ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ-ਭਾਰਤੀ ਯੂਨੀਵਰਸਿਟੀ, ਸ਼ਾਂਤੀਨਿਕੇਤਨ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ
ਵਿਸ਼ਵ-ਭਾਰਤੀ ਦੀ ਯਾਤਰਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ: ਪ੍ਰਧਾਨ ਮੰਤਰੀ
ਵਿਸ਼ਵ-ਭਾਰਤੀ ਪ੍ਰਤੀ ਗੁਰੂਦੇਵ ਦਾ ਦ੍ਰਿਸ਼ਟੀਕੋਣ ਵੀ ਆਤਮਨਿਰਭਰ ਭਾਰਤ ਦਾ ਸਾਰ ਹੈ: ਪ੍ਰਧਾਨ ਮੰਤਰੀ
Posted On:
24 DEC 2020 2:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ-ਭਾਰਤੀ ਯੂਨੀਵਰਸਿਟੀ, ਸ਼ਾਂਤੀਨਿਕੇਤਨ ਦੇ ਸ਼ਤਾਬਦੀ ਸਮਾਰੋਹਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ-ਭਾਰਤੀ ਦਾ ਸੌ ਸਾਲ ਦਾ ਸਫਰ ਬਹੁਤ ਹੀ ਖਾਸ ਹੈ ਅਤੇ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਗੁਰੂਦੇਵ ਦੇ ਵਿਚਾਰ, ਦ੍ਰਿਸ਼ਟੀਕੋਣ ਅਤੇ ਭਾਰਤ ਮਾਤਾ ਲਈ ਸਖ਼ਤ ਮਿਹਨਤ ਦਾ ਇੱਕ ਸੱਚਾ ਰੂਪ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਵਿਸ਼ਵ-ਭਾਰਤੀ, ਸ਼੍ਰੀਨਿਕੇਤਨ ਅਤੇ ਸ਼ਾਂਤੀਨਿਕੇਤਨ ਗੁਰੂਦੇਵ ਦੁਆਰਾ ਨਿਰਧਾਰਿਤ ਕੀਤੇ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡਾ ਦੇਸ਼ ਵਿਸ਼ਵ-ਭਾਰਤੀ ਤੋਂ ਲੈ ਕੇ ਪੂਰੀ ਦੁਨੀਆ ਤੱਕ ਸੰਦੇਸ਼ ਫੈਲਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅੱਜ ਅੰਤਰਰਾਸ਼ਟਰੀ ਸੋਲਰ ਅਲਾਇੰਸ ਜ਼ਰੀਏ ਵਾਤਾਵਰਣ ਦੀ ਸੁਰੱਖਿਆ ਵਿੱਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਰਿਸ ਸਮਝੌਤੇ ਦੇ ਵਾਤਾਵਰਣਕ ਟੀਚਿਆਂ ਦੀ ਪ੍ਰਾਪਤੀ ਲਈ ਭਾਰਤ ਸਹੀ ਮਾਰਗ ’ਤੇ ਇਕਲੌਤਾ ਵੱਡਾ ਦੇਸ਼ ਹੈ।
ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਵਾਲੇ ਹਾਲਾਤ ਨੂੰ ਯਾਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਤੰਤਰਤਾ ਅੰਦੋਲਨ ਦੇ ਟੀਚੇ ਇਸ ਯੂਨੀਵਰਸਿਟੀ ਦੇ ਟੀਚਿਆਂ ਦੇ ਅਨੁਸਾਰ ਸਨ। ਪਰ ਇਹ ਇੱਕ ਤੱਥ ਵੀ ਹੈ ਕਿ ਇਨ੍ਹਾਂ ਲਹਿਰਾਂ ਦੀ ਨੀਂਹ ਬਹੁਤ ਪਹਿਲਾਂ ਰੱਖੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਅੰਦੋਲਨ ਨੂੰ ਕਈ ਲਹਿਰਾਂ ਤੋਂ ਊਰਜਾ ਮਿਲੀ ਜੋ ਸਦੀਆਂ ਤੋਂ ਚਲ ਰਹੀ ਹੈ। ਭਗਤੀ ਲਹਿਰ ਨੇ ਭਾਰਤ ਦੀ ਆਤਮਿਕ ਅਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਭਗਤੀ ਯੁਗ ਦੌਰਾਨ ਭਾਰਤ ਦੇ ਹਰ ਖੇਤਰ ਦੇ ਸੰਤਾਂ ਨੇ ਦੇਸ਼ ਦੀ ਚੇਤਨਾ ਨੂੰ ਜਾਗ੍ਰਿਤ ਰੱਖਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਭਗਤੀ ਲਹਿਰ ਉਹ ਦਰਵਾਜ਼ਾ ਸੀ ਜਿਸ ਨੇ ਸੰਘਰਸ਼ਸ਼ੀਲ ਭਾਰਤ ਨੂੰ ਸਦੀਆਂ ਤੋਂ ਸਮੂਹਿਕ ਚੇਤਨਾ ਅਤੇ ਵਿਸ਼ਵਾਸ ਨਾਲ ਭਰ ਦਿੱਤਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਕਰਕੇ ਹੀ ਭਾਰਤ ਨੂੰ ਸੁਆਮੀ ਵਿਵੇਕਾਨੰਦ ਮਿਲੇ ਹਨ। ਸੁਆਮੀ ਵਿਵੇਕਾਨੰਦ ਦੀ ਭਗਤੀ, ਗਿਆਨ ਅਤੇ ਕਰਮ ਵਿੱਚ ਤਿੰਨੋਂ ਆਪਣੇ ਆਪ ਵਿੱਚ ਲੀਨ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਸ਼ਰਧਾ ਦੇ ਦਾਇਰੇ ਦਾ ਵਿਸਤਾਰ ਕਰਦੇ ਹੋਏ ਹਰ ਵਿਅਕਤੀ ਵਿੱਚ ਬ੍ਰਹਮਤਾ ਨੂੰ ਦੇਖਣਾ ਸ਼ੁਰੂ ਕੀਤਾ ਅਤੇ ਵਿਅਕਤੀਗਤ ਅਤੇ ਸੰਸਥਾ ਦੀ ਸਿਰਜਣਾ ’ਤੇ ਜ਼ੋਰ ਦਿੰਦਿਆਂ ਕਰਮ ਦਾ ਵੀ ਪ੍ਰਗਟਾਵਾ ਕੀਤਾ। ਭਾਰਤ ਦੇ ਸਾਰੇ ਹਿੱਸਿਆਂ ਤੋਂ ਭਗਤੀ ਲਹਿਰ ਦੇ ਸੰਤਾਂ ਨੇ ਇੱਕ ਮਜ਼ਬੂਤ ਨੀਂਹ ਰੱਖੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤੀ ਅੰਦੋਲਨ ਦੇ ਸੈਂਕੜੇ ਸਾਲਾਂ ਨਾਲ ਦੇਸ਼ ਵਿੱਚ ਕਰਮ ਅੰਦੋਲਨ ਵੀ ਹੋਇਆ ਸੀ। ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ, ਮਹਾਰਾਣਾ ਪ੍ਰਤਾਪ, ਝਾਂਸੀ ਦੀ ਰਾਣੀ, ਰਾਣੀ ਚਿਨੰਮਾ, ਭਗਵਾਨ ਬਿਰਸਾ ਮੁੰਡਾ ਅਤੇ ਹੋਰ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ। ਭਾਰਤ ਦੇ ਲੋਕ ਗੁਲਾਮੀ ਅਤੇ ਸਾਮਰਾਜਵਾਦ ਵਿਰੁੱਧ ਲੜ ਰਹੇ ਸਨ। ਉਨ੍ਹਾਂ ਕਿਹਾ ਕਿ ਬੇਇਨਸਾਫੀ ਅਤੇ ਸ਼ੋਸ਼ਣ ਵਿਰੁੱਧ ਆਮ ਨਾਗਰਿਕਾਂ ਦੀ ਤਨਦੇਹੀ ਅਤੇ ਕੁਰਬਾਨੀ ਦਾ ਕਰਮ-ਕਠੋਰ ਅਭਿਆਸ ਸਿਖਰ ’ਤੇ ਸੀ ਅਤੇ ਇਹ ਭਵਿੱਖ ਵਿੱਚ ਸਾਡੇ ਆਜ਼ਾਦੀ ਸੰਘਰਸ਼ ਦੀ ਇੱਕ ਵੱਡੀ ਪ੍ਰੇਰਣਾ ਬਣ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤੀ ਦੀ ਤ੍ਰਿਮੂਰਤੀ ਹੈ। ਕਰਮ ਅਤੇ ਗਿਆਨ ਨੇ ਸੁਤੰਤਰਤਾ ਅੰਦੋਲਨ ਦੀ ਚੇਤਨਾ ਨੂੰ ਵਧਾਇਆ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਸੀ ਕਿ ਗਿਆਨ ਦੀ ਸਥਾਪਨਾ ’ਤੇ ਆਜ਼ਾਦੀ ਦੀ ਲੜਾਈ ਜਿੱਤਣ ਲਈ ਵਿਚਾਰਧਾਰਕ ਕ੍ਰਾਂਤੀ ਪੈਦਾ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਭਾਰਤ ਦੇ ਸੁਨਹਿਰੇ ਭਵਿੱਖ ਦੀ ਸਿਰਜਣਾ ਲਈ ਨਵੀਂ ਪੀੜ੍ਹੀ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਵੱਕਾਰੀ ਵਿੱਦਿਅਕ ਸੰਸਥਾਵਾਂ, ਯੂਨੀਵਰਸਿਟੀਆਂ ਨੇ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਦਿਅਕ ਸੰਸਥਾਵਾਂ ਨੇ ਨਵੀਂ ਊਰਜਾ ਦਿੱਤੀ, ਨਵੀਂ ਦਿਸ਼ਾ ਦਿੱਤੀ, ਭਾਰਤ ਦੀ ਆਜ਼ਾਦੀ ਲਈ ਚੱਲ ਰਹੀ ਵਿਚਾਰਧਾਰਕ ਲਹਿਰ ਨੂੰ ਨਵੀਂ ਉਚਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਗਤੀ ਲਹਿਰ ਨਾਲ ਇਕਜੁੱਟ ਹਾਂ, ਗਿਆਨ ਅੰਦੋਲਨ ਨੇ ਬੌਧਿਕ ਤਾਕਤ ਦਿੱਤੀ ਅਤੇ ਕਰਮ ਅੰਦੋਲਨ ਨੇ ਸਾਨੂੰ ਸਾਡੇ ਹੱਕਾਂ ਲਈ ਲੜਨ ਦੀ ਹਿੰਮਤ ਦਿੱਤੀ। ਉਨ੍ਹਾਂ ਕਿਹਾ ਕਿ ਸੁਤੰਤਰਤਾ ਅੰਦੋਲਨ, ਜੋ ਸੈਂਕੜੇ ਸਾਲਾਂ ਤੋਂ ਚਲਿਆ, ਕੁਰਬਾਨੀ, ਤਪੱਸਿਆ ਅਤੇ ਸ਼ਰਧਾ ਦੀ ਇੱਕ ਅਨੋਖੀ ਮਿਸਾਲ ਬਣ ਗਿਆ ਹੈ। ਇਨ੍ਹਾਂ ਅੰਦੋਲਨਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਆਜ਼ਾਦੀ ਸੰਗਰਾਮ ਵਿੱਚ ਕੁਰਬਾਨ ਹੋਣ ਲਈ ਅੱਗੇ ਆਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਦਾਂ ਦੀ ਵਿਵੇਕਾਨੰਦ ਪ੍ਰਤੀ ਰਾਸ਼ਟਰੀ ਚੇਤਨਾ ਦੀ ਧਾਰਾ ਵੀ ਗੁਰੂਦੇਵ ਦੇ ਰਾਸ਼ਟਰਵਾਦ ਦੇ ਚਿੰਤਨ ਵਿੱਚ ਮੁਖਰ ਸੀ। ਇਹ ਧਾਰਾ ਨਾ ਤਾਂ ਅੰਤਰਮੁਖੀ ਸੀ ਅਤੇ ਨਾ ਹੀ ਅੰਦਰੂਨੀ ਸੀ। ਧਿਆਨ ਭਾਰਤ ਨੂੰ ਦੁਨੀਆ ਤੋਂ ਅਲੱਗ ਰੱਖਣ ਵੱਲ ਨਹੀਂ ਸੀ। ਇਸ ਦ੍ਰਿਸ਼ਟੀਕੋਣ ਵਿੱਚ ਕਿਹਾ ਗਿਆ ਕਿ ਵਿਸ਼ਵ ਨੂੰ ਉਸ ਚੀਜ਼ ਤੋਂ ਲਾਭ ਉਠਾਉਣਾ ਚਾਹੀਦਾ ਹੈ ਜੋ ਭਾਰਤ ਵਿੱਚ ਸਭ ਤੋਂ ਵਧੀਆ ਹੈ ਅਤੇ ਜੋ ਵਿਸ਼ਵ ਵਿੱਚ ਚੰਗਾ ਹੈ, ਭਾਰਤ ਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਹੈ। ‘ਵਿਸ਼ਵ-ਭਾਰਤੀ’ ਨਾਮ ਭਾਰਤ ਅਤੇ ਵਿਸ਼ਵ ਦਰਮਿਆਨ ਇਸ ਸਬੰਧ ਨੂੰ ਜੋੜਦਾ ਹੈ। ਵਿਸ਼ਵ ਭਾਰਤੀ ਲਈ ਗੁਰੂਦੇਵ ਦੀ ਦ੍ਰਿਸ਼ਟੀ ਆਤਮਨਿਰਭਰ ਭਾਰਤ ਦਾ ਸਾਰ ਵੀ ਹੈ। ਸ਼੍ਰੀ ਮੋਦੀ ਨੇ ਕਿਹਾ ਆਤਮਨਿਰਭਰ ਭਾਰਤ ਮੁਹਿੰਮ ਵਿਸ਼ਵ ਭਲਾਈ ਲਈ ਭਾਰਤ ਦੀ ਭਲਾਈ ਦਾ ਮਾਰਗ ਵੀ ਹੈ। ਇਹ ਮੁਹਿੰਮ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਮੁਹਿੰਮ ਹੈ, ਜੋ ਕਿ ਭਾਰਤ ਦੀ ਖੁਸ਼ਹਾਲੀ ਤੋਂ ਦੁਨੀਆ ਤੱਕ ਖੁਸ਼ਹਾਲੀ ਲਿਆਉਣ ਦੀ ਮੁਹਿੰਮ ਹੈ।
*****
ਡੀਐੱਸ/ਏਕੇ
(Release ID: 1683345)
Visitor Counter : 176
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam