ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਮਹੱਤਪੂਰਨ ਊੰਚਾਈ ਹਾਸਲ ਕੀਤੀ- ਪ੍ਰਤੀ ਦਿਨ 16,500 ਤੋਂ ਘੱਟ ਨਵੇਂ ਮਾਮਲੇ ਦਰਜ; 187 ਦਿਨਾਂ ਵਿੱਚ ਸਭ ਤੋਂ ਘੱਟ
ਰਿਕਵਰੀ ਦੀ ਕੁੱਲ ਗਿਣਤੀ 98 ਲੱਖ ਤੋਂ ਪਾਰ ਹੋ ਗਈ
Posted On:
29 DEC 2020 11:02AM by PIB Chandigarh
‘ਸਮੁੱਚੀ ਸਰਕਾਰ’ਅਤੇ ਸਮੁੱਚੇ ਸਮਾਜ ਦੀ ਪਹੁੰਚ ’ਤੇ ਅਧਾਰਤ ਇਕ ਨਿਰੰਤਰ, ਕਿਰਿਆਸ਼ੀਲ ਅਤੇ ਪ੍ਰਭਾਵਸ਼ਾਲੀ ਰਣਨੀਤੀ ਦੇ ਨਾਲ, ਭਾਰਤ ਅੱਜ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਵਿਚ ਇਕ ਅਹਿਮ ਮੀਲ ਪੱਥਰ ਨੂੰ ਪਾਰ ਕਰ ਗਿਆ ਹੈ। ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਦੇ ਘੱਟਣ ਦਾ ਮੌਜੂਦਾ ਰੁਝਾਨ ਜਾਰੀ ਹੈ । ਨਵੇਂ ਪੁਸ਼ਟੀ ਵਾਲੇ ਕੇਸ ਅੱਜ ਇਕ ਹੋਰ ਹੇਠਲੇ ਪੱਧਰ ਨੂੰ ਛੂ ਗਏ ਹਨ ।
187 ਦਿਨਾਂ ਬਾਅਦ ਪਿਛਲੇ 24 ਘੰਟਿਆਂ ਵਿੱਚ ਰਾਸ਼ਟਰੀ ਗਿਣਤੀ ਵਿੱਚ 16,500 ਤੋਂ ਘੱਟ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ (16,432) ਸ਼ਾਮਲ ਕੀਤੇ ਗਏ ਹਨ । 25 ਜੂਨ, 2020 ਨੂੰ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ 16,922 ਸਨ ।

ਭਾਰਤ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਅੱਜ ਘੱਟ ਕੇ 2,77,301 ਲੱਖ 'ਤੇ ਆ ਗਈ ਹੈ । ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ,ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ ਸਿਰਫ 2.63 ਫੀਸਦ ਰਹਿ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 8,720 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।

ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵੱਧ ਰਹੀ ਰਿਕਵਰੀ ਅਤੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਰਾਵਟ ਦੇ ਨਾਲ, ਭਾਰਤ ਦੀ ਕੁੱਲ ਰਿਕਵਰੀ 1 ਕਰੋੜ ਦੇ ਨੇੜੇ ਪਹੁੰਚ ਗਈ ਹੈ । ਕੁੱਲ ਰਿਕਵਰ ਹੋਏ ਕੇਸ ਅੱਜ 98 ਲੱਖ (98,07,569) ਨੂੰ ਪਾਰ ਕਰ ਗਏ ਹਨ, ਰਿਕਵਰੀ ਦੀ ਦਰ ਵੀ ਵਧ ਕੇ 95.92 ਫੀਸਦ ਹੋ ਗਈ ਹੈ । ਰਿਕਵਰ ਹੋਏ ਮਰੀਜ਼ਾਂ ਅਤੇ ਐਕਟਿਵ ਮਰੀਜ਼ਾਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ 95,38,988 ‘ਤੇ ਖੜ੍ਹਾ ਹੈ।

ਪਿਛਲੇ 24 ਘੰਟਿਆਂ ਵਿੱਚ, 24,900 ਲੋਕ ਬਿਮਾਰੀ ਤੋਂ ਠੀਕ ਹੋਏ ਹਨ।
ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 77.66 ਫੀਸਦ ਮਾਮਲੇ ਸਾਹਮਣੇ ਆਏ ਹਨ।
ਮਹਾਰਾਸ਼ਟਰ ਵਿੱਚ ਇੱਕ ਦਿਨ ਦੀ ਰਿਕਵਰੀ ਸਭ ਤੋਂ ਵੱਧ 4,501 ਰਿਪੋਰਟ ਕੀਤੀ ਗਈ ਹੈ। ਇਸ ਤੋਂ ਬਾਅਦ, ਕੇਰਲ ਵਿੱਚ 4,172 ਲੋਕ ਰਿਕਵਰ ਹੋਏ ਹਨ, ਛੱਤੀਸਗੜ ਵਿੱਚ ਰੋਜ਼ਾਨਾ ਹੋਰ 1,901 ਲੋਕਾਂ ਨੇ ਰਿਕਵਰ ਕੀਤਾ ਹੈ ।

ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 78.16 ਫੀਸਦ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 3,047 ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,498 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦੋਂਕਿ ਛੱਤੀਸਗੜ੍ਹ ਵਿੱਚ ਕੱਲ੍ਹ 1,188 ਨਵੇਂ ਮਾਮਲੇ ਸਾਹਮਣੇ ਆਏ ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤਾਂ ਦੇ 252 ਮਾਮਲਿਆਂ ਵਿਚੋਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 77.38 ਫੀਸਦ ਹੈ।
19.84 ਫੀਸਦ ਨਵੀਂਆਂ ਮੌਤਾਂ ਮਹਾਰਾਸ਼ਟਰ ਵਿਚੋਂ ਰਿਪੋਰਟ ਹੋਈਆਂ ਹਨ ਜਿੱਥੇ 50 ਮੌਤਾਂ ਹੋਈਆਂ ਹਨ । ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਵਿਚ ਕ੍ਰਮਵਾਰ 27 ਅਤੇ 26 ਨਵੀਂਆਂ ਮੌਤਾਂ ਦਰਜ ਹੋਈਆਂ ਹਨ।

****
ਐਮਵੀ / ਐਸਜੇ
(Release ID: 1684359)
Read this release in:
Telugu
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Malayalam