ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ੇਖ ਸਬਾਹ ਅਲ-ਖਾਲਿਦ ਅਲ-ਹਮਦ ਅਲ-ਸਬਾਹ ਨੂੰ ਕੁਵੈਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੁੜ ਨਿਯੁਕਤੀ ’ਤੇ ਵਧਾਈਆਂ ਦਿੱਤੀਆਂ
प्रविष्टि तिथि:
08 DEC 2020 10:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਸ਼ੇਖ ਸਬਾਹ ਅਲ-ਖਾਲਿਦ ਅਲ-ਹਮਦ ਅਲ-ਸਬਾਹ ਨੂੰ ਕੁਵੈਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੁੜ ਨਿਯੁਕਤੀ ’ਤੇ ਵਧਾਈਆਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਸ਼੍ਰੀ ਮੋਦੀ ਨੇ ਕਿਹਾ, ‘‘5 ਦਸੰਬਰ ਨੂੰ ਹੋਏ ਨੈਸ਼ਨਲ ਅਸੈਂਬਲੀ ਚੋਣ ਦੇ ਸਫਲਤਾਪੂਰਵਕ ਸੰਪੰਨ ਹੋਣ ਦੇ ਬਾਅਦ ਸ਼ੇਖ ਸਬਾਹ ਅਲ-ਖਾਲਿਦ ਅਲ-ਹਮਦ ਅਲ-ਸਬਾਹ ਦੀ ਕੁਵੈਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੁੜ ਨਿਯੁਕਤੀ ’ਤੇ ਵਧਾਈਆਂ ਅਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ।
ਸ਼੍ਰੀ ਮੋਦੀ ਨੇ ਆਪਸੀ ਸਬੰਧਾਂ ’ਤੇ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ, ‘ਕੁਵੈਤ ਦੇਸ਼ ਦੇ ਅਮੀਰ ਮਹਾਮਹਿਮ ਅਮੀਰ ਸ਼ੇਖ ਨਵਾਫ ਅਲ-ਅਹਿਮਦ ਅਲ-ਜਾਬੇਰ ਅਲ-ਸਬਾਹ ਦੀ ਦੂਰਦਰਸ਼ੀ ਅਗਵਾਈ ਵਿੱਚ ਸਾਡੇ ਸ਼ਾਨਦਾਰ ਦੁਵੱਲੇ ਸਬੰਧਾਂ ਦਾ ਵਿਸਤਾਰ ਹੋਰ ਜ਼ਿਆਦਾ ਹੋਵੇਗਾ ਅਤੇ ਵਿਕਾਸ ਪ੍ਰੋਗਰਾਮ ਜਾਰੀ ਰਹਿਣਗੇ।’’
***
ਡੀਐੱਸ/ਐੱਸਐੱਚ
(रिलीज़ आईडी: 1679358)
आगंतुक पटल : 142
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam