PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
02 DEC 2020 5:34PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਕੁੱਲ ਐਕਟਿਵ ਕੋਰੋਨਾ ਮਾਮਲੇ ਘੱਟ ਕੇ 4.28 ਲੱਖ ‘ਤੇ ਆ ਗਏ ਹਨ।
-
ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਦੀ ਗਿਛੀ 36,604 ਰਿਪੋਰਟ ਕੀਤੀ ਗਈ।
-
ਪਿਛਲੇ 24 ਘੰਟਿਆਂ ਦੌਰਾਨ 43,062 ਲੋਕਾਂ ਨੂੰ ਸਿਹਤਯਾਬ ਐਲਾਨਣ ਮਗਰੋਂ ਛੁੱਟੀ ਦਿੱਤੀ ਗਈ ਹੈ।
-
ਅੱਜ ਰਿਕਵਰੀ ਦਰ ਸੁਧਰ ਕੇ 94.03 ਫੀਸਦੀ ਹੋ ਗਈ ਹੈ।
-
ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਬਾਜਾਰਾਂ ਵਿੱਚ ਲਾਗੂ ਕੀਤੇ ਜਾਣ ਵਾਲੇ ਰੋਕੂ ਉਪਾਵਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੇ।
-
ਟੈਲੀ-ਮੈਡੀਸਿਨ ਸੇਵਾ ਈ-ਸੰਜੀਵਾਨੀ ਨੇ 9 ਲੱਖ ਸਲਾਹ-ਮਸ਼ਵਰੇ ਪੂਰੇ ਕੀਤੇ।
#Unite2FightCorona
#IndiaFightsCorona
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 132 ਦਿਨਾਂ ਬਾਅਦ 4.28 ਲੱਖ ਤੇ ਆਈ, ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 30 ਹਜ਼ਾਰ ਦੇ ਆਸਪਾਸ
ਭਾਰਤ ਵਿੱਚ ਕੁੱਲ ਐਕਟਿਵ ਕੋਰੋਨਾ ਮਾਮਲੇ ਘੱਟ ਕੇ 4.28 ਲੱਖ (4,28,644) ਤੇ ਆ ਗਏ ਹਨ। ਇਹ 132 ਦਿਨਾਂ ਬਾਅਦ ਦਰਜ ਕੀਤੇ ਗਏ ਸਭ ਤੋਂ ਘੱਟ ਕੇਸ ਹਨ। 23 ਜੁਲਾਈ 2020 ਨੂੰ ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 4,26,167 ਦਰਜ ਕੀਤੀ ਗਈ ਸੀ। ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਭਾਰਤ ਵਿੱਚ ਮੌਜੂਦਾ ਸਮੇਂ ਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ ਸਿਰਫ਼ 4.51 ਫੀਸਦੀ ਹਿੱਸਾ ਰਹਿ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ ਦਰਜ ਕੀਤੇ ਜਾ ਰਹੇ ਕੋਵਿਡ ਕੇਸਾਂ ਦੀ ਗਿਣਤੀ ਤਕਰੀਬਨ 40 ਹਜ਼ਾਰ ਦੇ ਆਸਪਾਸ ਹੀ ਬਣੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਦੀ ਗਿਛੀ 36,604 ਰਿਪੋਰਟ ਕੀਤੀ ਗਈ। ਪਿਛਲੇ 24 ਘੰਟਿਆਂ ਦੌਰਾਨ 43,062 ਵਿਅਕਤੀਆਂ ਨੂੰ ਸਿਹਤਯਾਬ ਐਲਾਨਣ ਮਗਰੋਂ ਛੁੱਟੀ ਦਿੱਤੀ ਗਈ ਹੈ। ਪਿਛਲੇ 5 ਦਿਨਾਂ ਤੋਂ ਰੋਜ਼ਾਨਾ ਸਿਹਤਯਾਬ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਾਰ ਕਰ ਰਹੀ ਹੈ। ਨਵੇਂ ਪੁਸ਼ਟੀ ਵਾਲੇ ਕੇਸਾਂ ਅਤੇ ਨਵੀਆਂ ਰਿਕਵਰੀਆਂ ਵਿਚਲੇ ਅੰਤਰ ‘ਚ ਸੁਧਾਰ ਦੇ ਚੱਲਦਿਆਂ ਅੱਜ ਰਿਕਵਰੀ ਦਰ ਸੁਧਰ ਕੇ 94.03 ਫੀਸਦੀ ਹੋ ਗਈ ਹੈ। ਕੁੱਲ ਰਿਕਵਰ ਹੋਏ ਕੇਸ 89,32,647 ਤੇ ਖੜ੍ਹੇ ਹਨ। ਸਿਹਤਯਾਬ ਹੋਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ। ਉਹ ਅੱਜ 85 ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਵੇਲੇ 85,04,003 ਤੇ ਖੜ੍ਹਾ ਹੈ। ਨਵੇਂ ਸਿਹਤਯਾਬ ਐਲਾਨੇ ਗਏ ਕੇਸਾਂ ਵਿੱਚੋਂ 78.35 ਫੀਸਦੀ ਮਾਮਲੇ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ। ਮਹਾਰਾਸ਼ਟਰ ਵਿੱਚ ਰਿਕਵਰ ਕੀਤੇ ਗਏ 6,290 ਕੇਸ, ਇਕ ਦਿਨ ਦੀ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਕੇਰਲ ਵਿੱਚ 6,151 ਵਿਅਕਤੀ ਸਿਹਤਯਾਬ ਹੋਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 5,036 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।
ਨਵੇਂ ਪੁਸ਼ਟੀ ਵਾਲੇ 77.25 ਫੀਸਦੀ ਕੇਸ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ। ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 5,375 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4,930 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਮੌਤ ਦੇ 501 ਨਵੇਂ ਮਾਮਲੇ ਦਰਜ ਹੋਏ ਹਨ। 10 ਸੂਬਿਆਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਵੀਆਂ ਦਰਜ ਹੋਈਆਂ ਮੌਤਾਂ ਚ 79.84 ਫੀਸਦੀ ਦੀ ਹਿੱਸੇਦਾਰੀ ਪਾਈ ਗਈ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 95 ਮੌਤਾਂ ਹੋਈਆਂ ਹਨ। ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਲੜੀਵਾਰ 86 ਅਤੇ 52 ਮੌਤਾਂ ਹੋਈਆਂ ਹਨ।
For details: https://pib.gov.in/PressReleseDetail.aspx?PRID=1677603
ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਬਾਜਾਰਾਂ ਵਿੱਚ ਲਾਗੂ ਕੀਤੇ ਜਾਣ ਵਾਲੇ ਰੋਕੂ ਉਪਾਵਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੇ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਰੋਕੂ ਉਪਾਅ ਅਤੇ ਸਾਵਧਾਨੀਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਇਸ ਅਸਲੀਅਤ ਨੂੰ ਮੰਨਦਿਆਂ ਹੋਇਆਂ ਕਿ ਲੋਕ ਵੱਡੀ ਗਿਣਤੀ ਵਿੱਚ ਆਪਣੀਆਂ ਰੋਜਾਨਾਂ ਲੋੜਾਂ, ਸ਼ਾਪਿੰਗ, ਮੰਨੋਰੰਜਨ ਤੇ ਖਾਣ ਪੀਣ ਲਈ ਬਾਜਾਰਾਂ ਵਿੱਚ ਆਉਂਦੇ ਹਨ ਦੇ ਮੱਦੇਨਜਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਇੱਕ ਪ੍ਰੋਟੋਕੋਲ ਬਣਾਇਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਹੌਲੀ ਹੌਲੀ ਅਰਥਚਾਰੇ ਤੇ ਬਾਜਾਰਾਂ ਦੇ ਖੁੱਲਣ ਕਰਕੇ ਜ਼ਿਆਦਾ ਲੋਕ ਬਾਜਾਰਾਂ ਵਿੱਚ ਆ ਰਹੇ ਹਨ ਅਜਿਹੇ ਵੱਡੇ ਇਕੱਠ ਕੋਵਿਡ-19 ਲਈ ਉਚਿਤ ਵਿਹਾਰ ਦੀ ਪਾਲਣਾ ਨਾ ਕਰਕੇ ਕਰੋਨਾ ਵਾਇਰਸ ਬੀਮਾਰੀ ਨੂੰ ਫੈਲਾਉਣ ਦੀਆਂ ਸੰਭਾਵਨਾਵਾਂ ਰੱਖਦੇ ਹਨ। ਇਹ ਦਸਤਾਵੇਜ, ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵੱਖ ਵੱਖ ਜੈਨੇਰਿਕ ਸਾਵਧਾਨੀ ਤੇ ਉਪਾਵਾਂ ਨੂੰ ਅਪਨਾਉਣ ਤੇ ਕੁਝ ਵਿਸ਼ੇਸ਼ ਕਦਮ ਚੁੱਕ ਕੇ ਬਾਜਾਰਾਂ ਵਿੱਚ ਕੋਵਿਡ-19 ਨੂੰ ਰੋਕਣ ਨੂੰ ਸੁਨਿਸ਼ਚਿਤ ਕਰਦਾ ਹੈ। ਇਹ ਦਿਸ਼ਾ ਨਿਰਦੇਸ਼ ਦੋਨਾ: ਥੋਕ ਤੇ ਪ੍ਰਚੂਨ ਬਾਜਾਰਾਂ ਤੇ ਲਾਗੁ ਹੋਣਗੇ। ਵੱਡੇ ਬਾਜਾਰ ਜਿਹਨਾ ਵਿੱਚ ਵੱਡੇ ਮਾਲ, ਹਾਈਪਰ, ਸੁਪਰ ਮਾਰਕੀਟਾਂ ਵੀ ਇਸ ਵਿੱਚ ਸ਼ਾਮਲ ਹੋਣਗੀਆਂ।
For details: https://pib.gov.in/PressReleseDetail.aspx?PRID=1677644
ਸਿਹਤ ਮੰਤਰਾਲਾ ਦੀ ਟੈਲੀ-ਮੈਡੀਸਿਨ ਸੇਵਾ ਈ-ਸੰਜੀਵਾਨੀ ਨੇ 9 ਲੱਖ ਸਲਾਹ-ਮਸ਼ਵਰੇ ਪੂਰੇ ਕੀਤੇ
ਸਿਹਤ ਮੰਤਰਾਲਾ ਦੀ ਨੈਸ਼ਨਲ ਟੈਲੀਮੇਡਸਿਨ ਪਹਿਲਕਦਮੀ ਨੇ ਅੱਜ 9 ਲੱਖ ਡਾਕਟਰੀ ਸਲਾਹ-ਮਸ਼ਵਰੇ ਦੇ ਇਤਿਹਾਸਕ ਅੰਕੜੇ ਨੂੰ ਪ੍ਰਾਪਤ ਕਰ ਲਿਆ ਹੈ। ਈ-ਸੰਜੀਵਨੀ ਅਤੇ ਈ-ਸੰਜੀਵਨੀਓਪੀਡੀ ਪਲੈਟਫਾਰਮਾਂ ਰਾਹੀਂ ਸਭ ਤੋਂ ਵੱਧ ਸਲਾਹ ਲੈਣ ਵਾਲੇ ਚੋਟੀ ਦੇ 10 ਰਾਜਾਂ ਵਿਚ ਤਮਿਲ ਨਾਡੂ (2,90,770), ਉੱਤਰ ਪ੍ਰਦੇਸ਼ (2,44,211), ਕੇਰਲ (60,401), ਮੱਧ ਪ੍ਰਦੇਸ਼ (57,569), ਗੁਜਰਾਤ ( 52,571), ਹਿਮਾਚਲ ਪ੍ਰਦੇਸ਼ (48,187), ਆਂਧਰ ਪ੍ਰਦੇਸ਼ (37,681), ਉੱਤਰਾਖੰਡ (29,146), ਕਰਨਾਟਕ (26,906), ਅਤੇ ਮਹਾਰਾਸ਼ਟਰ (10,903) ਸ਼ਾਮਲ ਹਨ। ਟੈਲੀਮੇਡਸੀਨ, ਉਹ ਪਲੈਟਫਾਰਮ ਹੈ ਜਿੱਥੇ ਦੂਰ ਬੈਠੇ ਮਰੀਜ਼ ਇੰਟਰਨੈਟ ਰਾਹੀਂ ਇਲਾਜ ਕਰਵਾ ਸਕਦੇ ਹਨ। ਈ ਸੰਜੀਵਨੀ ਮਰੀਜ਼ਾਂ ਅਤੇ ਡਾਕਟਰਾਂ ਅਤੇ ਭੂਗੋਲਿਕ ਤੌਰ 'ਤੇ ਖਿੰਡੇ ਹੋਏ ਟਿਕਾਣਿਆਂ ਦੇ ਮਾਹਰਾਂ ਵਿਚਕਾਰ ਰੀਅਲ-ਟਾਈਮ ਵੀਡੀਓ ਕਾਨਫਰੰਸਿੰਗ ਰਾਹੀਂ ਵਰਚੁਅਲ ਮੁਲਾਕਾਤਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਮਰੱਥ ਬਣਾਉਂਦੀ ਹੈ। ਇਨ੍ਹਾਂ ਰਿਮੋਟ ਸਲਾਹ-ਮਸ਼ਵਰੇ ਦੇ ਅੰਤ ਵਿੱਚ, ਇਸ ਪਲੈਟਫਾਰਮ ਤੇ ਇੱਕ ਇਲੈਕਟ੍ਰੌਨਿਕ ਡਾਇਗਨੌਸਟਿਕ ਸ਼ੀਟ ਵੀ ਤਿਆਰ ਕੀਤੀ ਜਾਂਦੀ ਹੈ ਜਿਸਦੇ ਅਧਾਰ ਤੇ ਦਵਾਈਆਂ ਲਈਆਂ ਜਾ ਸਕਦੀਆਂ ਹਨ। ਇਹ ਸੇਵਾਵਾਂ ਕੋਵਿਡ -19 ਮਹਾਮਾਰੀ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ ਜੋ ਦੂਰ-ਦੁਰਾਡੇ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਭਾਲਣ ਦੇ ਅਧਿਕਾਰ ਦੇਣ ਲਈ ਸਨ। ਸਿਹਤ ਮੰਤਰਾਲਾ ਦੀ ਇਹ ਸੇਵਾ ਹੁਣ ਤੱਕ 28 ਰਾਜਾਂ ਨੇ ਸ਼ੁਰੂ ਕੀਤੀ ਹੈ। ਹੁਣ ਇਹ ਰਾਜ ਟੈਲੀਮੇਡੀਸਾਈਨ ਸੇਵਾਵਾਂ ਦੀਆਂ ਲੰਮੇ ਸਮੇਂ ਦੀਆਂ ਸੇਵਾਵਾਂ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ।
For details: https://pib.gov.in/PressReleseDetail.aspx?PRID=1677674
ਵਿਸ਼ਵ ਸਿਹਤ ਸੰਗਠਨ ਮਲੇਰੀਆ ਰਿਪੋਰਟ 2020: ਭਾਰਤ ਨੇ ਮਲੇਰੀਆ ਦੇ ਬੋਝ ਨੂੰ ਘਟਾਉਣ ਵਿਚ ਪ੍ਰਭਾਵਸ਼ਾਲੀ ਪ੍ਰਾਪਤੀ ਲਗਾਤਾਰ ਜਾਰੀ ਰੱਖੀ
ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ ਗਈ ਵਿਸ਼ਵ ਮਲੇਰੀਆ ਰਿਪੋਰਟ (ਡਬਲਿਊਐੱਮਆਰ) 2020, ਜੋ ਗਣਿਤ ਦੇ ਅਨੁਮਾਨਾਂ ਦੇ ਅਧਾਰ ਤੇ ਵਿਸ਼ਵ ਭਰ ਵਿੱਚ ਮਲੇਰੀਆ ਦੇ ਅਨੁਮਾਨਿਤ ਮਾਮਲਿਆਂ ਨੂੰ ਦਰਸਾਉਂਦੀ ਹੈ, ਇਹ ਸੰਕੇਤ ਦਿੰਦੀ ਹੈ ਕਿ ਭਾਰਤ ਨੇ ਆਪਣੇ ਮਲੇਰੀਆ ਦੇ ਬੋਝ ਨੂੰ ਘਟਾਉਣ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਭਾਰਤ ਇਕੋ ਇਕ ਉੱਚ ਪੱਧਰ ਦਾ ਦੇਸ਼ ਹੈ ਜਿਸਨੇ ਸਾਲ 2018 ਦੇ ਮੁਕਾਬਲੇ ਸਾਲ 2019 ਵਿਚ 17.6% ਦੀ ਗਿਰਾਵਟ ਦਰਜ ਕੀਤੀ ਹੈ। ਸਲਾਨਾ ਪਰਜੀਵੀ ਘਟਨਾ (ਏਪੀਆਈ) 2017 ਦੇ ਮੁਕਾਬਲੇ 2018 ਵਿਚ 27.6% ਅਤੇ ਸਾਲ 2018 ਵਿਚ 18.4% ਘਟੀ ਹੈ। ਸਾਲ 2012 ਤੋਂ ਏਪੀਆਈ ਘੱਟ ਰਿਹਾ ਹੈ। ਭਾਰਤ ਨੇ ਵੀ ਖੇਤਰ-ਵਿਆਪੀ ਮਾਮਲਿਆਂ ਵਿਚ ਸਭ ਤੋਂ ਵੱਡੀ ਗਿਰਾਵਟ ਤਕਰੀਬਨ 20 ਮਿਲੀਅਨ ਤੋਂ ਤਕਰੀਬਨ 6 ਮਿਲੀਅਨ ਦਾ ਯੋਗਦਾਨ ਪਾਇਆ ਹੈ।
For details: https://pib.gov.in/PressReleseDetail.aspx?PRID=1677601
ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਆਯੂਸ਼ ਡੇਅ ਕੇਅਰ ਥੈਰੇਪੀ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਆਯੁਰਵੇਦ, ਯੋਗ ਅਤੇ ਨੈਚਰੋਪੈਥੀ ਪ੍ਰਣਾਲੀਆਂ ਅਧੀਨ ਡੇ ਕੇਅਰ ਥੈਰੇਪੀ ਸੈਂਟਰ ਦੀ ਸੁਵਿਧਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਾਈਵੇਟ ਡੇਅ ਕੇਅਰ ਥੈਰੇਪੀ ਸੈਂਟਰਾਂ ਨੂੰ ਆਯੁਰਵੇਦ, ਯੋਗ ਅਤੇ ਨੈਚਰੋਪੈਥੀ ਦੀ ਕੇਂਦਰ ਸਰਕਾਰ ਸਿਹਤ ਸਕੀਮ (ਸੀਜੀਐੱਚਐੱਸ) ਦੇ ਅਧੀਨ ਜਲਦੀ ਹੀ ਸੀਜੀਐੱਚਐੱਸ ਦੁਆਰਾ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ ਰਵਾਇਤੀ (ਐਲੋਪੈਥੀ) ਦਵਾਈ ਦੇ ਡੇਅ ਕੇਅਰ ਥੈਰੇਪੀ ਸੈਂਟਰਾਂ ਦੀ ਤਾਇਨਾਤੀ ਦੇ ਸਮਾਨ ਰੂਪ ਵਿੱਚ ਬਣਾਇਆ ਜਾਵੇਗਾ। ਸਾਰੇ ਸੀਜੀਐੱਚਐੱਸ ਲਾਭਪਾਤਰੀ, ਸੇਵਾ ਦੇ ਨਾਲ-ਨਾਲ ਪੈਨਸ਼ਨਰ ਵੀ ਇਨ੍ਹਾਂ ਕੇਂਦਰਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਮੰਤਰਾਲੇ ਵਲੋਂ ਇਹ ਕਦਮ ਸਾਰੇ ਸੀਜੀਐੱਚਐੱਸ ਲਾਭਪਾਤਰੀਆਂ ਅਤੇ ਲੋਕਾਂ ਵਿੱਚ ਦਵਾਈਆਂ ਦੀ ਆਯੂਸ਼ ਪ੍ਰਣਾਲੀ ਦੀ ਵਧ ਰਹੀ ਪ੍ਰਸਿੱਧੀ ਦੇ ਮੱਦੇਨਜ਼ਰ ਚੁੱਕਿਆ ਹੈ। ਡੇਅ ਕੇਅਰ ਥੈਰੇਪੀ ਸੈਂਟਰਾਂ ਦੀ ਸ਼ੁਰੂਆਤ ਇੱਕ ਸਾਲ ਦੀ ਮਿਆਦ ਲਈ ਦਿੱਲੀ ਅਤੇ ਐਨਸੀਆਰ ਲਈ ਪਾਇਲਟ ਅਧਾਰ 'ਤੇ ਸ਼ੁਰੂ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਹੋਰ ਥਾਵਾਂ 'ਤੇ ਵਿਚਾਰਿਆ ਜਾਵੇਗਾ।
For details: https://pib.gov.in/PressReleseDetail.aspx?PRID=1677659
ਵਿੱਤ ਮੰਤਰੀ ਨੇ ਸ੍ਰੀਲੰਕਾ ਆਰਥਿਕ ਸੰਮੇਲਨ 2020 ਦੇ ਉਦਘਾਟਨ ਵੇਲੇ ਕੁੰਜੀਵਤ ਭਾਸ਼ਣ ਦਿੱਤਾ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਸ੍ਰੀਲੰਕਾ ਆਰਥਿਕ ਸੰਮੇਲਨ 2020 ਦੇ 20ਵੇਂ ਐਡੀਸ਼ਨ ਦੇ ਉਦਘਾਟਨੀ ਸਮਾਗਮ ਵਿੱਚ ਕੁੰਜੀਵਤ ਭਾਸ਼ਣ ਦਿੱਤਾ ਹੈ। ਸ੍ਰੀਲੰਕਾ ਆਰਥਿਕ ਸੰਮੇਲਨ ਹਰ ਵਰੇਂ ਸਾਇਲੋਨ ਚੈਂਬਰ ਆਫ ਕਾਮਰਸ, ਜੋ ਸ੍ਰੀਲੰਕਾ ਦੀ ਆਰਥਿਕ ਅਤੇ ਕਾਰੋਬਾਰੀ ਮੁੱਦਿਆ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਪ੍ਰਮੁੱਖ ਫੋਰਮ ਹੈ, ਵੱਲੋਂ ਆਯੋਜਤ ਕੀਤਾ ਜਾਂਦਾ ਹੈ। ਇਸ ਸਾਲ ਦੇ ਸਮਾਗਮ ਲਈ ਥੀਮ ਹੈ ''ਰੋਡਮੈਪ ਫਾਰ ਟੇਕਔਫ;ਡਰਾਇਵਿੰਗ ਏ ਪੀਪਲ ਸੈਂਟਰਿਕ ਇਕਨੌਮਿਕ ਰਿਵਾਈਵਲ'' I ਉਦਘਾਟਨੀ ਸੈਸ਼ਨ ਵਿਚ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਗੋਟਾ ਬਾਇਆ ਰਾਜਪਾਕਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਵਿੱਤ ਮੰਤਰੀ ਨੇ ਮਹਾਮਾਰੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਨਜਿੱਠਣ ਲਈ ਭਾਰਤ ਵਲੋਂ ਚੁੱਕੇ ਗਏ ਕਦਮਾਂ ਨੂੰ ਉਜਾਗਰ ਕੀਤਾ। ਵਿੱਤ ਮੰਤਰੀ ਨੇ ਸ੍ਰੀਲੰਕਾ ਲਈ ਅਹਿਮ ਨੀਤੀਗਤ ਮੁੱਦਿਆਂ ਤੋਂ ਲਾਭ ਉਠਾਉਣ ਤੇ ਆਰਥਿਕ ਮੰਦਹਾਲੀ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਦਾ ''ਆਤਮਨਿਰਭਰ ਭਾਰਤ ਮੁਹਿੰਮ'' ਅਤੇ ''ਸਵੈ ਨਿਰਭਰ'' ਸ੍ਰੀਲੰਕਾ ਦਾ ਸੰਕਲਪ ਇਕਸਾਰ ਅਤੇ ਪੂਰਕ ਹੈ। ਦੋਵਾਂ ਦੇਸ਼ਾਂ ਦੁਆਰਾ ਮੁੜ ਸੁਰਜੀਤੀ ਦੇ ਯਤਨਾ ਨਾਲ ਅਰਥਚਾਰੇ ਨੂੰ ਮਜਬੂਤ ਕਰਨ ਲਈ ਇਹ ਦੋਨੋ ਮੁਹਿਮਾਂ ਵਰਤੀਆਂ ਜਾ ਸਕਦੀਆਂ ਹਨ।ਉਹਨਾ ਨੇ ਭਾਰਤ ਤੇ ਸ੍ਰੀਲੰਕਾ ਵਿਚਾਲੇ ਸਹਿਯੋਗ ਦੇ ਇਕਸਾਰ ਵਾਧੇ ਲਈ ਫਾਇਦੇਵੰਦ ਹੋਣ ਨੂੰ ਵੀ ਉਜਾਗਰ ਕੀਤਾ। ਉਹਨਾ ਕਿਹਾ ਕਿ ਇਸ ਲਈ ਇਹ ਦੋਹਾਂ ਦੇਸ਼ਾਂ ਦੇ ਲੋਕ ਕੇਂਦਰੀ ਵਿਕਾਸ ਲਈ ਜਰੂਰੀ ਹਨ।
For details: https://pib.gov.in/PressReleasePage.aspx?PRID=1677405
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਕੁਝ ਕੱਚੇ ਤੇਲ ਦੀਆਂ ਵਾਜਬ ਕੀਮਤਾਂ ਪ੍ਰਤੀ ਚੰਗਾ ਹੁੰਗਾਰਾ ਭਰ ਰਿਹਾ ਹੈ
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਕੱਚੇ ਤੇਲ ਦੀਆਂ ਵਾਜਬ ਕੀਮਤਾਂ ਪ੍ਰਤੀ ਚੰਗਾ ਹੁੰਗਾਰਾ ਭਰ ਰਿਹਾ ਹੈ। ਆਤਮਨਿਰਭਰ ਭਾਰਤ ’ਤੇ ਅੱਜ ਸਵਰਾਜਿਆ ਵੈਬੀਨਰ ਈਵੈਂਟ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਅਜਾਰੇਦਾਰੀ ਦੇ ਦਿਨ ਆ ਗਏ ਹਨ ਅਤੇ ਨਿਰਮਾਤਾਵਾਂ ਨੂੰ ਖਪਤਕਾਰਾਂ ਦੇ ਨਜ਼ਰੀਏ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਭਾਰਤ ਵਰਤਮਾਨ ਸਮੇਂ ਵਿੱਚ ਸਿਰਫ਼ 6% ਪ੍ਰਤੀਸ਼ਤ ਊਰਜਾ ਦਾ ਇਸਤੇਮਾਲ ਕਰ ਰਿਹਾ ਹੈ ਅਤੇ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਅਜੇ ਵੀ ਵਿਸ਼ਵਵਿਆਪੀ ਔਸਤ ਦਾ ਇੱਕ ਤਿਹਾਈ ਹੈ। ਪਰ, ਇਹ ਤੇਜ਼ੀ ਨਾਲ ਬਦਲ ਰਿਹਾ ਹੈ। ਭਾਰਤ ਵਿਸ਼ਵਵਿਆਪੀ ਊਰਜਾ ਦੀ ਮੰਗ ਵਿੱਚ ਵਾਧੇ ਨੂੰ ਵਧਾਏਗਾ ਕਿਉਂਕਿ 2040 ਤੱਕ ਇਸ ਦੀ ਊਰਜਾ ਦੀ ਖਪਤ ਵਿੱਚ ਪ੍ਰਤੀ ਸਾਲ 3 ਪ੍ਰਤੀਸ਼ਤ ਦੇ ਵਾਧੇ ਦਾ ਅਨੁਮਾਨ ਹੈ ਜੋ ਕਿ ਵਿਸ਼ਵ ਦੀਆਂ ਸਾਰੀਆਂ ਵੱਡੀਆਂ ਅਰਥ ਵਿਵਸਥਾਵਾਂ ਨਾਲੋਂ ਤੇਜ਼ ਹੈ। ਆਤਮਨਿਰਭਰ ਭਾਰਤ ਬਾਰੇ ਗੱਲ ਕਰਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਸਾਹਸ ਅਤੇ ਆਤਮਨਿਰਭਰਤਾ ਦੀ ਭਾਵਨਾ ਨਾਲ ਕੋਵਿਡ -19 ਸਥਿਤੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਪੰਜ ਸਤੰਭਾਂ ਆਰਥਿਕਤਾ, ਬੁਨਿਆਦੀ ਢਾਂਚਾ, ਪ੍ਰਣਾਲੀ, ਜੀਵੰਤ ਅਬਾਦੀ ਅਤੇ ਮੰਗ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, ‘‘ਆਤਮਨਿਰਭਰ ਭਾਰਤ ਪੈਕੇਜ ਅਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੇ ਕੋਵਿਡ -19 ਮਹਾਮਾਰੀ ਦੌਰਾਨ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਦਿੱਤੀ ਹੈ ਅਤੇ ਸਾਰੇ ਖੇਤਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਭਾਰਤ ਨੂੰ ਜਲਦੀ ਵਾਪਸ ਉੱਭਰਨ ਅਤੇ ਭਾਰਤੀ ਵਿਕਾਸ ਦੀ ਕਹਾਣੀ ਦੇ ਅਗਲੇ ਅਧਿਆਏ ਦੀ ਪਟਕਥਾ ਦੀ ਸ਼ੁਰੂਆਤ ਕਰੇਗਾ। ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਭਾਰਤੀ ਆਤਮਨਿਰਭਰ ਬਣਨ ਦਾ ਸੰਕਲਪ ਲੈਂਦੇ ਹਨ ਅਤੇ 'ਆਤਮਨਿਰਭਾਰ ਭਾਰਤ' ਭਾਰਤੀਆਂ ਦੇ ਮਨ ਵਿੱਚ ਹੈ। ਇਹ ਸੁਪਨਾ ਇੱਕ ਪ੍ਰਤਿੱਗਿਆ ਵਿੱਚ ਬਦਲ ਰਿਹਾ ਹੈ। ਆਤਮਨਿਰਭਰ ਭਾਰਤ ਅੱਜ 130 ਕਰੋੜ ਭਾਰਤੀਆਂ ਲਈ 'ਮੰਤਰ' ਬਣ ਗਿਆ ਹੈ।”
For details : https://pib.gov.in/PressReleasePage.aspx?PRID=1677636
ਰੇਲ ਭਾੜਾ ਨੇ 2020 ਵਿਚ ਸਭ ਤੋਂ ਵੱਧ ਢੋਆ-ਢੁਆਈ ਦਰਜ ਕੀਤੀ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਨਵੰਬਰ ਵਿੱਚ 9% ਵਾਧਾ ਦਰਜ ਕੀਤਾ
ਭਾਰਤੀ ਰੇਲਵੇ ਲਈ ਨਵੰਬਰ 2020 ਦੇ ਮਹੀਨੇ ਵਿੱਚ ਆਮਦਨ ਅਤੇ ਢੋਆ-ਢੁਆਈ ਦੇ ਮਾਮਲੇ ਵਿੱਚ ਮਾਲ ਢੁਆਈ ਦੇ ਉੱਚ ਪੱਧਰ ਨੂੰ ਬਣਾਏ ਰੱਖਣਾ ਜਾਰੀ ਹੈ। ਮਿਸ਼ਨ ਮੋਡ 'ਤੇ ਨਵੰਬਰ 2020 ਦੇ ਮਹੀਨੇ ਲਈ ਭਾਰਤੀ ਰੇਲ ਭਾੜਾ ਢੋਆ-ਢੁਆਈ ਨੇ ਉਸੇ ਸਮੇਂ ਦੀ ਪਿਛਲੇ ਸਾਲ ਦੀ ਢੋਆ-ਢੁਆਈ ਅਤੇ ਕਮਾਈ ਨੂੰ ਪਾਰ ਕੀਤਾ ਹੈ। ਨਵੰਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ-ਢੁਆਈ 109.68 ਮਿਲੀਅਨ ਟਨ ਸੀ ਜੋ ਇਸ ਸਮੇਂ ਦੀ ਪਿਛਲੇ ਸਾਲ ਦੀ ਢੋਆ-ਢੁਆਈ (100.96 ਮਿਲੀਅਨ ਟਨ) ਨਾਲੋਂ 9% ਵਧੇਰੇ ਹੈ। ਇਸ ਮਿਆਦ ਵਿੱਚ ਭਾਰਤੀ ਰੇਲਵੇ ਨੇ 10657.66 ਕਰੋੜ ਰੁਪਏ ਦੀ ਰੇਲ ਭਾੜਾ ਢੋਆ-ਢੁਆਈ ਤੋਂ ਕਮਾਈ ਕੀਤੀ ਹੈ ਜੋ ਕਿ ਇਸ ਮਿਆਦ ਦੀ ਪਿਛਲੇ ਸਾਲ ਦੀ ਕਮਾਈ ਦੇ ਮੁਕਾਬਲੇ 449.79 ਕਰੋੜ (4%) (10207.87 ਕਰੋੜ ਰੁਪਏ) ਵੱਧ ਹੈ। ਤਿਉਹਾਰਾਂ ਦੀਆਂ ਛੁੱਟੀਆਂ ਅਤੇ ਚੱਕਰਵਾਤ ਨਿਵਾਰ ਵੱਲੋਂ ਢੋਆ-ਢੁਆਈ ਨੂੰ ਪ੍ਰਭਾਵਿਤ ਕਰਨ ਦੇ ਬਾਵਜੂਦ ਭਾਰਤੀ ਰੇਲਵੇ ਨੇ ਪਿਛਲੇ ਤਿੰਨ ਮਹੀਨਿਆਂ (ਅਕਤੂਬਰ ਵਿੱਚ 15%, ਸਤੰਬਰ ਵਿੱਚ 15%) ਦੇ ਰੇਲ ਭਾੜਾ ਢੋਆ-ਢੁਆਈ ਵਿੱਚ ਪ੍ਰਭਾਵਸ਼ਾਲੀ ਅੰਕੜੇ ਦਰਜ ਕਰਨਾ ਜਾਰੀ ਰੱਖਿਆ ਹੈ ਜਿਸ ਨਾਲ ਸਥਿਰ ਆਰਥਿਕ ਰਿਕਵਰੀ ਦਾ ਸੰਕੇਤ ਮਿਲਦਾ ਹੈ।ਕੋਵਿਡ-19 ਨੂੰ ਭਾਰਤੀ ਰੇਲਵੇ ਵੱਲੋਂ ਹਰ ਪੱਖੋਂ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਅਵਸਰ ਦੇ ਰੂਪ ਵਿੱਚ ਵਰਤਿਆ ਗਿਆ ਹੈ।
For details: https://pib.gov.in/PressReleasePage.aspx?PRID=1677374
ਦਿੱਵਯਾਂਗਾਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ ਜੇਤੂਆਂ ਦੀ ਚੋਣ ਲਈ ਨੈਸ਼ਨਲ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਕੋਵਿਡ-19 ਮਹਾਮਾਰੀ ਦੀ ਸਥਿਤੀ ਕਾਰਨ ਮੁਲਤਵੀ
ਦਿੱਵਯਾਂਗਾਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ ‘ਦਿੱਵਯਾਂਗਜਨ ਅੰਤਰਰਾਸ਼ਟਰੀ ਦਿਵਸ’ ’ਤੇ ਦਿੱਵਯਾਂਗ ਵਿਅਕਤੀਆਂ ਦੇ ਯੋਗਦਾਨ/ਕੁਸ਼ਲ ਦੀ ਮਾਨਤਾ ਅਤੇ ਸਰਕਾਰੀ ਸੰਗਠਨਾਂ/ਸੰਸਥਾਨਾਂ ਅਤੇ ਨਿਜੀ ਸੰਸਥਾਵਾਂ ਦੁਆਰਾ ਕੀਤੇ ਗਏ ਯੋਗਦਾਨ ਦੀ ਮਾਨਤਾ ਵਿਚ ਪ੍ਰਦਾਨ ਕੀਤੇ ਜਾਂਦੇ ਹਨ। ਇਹ ਰਾਸ਼ਟਰੀ ਪੁਰਸਕਾਰ ਹਰ ਸਾਲ 3 ਦਸੰਬਰ ਨੂੰ ਦਿੱਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਦੇ ਖੇਤਰ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ। ਇਸ ਅਨੁਸਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨਾਲ ਦਿੱਵਯਾਂਗ ਵਿਅਕਤੀਆਂ ਦੇ ਵਿਭਾਗ (ਦਿੱਵਯਾਂਗਜਨ) ਨੇ 25 ਜੁਲਾਈ, 2020 ਨੂੰ ਇੱਕ ਵਿਗਿਆਪਨ ਜਾਰੀ ਕੀਤਾ ਸੀ ਜਿਸ ਵਿੱਚ ਰਾਸ਼ਟਰੀ ਪੁਰਸਕਾਰ 2020 ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਸੰਦਰਭ ਵਿੱਚ ਵਿਭਾਗ ਨੂੰ ਅਰਜ਼ੀਆਂ/ਨਾਗਜ਼ਦਗੀਆਂ ਪ੍ਰਾਪਤ ਹੋਈਆਂ ਹਨ। ਨਤੀਜੇ ਵਜੋਂ ਬਿਨੈਕਾਰਾਂ ਦੁਆਰਾ ਪੇਸ਼ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਲਈ ਚੋਣ ਪ੍ਰਕਿਰਿਆ ਨੂੰ ਵਿਸਥਾਰਤ ਤਰੀਕੇ ਨਾਲ ਕੀਤਾ ਜਾਣਾ ਹੈ। ਇਸ ਦੇ ਬਾਅਦ ਇਸ ਨੂੰ ਰਾਸ਼ਟਰੀ ਚੋਣ ਪ੍ਰਕਿਰਿਆ ਦੇ ਅੱਗੇ ਰੱਖਿਆ ਜਾਣਾ ਚਾਹੀਦਾ ਹੈ। ਇਸ ਅਨੁਸਾਰ ਨੈਸ਼ਨਲ ਸਿਲੈਕਸ਼ਨ ਕਮੇਟੀ ਦੀ ਮੀਟਿੰਗ 01.12.2020 ਨੂੰ ਆਯੋਜਿਤ ਹੋਣ ਵਾਲੀ ਸੀ। ਹਾਲਾਂਕਿ ਇਹ ਮੀਟਿੰਗ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਦੇ ਬਾਅਦ ਨੈਸ਼ਨਲ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਆਯੋਜਿਤ ਕਰਕੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਪੂਰਵ ਸੂਚਨਾ ਜ਼ਰੀਏ ਲੋਕਾਂ ਨੂੰ ਸੂਚਨਾ ਅਧੀਨ ਆਯੋਜਿਤ ਕੀਤੀ ਜਾਵੇਗੀ।
For details: https://pib.gov.in/PressReleasePage.aspx?PRID=1677689
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ਕੋਵਿਡ-19 ਦੇ ਰਿਕਵਰ ਹੋਣ ਵਾਲੇ ਮਰੀਜ਼ਾਂ ਵਿੱਚ ਹੌਲੀ-ਹੌਲੀ ਵਾਧਾ ਹੋਇਆ ਹੈ, ਕਿਉਂਕਿ ਪਿਛਲੇ 24 ਘੰਟਿਆਂ ਵਿੱਚ ਇਲਾਜ ਕੀਤੇ ਮਰੀਜ਼ਾਂ ਦੀ ਗਿਣਤੀ ਆਉਣ ਵਾਲੇ ਨਵੇਂ ਕੇਸਾਂ ਨਾਲੋਂ ਵੱਧ ਰਹੀ ਹੈ। ਮਹਾਂਰਾਸ਼ਟਰ ਵਿੱਚ ਕੋਵਿਡ-19 ਦੀ ਰਿਕਵਰੀ ਦੀ ਦਰ 92.49 ਫ਼ੀਸਦੀ ਹੈ ਜਦੋਂ ਕਿ ਮੌਤ ਦਰ 2.58 ਫ਼ੀਸਦੀ ਹੈ। ਮੰਗਲਵਾਰ ਨੂੰ 9 ਮੌਤਾਂ ਹੋਣ ਨਾਲ ਸੱਤ ਮਹੀਨਿਆਂ ਬਾਅਦ ਪਹਿਲੀ ਵਾਰ ਮੁੰਬਈ ਵਿੱਚ ਕੋਵਿਡ-19 ਦੀ ਮੌਤ ਦਰ ਇੱਕ ਅੰਕ ਵਿੱਚ ਆਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 89,098 ਹੈ।
-
ਗੁਜਰਾਤ: ਗੁਜਰਾਤ ਹਾਈ ਕੋਰਟ ਨੇ ਮਾਸਕ ਨਾ ਪਾਉਣ ਵਾਲੇ ਲੋਕਾਂ ਲਈ ਕੋਵਿਡ-19 ਕੇਅਰ ਸੈਂਟਰਾਂ ’ਤੇ ਲਾਜ਼ਮੀ ਕਮਿਊਨਿਟੀ ਸੇਵਾ ਦਾ ਆਦੇਸ਼ ਦਿੱਤਾ ਹੈ ਅਤੇ ਰਾਜ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ, ਗੁਜਰਾਤ ਸਰਕਾਰ ਨੇ ਕੋਵਿਡ-19 ਲਈ ਆਰਟੀ-ਪੀਸੀਆਰ ਟੈਸਟ ਕਰਨ ਲਈ ਰੇਟ ਨੂੰ 800 ਰੁਪਏ ਤੱਕ ਘਟਾ ਦਿੱਤਾ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 14,885 ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਲਈ ਅੱਜ ਇੱਕ ਕੇਂਦਰੀ ਟੀਮ ਜੈਪੁਰ ਦੇ ਦੌਰੇ ’ਤੇ ਹੈ। ਨੀਤੀ ਆਯੋਗ ਦੇ ਮੈਂਬਰ ਡਾ ਵਿਨੋਦ ਕੁਮਾਰ ਪਾਲ ਦੀ ਅਗਵਾਈ ਵਾਲੀ ਕੇਂਦਰੀ ਟੀਮ ਨੇ ਅੱਜ ਸਵੇਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ-19 ਦੀ ਲਾਗ ਦੀ ਰਾਜ ਪੱਧਰੀ ਸਮੀਖਿਆ ਕੀਤੀ। ਜੈਪੁਰ ਅਤੇ ਜੋਧਪੁਰ ਵਿੱਚ ਲਾਗ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ। ਪਿਛਲੇ ਇੱਕ ਹਫ਼ਤੇ ਵਿੱਚ ਰਾਜ ਵਿੱਚ ਨਵੇਂ ਮਾਮਲਿਆਂ ਵਿੱਚ ਗਿਰਾਵਟ ਆਈ ਹੈ। ਪਰ ਵੱਡੀ ਗਿਣਤੀ ਵਿੱਚ ਕੇਸ ਜੈਪੁਰ, ਜੋਧਪੁਰ ਅਤੇ ਕੋਟਾ ਵਿੱਚ ਸਾਹਮਣੇ ਆ ਰਹੇ ਹਨ ਅਤੇ ਸਾਰੇ ਐਕਟਿਵ ਮਾਮਲਿਆਂ ਵਿੱਚੋਂ 34 ਫ਼ੀਸਦੀ ਮਾਮਲੇ ਇਕੱਲੇ ਜੈਪੁਰ ਵਿੱਚ ਹਨ, ਜਦੋਂ ਕਿ ਲਗਭਗ 22 ਫ਼ੀਸਦੀ ਐਕਟਿਵ ਮਰੀਜ਼ ਜੋਧਪੁਰ ਵਿੱਚ ਹਨ।
-
ਅਸਾਮ: ਅਸਾਮ ਵਿੱਚ 222 ਹੋਰ ਲੋਕਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਕੱਲ੍ਹ 135 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ 212998 ਹਨ, ਕੁੱਲ ਡਿਸਚਾਰਜ ਮਰੀਜ਼ 208528 ਹਨ, ਐਕਟਿਵ ਕੇਸ 3486 ਅਤੇ ਕੁੱਲ ਮੌਤਾਂ 981 ਹੋ ਗਈਆਂ ਹਨ।
-
ਕੇਰਲ: ਰਾਜ ਸਰਕਾਰ ਨੇ ਕੋਵਿਡ-19 ਦੇ ਜਾਂਚ ਦਿਸ਼ਾ-ਨਿਰਦੇਸ਼ਾਂ ਨੂੰ ਸੋਧਿਆ ਹੈ। ਇਸ ਦੇ ਅਨੁਸਾਰ, 60 ਸਾਲ ਤੋਂ ਵੱਧ ਉਮਰ ਦੇ ਬੁਜ਼ੁਰਗਾਂ, ਗਰਭਵਤੀ ਔਰਤਾਂ, ਕੁਪੋਸ਼ਣ ਨਾਲ ਪੀੜਤ ਬੱਚਿਆਂ ਲਈ ਰੋਕਥਾਮ ਮਿਆਦ ਦੀ ਸ਼ੁਰੂਆਤ ਵਿੱਚ ਆਰਟੀ ਪੀਸੀਆਰ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੁਢਾਪਾ ਘਰਾਂ ਦੇ ਸਾਰੇ ਬਜ਼ੁਰਗਾਂ ਦਾ ਮਹੀਨੇ ਵਿੱਚ ਇੱਕ ਵਾਰ ਆਰਟੀ ਪੀਸੀਆਰ ਟੈਸਟ ਕੀਤਾ ਜਾਵੇਗਾ। ਇਸ ਦੌਰਾਨ, ਰਾਜ ਦੁਆਰਾ ਛਲੈ ਜਾਂਦੀ ਕੇਰਲ ਸਟੇਟ ਡਰੱਗਜ਼ ਐਂਡ ਫਾਰਮਾਸਿਊਟੀਕਲ ਲਿਮਟਿਡ ਨੇ ਸਥਾਨਕ ਬਾਡੀ ਚੋਣਾਂ ਵਿੱਚ ਇਸਤੇਮਾਲ ਕਰਨ ਲਈ ਢਾਈ ਲੱਖ ਲੀਟਰ ਤੋਂ ਵੱਧ ਸੈਨੇਟਾਈਜ਼ਰ ਤਿਆਰ ਕੀਤਾ ਹੈ। ਇਸ ਦੀ ਵਰਤੋਂ ਅਗਲੇ ਹਫ਼ਤੇ ਸਥਾਨਕ ਬਾਡੀ ਚੋਣਾਂ ਦੌਰਾਨ ਰਾਜ ਦੇ 34,780 ਬੂਥਾਂ ’ਤੇ ਕੀਤੀ ਜਾਵੇਗੀ। ਕੋਵਿਡ-19 ਦੇ ਫੈਲਣ ਤੋਂ ਬਾਅਦ ਕੇਰਲ ਵਿੱਚ ਇਹ ਪਹਿਲੀਆਂ ਚੋਣਾਂ ਹਨ। ਸਬਰੀਮਾਲਾ ਭਗਵਾਨ ਅਯੱਪਾ ਮੰਦਰ ਵਿਖੇ ਦਰਸ਼ਨਾਂ ਲਈ ਵਾਧੂ ਕੂਪਨ ਦੀ ਆਨਲਾਈਨ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਹਫ਼ਤੇ ਦੇ ਵਿੱਚ ਸ਼ਰਧਾਲੂਆਂ ਦੀ ਗਿਣਤੀ ਪਿਛਲੇ 1,000 ਦੇ ਅੰਕੜੇ ਤੋਂ ਵਧਾ ਕੇ 2000 ਕਰ ਦਿੱਤੀ ਗਈ ਹੈ।
-
ਤਮਿਲ ਨਾਡੂ: ਚੱਕਰਵਾਤ ਬੁਰੇਵੀ ਦੇ ਆਉਣ ਦੀ ਉਮੀਦ ਤੋਂ ਪਹਿਲਾਂ ਮੁੱਖ ਮੰਤਰੀ ਐਡਾਪੱਡੀ ਪਲਾਨੀਸਵਾਮੀ ਦੀ ਪ੍ਰਧਾਨਗੀ ਵਿੱਚ ਸਮੀਖਿਆ ਬੈਠਕ ਕੀਤੀ ਗਈ; ਮੁੱਖ ਮੰਤਰੀ ਨੇ ਦੱਸਿਆ ਕਿ ਐੱਨਡੀਆਰਐੱਫ਼ ਦੀਆਂ ਨੌਂ ਟੀਮਾਂ ਨੂੰ ਮਦੁਰਾਈ, ਕੰਨਿਆਕੁਮਾਰੀ, ਥੂਥੀਕੁੜੀ ਅਤੇ ਤਿਰੂਨੇਲਵੇਲੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। “ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਅਜਿਹੇ ਕੇਂਦਰਾਂ ਵਿੱਚ ਮੁੱਢਲੀਆਂ ਜ਼ਰੂਰਤਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨਾਲ ਹੈਂਡ ਸੈਨੀਟਾਈਜ਼ਰ ਅਤੇ ਸਰੀਰਕ ਦੂਰੀ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ।” ਦੱਖਣੀ ਰੇਲਵੇ ਹੋਰ ਨੌਂ ਸਪੈਸ਼ਲ ਟ੍ਰੇਨਾਂ ਚਲਾਏਗਾ; ਨੌਂ ਸਪੈਸ਼ਲ ਟ੍ਰੇਨਾਂ ਲਈ ਰਿਜ਼ਰਵੇਸ਼ਨ 2 ਦਸੰਬਰ ਨੂੰ ਸਵੇਰੇ 8 ਵਜੇ ਖੋਲ੍ਹਿਆ ਜਾਵੇਗਾ।
-
ਕਰਨਾਟਕ: ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ ਕਿ ਰਾਜ ਵਿੱਚ ਕੋਵੈਕਸੀਨ ਦੇ ਟ੍ਰਾਇਲ ਸਫ਼ਲ ਹੋਏ ਹਨ ਅਤੇ ਕਰਨਾਟਕ ਕੋਵਿਡ-19 ਵੈਕਸੀਨ ਦੀ ਵੰਡ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਇੱਥੇ ਵਾਈਦੇਹੀ ਇੰਸਟੀਟੀਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਵਿੱਚ ਭਾਰਤ ਬਾਇਓਟੈਕ ਦੇ ਕੋਵੈਕਸਿਨ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲਾਂ ਦੀ ਸ਼ੁਰੂਆਤ ਤੋਂ ਬਾਅਦ ਬੋਲ ਰਹੇ ਸਨ। ਕੋਵਿਡ ਦੇ ਮੱਦੇਨਜ਼ਰ, ਰਾਜ ਦੀ ਤਕਨੀਕੀ ਸਲਾਹਕਾਰ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਨਵੇਂ ਸਾਲ ਦੇ ਜਨਤਕ ਸਮਾਰੋਹ ’ਤੇ ਪਾਬੰਦੀ ਲਗਾਈ ਜਾਵੇ ਅਤੇ 26 ਦਸੰਬਰ ਤੋਂ 1 ਜਨਵਰੀ ਤੱਕ ਰਾਤ ਦਾ ਕਰਫਿਊ ਲਗਾਇਆ ਜਾਵੇ।
-
ਆਂਧਰ ਪ੍ਰਦੇਸ਼: ਮੰਗਲਵਾਰ ਨੂੰ ਰਾਜ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਰਾਜ ਚੋਣ ਕਮਿਸ਼ਨ ਦੇ ਫ਼ਰਵਰੀ 2021 ਵਿੱਚ ਸਥਾਨਕ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਪੰਚਾਇਤ ਰਾਜ ਵਿਭਾਗ ਦੇ ਪ੍ਰਮੁੱਖ ਸਕੱਤਰ ਗੋਪਾਲ ਕ੍ਰਿਸ਼ਨ ਦਿਵੇਦੀ ਨੇ ਦੱਸਿਆ ਕਿ ਇਹ ਇੱਕਤਰਫਾ ਫੈਸਲਾ ਸੀ ਅਤੇ ਉੱਚ ਅਦਾਲਤ ਨੂੰ ਅਪੀਲ ਕੀਤੀ ਕਿ ਕੋਰਟ ਐੱਸਈਸੀ ਨੂੰ ਹਦਾਇਤ ਕਰੇ ਕਿ ਉਹ ਢੁੱਕਵਾਂ ਸਲਾਹ-ਮਸ਼ਵਰਾ ਕੀਤੇ ਬਿਨਾਂ ਫ਼ਰਵਰੀ ਵਿੱਚ ਚੋਣਾਂ ਨਾ ਕਰਵਾਉਣ। ਸ਼੍ਰੀ ਦਿਵੇਦੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਐੱਸਈਸੀ ਵੱਲੋਂ ਸਥਾਨਕ ਚੋਣਾਂ ਕਰਾਉਣ ਲਈ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਰੱਦ ਕਰਦਿਆਂ ਕਿਹਾ ਜਾਵੇ ਕਿ ਜਨਤਕ ਸਿਹਤ ਸਰਕਾਰ ਦੀ ਤਰਜੀਹ ਹੈ ਅਤੇ ਪੂਰੀ ਸਰਕਾਰੀ ਮਸ਼ੀਨਰੀ ਕੋਵਿਡ-19 ਦੀ ਰੋਕਥਾਮ ਵਿੱਚ ਲੱਗੀ ਹੋਈ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 565 ਨਵੇਂ ਕੇਸ ਆਏ, 925 ਦੀ ਰਿਕਵਰੀ ਹੋਈ ਅਤੇ 1 ਮੌਤ ਦੀ ਖ਼ਬਰ ਮਿਲੀ ਹੈ; ਕੁੱਲ ਕੇਸ: 2,70,883; ਐਕਟਿਵ ਕੇਸ: 9,266; ਮੌਤਾਂ: 1462; 96.03 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,60,155 ਮਰੀਜ਼ ਡਿਸਚਾਰਜ ਹੋਏ ਹਨ, ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 94 ਫ਼ੀਸਦੀ ਹੈ। ਹੈਦਰਾਬਾਦ ਵਿੱਚ ਜੀਐੱਚਐੱਮਸੀ ਚੋਣਾਂ ਵਿੱਚ 46.6 ਫ਼ੀਸਦੀ ਦੀ ਅੰਤਮ ਵੋਟ ਪ੍ਰਤੀਸ਼ਤਤਾ ਰਿਕਾਰਡ ਕੀਤੀ ਗਈ ਸੀ ਜਦੋਂ ਕਿ ਸਾਲ 2016 ਵਿੱਚ ਇਹ 45.29 ਫ਼ੀਸਦੀ ਸੀ ਅਤੇ 2009 ਵਿੱਚ 42.04 ਫ਼ੀਸਦੀ ਸੀ।
ਫੈਕਟਚੈੱਕ
*******
ਵਾਈਬੀ
(Release ID: 1677859)
Visitor Counter : 183