PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 03 DEC 2020 5:40PM by PIB Chandigarh

 

 Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ  40,726 ਲੋਕ ਠੀਕ ਹੋਏ। 

  • ਅੱਜ ਰਿਕਵਰੀ ਦਰ ਵਧ ਕੇ 94.11 ਫੀਸਦੀ ਹੋ ਗਈ।

  • ਪਿਛਲੇ 24 ਘੰਟਿਆਂ ਵਿੱਚ 526 ਮੌਤਾਂ ਹੋਈਆਂ।

 

#Unite2FightCorona

#IndiaFightsCorona

 

 

https://static.pib.gov.in/WriteReadData/userfiles/image/image005GOKW.jpg

Image

 

ਰੋਜ਼ਾਨਾ ਸਿਹਤਯਾਬੀ ਦੇ ਮਾਮਲੇ ਵਧਣ ਅਤੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ ਦਰਜ ਕੀਤੀ ਜਾ ਰਹੀ ਗਿਰਾਵਟ ਨਾਲ ਐਕਟਿਵ ਕੇਸਾਂ ‘ਚ ਲਗਾਤਾਰ ਕਮੀ ਦਰਜ ਹੋ ਰਹੀ ਹੈ, ਐਕਟਿਵ ਕੇਸਾਂ ਦੀ ਦਰ ਪੁਸ਼ਟੀ ਵਾਲੇ ਕੁੱਲ ਕੇਸਾਂ ਦੇ ਮੁਕਾਬਲੇ 4.5 ਫੀਸਦੀ ਤੋਂ ਹੇਠਾਂ ਰਹਿ ਗਈ ਹੈ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੇ ਮੁਕਾਬਲੇ ਵਧੇਰੇ ਰੋਜ਼ਾਨਾ ਰਿਕਵਰੀ ਦੇ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ। ਭਾਰਤ ਵਿੱਚ ਜਿਥੇ ਪਿਛਲੇ 24 ਘੰਟਿਆਂ ਦੌਰਾਨ 35,551 ਵਿਅਕਤੀ ਕੋਵਿਡ ਨਾਲ ਸੰਕਰਮਿਤ ਪਾਏ ਗਏ ਹਨ ਉਥੇ ਇਸੇ ਸਮੇਂ ਦੌਰਾਨ ਦੇਸ਼ ਵਿੱਚ 40,726 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਕੇਸਾਂ ਵਿੱਚ 5,701 ਮਾਮਲਿਆਂ ਦੀ ਕਮੀ ਦਰਜ ਕੀਤੀ ਗਈ ਹੈ। ਨਵੀਆਂ ਰਿਕਵਰੀਆਂ ਪਿਛਲੇ 6 ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਲਗਾਤਾਰ ਵੱਧ ਦਰਜ ਹੋ ਰਹੀਆਂ ਹਨ।  ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਘੱਟ ਕੇ ਅੱਜ 4.5 ਫੀਸਦੀ ਤੇ ਆ ਗਈ ਹੈ। ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਨੇ ਭਾਰਤ ਵਿੱਚ ਐਕਟਿਵ ਕੇਸਾਂ ਦੇ ਭਾਰ ਨੂੰ ਲਗਾਤਾਰ ਘੱਟ ਕਰ ਦਿੱਤਾ ਹੈ। ਭਾਰਤ ਵਿੱਚ ਮੌਜੂਦਾ ਸਮੇਂ ਚ ਐਕਟਿਵ ਕੇਸ 4,22,943 ਰਹਿ ਗਏ ਹਨ ਜਿਸ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਭਾਰਤ ਵਿੱਚ ਇਸ ਵੇਲੇ ਐਕਟਿਵ ਕੇਸ ਕੁੱਲ ਪੁਸ਼ਟੀ ਵਾਲੇ ਕੇਸਾਂ ਦਾ ਸਿਰਫ਼ 4.44 ਫੀਸਦੀ ਰਹਿ ਗਏ ਹਨ। ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਕਿਤੇ ਵੱਧ ਰਿਕਵਰੀ ਨੇ ਵੀ ਅੱਜ ਰਿਕਵਰੀ ਦਰ ਨੂੰ ਵਧਾ ਕੇ 94.11 ਫੀਸਦੀ ਕਰ ਦਿੱਤਾ ਹੈ। ਕੁੱਲ ਰਿਕਵਰੀ ਦੇ ਮਾਮਲੇ ਅੱਜ 89,73,373 ਤੇ ਖੜ੍ਹੇ ਹਨ। ਰਿਕਵਰ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ 85,50,430 ਹੋ ਗਿਆ ਹੈ। ਨਵੇਂ ਰਿਕਵਰ ਹੋਏ ਕੇਸਾਂ ਵਿੱਚ 10 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ 77.64 ਫੀਸਦੀ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਕੋਵਿਡ ਤੋਂ 5,924 ਵਿਅਕਤੀਆਂ ਦੇ ਰਿਕਵਰ ਹੋਣ ਨਾਲ ਕੇਰਲ ਵਿੱਚ ਰੋਜ਼ਾਨਾ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ। ਦਿੱਲੀ ਦੀ ਰੋਜ਼ਾਨਾ ਰਿਕਵਰੀ 5,329 ਦਰਜ ਹੋਈ ਹੈ ਜਦਕਿ ਮਹਾਰਾਸ਼ਟਰ ਵਿੱਚ ਸਿਹਤਯਾਬੀ ਦੇ 3,796 ਮਾਮਲੇ ਦਰਜ ਹੋਏ ਹਨ। 10 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 75.5 ਫੀਸਦੀ ਦਾ ਯੋਗਦਾਨ ਪਾਇਆ ਹੈ। ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,316 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਵਿੱਚ 3,944 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 3,350 ਨਵੇਂ ਕੇਸ ਦਰਜ ਕੀਤੇ ਗਏ ਹਨ।  ਪਿਛਲੇ 24 ਘੰਟਿਆਂ ਦੌਰਾਨ ਹੋਈਆਂ 526 ਮੌਤਾਂ ਵਿਚੋਂ 79.28 ਫੀਸਦੀ ਮਾਮਲੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ। ਨਵੀਆਂ ਰਿਪੋਰਟ ਹੋਈਆਂ ਮੌਤਾਂ ਚੋਂ 21.10 ਫੀਸਦੀ ਮੌਤਾਂ ਮਹਾਰਾਸ਼ਟਰ ਨਾਲ ਸੰਬੰਧਤ ਨੇ ਜਿਥੇ 111 ਮੌਤਾਂ ਹੋਈਆਂ ਹਨ। ਦਿੱਲੀ ਵਿੱਚ ਮੌਤਾਂ ਦੀ ਗਿਣਤੀ 82 ਰਹੀ ਹੈ ਜਦਿਕ ਪੱਛਮੀ ਬੰਗਾਲ ਵਿੱਚ 51 ਮੌਤਾਂ ਰਿਪੋਰਟ ਹੋਈਆਂ ਹਨ।

For details: https://pib.gov.in/PressReleasePage.aspx?PRID=1677931

 

ਅੰਤਰਰਾਸ਼ਟਰੀ ਦਿੱਵਯਾਂਗ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼

ਅੰਤਰਰਾਸ਼ਟਰੀ ਦਿੱਵਯਾਂਗ ਦਿਵਸ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘‘ਕੋਰੋਨਾ ਮਹਾਮਾਰੀ ਦੇ ਬਾਅਦ ‘‘ਵਿਸ਼‍ਵ ਨੂੰ ਇੱਕ ਵਾਰ ਫਿਰ ਬਿਹਤਰ’’, ਦਿੱਵਯਾਂਗ ਸਮਾਵੇਸ਼ੀ,  ਸੁਲਭ ਬਣਾਉਣ ਦੇ ਇਸ ਵਰ੍ਹੇ ਦੇ ਸੰਯੁਕ‍ਤ ਰਾਸ਼‍ਟਰ ਦੇ ਥੀਮ ਦੇ ਅਨੁਰੂਪ,  ਆਓ ਅਸੀਂ ਸਮੂਹਿਕ ਰੂਪ ਨਾਲ ਆਪਣੇ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੇ ਲਈ ਅਵਸਰ ਸੁਨਿਸ਼ਚਿਤ ਕਰਨ ਅਤੇ ਸਾਰੀਆਂ ਸੁਵਿਧਾਵਾਂ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਦੇ ਰਹੀਏ।” ਦਿੱਵਯਾਂਗਜਨਾਂ ਦੀ ਲਚਕ ਅਤੇ ਹਿੰਮਤ ਸਾਨੂੰ ਪ੍ਰੇਰਿਤ ਕਰਦੇ ਹਨ। ਸੁਗਮਯ ਭਾਰਤ ਪਹਿਲ ਦੇ ਤਹਿਤ ਕਈ ਉਪਾਅ ਕੀਤੇ ਗਏ ਹਨ ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਸਾਡੀਆਂ ਦਿੱਵਯਾਂਗ ਭੈਣਾਂ ਅਤੇ ਭਾਈਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਵੇ।”  

For details: https://pib.gov.in/PressReleasePage.aspx?PRID=1677913

 

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਡਾ. ਕਲਾਮ ਤੋਂ ਪ੍ਰੇਰਣਾ ਲੈਣ ਅਤੇ ਇੱਕ ਮਜ਼ਬੂਤ, ਆਤਮਨਿਰਭਰ ਅਤੇ ਸੰਮਿਲਤ ਭਾਰਤ ਦੇ ਨਿਰਮਾਣ ਵੱਲ ਕੰਮ ਕਰਨ ਦੀ ਅਪੀਲ ਕੀਤੀ

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਨੌਜਵਾਨਾਂ ਨੂੰ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਤੋਂ ਪ੍ਰੇਰਣਾ ਲੈਣ ਅਤੇ ਇੱਕ ਮਜ਼ਬੂਤ, ਆਤਮਨਿਰਭਰ ਅਤੇ ਸੰਮਿਲਤ ਭਾਰਤ ਦੇ ਨਿਰਮਾਣ ਵੱਲ ਕੰਮ ਕਰਨ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਡਾ. ਕਲਾਮ ਦੀ ਤਰ੍ਹਾਂ ਨੌਜਵਾਨਾਂ ਨੂੰ ਵਿਭਿੰਨ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਹੱਲ ਮੁਹੱਈਆ ਕਰਵਾਉਣ ਲਈ ਨਵੇਂ ਢੰਗ ਨਾਲ ਵਿਚਾਰਦਿਆਂ ਟੈਕਨੋਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਭਾਰਤ ਦੀ ਆਬਾਦੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ। ਡਾ. ਸਿਵਾਥਾਨੁ ਪਿਲੱਈ ਦੁਆਰਾ ਰਚਿਤ ਪੁਸਤਕ 40 ਈਅਰਸ ਵਿਦ ਅਬਦੁਲ ਕਲਾਮ – ਅਨਟੋਲਡ ਸਟੋਰੀਜ਼' ਦੀ ਵਰਚੁਅਲ ਰਿਲੀਜ਼ ਮੌਕੇ ‘ਤੇ ਬੋਲਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਕਿਤਾਬ ਵਿੱਚ ਡਾ. ਕਲਾਮ ਦੇ ਜੀਵਨ ਬਾਰੇ ਰੌਚਕ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, “ਡਾ. ਕਲਾਮ ਦਾ ਜੀਵਨ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਨੂੰ ਜਦੋਂ ਸਹੀ ਭਾਵਨਾ ਨਾਲ ਵਿਚਾਰਿਆ ਜਾਏ, ਤਾਂ ਉਹ ਸਾਨੂੰ ਚਰਿੱਤਰ ਅਤੇ ਮਾਨਸਿਕਤਾ ਪਖੋਂ ਮਜ਼ਬੂਤ ​​ਬਣਨ ਵਿੱਚ ਇੱਕ ਮਹੱਤਵਪੂਰਨ ਤੱਤ ਵਜੋਂ ਕੰਮ ਕਰਦੀਆਂ ਹਨ। ਪ੍ਰਵਾਸੀ ਮਜ਼ਦੂਰਾਂ 'ਤੇ ਕੋਵਿਡ -19 ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਰੋਜ਼ਗਾਰ ਅਤੇ ਆਰਥਿਕ ਮੌਕੇ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਸਾਨੂੰ ਵਿਕੇਂਦਰੀਕ੍ਰਿਤ ਯੋਜਨਾਬੰਦੀ, ਸਥਾਨਕ ਸੰਸਥਾਵਾਂ ਦੀ ਸਮਰੱਥਾ ਵਧਾਉਣ ਅਤੇ ਕੋਟੇਜ ਉਦਯੋਗਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਵੱਲ ਧਿਆਨ ਦੇਣਾ ਹੋਵੇਗਾ ਤਾਂ ਜੋ ਸਾਡੇ ਪਿੰਡ ਅਤੇ ਕਸਬੇ ਵਿਕਾਸ ਕੇਂਦਰਾਂ ਵਜੋਂ ਉਭਰ ਸਕਣ।” ਸ਼੍ਰੀ ਨਾਇਡੂ ਨੇ ਕਿਹਾ ਕਿ ਇਸਦੇ ਲਈ, ਸਥਾਨਕ ਸੰਸਥਾਵਾਂ ਨੂੰ ਸਥਾਨਕ ਵਿਕਾਸ ਨੂੰ ਹੁਲਾਰਾ ਦੇਣ ਲਈ ਪ੍ਰੇਰਿਤ ਕੀਤਾ ਜਾਵੇ। 

For details: https://pib.gov.in/PressReleseDetail.aspx?PRID=1677959

 

ਇਸ ਤਰ੍ਹਾਂ ਦੇ ਮੁਸ਼ਕਿਲ ਸਮੇਂ ਵਿੱਚ ਵੀ ਭਾਰਤ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਾ ਨਹੀਂ ਭੁੱਲਿਆ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਸੀ- ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਵਿਡ-19 ਮਹਾਮਾਰੀ ਕਾਰਨ ਆਪਣੀ ਅਬਾਦੀ ਦਾ ਖਿਆਲ ਰੱਖਣ ਵਿੱਚ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਹੋਰ ਜ਼ਰੂਰਤਮੰਦ ਦੇਸ਼ਾਂ ਲਈ ਭਾਰਤ ਵੱਲੋਂ ਸਹਾਇਤਾ ਵਧਾਉਣ ’ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਾ ਨਹੀਂ ਭੁੱਲਿਆ ਹੈ ਜਿਨ੍ਹਾਂ ਨੂੰ ਸਾਡੀ ਸਨਅਤ ਵੱਲੋਂ ਬਣਾਏ ਗਏ ਫਾਰਮਾਸਿਊਟੀਕਲ ਉਤਪਾਦਾਂ ਵਰਗੀਆਂ ਚੀਜ਼ਾਂ ਦੀ ਸਹਾਇਤਾ ਦੀ ਜ਼ਰੂਰਤ ਸੀ। ਉਪ ਰਾਸ਼ਟਰਪਤੀ ਨੇ ਵਰਚੁਅਲ ਮੋਡ ਵਿੱਚ ਇੰਡੀਅਨ ਕੌਂਸਲ ਆਵ੍ ਵਰਲਡ ਅਫੇਅਰਸ (ਆਈਸੀਡਬਲਿਊਏ) ਦੀ ਗਵਰਨਿੰਗ ਕੌਂਸਲ ਦੀ 18ਵੀਂ ਮੀਟਿੰਗ ਨੂੰ ਸੰਬੋਧਿਤ ਕੀਤਾ। ਆਈਸੀਡਬਲਿਊਏ ਦੇ ਪ੍ਰਧਾਨ ਵਜੋਂ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਨੂੰ ਰੋਕਣ ਲਈ ਵਿਸ਼ਵਵਿਆਪੀ ਯਤਨ ਵਿੱਚ ਭਾਰਤ ਸਭ ਤੋਂ ਅੱਗੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ, ‘‘ਅਸੀਂ ਇੱਕ ਵੈਕਸੀਨ ਵਿਕਸਿਤ ਕਰਨ ਅਤੇ ਜਲਦੀ ਹੀ ਚੰਗੀ ਖ਼ਬਰ ਦੀ ਉਮੀਦ ਕਰਨ ਲਈ ਖੋਜ ਯਤਨਾਂ ਵਿੱਚ ਮੋਰਚੇ ’ਤੇ ਡਟੇ ਹੋਏ ਹਾਂ।’’ ਉਪ ਰਾਸ਼ਟਰਪਤੀ ਦਾ ਵਿਚਾਰ ਸੀ ਕਿ ਆਮ ਭਾਰਤੀਆਂ ਦੇ ਜੀਵਨ ਵਿੱਚ ਅੰਤਰਰਾਸ਼ਟਰੀ ਸਬੰਧਾਂ ਅਤੇ ਵਿਦੇਸ਼ ਨੀਤੀ ਦੀ ਭੂਮਿਕਾ ਅਤੇ ਪ੍ਰਾਸੰਗਿਕਤਾ ’ਤੇ ਮਹਾਮਾਰੀ ਦੌਰਾਨ ਮੁੜ ਤੋਂ ਜ਼ੋਰ ਦਿੱਤਾ ਗਿਆ ਹੈ।  ਸ਼੍ਰੀ ਨਾਇਡੂ ਨੇ ਵਿਸ਼ੇਸ਼ ਤੌਰ ’ਤੇ ਵੰਦੇ ਮਾਤਰਮ ਮਿਸ਼ਨ ਦਾ ਜ਼ਿਕਰ ਕੀਤਾ ਜਿਸ ਨੇ ਵਿਦੇਸ਼ਾਂ ਵਿੱਚ ਵਸਦੇ ਅਤੇ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਆਪਣੇ ਵਤਨ ਪਰਤਣ ਦੇ ਯੋਗ ਬਣਾਇਆ ਅਤੇ ਇਸ ਵਿਸ਼ਾਲ ਕਾਰਜ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਸਬੰਧਿਤ ਵਿਭਾਗਾਂ ਅਤੇ ਏਜੰਸੀਆਂ ਦੀ ਸ਼ਲਾਘਾ ਕੀਤੀ।  ਉਹ ਚਾਹੁੰਦੇ ਹਨ ਕਿ ਆਈਸੀਡਬਲਿਊਏ ਅਜਿਹੀਆਂ ਵਧੇਰੇ ਲੋਕ ਕੇਂਦ੍ਰਿਤ ਗਤੀਵਿਧੀਆਂ ਨੂੰ ਅੰਜ਼ਾਮ ਦੇਵੇ ਅਤੇ ਦੇਸ਼ ਭਰ ਦੇ ਹੁਣ ਤੱਕ ਦੇ ਅਣਛੂਹੇ ਸਰੋਤਾਂ ਤੱਕ ਪਹੁੰਚੇ। 

For details: https://pib.gov.in/PressReleasePage.aspx?PRID=1677732

 

ਨੌਜਵਾਨ ਵਿਗਿਆਨੀਆਂ ਨੇ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਵਿੱਚ ਵੱਖ-ਵੱਖ ਖੇਤਰਾਂ ਵਿੱਚ ਇਨੋਵੇਟਿਵ ਵਿਚਾਰਾਂ ਨੂੰ ਸਾਂਝਾ ਕੀਤਾ

ਨੌਜਵਾਨ ਵਿਗਿਆਨੀਆਂ ਨੇ ਪੰਜ ਦਿਨਾਂ ਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਯੰਗ ਸਾਇੰਟਿਸਟ ਕਨਕਲੇਵ ਵਿੱਚ ਵਿਸ਼ੇ ਸੰਬੰਧੀ ਖੇਤਰਾਂ ਦੀ ਇੱਕ ਸੀਮਾ ਵਿੱਚ ਆਪਣੇ ਨਵੀਨ ਵਿਚਾਰਾਂ ਨੂੰ ਸਾਂਝਾ ਕੀਤਾ, ਇਹ ਕਨਕਲੇਵ ਹਾਲ ਹੀ ਵਿੱਚ ਸਮਾਪਤ ਹੋਇਆ ਹੈ। ਇਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਅਤੇ ਫ਼ੂਡ ਪ੍ਰੋਸੈੱਸਿੰਗ; ਸਥਾਈ ਊਰਜਾ ਅਤੇ ਊਰਜਾ ਭੰਡਾਰਨ; ਬਾਇਓਟੈਕਨੋਲੋਜੀ ਅਤੇ ਬਾਇਓਇੰਜਨੀਅਰਿੰਗ; ਖੋਜ ਅਤੇ ਨਵੀਨਤਾ ਦੇ ਜ਼ਰੀਏ ਕੋਵਿਡ-19 ਅਤੇ ਉੱਭਰ ਰਹੀਆਂ ਮਹਾਮਾਰੀਆਂ ਦਾ ਮੁਕਾਬਲਾ ਕਰਨਾ; ਵਾਤਾਵਰਣ ਸੁਰੱਖਿਆ ਅਤੇ ਕੁਦਰਤੀ ਸਰੋਤ ਪ੍ਰਬੰਧਨ ਸ਼ਾਮਲ ਹਨ। 22 ਨੌਜਵਾਨ ਵਿਗਿਆਨੀਆਂ ਨੂੰ ਉਨ੍ਹਾਂ ਦੇ ਨਵੀਨ ਖੋਜ ਕਾਰਜਾਂ ਅਤੇ ਵਿਚਾਰਾਂ ਲਈ ਪ੍ਰਸ਼ੰਸਾ ਦੇ ਸਰਟੀਫਿਕੇਟ ਦਿੱਤੇ ਗਏ ਸਨ ਜਿਨ੍ਹਾਂ ’ਤੇ ਉਹ ਐੱਸਸੀਓ ਦੇਸ਼ਾਂ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੁੰਦੇ ਹਨ। ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਨਕਲੇਵ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਐੱਸਸੀਓ ਮੈਂਬਰ ਦੇਸ਼ਾਂ ਤੋਂ ਆਏ ਸਾਰੇ ਹੁਸ਼ਿਆਰ ਨੌਜਵਾਨ ਮਨਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਦੀ ਗੁਣਵਤਾ ਨੂੰ ਬਿਹਤਰ ਬਣਾਉਣ ਲਈ ਇੱਕ ਸਾਧਨ ਵਜੋਂ ਵਿਗਿਆਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹੀ ਇਸ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਪਹਿਲੀ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਦੇ ਹੁਸ਼ਿਆਰ ਵਿਗਿਆਨੀਆਂ ਨੂੰ ਸਾਡੇ ਦੇਸ਼ਾਂ ਨੂੰ ਤੇਜ਼ੀ ਨਾਲ ਵਿਕਾਸ ਵੱਲ ਲਿਜਾਣ ਲਈ ‘ਖੋਜ ਕਰਨ, ਪੇਟੈਂਟ ਕਰਨ, ਨਿਰਮਾਣ ਕਰਨ ਅਤੇ ਉੱਨਤੀ ਕਰਨ’ ਦੀ ਸਲਾਹ ਦਿੱਤੀ।

For details: https://pib.gov.in/PressReleseDetail.aspx?PRID=1678026 

 


ਉਪ ਸੈਨਾ ਪ੍ਰਮੁੱਖ ਨੇ ਕੋਵਿਡ-19 ਮਹਾਮਾਰੀ ਦੇ ਬਾਅਦ ਦੀ ਸੁਰੱਖਿਆ ਚੁਣੌਤੀਆਂ ‘ਤੇ ਬੰਗਲਾਦੇਸ਼ ਨੈਸ਼ਨਲ ਡਿਫੈਂਸ ਕਾਲਜ ਨੂੰ ਸੰਬੋਧਨ ਕੀਤਾ

ਉਪ ਸੈਨਾ ਪ੍ਰਮੁੱਖ ਲੈਫਟੀਨੈਂਟ ਜਨਰਲ ਐੱਸਕੇ ਸੈਨੀ ਨੇ 2 ਦਸੰਬਰ,  2020 ਨੂੰ ‘ਕੋਵਿਡ-19 ਮਹਾਮਾਰੀ ਦੇ ਬਾਅਦ ਦੀਆਂ ਸੁਰੱਖਿਆ ਚੁਣੌਤੀਆਂ’ ਵਿਸ਼ੇ ‘ਤੇ ਨੈਸ਼ਨਲ ਡਿਫੈਂਸ ਕੋਰਸ ਦੇ ਪ੍ਰਤਿਯੋਗੀਆਂ ਨੂੰ ਵਰਚੁਅਲ ਮੰਚ  ਦੇ ਜ਼ਰੀਏ ਸੰਬੋਧਨ ਕੀਤਾ।  ਇਸ ਤੋਂ ਪਹਿਲਾਂ 2011 ਵਿੱਚ ਆਪਣੇ ਕੈਰੀਅਰ ਦੌਰਾਨ ਉਨ੍ਹਾਂ ਨੇ ਨੈਸ਼ਨਲ ਡਿਫੈਂਸ ਕਾਲਜ ,  ਬੰਗਲਾਦੇਸ਼ ਵਿੱਚ ਹਿੱਸਾ ਲਿਆ ਸੀ।  ਉਪ ਸੈਨਾ ਪ੍ਰਮੁੱਖ ਦਾ ਸੰਬੋਧਨ ਉਭੱਰਦੇ ਹੋਏ ਵਿਸ਼ਵ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਖਾਸ ਤੌਰ 'ਤੇ ਇਸ ਦੇ ਸੈਨਾ ਅਤੇ ਸੁਰੱਖਿਆ ਚੁਣੌਤੀਆਂ ‘ਤੇ ਕੇਂਦ੍ਰਿਤ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ  ਦੇ ਤਰੀਕੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ।   ਕੋਰੋਨਾ ਵਾਇਰਸ ਦੇ ਪ੍ਰਭਾਵ ‘ਤੇ ਉਪ ਸੈਨਾ ਪ੍ਰਮੁੱਖ ਨੇ ਕਿਹਾ ਕਿ ਸੈਨਾ ਸਮਰੱਥਾ ਵਿੱਚ ਧਨ ਦੀ ਕਮੀ ਦੀ ਵਜ੍ਹਾ ਨਾਲ ਜ਼ਿਆਦਾਤਰ ਦੇਸ਼ਾਂ ਦੀ ਸਾਮਰਿਕ ਸੁਰੱਖਿਆ ਪ੍ਰਭਾਵਿਤ ਹੋਈ ਹੈ ਅਤੇ ਪ੍ਰੋਜੈਕਟਾਂ ਲਈ ਨਿਸ਼ਚਿਤ ਧਨ ਨੂੰ ਜ਼ਰੂਰੀ ਸਿਹਤ ਜ਼ਰੂਰਤਾਂ ਲਈ ਵੰਡਿਆ ਗਿਆ।  ਉਪ ਸੈਨਾ ਪ੍ਰਮੁੱਖ ਨੇ ਬਲ ਤਤਪਰਤਾ,  ਟ੍ਰੇਨਿੰਗ,  ਪਰਿਚਾਲਨ ਸੈਨਾ ਤੰਤਰ ਅਤੇ ਮਾਨਵ ਸੰਸਾਧਨ ਨਾਲ ਸਬੰਧਿਤ ਮੁੱਦਿਆਂ ‘ਤੇ ਕੋਵਿਡ-19  ਦੇ ਪ੍ਰਭਾਵ ‘ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬਲ ਪ੍ਰਬੰਧਨ ਇੱਕ ਚੁਣੌਤੀ ਹੈ ,  ਜਿਸ ਵਿੱਚ ਸਪਲਾਈ ਪ੍ਰੋਗਰਾਮ ਵਿੱਚ ਦੇਰੀ ਦੀ ਵਜ੍ਹਾ ਨਾਲ ਉਤਪਾਦਨ ਬੰਦ ਹੋ ਜਾਂਦੇ ਹਨ ਅਤੇ ਕਾਰਜਬਲ ਵਿੱਚ ਗੜਬੜੀਆਂ ਹੁੰਦੀਆਂ ਹਨ। ਇਸ ਕੋਰਸ ਵਿੱਚ ਹਿੱਸਾ ਲੈਣ ਵਾਲੇ ਭਵਿੱਖ ਦੇ ਸੀਨੀਅਰ ਸੈਨਾ ਅਗਵਾਈ ਨੂੰ ਕੋਵਿਡ ਯੁੱਗ ਦੇ ਬਾਅਦ ਦੀਆਂ ਸਿਫਾਰਿਸ਼ਾਂ ਤਹਿਤ ਉਪ ਸੈਨਾ ਪ੍ਰਮੁੱਖ ਨੇ ਜ਼ੋਰ ਦੇ ਕੇ ਕਿਹਾ,  ‘ਇਸ ਖੇਤਰ ਦੀਆਂ ਸੈਨਾਵਾਂ ਨੂੰ ਇੱਕ ਰੱਖਿਆ ਸਹਿਯੋਗ ਯੋਜਨਾ ਤਿਆਰ ਕਰਨੀ ਚਾਹੀਦੀ ਹੈ ,  ਜਿਸ ਨਾਲ ਉਹ ਇਸ ਤਰ੍ਹਾਂ  ਦੀਆਂ ਸਿਹਤ ਆਪਦਾਵਾਂ ਦੌਰਾਨ ਪਹਿਲਾਂ ਪ੍ਰਤਿਕਿਰਿਆ ਦੇਣ ਵਾਲੇ ਬਣ ਸਕਣ।

For details: https://pib.gov.in/PressReleasePage.aspx?PRID=1677719 

 

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਸਾਲਾਨਾ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਕੀਤਾ ਸੰਬੋਧਨ

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਡਾਇਰੈਕਟਰ ਜਨਰਲ ਆਫ਼ ਪੁਲਿਸ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ ਦੀ 55ਵੀਂ ਸਲਾਨਾ ਕਾਨਫਰੰਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ। ਜਿਸ 'ਚ ਵੱਖ-ਵੱਖ ਕੇਂਦਰੀ ਨੀਮ ਫੌਜੀ ਬਲਾਂ ਅਤੇ ਆਪਣੇ ਰਾਜਾਂ ਤੋਂ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਇੰਸਪੈਕਟਰ ਜਨਰਲ ਪੁਲਿਸ ਇਕ ਵਰਚੁਅਲ ਢੰਗ ਨਾਲ ਸ਼ਾਮਲ ਹੋਏ। ਅਜਿਹਾ ਪਹਿਲਾ ਮੌਕਾ ਹੈ ਜਦੋਂ ਇੰਟੈਲੀਜੈਂਸ ਬਿਊਰੋ ਨੇ ਵਰਚੁਅਲ ਰੂਪ 'ਚ ਉਕਤ ਕਾਨਫਰੰਸ ਦਾ ਆਯੋਜਨ ਕੀਤਾ ਹੈ। ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ 50 ਪੁਲਿਸ ਮੁਲਾਜ਼ਮਾਂ ਨੂੰ ਭਾਰਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਅਤੇ ਮੈਡਲ ਜਿੱਤਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਉਨਾਂ ਦੀ ਪ੍ਰਾਪਤੀ ਲਈ ਕਾਮਨਾ ਕੀਤੀ। ਆਪਣੇ ਉਦਘਾਟਨੀ ਭਾਸ਼ਣ 'ਚ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੀ ਰੂਪ ਰੇਖਾ ਦਿੱਤੀ ਅਤੇ ਸੰਕਟ ਅਤੇ ਤਬਾਹੀ ਪ੍ਰਬੰਧਨ 'ਚ ਪੁਲਿਸ ਦੇ ਮੋਹਰੀ ਕਤਾਰ ਯੋਧਿਆਂ ਦੀ ਭੂਮਿਕਾ ਨਿਭਾਉਣ ਲਈ ਪੁਲਿਸ ਦੀ ਸ਼ਲਾਘਾ ਕੀਤੀ।  ਕੋਵਿਡ-19 ਮਹਾਮਾਰੀ ਦੌਰਾਨ ਪੁਲਿਸ ਦੀ ਭੂਮਿਕਾ ਅਤੇ ਪੁਲਿਸ ਵੱਲੋਂ ਸੁਰੱਖਿਆ ਪ੍ਰੋਟੋਕਾਲ ਲਾਗੂ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਕਈ ਕਿਸਮਾਂ ਦੀਆਂ ਐਮਰਜੈਂਸੀਆਂ ਨਾਲ ਨਜਿੱਠਣ ਲਈ ਇਕ ਐਸ. ਓ. ਪੀ. ਵਿਕਸਿਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਸੀ।

For details: https://pib.gov.in/PressReleasePage.aspx?PRID=1677841

 

ਮਾਰਚ ’ਚ ਕੋਰੋਨਾਵਾਇਰਸ ਦੀ ਆਮਦ ਤੋਂ ਬਾਅਦ 12 ਦਸੰਬਰ ਤੋਂ ਪਹਿਲੇ ਅੰਤਰਰਾਸ਼ਟਰੀ ਮੁਕਾਬਲੇ ‘ਵਿਸ਼ਵ ਕੁਸ਼ਤੀ ਕੱਪ’ ਵਿੱਚ ਰਵੀ ਕੁਮਾਰ, ਦੀਪਕ ਪੂਨੀਆ ਸਮੇਤ 24 ਭਲਵਾਨ ਭਾਰਤ ਦੀ ਨੁਮਾਇੰਦਗੀ ਕਰਨਗੇ

12 ਦਸੰਬਰ ਤੋਂ ਲੈ ਕੇ 18 ਦਸੰਬਰ, 2020 ਤੱਕ ਹੋਣ ਵਾਲੇ ਸੀਨੀਅਰ ਵਿਅਕਤੀਗਤ ਵਿਸ਼ਵ ਕੱਪ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ 42 ਮੈਂਬਰਾਂ (24 ਭਲਵਾਨ, 9 ਕੋਚ, 3 ਸਹਾਇਕ ਸਟਾਫ਼ ਤੇ 3 ਰੈਫ਼ਰੀ) ਦਾ ਇੱਕ ਕਾਫ਼ਲਾ ਬੈਲਗ੍ਰੇਡ, ਸਰਬੀਆ ਜਾਵੇਗਾ। ਮਾਰਚ ਮਹੀਨੇ ਦੌਰਾਨ ਕੋਰੋਨਾਵਾਇਰਸ ਮਹਾਮਾਰੀ ਕਾਰਣ ਪੂਰੇ ਦੇਸ਼ ਵਿੱਚ ਲੱਗੇ ਲੌਕਡਾਊਨ ਤੋਂ ਬਾਅਦ ਇਹ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਹੋਵੇਗਾ, ਜਿਸ ਵਿੱਚ ਭਾਰਤੀ ਭਲਵਾਨ ਭਾਗ ਲੈਣਗੇ।

For details: https://pib.gov.in/PressReleasePage.aspx?PRID=1678035 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਮਹਾਰਾਸ਼ਟਰ: ਅਕਤੂਬਰ ਅਤੇ ਸਤੰਬਰ ਮਹੀਨੇ ਦੇ ਮੁਕਾਬਲੇ ਮਹਾਰਾਸ਼ਟਰ ਵਿੱਚ ਨਵੰਬਰ ਮਹੀਨੇ ਵਿੱਚ ਕੋਵਿਡ-19 ਦੇ ਕੇਸ ਅਤੇ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਲਗਭਗ 50 ਫ਼ੀਸਦੀ ਦੀ ਗਿਰਾਵਟ ਦੇਖੀ ਹੈ। ਅਕਤੂਬਰ ਵਿੱਚ, ਮਹਾਰਾਸ਼ਟਰ ਵਿੱਚ ਕੋਵਿਡ-19 ਦੇ 293,960 ਕੇਸ ਆਏ ਸਨ, ਜੋ ਨਵੰਬਰ ਵਿੱਚ 50.5 ਫ਼ੀਸਦੀ ਘਟ ਕੇ 145,490 ਰਹਿ ਗਏ ਹਨ। ਅਕਤੂਬਰ ਮਹੀਨੇ ਵਿੱਚ 7,249 ਮੌਤਾਂ ਹੋਈਆਂ ਸਨ ਜੋ ਨਵੰਬਰ ਵਿੱਚ 49.09 ਫ਼ੀਸਦੀ ਘਟ ਕੇ 3,690 ਰਹਿ ਗਈਆਂ। ਰਾਜ ਵਿੱਚ ਕੇਸ ਪਾਜ਼ੀਟਿਵ ਦੀ ਦਰ ਵੀ ਘਟ ਕੇ 7.7 ਫ਼ੀਸਦੀ ਰਹਿ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 88,537 ਹੈ।

  • ਗੁਜਰਾਤ: ਬੁੱਧਵਾਰ ਨੂੰ ਰਾਜ ਵਿੱਚ ਕੋਵਿਡ ਦੇ 1,511 ਨਵੇਂ ਮਾਮਲੇ ਸਾਹਮਣੇ ਆਏ ਅਤੇ 1,570 ਮਰੀਜ਼ ਠੀਕ ਹੋਣ ਦੀ ਖ਼ਬਰ ਮਿਲੀ ਹੈ, ਜਦੋਂ ਕਿ ਰਾਜ ਵਿੱਚ 14 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ। ਗੁਜਰਾਤ ਦੇ ਸਿਹਤ ਵਿਭਾਗ ਅਨੁਸਾਰ ਰਾਜ ਵਿੱਚ ਕੇਸਾਂ ਦੀ ਪਾਜ਼ਿਟਿਵ ਦਰ ਅਗਸਤ ਵਿੱਚ 16.15 ਫ਼ੀਸਦੀ ਤੋਂ ਘਟ ਕੇ 1 ਦਸੰਬਰ ਤੱਕ 2.98 ਫ਼ੀਸਦੀ ਰਹਿ ਗਈ ਹੈ। ਐਕਟਿਵ ਮਾਮਲੇ-14,813 ਹਨ।

  • ਮੱਧ ਪ੍ਰਦੇਸ਼: ਬੁੱਧਵਾਰ ਨੂੰ ਕੋਵਿਡ-19 ਦੇ 1,439 ਨਵੇਂ ਕੇਸਾਂ ਦੇ ਆਉਣ ਨਾਲ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 2,08,924 ਤੱਕ ਪਹੁੰਚ ਗਈ ਹੈ। ਦਿਨ ਦੇ ਦੌਰਾਨ ਲਗਭਗ 17 ਮਰੀਜ਼ਾਂ ਦੀ ਬਿਮਾਰੀ ਨਾਲ ਮੌਤ ਹੋਈ ਹੈ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 3,287 ਹੋ ਗਈ ਹੈ। ਦੂਜੇ ਪਾਸੇ, 1,838 ਮਰੀਜ਼ਾਂ ਨੂੰ ਛੁੱਟੀ ਹੋਣ ਤੋਂ ਬਾਅਦ ਰਾਜ ਵਿੱਚ 14,019 ਐਕਟਿਵ ਕੇਸ ਰਹਿ ਗਏ ਹਨ।

  • ਗੋਆ: ਗੋਆ ਵਿੱਚ, ਜ਼ਿਲ੍ਹਾ ਕਲੈਕਟਰਾਂ ਨੂੰ ਸਿਹਤ ਕਰਮਚਾਰੀਆਂ ਨਾਲ ਸੰਬੰਧਤ ਜਨਤਕ ਅਤੇ ਨਿੱਜੀ ਸਿਹਤ ਸੁਵਿਧਾਵਾਂ ਤੋਂ ਅੰਕੜੇ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਕਿਉਂਕਿ ਗੋਆ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਪ੍ਰਸਤਾਵਿਤ ਰਾਸ਼ਟਰੀ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਤਿਆਰੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

  • ਅਸਾਮ: ਅਸਾਮ ਵਿੱਚ 173 ਹੋਰ ਲੋਕਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਕੱਲ 138 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ 213171, ਕੁੱਲ ਛੁੱਟੀ ਵਾਲੇ ਮਰੀਜ਼ 208666, ਐਕਟਿਵ ਕੇਸ 3519 ਅਤੇ ਕੁੱਲ 983 ਮੌਤਾਂ ਹੋਈਆਂ ਹਨ। 

  • ਕੇਰਲ: ਬੁਰੇਵੀ ਚੱਕਰਵਾਤ ਦੀ ਚੇਤਾਵਨੀ ਤੋਂ ਬਾਅਦ ਰਾਜ ਦੇ ਸਿਹਤ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ; ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਕਿ ਭਾਰੀ ਬਾਰਸ਼ ਅਤੇ ਚੱਕਰਵਾਤ ਦੇ ਕਾਰਨ ਪੈਦਾ ਹੋਣ ਵਾਲੇ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਦਿਆਂ, ਸਾਰੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਦੱਖਣੀ ਰਾਜਾਂ ਵਿੱਚੋਂ ਕੇਰਲ ਵਿੱਚੋਂ ਹਾਲੇ ਵੀ ਰੋਜ਼ਾਨਾ ਸਭ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਕੱਲ ਰਾਜ ਵਿੱਚ ਕੋਵਿਡ-19 ਦੇ 6,316 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 28 ਮੌਤਾਂ ਹੋਈਆਂ ਹਨ; ਟੈਸਟ ਪਾਜ਼ਿਟਿਵ ਦੀ ਦਰ 11.08 ਫ਼ੀਸਦੀ ਹੈ।

  • ਤਮਿਲ ਨਾਡੂ: ਲੰਬੇ ਸਮੇਂ ਤੋਂ ਬਾਅਦ ਕਾਲਜਾਂ ਦੇ ਮੁੜ ਖੁੱਲ੍ਹਣ ਦੇ ਬਾਵਜੂਦ, ਬਹੁ-ਗਿਣਤੀ ਵਿਦਿਆਰਥੀਆਂ ਨੇ ਰਾਜ ਵਿੱਚ ਕੋਵਿਡ ਦੀ ਗੰਭੀਰ ਹਾਲਤ ਕਾਰਨ ਕੈਂਪਸ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ। ਰਜਨੀਕਾਂਤ ਦੁਆਰਾ ਜਨਵਰੀ 2021 ਵਿੱਚ ਇੱਕ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ, ਅਦਾਕਾਰ ਰਜਨੀਕਾਂਤ ਨੇ ਦੱਸਿਆ ਕਿ ਕਿਵੇਂ ਮਹਾਮਾਰੀ ਨੇ ਉਨ੍ਹਾਂ ਦੀ ਰਾਜਨੀਤਿਕ ਐਂਟਰੀ ਵਿੱਚ ਦੇਰੀ ਕੀਤੀ ਸੀ।

  • ਕਰਨਾਟਕ: ਕਰਨਾਟਕ ਨੇ ਵੈਕਸੀਨ ਦੇ ਟਰਾਇਲਾਂ ਅਤੇ ਕੋਵਿਡ ਦੇ ਇਲਾਜ ਲਈ 300 ਕਰੋੜ ਰੁਪਏ ਜਾਰੀ ਕੀਤੇ ਹਨ; ਮੁੱਢਲੇ ਤੌਰ ’ਤੇ ਇਹ ਟੀਕਾ ਲਗਵਾਉਣ ਲਈ 1000 ਵਲੰਟੀਅਰਾਂ ਦੀ ਪਛਾਣ ਕੀਤੀ ਜਾਵੇਗੀ, ਕਲਿੰਟਰੈਕ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਟ੍ਰਾਇਲ ਵਿੱਚ ਵਲੰਟੀਅਰਾਂ ਨੂੰ ਦੋ ਖੁਰਾਕਾਂ ਦੇ ਕੇ ਦੇਖੀਆਂ ਜਾਣਗੀਆਂ। ਹੁਬਲੀ ਹਵਾਈ ਅੱਡਾ ਕੋਵਿਡ ਤੋਂ ਬਾਅਦ ਦੋਬਾਰਾ ਖੁੱਲ੍ਹਿਆ; ਇਸ ਵੇਲੇ ਇੰਡੀਗੋ ਹੁਬਲੀ-ਮੁੰਬਈ ਵਿਚਕਾਰ ਹਫ਼ਤੇ ਵਿੱਚ ਤਿੰਨ ਵਾਰ ਉਡਾਣਾਂ ਚਲਾ ਰਹੀ ਹੈ; 10 ਦਸੰਬਰ ਤੋਂ ਇਸ ਰੂਟ ’ਤੇ ਰੋਜ਼ਾਨਾ ਉਡਾਣ ਦੇ ਕੰਮ ਸ਼ੁਰੂ ਹੋਣਗੇ।

  • ਆਂਧਰ ਪ੍ਰਦੇਸ਼: ਪੂਰਬੀ ਗੋਦਾਵਰੀ ਦੇ ਜ਼ਿਲ੍ਹਾ ਕਲੈਕਟਰ ਡੀ. ਮੁਰਲੀਧਰ ਰੈਡੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੰਚਾਲਨ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ ਲਗਭਗ 35,000 ਮੈਡੀਕਲ ਅਤੇ ਸਿਹਤ ਕਰਮਚਾਰੀਆਂ ਨੂੰ ਕੋਵਿਡ-19 ਟੀਕਾ ਵੰਡਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਜੇ ਕਿਸੇ ਨੂੰ ਬਦਨੀਤੀ ਨਾਲ ਟੀਕੇ ਬਾਰੇ ਅਫ਼ਵਾਹਾਂ ਫੈਲਾਉਂਦੇ ਹੋਏ ਅਤੇ ਗਲਤ ਜਾਣਕਾਰੀ ਦਿੰਦੇ ਹੋਏ ਦੋਸ਼ੀ ਪਾਇਆ ਜਾਂਦਾ ਹੈ ਤਾਂ ਟਾਸਕ ਫ਼ੋਰਸ ਕਾਨੂੰਨੀ ਕਾਰਵਾਈ ਕਰੇਗੀ। ਕਲੈਕਟਰ ਨੇ ਦੱਸਿਆ ਕਿ 1 ਦਸੰਬਰ ਤੋਂ 19 ਜਨਵਰੀ ਤੱਕ 50 ਦਿਨਾਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

  • ਤੇਲੰਗਾਨਾ: ਹਾਲ ਹੀ ਵਿੱਚ ਹੋਈਆਂ ਜੀਐੱਚਐੱਮਸੀ ਚੋਣਾਂ ਲਈ ਉੱਚ-ਤੀਬਰਤਾ ਵਾਲੀਆਂ ਮੁਹਿੰਮਾਂ ਤੋਂ ਬਾਅਦ ਤੇਲੰਗਾਨਾ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੇ ਡਰੋਂ, ਤੇਲੰਗਾਨਾ ਵਿੱਚ ਡਾਇਰੈਕਟਰ ਪਬਲਿਕ ਹੈਲਥ ਨੇ ਚੋਣ ਮੈਦਾਨ ਵਿੱਚ ਸ਼ਾਮਲ ਸਾਰੇ ਰਾਜਨੀਤਿਕ ਆਗੂਆਂ ਅਤੇ ਕੇਡਰ ਨੂੰ ਇੱਕ ਹਫ਼ਤੇ ਦੇ ਲਈ ਸੈਲਫ਼ ਆਈਸੋਲੇਸ਼ਨ ਕਰਨ ਦੀ ਸਲਾਹ ਦਿੱਤੀ ਹੈ। ਬੁੱਧਵਾਰ ਨੂੰ ਤੇਲੰਗਾਨਾ ਵਿੱਚ ਕੋਵਿਡ-19 ਦੇ 609 ਨਵੇਂ ਕੇਸ ਆਏ ਅਤੇ ਤਿੰਨ ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 1,465 ਹੋ ਗਈ ਹੈ ਅਤੇ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ ਤੱਕ 2,71,492 ਹੋ ਗਈ ਹੈ।

 

ਫੈਕਟਚੈੱਕ

 

https://static.pib.gov.in/WriteReadData/userfiles/image/image0078V4G.jpg

Image

 

Image

 

*******

ਵਾਈਬੀ


(Release ID: 1678183) Visitor Counter : 166