ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਆਈਟੀ–2020 ਗਲੋਬਲ ਸਮਿਟ ’ਚ ਮੁੱਖ ਭਾਸ਼ਣ ਦਿੱਤਾ
ਕੋਵਿਡ–19 ਤੋਂ ਬਾਅਦ ਦੀ ਵਿਵਸਥਾ ਇਨ੍ਹਾਂ ਬਾਰੇ ਹੋਵੇਗੀ: ਮੁੜ ਸਿੱਖਣਾ, ਮੁੜ–ਸੋਚਣਾ, ਮੁੜ–ਨਵਾਚਾਰ ਅਤੇ ਮੁੜ–ਖੋਜ ਕਰਨਾ: ਪ੍ਰਧਾਨ ਮੰਤਰੀ
Posted On:
04 DEC 2020 10:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਨ–ਆਈਆਈਟੀ ਅਮਰੀਕਾ ਦੁਆਰਾ ਆਯੋਜਿਤ ਆਈਆਈਟੀ–2020 ਗਲੋਬਲ ਸਮਿਟ ’ਚ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਕੁੰਜੀਵਤ ਭਾਸ਼ਣ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ‘ਰਿਫ਼ਾਰਮ, ਪਰਫ਼ਾਰਮ, ਟ੍ਰਾਂਸਫ਼ਾਰਮ’ (ਸੁਧਾਰ ਲਿਆਓ, ਕਾਰਗੁਜ਼ਾਰੀ ਦਿਖਾਓ, ਕਾਇਆਕਲਪ ਕਰੋ) ਦੇ ਸਿਧਾਂਤ ਪ੍ਰਤੀ ਪ੍ਰਤੀਬੱਧ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸੁਧਾਰਾਂ ਲਈ ਹੁਣ ਕੋਈ ਖੇਤਰ ਨਹੀਂ ਬਚਿਆ। ਉਨ੍ਹਾਂ ਸਰਕਾਰ ਦੁਆਰਾ ਵਿਭਿੰਨ ਖੇਤਰਾਂ ਵਿੱਚ ਕੀਤੇ ਗਏ ਕਈ ਨਿਵੇਕਲੇ ਸੁਧਾਰਾਂ ਦੀ ਸੂਚੀ ਗਿਣਵਾਈ, ਜਿਵੇਂ ਕਿ 44 ਕੇਂਦਰੀ ਕਾਨੂੰਨਾਂ ਨੂੰ ਸਿਰਫ਼ 4 ਜ਼ਾਬਤਿਆਂ ਵਿੱਚ ਇਕੱਠਾ ਕੀਤਾ ਗਿਆ, ਵਿਸ਼ਵ ਵਿੱਚ ਸਭ ਤੋਂ ਘੱਟ ਕਾਰਪੋਰੇਟ ਟੈਕਸ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ, ਬਰਾਮਦਾਂ ਤੇ ਨਿਰਮਾਣ ਵਿੱਚ ਵਾਧਾ ਕਰਨ ਲਈ 10 ਪ੍ਰਮੁੱਖ ਖੇਤਰਾਂ ਵਿੱਚ ਵੁਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਕੋਵਿਡ–19 ਦੇ ਔਖੇ ਸਮਿਆਂ ਵਿੱਚ, ਭਾਰਤ ’ਚ ਰਿਕਾਰਡ ਨਿਵੇਸ਼ ਹੋਇਆ ਅਤੇ ਇਸ ਨਿਵੇਸ਼ ਵਿੱਚੋਂ ਜ਼ਿਆਦਾਤਰ ਟੈੱਕ ਖੇਤਰ ਵਿੱਚ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੀਆਂ ਸਾਡੀਆਂ ਕਾਰਵਾਈ ਭਲਕੇ ਸਾਡੀ ਧਰਤੀ ਦਾ ਆਕਾਰ ਬਣਾਉਣਗੀਆਂ। ਉਨ੍ਹਾਂ ਜ਼ੋਰ ਦਿੱਤਾ ਕਿ ਕੋਵਿਡ–19 ਤੋਂ ਬਾਅਦ ਦੀ ਵਿਵਸਥਾ ਇਨ੍ਹਾਂ ਬਾਰੇ ਹੋਵੇਗੀ: ਮੁੜ–ਸਿੱਖਣਾ, ਮੁੜ–ਸੋਚਣਾ, ਮੁੜ–ਨਵਾਚਾਰ ਕਰਨਾ ਤੇ ਮੁੜ–ਖੋਜ ਕਰਨਾ। ਇਸ ਦੇ ਨਾਲ–ਨਾਲ ਲਗਭਗ ਹਰੇਕ ਖੇਤਰ ਵਿੱਚ ਆਰਥਿਕ ਸੁਧਾਰਾਂ ਦੀ ਲੜੀ ਸਾਡੀ ਧਰਤੀ ਨੂੰ ਮੁੜ–ਊਰਜਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ‘ਜੀਵਨ ਬਤੀਤ ਕਰਨਾ ਆਸਾਨ’ ਹੋਵੇਗਾ ਅਤੇ ਇਸ ਦਾ ਅਸਰ ਗ਼ਰੀਬਾਂ ਦੇ ਨਾਲ–ਨਾਲ ਹਾਸ਼ੀਏ ਉੱਤੇ ਪੁੱਜੇ ਲੋਕਾਂ ਉੱਤੇ ਵੀ ਸਕਾਰਾਤਮਕ ਹੋਵੇਗਾ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਾਲੇ ਤਾਲਮੇਲ ਰਾਹੀਂ ਮਹਾਮਾਰੀ ਦੌਰਾਨ ਕਈ ਨਵਾਚਾਰ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ਵ ਨੂੰ ਨਵੇਂ ਆਮ ਮਾਹੌਲ ਵਿੱਚ ਐਡਜਸਟ ਕਰਨ ਲਈ ਵਿਵਹਾਰਕ ਸਮਾਧਾਨਾਂ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਨ–ਆਈਆਈਟੀ ਲਹਿਰ ਦਾ ਸਮੂਹਕ ਬਲ ਸਾਡੇ ‘ਆਤਮਨਿਰਭਰ ਭਾਰਤ’ ਦੇ ਸੁਪਨੇ ਦੀ ਰਫ਼ਤਾਰ ਨੂੰ ਤੇਜ਼ ਕਰ ਸਕਦਾ ਹੈ। ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੱਸਿਆ, ਜਿਨ੍ਹਾਂ ਦੀ ਆਵਾਜ਼ ਇਹ ਯਕੀਨੀ ਬਣਾਉਣ ਲਈ ਅਹਿਮ ਸੀ ਕਿ ਉਹ ਵਿਸ਼ਵ ਨੂੰ ਭਾਰਤ ਦੇ ਦ੍ਰਿਸ਼ਟੀਕੋਣ ਸਹੀ ਭਾਵਨਾ ਵਿੱਚ ਸਮਝਾਉਣ।
ਸਾਲ 2022 ਵਿੱਚ ਭਾਰਤ ਦੀ ਆਜ਼ਾਦੀ–ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਬਾਰੇ ਸ਼੍ਰੀ ਮੋਦੀ ਨੇ ਪੈਨ–ਆਈਆਈਟੀ ਲਹਿਰ ਨੂੰ ‘ਭਾਰਤ ਨੂੰ ਵਾਪਸ ਦੇਣ’ ਦਾ ਇੱਕ ਹੋਰ ਵੀ ਉਚੇਰਾ ਮਾਪਦੰਡ ਕਰਇਮ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਜ਼ਾਦੀ ਦੇ 75 ਵਰ੍ਹੇ ਕਿਵੇਂ ਮਨਾਏ ਜਾਣ ਇਸ ਬਾਰੇ ਉਹ ਆਪਣੇ ਵਿਚਾਰ ਤੇ ਇਨਪੁਟਸ ਸਾਂਝੇ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ‘ਤੁਸੀਂ ਆਪਣੇ ਵਿਚਾਰ MyGov ਉੱਤੇ ਸਾਂਝੇ ਕਰ ਸਕਦੇ ਹੋ। ਜਾਂ, ਤੁਸੀਂ ਇਹ ਸਿੱਧੇ ਮੇਰੇ ਨਾਲ ਨਰੇਂਦਰ ਮੋਦੀ ਐਪ ਉੱਤੇ ਵੀ ਸਾਂਝੇ ਕਰ ਸਕਦੇ ਹੋ’।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ, ਭਾਰਤ ਵਿੱਚ ਹੈਕਾਥੌਨਜ਼ ਦਾ ਸਭਿਆਚਾਰ ਵਿਕਸਤ ਹੋ ਰਿਹਾ ਹੈ ਅਤੇ ਇਨ੍ਹਾਂ ਹੈਕਾਥੌਨਜ਼ ਵਿੱਚ ਨੌਜਵਾਨ ਦਿਮਾਗ਼ ਰਾਸ਼ਟਰੀ ਤੇ ਵਿਸ਼ਵ ਸਮੱਸਿਆਵਾਂ ਦੇ ਬੇਮਿਸਾਲ ਹੱਲ ਦਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਦੱਖਣ–ਪੂਰਬੀ ਏਸ਼ੀਆ ਅਤੇ ਯੂਰੋਪ ਦੇ ਬਹੁਤ ਸਾਰੇ ਦੇਸ਼ਾਂ ਨਾਲ ਇਸ ਖੇਤਰ ਵਿੱਚ ਕੰਮ ਕਰਦੇ ਰਹੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਆਪਣੇ ਹੁਨਰ ਦਿਖਾਉਣ ਦਾ ਇੱਕ ਅੰਤਰਰਾਸ਼ਟਰੀ ਮੰਚ ਮਿਲੇ। ਉਨ੍ਹਾਂ ਕਿਹਾ ਕਿ ਭਾਰਤ ਨੇ ‘ਵੈਭਵ ਸਿਖ਼ਰ ਸੰਮੇਲਨ’ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਵਿਗਿਆਨ ਤੇ ਨਵਾਚਾਰ ਦੇ ਖੇਤਰਾਂ ਵਿੱਚੋਂ ਉੱਚ–ਮਿਆਰੀ ਪ੍ਰਤਿਭਾਵਾਂ ਇੱਕ ਥਾਂ ਉੱਤੇ ਇਕੱਠੀਆਂ ਹੋਈਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਿਖ਼ਰ ਸੰਮੇਲਨ ਨੇ ਵਿਗਿਆਨ ਤੇ ਨਵਾਚਾਰ ਦੇ ਖੇਤਰ ਵਿੱਚ ਭਵਿੱਖ ਦੇ ਤਾਲਮੇਲਾਂ ਦੀ ਇੱਕ ਸੁਰ ਤੈਅ ਕਰ ਦਿੱਤੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਕੰਮ ਕਰਨ ਦੇ ਤਰੀਕੇ ਵਿੱਚ ਵੱਡੀ ਤਬਦੀਲੀ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ, ਜਦੋਂ IITs ਏਅਰੋ–ਸਪੇਸ ਇੰਜੀਨੀਅਰ ਪੈਦਾ ਕਰਦੇ ਸਨ, ਤਦ ਉਨ੍ਹਾਂ ਨੂੰ ਰੋਜ਼ਗਾਰ ਦੇਣ ਲਈ ਇੱਥੇ ਦੇਸ਼ ਵਿੱਚ ਕੋਈ ਮਜ਼ਬੂਤ ਉਦਯੋਗਿਕ ਈਕੋ–ਸਿਸਟਮ ਨਹੀਂ ਸੀ। ਅੱਜ ਪੁਲਾੜ ਖੇਤਰ ਵਿੱਚ ਸਾਡੇ ਇਤਿਹਾਸਿਕ ਸੁਧਾਰਾਂ ਨਾਲ ਮਨੁੱਖਤਾ ਸਾਹਮਣੇ ਆਖ਼ਰੀ ਮੋਰਚਾ ਭਾਰਤੀ ਪ੍ਰਤਿਭਾ ਲਈ ਖੁੱਲ੍ਹ ਗਿਆ ਹੈ। ਇਹੋ ਕਾਰਣ ਹੈ ਕਿ ਭਾਰਤ ਵਿੱਚ ਹਰ ਰੋਜ਼ ਨਵੇਂ ਪੁਲਾੜ ਟੈੱਕ ਸਟਾਰਟ–ਅੱਪਸ ਆ ਰਹੇ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦਰਸ਼ਕਾਂ ਵਿੱਚ ਬੈਠਿਆਂ ਵਿੱਚੋਂ ਕੁਝ ਦਲੇਰਾਨਾ ਢੰਗ ਨਾਲ ਉੱਥੇ ਜਾਣਗੇ, ਜਿੱਥੇ ਪਹਿਲਾਂ ਕੋਈ ਨਹੀਂ ਗਿਆ। ਭਾਰਤ ਦੇ ਬਹੁਤੇ ਖੇਤਰਾਂ ਵਿੱਚ ਅਤਿ–ਆਧੁਨਿਕ ਅਤੇ ਨਵਾਚਾਰਕ ਕੰਮ ਹੋ ਰਿਹਾ ਹੈ।
ਅੱਜ, ਆਈਆਈਟੀ ਦੇ ਗ੍ਰੈਜੂਏਟਸ ਵੱਡੀ ਗਿਣਤੀ ਵਿੱਚ ਪੂਰੀ ਦੁਨੀਆ ਦੇ ਉਦਯੋਗ, ਅਕਾਦਮਿਕ ਖੇਤਰ, ਕਲਾ, ਸਰਕਾਰਾਂ ’ਚ ਲੀਡਰਸ਼ਿਪ ਦੇ ਅਹੁਦਿਆਂ ਉੱਤੇ ਹਨ। ਇਸ ਲਈ ਉਨ੍ਹਾਂ ਸਾਬਕਾ ਵਿਦਿਆਰਥੀਆਂ ਨੂੰ ਬਹਿਸ ਕਰਨ, ਵਿਚਾਰ–ਵਟਾਂਦਰਾ ਕਰਨ ਅਤੇ ਉੱਭਰ ਰਹੇ ਨਵੇਂ ਵਿਸ਼ਵ ਦੀ ਟੈੱਕ ਵਿਵਸਥਾ ਵਿੱਚ ਸਮਾਧਾਨ ਦਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ।
****
ਡੀਐੱਸ/ਏਕੇ
(Release ID: 1678489)
Visitor Counter : 233
Read this release in:
Urdu
,
Odia
,
English
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam