ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 31 ਦਸੰਬਰ ਨੂੰ ਰਾਜਕੋਟ ਵਿੱਚ ਏਮਸ ਦਾ ਨੀਂਹ ਪੱਥਰ ਰੱਖਣਗੇ

Posted On: 29 DEC 2020 3:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 31 ਦਸੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਜਕੋਟ, ਗੁਜਰਾਤ ਵਿੱਚ ਏਮਸ ਦਾ ਨੀਂਹ ਪੱਥਰ ਰੱਖਣਗੇ। ਗੁਜਰਾਤ ਦੇ ਰਾਜਪਾਲ, ਗੁਜਰਾਤ ਦੇ ਮੁੱਖ ਮੰਤਰੀ, ਕੇਂਦਰੀ ਸਿਹਤ ਮੰਤਰੀ ਅਤੇ ਕੇਂਦਰੀ ਸਿਹਤ ਰਾਜ ਮੰਤਰੀ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ।

 

ਇਸ ਪ੍ਰੋਜੈਕਟ ਦੇ ਲਈ 201 ਏਕੜ ਭੂਮੀ ਅਲਾਟ ਕੀਤੀ ਗਈ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1195 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਦਾ ਕਾਰਜ 2022 ਦੇ ਮੱਧ ਤੱਕ ਪੂਰਾ ਹੋਣ ਦੀ ਉਮੀਦ ਹੈ। 750 ਬੈੱਡ ਵਾਲੇ ਇਸ ਅਤਿਆਧੁਨਿਕ ਹਸਪਤਾਲ ਵਿੱਚ 30 ਬੈੱਡਾਂ ਦਾ ਆਯੁਸ਼ ਬਲਾਕ ਵੀ ਹੋਵੇਗਾ। ਇਸ ਵਿੱਚ ਐੱਮਬੀਬੀਐੱਸ ਦੀਆਂ 125 ਸੀਟਾਂ ਅਤੇ ਨਰਸਿੰਗ ਦੀਆਂ 60 ਸੀਟਾਂ ਹੋਣਗੀਆਂ।

 

***

 

ਡੀਐੱਸ/ਏਕੇਜੇ/ਏਕੇ



(Release ID: 1684471) Visitor Counter : 163