ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਜਾਰੀ ਹੈ; 161 ਦਿਨਾਂ ਬਾਅਦ ਕੇਸ ਘੱਟ ਕੇ 3.03 ਲੱਖ 'ਤੇ ਗਏ ਹਨ

ਰੋਜ਼ਾਨਾ ਰਿਕਵਰੀਆਂ ਪਿਛਲੇ 24 ਦਿਨਾਂ ਤੋਂ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਲਗਾਤਾਰ ਵੱਧ ਰਹੀਆਂ ਹਨ

Posted On: 21 DEC 2020 12:03PM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘਟ ਕੇ 3.03 ਲੱਖ (3,03,639) 'ਤੇ ਆ ਗਈ ਹੈ । ਇਹ 161 ਦਿਨਾਂ ਵਿੱਚ ਸਭ ਤੋਂ ਘੱਟ ਗਿਣਤੀ ਹੈ । 13 ਜੁਲਾਈ, 2020 ਨੂੰ ਕੁੱਲ ਐਕਟਿਵ ਕੇਸ 3,01,609 ਸਨ ।

ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲਿਆਂ ਦੀ ਦਰ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦਾ ਸਿਰਫ 3.02 ਫੀਸਦੀ ਰਹਿ ਗਈ ਹੈ । ਨਵੀਂ ਰਿਕਵਰੀ ਕੁੱਲ ਐਕਟਿਵ ਮਾਮਲਿਆਂ  ਦੀ ਗਿਣਤੀ ਵਿੱਚ 1,705 ਮਾਮਲਿਆਂ ਦੀ ਕਮੀ ਆਈ ਹੈ। 

https://static.pib.gov.in/WriteReadData/userfiles/image/image0012K19.jpg

 

ਪਿਛਲੇ 24 ਦਿਨਾਂ ਦੌਰਾਨ ਦੇਸ਼ ਵਿੱਚ ਦਰਜ ਰੋਜ਼ਾਨਾ ਨਵੀਆਂ ਰਿਕਵਰੀਆਂ ਨਵੇਂ ਦਰਜ ਕੀਤੇ ਗਏ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਰਹੀਆਂ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 24,337 ਰਹੀ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੇ 25,709 ਕੇਸ ਰਿਪੋਰਟ ਕੀਤੇ ਗਏ ਅਤੇ ਸੰਕਰਮਣ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ।

https://static.pib.gov.in/WriteReadData/userfiles/image/image002YB4E.jpg

ਵਧਦੀਆਂ ਰਿਕਵਰੀਜ਼ ਨੇ ਵੀ ਅੱਜ ਰਿਕਵਰੀ ਦਰ ਵੱਧਾ ਕੇ 95.53 ਫੀਸਦ ਕਰ ਦਿੱਤੀ ਹੈ ।

ਕੁੱਲ ਰਿਕਵਰ ਕੀਤੇ ਕੇਸ 9,606,111 ਹਨ। ਇਹ ਵਿਸ਼ਵ ਪੱਧਰ ਤੇ ਸਭ ਤੋਂ ਵੱਧ ਗਿਣਤੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ।

ਰਿਕਵਰੀ ਕੀਤੇ ਗਏ ਕੇਸਾਂ ਅਤੇ ਐਕਟਿਵ ਕੇਸਾਂ ਵਿੱਚਲਾ ਪਾੜਾ ਤੇਜ਼ੀ ਨਾਲ ਵੱਧ ਹੋ ਰਿਹਾ ਹੈ ਅਤੇ ਇਹ ਅੰਕੜਾ ਇਸ ਸਮੇਂ 93,02,472 ‘ਤੇ ਖੜ੍ਹਾ ਹੈ ।

ਨਵੇਂ ਰਿਕਵਰੀ ਕੀਤੇ ਕੇਸਾਂ ਵਿੱਚੋਂ 71.61 ਫੀਸਦ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ ।

ਕੇਰਲ ਵਿੱਚ ਨਵੇਂ ਰਿਕਵਰੀ ਹੋਏ 4,471 ਮਾਮਲਿਆਂ ਦੇ ਨਾਲ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਪੱਛਮੀ ਬੰਗਾਲ ਵਿੱਚ 2,627 ਲੋਕ ਰਿਕਵਰ ਹੋਏ, ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,064 ਰਿਕਵਰੀ ਦਰਜ ਕੀਤੀ ਗਈ ਹੈ ।.

https://static.pib.gov.in/WriteReadData/userfiles/image/image00367A2.jpg

79.20 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਦੇਸ਼ਾ ਨਾਲ ਸੰਬੰਧਿਤ ਹਨ।.

ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ 5,711 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,811 ਨਵੇਂ ਕੇਸ ਸਾਹਮਣੇ ਆ ਰਹੇ ਹਨ। ਪੱਛਮੀ ਬੰਗਾਲ ਵਿੱਚ 1,978 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

https://static.pib.gov.in/WriteReadData/userfiles/image/image004Z9IY.jpg

ਪਿਛਲੇ 24 ਘੰਟਿਆਂ ਦੌਰਾਨ 333 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।

ਨਵੀਂਆਂ ਮੌਤਾਂ ਦੇ 81.38 ਫੀਸਦ ਮਾਮਲੇ  ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਬਣਦੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਮੌਤਾਂ (98) ਦਰਜ ਕੀਤੀਆਂ ਗਈਆਂ ਹਨ । ਪੱਛਮੀ ਬੰਗਾਲ ਅਤੇ ਕੇਰਲ ਵਿੱਚ ਕ੍ਰਮਵਾਰ 40 ਅਤੇ 30 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ। 

 

https://static.pib.gov.in/WriteReadData/userfiles/image/image005DLBY.jpg

                               https://static.pib.gov.in/WriteReadData/userfiles/image/image006ZNLO.jpg

ਭਾਰਤ, ਵਿਸ਼ਵ ਪੱਧਰ 'ਤੇ ਪ੍ਰਤੀ ਮਿਲੀਅਨ ਦੀ ਆਬਾਦੀ ਮਗਰ ਸਭ ਤੋਂ ਘੱਟ ਮੌਤਾਂ ਦਰਜ ਕਰਵਾਉਣ ਵਾਲੇ ਦੇਸ਼ਾਂ ਵਿੱਚੋਂ ਇਕ ਹੈ (105.7).

ਫੋਕਸ ਕੀਤੇ ਗਏ ਉਪਾਅ ਜਿਨ੍ਹਾਂ ਵਿੱਚ ਲਕਸ਼ਿਤ ਟੈਸਟਿੰਗ, ਜਲਦੀ ਪਛਾਣ, ਸਮੇਂ ਸਿਰ ਇਕਾਂਤਵਾਸ ਅਤੇ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣ ਦੇ ਨਾਲ- ਨਾਲ  ਮਾਨਕ ਇਲਾਜ ਪ੍ਰੋਟੋਕੋਲ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਰੋਜ਼ਾਨਾ ਮੌਤਾਂ ਦੀ ਗਿਣਤੀ 400 ਤੋਂ ਘੱਟ ਹੈ।

****

ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 21 ਦਸੰਬਰ2020 / 1



(Release ID: 1682390) Visitor Counter : 146