ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੇ ਕੁੱਲ ਰਿਕਵਰੀ ਕੀਤੇ ਕੇਸ 95 ਲੱਖ ਦੀ ਚੋਟੀ ਦੇ ਮਹੱਤਵਪੂਰਨ ਸਿਖਰ ਨੂੰ ਪਾਰ ਕਰ ਗਏ ਹਨ 95.40 ਫੀਸਦ ਦੀ ਰਿਕਵਰੀ ਦਰ ਵਿਸ਼ਵ ਵਿੱਚ ਸਭ ਤੋਂ ਵੱਧ ਐਕਟਿਵ ਮਾਮਲੇ ਘਟ ਕੇ 3.13 ਲੱਖ ਰਹਿ ਗਏ ਹਨ
Posted On:
18 DEC 2020 11:25AM by PIB Chandigarh
ਭਾਰਤ ਨੇ ਅੱਜ ਵਿਸ਼ਵ ਵਿਆਪੀ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਇਕ ਮਹੱਤਵਪੂਰਣ ਪ੍ਰਾਪਤੀ ਦਰਜ ਕੀਤੀ ਹੈ। ਭਾਰਤ ਵਿੱਚ ਕੁੱਲ ਰਿਕਵਰੀਆਂ ਦੇ ਰੁਝਾਨ ਵਿੱਚ ਵਾਧਾ ਲਗਾਤਾਰ ਜਾਰੀ ਹੈ ਅਤੇ ਦੇਸ਼ ਦੇ ਕੁੱਲ ਰਿਕਵਰ ਹੋਏ ਕੇਸਾਂ ਨੇ 95 ਲੱਖ (95,20,827) ਦੇ ਇਕ ਮਹੱਤਵਪੂਰਨ ਸਿਖਰ ਨੂੰ ਪਾਰ ਕਰ ਲਿਆ ਹੈ।
ਐਕਟਿਵ ਕੇਸਾਂ ਅਤੇ ਰਿਕਵਰ ਹੋਏ ਮਾਮਲਿਆਂ ਵਿੱਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ । ਰਿਕਵਰੀ ਦੇ ਮਾਮਲਿਆਂ ਵਿੱਚ ਐਕਟਿਵ ਮਾਮਲਿਆਂ ਨਾਲੋਂ 92 ਲੱਖ (92,06,996) ਤੋਂ ਵੱਧ ਦਾ ਵਾਧਾ ਦਰਜ ਹੋਇਆ ਹੈ,. ਰਿਕਵਰੀ ਦੀ ਦਰ ਵੀ 95.40 ਫੀਸਦ ਹੋ ਗਈ ਹੈ । ਭਾਰਤ, ਵਿਸ਼ਵ ਪੱਧਰ 'ਤੇ ਸਭ ਤੋਂ ਉੱਚੀ ਰਿਕਵਰੀ ਦਰ ਵਾਲੇ ਚੋਟੀ ਦੇ ਦੇਸ਼ਾਂ ਵਿਚੋਂ ਇਕ ਹੈ।
ਕੁੱਲ ਰਿਕਵਰ ਕੀਤੇ ਗਏ ਕੇਸ, ਐਕਟਿਵ ਮਾਮਲਿਆਂ ਦੀ ਗਿਣਤੀ ਨਾਲੋਂ 30 ਗੁਣਾ ਤੋਂ ਵੀ ਵੱਧ ਹੋ ਗਏ ਹਨ। ਭਾਰਤ ਵਿੱਚ
ਮੌਜੂਦਾ ਐਕਟਿਵ ਮਾਮਲਿਆਂ ਦੀ ਗਿਣਤੀ 3,13,,831 ਰਹਿ ਗਈ ਹੈ ਜੋ ਕਿ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ
ਦੇ ਸਿਰਫ 3.14 ਫੀਸਦੀ ਰਹਿ ਗਏ ਹਨ।
ਰੋਜ਼ਾਨਾ ਦੇ ਅਧਾਰ ਤੇ ਵੱਧ ਰਹੇ ਰਿਕਵਰੀ ਦੇ ਨਵੇਂ ਮਾਮਲਿਆਂ ਸਦਕਾ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਹੋ ਰਹੀ ਕਮੀ ਨੇ, ਉੱਚ ਰਿਕਵਰੀ ਦਰ ਨੂੰ ਯਕੀਨੀ ਬਣਾਇਆ ਹੈ ।,ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ ਸਿਰਫ 22,890 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਸਨ। ਇਸੇ ਸਮੇਂ ਦੌਰਾਨ, ਭਾਰਤ ਨੇ 31,087 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ।
ਪਿਛਲੇ 21 ਦਿਨਾਂ ਤੋਂ ਨਵੀਆਂ ਰਿਕਵਰੀਆਂ ਨਿਰੰਤਰ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਦਰਜ ਕੀਤੀਆਂ ਗਈਆਂ ਹਨ ।
ਦੇਸ਼ ਵਿੱਚ ਕੁਲ ਰਿਕਵਰ ਕੀਤੇ ਗਏ ਕੇਸਾਂ ਵਿਚੋਂ ਪੰਜ ਰਾਜਾਂ ਦੇ ਤਕਰੀਬਨ 52 ਫੀਸਦ (51.76 ਫੀਸਦ ) ਮਾਮਲੇ ਸ਼ਾਮਲ ਹਨ ।
ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 75.46 ਫੀਸਦ ਮਾਮਲੇ ਸਾਹਮਣੇ ਆਏ ਹਨ।
ਕੇਰਲ ਵਿੱਚ ਕੋਵਿਡ ਤੋਂ ਇੱਕ ਦਿਨ ਦੀ ਸਭ ਤੋਂ ਵੱਧ 4,970 ਦੀ ਰਿਕਵਰੀ ਦੀ ਰਿਪੋਰਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 4,358 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,747 ਦੀ ਰੋਜ਼ਾਨਾ ਰਿਕਵਰੀ ਦਰਜ ਕੀਤੀ ਗਈ ਹੈ ।
ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 76.43 ਫੀਸਦ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ 4,969 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਅਤੇ ਛੱਤੀਸਗੜ ਵਿੱਚਕ੍ਰਮਵਾਰ 2,245 ਅਤੇ 1,584 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ 338 ਮਾਮਲਿਆਂ ਵਿੱਚ ਮੌਤਾਂ ਰਿਪੋਰਟ ਹੋਈਆਂ ਹਨ।
ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਨਵੀਂਆਂ ਮੌਤਾਂ ਵਿੱਚ ਹਿੱਸਾ 75.15 ਫੀਸਦ ਬਣਦਾ ਹੈ।. ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ (65) ।. ਪੱਛਮੀ ਬੰਗਾਲ ਅਤੇ ਦਿੱਲੀ ਵਿੱਚ ਕ੍ਰਮਵਾਰ 44 ਅਤੇ 35 ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਦਰਜ ਕੀਤੀ ਗਈ ਹੈ ।
ਭਾਰਤ ਵਿੱਚ ਰੋਜ਼ਮਰ੍ਹਾ ਦੀਆਂ ਮੌਤਾਂ ਲਗਾਤਾਰ ਘਟ ਰਹੀਆਂ ਹਨ । ਪਿਛਲੇ 13 ਦਿਨਾਂ ਤੋਂ ਰੋਜ਼ਾਨਾ 500 ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ।
****
ਐਮਵੀ / ਐਸਜੇ
ਐਚ ਐਫਡਬਲਯੂ / ਕੋਵਿਡ ਸਟੇਟਸ ਡੇਟਾ / 18 ਦਸੰਬਰ 2020/1
(Release ID: 1681708)
Visitor Counter : 251
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam