ਪ੍ਰਧਾਨ ਮੰਤਰੀ ਦਫਤਰ
ਅਮਰੀਕਾ ਤੋਂ ‘ਲੀਜਨ ਆਵ੍ ਮੈਰਿਟ ਅਵਾਰਡ’ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ–ਅਮਰੀਕਾ ਰਣਨੀਤਕ ਭਾਈਵਾਲੀ ਬਾਰੇ ਵਧਦੀ ਆਮ–ਸਹਿਮਤੀ ਲਈ ਮਾਨਤਾ ਹੈ
Posted On:
22 DEC 2020 8:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਅਮਰੀਕਾ ਸਰਕਾਰ ਦੁਆਰਾ ‘ਲੀਜਨ ਆਵ੍ ਮੈਰਿਟ’ ਪੁਰਸਕਾਰ ਲਈ ਤਹਿ–ਦਿਲੋਂ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਕਈ ਟਵੀਟਸ ਰਾਹੀਂ ਉਨ੍ਹਾਂ ਕਿਹਾ, ‘ਰਾਸ਼ਟਰਪਤੀ ਡੋਨਾਰਡ ਟਰੰਪ ਤੋਂ ‘ਲੀਜਨ ਆਵ੍ ਮੈਰਿਟ’ ਪੁਰਸਕਾਰ ਪ੍ਰਾਪਤ ਕਰਕੇ ਮੈਂ ਤਹਿ–ਦਿਲੋਂ ਸਨਮਾਨਿਤ ਮਹਿਸੂਸ ਕਰ ਰਿਹਾ ਹੈ। ਇਸ ਨਾਲ ਭਾਰਤ ਅਤੇ ਅਮਰੀਕਾ ਦੇ ਲੋਕਾਂ ਦੀਆਂ ਦੁਵੱਲੇ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਮਿਲੀ ਹੈ, ਜੋ ਭਾਰਤ–ਅਮਰੀਕਾ ਰਣਨੀਤਕ ਭਾਈਵਾਲੀ ਬਾਰੇ ਦੋਵੇਂ ਦੇਸ਼ਾਂ ਵਿੱਚ ਦੋ–ਪੱਖੀ ਆਮ–ਸਹਿਮਤੀ ਵਿੱਚ ਪ੍ਰਤੀਬਿੰਬਤ ਹੋਈਆਂ ਹਨ।
21ਵੀਂ ਸਦੀ ’ਚ ਅਣਕਿਆਸੀਆਂ ਚੁਣੌਤੀਆਂ ਵੀ ਆਈਆਂ ਤੇ ਮੌਕੇ ਵੀ ਮਿਲੇ। ਭਾਰਤ–ਅਮਰੀਕਾ ਸਬੰਧ ਸਮੁੱਚੀ ਮਾਨਵਤਾ ਦੇ ਭਲੇ ਲਈ ਪੂਰੀ ਦੁਨੀਆ ਨੂੰ ਲੀਡਰਸ਼ਿਪ ਮੁਹੱਈਆ ਕਰਵਾਉਣ ਲਈ ਸਾਡੇ ਲੋਕਾਂ ਦੀਆਂ ਵਿਲੱਖਣ ਤਾਕਤਾਂ ਦੀ ਵਿਸ਼ਾਲ ਸੰਭਾਵਨਾ ਵਿੱਚ ਵਾਧਾ ਕਰ ਸਕਦੇ ਹਨ।
ਭਾਰਤ ਦੇ 1.3 ਅਰਬ ਲੋਕਾਂ ਦੀ ਤਰਫ਼ੋਂ, ਮੈਂ ਭਾਰਤ–ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਸਰਕਾਰ ਤੇ ਦੋਵੇਂ ਦੇਸ਼ਾਂ ਦੇ ਸਾਰੀਆਂ ਸਬੰਧਿਤ ਧਿਰਾਂ ਨਾਲ ਨਿਰੰਤਰ ਕੰਮ ਕਰਦੇ ਰਹਿਣ ਦੀ ਆਪਣੀ ਸਰਕਾਰ ਦਾ ਮਜ਼ਬੂਤ ਇਰਾਦਾ ਤੇ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹਾਂ।’
https://twitter.com/narendramodi/status/1341347039418966017
https://twitter.com/narendramodi/status/1341347041637769216
https://twitter.com/narendramodi/status/1341347044812877825
***
ਡੀਐੱਸ/ਏਕੇਪੀ/ਐੱਸਐੱਚ
(Release ID: 1683024)
Visitor Counter : 135
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam