ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 4 ਦਸੰਬਰ ਨੂੰ ਆਈਆਈਟੀ - 2020 ਗਲੋਬਲ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ

Posted On: 03 DEC 2020 9:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ 2020 ਨੂੰ ਸ਼ਾਮ 09:30 ਵਜੇ,  ਪੈਨਆਈਆਈਟੀ,  ਯੂਐੱਸਏ ਦੁਆਰਾ ਆਯੋਜਿਤ ਆਈਆਈਟੀ - 2020 ਗਲੋਬਲ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ।

ਇਸ ਸਾਲ ਦੇ ਸਿਖਰ ਸੰਮੇਲਨ ਦਾ ਵਿਸ਼ਾ ‘ਦ ਫਿਊਚਰ ਇਜ ਨਾਓ’ (‘The Future is Now’) ਹੈ।  ਸਿਖਰ ਸੰਮੇਲਨ ਗਲੋਬਲ ਅਰਥਵਿਵਸਥਾ,  ਟੈਕਨੋਲੋਜੀ,  ਇਨੋਵੇਸ਼ਨ,  ਸਿਹਤ, ਆਵਾਸ ਸੁਰੱਖਿਆ ਅਤੇ ਸਰਬਵਿਅਪਕ ਸਿੱਖਿਆ ਜਿਹੇ ਮੁੱਦਿਆਂ ‘ਤੇ ਕੇਂਦ੍ਰਿਤ ਹੋਵੇਗਾ। 

ਪੈਨਆਈਆਈਟੀ, ਯੂਐੱਸਏ 20 ਸਾਲ ਤੋਂ ਅਧਿਕ ਪੁਰਾਣਾ ਇੱਕ ਸੰਗਠਨ ਹੈ ਅਤੇ ਪੈਨਆਈਆਈਟੀ,  ਯੂਐੱਸਏ 2003 ਤੋਂ ਇਸ ਸੰਮੇਲਨ ਦਾ ਆਯੋਜਨ ਕਰਦਾ ਆ ਰਿਹਾ ਹੈ। ਇਸ ਸੰਮੇਲਨ ਵਿੱਚ ਉਦਯੋਗ,  ਸਿੱਖਿਆ ਅਤੇ ਸਰਕਾਰ ਸਹਿਤ ਕਈ ਖੇਤਰਾਂ ਦੇ ਬੁਲਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪੈਨਆਈਆਈਟੀ ਅਮਰੀਕਾ ਦੇ ਸਾਬਕਾ ਵਿਦਿਆਰਥੀਆਂ ਦੀ ਇੱਕ ਐਲੂਮਨੀ ਟੀਮ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ।

 

******

ਡੀਐੱਸ/ਐੱਸਐੱਚ


(Release ID: 1678320) Visitor Counter : 160