PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 DEC 2020 6:06PM by PIB Chandigarh

 

 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 

https://static.pib.gov.in/WriteReadData/userfiles/image/image004HCAR.png

#Unite2FightCorona

#IndiaFightsCorona

 

Image

 

 

ਬਰਤਾਨੀਆ ਤੋਂ ਰਿਪੋਰਟ ਕੀਤੇ ਗਏ ਸਾਰਸ- ਕੋਵ -2 ਵਾਇਰਸ ਦੇ ਨਵੇਂ ਪਰਿਵਰਤਨਸ਼ੀਲ ਰੂਪ ਨਾਲ 20 ਵਿਅਕਤੀ ਮਿਲੇ ਹਨ, ਪਿਛਲੇ 33 ਦਿਨਾਂ ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਰਹੀ ਹੈ ਐਕਟਿਵ ਕੇਸ ਲੋਡ ਹੋਰ ਹੇਠਾਂ ਆਇਆ, ਭਾਰਤ ਦੇ ਮਾਮਲੇ ਪ੍ਰਤੀ ਮਿਲੀਅਨ ਅਤੇ ਮੌਤ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਵਿਸ਼ਵ ਵਿੱਚ ਸਭ ਤੋਂ ਘੱਟ ਹਨ

ਬਰਤਾਨੀਆ ਤੋਂ ਰਿਪੋਰਟ ਕੀਤੇ ਗਏ ਸਾਰਸ-ਕੋਵ -2 ਵਾਇਰਸ ਦੇ ਪਰਿਵਰਤਨਸ਼ੀਲ ਰੂਪ ਨਾਲ ਕੁੱਲ 20 ਵਿਅਕਤੀ ਪੀੜਿਤ ਪਾਏ ਗਏ ਹਨ। ਇਨ੍ਹਾਂ ਵਿੱਚ ਪਹਿਲਾਂ ਦੱਸੇ ਗਏ ਛੇ ਵਿਅਕਤੀ (ਐੱਨਆਈਐੱਮਐੱਚਏਐੱਨਐੱਸ), ਬੰਗਲੁਰੂ ਵਿੱਚ 3, ਸੀਸੀਐੱਮਬੀ, ਹੈਦਰਾਬਾਦ ਵਿੱਚ 2 ਅਤੇ ਐੱਨਆਈਵੀ, ਪੁਣੇ ਵਿੱਚ 1) ਸ਼ਾਮਲ ਹਨ। 10 ਲੈਬਾਂ ਵਿੱਚ 107 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।  ਭਾਰਤ ਸਰਕਾਰ ਨੇ 10 ਲੈਬਾਂ (ਐੱਨਆਈਬੀਐਮਜੀ ਕੋਲਕਾਤਾ, ਆਈਐੱਲਐੱਸ ਭੁਵਨੇਸ਼ਵਰ, ਐੱਨਆਈਵੀ ਪੁਣੇ, ਸੀਸੀਐੱਸ ਪੁਣੇ, ਸੀਸੀਐੱਮਬੀ ਹੈਦਰਾਬਾਦ, ਸੀਡੀਐਫਡੀ ਹੈਦਰਾਬਾਦ, ਇਨਸਟੇਮ ਬੰਗਲੁਰੂ, ਐੱਨਆਈਐੱਮਐੱਚਏਐੱਨਐੱਸ, ਬੈਂਗਲੁਰੂ, ਆਈਜੀਆਈਬੀ ਦਿੱਲੀ, ਐੱਨਸੀਡੀਸੀ ਦਿੱਲੀ) ਨੇ ਇਨਸੈਕਗ (ਇੰਡੀਅਨ ਸਾਰਸ-ਕੋਵੀ -2 ਜੀਨੋਮਿਕਸ ਕਨਸੋਰਟੀਅਮ) ਦਾ ਜੀਨੋਮ ਪਰਖ ਲਈ ਗੱਠਨ ਕੀਤਾ ਹੈ। ਸਥਿਤੀ ਸਾਵਧਾਨੀ ਨਾਲ ਨਿਗਰਾਨੀ ਅਧੀਨ ਹੈ ਅਤੇ ਰਾਜਾਂ ਨੂੰ ਨਿਗਰਾਨੀ ਵਧਾਉਣ, ਕੰਟੈਨਮੈਂਟ ਨਿਯਮ ਦੀ ਪਾਲਣਾ, ਟੈਸਟਿੰਗ ਅਤੇ ਨਮੂਨੇ ਆਈਐੱਨਐੱਸਏਸੀਓਜੀ ਲੈਬਾਂ ਨੂੰ ਭੇਜਣ ਲਈ ਨਿਯਮਿਤ ਤੌਰ ਤੇ ਸਲਾਹ ਦਿੱਤੀ ਜਾ ਰਹੀ ਹੈ।  ਪਿਛਲੇ 33 ਦਿਨਾਂ ਤੋਂ ਰੋਜ਼ਾਨਾ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਨਵੇਂ ਆਉਣ ਵਾਲੇ ਮਾਮਲਿਆਂ ਨੂੰ ਪਾਰ ਕਰ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 20,549 ਵਿਅਕਤੀ ਕੋਵਿਡ ਪਾਜ਼ਿਟਿਵ ਪਾਏ ਗਏ। ਇਸੇ ਮਿਆਦ ਦੇ ਦੌਰਾਨ, ਐਕਟਿਵ ਮਾਮਲਿਆਂ ਵਿੱਚ ਗਿਰਾਵਟ ਨੂੰ ਯਕੀਨੀ ਬਣਾਉਂਦਿਆਂ 26,572 ਨਵੀਆਂ ਸਿਹਤਯਾਬੀਆਂ ਦਰਜ਼ ਕੀਤੀਆਂ ਗਈਆਂ ਹਨ।   ਭਾਰਤ ਦੇ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਅੱਜ 98,34,141 ਹੈ। ਇਹ ਵਿਸ਼ਵ ਪੱਧਰ 'ਤੇ ਸਭ ਤੋਂ ਉੱਚੀ ਹੈ। ਸਿਹਤਯਾਬੀ ਦੀ ਦਰ 96% (95.99%) ਦੇ ਨੇੜੇ ਪਹੁੰਚ ਗਈ ਹੈ। ਸਿਹਤਯਾਬੀ ਅਤੇ ਐਕਟਿਵ ਮਾਮਲਿਆਂ ਵਿੱਚ ਪਾੜਾ (95, 71, 869) ਲਗਾਤਾਰ ਵਧਦਾ ਜਾ ਰਿਹਾ ਹੈ।  ਭਾਰਤ ਦੇ 2,62,272 ਦੇ ਕੁੱਲ ਐਕਟਿਵ ਮਾਮਲੇ ਦੇਸ਼ ਦੇ ਕੁਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ 2.56% ਬਣਦੇ ਹਨ। ਨਵੇਂ ਠੀਕ ਹੋਏ ਮਾਮਲਿਆਂ ਕਾਰਨ ਕੁਲ ਐਕਟਿਵ ਮਾਮਲਿਆਂ ਵਿੱਚ 6,309 ਦੀ ਨੈਟ ਗਿਰਾਵਟ ਆਈ ਹੈ।  ਜਦੋਂ ਵਿਸ਼ਵਵਿਆਪੀ ਮਾਮਲਿਆਂ ਨਾਲ ਤੁਲਨਾ ਕੀਤੀ ਜਾਂਦੀ ਹੈ, ਤਾਂ ਭਾਰਤ ਦੇ ਪ੍ਰਤੀ ਮਿਲੀਅਨ ਆਬਾਦੀ ਦੇ ਮਾਮਲੇ ਵਿਸ਼ਵ ਵਿੱਚ ਸਭ ਤੋਂ ਘੱਟ (7,423) ਹਨ।  ਨਵੇਂ ਠੀਕ ਹੋਏ ਕੇਸਾਂ ਵਿਚੋਂ 78.44% ਮਾਮਲੇ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੇਂਦ੍ਰਿਤ ਪਾਏ ਗਏ ਹਨ।  ਮਹਾਰਾਸ਼ਟਰ ਨੇ ਇਕ ਦਿਨ ਵਿੱਚ ਠੀਕ ਹੋਣ ਵਾਲੇ ਸਭ ਤੋਂ ਵੱਧ ਗਿਣਤੀ ਦੇ 5,572 ਮਾਮਲੇ ਦਰਜ਼ ਕੀਤੇ ਹਨ ਅਤੇ ਇਸਤੋਂ ਬਾਅਦ ਕੇਰਲ ਵਿੱਚ 5,029 ਲੋਕ ਅਤੇ ਛੱਤੀਸਗੜ ਵਿੱਚ 1,607 ਲੋਕਾਂ ਦੇ ਠੀਕ ਹੋਣ ਦੀ ਰਿਪੋਰਟ ਕੀਤੀ ਗਈ ਹੈ। ਨਵੇਂ ਕੇਸਾਂ ਵਿਚੋਂ 9.24% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਨ।  ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 5,887 ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 3,018 ਨਵੇਂ ਕੇਸ ਸਾਹਮਣੇ ਆਏ ਹਨ। ਪੱਛਮ ਬੰਗਾਲ ਵਿੱਚ 1,244 ਨਵੇਂ ਕੇਸ ਦਰਜ ਕੀਤੇ ਗਏ। ਪਿਛਲੇ 24 ਘੰਟਿਆਂ ਦੌਰਾਨ 286  ਮੌਤਾਂ ਹੋਈਆਂ ਹਨ I  ਦਸ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੀਆਂ ਮੌਤਾਂ ਦੀ ਦਰ 79.37% ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (68) ਮੌਤਾਂ ਹੋਈਆਂ ਹਨ। ਪੱਛਮ ਬੰਗਾਲ ਅਤੇ ਦਿੱਲੀ ਵਿਚ ਰੋਜ਼ਾਨਾ ਮੌਤਾਂ ਕ੍ਰਮਵਾਰ 30 ਅਤੇ 28 ਹਨ।  ਭਾਰਤ ਵਿਚ ਰੋਜ਼ਾਨਾ ਮੌਤਾਂ ਦੀ ਗਿਣਤੀ ਲਗਾਤਾਰ ਗਿਰਾਵਟ ਤੇ ਹੈ। ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਮੌਤਾਂ (107) ਵਿਸ਼ਵ ਵਿਚ ਸਭ ਤੋਂ ਘੱਟ ਹਨ।

For details : https://pib.gov.in/PressReleasePage.aspx?PRID=1684544

 

ਸਿਹਤ ਮੰਤਰਾਲੇ ਨੇ ਬਰਤਾਨੀਆ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਆਰਜ਼ੀ ਮੁਅੱਤਲੀ 7 ਜਨਵਰੀ 2021 ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ

ਸਿਹਤ ਮੰਤਰਾਲੇ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ ਕਿ ਬਰਤਾਨੀਆ ਤੋਂ ਭਾਰਤ ਜਾਣ ਵਾਲੀਆਂ ਉਡਾਣਾਂ ਦੀ ਅਸਥਾਈ ਮੁਅੱਤਲੀ ਨੂੰ 7 ਜਨਵਰੀ (ਵੀਰਵਾਰ), 2021 ਤੱਕ ਹੋਰ ਵਧਾ ਦਿੱਤਾ ਜਾਵੇ।  ਡਾਇਰੈਕਟਰ ਜਨਰਲ ਹੈਲਥ ਸਰਵਿਸਿਜ਼ (ਡੀਜੀਐਚਐਸ) ਅਤੇ ਨੈਸ਼ਨਲ ਟਾਸਕ ਫੋਰਸ ਦੀ ਸਾਂਝੇ ਤੌਰ ਤੇ ਡੀਜੀ, ਆਈਸੀਐਮਆਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਦੀ ਅਗਵਾਈ ਵਾਲੇ ਸਾਂਝੇ ਨਿਗਰਾਨੀ ਸਮੂਹ (ਜੇਐਮਜੀ) ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਹ ਸਿਫਾਰਸ਼ ਕੀਤੀ ਗਈ ਹੈ।  ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ 7 ਜਨਵਰੀ 2021 ਤੋਂ ਬਾਅਦ ਬਰਤਾਨੀਆ ਤੋਂ ਭਾਰਤ ਆਉਣ ਵਾਲੀਆਂ ਸੀਮਤ ਗਿਣਤੀ ਦੀਆਂ ਉਡਾਣਾਂ  ਦੀ ਸਖਤੀ ਨਾਲ ਨਿਯਮਤ ਬਹਾਲੀ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਅਜਿਹੇ ਤੰਤਰ ਦੀਆਂ ਵਿਸ਼ੇਸ਼ਤਾਵਾਂ ਘੜੀਆਂ ਜਾ ਸਕਦੀਆਂ ਹਨ।   ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ ਨੂੰ ਉਨ੍ਹਾਂ ਸਾਰੇ ਸਮਾਗਮਾਂ 'ਤੇ ਸਖਤ ਨਜ਼ਰ ਰੱਖਣ ਲਈ ਕਿਹਾ ਹੈ ਜੋ ਸੰਭਾਵਿਤ "ਸੁਪਰ ਸਪਰੇਡਰ" ਸਮਾਗਮਾਂ ਅਤੇ ਨਵੇਂ ਸਾਲ ਦੇ ਜਸ਼ਨਾਂ ਅਤੇ ਇਸ ਨਾਲ ਜੁੜੇ ਵੱਖ-ਵੱਖ ਸਮਾਗਮਾਂ ਦੇ ਮੱਦੇਨਜ਼ਰ ਭੀੜ ਨੂੰ ਰੋਕਣ ਦੇ ਨਾਲ ਨਾਲ ਚਲ ਰਹੇ ਸਰਦੀਆਂ ਦੇ ਮੌਸਮ ਲਈ ਮਹੱਤਵਪੂਰਨ ਹੋ ਸਕਦੇ ਹਨ।  ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ ਦਿੱਤੀ ਤਾਜ਼ਾ ਸਲਾਹ ਅਤੇ ਮਾਰਗ ਦਰਸ਼ਨ ਨੂੰ ਸਿਹਤ ਮੰਤਰਾਲੇ ਨੇ ਮੁੜ ਦੁਹਰਾਇਆ ਹੈ।

For details : https://pib.gov.in/PressReleasePage.aspx?PRID=1684551

 

ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਦਾ ਵੈਕਸੀਨ ਅਲਾਇੰਸ ਬੋਰਡ ਆਵ੍ ਜੀਏਵੀਆਈ ਲਈ ਨਾਮਜ਼ਦ

ਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮਿਊਨਿਜੇਸ਼ਨ (ਜੀਏਵੀਆਈ) ਲਈ ਬੋਰਡ ਦੇ ਇੱਕ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਡਾਕਟਰ ਹਰਸ਼ ਵਰਧਨ ਬੋਰਡ ਵਿੱਚ ਦੱਖਣੀ ਪੂਰਬੀ ਖੇਤਰ ਖੇਤਰੀ ਦਫ਼ਤਰ (ਐੱਸਈਏਆਰਓ) / ਪੱਛਮੀ ਪੈਸੇਫਿਕ ਖੇਤਰੀ ਦਫ਼ਤਰ (ਡਬਲਿਊਪੀਆਰਓ) ਇਲਾਕੇ ਦੀ ਨੁਮਾਇੰਦਗੀ ਕਰਨਗੇ। ਇਸ ਵੇਲੇ ਇਸ ਸੀਟ ਤੇ ਮਿਯਾਂਮਾਰ ਦੇ ਮਿਸਟਰ ਮਿਯੰਤਹਤਵੇ ਸੁਸ਼ੋਭਿਤ ਹਨ। ਡਾਕਟਰ ਹਰਸ਼ ਵਰਧਨ ਭਾਰਤ ਦੀ ਪ੍ਰਤੀਨਿਧਤਾ 01 ਜਨਵਰੀ 2021 ਤੋਂ 31 ਦਸੰਬਰ 2023 ਤੱਕ ਕਰਨਗੇ। ਇਹ ਬੋਰਡ ਆਮ ਤੌਰ ਤੇ ਇੱਕ ਸਾਲ ਵਿੱਚ ਦੋ ਮੀਟਿੰਗਾਂ ਇੱਕ ਜੂਨ ਅਤੇ ਦੂਜੀ ਨਵੰਬਰ—ਦਸੰਬਰ ਵਿੱਚ ਕਰਦਾ ਹੈ ਅਤੇ ਮਾਰਚ ਜਾਂ ਅਪ੍ਰੈਲ ਵਿੱਚ ਇੱਕ ਸਲਾਨਾ ਕਨਵੈਨਸ਼ਨ ਹੁੰਦੀ ਹੈ। ਇਹ ਸਾਰੀਆਂ ਮੀਟਿੰਗਾਂ ਵਿੱਚ ਆਮ ਤੌਰ ਤੇ ਸਭ ਵਿਅਕਤੀਗਤ ਤੌਰ ਤੇ ਸ਼ਾਮਲ ਹੁੰਦੇ ਹਨ। ਜੀਏਵੀਆਈ ਬੋਰਡ ਨੀਤੀਗਤ ਨਿਰਦੇਸ਼ਾਂ ਅਤੇ ਨੀਤੀਆਂ ਬਣਾਉਣ , ਵੈਕਸੀਨ ਅਲਾਇੰਸ ਦੇ ਆਪ੍ਰੇਸ਼ਨਸ ਦੀ ਨਿਗਰਾਨੀ ਅਤੇ ਪ੍ਰੋਗਰਾਮ ਲਾਗੂ ਕਰਨ ਨੂੰ ਮੌਨੀਟਰ ਕਰਨ ਲਈ ਜਿ਼ੰਮੇਵਾਰ ਹੈ। ਇਸ ਵਿੱਚ ਕਈ ਹਿੱਸੇਦਾਰ ਸੰਸਥਾਵਾਂ ਅਤੇ ਨਿਜੀ ਖੇਤਰ ਦੇ ਮਾਹਿਰਾਂ ਕੋਲ ਮੈਂਬਰਸਿ਼ੱਪ ਹੈ। ਬੋਰਡ ਸੰਤੂਲਿਤ ਰਣਨੀਤਕ ਫੈਸਲੇ ਕਰਨ , ਨਵੀਨਤਮ ਅਤੇ ਹਿੱਸੇਦਾਰਾਂ ਨੂੰ ਸਾਂਝ ਲਈ ਇੱਕ ਫੋਰਮ ਮੁਹੱਈਆ ਕਰਦਾ ਹੈ।

For details : https://pib.gov.in/PressReleseDetail.aspx?PRID=1684403 

 

ਚਾਰ ਰਾਜਾਂ ਵਿੱਚ ਕੋਵਿਡ -19 ਟੀਕਾਕਰਣ ਦਾ ਡਰਾਈ ਰਨ ਸਫਲਤਾਪੂਰਵਕ ਸੰਚਾਲਤ ਕੀਤਾ ਗਿਆ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 28 ਅਤੇ 29 ਦਸੰਬਰ 2020 ਨੂੰ ਚਾਰ ਰਾਜਾਂ ਅਸਾਮ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਵਿੱਚ ਕੋਵਿਡ -19 ਟੀਕਾਕਰਣ ਦੀਆਂ ਗਤੀਵਿਧੀਆਂ ਲਈ ਦੋ ਦਿਨਾਂ ਡਰਾਈ ਰਨ ਸੰਚਾਲਤ ਕੀਤਾ। ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂਆਈਪੀ) ਲਿਆਉਣ ਅਤੇ ਦੇਸ਼-ਵਿਆਪੀ ਮਲਟੀਪਲ ਵਾਈਡ-ਰੇਂਜ ਟੀਕਾਕਰਣ ਮੁਹਿੰਮਾਂ ਜਿਵੇਂ ਕਿ ਖਸਰਾ-ਰੁਬੇਲਾ (ਐੱਮਆਰ) ਅਤੇ ਬਾਲਗ ਜਾਪਾਨੀ ਇਨਸੇਫਲਾਈਟਿਸ (ਜੇਈ) ਮੁਹਿੰਮ ਚਲਾਉਣ ਦੇ ਤਜ਼ਰਬੇ ਦੀ ਸਹਾਇਤਾ ਨਾਲ ਤਰਜੀਹੀ ਅਬਾਦੀ ਸਮੂਹਾਂ, ਜਿਵੇਂ ਕਿ ਸਿਹਤ ਸੰਭਾਲ਼ ਕਰਮਚਾਰੀ, ਫਰੰਟ ਲਾਈਨ ਵਰਕਰ ਅਤੇ 50 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਕੋਵਿਡ -19 ਲਈ ਟੀਕਾ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।  ਡਰਾਈ ਰਨ ਅਭਿਆਸ ਦਾ ਉਦੇਸ਼ ਕੋਵਿਡ-19 ਟੀਕਾਕਰਣ ਪ੍ਰਕਿਰਿਆ ਦੀ ਅੰਤ ਤੋਂ ਅੰਤ ਤਕ ਜਾਂਚ ਹੈ ਅਤੇ ਇਸ ਵਿਚ ਕਾਰਜਸ਼ੀਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਜਨਾਬੰਦੀ ਅਤੇ ਤਿਆਰੀਆਂ ਸ਼ਾਮਲ ਹੋਣਗੀਆਂ; ਇਸ ਤੋਂ ਇਲਾਵਾ ਕੋ-ਵਿਨ ਐਪਲੀਕੇਸ਼ਨ 'ਤੇ ਸਹੂਲਤਾਂ ਅਤੇ ਉਪਭੋਗਤਾਵਾਂ ਦੀ ਸਿਰਜਣਾ, ਸੈਸ਼ਨ ਸਾਈਟ ਬਣਾਉਣ ਅਤੇ ਸਾਈਟਾਂ ਦੀ ਮੈਪਿੰਗ, ਹੈਲਥ ਕੇਅਰ ਵਰਕਰਜ਼ (ਐਚਸੀਡਬਲਯੂ) ਡਾਟਾ ਅੱਪਲੋਡ, ਟੀਕਿਆਂ ਦੀ ਪ੍ਰਾਪਤੀ, ਜ਼ਿਲੇ ਵੱਲੋਂ ਟੀਕੇ ਦੀ ਵੰਡ, ਸੈਸ਼ਨ ਯੋਜਨਾਬੰਦੀ, ਟੀਕਾਕਰਨ ਟੀਮ ਦੀ ਤਾਇਨਾਤੀ, ਸੈਸ਼ਨ ਸਾਈਟ' ਤੇ ਲੌਜਿਸਟਿਕਸ ਲਾਮਬੰਦੀ, ਟੀਕਾਕਰਣ ਦਾ ਸੰਚਾਲਨ ਅਤੇ ਰਿਪੋਰਟਿੰਗ ਦੀ ਮੋਕ ਡਰਿੱਲ ਅਤੇ ਬਲਾਕ, ਜ਼ਿਲ੍ਹਿਆਂ ਅਤੇ ਰਾਜ ਪੱਧਰ ਤੇ ਸਮੀਖਿਆ ਸ਼ਾਮਲ ਹੈ। ਡਰਾਈ ਰਨ ਦਾ ਉਦੇਸ਼ ਆਈ ਟੀ ਪਲੇਟਫਾਰਮ ਕੋ -ਵਿਨ ਨੂੰ ਖੇਤਰ ਵਿੱਚ ਸ਼ੁਰੂ ਕਰਨਾ ਅਤੇ ਲਾਗੂ ਕਰਨ ਦੀ ਪੁਸ਼ਟੀ ਕਰਨਾ ਵੀ ਹੈ ਅਤੇ ਵਾਸਤਵਿਕ ਤੌਰ ਤੇ ਲਾਗੂ ਕਰਨ ਤੋਂ ਪਹਿਲਾਂ ਅਗਾਂਹ ਵਧਣ ਲਈ ਮਾਰਗ ਦਰਸ਼ਨ ਕਰਨਾ ਹੈ।

For details : https://pib.gov.in/PressReleasePage.aspx?PRID=1684354 

 

ਇੰਡੀਅਨ ਸਾਰਸ- ਕੋਵ-2 ਜੇਨੋਮਿਕਸ ਕੰਨਜੋਰਟਿਅਮ (ਆਈਐੱਨਐੱਸਏਸੀਓਜੀ) ਲੈਬਾਂ ਨੇ ਸਾਰਸ -ਕੋਵ-2 ਦੀ ਉਤਪਰਿਵਰਤੀ ਕਿਸਮ ਦੇ ਜੀਨੋਮ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ

ਭਾਰਤ ਸਰਕਾਰ ਨੇ ਬਰਤਾਨੀਆ ਤੋਂ ਰਿਪੋਰਟ ਹੋਏ ਸਾਰਸ-ਕੋਵ-2 ਵਾਇਰਸ ਦੇ ਉਤਪਰਿਵਰਤੀ ਕਿਸਮ ਦੀਆਂ ਰਿਪੋਰਟਾਂ ਦੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਇਸ ਉਤਪਰਿਵਰਤੀ ਕਿਸਮ ਦੇ ਵਾਇਰਸ ਨੂੰ ਲੱਭਣ ਅਤੇ ਇਸ ਦੀ ਰੋਕਥਾਮ ਲਈ ਸਰਗਰਮ ਰੋਕਥਾਮ ਰਣਨੀਤੀ ਬਣਾਈ ਹੈ। ਇਸ ਰਣਨੀਤੀ ਵਿੱਚ ਉਪਰਾਲੇ ਸ਼ਾਮਲ ਹਨ ਪਰ ਇਹ ਸੀਮਤ ਨਹੀਂ ਹਨ।  23 ਦਸੰਬਰ 2020 ਦੀ ਅੱਧੀ ਰਾਤ ਤੋਂ ਤਤਕਾਲ ਪ੍ਰਭਾਵ ਨਾਲ 31 ਦਸੰਬਰ 2020 ਤੱਕ ਬਰਤਾਨੀਆ ਤੋਂ ਆਉਣ ਵਾਲੀਆਂ ਸਾਰੀਆਂ ਹੀ ਉਡਾਣਾਂ ਨੂੰ ਆਰਜ਼ੀ ਤੌਰ ਤੇ ਮੁਲਤਵੀ ਕੀਤਾ ਗਿਆ ਹੈ। ਬਰਤਾਨੀਆ ਤੋਂ ਆਉਣ ਵਾਲੇ ਸਾਰੇ ਹੀ ਯਾਤਰੀਆਂ ਲਈ  ਆਰ ਟੀ ਪੀ ਸੀ ਆਰ ਟੈਸਟ ਰਾਹੀਂ ਲਾਜ਼ਮੀ ਟੈਸਟਿੰਗ ਹੋਵੇਗੀ। ਬਰਤਾਨੀਆ ਤੋਂ ਵਾਪਸ ਆਉਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਸੈਂਪਲ ਜੇਕਰ ਆਰ ਟੀ ਪੀ ਸੀ ਆਰ ਟੈਸਟ ਵਿੱਚ ਪਾਜ਼ਿਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 10 ਸਰਕਾਰੀ ਲੈਬਾਂ ਦੇ ਸਮੂਹ ਅਰਥਾਤ ਆਈਐੱਨਐੱਸਏਸੀਓਜੀ ਦੀਆਂ ਜੀਨੋਮ ਲੈਬਾਂ ਦੇ ਸਮੂਹ ਲਈ ਜੀਨੋਮ ਸੀਕੁਵੈਂਨਸ ਟੈਸਟ ਕਰਵਾਉਣਾ ਹੋਵੇਗਾ। ਕੋਵਿਡ-19 ਤੇ ਰਾਸ਼ਟਰੀ ਟਾਸਕ ਫੋਰਸ (ਐਨ ਟੀ ਐੱਫ) ਦੀ ਮੀਟਿੰਗ 26 ਦਸੰਬਰ 2020 ਨੂੰ ਇਸ ਮੁੱਦੇ ਤੇ ਵਿਚਾਰ ਲਈ ਕੀਤੀ ਗਈ ਅਤੇ ਇਸ ਵਿੱਚ ਟੈਸਟਿੰਗ, ਇਲਾਜ, ਨਿਗਰਾਨੀ ਅਤੇ ਕੰਟੇਨਮੈਂਟ ਰਣਨੀਤੀ ਤੇ ਦੀ ਸਿਫ਼ਾਰਸ਼ ਕੀਤੀ ਗਈ। ਸਾਰਸ -ਕੋਵ-2 ਦੀ ਉਤਪਰਿਵਰਤੀ ਕਿਸਮ ਨਾਲ ਨਜਿੱਠਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 22 ਦਸੰਬਰ 2020 ਨੂੰ ਐੱਸਓਪੀ ਜਾਰੀ ਕੀਤੀ ਗਈ। ਸਾਰੇ ਹੀ ਮੁੱਦੇ ਦੀ 26 ਦਸੰਬਰ 2020 ਨੂੰ ਐੱਨਟੀਐੱਫ ਵੱਲੋਂ ਪਰਖ਼ ਕੀਤੀ ਗਈ ਅਤੇ ਐੱਨਟੀਐੱਫ ਨੇ ਇਹ ਨਤੀਜਾ ਕੱਢਿਆ ਕਿ ਉਤਪਰਿਵਰਤੀ ਕਿਸਮ ਦੇ ਵਾਇਰਸ ਦੇ ਮੱਦੇਨਜ਼ਰ ਨਾ ਤਾਂ ਮੌਜੂਦਾ ਰਾਸ਼ਟਰੀ ਇਲਾਜ ਪ੍ਰੋਟੋਕਾਲ ਅਤੇ ਨਾ ਹੀ ਮੌਜੂਦਾ ਟੈਸਟਿੰਗ ਪ੍ਰੋਟੋਕਾਲਾਂ ਨੂੰ ਬਦਲਣ ਦੀ ਲੋੜ ਹੈ। ਐੱਨਟੀਐੱਫ ਨੇ ਇਹ ਸਿਫ਼ਾਰਸ਼ ਵੀ ਕੀਤੀ ਏ ਕਿ ਮੌਜੂਦਾ ਨਿਗਰਾਨੀ ਰਣਨੀਤੀ ਤੋਂ ਇਲਾਵਾ ਵਾਧੂ  ਜੇਨੋਮਿਕ ਨਿਗਰਾਨੀ ਦਾ ਸੰਚਾਲਨ ਜੋਖ਼ਮ ਭਰਿਆ ਹੋਵੇਗਾ।

For details : https://pib.gov.in/PressReleasePage.aspx?PRID=1684281 

 

ਡਾ. ਹਰਸ਼ ਵਰਧਨ ਨੇ ਦੇਸ਼  ਦੀ ਪਹਿਲੀ ਨਿਊਮੋਕੋਕਲ ਕੰਜੁਗੇਟ ਵੈਕਸੀਨ ਦਾ ਉਦਘਾਟਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ  ਮੰਤਰੀ  ਡਾ.  ਹਰਸ਼ ਵਰਧਨ ਨੇ ਭਾਰਤ  ਦੀ ਪਹਿਲੀ ਨਿਊਮੋਕੋਕਲ ਕੰਜੁਗੇਟ ਵੈਕਸੀਨ  (ਪੀਸੀਵੀ)  ਦਾ ਉਦਘਾਟਨ ਕੀਤਾ।  ਇਸ ‘ਨਿਊਮੋਸਿਲ’ ਟੀਕੇ ਦਾ ਵਿਕਾਸ ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਇਵੇਟ ਲਿਮਿਟਿਡ  (ਐੱਸਆਈਆਈਪੀਐੱਲ)  ਨੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਜਿਹੇ ਭਾਗੀਦਾਰਾਂ ਦੇ ਸਹਿਯੋਗ ਨਾਲ ਕੀਤਾ ਹੈ। 

ਟੀਕੇ ਦੀ ਖੁਰਾਕ ਦੀ ਸੰਖਿਆ  ਦੇ ਲਿਹਾਜ਼ ਨਾਲ ਐੱਸਆਈਆਈਪੀਐੱਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਅਤੇ ਭਾਰਤ ਦੀ ਅਰਥਵਿਵਸਥਾ ਵਿੱਚ ਇਸ ਦੇ ਯੋਗਦਾਨ ਦਾ ਉਲੇਖ ਕਰਦੇ ਹੋਏ ਡਾ.  ਹਰਸ਼ ਵਰਧਨ ਨੇ ਕਿਹਾ ਕਿ ਸੀਰਮ ਇੰਸਟੀਟਿਊਟ  ਦੇ ਟੀਕੇ ਦੀ ਵਰਤੋਂ 170 ਦੇਸ਼ਾਂ ਵਿੱਚ ਕੀਤੀ ਜਾਂਦੀ ਹੈ ਅਤੇ ਦੁਨੀਆ ਵਿੱਚ ਹਰ ਤੀਜੇ ਬੱਚੇ ਨੂੰ ਇਸ ਨਿਰਮਾਤਾ ਦੇ ਟੀਕੇ ਨਾਲ ਟੀਕਾਕਰਨ ਕੀਤਾ ਜਾਂਦਾ ਹੈ।  ਉਨ੍ਹਾਂ ਨੇ  ਯਾਦ ਦਿਵਾਇਆ ਕਿ ਐੱਸਆਈਆਈਪੀਐੱਲ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ  ਦੇ ਆਤਮਨਿਰਭਰ ਭਾਰਤ ਦ੍ਰਿਸ਼ਟੀਕੋਣ  ਦੇ ਅਨੁਰੂਪ ਕੋਵਿਡ - 19 ਵਿਸ਼ਵ ਮਹਾਮਾਰੀ ਦੌਰਾਨ ਭਾਰਤ ਸਰਕਾਰ ਤੋਂ ਪਹਿਲੀ ਸਵਦੇਸ਼ੀ ਨਿਊਮੋਕੋਕਲ ਕੰਜੁਗੇਟ ਵੈਕਸੀਨ  (ਪੀਸੀਵੀ)  ਵਿਕਸਿਤ ਕਰਨ ਲਈ ਲਾਇਸੈਂਸ ਮਿਲਿਆ ਸੀ।  ਉਨ੍ਹਾਂ ਨੇ  ਪੀਸੀਵੀ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ  ਦੇ ਇਸ ਯਤਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ  ਮੰਤਰਾਲੇ   ਦੇ ਅਸਧਾਰਨ ਯਤਨਾਂ ਦਾ ਵੀ ਉਲੇਖ ਕੀਤਾ। 

ਡਾ. ਹਰਸ਼ ਵਰਧਨ ਨੇ ਭਾਰਤ ਦੀ ਜ਼ਰੂਰਤ ਲਈ ਟੀਕਾ ਵਿਕਸਿਤ ਕਰਨ ਵਿੱਚ ਐੱਸਆਈਆਈਪੀਐੱਲ ਦੀਆਂ ਉਪਲੱਬਧੀਆਂ ਦਾ ਵਿਸਤਾਰ ਨਾਲ ਉਲੇਖ ਕਰਦੇ ਹੋਏ ਕਿਹਾ, ਸੀਰਮ ਇੰਸਟੀਟਿਊਟ ਦਾ ਪਹਿਲਾ ਸਵਦੇਸ਼ੀ ਨਿਊਮੋਕੋਕਲ ਕੰਜੁਗੇਟ ਟੀਕਾ ਐਕਲ ਖੁਰਾਕ  (ਸ਼ੀਸ਼ੀ ਅਤੇ ਸਿਰਿੰਜ)  ਵਿੱਚ ਅਤੇ ਕਈ ਖੁਰਾਕ ਵਾਲੀ ਸ਼ੀਸ਼ੀ ਵਿੱਚ ਨਿਊਮੋਸਿਲ ਬਰਾਂਡ ਨਾਮ  ਤਹਿਤ ਬਜ਼ਾਰ ਵਿੱਚ ਸਸਤੀ ਕੀਮਤ  ਨਾਲ ਉਪਲਬਧੀ ਹੋਵੇਗੀ। 

ਡਾ.  ਹਰਸ਼ ਵਰਧਨ ਨੇ ਆਤਮਾਨਿਰਭਰ ਭਾਰਤ ਲਈ ਪ੍ਰਧਾਨ ਮੰਤਰੀ ਦੀ ਪ੍ਰਤਿਬੱਧਤਾ ਅਤੇ ਮੇਕ ਇਨ ਇੰਡੀਆ ਫਾਰ ਦ ਵਰਲਡ  ਦੇ ਉਨ੍ਹਾਂ ਦੇ  ਦ੍ਰਿਸ਼ਟੀਕੋਣ  ਬਾਰੇ ਦੱਸਦੇ ਹੋਏ ਕਿਹਾ , ਨਿਊਮੋਸਿਲ ਖੋਜ ਅਤੇ ਵਿਕਾਸ ਅਤੇ ਉੱਚ ਗੁਣਵੱਤਾ ਵਾਲੇ ਟੀਕੇ  ਦੇ ਨਿਰਮਾਣ ਵਿੱਚ ਭਾਰਤ ਦੀ ਸਮਰੱਥਾ ਦੀ ਇੱਕ ਉਦਾਹਰਣ ਹੈ।  ਅਸਲ ਵਿੱਚ ਕੋਵਿਡ-19 ਵਿਸ਼ਵ ਮਹਾਮਾਰੀ ਦੌਰਾਨ ਇਹ ਇਤਿਹਾਸਿਕ ਉਪਲਬਧੀ ਸਾਡੇ ਦੇਸ਼ ਲਈ ਗਰਵ ਦੀ ਗੱਲ ਹੈ ਕਿਉਂਕਿ ਹੁਣ ਤੱਕ ਅਸੀਂ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਨਿਰਮਾਤਾਵਾਂ ਦੁਆਰਾ ਤਿਆਰ ਨਿਊਮੋਕੋਕਲ ਕੰਜੁਗੇਟ ਵੈਕਸੀਨ ਉੱਤੇ ਨਿਰਭਰ ਰਹੇ ਹਾਂ ਜੋ ਬਜ਼ਾਰ ਵਿੱਚ ਬਹੁਤ ਅਧਿਕ ਕੀਮਤ ਉੱਤੇ ਉਪਲੱਬਧ ਹਨ।

For details : https://pib.gov.in/PressReleasePage.aspx?PRID=1684165 

 

ਡਾਕਟਰ ਹਰਸ਼ ਵਰਧਨ ਨੇ ਇੱਕ ਵੀਡੀਓ ਕਾਨਫਰੰਸ ਰਾਹੀਂ ਚੰਗੇ, ਪ੍ਰਤੀਕਿਰਤੀ ਅਭਿਆਸਾਂ ਬਾਰੇ 7ਵੇਂ ਐੱਨਐੱਚਐੱਮ ਨੈਸ਼ਨਲ ਸਮਿਟ ਦੀ ਡਿਜੀਟਲੀ ਸ਼ੁਰੂਆਤ ਕੀਤੀ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਚੰਗੇ ਤੇ ਪ੍ਰਤੀਕਿਰਤੀ ਅਭਿਆਸਾਂ ਬਾਰੇ 7ਵੇਂ ਨੈਸ਼ਨਲ ਸਮਿਟਦੀ ਡਿਜੀਟਲੀ ਸ਼ੁਰੂਆਤ ਕੀਤੀ। ਡਾਕਟਰ ਹਰਸ਼ ਵਰਧਨ ਨੇ ਨਵੇਂ ਸਿਹਤ ਪ੍ਰਬੰਧਨ ਜਾਣਕਾਰੀ ਸਿਸਟਮ (ਐੱਚਐੱਮਆਈਐੱਸ) ਨੂੰ ਲਾਂਚ ਕਰਨ ਦੇ ਨਾਲ ਨਾਲ , ਏ ਬੀ- ਐੱਚ ਡਬਲਿਊ ਸੀਜ਼ ਵਿੱਚ ਟੀ ਬੀ ਸੇਵਾਵਾਂ ਲਈ ਲਾਗੂ ਕਰਨ ਵਾਲੇ ਦਿਸ਼ਾ-ਨਿਰਦੇਸ਼ ਅਤੇ ਕੋਡ ਲਈ ਐਕਟਿਵ ਕੇਸਾਂ ਬਾਰੇ ਪਤਾ ਲਾਉਣ ਅਤੇ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰਨ ਬਾਰੇ ਅਪ੍ਰੇਸ਼ਨਲ ਦਿਸ਼ਾ-ਨਿਰਦੇਸ਼ 2020 ਵੀ ਜਾਰੀ ਕੀਤੇ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਜਨਤਕ ਸਿਹਤ ਸੰਭਾਲ਼ ਸਿਸਟਮ ਵਿੱਚ ਚੰਗੇ , ਪ੍ਰਤੀਕਿਰਤੀ ਅਭਿਆਸਾਂ ਬਾਰੇ ਨੈਸ਼ਨਲ ਸਮਿਟਆਯੋਜਿਤ ਕੀਤਾ ਹੈ , ਜਦਕਿ ਪਹਿਲਾ 2013 ਵਿੱਚ ਜਨਤਕ ਸਿਹਤ ਸੰਭਾਲ਼ ਸੇਵਾਵਾਂ ਵਿੱਚ ਨਵੇਂ ਢੰਗ ਤਰੀਕੇ ਅਤੇ ਵੱਖ ਵੱਖ ਮਿਆਰੀ ਅਭਿਆਸਾਂ ਨੂੰ ਦਸਤਾਵੇਜ਼ ਕਰਨ ਅਤੇ ਮਾਨਤਾ ਦੇਣ ਲਈ ਸ੍ਰੀਨਗਰ ਵਿੱਚ ਆਯੋਜਿਤ ਕੀਤਾ ਗਿਆ ਸੀ। ਪਿਛਲਾ ਗੁਜਰਾਤ ਦੇ ਗਾਂਧੀਨਗਰ ਵਿੱਚ ਕੀਤਾ ਗਿਆ ਸੀ। ਡਾਕਟਰ ਵਰਧਨ ਨੇ ਇਸ ਸਮਾਗਮ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਮਹਾਮਾਰੀ ਦੀ ਸਥਿਤੀ ਵਿੱਚ ਇਹ ਸਮਾਗਮ ਆਯੋਜਿਤ ਕਰਨ ਲਈ ਹਰੇਕ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ,"ਇਹ ਬਹੁਤ ਮਹੱਤਵਪੂਰਨ ਹੈ ਕਿ ਨਵੇਂ ਢੰਗ ਤਰੀਕਿਆਂ ਨੂੰ ਨੀਤੀਆਂ ਵਿੱਚ ਬਦਲਣ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ , ਕਿਉਂਕਿ ਇਹ ਭਾਰਤ ਦੇ ਸਿਹਤ ਸੰਭਾਲ਼ ਸਿਸਟਮ  ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ। ਸਾਲ 2020 ਵਿੱਚ 210 ਨਵੀਆਂ ਪਹਿਲ ਕਦਮੀਆਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਾਸ਼ਟਰੀ ਸਿਹਤ ਸੰਭਾਲ਼ ਇਨੋਵੇਸ਼ਨ ਪੋਰਟਲ ਤੇ ਅੱਪਲੋਡ ਕੀਤੀਆਂ ਸਨ। ਇਨ੍ਹਾਂ ਨਵੀਨਤਮ ਢੰਗ ਤਰੀਕਿਆਂ ਦਾ ਅੰਤਿਮ ਉਦੇਸ਼ ਇੱਕ ਪਾਸੇ ਲੋਕਾਂ ਦੀ ਸਿਹਤ ਸਥਿਤੀ ਵਿੱਚ ਸੁਧਾਰ ਲਿਆਉਣਾ ਹੈ ਤੇ ਦੂਜੇ ਪਾਸੇ ਜਨਤਕ ਸਿਹਤ ਸਿਸਟਮ ਨੂੰ ਇੱਕ ਟਿਕਾਉਣ ਯੋਗ ਤਰੀਕੇ ਰਾਹੀਂ ਮਜ਼ਬੂਤ ਕਰਨਾ ਹੈ"। ਉਨ੍ਹਾਂ ਨੇ ਸਿਹਤ ਸੰਭਾਲ਼ ਵਾਤਾਵਰਣ ਪ੍ਰਣਾਲੀ ਵਿੱਚ ਨਵੀਨਤਮ ਢੰਗ ਤਰੀਕਿਆਂ ਲਈ ਜ਼ਮੀਨੀ ਪੱਧਰ ਤੇ ਸਿਹਤ ਸੰਭਾਲ਼ ਕਾਮਿਆਂ ਨੂੰ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਕਰਕੇ ਇਕੱਠਾ ਕਰਨ ਅਤੇ ਸ਼ਾਮਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਦੇ ਕਈ ਸਾਲਾਂ ਦੇ ਤਜ਼ਰਬਿਆਂ ਤੋਂ ਪੈਦਾ ਹੋਈ ਸਾਂਝੀ ਸਿਆਣਪ ਅਤੇ ਮਹਾਰਤ , ਜੋ ਉਨ੍ਹਾਂ ਨੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵੇਲੇ ਹਾਸਲ ਕੀਤੀ ਹੈ , ਦਾ ਫਾਇਦਾ ਲਿਆ ਜਾ ਸਕੇ।

For details : https://pib.gov.in/PressReleasePage.aspx?PRID=1684130 

 

ਟੈਕਨੋਲੋਜੀਕਲ ਪ੍ਰਗਤੀਆਂ ਨੂੰ ਅਕਸਰ ‘ਵਿਨਾਸ਼ਕਾਰੀ’ ਕਰਾਰ ਦਿੱਤਾ ਜਾਂਦਾ ਹੈ, ਪਰ ਇਸ ਸਾਲ ਉਨ੍ਹਾਂ ਨੇ ਵੱਡੇ ਵਿਨਾਸ਼ ’ਤੇ ਨੂੰ ਕਾਬੂ ਪਾਉਣ ਵਿੱਚ ਸਾਡੀ ਸਹਾਇਤਾ ਕੀਤੀ: ਰਾਸ਼ਟਰਪਤੀ ਕੋਵਿੰਦ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਸਮਾਜਿਕ ਸਬੰਧਾਂ, ਆਰਥਿਕ ਗਤੀਵਿਧੀਆਂ, ਸਿਹਤ ਦੇਖਭਾਲ਼, ਸਿੱਖਿਆ ਅਤੇ ਜੀਵਨ ਦੇ ਕਈ ਹੋਰ ਪਹਿਲੂਆਂ ਦੇ ਮਾਮਲੇ ਵਿੱਚ ਵਿਸ਼ਵ ਨੂੰ ਬਦਲ ਕੇ ਰੱਖ ਦਿੱਤਾ ਹੈ। ਫਿਰ ਵੀ, ਜ਼ਿੰਦਗੀ ਰੁਕ ਨਹੀਂ ਗਈ ਹੈ - ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦਾ ਬਹੁਤ ਬਹੁਤ ਧੰਨਵਾਦ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਟੈਕਨੋਲੋਜੀਕਲ ਪ੍ਰਗਤੀਆਂ ਨੂੰ ਅਕਸਰ ‘ਵਿਨਾਸ਼ਕਾਰੀ’ ਕਿਹਾ ਜਾਂਦਾ ਹੈ, ਪਰ ਇਸ ਸਾਲ ਉਨ੍ਹਾਂ ਨੇ ਵੱਡੇ ਵਿਨਾਸ਼’ਤੇ ਕਾਬੂ ਪਾਉਣ ਵਿੱਚ ਸਾਡੀ ਸਹਾਇਤਾ ਕੀਤੀ। ਉਹ ਅੱਜ (30 ਦਸੰਬਰ, 2020) ਵੀਡੀਓ ਕਾਨਫਰੰਸਿੰਗ ਰਾਹੀਂ ਡਿਜੀਟਲ ਇੰਡੀਆ ਅਵਾਰਡਜ਼,2020 ਪ੍ਰਦਾਨ ਕਰਨ ਦੇ ਮੌਕੇ ’ਤੇ ਬੋਲ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਪ੍ਰੋਐਕਟਿਵ ਡਿਜੀਟਲ ਗਤੀਵਿਧੀਆਂ ਦੇ ਕਾਰਨ, ਅਸੀਂ ਲੌਕਡਾਊਨ ਦੇ ਦੌਰਾਨ ਅਤੇ ਬਾਅਦ ਵਿੱਚ ਮਹੱਤਵਪੂਰਨ ਸਰਕਾਰੀ ਸੇਵਾਵਾਂ ਦੀ ਪਰਿਚਾਲਣ ਨਿਰੰਤਰਤਾ ਨੂੰ ਸੁਨਿਸ਼ਚਿਤ ਕਰਨ ਦੇ ਸਮਰੱਥ ਹੋਏ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮਹਾਮਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਵਿੱਚੋਂ ਉਭਾਰਨ ਵਿੱਚ ਮਦਦ ਕਰਨ ਵਿੱਚ ਸਾਡੇ ਡਿਜੀਟਲ ਯੋਧਿਆਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਇੱਕ ਜ਼ਬਰਦਸਤ ਆਈਸੀਟੀ ਬੁਨਿਆਦੀ ਢਾਂਚੇ ਦੁਆਰਾ ਸਮਰਥਿਤ ਆਰੋਗਯ ਸੇਤੂ, ਈ-ਆਫਿਸ ਅਤੇ ਵੀਡੀਓ ਕਾਨਫਰੰਸਿੰਗ ਸੇਵਾਵਾਂ ਵਰਗੇ ਪਲੈਟਫਾਰਮਾਂ ਦੇ ਪ੍ਰੋਐਕਟਿਵ ਲਾਗੂਕਰਨ  ਨੇ ਦੇਸ਼ ਦੀ ਮਹਾਮਾਰੀ ਦੀਆਂ ਕਠਿਨਾਈਆਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ।

For details : https://pib.gov.in/PressReleseDetail.aspx?PRID=1684583 

 

ਪ੍ਰਧਾਨ ਮੰਤਰੀ 31 ਦਸੰਬਰ ਨੂੰ ਰਾਜਕੋਟ ਵਿੱਚ ਏਮਸ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਦਸੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਜਕੋਟ, ਗੁਜਰਾਤ ਵਿੱਚ ਏਮਸ ਦਾ ਨੀਂਹ ਪੱਥਰ ਰੱਖਣਗੇ। ਗੁਜਰਾਤ ਦੇ ਰਾਜਪਾਲ, ਗੁਜਰਾਤ ਦੇ ਮੁੱਖ ਮੰਤਰੀ, ਕੇਂਦਰੀ ਸਿਹਤ ਮੰਤਰੀ ਅਤੇ ਕੇਂਦਰੀ ਸਿਹਤ ਰਾਜ ਮੰਤਰੀ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ। ਇਸ ਪ੍ਰੋਜੈਕਟ ਦੇ ਲਈ 201 ਏਕੜ ਭੂਮੀ ਅਲਾਟ ਕੀਤੀ ਗਈ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1195 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਦਾ ਕਾਰਜ 2022 ਦੇ ਮੱਧ ਤੱਕ ਪੂਰਾ ਹੋਣ ਦੀ ਉਮੀਦ ਹੈ। 750 ਬੈੱਡ ਵਾਲੇ ਇਸ ਅਤਿਆਧੁਨਿਕ ਹਸਪਤਾਲ ਵਿੱਚ 30 ਬੈੱਡਾਂ ਦਾ ਆਯੁਸ਼ ਬਲਾਕ ਵੀ ਹੋਵੇਗਾ। ਇਸ ਵਿੱਚ ਐੱਮਬੀਬੀਐੱਸ ਦੀਆਂ 125 ਸੀਟਾਂ ਅਤੇ ਨਰਸਿੰਗ ਦੀਆਂ 60 ਸੀਟਾਂ ਹੋਣਗੀਆਂ।

For details : https://pib.gov.in/PressReleasePage.aspx?PRID=1684364 

 

ਪ੍ਰਧਾਨ ਮੰਤਰੀ ਨੇ 100ਵੀਂ ਕਿਸਾਨ ਰੇਲ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਸੰਗੋਲਾ ਤੋਂ ਪੱਛਮ ਬੰਗਾਲ ਦੇ ਸ਼ਾਲੀਮਾਰ ਤੱਕ ਜਾਣ ਵਾਲੀ 100ਵੀਂ ਕਿਸਾਨ ਰੇਲ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਝੰਡੀ ਦਿਖਾ ਕੇ ਰਵਾਨਾ ਕੀਤਾ। ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਸ਼੍ਰੀ ਪੀਯੂਸ਼ ਗੋਇਲ ਵੀ ਇਸ ਮੌਕੇ ਮੌਜੂਦ ਸਨ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਸਾਨ ਰੇਲ ਸੇਵਾ ਨੂੰ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਧ ਵੱਲ ਇੱਕ ਪ੍ਰਮੁੱਖ ਕਦਮ ਕਰਾਰ ਦਿੱਤਾ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਪਿਛਲੇ ਚਾਰ ਮਹੀਨਿਆਂ ’ਚ ਕੋਰੋਨਾ ਮਹਾਮਾਰੀ ਦੌਰਾਨ ਵੀ 100 ਕਿਸਾਨ ਰੇਲਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਖੇਤੀਬਾੜੀ ਨਾਲ ਸਬੰਧਿਤ ਅਰਥਵਿਵਸਥਾ ਵਿੱਚ ਇੱਕ ਵੱਡੀ ਤਬਦੀਲੀ ਲਿਆਵੇਗੀ ਅਤੇ ਦੇਸ਼ ਦੀ ਕੋਲਡ ਸਪਲਾਈ ਚੇਨ ਦੀ ਤਾਕਤ ਵੀ ਵਧਾਏਗੀ।

For details : https://pib.gov.in/PressReleasePage.aspx?PRID=1684144

 

ਉਪ ਰਾਸ਼ਟਰਪਤੀ ਨਾਇਡੂ ਨੇ ਦੁਹਰਾਇਆ ਕਿ ਸਾਡੇ ਨੌਜਵਾਨਾਂ ਦਾ ਹੁਨਰ ਅਤੇ ਸਿਖਲਾਈ ਬਿਹਤਰ ਭਵਿੱਖ ਦੀ ਕੁੰਜੀ ਹੈ

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਕੋਵਿਡ-19 ਮਹਾਮਾਰੀ ਤੋਂ ਉਤਪੰਨ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਦੀ ਸਲਾਹ ਦਿੱਤੀ। ਸਵਰਨ ਭਾਰਤ ਟਰੱਸਟ, ਵਿਜੈਵਾੜਾ ਵਿੱਚ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਨ ਵਾਲੇ ਸਮਾਗਮ ਵਿੱਚ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਨੇ ਕਈ ਹੋਰ ਲੋਕਾਂ ਲਈ ਰਸਤੇ ਵੀ ਖੋਲ੍ਹ ਦਿੱਤੇ ਹਨ।  ਇਹ ਦੇਖਦੇ ਹੋਏ ਕਿ 65 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ, ਸ਼੍ਰੀ ਨਾਇਡੂ ਨੇ ਦੁਹਰਾਇਆ ਕਿ ਜੇਕਰ ਅਸੀਂ ਇਨ੍ਹਾਂ ਮਨੁੱਖੀ ਸੰਸਾਧਨਾਂ ਦਾ ਉਪਯੋਗ ਕਰ ਸਕਦੇ ਹਾਂ, ਤਾਂ ਨੌਜਵਾਨ ਅਤੇ ਮਹਿਲਾਵਾਂ ਸਾਡੇ ਰਾਸ਼ਟਰ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭਾਈਵਾਲ ਬਣ ਸਕਦੇ ਹਨ। ਇਨ੍ਹਾਂ ਮਹਾਨ ਮਨੁੱਖੀ ਸੰਸਾਧਨਾਂ ਨਾਲ ਅਸੀਂ ਭਵਿੱਖ ਦੀ ਦੁਨੀਆ ਨੂੰ ਅਕਾਰ ਦੇ ਸਕਦੇ ਹਾਂ। ਇਸ ਸਬੰਧ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨ ਲਈ ਰਾਜ ਅਤੇ ਕੇਂਦਰ ਸਰਕਾਰਾਂ ਦੇ ਵਿਭਿੰਨ ਯਤਨਾਂ ਨੂੰ ਯਾਦ ਕੀਤਾ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਤੇਜ ਕਰਨ ਦਾ ਸੱਦਾ ਦਿੱਤਾ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ ਹੁਨਰ ਦਾ ਵਿਕਾਸ ਹੋਣਾ ਚਾਹੀਦਾ ਹੈ, ਉਪ ਰਾਸ਼ਟਰਪਤੀ ਨੇ ਇਸ ਖੇਤਰ ਵਿੱਚ ਨਿਜੀ ਭਾਈਵਾਲੀ ਦਾ ਸੱਦਾ ਦਿੱਤਾ।

For details : https://pib.gov.in/PressReleasePage.aspx?PRID=1684199 

 

ਉਪ ਰਾਸ਼ਟਰਪਤੀ ਨੇ ਸਿੰਗਲ ਯੂਜ਼ ਪਲਾਸਟਿਕਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੈਮਾਨੇ ’ਤੇ ਮੀਡੀਆ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਅਜਿਹਾ ਮੀਡੀਆ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਜਿਸ ਨਾਲ ਪਲਾਸਟਿਕ ਉਤਪਾਦਾਂ ਦੇ ਨਿਪਟਾਰੇ ਦੇ ਸਬੰਧ ਵਿੱਚ ਲੋਕਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਂਦੀ ਜਾ ਸਕੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮੱਸਿਆ ਪਲਾਸਟਿਕ ਨਾਲ ਨਹੀਂ ਹੈ, ਬਲਕਿ ਸਮੱਸਿਆ ਪਲਾਸਟਿਕ ਦੇ ਉਪਯੋਗ ਬਾਰੇ ਸਾਡੇ ਦ੍ਰਿਸ਼ਟੀਕੋਣ ਵਿੱਚ ਹੈ। ਵਿਜੈਵਾੜਾ ਸਥਿਤ ਸੈਂਟਰਲ ਇੰਸਟੀਟਿਊਟ ਆਵ੍ ਪੈਟਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ) ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਅੱਜ ਇੱਥੇ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਪਲਾਸਟਿਕ ਦੇ ਸਥਾਈ ਅਤੇ ਲੰਬੇ ਸਮੇਂ ਤੱਕ ਕਾਇਮ ਰਹਿਣ ਦੇ ਚਲਦੇ ਪੈਦਾ ਹੋਣ ਵਾਲੀਆਂ ਵਾਤਾਵਰਣ ਸਬੰਧੀ ਚੁਣੌਤੀਆਂ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਪਲਾਸਟਿਕ ਕਚਰੇ ਦੇ ਪ੍ਰਬੰਧਨ ਦੀ ਪ੍ਰਕਿਰਿਆ ਨੂੰ ਅਪਣਾਉਣ ਅਤੇ ਜਨਤਾ ਨੂੰ ਤਿੰਨ ਆਰ-ਰਿਡਿਊਸ, ਰੀਯੂਜ਼ ਅਤੇ ਰੀਸਾਈਕਲ (ਯਾਨੀ ਪਲਾਸਟਿਕ ਦੀ ਵਰਤੋਂ ਘੱਟ ਕਰਨੀ, ਦੁਬਾਰਾ ਵਰਤੋਂ ਕਰਨੀ ਅਤੇ ਦੁਬਾਰਾ ਵਰਤੋਂ ਯੋਗ ਬਣਾਉਣਾ) ਦੇ ਸਬੰਧ ਵਿੱਚ ਜਾਗਰੂਕ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਨਾਇਡੂ ਨੇ ਦੇਸ਼ ਵਿੱਚ ਜਾਰੀ ਕੋਵਿਡ-19 ਮਹਾਮਾਰੀ ਦੌਰਾਨ ਪਲਾਸਟਿਕ ਦੇ ਮਹੱਤਵ ਦੀ ਖਾਸਤੌਰ ’ਤੇ ਪ੍ਰਸ਼ੰਸਾ ਕੀਤੀ ਕਿਉਂਕਿ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ ਨਾਲ ਨਜਿੱਠਣ ਲਈ ਮੈਡੀਕਲ ਸੁਰੱਖਿਆ ਉਪਕਰਣ ਅਤੇ ਪੀਪੀਈ ਕਿੱਟ ਦੇ ਨਿਰਮਾਣ ਵਿੱਚ ਇਸ ਦਾ ਵੱਡੇ ਪੈਮਾਨੇ ’ਤੇ ਉਪਯੋਗ ਕੀਤਾ ਗਿਆ। ਪਲਾਸਟਿਕ ਦੇ ਇਲਾਵਾ ਪੌਲੀਮਰ ਸਮੱਗਰੀ ਦੀ ਵਰਤੋਂ ਵੀ ਮੈਡੀਕਲ ਉਪਕਰਣ ਅਤੇ ਇੰਸੁਲਿਨ ਪੈੱਨਸ, ਆਈਵੀ ਟਿਊਬਜ਼, ਇੰਪਲਾਟਸ ਅਤੇ ਟਿਸ਼ੂ ਇੰਜੀਨੀਅਰਿੰਗ ਵਿੱਚ ਕੀਤੀ ਗਈ।  ਭਾਰਤੀ ਅਰਥਵਿਵਸਥਾ ਵਿੱਚ ਪੌਲੀਮਰ ਦੇ ਮਹੱਤਵ ਨੂੰ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ 30,000 ਤੋਂ ਜ਼ਿਆਦਾ ਪਲਾਸਟਿਕ ਪ੍ਰੋਸੈੱਸਿੰਗ ਇਕਾਈਆਂ ਦੇਸ਼ ਭਰ ਵਿੱਚ 40 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾ ਰਹੀਆਂ ਹਨ। 

For details : https://pib.gov.in/PressReleseDetail.aspx?PRID=1684821 

 

ਗ੍ਰਹਿ ਮੰਤਰਾਲੇ ਨੇ ਨਿਗਰਾਨੀ , ਕੰਟੇਨਮੈਂਟ ਤੇ ਸਾਵਧਾਨੀਆਂ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਮਿਆਦ ਅੱਗੇ ਵਧਾਈ

ਗ੍ਰਹਿ ਮੰਤਰਾਲੇ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਪਹਿਲਾਂ ਤੋਂ ਨਿਗਰਾਨੀ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ 31—01—2021 ਤੱਕ ਵਧਾ ਦਿੱਤਾ ਹੈ। ਹਾਲਾਂਕਿ ਕੋਵਿਡ 19 ਦੇ ਐਕਟਿਵ ਅਤੇ ਨਵੇਂ ਕੇਸਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ ਪਰ ਵਿਸ਼ਵ ਪੱਧਰ ਤੇ ਕੇਸਾਂ ਵਿੱਚ ਉਛਾਲ ਆਉਣ ਅਤੇ ਯੂ ਕੇ ਵਿੱਚ ਵਾਇਰਸ ਦੇ ਨਵੇਂ ਵੈਰੀਏਂਟ ਦੇ ਉਭਾਰ ਦੇ ਮੱਦੇਨਜ਼ਰ ਨਿਗਰਾਨੀ ਕੰਟੇਨਮੈਂਟ ਅਤੇ ਸਾਵਧਾਨੀ ਰੱਖਣ ਦੀ ਲੋੜ ਹੈ। ਇਸੇ ਅਨੁਸਾਰ ਕੰਟੇਨਮੈਂਟ ਜੋ਼ਨਸ ਦੀ ਨਿਸ਼ਾਨਦੇਹੀ ਧਿਆਨਪੂਰਵਕ ਕੀਤੀ ਜਾਂਦੀ ਰਹੇਗੀ , ਇਨ੍ਹਾਂ ਜ਼ੋਨਸ ਵਿੱਚ ਨਿਰਧਾਰਿਤ ਕੰਟੇਨਮੈਂਟ ਉਪਾਅ ਸਖ਼ਤੀ ਨਾਲ ਪਾਲਣ ਕਰਨ , ਕੋਵਿਡ ਉਚਿਤ ਵਿਹਾਰ ਨੂੰ ਉਤਸ਼ਾਹਿਤ ਕਰਨ ਅਤੇ ਸਖ਼ਤੀ ਨਾਲ ਲਾਗੂ ਕਰਨ ਅਤੇ ਸਟੈਂਡਰਡ ਓਪ੍ਰੇਟਿੰਗ ਸਿਸਟਮਸ (ਐੱਸ ਪੀ ਓਜ਼) ਜੋ ਵੱਖ ਵੱਖ ਮਨਜ਼ੂਰੀ ਵਾਲੀਆਂ ਗਤੀਵਿਧੀਆਂ ਦੇ ਸੰਦਰਭ ਵਿੱਚ ਨਿਰਧਾਰਿਤ ਕੀਤੇ ਗਏ ਹਨ , ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਐੱਮ ਐੱਚ ਏ ਵੱਲੋਂ ਜਾਰੀ ਐੱਸ ਓ ਪੀਜ਼ / ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਕੰਟੇਨਮੈਂਟ ਤੇ ਨਿਗਰਾਨੀ ਲਈ ਫੋਕਸਡ ਪਹੁੰਚ ਅਪਣਾਉਣ ਜਿਵੇਂ ਕਿ 25-11-2020 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ , ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ।

For details : https://pib.gov.in/PressReleasePage.aspx?PRID=1684156 

 

ਕੇਵੀਆਈਸੀ ਨੇ ਕੋਵਿਡ 19 ਦੌਰਾਨ ਜੰਮੂ ਕਸ਼ਮੀਰ ਦੇ ਖਾਦੀ ਕਾਰੀਗਰਾਂ ਦੀਆਂ ਜਿ਼ੰਦਗੀਆਂ ਕਾਇਮ ਰੱਖਣ ਲਈ 30 ਕਰੋੜ ਰੁਪਏ ਵੰਡੇ

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਕੋਵਿਡ 19 ਦੌਰਾਨ ਜੰਮੂ ਕਸ਼ਮੀਰ ਦੇ ਖਾਦੀ ਕਾਰੀਗਰਾਂ ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਹੈ ਜਦਕਿ ਕੇਵੀਆਈਸੀ ਨੇ ਦੇਸ਼ ਭਰ ਵਿੱਚ ਟਿਕਾਉਣ ਯੋਗ ਰੋਜ਼ਗਾਰ ਕਾਇਮ ਰੱਖਣ ਲਈ ਅਣਥੱਕ ਕੰਮ ਕੀਤਾ ਹੈ I ਕਮਿਸ਼ਨ ਨੇ ਇਕੱਲੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਖਾਦੀ ਸੰਸਥਾਵਾਂ ਨੂੰ 29.65 ਕਰੋੜ ਰੁਪਏ ਵੰਡੇ ਹਨ। ਇਹ ਖੇਤਰ ਕੇਂਦਰ ਸਰਕਾਰ ਦੇ ਵਿਸ਼ੇਸ਼ ਧਿਆਨ ਵਿੱਚ ਰਿਹਾ ਹੈ। ਇਸ ਰਾਸ਼ੀ ਨਾਲ ਮਈ 2020 ਤੋਂ ਸਤੰਬਰ 2020 ਤੱਕ ਜੰਮੂ ਕਸ਼ਮੀਰ ਦੀਆਂ 84 ਖਾਦੀ ਸੰਸਥਾਵਾਂ ਨਾਲ ਸੰਬੰਧਿਤ 10,800 ਖਾਦੀ ਕਾਰੀਗਰਾਂ ਨੂੰ ਫਾਇਦਾ ਪਹੁੰਚਿਆ ਹੈ। 

For details : https://pib.gov.in/PressReleseDetail.aspx?PRID=1684595 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਕੇਰਲ ਸਰਕਾਰ ਨੇ ਯੂਰਪ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਕ੍ਰੀਨ ਕਰਨ ਲਈ ਕਦਮ ਚੁੱਕੇ ਹਨ ਇਹ ਕਦਮ ਉਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਕਿ ਬ੍ਰਿਟੇਨ ਤੋਂ ਵਾਪਸ ਪਰਤਣ ਵਾਲੇ 20 ਯਾਤਰੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ-19 ਦੇ ਪਰਿਵਰਤਨਸ਼ੀਲ ਸਟ੍ਰੇਨ ਲਈ ਪਾਜ਼ਿਟਿਵ ਪਾਇਆ ਗਿਆ ਹੈ। ਬ੍ਰਿਟੇਨ ਦੇ 18 ਪ੍ਰਵਾਸੀਆਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਰਾਜ ਤਰਲੋ ਮੱਛੀ ਹੋ ਰਿਹਾ ਹੈ। ਉਨ੍ਹਾਂ ਦੇ ਨਮੂਨੇ ਪੂਰੇ ਜੀਨੋਮ ਦੀ ਤਰਤੀਬ ਲਈ ਪੂਨੇ ਦੇ ਐੱਨਆਈਵੀ ਨੂੰ ਭੇਜੇ ਗਏ ਸਨ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਪਰਿਵਰਤਨਸ਼ੀਲ ਸਟ੍ਰੇਨ ਦੇ ਹਨ ਜਾਂ ਨਹੀਂ। ਨਤੀਜਿਆਂ ਦੀ ਹਾਲੇ ਉਡੀਕ ਜਾਰੀ ਹੈ। ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਹੈ ਕਿ ਨਵੇਂ ਵਾਇਰਸ ਸਟ੍ਰੇਨ ਲਈ ਲੋਕਾਂ ਨੂੰ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਦੀ ਸਥਿਤੀ ਵਿੱਚ ਮੌਜੂਦਾ ਕੋਵਿਡ-19 ਦਾ ਇਲਾਜ ਜਾਰੀ ਰਹੇਗਾ। ਕੇਰਲ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਬਾਡੀ ਚੋਣਾਂ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਾਜ ਵਿੱਚ ਕੋਵਿਡ-19 ਮਾਮਲਿਆਂ ਵਿੱਚ ਭਾਰੀ ਵਾਧਾ ਹੋਵੇਗਾ। ਹਾਲਾਂਕਿ, ਪਿਛਲੇ ਪੰਦਰਵਾੜੇ ਵਿੱਚ ਆਏ ਨਵੇਂ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਘੱਟੋ ਘੱਟ ਅਜਿਹੇ ਡਰ ਨੂੰ ਨਕਾਰਦੀ ਹੈ। ਰਾਜ ਵਿੱਚ ਮੰਗਲਵਾਰ ਨੂੰ 5,887 ਨਵੇਂ ਕੋਵਿਡ-19 ਦੇ ਕੇਸ ਆਏ ਅਤੇ 5,029 ਮਰੀਜ਼ਾਂ ਦੀ ਰਿਕਵਰੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ 3014 ਹੈ। ਮੌਜੂਦਾ ਟੈਸਟ ਦੀ ਪਾਜ਼ਿਟੀਵਿਟੀ ਦਰ 9.5 ਹੈ।

  • ਤਮਿਲ ਨਾਡੂ: ਅੱਜ ਤੱਕ, ਤਮਿਲ ਨਾਡੂ ਵਿੱਚ ਕੁੱਲ 8,16,132 ਕੇਸ ਆਏ ਹਨ, 12,092 ਮੌਤਾਂ ਹੋਈਆਂ ਹਨ, 8747 ਐਕਟਿਵ ਕੇਸ ਹਨ ਅਤੇ 7,95,293 ਮਰੀਜ਼ ਡਿਸਚਾਰਜ ਕੀਤੇ ਗਏ ਹਨ।

  • ਕਰਨਾਟਕ: ਅੱਜ ਤੱਕ ਕੁੱਲ ਮਾਮਲੇ 9,17,571 ਤੱਕ ਪਹੁੰਚ ਗਏ ਹਨ, ਐਕਟਿਵ ਮਾਮਲੇ: 11,861, ਮੌਤਾਂ - 12074 ਅਤੇ ਡਿਸਚਾਰਜ ਮਰੀਜ਼: 8,93,617 ਹਨ।

  • ਆਂਧਰ ਪ੍ਰਦੇਸ਼: ਗੁਜਰਾਤ, ਪੰਜਾਬ ਅਤੇ ਅਸਾਮ ਦੇ ਨਾਲ-ਨਾਲ ਆਂਧਰ ਪ੍ਰਦੇਸ਼ ਵਿੱਚ ਵੀ ਕੋਵਿਡ-19 ਟੀਕਾਕਰਨ ਮੁਹਿੰਮ ਦੀ ਤਿਆਰੀ ਦਾ ਮੁਲਾਂਕਣ ਕਰਨ ਲਈ ਦੋ ਦਿਨਾਂ ਦੀ ਡਰਾਈ ਰਨ ਨੂੰ ਸਫ਼ਲਤਾਪੂਰਵਕ ਚਲਾਇਆ ਗਿਆ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਐਂਡ ਟੂ ਐਂਡ ਅਭਿਆਸ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਵੱਖ-ਵੱਖ ਕਾਰਜਾਂ ਲਈ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਦੁਆਰਾ ਕੀਤਾ ਗਿਆ ਸੀ। ਯੋਜਨਾਬੰਦੀ, ਲਾਗੂ ਕਰਨ ਅਤੇ ਰਿਪੋਰਟਿੰਗ ਵਿਧੀ ਤੋਂ ਇਲਾਵਾ, ਡਰਾਈ ਰਨ ਦਾ ਕੰਮ ਖੇਤਰ ਵਿੱਚ ਕੋ-ਵਿਨ ਦੀ ਕਾਰਜਸ਼ੀਲ ਸੰਭਾਵਨਾ ਦੀ ਜਾਂਚ ਕਰਨਾ ਸੀ। ਡੰਮੀ ਲਾਭਪਾਤਰੀਆਂ ਦੇ ਅੰਕੜਿਆਂ ਨੂੰ ਅੱਪਲੋਡ ਕਰਨ, ਸੈਸ਼ਨ ਸਾਈਟ ਬਣਾਉਣ, ਵੈਕਸੀਨ ਵੰਡਣ ਅਤੇ ਟੀਕਾਕਰਨ ਸੰਚਾਰ ਦੇ ਵੇਰਵੇ ਟੀਕੇ ਲਗਾਉਣ ਵਾਲਿਆਂ ਅਤੇ ਲਾਭਪਾਤਰੀਆਂ ਨੂੰ ਪਹੁੰਚਾਉਣ ਅਤੇ ਲਾਭਪਾਤਰੀਆਂ ਦੀ ਲਾਮਬੰਦੀ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਪ੍ਰਯੋਗਸ਼ਾਲਾ ਦੀਆਂ ਰਿਪੋਰਟਾਂ ਦੀ ਪੁਸ਼ਟੀ ਤੋਂ ਬਾਅਦ ਰਾਜ ਸਰਕਾਰ ਉੱਚ ਚੇਤਾਵਨੀ ’ਤੇ ਹੈ, ਕਿਉਂਕਿ ਪਿਛਲੇ ਹਫ਼ਤੇ ਯੂਕੇ ਤੋਂ ਵਾਪਸ ਪਰਤਣ ਵੇਲੇ ਦਿੱਲੀ ਏਅਰਪੋਰਟ ’ਤੇ ਇੱਕ ਔਰਤ ਜਿਸ ਨੂੰ ਨੋਵਲ ਕੋਰੋਨਾ ਵਾਇਰਸ ਦੇ ਪਰਿਵਰਤਨਸ਼ੀਲ ਸਟ੍ਰੇਨ ਲਈ ਪਾਜ਼ਿਟਿਵ ਪਾਇਆ ਗਿਆ ਸੀ ਉਹ ਸਿਹਤ ਅਥਾਰਟੀਆਂ ਤੋਂ ਬਚ ਕੇ ਨਿਕਲ ਗਈ ਸੀ। ਰਾਜ ਨੇ ਹੁਣ ਤੱਕ ਯੂਕੇ ਤੋਂ ਵਾਪਸ ਪਰਤਣ ਵਾਲੇ 1,423 ਵਿਅਕਤੀਆਂ ਵਿੱਚੋਂ 1406 ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦੇ 6,364 ਸੰਪਰਕਾਂ ਦੀ ਪਛਾਣ ਵੀ ਕੀਤੀ ਹੈ। ਕੋਵਿਡ ਮਹਾਮਾਰੀ ਦੇ ਵਿਚਕਾਰ, ਜਿਸਨੇ ਇਸ ਸਾਲ ’ਤੇ ਆਪਣਾ ਸਥਾਈ ਪ੍ਰਭਾਵ ਪਾਇਆ ਹੈ ਜੋ ਕੁਝ ਦਿਨਾਂ ਵਿੱਚ ਖ਼ਤਮ ਹੋਣ ਜਾ ਰਿਹਾ ਹੈ, ਤਿਰੂਪਤੀ ਵਿੱਚ ਨਾਗਰਿਕਾਂ ਨੂੰ ਲੁਭਾਉਣ ਲਈ ਕੋਵਿਡ ਫੁੱਲਾਂ ਦੀਆਂ ਟੋਕਰੀਆਂ ਬਾਜ਼ਾਰ ਵਿੱਚ ਸਾਹਮਣੇ ਆਈਆਂ ਹਨ। ਕਿਉਂਕਿ ਬਹੁਤ ਸਾਰੇ ਲੋਕ ਵਾਇਰਸ ਫੈਲਣ ਦੇ ਡਰ ਨਾਲ ਫੁੱਲਾਂ ਦੇ ਗੁਲਦਸਤੇ ਖ਼ਰੀਦਣ ਤੋਂ ਡਰਦੇ ਹਨ, ਫੁੱਲ ਵੇਚਣ ਵਾਲਿਆਂ ਨੇ ਖ਼ਰੀਦਦਾਰਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਉਨ੍ਹਾਂ ਨੂੰ ਤਿਆਰ ਕਰਨ ਵਿੱਚ ਵਧੇਰੇ ਸਾਵਧਾਨੀ ਵਰਤੀ ਹੈ।

  • ਤੇਲੰਗਾਨਾ: ਰਾਜ ਵਿੱਚ ਅੱਜ ਦੀ ਤਾਰੀਖ਼ ਤੱਕ ਕੁੱਲ ਕੇਸ 2,81,730 ਤੱਕ ਪਹੁੰਚ ਗਏ ਹਨ, ਐਕਟਿਵ ਮਾਮਲੇ: 6590 ਹਨ, 1538 ਮੌਤਾਂ ਹੋਈਆਂ ਅਤੇ 2,85,939 ਮਰੀਜ਼ ਡਿਸਚਾਰਜ ਹੋਏ ਹਨ। ਕਿਉਂਕਿ ਵਰੰਗਲ ਦੇ ਇੱਕ 49 ਵਰ੍ਹਿਆਂ ਦੇ ਵਿਅਕਤੀ ਨੂੰ ਸੀਸੀਐੱਮਬੀ ਵਿੱਚ ਵਿਸ਼ਲੇਸ਼ਣ ਤੋਂ ਬਾਅਦ ਪਰਿਵਰਤਨਸ਼ੀਲ ਸਟ੍ਰੇਨ ਲਈ ਪਾਜ਼ਿਟਿਵ ਪਾਇਆ ਗਿਆ ਸੀ ਤਾਂ ਤੇਲੰਗਾਨਾ ਵਿੱਚ ਅਧਿਕਾਰੀ ਕੋਵਿਡ-19 ਦੇ ਪਰਿਵਰਤਨਸ਼ੀਲ ਸਟ੍ਰੇਨ ਨਾਲ ਨਜਿੱਠਣ ਲਈ ਤਿਆਰ ਹਨ। ਇਸ ਦੌਰਾਨ ਸੀਸੀਐੱਮਬੀ ਦੇ ਡਾਇਰੈਕਟਰ ਡਾ. ਰਾਕੇਸ਼ ਮਿਸ਼ਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਆ ਉਪਕਰਣਾਂ ਨੂੰ ਨਾ ਘਟਾਉਣ ਕਿਉਂਕਿ ਯੂਕੇ ਤੋਂ ਵਾਪਸ ਪਰਤਣ ਵਾਲੇ ਵਿਅਕਤੀ ਵਿੱਚ ਸੰਕਰਮਣ ਦੀ ਦੂਜੀ ਲਹਿਰ ਪੈਦਾ ਕਰਨ ਦੀ ਸੰਭਾਵਨਾ ਹੈ। ਭਾਰਤ ਬਾਇਓਟੈੱਕ ਦੇ ਐੱਮਡੀ ਡਾ: ਕ੍ਰਿਸ਼ਨਾ ਏਲਾ ਨੇ ਭਰੋਸਾ ਦਿੱਤਾ ਹੈ ਕਿ ਤਿਆਰ ਕੀਤਾ ਜਾ ਰਿਹਾ ਕੋਵੋਕਸਿਨ ਨਵੇਂ ਮਿਊਟੈਂਟਸ ਤੋਂ ਵੀ ਬਚਾਅ ਕਰੇਗਾ।

  • ਅਸਾਮ: ਮੰਗਲਵਾਰ ਨੂੰ ਅਸਾਮ ਵਿੱਚ 66 ਹੋਰ ਲੋਕਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ 87 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 216063 ਹੋ ਗਏ ਹਨ, ਕੁੱਲ ਡਿਸਚਾਰਜ ਮਰੀਜ਼ 211720 ਹਨ, ਐਕਟਿਵ ਕੇਸ 3300 ਅਤੇ ਕੁੱਲ 1040 ਮੌਤਾਂ ਹੋ ਗਈਆਂ ਹਨ। ਕੱਲ੍ਹ ਦੋ ਮਰੀਜ਼ਾਂ ਦੀ ਮੌਤ ਹੋ ਗਈ।

  • ਸਿੱਕਿਮ: ਮੰਗਲਵਾਰ ਨੂੰ ਸਿੱਕਿਮ ਵਿੱਚ 19 ਹੋਰ ਲੋਕਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਕੁੱਲ ਕੇਸ ਵਧ ਕੇ 5864 ਹੋ ਗਏ ਹਨ ਅਤੇ 537 ਐਕਟਿਵ ਕੇਸ ਹਨ। 

 

ਫੈਕਟਚੈੱਕ

 

https://static.pib.gov.in/WriteReadData/userfiles/image/image006ASYY.png

 

https://static.pib.gov.in/WriteReadData/userfiles/image/image0077IQW.png

 

https://static.pib.gov.in/WriteReadData/userfiles/image/image008HRCU.png

 

https://static.pib.gov.in/WriteReadData/userfiles/image/image009913Z.png

 

https://static.pib.gov.in/WriteReadData/userfiles/image/image010BYYD.png

 

 

Image

 

Image

Image

 

*******

 

ਵਾਈਬੀ



(Release ID: 1684920) Visitor Counter : 236