ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ 69 ਫੀਸਦ ਦਾ ਯੋਗਦਾਨ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਮਹਾਰਾਸ਼ਟਰ, ਦਿੱਲੀ, ਕੇਰਲ, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਛੱਤੀਸਗੜ ਵੱਲੋਂ ਪਾਇਆ ਜਾ ਰਿਹਾ ਹੈ
ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਟੈਸਟਾਂ ਨੇ 1 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ
23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਦੀ ਆਬਾਦੀ ਮਗਰ ਦਰਜ ਕੌਮੀ ਅੋਸਤ ਨਾਲੋਂ ਵਧੇਰੇ ਟੈਸਟ ਹੁੰਦੇ ਹਨ
Posted On:
28 NOV 2020 11:32AM by PIB Chandigarh
ਭਾਰਤ ਵਿੱਚ ਅੱਜ ਐਕਟਿਵ ਕੇਸ 4,54,940 'ਤੇ ਖੜੇ ਹਨ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.87 ਫੀਸਦ ਬਣਦਾ ਹੈ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 41,322 ਨਵੇਂ ਪੁਸ਼ਟੀ ਵਾਲੇ ਕੋਵਿਡ ਕੇਸ ਦਰਜ ਕੀਤੇ ਗਏ ਹਨ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ 69.04 ਫੀਸਦ ਦਾ ਯੋਗਦਾਨ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਰਥਾਤ ਮਹਾਰਾਸ਼ਟਰ, ਦਿੱਲੀ, ਕੇਰਲ, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਛੱਤੀਸਗੜ ਹਰਿਆਣਾ ਅਤੇ ਛੱਤੀਸਗੜ ਵੱਲੋਂ ਦਿੱਤਾ ਜਾ ਰਿਹਾ ਹੈ ।
ਮਹਾਰਾਸ਼ਟਰ 6,185 ਨਵੇਂ ਪੁਸ਼ਟੀ ਵਾਲੇ ਕੋਵਿਡ ਮਾਮਲਿਆਂ ਨਾਲ ਟੈਲੀ ਵਿੱਚ ਸਭ ਤੋਂ ਅੱਗੇ ਹੈ । ਦਿੱਲੀ ਵਿੱਚ 5,482 ਜਦੋਂਕਿ ਕੇਰਲ ਵਿੱਚ 3,966 ਨਵੇਂ ਕੇਸ ਦਰਜ ਕੀਤੇ ਗਏ ਹਨ।
ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਟੈਸਟ ਅੱਜ 1 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ । ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਟੈਸਟ 100,159.7 'ਤੇ ਖੜੇ ਹਨ।
ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ 11,57,605 ਟੈਸਟਾਂ ਦੇ ਨਾਲ, ਦੇਸ਼ ਵਿੱਚ ਕੁੱਲ ਟੈਸਟਾਂ ਦੀ ਗਿਣਤੀ 13.82 ਕਰੋੜ (13,82,20,354) ਹੋ ਗਈ ਹੈ।
ਟੈਸਟਿੰਗ ਲਈ ਲੋੜੀਦੇ ਬੁਨਿਆਦੀ ਢਾਂਚੇ ਵਿੱਚ ਸਥਿਰ ਅਤੇ ਅਗਾਂਹਵਧੂ ਵਿਸਥਾਰ ਨੇ ਟੈਸਟਿੰਗ ਸੰਖਿਆ ਦੇ ਵੱਧਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ । 1175 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 986 ਨਿਜੀ ਪ੍ਰਯੋਗਸ਼ਾਲਾਵਾਂ ਸਮੇਤ ਦੇਸ਼ ਵਿੱਚ 2,161 ਟੈਸਟਿੰਗ ਲੈਬਾਂ ਕੋਵਿਡ ਜਾਂਚ ਵਿੱਚ ਸਹਿਯੋਗ ਦੇ ਰਹੀਆਂ ਹਨ। ਲੈਬਾਂ ਦੀ ਗਿਣਤੀ ਵੱਧਣ ਨਾਲ, ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵੱਡਾ ਵਾਧਾ ਦਰਜ ਹੋਇਆ ਹੈ।
ੲਿਲਾਜ ਦੇ ਕੌਮੀ ਢੰਗ ਤਰੀਕਿਆਂ ਦੀ ਪਾਲਨਾ ਅਨੁਸਾਰ 23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀ ਮਿਲੀਅਨ ਆਬਾਦੀ ਦੇ ਮੁਕਾਬਲੇ ਕੌਮੀ ਅੋਸਤ ਨਾਲੋਂ ਬਿਹਤਰ ਟੈਸਟ ਹੋ ਰਹੇ ਹਨ।
13 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਅੋਸਤ ਦੇ ਮੁਕਾਬਲੇ ਪ੍ਰਤੀ ਮਿਲੀਅਨ ਅਬਾਦੀ ਨਾਲੋਂ ਘੱਟ ਟੈਸਟ ਦਰਜ ਕੀਤੇ ਜਾ ਰਹੇ ਹਨ।
ਭਾਰਤ ਵਿੱਚ ਕੁੱਲ ਰਿਕਵਰੀ ਦੇ ਮਾਮਲੇ 87.59 ਲੱਖ (8,759,969) ਹੋ ਗਏ ਹਨ। ਦੇਸ਼ ਵਿੱਚ ਰਿਕਵਰੀ ਦਰ ਅੱਜ 93.68 ਫੀਸਦ ਤਕ ਪਹੁੰਚ ਗਈ ਹੈ ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 41,452 ਰਿਕਵਰੀ ਦਰਜ ਹੋਈ ਹੈ।
ਰਿਕਵਰੀ ਦੇ 76.55 ਫੀਸਦ ਮਾਮਲੇ ਦਸ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।
ਦਿੱਲੀ ਵਿੱਚ ੲਿਕ ਦਿਨ ਵਿੱਚ ਸਭ ਤੋਂ ਵੱਧ ਰਿਕਵਰੀ ਦੇ 5,937 ਮਾਮਲੇ ਦਰਜ ਕੀਤੇ ਗਏ ਹਨ। ਕੇਰਲ ਵਿੱਚ 4,544 ਵਿਅਕਤੀ ਸਿਹਤਯਾਬ ਘੋਸ਼ਿਤ ਕੀਤੇ ਗਏ ਹਨ, ਜਦਕਿ ਮਹਾਰਾਸ਼ਟਰ ਵਿੱਚ 4,089 ਨਵੀ ਰਿਕਵਰੀ ਦੇ ਕੇਸ ਦਰਜ ਹੋਏ ਹਨ।
ਪਿਛਲੇ 24 ਘੰਟਿਆਂ ਦੌਰਾਨ ਦਰਜ ਮੌਤ ਦੇ 485 ਮਾਮਲਿਆਂ ਵਿੱਚੋਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਿੱਸੇਦਾਰੀ 78.35 ਫੀਸਦ ਰਿਪੋਰਟ ਕੀਤੀ ਜਾ ਰਹੀ ਹੈ ।
ਦਿੱਲੀ ਨੇ 98 ਮੌਤਾਂ ਨਾਲ ਨਵੀਆਂ ਸਭ ਤੋਂ ਜਿਆਦਾ ਰੋਜ਼ਾਨਾ ਮੌਤਾਂ ਦਰਜ ਕਰਵਾਇਆ ਹਨ। ਮਹਾਰਾਸ਼ਟਰ ਵਿੱਚ 85 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 46 ਮੌਤ ਦੇ ਨਵੇਂ ਮਾਮਲੇ ਦਰਜ ਹੋਏ ਹਨ।
****
ਐਮ. ਵੀ./ ਐਸ. ਜੇ.
(Release ID: 1676724)
Visitor Counter : 193
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam