਿਗਰਾਨੀ, ਨਿਯੰਤਰਣ, ਜਾਂਚ ਅਤੇ ਨਮੂਨੇ ਇਨਸੋ ਲੈਬਾਂ ਵਿਚ ਭੇਜਣ ਲਈ ਨਿਯਮਤ ਸਲਾਹ ਦਿੱਤੀ ਜਾ ਰਹੀ ਹੈ।

ਭਾਰਤ ਵਿਚ ਕੋਵਿਡ -19 ਸੰਕਰਮਣ ਤੋਂ ਮੁਕਤ ਲੋਕਾਂ ਦੀ ਕੁਲ ਗਿਣਤੀ ਲਗਭਗ ਇਕ ਕਰੋੜ ਹੋ ਗਈ ਹੈ । ਕੋਵਿਡ -19 ਸੰਕਰਮਣ ਤੋਂ ਮੁਕਤ ਲੋਕਾਂ ਦੀ ਗਿਣਤੀ ਅੱਜ 99.75 ਲੱਖ (99,75,958) ਤੋਂ ਪਾਰ ਹੋ ਗਈ ਹੈ । ਇਸ ਦੇ ਨਾਲ ਹੀ, ਲਾਗ-ਰਹਿਤ ਹੋਣ ਦੀ ਦਰ ਵੀ ਵਧ ਕੇ 96.32 ਫੀਸਦ ਹੋ ਗਈ ਹੈ ।

ਪਿਛਲੇ 24 ਘੰਟਿਆਂ ਵਿੱਚ, ਕੁੱਲ 29,091 ਮਰੀਜ਼ ਕੋਵਿਡ -19 ਸੰਕਰਮਣ ਤੋਂ ਠੀਕ ਹੋਏ ਹਨ।

ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 82.62 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ ।

ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 10,362  ਦੀ ਰਿਕਵਰੀ ਦੱਸੀ ਗਈ ਹੈ। ਕੇਰਲ ਵਿੱਚ 5,145 ਨਵੀਆਂ ਰਿਕਵਰੀਆਂ ਦੀ ਰਿਪੋਰਟ ਹੋਈ ਹੈ ਜਦੋਂਕਿ ਛੱਤੀਸਗੜ ਵਿੱਚ ਇੱਕ ਦਿਨ ਵਿੱਚ 1,349 ਮਰੀਜ਼ ਠੀਕ ਹੋ ਚੁੱਕੇ ਹਨ।

C:\Users\dell\Desktop\image004H5MI.jpg 

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 80.05 ਫ਼ੀਸਦ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਸਮਝੇ ਜਾ ਰਹੇ ਹਨ।

 

ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 4,875 ਨਵੇਂ ਕੇਸ ਦਰਜ ਕੀਤੇ ਗਏ ਹਨ । ਕੇਰਲ ਵਿੱਚ ਕੱਲ੍ਹ 3,021 ਨਵੇਂ ਕੇਸ ਦਰਜ  ਕੀਤੇ ਗਏ ਜਦੋਂਕਿ ਛੱਤੀਸਗੜ੍ਹ ਵਿੱਚ 1,147 ਰੋਜ਼ਾਨਾ ਨਵੇਂ ਕੇਸ ਦਰਜ ਹੋਏ ਹਨ।

C:\Users\dell\Desktop\image005S39Y.jpg 

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ  201 ਮਾਮਲਿਆਂ ਵਿਚੋਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 70.15 ਫੀਸਦ ਬਣਦਾ ਹੈ।

ਰਿਪੋਰਟ ਨਵੀਂਆਂ ਮੌਤਾਂ ਵਿੱਚੋਂ 14.42 ਫ਼ੀਸਦ ਮਾਮਲੇ ਮਹਾਰਾਸ਼ਟਰ ਨਾਲ ਸੰਬੰਧਿਤ ਹਨ, ਜਿਥੇ 29 ਮੌਤਾਂ ਰਿਪੋਰਟ ਹੋਈਆਂ ਹਨ। ਪੱਛਮੀ ਬੰਗਾਲ ਅਤੇ ਪੰਜਾਬ ਕੇਰਲ ਵਿਚ ਕ੍ਰਮਵਾਰ 25 ਅਤੇ 24 ਨਵੀਂਆਂ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ ਜੋ ਕ੍ਰਮਵਾਰ 12.44 ਫ਼ੀਸਦ ਅਤੇ 11.94 ਫ਼ੀਸਦ ਹਨ।

C:\Users\dell\Desktop\image006DRR4.jpg

****

ਐਮਵੀ / ਐਸਜੇ



(Release ID: 1686345) Visitor Counter : 199