ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 132 ਦਿਨਾਂ ਬਾਅਦ 4.28 ਲੱਖ ਤੇ ਆਈ
ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 30 ਹਜ਼ਾਰ ਦੇ ਆਸਪਾਸ
Posted On:
02 DEC 2020 11:30AM by PIB Chandigarh
ਭਾਰਤ ਵਿੱਚ ਕੁੱਲ ਐਕਟਿਵ ਕੋਰੋਨਾ ਮਾਮਲੇ ਘੱਟ ਕੇ 4.28 ਲੱਖ (4,28,644) ਤੇ ਆ ਗਏ ਹਨ । ਇਹ 132 ਦਿਨਾਂ ਬਾਅਦ ਦਰਜ ਕੀਤੇ ਗਏ ਸਭ ਤੋਂ ਘੱਟ ਕੇਸ ਹਨ । 23 ਜੁਲਾਈ 2020 ਨੂੰ ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 4,26,167 ਦਰਜ ਕੀਤੀ ਗਈ ਸੀ ।
ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਭਾਰਤ ਵਿੱਚ ਮੌਜੂਦਾ ਸਮੇਂ ਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ ਸਿਰਫ਼ 4.51 ਫੀਸਦ ਹਿੱਸਾ ਰਹਿ ਗਿਆ ਹੈ ।

ਪਿਛਲੇ ਤਿੰਨ ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ ਦਰਜ ਕੀਤੇ ਜਾ ਰਹੇ ਕੋਵਿਡ ਕੇਸਾਂ ਦੀ ਗਿਣਤੀ ਤਕਰੀਬਨ 40 ਹਜ਼ਾਰ ਦੇ ਆਸਪਾਸ ਹੀ ਬਣੀ ਹੋਈ ਹੈ । ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਦੀ ਗਿਛੀ 36,604 ਰਿਪੋਰਟ ਕੀਤੀ ਗਈ । ਪਿਛਲੇ 24 ਘੰਟਿਆਂ ਦੌਰਾਨ 43,062 ਵਿਅਕਤੀਆਂ ਨੂੰ ਸਿਹਤਯਾਬ ਐਲਾਨਣ ਮਗਰੋਂ ਛੁੱਟੀ ਦਿੱਤੀ ਗਈ ਹੈ । ਪਿਛਲੇ 5 ਦਿਨਾਂ ਤੋਂ ਰੋਜ਼ਾਨਾ ਸਿਹਤਯਾਬ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਾਰ ਕਰ ਰਹੀ ਹੈ ।

ਨਵੇਂ ਪੁਸ਼ਟੀ ਵਾਲੇ ਕੇਸਾਂ ਅਤੇ ਨਵੀਆਂ ਰਿਕਵਰੀਆਂ ਵਿਚਲੇ ਅੰਤਰ ਚ ਸੁਧਾਰ ਦੇ ਚੱਲਦਿਆਂ ਅੱਜ ਰਿਕਵਰੀ ਦਰ ਸੁਧਰ ਕੇ 94.03 ਫੀਸਦ ਹੋ ਗਈ ਹੈ ।
ਕੁੱਲ ਰਿਕਵਰ ਹੋਏ ਕੇਸ 89,32,647 ਤੇ ਖੜ੍ਹੇ ਹਨ । ਸਿਹਤਯਾਬ ਹੋਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ । ਉਹ ਅੱਜ 85 ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਵੇਲੇ 85,04,003 ਤੇ ਖੜ੍ਹਾ ਹੈ ।
ਨਵੇਂ ਸਿਹਤਯਾਬ ਐਲਾਨੇ ਗਏ ਕੇਸਾਂ ਵਿੱਚੋਂ 78.35 ਫੀਸਦ ਮਾਮਲੇ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ ।
ਮਹਾਰਾਸ਼ਟਰ ਵਿੱਚ ਰਿਕਵਰ ਕੀਤੇ ਗਏ 6,290 ਕੇਸ, ਇਕ ਦਿਨ ਦੀ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ । ਕੇਰਲ ਵਿੱਚ 6,151 ਵਿਅਕਤੀ ਸਿਹਤਯਾਬ ਹੋਏ ਹਨ । ਇਸ ਤੋਂ ਬਾਅਦ ਦਿੱਲੀ ਵਿੱਚ 5,036 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ।

ਨਵੇਂ ਪੁਸ਼ਟੀ ਵਾਲੇ 77.25 ਫੀਸਦ ਕੇਸ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ ।
ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 5,375 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4,930 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ।

ਪਿਛਲੇ 24 ਘੰਟਿਆਂ ਦੌਰਾਨ ਮੌਤ ਦੇ 501 ਨਵੇਂ ਮਾਮਲੇ ਦਰਜ ਹੋਏ ਹਨ ।
10 ਸੂਬਿਆਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਵੀਆਂ ਦਰਜ ਹੋਈਆਂ ਮੌਤਾਂ ਚ 79.84 ਫੀਸਦ ਦੀ ਹਿੱਸੇਦਾਰੀ ਪਾਈ ਗਈ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 95 ਮੌਤਾਂ ਹੋਈਆਂ ਹਨ । ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਲੜੀਵਾਰ 86 ਅਤੇ 52 ਮੌਤਾਂ ਹੋਈਆਂ ਹਨ ।
****
ਐਮ ਵੀ/ਐਸ ਜੇ
(Release ID: 1677741)
Read this release in:
Odia
,
Tamil
,
Telugu
,
Kannada
,
Assamese
,
English
,
Urdu
,
Hindi
,
Marathi
,
Manipuri
,
Bengali
,
Gujarati
,
Malayalam