ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ - ਐਕਟਿਵ ਮਾਮਲੇ 140 ਦਿਨਾਂ ਬਾਅਦ 4 ਲੱਖ ਤੋਂ ਹੇਠਾਂ ਆਏ
ਦੁਨੀਆਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ ਸਭ ਤੋਂ ਘੱਟ ਲੋਕਾਂ ਵਿੱਚ ਨਵੇਂ ਪੁਸ਼ਟੀ ਵਾਲੇ ਮਾਮਲੇ ਅਤੇ ਮੌਤਾਂ ਦਰਜ
157 ਦਿਨਾਂ ਬਾਅਦ ਰੋਜ਼ਾਨਾ ਮੌਤ ਦੇ ਅੰਕੜੇ 400 ਤੋਂ ਹੇਠਾਂ ਆਏ
प्रविष्टि तिथि:
07 DEC 2020 11:06AM by PIB Chandigarh
ਭਾਰਤ ਨੇ ਅੱਜ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ । ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 4 ਲੱਖ ਤੋਂ ਹੇਠਾਂ ਆ ਕੇ 3,96,729 ਹੋ ਗਈ ਹੈ। ਇਹ ਗਿਣਤੀ ਕੁੱਲ ਪੁਸ਼ਟੀ ਵਾਲੇ ਕੇਸਾਂ ਦੇ ਮੁਕਾਬਲੇ ਸਿਰਫ 4.1 ਫੀਸਦ ਦਰਜ ਕੀਤੀ ਜਾ ਰਹੀ ਹੈ। ਇਹ 140 ਦਿਨਾਂ ਬਾਅਦ ਦਰਜ ਹੋਣ ਵਾਲੀ ਸਭ ਤੋਂ ਘੱਟ ਫੀਸਦ ਹੈ । 20 ਜੁਲਾਈ, 2020 ਨੂੰ ਕੁੱਲ ਐਕਟਿਵ ਕੇਸ 3,90,459 ਦਰਜ ਹੋਏ ਸਨ।

ਪਿਛਲੇ 10 ਦਿਨਾਂ ਦੇ ਰੁਝਾਨ ਨੂੰ ਜਾਰੀ ਰੱਖਦਿਆਂ, ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ।
ਦੇਸ਼ ਵਿੱਚ 32,981 ਨਵੇਂ ਪੁਸ਼ਟੀ ਵਾਲੇ ਮਾਮਲੇ ਪਾਏ ਗਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 39,109 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਨਵੀਆਂ ਰਿਕਵਰੀਆਂ ਅਤੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਦਰਜ 6,128 ਮਾਮਲਿਆਂ ਦੇ ਅੰਤਰ ਨੇ ਪਿਛਲੇ 24 ਘੰਟਿਆਂ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਵਿੱਚ 6,519 ਕੇਸਾਂ ਦੀ ਕਮੀ ਦਰਜ ਕਰਵਾਈ ਗਈ ਹੈ ।
ਭਾਰਤ ਵਿੱਚ ਪਿਛਲੇ ਸੱਤ ਦਿਨਾਂ ਦੌਰਾਨ ਪ੍ਰਤੀ ਮਿਲੀਅਨ ਅਬਾਦੀ ਮਗਰ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਘੱਟ ਰਹੀ ਹੈ; ਪਿਛਲੇ ਸੱਤ ਦਿਨਾਂ ਦਾ ਅੰਕੜਾ 182 ਰਿਹਾ ਹੈ ।

ਪ੍ਰਤੀ ਮਿਲੀਅਨ ਆਬਾਦੀ ਮਗਰ ਵਾਲੇ ਕੇਸਾਂ ਦੀ ਗਿਣਤੀ ਵੀ ਭਾਰਤ ਵਿੱਚ ਇਤਿਹਾਸਕ ਤੌਰ ਤੇ ਘੱਟ ਦਰਜ ਕੀਤੀ ਗਈ ਹੈ। ਪ੍ਰਤੀ ਮਿਲੀਅਨ ਆਬਾਦੀ ਮਗਰ ਭਾਰਤ ਵਿੱਚ ਕੇਸਾਂ ਦੀ ਗਿਣਤੀ ਵਿਸ਼ਵ ਦੀ ਅੋਸਤ 8,438 ਦੇ ਮੁਕਾਬਲੇ ਸਿਰਫ 6,988 ਹੈ।

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਨਵੀਆਂ ਰਿਕਵਰੀਆਂ ਵਿੱਚਲਾ ਫਰਕ ਜਿਆਦਾ ਹੋਣ ਕਾਰਨ ਅੱਜ ਵੀ ਰਿਕਵਰੀ ਰੇਟ ਸੁਧਾਰ ਦੇ ਨਾਲ 94.45 ਫੀਸਦ ਹੋ ਗਿਆ ਹੈ।
ਕੁਲ ਰਿਕਵਰ ਕੀਤੇ ਗਏ ਕੇਸ ਇਸ ਸਮੇਂ ਵੱਧ ਕੇ 91,39,901 ਹੋ ਗਏ ਹਨ । ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਅੱਜ ਵੱਧ ਕੇ 87 ਲੱਖ (87,43,172) ਨੂੰ ਪਾਰ ਕਰ ਗਿਆ ਹੈ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 81.20 ਫੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਸਾਹਮਣੇ ਆ ਰਹੇ ਹਨ।
ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰੀ ਦੀ ਰਿਪੋਰਟ 7,,486 ਨਵੇਂ ਰਿਕਵਰ ਹੋਏ ਕੇਸਾਂ ਨਾਲ ਹੋਈ ਹੈ। ਕੇਰਲ ਵਿੱਚ 5,217 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਦਿੱਲੀ ਨੇ 4,622 ਨਵੀਂ ਰਿਕਵਰੀ ਦਰਜ ਕੀਤੀ ਗਈ ਹੈ।

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 76.20 ਫੀਸਦੀ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਨਾਲ ਸੰਬੰਧਿਤ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 4,777 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4,757 ਨਵੇਂ ਕੇਸ ਸਾਹਮਣੇ ਆਏ ਹਨ। ਪੱਛਮੀ ਬੰਗਾਲ ਵਿੱਚ 3,143 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਵਿੱਚ 391 ਮਾਮਲਿਆਂ ਵਿੱਚ ਮੌਤਾਂ ਹੋਣ ਦੀ ਖ਼ਬਰ ਮਿਲੀ ਹੈ।

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾ ਵੱਲੋਂ ਨਵੀਂਆਂ ਮੌਤਾਂ ਵਿੱਚ 75.07 ਫੀਸਦੀ ਦਾ ਯੋਗਦਾਨ ਦਿੱਤਾ ਗਿਆ ਹੈ। ਦਿੱਲੀ ਵਿਚ ਸਭ ਤੋਂ ਵੱਧ ਜਾਨੀ ਨੁਕਸਾਨ ਦਰਜ ਕੀਤਾ ਗਿਆ ਹੈ (69)। ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਿਚ ਕ੍ਰਮਵਾਰ 46 ਅਤੇ 40 ਰੋਜ਼ਾਨਾ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

ਪਿਛਲੇ ਹਫ਼ਤੇ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਰੋਜ਼ਾਨਾ ਰਜਿਸਟਰਡ ਹੋਣ ਵਾਲਿਆਂ ਮੌਤਾਂ ਦੀ ਜਦੋਂ ਵਿਸ਼ਵ ਪੱਧਰ ਤੇ ਤੁਲਨਾ ਕੀਤੀ ਜਾਂਦੀ ਹੋ ਤਾਂ ਭਾਰਤ ਵਿੱਚ ਘੱਟੋ ਘੱਟ 3 ਮੌਤਾਂ / ਮਿਲੀਅਨ ਆਬਾਦੀ ਹਨ I

ਇਥੋਂ ਤੱਕ ਕਿ ਜਦੋਂ ਸੰਚਿਤ ਅਧਾਰ 'ਤੇ ਤੁਲਨਾ ਕੀਤੀ ਜਾਂਦੀ ਹੈ, ਭਾਰਤ ਦੀ ਪ੍ਰਤੀ ਮਿਲੀਅਨ ਆਬਾਦੀ ਮਗਰ ਮੌਤ ਦੀ ਗਿਣਤੀ ਵਿਸ਼ਵ ਵਿਚ ਸਭ ਤੋਂ ਘੱਟ ਹੈ (101)।

****
ਐਮ ਵੀ / ਐਸ ਜੇ
(रिलीज़ आईडी: 1678814)
आगंतुक पटल : 320
इस विज्ञप्ति को इन भाषाओं में पढ़ें:
Tamil
,
Telugu
,
Malayalam
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Kannada