ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰੋਜ਼ਾਨਾ ਨਵੀਂਆਂ ਰਿਕਵਰੀਆਂ ਸਦਕਾ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਹੋ ਰਹੀ ਕਮੀ, ਰਿਕਵਰੀ ਰੇਟ ਨੂੰ ਵਧਾਉਣ ਨੂੰ ਯਕੀਨੀ ਬਣਾਉਂਦੇ ਹਨ
Posted On:
17 DEC 2020 11:11AM by PIB Chandigarh
ਕੇਂਦਰਿਤ ਰਣਨੀਤੀ ਅਤੇ ਕਾਰਜਸ਼ੀਲ ਅਤੇ ਨਾਲ ਹੀ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਕੇਂਦਰ ਸਰਕਾਰ ਦੇ ਇਕਸਾਰ ਕਦਮਾਂ ਦੇ ਨਾਲ, ਭਾਰਤ ਨੇ ਤੇਜ਼ੀ ਨਾਲ ਘਟ ਰਹੇ ਐਕਟਿਵ ਕੇਸਾਂ ਅਤੇ ਘੱਟ ਮੌਤ ਦਰ ਦੇ ਨਾਲ-ਨਾਲ ਬਹੁਤ ਜ਼ਿਆਦਾ ਰਿਕਵਰੀ ਰੇਟ ਕਾਇਮ ਰੱਖਿਆ ਹੈ।
ਰੋਜ਼ਾਨਾ ਦੇ ਅਧਾਰ ਤੇ ਵੱਧ ਰਹੇ ਰਿਕਵਰੀ ਦੇ ਨਵੇਂ ਮਾਮਲਿਆਂ ਸਦਕਾ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਹੋ ਰਹੀ ਕਮੀ ਨੇ, ਉੱਚ ਰਿਕਵਰੀ ਦਰ ਨੂੰ ਯਕੀਨੀ ਬਣਾਇਆ ਹੈ । ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 95 ਲੱਖ (94,89,740) ਦੇ ਨੇੜੇ ਪੁੱਜ ਗਈ ਹੈ । ਰਿਕਵਰੀ ਦਰ 95.31 ਫੀਸਦ ਤੱਕ ਸੁਧਰ ਗਈ ਹੈ। । ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿੱਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ 91,67,374 ਤੇ ਖੜਾ ਹੈ।
ਵੱਧ ਰਹੀ ਰਿਕਵਰੀ ਕਾਰਨ ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲੇ ਅੱਜ 3,22,366'ਤੇ ਖੜੇ ਹਨ । ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਮਾਮਲਿਆਂ ਦਾ ਹਿੱਸਾ ਹੋਰ ਘਟ ਕੇ 3.24 ਫੀਸਦ ਰਹਿ ਗਿਆ ਹੈ।
ਭਾਰਤ ਦੀ ਰਿਕਵਰੀ ਦਰ ਵਿਸ਼ਵ ਵਿੱਚ ਸਭ ਤੋਂ ਉੱਚੀ ਹੈ । ਰਿਕਵਰੀ ਦਰ ਲਈ ਗਲੋਬਲ ਅੰਕੜਾ ਜਦੋਂ 70.27 ਫੀਸਦ 'ਤੇ ਹੈ, ਉਸ ਵੇਲੇ ਭਾਰਤ ਵਿੱਚ ਇਹ ਦਰ 95.31 ਫੀਸਦ ਰਿਕਾਰਡ ਕੀਤੀ ਜਾ ਰਹੀ ਹੈ । ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਇਟਲੀ ਘੱਟ ਹਿਕਵਰੀ ਦਰਾਂ ਦੀ ਰਿਪੋਰਟ ਕਰ ਰਹੇ ਹਨ ।
.
ਰਾਸ਼ਟਰੀ ਅੰਕੜਿਆਂ ਦੇ ਰੁਝਾਨ ਮਗਰੋਂ, 18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਦਰਜ ਕੀਤੀ ਜਾ ਰਹੀ ਹੈ. ।
ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 33,291 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ।
ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 75.63 ਫੀਸਦ ਮਾਮਲੇ ਸਾਹਮਣੇ ਆਏ ਹਨ।
ਕੇਰਲ ਵਿੱਚ ਕੋਵਿਡ ਤੋਂ ਇੱਕ ਦਿਨ ਦੀ ਸਭ ਤੋਂ ਵੱਧ 5,728 ਦੀ ਰਿਕਵਰੀ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 3,887 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਪੱਛਮੀ ਬੰਗਾਲ ਵਿੱਚ ਹੋਰ 2,767 ਦੀ ਰੋਜ਼ਾਨਾ ਰਿਕਵਰੀ ਦਰਜ ਕੀਤੀ ਗਈ ਹੈ ।
ਪਿਛਲੇ 24 ਘੰਟਿਆਂ ਵਿੱਚ 24,010 ਨਵੇਂ ਪੁਸ਼ਟੀ ਵਾਲੇ ਰੋਜ਼ਾਨਾ ਕੇਸ ਦਰਜ ਕੀਤੇ ਗਏ ਹਨ ।
ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 78.27 ਫੀਸਦ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 6,185 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਪੱਛਮੀ ਬੰਗਾਲ 'ਚ 2,293 ਨਵੇਂ ਮਾਮਲੇ ਦਰਜ ਕੀਤੇ ਗਏ ਜਦੋਂਕਿ ਛੱਤੀਸਗੜ੍ਹ ' ਚ ਕੱਲ੍ਹ 1,661 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ 355 ਮੌਤ ਦੇ ਮਾਮਲਿਆਂ ਵਿੱਚੋਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 79.15 ਫੀਸਦ ਹੈ।
ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿੱਚੋਂ 26.76 ਫੀਸਦ ਮੌਤਾਂ ਮਹਾਰਾਸ਼ਟਰ ਨਾਲ ਸੰਬੰਧਿਤ ਹਨ, ਜਿਥੇ 95 ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਜਦੋਂਕਿ ਦਿੱਲੀ ਵਿੱਚ 32 ਨਵੀਂਆਂ ਮੌਤਾਂ ਹੋਈਆਂ ਹਨ ।
ਭਾਰਤ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਕੇਸਾਂ ਦੀ ਮੌਤ ਦਰ 1.45 ਫੀਸਦ ਤੇ ਕਾਇਮ ਹੈ ਅਤੇ ਨਿਰੰਤਰ ਘਟਦੀ ਜਾ ਰਹੀ ਹੈ। ਭਾਰਤ ਦੀ ਮੌਤ ਦਰ ਵਿਸ਼ਵ ਵਿੱਚ ਸਭ ਤੋਂ ਘੱਟ ਹੈ।
****
ਐਮਵੀ / ਐਸਜੇ
ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 17 ਦਸੰਬਰ 2020/1
(Release ID: 1681416)
Visitor Counter : 204
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam